Inspirational Story: ‘‘ਸੁਫਨੇ ਦੇ ਪੁੱਤ-ਪੋਤੇ…’’ -ਪ੍ਰੇਰਕ ਕਥਾ

ਖਿਆਲੀ ਪੁਲਾਵ ਨਾਲ ਕਦੇ ਢਿੱਡ ਨਹੀਂ ਭਰਦਾ ਪਰ ਫਿਰ ਵੀ ਇਨਸਾਨੀ ਦਿਮਾਗ ’ਚ ਇਹ ਪੱਕਦੇ ਰਹਿੰਦੇ ਹਨ ਅਜਿਹੇ ਵਿਚਾਰਾਂ ਤੋਂ ਬਚਣਾ ਬੜਾ ਮੁਸ਼ਕਿਲ ਹੈ ਇਨਸਾਨ ਆਪਣੀ ਦਿਸ਼ਾ ਤੋਂ ਹੀ ਭਟਕ ਜਾਂਦਾ ਹੈ ਹੱਦ ਤਾਂ ਉਦੋਂ ਹੁੰਦੀ ਹੈ, ਜਦੋਂ ਕੋਈ ਆਪਣਾ ਸਭ ਕੁਝ ਖ਼ਤਮ ਕਰ ਬੈਠੇ ਇਸ ਤੋਂ ਬਚਣ ਦਾ ਇੱਕੋ-ਇੱਕ ਜ਼ਰੀਆ ਹੈ ਸੰਤਾਂ ਦਾ ਸਤਿਸੰਗ।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ਼ੇਖ ਚਿੱਲੀ ਦੀ ਕਹਾਣੀ ਸੁਣਾਉਂਦੇ ਹੋਏ ਸਮਝਾਉਂਦੇ ਹਨ ਕਿ ਇੱਕ ਸ਼ੇਖ ਚਿੱਲੀ ਸੀ, ਜੋ ਕੰਮ ਕਰਨ ’ਚ ਬਹੁਤ ਆਲਸੀ ਸੀ, ਪਰ ਉਹ ਸੁਫ਼ਨੇ ਬਹੁਤ ਦੇਖਿਆ ਕਰਦਾ ਸੀ ਇੱਕ ਵਾਰ ਇੱਕ ਸੇਠ ਨੇ ਉਸ ਨੂੰ ਤੇਲ ਦਾ ਟੀਨ ਘਰ ਤੱਕ ਪਹੁੰਚਾਉਣ ਨੂੰ ਕਿਹਾ ਅਤੇ ਅੱਠ ਆਨੇ ਮਜ਼ਦੂਰੀ ਦੇਣ ਦੀ ਗੱਲ ਤੈਅ ਹੋਈ ਸ਼ੇਖ ਚਿੱਲੀ ਨੇ ਪੀਪਾ ਸਿਰ ’ਤੇ ਰੱਖ ਲਿਆ ਤੇ ਤੁਰ ਪਿਆ ਉਹ ਸੁਫ਼ਨਾ ਦੇਖਣ ਲੱਗਾ ਕਿ ਮੈਂ ਅੱਠ ਆਨੇ ਦਾ ਇੱਕ ਆਂਡਾ ਲਿਆਵਾਂਗਾ ਉਸ ’ਚੋਂ ਚੂਚਾ ਨਿੱਕਲੇਗਾ ਚੂਚੇ ਤੋਂ ਕੁਕੜੀ ਬਣ ਜਾਵੇਗੀ ਉਹ ਕੁਕੜੀ ਆਂਡੇ ਦੇਵੇਗੀ ਉਨ੍ਹਾਂ ਆਂਡਿਆਂ ’ਚੋਂ ਬਹੁਤ ਸਾਰੇ ਚੂਚੇ ਅਤੇ ਬਹੁਤ ਕੁੱਕੜ-ਕੁੱਕੜੀਆਂ ਮੇਰੇ ਕੋਲ ਹੋ ਜਾਣਗੀਆਂ ਫਿਰ ਮੈਂ ਉਨ੍ਹਾਂ ਨੂੰ ਵੇਚ ਕੇ ਗਾਂ-ਮੱਝ ਖਰੀਦ ਲਵਾਂਗਾ, ਉਨ੍ਹਾਂ ਦਾ ਦੁੱਧ ਵੇਚਾਂਗਾ ਇਸ ਤਰ੍ਹਾਂ ਮੇਰੇ ਕੋਲ ਬਹੁਤ ਪੈਸੇ ਜਮ੍ਹਾ ਹੋ ਜਾਣਗੇ।

ਇਸ ਨਾਲ ਮੈਂ ਆਪਣਾ ਬਹੁਤ ਵੱਡਾ ਮਕਾਨ ਬਣਾਵਾਂਗਾ ਮੈਂ ਬਹੁਤ ਅਮੀਰ ਹੋ ਜਾਵਾਂਗਾ ਇਹ ਸਭ ਮਿੱਠੇ-ਮਿੱਠੇ ਸੁਫ਼ਨੇ ਉਹ ਸੋਚਦਾ ਤੁਰਿਆ ਜਾ ਰਿਹਾ ਸੀ ਉਸ ਨੂੰ ਇਹ ਵੀ ਧਿਆਨ ਨਾ ਰਿਹਾ ਕਿ ਮੇਰੇ ਸਿਰ ’ਤੇ ਤੇਲ ਦਾ ਪੀਪਾ ਹੈ ਉਹ ਹੋਰ ਅੱਗੇ ਦੀ ਸੋਚਣ ਲੱਗ ਗਿਆ ਇੱਕ ਦਿਨ ਮੇਰਾ ਆਪਣਾ ਮਹਿਲ ਬਣ ਜਾਵੇਗਾ ਫਿਰ ਮੈਂ ਬਹੁਤ ਚੰਗੇ ਘਰ ’ਚ ਆਪਣਾ ਵਿਆਹ ਕਰਾਵਾਂਗਾ ਮੇਰੇ ਬੱਚੇ ਹੋ ਜਾਣਗੇ ਅਤੇ ਉਹ ਮੈਨੂੰ ਬਾਪੂ-ਬਾਪੂ ਕਹਿਣਗੇ ਇਹ ਸੋਚ ਕੇ ਉਸ ਦੇ ਮਨ ’ਚ ਕੁਝ ਕੁਤਕੁਤਾੜੀ ਜਿਹੀ ਹੋਣ ਲੱਗਦੀ ਹੈ ਅਤੇ ਬਹੁਤ ਖੁਸ਼ ਹੁੰਦਾ ਹੈ।

Also Read:  Dairy Farming: ਡੇਅਰੀ ਫਾਰਮਿੰਗ ਨਾਲ ਖੇਤੀ ਨੂੰ ਬਣਾਇਆ ਫਾਇਦੇ ਦਾ ਸੌਦਾ

ਹੁਣ ਅਚਾਨਕ ਉਸ ਨੂੰ ਖਿਆਲ ਆਉਂਦਾ ਹੈ ਕਿ ਥੋੜ੍ਹਾ-ਬਹੁਤ ਰੋਹਬ ਵੀ ਜ਼ਰੂਰ ਹੋਣਾ ਚਾਹੀਦਾ ਹੈ ਇਸ ਗੱਲ ਦਾ ਖਿਆਲ ਆਉਂਦੇ ਹੀ ਉਹ ਮੁੱਛਾਂ ਨੂੰ ਮਰੋੜਦੇ ਹੋਏ ਥੋੜ੍ਹਾ ਆਕੜ ਕੇ ਤੁਰਨ ਲੱਗਾ ਫਿਰ ਸੋਚਣ ਲੱਗਾ ਕਿ ਰੋਹਬ ਘਰ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ ਜਦੋਂ ਮੇਰੀ ਘਰਵਾਲੀ ਮੈਨੂੰ ਰੋਟੀ ਦੇਣ ਆਵੇਗੀ ਤਾਂ ਉਸ ਨੂੰ ਰੋਹਬ ਦਿਖਾਵਾਂਗਾ ਕਿ ਮੈਂ ਨਹੀਂ ਖਾਂਦਾ ਤੂੰ ਇਹ ਸਬਜ਼ੀ ਕਿਉਂ ਬਣਾਈ ਹੈ? ਇਸ ’ਚ ਘਿਓ ਕਿਉਂ ਨਹੀਂ ਪਾਇਆ, ਨਮਕ ਜ਼ਿਆਦਾ ਕਿਉਂ ਹੈ? ਮਿਰਚ ਘੱਟ ਕਿਉਂ ਪਾਈ ਹੈ ਆਦਿ ਇਹ ਕਹਿੰੰਦੇ ਹੋਏ ਮੈਂ ਗੁੱਸੇ ’ਚ ਆ ਕੇ ਥਾਲੀ ਨੂੰ ਇਸ ਤਰ੍ਹਾਂ ਪੈਰ ਮਾਰਾਂਗਾ ਕਿ ਥਾਲੀ ਦੂਰ ਜਾ ਕੇ ਡਿੱਗੇਗੀ ਇੱਧਰ ਸੱਚਮੁੱਚ ਹੀ ਉਸ ਨੇ ਆਪਣੀ ਲੱਤ ਚਲਾ ਦਿੱਤੀ।

ਬੱਸ ਲੱਤ ਚਲਾਈ ਹੀ ਸੀ ਕਿ ਖੁਦ ਧੜੰਮ ਕਰਕੇ ਹੇਠਾਂ ਡਿੱਗ ਗਿਆ ਸਿਰ ’ਤੇ ਰੱਖਿਆ ਪੀਪਾ ਵੀ ਡਿੱਗਣਾ ਹੀ ਸੀ ਅਤੇ ਸਾਰਾ ਤੇਲ ਜ਼ਮੀਨ ’ਤੇ ਡੁੱਲ੍ਹ ਗਿਆ ਇੱਧਰ ਤਾਂ ਇਹ ਹਸ਼ਰ ਹੋਇਆ ਅਤੇ ਉੱਧਰ ਉਸ ਦੇ ਸਾਰੇ ਸੁਫ਼ਨੇ ਜੋ ਹੁਣ ਤੱਕ ਸੋਚ ਰਿਹਾ ਸੀ, ਸਭ ਕੁਝ ਖਿੱਲਰ ਗਿਆ ਆਪਣੇ ਨੁਕਸਾਨ ਨੂੰ ਦੇਖ ਕੇ ਸੇਠ ਨੂੰ ਬਹੁਤ ਅਫਸੋਸ ਹੋਇਆ ਅਤੇ ਗੁੱਸੇ ਨਾਲ ਭਰਿਆ ਕਹਿਣ ਲੱਗਿਆ ਕਿ ਤੂੰ ਮੇਰਾ ਤੇਲ ਦਾ ਪੀਪਾ ਸੁੱਟ ਦਿੱਤਾ ਮੇਰਾ ਬਹੁਤ ਨੁਕਸਾਨ ਕਰ ਦਿੱਤਾ ਸ਼ੇਖ ਚਿੱਲੀ ਜੋ ਹੁਣ ਤੱਕ ਆਪਣੇ ਘਰ-ਪਰਿਵਾਰ ਅਤੇ ਕਾਰੋਬਾਰ ’ਚ ਗੁਆਚਿਆ ਹੋਇਆ ਸੀ, ਕਹਿਣ ਲੱਗਾ, ‘ਸੇਠ ਜੀ! ਤੁਸੀਂ ਤਾਂ ਆਪਣੇ ਤੇਲ ਦੇ ਇੱਕ ਪੀਪੇ ਨੂੰ ਰੋ ਰਹੇ ਹੋ, ਮੇਰਾ ਤਾਂ ਸਭ ਕੁਝ ਉੱਜੜ ਗਿਆ ਮੇਰਾ ਬਣਿਆ-ਬਣਾਇਆ ਘਰ, ਬਾਲ-ਬੱਚੇ, ਗਾਂ-ਮੱਝ ਅਤੇ ਐਨਾ ਵੱਡਾ ਕਾਰੋਬਾਰ ਸਭ ਕੁਝ ਹੀ ਲੁੱਟਿਆ ਗਿਆ, ਤੇਲ ਦਾ ਪੀਪਾ ਤਾਂ ਕੁਝ ਵੀ ਨਹੀਂ’।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫ਼ਰਮਾਉਂਦੇ ਹਨ ਕਿ ‘‘ਸੁਫਨੇ ਦੇ ਪੁੱਤ-ਪੋਤੇ, ਕਦੇ ਦੇਖੇ ਨਹੀਂ ਹੱਲ ਵਾਹੁੰਦੇ’’ ਸੰਤਾਂ ਦੀ ਸੋਹਬਤ ’ਚ ਆਉਣ ਵਾਲਾ ਹੀ ਸੱਚ-ਝੂਠ ਨੂੰ ਸਮਝ ਸਕਦਾ ਹੈ ਸੰਤ ਉਦਾਹਰਨਾਂ ਨਾਲ ਇਨਸਾਨ ਨੂੰ ਸਮਝਾਉਂਦੇ ਹਨ ਰੂਹਾਨੀ ਸਤਿਸੰਗ ਦੇ ਪ੍ਰਕਾਸ਼ ’ਚੋਂ ਇੱਥੇ ਅਜਿਹਾ ਹੀ ਪ੍ਰਕਰਨ ਦਿੱਤਾ ਗਿਆ ਹੈ ਜਿਸ ’ਚ ਕੋਰੀ ਕਲਪਨਾ ਨਾਲ ਉਪਜਿਆ ਵਾਦ-ਵਿਵਾਦ ਸੋਚਣ ਨੂੰ ਮਜ਼ਬੂਰ ਕਰ ਦਿੰਦਾ ਹੈ ਇਹ ਸ਼ੇਖ ਚਿੱਲੀ ਦਾ ਹਾਸਰਸ ਕਿੱਸਾ ਹੈ, ਜੋ ਪੂਜਨੀਕ ਪਰਮ ਪਿਤਾ ਜੀ ਸਤਿਸੰਗਾਂ ’ਚ ਅਕਸਰ ਹੀ ਸੁਣਾਇਆ ਕਰਦੇ ਤਾਂ ਕਿ ਇਨਸਾਨ ਹਕੀਕਤ ਨੂੰ ਜਾਣੇ ਅਤੇ ਸਮਝੇ ਇਨਸਾਨ ਆਪਣਾ ਮਨੁੱਖਾ ਜਨਮ ਬਰਬਾਦ ਨਾ ਕਰੇ ਕੋਰੀਆਂ ਕਲਪਨਾਵਾਂ ’ਚ ਨਹੀਂ ਰਹਿਣਾ ਚਾਹੀਦਾ।

Also Read:  ਸੰਤ ਭਾਗ ਜਗਾਨੇ ਆਏ ਹੈਂ...-ਸੰਪਾਦਕੀ

-ਡੈਸਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ