Children's Story

ਬਾਲ ਕਹਾਣੀ: ਸਖ਼ਤ ਮਿਹਨਤ ਦਾ ਫਲ

ਸ਼ੇਖਰ ਅਤੇ ਰਾਹੁਲ ਦੋਵੇਂ ਭਰਾ ਸਨ ਸ਼ੇਖਰ 8ਵੀਂ ’ਚ ਤੇ ਰਾਹੁਲ 5ਵੀਂ ’ਚ ਪੜ੍ਹਦਾ ਸੀ ਸ਼ੇਖਰ 12 ਸਾਲ ਦਾ ਸੀ ਜਦੋਂਕਿ ਰਾਹੁਲ 10 ਸਾਲ ਦਾ ਸ਼ੇਖਰ ਮਿਹਨਤੀ ਸੀ ਰਾਹੁਲ ਸੀ ਤਾਂ ਤੇਜ਼ ਦਿਮਾਗ ਦਾ ਪਰ ਬਹੁਤ ਆਲਸੀ ਸੀ ਉਹ ਆਪਣਾ ਹੋਮਵਰਕ ਪੂਰਾ ਕਰਨ ’ਚ ਬਹੁਤ ਲਾਪਰਵਾਹ ਸੀ, ਇਸ ਲਈ ਰੋਜ਼ ਅਧਿਆਪਕਾਂ ਤੋਂ ਝਿੜਕਾਂ ਖਾਂਦਾ ਉਹ ਪ੍ਰੀਖਿਆ ’ਚ ਬਹੁਤ ਘੱਟ ਅੰਕ ਲੈਂਦਾ ਸੀ, ਜਦਕਿ ਸ਼ੇਖਰ ਨੂੰ ਬਹੁਤ ਵਧੀਆ ਅੰਕ ਮਿਲਦੇ ਰਾਹੁਲ ਦੇ ਮਾਤਾ-ਪਿਤਾ ਉਸਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਉਨ੍ਹਾਂ ਨੇ ਰਾਹੁਲ ਨੂੰ ਪੜ੍ਹਾਈ ’ਤੇ ਧਿਆਨ ਦੇਣ ਲਈ ਹਰ ਤਰ੍ਹਾਂ ਸਮਝਾਇਆ ਪਰ ਉਸ ’ਤੇ ਕੋਈ ਅਸਰ ਨਾ ਹੁੰਦਾ।

ਇੱਕ ਦਿਨ ਰਾਹੁਲ ਦਾ ਗਣਿੱਤ ਦਾ ਪੇਪਰ ਸੀ ਉਹ ਇੱਕ ਵੀ ਸਵਾਲ ਠੀਕ ਤਰ੍ਹਾਂ ਹੱਲ ਨਹੀਂ ਕਰ ਸਕਿਆ ਉਸਨੂੰ 20 ’ਚੋਂ ਸਿਰਫ ਜ਼ੀਰੋ ਮਿਲੀ ਕਲਾਸ ’ਚ ਅਧਿਆਪਕ ਨੇ ਜਦੋਂ ਅੰਕਾਂ ਦਾ ਐਲਾਨ ਕੀਤਾ ਤਾਂ ਉਸਦੇ ਅੰਕ ਸੁਣ ਕੇ ਹੋਰ ਵਿਦਿਆਰਥੀ ਹੱਸਣ ਲੱਗੇ ਉਸਨੇ ਆਪਣੇ-ਆਪ ਨੂੰ ਬਹੁਤ ਬੇਇੱਜ਼ਤ ਮਹਿਸੂਸ ਕੀਤਾ।

ਰਾਹੁਲ ਸਕੂਲੋਂ ਜਦੋਂ ਘਰ ਵਾਪਸ ਆਇਆ ਤਾਂ ਉਸ ਦਾ ਮੂੰਹ ਉੱਤਰਿਆ ਹੋਇਆ ਸੀ ਮਾਂ ਨੇ ਜਦੋਂ ਇਸ ਦੀ ਵਜ੍ਹਾ ਪੁੱਛੀ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ ਮਾਂ ਨੇ ਮਹਿਸੂਸ ਕੀਤਾ ਕਿ ਕੁਝ ਗੜਬੜ ਹੈ ਉਨ੍ਹਾਂ ਨੇ ਰਾਹੁਲ ਤੋਂ ਉਸ ਦੀ ਉਦਾਸੀ ਦੀ ਵਜ੍ਹਾ ਪੁੱਛੀ ਤਾਂ ਉਸਨੇ ਰੋਂਦੇ ਹੋਏ ਨੇ ਕਿਹਾ, ‘ਮਾਂ, ਅੱਜ ਗਣਿੱਤ ਦੇ ਪੇਪਰ ’ਚ ਮੈਨੂੰ 20 ’ਚੋਂ ਜ਼ੀਰੋ ਮਿਲੀ ਅਤੇ ਵਿਦਿਆਰਥੀਆਂ ਨੇ 15 ਤੋਂ ਵੱਧ ਅੰਕ ਲਏ ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ ਮੈਨੂੰ ਬਹੁਤ ਬੁਰਾ ਲੱਗਿਆ, ਮਾਂ’।

ਮਾਂ ਨੇ ਕਿਹਾ, ‘ਜੇਕਰ ਤੁਸੀਂ ਆਪਣੀ ਪੜ੍ਹਾਈ ’ਤੇ ਧਿਆਨ ਨਹੀਂ ਦੇਵੋਗੇ ਅਤੇ ਸਖ਼ਤ ਮਿਹਨਤ ਨਹੀਂ ਕਰੋਗੇ ਤਾਂ ਤੁਹਾਨੂੰ ਚੰਗੇ ਅੰਕ ਨਹੀਂ ਮਿਲਣਗੇ ਤੁਹਾਨੂੰ ਮਨ ਲਾ ਕੇ ਪੜ੍ਹਨਾ ਚਾਹੀਦਾ ਹੈ ਫਿਰ ਤੁਹਾਨੂੰ ਅਗਲੀ ਵਾਰ ਪ੍ਰੀਖਿਆ ’ਚ ਜ਼ਰੂਰ ਚੰਗੇ ਨੰਬਰ ਮਿਲਣਗੇ’

Also Read:  ਅਰਬਾਂ ਵਾਰ ਨਮਨ ਹੈ, ਸਲੂਟ ਹੈ ਸਾਈਂ ਮਸਤਾਨਾ ਜੀ ਨੂੰ | ਪਵਿੱਤਰ ਭੰਡਾਰਾ

ਰਾਹੁਲ ਨੇ ਮਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਉਸੇ ਸਮੇਂ ਤੈਅ ਕੀਤਾ ਕਿ ਉਹ ਗਣਿਤ ’ਚ ਪੂਰੇ ਦੇ ਪੂਰੇ ਅੰਕ ਲਿਆਉਣ ਲਈ ਸਖ਼ਤ ਮਿਹਨਤ ਕਰੇਗਾ। ਛਿਮਾਹੀ ਪ੍ਰੀਖਿਆ ’ਚ ਦੋ ਮਹੀਨੇ ਬਾਕੀ ਸਨ ਰਾਹੁਲ ਨੇ ਦਿਨ-ਰਾਤ ਸਖ਼ਤ ਮਿਹਨਤ ਕੀਤੀ ਜਦੋਂ ਵੀ ਉਸਨੂੰ ਕਿਸੇ ਵਿਸ਼ੇ ’ਚ ਦਿੱਕਤ ਮਹਿਸੂਸ ਹੁੰਦੀ, ਉਹ ਪਿਤਾ ਜੀ ਤੋਂ ਮੱਦਦ ਲੈਂਦਾ ਜਾਂ ਦੂਜੇ ਦਿਨ ਸਕੂਲ ’ਚ ਅਧਿਆਪਕ ਤੋਂ ਪੁੱਛ ਲੈਂਦਾ ਮਾਂ ਵੀ ਮਿਹਨਤ ਕਰਦੇ ਦੇਖ ਕੇ ਉਸਨੂੰ ਉਤਸ਼ਾਹਿਤ ਕਰਦੀ ਰਹਿੰਦੀ।

ਪਹਿਲਾ ਪੇਪਰ ਗਣਿੱਤ ਦਾ ਸੀ ਰਾਹੁਲ ਨੇ ਸਾਰੇ ਸਵਾਲ ਹੱਲ ਕਰ ਦਿੱਤੇ ਉਸਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਉਸਨੂੰ ਗਣਿਤ ’ਚ ਪੂਰੇ ਨੰਬਰ ਮਿਲਣਗੇ ਉਸਦੇ ਦੂਜੇ ਵਿਸ਼ਿਆਂ ਦੇ ਪੇਪਰ ਵੀ ਚੰਗੇ ਹੋਏ। ਪ੍ਰੀਖਿਆ ਨਤੀਜੇ ਐਲਾਨ ਹੋਏ ਤਾਂ ਸਾਰੇ ਇਹ ਜਾਣ ਕੇ ਹੈਰਾਨ ਸੀ ਕਿ ਨਾ ਸਿਰਫ ਰਾਹੁਲ ਨੇ ਗਣਿੱਤ ’ਚ ਸੌ ਪ੍ਰਤੀਸ਼ਤ ਅੰਕ ਲਏ ਸਗੋਂ ਹੋਰ ਵਿਸ਼ਿਆਂ ’ਚ ਵੀ ਉਸਨੇ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਸਨ।

ਅਧਿਆਪਕਾਂ ਨੇ ਰਾਹੁਲ ਦੇ ਇਸ ਸ਼ਾਨਦਾਰ  ਪ੍ਰਦਰਸ਼ਨ ’ਤੇ ਉਸ ਦੀ ਖੂਬ ਪ੍ਰਸੰਸਾ ਕੀਤੀ ਅਤੇ ਹੋਰ ਵਿਦਿਆਰਥੀਆਂ ਨੂੰ ਉਸਦਾ ਅਨੁਕਰਨ ਕਰਨ ਨੂੰ ਕਿਹਾ। ਜਦੋਂ ਰਾਹੁਲ ਨੇ ਆਪਣੇ ਮਾਤਾ-ਪਿਤਾ ਨੂੰ ਪ੍ਰੀਖਿਆ ਦੇ ਨਤੀਜੇ ਦੀ ਜਾਣਕਾਰੀ ਦਿੱਤੀ ਤਾਂ ਉਹ ਵੀ ਬਹੁਤ ਖੁਸ਼ ਹੋਏ ਰਾਹੁਲ ਜਾਣ ਚੁੱਕਾ ਸੀ ਕਿ ਸਖ਼ਤ ਮਿਹਨਤ ਕਰਨ ’ਤੇ ਹੀ ਸਫਲਤਾ ਹਾਸਲ ਹੁੰਦੀ ਹੈ।

-ਨਰਿੰਦਰ ਦੇਵਾਂਗਣ