Ranbankure

Ranbankure: ਸਰਹੱਦਾਂ ’ਤੇ ਦੁਸ਼ਮਣ ਨਾਲ ਲੋਹਾ ਲੈਣ ਤੋਂ ਬਾਅਦ ਵਾਤਾਵਰਨ ਦੀ ਸੰਭਾਲ ’ਚ ਜੁਟੇ  ਜਵਾਨ

ਦੇਸ਼ ਦੀ ਸੁਰੱਖਿਆ ’ਚ ਜੋ ਹੱਥ ਫੌਲਾਦ ਬਣ ਕੇ ਦੁਸ਼ਮਣਾਂ ਨੂੰ ਹਰਾਉਂਦੇ ਹਨ, ਉਹੀ ਹੱਥ ਹੁਣ ਵਾਤਾਵਰਨ ਦੀ ਸੁਰੱਖਿਆ ਦਾ ਜ਼ਿੰਮਾ ਵੀ ਸੰਭਾਲੇ ਹੋਏ ਹਨ ਅਤੇ ਨੰਨੇ੍ਹ ਬੂਟਿਆਂ ਨੂੰ ਆਪਣੇ ਪਿਆਰ ਨਾਲ ਇਸ ਤਰ੍ਹਾਂ ਸਿੰਜ ਰਹੇ ਹਨ ਕਿ ਦੇਖਦੇ ਹੀ ਦੇਖਦੇ ਬੰਜਰ ਹੋਈ ਜ਼ਮੀਨ ਫਿਰ ਤੋਂ ਲਹਿਰਾਉਣ ਲੱਗੀ ਹੈ ਕਾਰਗਿਲ ਜੰਗ ਦੀ ਗੱਲ ਹੋਵੇ, ਜਾਂ ਫਿਰ ਆਪ੍ਰੇਸ਼ਨ ਸੰਧੂਰ, ਦੇਸ਼ ਦੇ ਇਨ੍ਹਾਂ ਜਾਂਬਾਜ਼ ਫੌਜੀਆਂ ਨੇ ਹਰ ਮੈਦਾਨ ਫਤਹਿ ਕੀਤਾ ਹੈ

ਅਸੀਂ ਗੱਲ ਕਰ ਰਹੇ ਹਾਂ ਇੱਕ ਅਜਿਹੀ ਰੈਜੀਮੈਂਟ ਦੀ ਜਿਸ ਦੇ ਵੀਰ ਫੌਜੀਆਂ ਨੇ ਆਪਣੀ ਰਿਟਾਇਰਮੈਂਟ ਹੋਣ ਤੋਂ ਬਾਅਦ ਵੀ ਦੇਸ਼ ਸੇਵਾ ਦਾ ਮਿਸ਼ਨ ਚਲਾ ਰੱਖਿਆ ਹੈ ਇਸ ਲਈ ਉਨ੍ਹਾਂ ਨੇ ਆਪਣੀ ਇੱਕ ਬਟਾਲੀਅਨ ਵੀ ਬਣਾ ਰੱਖੀ ਹੈ ਜਿਸ ਦਾ ਨਾਂਅ ਹੈ ਈਟੀਐੱਫ, ਈਕੋ ਟਾਸਕ ਫੋਰਸ ਈਕੋਲਾਜ਼ਿਕਲ ਯੂਨਿਟ ਆਰਮੀ ਦੀ ਸਿੱਖ ਲਾਈਟ ਇਨਫੈਂਟਰੀ ਰੈਜ਼ੀਮੈਂਟ, ਸਿੱਖ ਰੈਜ਼ੀਮੈਂਟ, ਰਾਜਪੂਤ ਰੈਜ਼ੀਮੈਂਟ, ਜੈਕ ਰਾਈਫਲ, ਪੈਰਾ ਕਮਾਂਡੋ, ਇੰਜੀਨੀਅਰ ਰੈਜ਼ੀਮੈਂਟ, ਤੋਪਖਾਨਾ ਰੈਜ਼ੀਮੈਂਟ, ਟੈਂਕ ਰੈਜ਼ੀਮੈਂਟ ਅਤੇ ਅਲੱਗ-ਅਲੱਗ ਰੈਜ਼ੀਮੈਂਟਾਂ ਦੀ ਫਾਈਟਿੰਗ ਟੀ. ਏ. ’ਚ ਆਪਣੇ-ਆਪਣੇ ਜੌਹਰ ਦਿਖਾਏ ਹਨ

ਵਾਤਾਵਰਨ ਦੀ ਸੁਰੱਖਿਆ ਦੇ ਪਹਿਰੇਦਾਰ ਦੇ ਤੌਰ ’ਤੇ ਕਰੀਬ 26 ਸਾਲਾਂ ਤੋਂ ਲਗਾਤਾਰ ਅਰਾਵਲੀ ਪਹਾੜੀ ਖੇਤਰਾਂ ਨੂੰ ਬਚਾਉਣ ’ਚ ਜੁਟੇ ਹੋਏ ਹਨ ਜੋ ਨਜਾਇਜ਼ ਮਾਈਨਿੰਗ ਜਾਂ ਭੂ-ਮਾਫੀਆ ਦੇ ਚੱਲਦਿਆਂ ਕਦੇ ਬੰਜਰ ਹੋਣ ਦੇ ਕੰਢੇ ’ਤੇ ਜਾ ਪਹੁੰਚੇ ਸਨ ਵਾਤਾਵਰਨ ਨੂੰ ਨਵਾਂ ਰੂਪ ਦੇਣ ’ਚ ਲੱਗੀ ਈਟੀਐੱਫ ਹੁਣ ਤੱਕ 45 ਲੱਖ ਬੂਟੇ ਲਾ ਚੁੱਕੀ ਹੈ ਇਹੀ ਨਹੀਂ, ਬੂਟੇ ਲਾਉਣ ਤੋਂ ਇਲਾਵਾ ਇਸ ਮੁਹਿੰਮ ’ਚ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਕਰਦੇ ਹੋਏ ਉਨ੍ਹਾਂ ਲਈ ਛੋਟੇ ਤਲਾਬ (ਵਾਰਟਰ ਬੋਡੀਜ਼) ਦੇ ਰੂਪ ’ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਕੁਦਰਤ ਲਈ ਇਸ ਅਤੁੱਲ ਸਹਿਯੋਗ ਲਈ ਈਟੀਐੱਫ ਦੇ ਜਵਾਨਾਂ ਨੂੰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਹੈ

132 ਇਨਫੈਂਟਰੀ ਬਟਾਲੀਅਨ ਟੈਰੀਟੋਰੀਅਲ ਆਰਮੀ ਈਕੋਲਾਜੀਕਲ ਰਾਜਪੂਤ ਬਟਾਲੀਅਨ ਦੇ ਸੇਵਾਮੁਕਤ ਜਵਾਨਾਂ ਨੇ ਸਾਲ 2000 ’ਚ ਈਕੋਲਾਜਿਕਲ ਟਾਸਕ ਫੋਰਸ ਦੇ ਰੂਪ ’ਚ ਵਾਤਾਵਰਨ ਦੀ ਸੁਰੱਖਿਆ ਮੁਹਿੰਮ ਨੂੰ ਸ਼ੁਰੂ ਕੀਤਾ ਸੀ ਇਸ ’ਚ ਇਨ੍ਹਾਂ ’ਚ ਟੈਂਕ ਰੈਜੀਮੈਂਟ, ਤੋਪਖਾਨਾ ਰੈਜੀਮੈਂਟ, ਪੈਰਾ ਕਮਾਂਡੋ, ਇਨਫੈਂਟਰੀ ਬਟਾਲੀਅਨ ਆਦਿ ਦੇ ਜਵਾਨ ਸ਼ਾਮਲ ਹਨ ਇਸ ਕੰਮ ’ਚ ਦੱਖਣੀ ਦਿੱਲੀ ਤੇ ਉਸਦੇ ਨੇੜੇ ਹਰਿਆਣਾ ਹੱਦ ’ਤੇ ਅਰਾਵਲੀ ਪਹਾੜੀ ਦੀ ਤਲਹਟੀ ਅਰਾਵਲੀ ਦੇ ਈਕੋ-ਸੈਂਸਟਿਵ ਜੋਨ ਅਤੇ ਪ੍ਰਸਿੱਧ ਜੰਗਲੀ ਜੀਵ ਗਲਿਆਰਾ ਮੰਨਿਆ ਜਾਂਦਾ ਹੈ ਕਰੀਬ 10 ਅਜਿਹੇ ਏਰੀਏ ਹਨ ਜਿੱਥੇ ਨਜਾਇਜ਼ ਮਾਈਨਿੰਗ ਅਤੇ ਖਦਾਨਾਂ ਦੇ ਚੱਲਦਿਆਂ ਹਰਿਆਲੀ ਖ਼ਤਮ ਹੁੰਦੀ ਜਾ ਰਹੀ ਸੀ, ਉੱਥੇ ਬੂਟੇ ਲਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈMohan Singh

Also Read:  successful people: ਸਾਧਾਰਨ ਤੋਂ ਖਾਸ ਬਣਾਉਣਗੀਆਂ ਸਫ਼ਲ ਲੋਕਾਂ ਦੀਆਂ ਇਹ 7 ਆਦਤਾਂ

ਕਮਾਂਡਿੰਗ 132 ਈਕੋ ਟਾਸਕ ਫੋਰਸ ਕਰਨਲ ਮੋਹਨ ਸਿੰਘ ਦੀ ਅਗਵਾਈ ’ਚ ਜਵਾਨ ਵਧਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵਾਤਾਵਰਨ ਬਚਾਓ ਦੇ ਤਹਿਤ ਪੌਦੇ ਲਾਉਣ ਦੀ ਮੁਹਿੰਮ ’ਚ ਜੁਟੇ ਹੋਏ ਹਨ ਕਰਨਲ ਮੋਹਨ ਸਿੰਘ ਫੌਜ ਸੰਮੇਲਨ ਦੌਰਾਨ ਉਨ੍ਹਾਂ ਜਵਾਨਾਂ ਨੂੰ ਸਨਮਾਨਿਤ ਵੀ ਕਰਦੇ ਹਨ ਜੋ ਗਰਾਊਂਡ ਲੈਵਲ ’ਤੇ ਬਟਾਲੀਅਨ ਦੇ ਟਾਸਕ ’ਚ ਅੱਗੇ ਵਧ ਕੇ ਚੰਗੇ ਕੰਮ ਕਰਕੇ ਯੋਗਦਾਨ ਦੇ ਰਹੇ ਹਨ

ਯੂਨਿਟ ਦੇ 270 ਮੈਂਬਰ ਕਰਦੇ ਹਨ ਬੂਟਿਆਂ ਦੀ ਸੰਭਾਲ

ਲੈ. ਕਰਨਲ ਦਵਿੰਦਰ ਸਿੰਘ ਅਨੁਸਾਰ, ਵਾਤਾਵਰਨ ਸੰਭਾਲ ਰੈਜੀਮੈਂਟ ਬਟਾਲੀਅਨ ਈਕੋਲਾਜਿਕਲ ਯੂਨਿਟ ’ਚ ਵਰਤਮਾਨ ਸਮੇਂ ’ਚ 270 ਮੈਂਬਰ ਹਨ ਜਿਸ ’ਚ ਫੌਜ ਨਾਲ ਜੁੜੇ ਚਾਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ ਉਨ੍ਹਾਂ ਦੱਸਿਆ ਕਿ ਰੁੱਖ-ਬੂਟੇ ਲਾਉਣ ਦੇ ਨਾਲ-ਨਾਲ ਜੰਗਲੀ ਜੀਵਾਂ ਨੂੰ ਬਚਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ ਖਾਸ ਕਰਕੇ ਦੱਖਣੀ ਦਿੱਲੀ ਅਤੇ ਹਰਿਆਣਾ ਹੱਦ ਨਾਲ ਲੱਗਦੀ ਅਰਾਵਲੀ ਪਹਾੜੀ ਦੀ ਤਲਹਟੀ ’ਚ ਸਥਿਤ ਦੇਵਲੀ, ਜੋਨਾਪੁਰ, ਡੇਰਾ ਮੰਡੀ, ਡੇਰਾ ਮੰਡੀ-01, ਡੇਰਾ ਮੰਡੀ-02, ਖੋਲੀ ਮੰਦਰ, ਅਸੋਲਾ, ਓਲਡ ਭਾਟੀ, ਨਿਊ ਭਾਟੀ, ਘਿਟੋਰਣੀ, ਸੰਗਮ ਵਿਹਾਰ, ਤੁਗਲਕਾਬਾਦ ਵਰਗੇ 10 ਹੋਰ ਅਜਿਹੇ ਪੁਆਇੰਟ ਹਨ,Devender Singh

ਜੋ ਮਾਈਨਿੰਗ ਅਤੇ ਰੁੱਖਾਂ ਦੀ ਨਜਾਇਜ਼ ਕਟਾਈ ਦੇ ਚੱਲਦਿਆਂ ਬਹੁਤ ਸੈਂਸਟਿਵ ਸਥਾਨ ਹਨ ਅਜਿਹੇ ਏਰੀਆ ’ਚ ਖਦਾਨਾਂ ਦੇ ਚੱਲਦਿਆਂ ਹਰਿਆਲੀ ਗਾਇਬ ਹੁੰਦੀ ਜਾ ਰਹੀ ਹੈ ਅਜਿਹੇ ’ਚ ਸਾਡੀ ਟੀਮ ਬੂਟੇ ਲਾਉਣ ’ਚ ਬੜੀ ਸ਼ਿੱਦਤ ਨਾਲ ਜੁਟੀ ਹੋਈ ਹੈ ਬੂਟੇ ਲਾਉਣ ਤੋਂ ਬਾਅਦ ਉਨ੍ਹਾਂ ਦੀ ਸੰਭਾਲ ਅਤੇ ਸਮੇਂ ’ਤੇ ਸਿੰਚਾਈ ਦੀ ਪੂਰੀ ਵਿਵਸਥਾ ਕੀਤੀ ਜਾਂਦੀ ਹੈ ਤਾਂ ਕਿ ਬੂਟੇ ਪੂਰੀ ਤਰ੍ਹਾਂ ਕਾਮਯਾਬ ਵੀ ਹੋਣ ਇਸ ਤੋਂ ਇਲਾਵਾ ਅਜਿਹੇ ਔਖੇ ਏਰੀਆਂ ’ਚ ਜੰਗਲੀ ਜੀਵਾਂ ਲਈ ਪਾਣੀ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ ਛੋਟੇ-ਛੋਟੇ ਕੁੰਡ ਬਣਾ ਕੇ ਉਨ੍ਹਾਂ ’ਚ ਬਕਾਇਦਾ ਟੈਂਕਰਾਂ ਨਾਲ ਪਾਣੀ ਭਰਿਆ ਜਾਂਦਾ ਹੈ ਤਾਂ ਕਿ ਜੀਵ-ਜੰਤੂ ਆਪਣੀ ਪਿਆਸ ਬੁਝਾ ਸਕਣ ਇਸ ਏਰੀਏ ’ਚ ਨੀਲ ਗਾਂ, ਚੀਤੇ, ਜੰਗਲੀ ਸੂਰ ਵੱਡੀ ਗਿਣਤੀ ’ਚ ਦੇਖਣ ਨੂੰ ਮਿਲਦੇ ਹਨ

ਚੁਣੌਤੀਆਂ ਵੀ ਘੱਟ ਨਹੀਂ…

ਲੈ. ਕਰਨਲ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਏਰੀਏ ’ਚ ਬੂਟੇ ਲਾਉਣ ਨਾਲ ਸਿਰਫ ਕੰਮ ਖ਼ਤਮ ਨਹੀਂ ਹੋ ਜਾਂਦਾ ਸਗੋਂ ਉਨ੍ਹਾਂ ਨੂੰ ਬਾਂਦਰਾਂ, ਖੁੱਲ੍ਹੇ ’ਚ ਘੁੰਮਦੀਆਂ ਗਾਵਾਂ ਜਾਂ ਹੋਰ ਜਾਨਵਰਾਂ ਤੋਂ ਬਚਾਉਣ ਲਈ ਖਾਸ ਧਿਆਨ ਦਿੱਤਾ ਜਾਂਦਾ ਹੈ ਇੱਥੇ ਪਾਣੀ ਦੀ ਬੜੀ ਕਮੀ ਰਹਿੰਦੀ ਹੈ ਜਿਸ ਦੇ ਚੱਲਦਿਆਂ ਬੂਟੇ ਖਰਾਬ ਹੋਣ ਦਾ ਖ਼ਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਨਿਯਮਤ ਸਿੰਚਾਈ ਜ਼ਰੂਰੀ ਹੈ ਅਤੇ ਸਭ ਤੋਂ ਵੱਡੀ ਸਮੱਸਿਆ ਇਸ ਏਰੀਏ ’ਚ ਸਿਉਂਕ ਦੀ ਹੈ ਪਥਰੀਲੀ ਜ਼ਮੀਨ ਹੋਣ ਦੇ ਚੱਲਦਿਆਂ ਇੱਥੇ ਬੂਟੇ ਜਲਦੀ ਜੜ੍ਹਾਂ ਨਹੀਂ ਬਣਾ ਪਾਉਂਦੇ, ਅਜਿਹੇ ’ਚ ਸਿਉਂਕ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਜੜ੍ਹਾਂ ਨੂੰ ਖਾ ਜਾਂਦੀ ਹੈ ਬੂਟਿਆਂ ਨੂੰ ਸਿਉਂਕ ਤੋਂ ਬਚਾਉਣ ਲਈ ਬਕਾਇਦਾ ਦਵਾਈ ਆਦਿ ਦੀ ਵਿਵਸਥਾ ਵੀ ਟੀਮ ਵੱਲੋਂ ਸਮੇਂ ਅਨੁਸਾਰ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਬੂਟੇ ਲਾਉਣ ਤੋਂ ਬਾਅਦ ਘੱਟੋ-ਘੱਟ ਦੋ ਸੀਜ਼ਨ ਉਸ ਦੀ ਸੰਭਾਲ ਜ਼ਰੂਰੀ ਹੈ ਫਿਰ ਉਹ ਰੁੱਖ ਬਣਨ ਦੀ ਦਿਸ਼ਾ ’ਚ ਅੱਗੇ ਵਧ ਸਕਦਾ ਹੈ

Also Read:  ਬਿਨਾ ਕੋਚਿੰਗ ਪਾਸ ਕਰੋ ਬੈਂਕ ਪ੍ਰੀਖਿਆ

ਟ੍ਰੀ ਪਲਾਂਟੇਸ਼ਨ ਨੂੰ ਗਰਾਊਂਡ ’ਤੇ ਜਾ ਕੇ ਚੈੱਕ ਕਰਦੇ ਹਨ ਮੇਜਰ ਜੈ ਸਿੰਘ

ਮੇਜਰ ਜੈ ਸਿੰਘ ਸ਼ੇਖਾਵਤ, ਸਾਰੇ ਪ੍ਰੋਜੈਕਟ, ਜੋ ਲਗਭਗ 10 ਪੁਆਇੰਟ ਹਨ ਉੱਥੇ ਟ੍ਰੀ ਪਲਾਂਟੇਸ਼ਨ ਦੇ ਵਰਕ ਨੂੰ ਗਰਾਊਂਡ ’ਤੇ ਜਾ ਕੇ ਚੈੱਕ ਕਰਦੇ ਹਨ ਖਾਸ ਕਰਕੇ ਜਿੱਥੇ-ਜਿੱਥੇ ਬੂਟੇ ਲਾਏ ਜਾਂਦੇ ਹਨ ਜ਼ਿਕਰਯੋਗ ਹੈ ਕਿ ਮੇਜਰ ਜੈ ਸਿੰਘ ਦੇ ਵੱਡੇ ਭਰਾ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ ਸਨ ਪਿਛਲੇ ਇੱਕ ਸਾਲ ਤੋਂ ਇਸ ਮੁਹਿੰਮ ਦਾ ਹਿੱਸਾ ਬਣੇ ਤਰਸੇਮ ਸਿੰਘ ਨੇ ਦੱਸਿਆ ਕਿ ਉਂਜ ਤਾਂ ਪੂਰਾ ਸਾਲ ਹੀ ਵਾਤਾਵਰਨ ਦਾ ਕੰਮ ਚੱਲਦਾ ਰਹਿੰਦਾ ਹੈ, ਪਰ ਬਰਸਾਤੀ ਸੀਜ਼ਨ ’ਚ ਖਾਸ ਤੌਰ ’ਤੇ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾਂਦੀ ਹੈJai Singh

ਦੂਜੇ ਪਾਸੇ ਵਾਤਾਵਰਨ ਦਿਵਸ ਨਾਲ ਜੁੜੇ ਖਾਸ ਦਿਨਾਂ ’ਚ ਵੀ ਵੱਡੀ ਗਿਣਤੀ ’ਚ ਬੂਟੇ ਲਾਏ ਜਾਂਦੇ ਹਨ ਜਵਾਨਾਂ ਦੀ ਇਸ ਮੁਹਿੰਮ ਨਾਲ ਵਾਤਾਵਰਨ ਦੇ ਨਾਲ-ਨਾਲ ਜੰਗਲੀ ਏਰੀਏ ਤੋਂ ਨਜਾਇਜ਼ ਤਸਕਰੀ ਅਤੇ ਨਸ਼ੇ ਵਰਗੇ ਕਾਰੋਬਾਰ ’ਤੇ ਵੀ ਰੋਕ ਲੱਗੀ ਹੈ ਪਹਿਲਾਂ ਸੁੁੰਨਸਾਨ ਏਰੀਆ ਦੇ ਚੱਲਦਿਆਂ ਲੋਕ ਜੰਗਲੀ ਜੀਵਾਂ ਦਾ ਸ਼ਿਕਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ, ਪਰ ਹੁਣ ਈਟੀਐੱਫ ਦੇ ਜਵਾਨ ਬੂਟੇ ਲਾਉਣ ਦੇ ਨਾਲ-ਨਾਲ ਸਮੇਂ-ਸਮੇਂ ’ਤੇ ਉਨ੍ਹਾਂ ਦੀ ਸੰਭਾਲ ਵੀ ਕਰਦੇ ਹਨ ਅਜਿਹੇ ’ਚ ਪੂਰੇ ਏਰੀਆ ’ਚ ਜਵਾਨਾਂ ਦੀ ਗਸ਼ਤ ਚੱਲਦੀ ਰਹਿੰਦੀ ਹੈ ਜਿਸ ਨਾਲ ਨਜਾਇਜ਼ ਗਤੀਵਿਧੀਆਂ ’ਤੇ ਵੀ ਖੁਦ ਹੀ ਰੋਕ ਲੱਗ ਗਈ ਹੈ

ਵਾਤਾਵਰਨ ਦੀ ਸੰਭਾਲ ’ਚ ਮੋਹਰੀ ਡੇਰਾ ਸੱਚਾ ਸੌਦਾ

ਰੁੱਖ-ਬੂਟਿਆਂ ਦੀ ਸੇੇਵਾ-ਸੰਭਾਲ ’ਚ ਜੁਟੇ ਇਹ ਵੀਰ ਜਵਾਨ ਆਪਣੇ-ਆਪ ’ਚ ਇੱਕ ਮਿਸਾਲ ਹਨ ਅਤੇ ਪ੍ਰੇਰਨਾ ਦੇ ਪਾਤਰ ਹਨ ਡੇਰਾ ਸੱਚਾ ਸੌਦਾ ਅਜਿਹੇ ਵੀਰ ਜਵਾਨਾਂ ਦੀ ਦਿਲੋਂ ਪ੍ਰਸੰਸਾ ਕਰਦਾ ਹੈ ਜੋ ਰੁੱਖ-ਬੂਟਿਆਂ ਅਤੇ ਵਾਤਾਵਰਨ ਲਈ ਨਿਸਵਾਰਥ ਭਾਵ ਨਾਲ ਯਤਨਸ਼ੀਲ ਹਨ ਡੇਰਾ ਸੱਚਾ ਸੌਦਾ ਵੀ ਰੁੱਖ-ਬੂਟਿਆਂ ਲਈ ਵਿਸ਼ਵ ਭਰ ’ਚ ਮੋਹਰੀ ਹੈ ਅਤੇ 35 ਕਰੋੜ 7 ਲੱਖ 88 ਹਜ਼ਾਰ 523 ਬੂਟੇ ਲਾਏ ਜਾ ਚੁੱਕੇ ਹਨ

SKI 8654 ਡੇਰਾ ਸੱਚਾ ਸੌਦਾ ਦੀ ਇਹੀ ਅਪੀਲ ਹੈ ਕਿ ਹਰ ਕੋਈ ਰੁੱਖ-ਬੂਟੇ ਲਾਵੇ ਅਤੇ ਵਾਤਾਵਰਨ ਦੀ ਸੰਭਾਲ ਕਰਨ ’ਚ ਆਪਣਾ ਪੂਰਾ ਯੋਗਦਾਨ ਦੇਵੇ ਇਹ ਬੜਾ ਸੁਖਦਾਈ ਪਹਿਲੂ ਹੈ ਕਿ ਅਜਿਹੇ ਯਤਨਾਂ ਦੀ ਬਦੌਲਤ ਧਰਤੀ ਦੀ ਹਰਿਆਲੀ ਫਿਰ ਤੋਂ ਆਪਣੇ ਉਸੇ ਰੰਗ ’ਚ ਆ ਜਾਵੇਗੀ ਜੋ ਅੱਜ ਖ਼ਤਮ ਹੋ ਰਹੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ