MSG Avatar Divas: ਜੀ ਸਤਿਗੁਰੂ ਪਿਆਰੇ ਆ ਗਏ 59ਵੇਂ ਪਵਿੱਤਰ ਅਵਤਾਰ ਦਿਹਾੜੇ ’ਤੇ ਵਿਸ਼ੇਸ਼
ਰਮਾਇਣ ਦਾ ਇੱਕ ਪ੍ਰਸੰਗ ਹੈ ਜਦੋਂ ਸੀਤਾ ਜੀ ਦੀ ਭਾਲ ’ਚ ਲੰਕਾ ਜਾਣ ਦੀ ਗੱਲ ਹੋਈ, ਤਾਂ ਸੁਗਰੀਵ ਅਤੇ ਉਨ੍ਹਾਂ ਦੀ ਸੈਨਾ ਇਸ ਦੀਆਂ ਤਿਆਰੀਆਂ ’ਚ ਲੱਗ ਗਈ ਪਰ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇੱਕ ਵਾਰ ਕੋਈ ਲੰਕਾ ’ਚ ਜਾ ਕੇ ਸੀਤਾ ਜੀ ਨੂੰ ਮਿਲ ਕੇ ਉਨ੍ਹਾਂ ਬਾਰੇ ਕੋਈ ਖਬਰ ਤਾਂ ਲੈ ਕੇ ਆਵੇ ਕਿਉਂਕਿ ਲੰਕਾ ਸਮੁੰਦਰ ਦੇ ਉਸ ਪਾਰ ਸੌ ਯੋਜਨ ਦੂਰ ਸੀ ਅਤੇ ਉਸ ਨੂੰ ਕੋਈ ਪਾਰ ਕਿਵੇਂ ਕਰ ਸਕਦਾ ਸੀ ਸਾਰਿਆਂ ਦੇ ਹੱਥ ਖੜ੍ਹੇ ਹੋ ਗਏ ਫਿਰ ਉਸ ਸਭਾ ’ਚ ਜਾਮਵੰਤ ਨੇ ਸਲਾਹ ਦਿੱਤੀ ਕਿ ਇਸ ਕੰਮ ਨੂੰ ਹਨੂੰਮਾਨ ਜੀ ਕਰ ਸਕਦੇ ਹਨ
ਉਹ ਹਨੂੰਮਾਨ ਜੀ ਕੋਲ ਗਏ ਉਨ੍ਹਾਂ ਨੂੰ ਬੋਲੇ ਕਿ ਤੁਸੀਂ ਸਮੁੰਦਰ ਨੂੰ ਇੱਕ ਛਾਲ ’ਚ ਪਾਰ ਕਰਕੇ ਲੰਕਾ ਜਾਣਾ ਹੈ ਹਨੂੰਮਾਨ ਜੀ ਸੁਣ ਕੇ ਚੁੱਪ ਖੜ੍ਹੇ ਰਹੇ ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਮੈਂ ਇਹ ਕਿਵੇਂ ਕਰ ਸਕਾਂਗਾ! ਜਦੋਂ ਉਨ੍ਹਾਂ ਨੂੰ ਚੁੱਪ ਦੇਖਿਆ ਤਾਂ ਜਾਮਵੰਤ ਫਿਰ ਬੋਲੇ ਕਿ ਹੇ ਅੰਜਨੀ ਨੰਦਨ ਤੁਹਾਨੂੰ ਕੁਝ ਯਾਦ ਹੈ? ਹਨੂੰਮਾਨ ਜੀ ਨੇ ਨਾ ’ਚ ਸਿਰ ਹਿਲਾਇਆ ਜਾਮਵੰਤ ਫਿਰ ਬੋਲੇ ਕਿ ਹੇ ਬਲਵੀਰ! ਤੁਸੀਂ ਯਾਦ ਕਰੋ! ਤੁਹਾਡੇ ’ਚ ਬਹੁਤ ਸ਼ਕਤੀ ਹੈ ਤੁਸੀਂ ਮਹਾਨ ਹੋ, ਅਤੁੱਲ ਹੋ ਤੁਹਾਡਾ ਜਨਮ ਹੀ ਰਾਮ ਕਾਜ ਲਈ ਹੋਇਆ ਹੈ
ਇਹ ਸ੍ਰੀ ਰਾਮ ਜੀ ਦਾ ਹੀ ਕਾਜ ਹੈ ਅਤੇ ਤੁਸੀਂ ਆਪਣੀ ਤਾਕਤ ਨੂੰ ਜਗਾਓ ਆਪਣੇ ਅੰਦਰ ਦੇਖੋ ਤੁਹਾਡੇ ’ਚ ਬਹੁਤ ਸ਼ਕਤੀ ਹੈ ਜਾਮਵੰਤ ਨੇ ਜਦੋਂ ਉਨ੍ਹਾਂ ਨੂੰ ਯਾਦ ਕਰਵਾਇਆ, ਤਾਂ ਹਨੂੰਮਾਨ ਜੀ ਨੂੰ ਆਪਣੀਆਂ ਉਹ ਸਾਰੀਆਂ ਸ਼ਕਤੀਆਂ ਯਾਦ ਆ ਗਈਆਂ ਅਤੇ ਉਨ੍ਹਾਂ ਨੇ ਵਿਰਾਟ ਰੂਪ ਧਾਰਨ ਕਰ ਲਿਆ ਉਨ੍ਹਾਂ ਦਾ ਐਨਾ ਵਿਰਾਟ ਰੂਪ, ਜੋ ਉਨ੍ਹਾਂ ਨੂੰ ਵੀ ਸ਼ਾਇਦ ਪਤਾ ਨਹੀਂ ਸੀ, ਦੇਖ ਸਭ ਹੈਰਾਨ ਰਹਿ ਗਏ ਬੱਸ ਜਿਵੇਂ ਹੀ ਉਹ ਸ਼ਕਤੀਆਂ ਜਾਗ੍ਰਿਤ ਹੋਈਆਂ ਤਾਂ ਹਨੂੰਮਾਨ ਜੀ ਉਸ ਵਿਸ਼ਾਲ ਸਮੁੰਦਰ ਨੂੰ ਇੱਕ ਛਾਲ ’ਚ ਹੀ ਪਾਰ ਕਰਕੇ ਲੰਕਾ ਪਹੁੰਚ ਗਏ
ਇਸੇ ਤਰ੍ਹਾਂ ਸੰਸਾਰ ਰੂਪੀ ਭਵਸਾਗਰ ਹੈ, ਜਿਸ ਨੂੰ ਅਸੀਂ ਪਾਰ ਕਰਕੇ ਜਾਣਾ ਹੈ ਅਤੇ ਇਹ ਆਪਣੇ-ਆਪ ਹੋ ਨਹੀਂ ਸਕਦਾ ਮਨੁੱਖ ਦਾ ਜਨਮ ਮਿਲਿਆ ਹੀ ਇਸ ਲਈ ਹੈ, ਪਰ ਬਿਨਾਂ ਯੁਕਤੀ ਦੇ ਮੁਕਤੀ ਨਹੀਂ ਦੇਹ ਦੇ ਅਭਿਮਾਨ ’ਚ ਰੂਹ ਦਾ ਖਿਆਲ ਭੁੱਲ ਜਾਂਦਾ ਹੈ ਰੂਹ ਆਪਣਾ ਦੇਸ਼, ਆਪਣਾ ਮੁਕਾਮ ਸਭ ਕੁਝ ਭੁੱਲ ਜਾਂਦੀ ਹੈ ਰੂਹ ਯੁਗਾਂ-ਯੁਗਾਂ ਤੱਕ ਭਟਕਦੀ ਰਹਿੰਦੀ ਹੈ ਅਤੇ ਆਪਣੀ ਮੁਕਤੀ ਲਈ ਪੁਕਾਰ ਉੱਠਦੀ ਹੈ ਫਿਰ ਸੰਤ-ਸਤਿਗੁਰੂ ਰੂਹ ਦੀ ਅਜਿਹੀ ਹਾਲਤ ਦੇਖ ਤਰਸ ਖਾਂਦਾਂ ਹੈ ਇਨ੍ਹਾਂ ਰੂਹਾਂ ਨੂੰ ਇਸ ਆਵਾਗਮਨ ਤੋਂ ਪਾਰ ਕਰਨ
ਉਹ ਖੁਦ ਸਾਡੇ ਵਾਂਗ ਇਨਸਾਨੀ ਮਲਮੂਤਰ ਵਾਲੀ ਦੇਹ ਨੂੰ ਧਾਰਨ ਕਰਕੇ ਮਾਤਲੋਕ ’ਚ ਆਉਂਦੇ ਹਨ ਜਿਸ ਤਰ੍ਹਾਂ ਆਮ ਮਨੁੱਖ ਧਰਤੀ ’ਤੇ ਵਿਚਰਣ ਕਰਦੇ ਹਨ, ਉਸੇ ਤਰ੍ਹਾਂ ਸੰਤਜਨ ਉਹੀ ਲਿਬਾਸ ਧਾਰਨ ਕਰਕੇ ਉਨ੍ਹਾਂ ਵਿੱਚ ਰਹਿ ਕੇ ਉਨ੍ਹਾਂ ਨੂੰ ਸਭ ਸਮਝਾਉਂਦੇ ਹਨ ਉਨ੍ਹਾਂ ਭੁੱਲੀਆਂ ਹੋਈਆਂ ਰੂਹਾਂ ਨੂੰ ਯਾਦ ਕਰਵਾਉਂਦੇ ਹਨ ਕਿ ਤੇਰਾ ਨਿੱਜਧਾਮ ਸੱਚਖੰਡ ਹੈ ਇਹ ਜੋ ਮਾਨਸ ਦੀ ਦੇਹ ਹੈ ਇਹ ਅਸਲੀ ਨਹੀਂ ਹੈ ਇਸ ’ਚ ਕਿਰਾਏ ਦੇ ਮਕਾਨ ਵਾਂਗ ਕੁਝ ਦਿਨ ਹੀ ਠਹਿਰਣਾ ਹੋਵੇਗਾ
ਸੰਤ ਪੂਰਾ ਠੋਕ-ਵਜਾ ਕੇ ਡੰਕੇ ਦੀ ਚੋਟ ’ਤੇ ਇਸ ਸੱਚਾਈ ਦਾ ਬਖਿਆਨ ਕਰਦੇ ਹਨ ਉਹ ਰੂਹਾਂ ਨੂੰ ਆਪਣੇ ਦੇਸ਼ ਲਿਜਾਣ ਦੀ ਹਰ ਕੋਸ਼ਿਸ਼ ਕਰਦੇ ਹਨ ਅਤੇ ਜੋ ਰੂਹਾਂ ਉਨ੍ਹਾਂ ਦੀਆਂ ਗੱਲਾਂ ’ਤੇ ਯਕੀਨ ਕਰ ਲੈਂਦੀਆਂ ਹਨ, ਉਨ੍ਹਾਂ ਨੂੰ ਫਿਰ ਉਹ ਆਪਣੇ ਨਾਲ ਨਿੱਜਧਾਮ, ਸੱਚਖੰਡ ਲੈ ਜਾਂਦੇ ਹਨ ਰੂਹਾਂ ਦੀ ਮੁਕਤੀ ਲਈ ਉਹ ਦਿਨ-ਰਾਤ ਯਤਨਸ਼ੀਲ ਰਹਿੰਦੇ ਹਨ ਰੂਹਾਂ ਨੂੰ ਆਪਣੇ ਨਾਲ ਜੋੜ ਕੇ ਉਨ੍ਹਾਂ ਨੂੰ ਆਪਣਾ ਨੂਰਾਨੀ ਪਿਆਰ ਬਖ਼ਸ਼ਦੇ ਹਨ ਆਪਣੇ ਸਤਿਗੁਰੂ ਦਾ ਪਿਆਰ ਪਾ ਕੇ ਅਜਿਹੀਆਂ ਰੂਹਾਂ ਹਰ ਗਮ-ਦੁੱਖ ਤੋਂ ਆਜ਼ਾਦ ਹੋ ਜਾਂਦੀਆਂ ਹਨ ਸਤਿਗੁਰੂ ਦੇ ਪਿਆਰ ਦੀ ਖੁਮਾਰੀ ਉਨ੍ਹਾਂ ’ਤੇ ਸਦਾ ਚੜ੍ਹੀ ਰਹਿੰਦੀ ਹੈ
ਖਿਲ ਗਏ ਗੁਲਸ਼ਨ ਚਾਰੋਂ ਔਰ, ਕਣ-ਕਣ ਭੀ ਮੁਸਕਾਏ,
ਵਾਲੀ ਦੋ ਜਹਾਨ ਆਜ ਚਰਨ ਇਸ ਧਰਤ ਪਰ ਟਿਕਾਏ
ਰੌਸ਼ਨ ਹੂਆ ਜ਼ਰ੍ਹਾ-ਜ਼ਰ੍ਹਾ ਔਰ ਮਹਿਕਾ ਆਲਮ ਸਾਰਾ,
ਆ ਗਿਆ ਧਰਤੀ ਪਰ ਦੋ ਜਹਾਂ ਕਾ ਸਿਰਜਨਹਾਰਾ
ਰੂਹਾਂ ਲਈ ਅਜਿਹੀ ਹੀ ਖੁਮਾਰੀ, ਰੂਹਾਨੀ ਮਸਤੀ ਦਾ ਭੰਡਾਰ ਲੈ ਕੇ ਆਏ ਹਨ ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪੂਜਨੀਕ ਗੁਰੂ ਜੀ ਇਸ ਧਰਤੀ ’ਤੇ ਮੁਬਾਰਕ 15 ਅਗਸਤ 1967 ਨੂੰ ਮਨੁੱਖ ਦੇ ਚੋਲ਼ੇ ’ਚ ਅਵਤਾਰ ਧਾਰ ਕੇ ਆਏ ਅਤੇ ਅੱਜ ਦੇਸ਼-ਦੁਨੀਆਂ ਨੂੰ ਆਪਣੇ ਰੂਹਾਨੀ ਪਿਆਰ ਨਾਲ ਨਵਾਜ਼ ਰਹੇ ਹਨ ਇਹ ਮੁਕੱਦਸ ਦਿਨ ਬੜਾ ਭਾਗਾਂ ਵਾਲਾ ਹੈ ਧਰਤੀ ਦੇ ਭਾਗ ਜਾਗ ਗਏ! ਰੂਹਾਂ ਦੇ ਵਾਰੇ-ਨਿਆਰੇ ਹੋ ਗਏ! ਅਜਿਹਾ ਸ਼ੁੱਭ ਆਗਮਨ ਕਿ ਬਹਾਰਾਂ ਦੇ ਮੇਲੇ ਲੱਗ ਗਏ! ਖੁਸ਼ੀਆਂ ਦੇ ਬੱਦਲ ਛਾ ਗਏ
ਜ਼ਰ੍ਹਾ-ਜ਼ਰ੍ਹਾ ਮੁਸਕਰਾ ਉੱਠਿਆ! ਪੱਤਾ-ਪੱਤਾ ਨੱਚ ਉੱਠਿਆ! ਪਾਕ-ਦੀਦਾਰ ਕਰਕੇ ਰੂਹਾਂ ਮਸਤ ਹੋ ਗਈਆਂ! ਮਸਤੀ ਭਰੇ ਸਮੁੰਦਰ ਛਲਕ ਪਏ ਅਤੇ ਨੱਚਦੀਆਂ, ਗਾਉਂਦੀਆਂ, ਇਤਰਾਉਂਦੀਆਂ ਰੂਹਾਂ ਦੀਵਾਨੀਆਂ ਹੋ ਗਈਆਂ! ਉਨ੍ਹਾਂ ਦੀ ਦੀਵਾਨਗੀ ਅਜਿਹੀ ਕਿ ਉਨ੍ਹਾਂ ਲਈ ਸਿਰਫ ਸਤਿਗੁਰੂ ਹੀ ਸਭ ਕੁਝ ਹੈ ਉਸ ਦਾ ਦੀਦਾਰ, ਉਸ ਦਾ ਪਿਆਰ ਹੀ ਜ਼ਿੰਦਗੀ ਬਣ ਗਈ ਹੈ! ਇਹੀ ਚਾਹਤ ਹੈ! ਇਹੀ ਲਗਨ ਹੈ! ਇਹੀ ਸ਼ੌਂਕ ਬਣ ਗਿਆ ਹੈ! ਇਹੀ ਦਿਲੋਂ ਦੁਆ ਹੈ, ਸਾਨੂੰ ਜ਼ਿੰਦਗੀ ਦੇਣ ਵਾਲੇ, ਜਿਉਣ ਦਾ ਪਾਠ ਸਿਖਾਉਣ ਵਾਲੇ, ਸਾਡੀਆਂ ਬਿਮਾਰੀਆਂ ਕੱਟ ਕੇ ਸਾਨੂੰ ਸਲਾਮਤੀ ਬਖਸ਼ਣ ਵਾਲੇ ਸਤਿਗੁਰੂ ਜੀ ਸਦਾ ਸਲਾਮਤ ਰਹਿਣ ਤੇ ਸਾਡੇ ਸੋਹਣੇ ਪਿਆਰੇ ਸਤਿਗੁਰੂ ਜੀ ਨੂੰ ਇਹ ਸ਼ੁੱਭ ਦਿਨ 15 ਅਗਸਤ ਬਹੁਤ-ਬਹੁਤ ਮੁਬਾਰਕ ਹੋਵੇ! ਇਸ ਦੀਆਂ ਖੁਸ਼ੀਆਂ ਸਭ ਲਈ ਦੂਣ ਸਵਾਈਆਂ ਹੋਣ!
ਪਵਿੱਤਰ ਜੀਵਨ ਝਲਕ:
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 15 ਅਗਸਤ 1967 ਨੂੰ ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜ.) ’ਚ ਆਦਰਯੋਗ ਪਿਤਾ ਨੰਬਰਦਾਰ ਸਰਦਾਰ ਬਾਪੂ ਮੱਘਰ ਸਿੰਘ ਜੀ ਅਤੇ ਆਦਰਯੋਗ ਮਾਤਾ ਨਸੀਬ ਕੌਰ ਜੀ ਦੇ ਘਰ ਅਵਤਾਰ ਧਾਰਨ ਕੀਤਾ ਆਪ ਜੀ ਦੇ ਆਦਰਯੋਗ ਪਿਤਾ ਸਰਦਾਰ ਮੱਘਰ ਸਿੰਘ ਜੀ ਪਿੰਡ ਦੇ ਨੰਬਰਦਾਰ ਰਹੇ ਹਨ ਅਤੇ ਪਿੰਡ ਦੇ ਮੋਹਤਬਰ ਬੰਦਿਆਂ ’ਚ ਉਨ੍ਹਾਂ ਦਾ ਨਾਂਅ ਸ਼ਾਮਲ ਸੀ ਪੂਰੇ ਪਿੰਡ ਨੂੰ ਹੀ ਆਦਰਯੋਗ ਮਾਤਾ-ਪਿਤਾ ਨਾਲ ਅਥਾਹ ਪ੍ਰੇਮ ਸੀ ਕਿਉਂਕਿ ਇਹ ਪਿੰਡ ਆਪ ਜੀ ਦੇ ਪੁਰਖਾਂ ਵੱਲੋਂ ਹੀ ਵਸਾਇਆ ਗਿਆ ਹੈ ਇਸ ਲਈ ਆਪ ਜੀ ਦੇ ਘਰ-ਪਰਿਵਾਰ ਪ੍ਰਤੀ ਪਿੰਡ ਵਾਸੀਆਂ ਦਾ ਇੱਕ ਵਿਸ਼ੇਸ਼ ਸਤਿਕਾਰ ਰਿਹਾ ਹੈ
ਆਦਰਯੋਗ ਬਾਪੂ ਜੀ ਅਤੇ ਮਾਤਾ ਜੀ ਵੀ ਹਰ ਕਿਸੇ ਦੇ ਪ੍ਰਤੀ ਹਮਦਰਦੀ ਦੀ ਭਾਵਨਾ ਰੱਖਦੇ ਹੋਏ ਉਨ੍ਹਾਂ ਦੇ ਹਰ ਦੁੱਖ-ਸੁੱਖ ’ਚ ਸ਼ਾਮਲ ਹੁੰਦੇ ਉਨ੍ਹਾਂ ਦਾ ਲੋਕਾਂ ਦੇ ਪ੍ਰਤੀ ਪਿਆਰ ਹੀ ਸੀ ਕਿ ਕਿਸੇ ਨੂੰ ਕੋਈ ਵੀ ਲੋੜ ਹੁੰਦੀ, ਉਹ ਬਿਨਾ ਝਿਜਕ ਉਨ੍ਹਾਂ ਕੋਲ ਆਪਣੀ ਗੱਲ ਰੱਖਦਾ ਅਤੇ ਉਨ੍ਹਾਂ ਤੋਂ ਮੱਦਦ ਪਾ ਕੇ ਨਿਹਾਲ ਹੋ ਜਾਂਦਾ ਇਹੀ ਨਹੀਂ, ਪਿੰਡ ’ਚ ਹੋਣ ਵਾਲੇ ਹਰ ਕੰਮ ਲਈ ਆਦਰਯੋਗ ਬਾਪੂ ਜੀ ਤੋਂ ਸਲਾਹ-ਮਸ਼ਵਰਾ ਲੈ ਕੇ ਹੀ ਸ਼ੁਰੂ ਕੀਤਾ ਜਾਂਦਾ ਹਰ ਕੋਈ ਆਦਰਯੋਗ ਬਾਪੂ ਜੀ ਨੂੰ ਨੰਬਰਦਾਰ ਸਾਹਿਬ ਕਹਿ ਕੇ ਹੀ ਸੰਬੋਧਨ ਕਰਦਾ ਪਿੰਡ ਦੇ ਨੰਬਰਦਾਰ ਅਤੇ ਬਹੁਤ ਵੱਡੇ ਜ਼ਿੰਮੀਦਾਰ ਹੁੰਦੇ ਹੋਏ ਬਾਪੂ ਜੀ ਬਹੁਤ ਨਿਮਰ ਅਤੇ ਨੇਕ ਦਿਲ ਇਨਸਾਨ ਸਨ
ਪੂਜਨੀਕ ਬਾਪੂ ਜੀ ਅਤੇ ਮਾਤਾ ਜੀ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ ਬਹੁਤ ਵੱਡਾ ਘਰਾਣਾ, ਸਾਧਨ-ਸੰਪੰਨ ਅਤੇ ਹਰ ਸੁਖ-ਸੁਵਿਧਾ ਨਾਲ ਭਰਪੂਰ ਘਰ-ਪਰਿਵਾਰ ’ਚ ਆਦਰਯੋਗ ਬਾਪੂ ਜੀ ਅਤੇ ਮਾਤਾ ਜੀ ਨੂੰ ਬੇਸ਼ੱਕ ਕੋਈ ਕਮੀ ਨਹੀਂ ਸੀ, ਪਰ ਇਹ ਗੱਲ ਉਨ੍ਹਾਂ ਨੂੰ ਜ਼ਰੂਰ ਪ੍ਰੇਸ਼ਾਨ ਕਰਦੀ ਕਿ ਕਾਸ਼! ਉਨ੍ਹਾਂ ਕੋਲ ਵੀ ਕੋਈ ਔਲਾਦ ਹੋਵੇ ਕਿਉਂਕਿ ਬਿਨਾਂ ਔਲਾਦ ਐਨਾ ਵੱਡਾ ਘਰਾਣਾ ਹੁੰਦੇ ਹੋਏ ਵੀ ਉਨ੍ਹਾਂ ਦੇ ਮਨ ’ਚ ਚਿੰਤਾ ਤਾਂ ਰਹਿੰਦੀ ਸੀ, ਜਿਸ ਨਾਲ ਉਹ ਬੇਚੈਨ ਵੀ ਹੋ ਜਾਂਦੇ ਆਦਰਯੋਗ ਬਾਪੂ ਜੀ ਜਦੋਂ ਜ਼ਿਆਦਾ ਬੇਚੈਨ ਹੋ ਜਾਂਦੇ ਤਾਂ ਆਪਣੀ ਇਸ ਗੱਲ ਨੂੰ ਪਿੰਡ ਦੇ ਸੰਤ ਤ੍ਰਿਵੈਣੀ ਦਾਸ ਜੀ ਦੇ ਸਾਹਮਣੇ ਰੱਖ ਦਿੰਦੇ
ਫਿਰ ਸੰਤ ਤ੍ਰਿਵੈਣੀ ਦਾਸ ਜੀ ਆਦਰਯੋਗ ਬਾਪੂ ਜੀ ਨੂੰ ਇਹ ਕਹਿ ਕੇ ਹੌਂਸਲਾ ਵਧਾਉਂਦੇ ਕਿ ਕੋਈ ਗੱਲ ਨਹੀਂ ਤੁਹਾਡੇ ਘਰ ਵੀ ਬੱਚਾ ਹੋਵੇਗਾ ਅਤੇ ਉਹ ਕੋਈ ਐਸਾ-ਵੈਸਾ ਨਹੀਂ ਹੋਵੇਗਾ ਉਮੀਦ ਭਰੇ ਇਹ ਸ਼ਬਦ ਸੁਣ ਕੇ ਆਦਰਯੋਗ ਬਾਪੂ ਜੀ ਦੀ ਸਭ ਚਿੰਤਾ ਮਿਟ ਜਾਂਦੀ, ਕਿਉਂਕਿ ਪਿੰਡ ਦੇ ਸੰਤ ਤ੍ਰਿਵੈਣੀ ਦਾਸ ਜੀ ਦਾ ਆਦਰਯੋਗ ਬਾਪੂ ਜੀ ਦੇ ਨਾਲ ਵਿਸ਼ੇਸ਼ ਲਗਾਅ ਸੀ ਆਦਰਯੋਗ ਬਾਪੂ ਜੀ ਅਤੇ ਮਾਤਾ ਜੀ ਸਾਧੂ-ਸੰਤਾਂ ਦੀ ਖੂਬ ਸੇਵਾ ਕਰਿਆ ਕਰਦੇ ਉਨ੍ਹਾਂ ਦੇ ਘਰ ਜੋ ਵੀ ਸਾਧੂ-ਸੰਤ ਆਉਂਦਾ ਕਦੇ ਖਾਲੀ ਨਹੀਂ ਗਿਆ ਧਰਮ-ਕਰਮ ਦੇ ਪ੍ਰਤੀ ਉਨ੍ਹਾਂ ਦੀ ਅਥਾਹ ਸ਼ਰਧਾ ਸੀ ਘਰ ’ਚ ਜਦੋਂ ਵੀ ਮੌਕਾ ਮਿਲਦਾ ਸਾਧੂਆਂ ਦੇ ਸਮਾਗਮ ਅਤੇ ਕੀਰਤਨ ਅਕਸਰ ਕਰਵਾਏ ਜਾਂਦੇ ਅਤੇ ਆਏ ਹੋਏ ਮਹਿਮਾਨਾਂ ਦੀ ਭਰਪੂਰ ਸੇਵਾ ਕੀਤੀ ਜਾਂਦੀ ਅਤੇ ਉਨ੍ਹਾਂ ਨੂੰ ਖੂਬ ਦਾਨ-ਦੱਖਣਾ ਦਿੱਤੀ ਜਾਂਦੀ ਸੰਤਾਨ ਸੁੱਖ ਦੇ ਲਈ ਸੰਤ ਤ੍ਰਿਵੈਣੀ ਦਾਸ ਜੀ ਨੇ ਬੜੇ ਦਾਅਵੇ ਨਾਲ ਕਿਹਾ ਕਿ ਤੁਹਾਡੇ ਘਰ ਪੁੱਤਰ ਰਤਨ ਦੀ ਪ੍ਰਾਪਤੀ ਜ਼ਰੂਰ ਹੋਵੇਗੀ
ਔਲਾਦ ਦੇ ਸੁਖ ਦੀ ਚਾਹਤ ’ਚ ਆਦਰਯੋਗ ਬਾਪੂ ਜੀ ਅਤੇ ਮਾਤਾ ਜੀ ਦੇ ਅਠਾਰਾਂ ਸਾਲ ਬੀਤ ਗਏ ਐਨੇ ਲੰਮੇ ਅਰਸੇ ਤੱਕ ਦੀ ਉਡੀਕ ਉਨ੍ਹਾਂ ਲਈ ਅਸਹਿ ਸੀ, ਪਰ ਈਸ਼ਵਰ ’ਚ ਆਸਥਾ ਦੇ ਚੱਲਦਿਆਂ ਉਨ੍ਹਾਂ ਦਾ ਮਨ ਕਦੇ ਕਮਜ਼ੋਰ ਨਹੀਂ ਹੋਇਆ ਅਤੇ ਉਨ੍ਹਾਂ ਨੇ ਇੱਕ ਉਮੀਦ ਦਾ ਪੱਲਾ ਫੜੀ ਰੱਖਿਆ ਆਖਰ ਉਨ੍ਹਾਂ ਦੀ ਜ਼ਿੰਦਗੀ ਦਾ ਉਹ ਨਸੀਬਾਂ ਵਾਲਾ ਦਿਨ ਵੀ ਆ ਗਿਆ, ਜਿਸ ਲਈ ਅਠਾਰਾਂ ਸਾਲਾਂ ਤੱਕ ਉਨ੍ਹਾਂ ਨੇ ਉਡੀਕ ਕੀਤੀ ਮੁਬਾਰਕ ਦਿਨ 15 ਅਗਸਤ 1967 ਨੂੰ ਪੂਜਨੀਕ ਗੁਰੂ ਜੀ ਨੇ ਅਵਤਾਰ ਧਾਰਨ ਕੀਤਾ
ਰੂਹਾਨੀ ਖੁਸ਼ੀਆਂ ਲਿਆਉਣ ਵਾਲਾ ਇੱਕ ਨੂਰਾਨੀ ਪ੍ਰਕਾਸ਼ ਦੇ ਨਾਲ ਭਰ ਗਿਆ ਨੂਰ-ਏ-ਦੀਦ ਦੀ ਗੁਲਜ਼ਾਰ ਖਿੜ ਗਈ ਆਦਰਯੋਗ ਨੰਬਰਦਾਰ ਸਾਹਿਬ ਦੇ ਘਰ ਖੁਸ਼ੀਆਂ ਦੇ ਮੇਲੇ ਲੱਗ ਗਏ ਜਿਸਨੇ ਵੀ ਸੁਣਿਆ ਕਿ ਨੰਬਰਦਾਰ ਜੀ ਦੇ ਘਰ ਲਾਲ ਨੇ ਜਨਮ ਲਿਆ ਹੈ, ਉਹੀ ਖੁਸ਼ੀਆਂ ਮਨਾਉਣ ਭੱਜਿਆ ਆਇਆ ਘਰ ’ਚ ਵਧਾਈਆਂ ਦੇਣ ਵਾਲਿਆਂ ਦਾ ਮੇਲਾ ਲੱਗ ਗਿਆ ਪੂਰੇ ਪਿੰਡ ’ਚ ਸ਼ੱਕਰ ਦੇ ਥਾਲ ਭਰ-ਭਰ ਕੇ ਵੰਡੇ ਗਏ ਅਤੇ ਆਉਣ ਵਾਲਿਆਂ ਦੀ ਪੂਰੀ ਸੇਵਾ ਕੀਤੀ ਗਈ ਇਸ ਖੁਸ਼ਖਬਰੀ ਨੂੰ ਸੁਣ ਕੇ ਕਈ ਸਾਧੂ ਵੀ ਘਰ ਆਏ
ਇਨ੍ਹਾਂ ਖੁਸ਼ੀਆਂ ’ਚ ਸ਼ਾਮਲ ਹੋਣ ਸੰਤ ਤ੍ਰਿਵੈਣੀ ਦਾਸ ਜੀ ਵੀ ਆਏ ਉਨ੍ਹਾਂ ਨੇ ਬਾਪੂ ਜੀ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਭਾਈ ਭਗਤੋ! ਤੁਹਾਡੇ ਘਰ ਕੋਈ ਐਸਾ-ਵੈਸਾ ਪੁੱਤਰ ਨਹੀਂ ਆਇਆ ਇਹ ਰੱਬੀ ਰੂਪ ਹੈ ਇਨ੍ਹਾਂ ਨੂੰ ਬੜੇ ਲਾਡ-ਪਿਆਰ ਨਾਲ ਰੱਖਣਾ ਸਮਾਂ ਆਉਣ ’ਤੇ ਇਸ ਦੀ ਹਸਤੀ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਇਹ ਤੁਹਾਡੇ ਕੋਲ 23 ਸਾਲ ਤੱਕ ਹੀ ਰਹਿਣਗੇ ਅਤੇ ਇਸ ਤੋਂ ਬਾਅਦ ਆਪਣੇ ਜਿਸ ਮਕਸਦ ਲਈ ਇਹ ਆਏ ਹਨ, ਉਸ ਨੂੰ ਪੂਰਾ ਕਰਨ ਚਲੇ ਜਾਣਗੇ
ਦੇਖੋ 15 ਅਗਸਤ ਕੀ ਤਾਰੀਖ ਹੈ ਕੈਸੇ ਖੁਦ ਪਰ ਇਤਰਾਈ,
ਪੂਛਨੇ ਪਰ ਕਿਆ ਖੂਬ ਬਾਤ ਇਸਨੇ ਬਤਾਈ
ਕਿਉਂ ਨਾ ਇਤਰਾਊਂ ਮੈਂ,
ਖੁਦ ਖੁਦਾ ਰੱਬੀ ਜੋਤ ਚੱਲ ਇਸ ਦਿਨ ਧਰਤੀ ਪੇ ਹੈ ਆਈ
ਸੰਤ-ਸਤਿਗੁਰੂ ਆਪਣੀ ਅਥਾਹ ਗੈਬੀ ਤਾਕਤਾਂ ਨਾਲ ਅਵਤਾਰ ਧਾਰਨ ਕਰਦੇ ਹਨ, ਪਰ ਕੀ ਮਜ਼ਾਲ ਕਿ ਕਿਸੇ ਨੂੰ ਆਪਣੇ ਇਸ ਭੇਦ ਬਾਰੇ ਕੁਝ ਵੀ ਜਾਹਿਰ ਕਰ ਦੇਣ ਹਾਂ, ਐਨਾ ਜ਼ਰੂਰ ਹੈ ਕਿ ਜੋ ਸੰਸਕਾਰੀ ਜੀਵ ਹੁੰਦੇ ਹਨ ਜਾਂ ਜੋ ਸੰਤਾਂ ਦੀ ਸੋਹਬਤ ’ਚ ਰਹਿਣ, ਉਨ੍ਹਾਂ ਨੂੰ ਇਸ ਦਾ ਅਹਿਸਾਸ ਜ਼ਰੂਰ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਦੀ ਰੂਹਾਨੀ ਤਾਕਤ ਦਾ ਅਹਿਸਾਸ ਲੋਕਾਂ ਨੂੰ ਬਚਪਨ ਦੇ ਸਮੇਂ ਤੋਂ ਹੀ ਹੋ ਗਿਆ ਸੀ ਪਵਿੱਤਰ ਬਚਪਨ ਦਾ ਅਲੌਕਿਕ ਪਿਆਰ ਹਾਸਲ ਕਰਨ ਵਾਲੇ ਐਨਾ ਤਾਂ ਜਾਣ ਚੁੱਕੇ ਸਨ ਕਿ ਇਹ ਬਾਲਕ ਅਦਭੁੱਤ ਗੁਣਾਂ ਦਾ ਸੁਆਮੀ ਹੈ
ਇੱਕ ਵਾਰ ਦਾ ਜ਼ਿਕਰ ਹੈ ਕਿ ਆਪ ਜੀ ਦੇ ਆਦਰਯੋਗ ਤਾਇਆ ਜੀ ਇੱਕ ਬਹੁਤ ਵੱਡੇ ਪਹਿਲਵਾਨ ਸਨ
ਉਹ ਬਹੁਤ ਸਖ਼ਤ ਪ੍ਰੈਕਟਿਸ ਕਰਿਆ ਕਰਦੇ ਸਨ ਕਈ-ਕਈ ਦੰਡ ਲਗਾਉਣਾ ਅਤੇ ਕੁਸ਼ਤੀ ਲੜਨਾ ਉਨ੍ਹਾਂ ਦੇ ਰੂਟੀਨ ਦਾ ਹਿੱਸਾ ਸਨ ਰੋਜ਼ਾਨਾ ਦੀ ਤਰ੍ਹਾਂ ਇੱਕ ਦਿਨ ਜਦੋਂ ਉਹ ਪ੍ਰੈਕਟਿਸ ਕਰ ਰਹੇ ਸਨ ਤਾਂ ਪੂਜਨੀਕ ਗੁਰੂ ਜੀ ਵੀ ਉੱਥੇ ਆ ਗਏ ਆਪ ਜੀ ਉਸ ਸਮੇਂ ਚਾਰ ਸਾਲ ਦੇ ਸਨ ਆਪ ਜੀ ਨੇ ਆਦਰਯੋਗ ਤਾਇਆ ਜੀ ਨੂੰ ਦੇਖਿਆ ਕਿ ਉਹ ਪ੍ਰੈਕਟਿਸ ਕਰ ਰਹੇ ਹਨ ਅਤੇ ਵਿੱਚ ਦੀ ਰੁਕ ਕੇ ਘਿਓ ਪੀ ਕੇ ਫਿਰ ਤੋਂ ਪ੍ਰੈਕਟਿਸ ’ਚ ਲੱਗ ਜਾਂਦੇ ਹਨ ਆਦਰਯੋਗ ਤਾਇਆ ਜੀ ਪ੍ਰੈਕਟਿਸ ’ਚ ਮਸਤ ਸਨ ਅਤੇ ਆਪ ਜੀ ਉਨ੍ਹਾਂ ਦਾ ਰੱਖਿਆ ਹੋਇਆ
ਘਿਓ ਪੀ ਗਏ ਜੋ ਤਿੰਨ ਪਾਓ ਦੇ ਲਗਭਗ ਸੀ ਆਦਰਯੋਗ ਤਾਇਆ ਜੀ ਜਦੋਂ ਘਿਓ ਪੀਣ ਆਏ ਤਾਂ ਦੇਖਿਆ ਘਿਓ ਵਾਲਾ ਭਾਂਡਾ ਖਾਲੀ ਸੀ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਘਿਓ ਆਪ ਜੀ ਪੀ ਗਏ ਹੋਵੋਗੇ ਪਰ ਆਪ ਜੀ ਤੋਂ ਬਿਨਾਂ ਉੱਥੇ ਕੋਈ ਹੋਰ ਨਹੀਂ ਸੀ ਜਦੋਂ ਉਨ੍ਹਾਂ ਨੇ ਆਪ ਜੀ ਤੋਂ ਪੁੱਛਿਆਂ ਤਾਂ ਆਪ ਜੀ ਨੇ ਦੱਸਿਆ ਕਿ ਘਿਓ ਮੈਂ ਪੀ ਲਿਆ ਹੈ ਇਹ ਸੁਣ ਕੇ ਤਾਇਆ ਜੀ ਹੈਰਾਨ ਰਹਿ ਗਏ ਉਨ੍ਹਾਂ ਨੇ ਪੂਰਾ ਦਿਨ ਆਪ ਜੀ ਦਾ ਧਿਆਨ ਰੱਖਿਆ ਕਿ ਕਿਤੇ ਇਨ੍ਹਾਂ ਨੂੰ ਕੁਝ ਹੋ ਨਾ ਜਾਵੇ, ਪਰ ਆਪ ਜੀ ਸਹੀ ਸਲਾਮਤ ਉਸੇ ਤਰ੍ਹਾਂ ਆਪਣੀ ਬਾਲ ਖੇਡ ’ਚ ਮਸਤ ਰਹੇ ਫਿਰ ਆਦਰਯੋਗ ਤਾਇਆ ਜੀ ਬਾਪੂ ਜੀ ਕੋਲ ਗਏ ਅਤੇ ਉਨ੍ਹਾਂ ਨੂੰ ਦੱਸਿਆ ਕਿ ਇਹ ਕੋਈ ਆਮ ਬੱਚਾ ਨਹੀਂ ਹੈ ਇਹ ਤਾਂ ਵੱਡਾ ਹੋ ਕੇ ਕੋਈ ਵੱਡਾ ਪਹਿਲਵਾਨ ਹੀ ਬਣੇਗਾ
ਇੱਕ ਵਾਰ ਆਦਰਯੋਗ ਬਾਪੂ ਜੀ ਆਪ ਜੀ ਨੂੰ ਆਪਣੇ ਮੋਢਿਆਂ ’ਤੇ ਬਿਠਾ ਕੇ ਖੇਤਾਂ ਦੇ ਚੱਕਰ ਲਗਾ ਰਹੇ ਸਨ ਉਸ ਸਮੇਂ ਆਪ ਜੀ ਕਰੀਬ ਚਾਰ ਸਾਲ ਦੇ ਸਨ ਆਦਰਯੋਗ ਬਾਪੂ ਜੀ ਜਦੋਂ ਖੇਤਾਂ ’ਚ ਘੁੰਮ ਰਹੇ ਸਨ ਤਾਂ ਇੱਕ ਜਗ੍ਹਾ ਆਪ ਜੀ ਦੀ ਨਜ਼ਰ ਗਈ ਆਪ ਜੀ ਨੇ ਉਸ ਜਗ੍ਹਾ ਵੱਲ ਆਪਣੀ ਉਂਗਲੀ ਦਾ ਇਸ਼ਾਰਾ ਕਰਦਿਆਂ ਬਾਪੂ ਜੀ ਨੂੰ ਕਿਹਾ ਕਿ ਬਾਪੂ ਜੀ, ਇੱਥੇ ਆਪਣਾ ਸਾਂਝਾ ਖਲਿਹਾਣ ਹੋਇਆ ਕਰਦਾ ਸੀ ਨਾ? ਆਪਣੇ ਨੰਨ੍ਹੇ ਲਾਡਲੇ ਦੇ ਮੂੰਹ ਤੋਂ ਐਨੀ ਵੱਡੀ ਗੱਲ ਸੁਣ ਕੇ ਆਦਰਯੋਗ ਬਾਪੂ ਜੀ ਸੋਚ ’ਚ ਪੈ ਗਏ ਕਿ ਇਨ੍ਹਾਂ ਨੂੰ ਕਿਵੇਂ ਪਤਾ ਲੱਗਿਆ ਕਿਉਂਕਿ ਇਹ ਖਲਿਹਾਣ ਤਾਂ ਬਹੁਤ ਸਾਲ ਪਹਿਲਾਂ ਹੋਇਆ ਕਰਦੇ ਸਨ ਅਤੇ ਉਦੋਂ ਪੂਜਨੀਕ ਗੁਰੂ ਜੀ ਦਾ ਜਨਮ ਵੀ ਨਹੀਂ ਹੋਇਆ ਸੀ ਆਦਰਯੋਗ ਬਾਪੂ ਜੀ ਨੇ ਆਪਣੇ ਲਾਡਲੇ ਦੇ ਇਸ ਜਗਿਆਸਾ ਭਰੇ ਸਵਾਲ ਦਾ ਹਾਂ ’ਚ ਜਵਾਬ ਦਿੱਤਾ ਅਤੇ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਵਾਕਈ ਇਹ ਈਸ਼ਵਰੀ ਸਵਰੂਪ ਹਨ
ਟਰੈਕਟਰ ਚਲਾਉਣ ’ਚ ਤਾਂ ਆਪ ਜੀ ਛੋਟੀ ਉਮਰ ’ਚ ਹੀ ਮਾਹਿਰ ਹੋ ਗਏ ਸਨ ਉਸ ਜ਼ਮਾਨੇ ’ਚ ਦੂਰ-ਦੂਰ ਤੱਕ ਲੋਕਾਂ ਕੋਲ ਟਰੈਕਟਰ ਨਹੀਂ ਹੁੰਦੇ ਸਨ, ਪਰ ਆਪ ਜੀ ਟਰੈਕਟਰ ਨੂੰ ਐਨਾ ਬਾਖੂਬੀ ਚਲਾਉਂਦੇ ਕਿ ਦੇਖਣ ਵਾਲੇ ਹੈਰਾਨ ਖੜ੍ਹੇ ਦੇਖਦੇ ਰਹਿ ਜਾਂਦੇ ਆਪ ਜੀ 7-8 ਸਾਲ ਦੇ ਸੀ ਜਦੋਂ ਟਰੈਕਟਰ ਨਾਲ ਖੇਤਾਂ ’ਚ ਹੱਲ ਵਾਹੁਣ ਲੱਗੇ ਸਨ ਜਦੋਂ ਆਪ ਜੀ ਟਰੈਕਟਰ ਲੈ ਕੇ ਆਉਂਦੇ ਤਾਂ ਲੋਕ ਸੋਚਦੇ ਕਿ ਟਰੈਕਟਰ ਬਿਨਾਂ ਕਿਸੇ ਡਰਾਈਵਰ ਦੇ ਆਪਣੇ-ਆਪ ਹੀ ਆ ਰਿਹਾ ਹੈ, ਪਰ ਜਿਵੇਂ ਹੀ ਕੋਲੋਂ ਆਪ ਜੀ ਟਰੈਕਟਰ ਲੈ ਕੇ ਲੰਘਦੇ ਤਾਂ ਲੋਕ ਇਹੀ ਕਹਿੰਦੇ ਰਹਿ ਜਾਂਦੇ ਕਿ ਨੰਬਰਦਾਰ ਦਾ ਮੁੰਡਾ ਕੁਝ ਹਟ ਕੇ ਹੀ ਹੈ! ਅਜਿਹਾ ਬਾਲਕ ਕਦੇ ਕਿਸੇ ਨੇ ਦੇਖਿਆ-ਸੁਣਿਆ ਨਹੀਂ ਹੈ!
ਇੱਕ ਵਾਰ ਪੂਜਨੀਕ ਗੁਰੂ ਜੀ ਆਦਰਯੋਗ ਮਾਤਾ ਜੀ ਦੇ ਨਾਲ ਬੱਸ ’ਚ ਕਿਤੇ ਜਾ ਰਹੇ ਸਨ ਉਸੇ ਬੱਸ ’ਚ ਇੱਕ ਸਾਧੂ ਵੀ ਸਫਰ ਕਰ ਰਿਹਾ ਸੀ ਉਹ ਆਪ ਜੀ ਨੂੰ ਬੜਾ ਨਿਹਾਰ ਰਿਹਾ ਸੀ ਮਾਤਾ ਜੀ ਨੇ ਦੇਖਿਆ ਤਾਂ ਸੋਚਣ ਲੱਗੀ ਕਿ ਪਤਾ ਨਹੀਂ, ਮੇਰੇ ਲਾਡਲੇ ਵੱਲ ਐਨਾ ਕਿਉਂ ਦੇਖ ਰਿਹਾ ਹੈ! ਫਿਰ ਉਹ ਆਪਣੀ ਸੀਟ ਤੋਂ ਉੱਠ ਕੇ ਆਪ ਜੀ ਦੇ ਕੋਲ ਆ ਗਿਆ ਉਹ ਮਾਤਾ ਜੀ ਨੂੰ ਕਹਿਣ ਲੱਗਿਆ ਕਿ ਮੈਂ ਇਨ੍ਹਾਂ ਨੂੰ ਉਂਜ ਹੀ ਨਹੀਂ ਦੇਖ ਰਿਹਾ ਸੀ ਇਹ ਰੱਬੀ ਰੂਪ ਹਨ ਮੈਂ ਇਨ੍ਹਾਂ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ ਅਤੇ ਮੈਂ ਇਨ੍ਹਾਂ ਨੂੰ ਕੁਝ ਦੇਣਾ ਹੈ ਐਨਾ ਕਹਿੰਦੇ ਹੋਏ ਉਸ ਨੇ ਆਪਣੀ ਇੱਕ ਧਾਰਮਿਕ ਪੋਥੀ ਕੱਢੀ ਅਤੇ ਆਪ ਜੀ ਨੂੰ ਸੌਂਪਦੇ ਹੋਏ ਕਿਹਾ ਕਿ ਇਹ ਤੁਹਾਡੇ ਲਈ ਹੀ ਸੀ
ਮੇਰਾ ਕੰਮ ਪੂਰਾ ਹੋ ਗਿਆ ਹੈ ਇਹ ਕਰਿਸ਼ਮਾ ਮਾਤਾ ਜੀ ਲਈ ਛੋਟਾ ਨਹੀਂ ਸੀ, ਕਿਉਂਕਿ ਇੱਕ ਅਨਜਾਣ ਸਾਧੂ ਵੱਲੋਂ ਬਾਲ ਰੂਪ ਪੂਜਨੀਕ ਗੁਰੂ ਜੀ ਨੂੰ ਇਸ ਤਰ੍ਹਾਂ ਪੋਥੀ ਸੌਂਪਣਾ ਕਿਸੇ ਵੱਡੇ ਮਕਸਦ ਵੱਲ ਇਸ਼ਾਰਾ ਸੀ ਆਪ ਜੀ ਉਸ ਸਮੇਂ 5-6 ਸਾਲ ਦੇ ਸੀ ਜਦੋਂ ਗੁਰੂਮੰਤਰ ਲੈਣ ਦਾ ਦਿਨ ਵੀ ਆ ਗਿਆ ਆਪ ਜੀ ਆਦਰਯੋਗ ਬਾਪੂ ਜੀ ਦੇ ਨਾਲ 25 ਮਾਰਚ 1973 ਨੂੰ ਨਾਮ-ਸ਼ਬਦ ਲੈਣ ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ ਜੀ ਸ਼ਾਹ ਸਤਿਨਾਮ ਜੀ ਧਾਮ ਸਰਸਾ ਆ ਗਏ
ਉਸ ਦਿਨ ਨਾਮ-ਸਬਦ ਦਾ ਪ੍ਰੋਗਰਾਮ ਤੇਰਾਵਾਸ ਅਤੇ ਸੱਚਖੰਡ ਹਾਲ ਦੇ ਵਿਚਕਾਰਲੇ ਪੰਡਾਲ ’ਚ ਰੱਖਿਆ ਗਿਆ ਸੀ ਆਦਰਯੋਗ ਬਾਪੂ ਜੀ ਜਦੋਂ ਬੈਠਣ ਲੱਗੇ ਤਾਂ ਭੀੜ ਦੇਖ ਕੇ ਪਿੱਛੇ ਹੀ ਬੈਠ ਗਏ ਜਦੋਂ ਪੂਜਨੀਕ ਪਰਮ ਪਿਤਾ ਜੀ ਪਧਾਰੇ ਅਤੇ ਦੇਖਿਆ ਕਿ ਆਪ ਪਿੱਛੇ ਹੀ ਬੈਠ ਗਏ ਹੋ, ਤਾਂ ਆਪ ਜੀ ਨੂੰ ਆਵਾਜ਼ ਮਾਰ ਕੇ ਅੱਗੇ ਬੁਲਾਇਆ ਕਿ ‘‘ਕਾਕਾ ਅੱਗੇ ਆ ਜਾ!’’ ਆਪ ਜੀ ਨੂੰ ਪੂਜਨੀਕ ਪਰਮ ਪਿਤਾ ਜੀ ਵੱਲੋਂ ਇਸ ਤਰ੍ਹਾਂ ਆਪਣੇ ਕੋਲ ਬਿਠਾ ਕੇ ਨਾਮ ਦੇਣਾ ਰੂਹਾਨੀਅਤ ਦਾ ਡੂੰਘਾ ਰਾਜ਼ ਹੀ ਸੀ ਕਿਸੇ ਨੂੰ ਕੀ ਪਤਾ ਸੀ
ਕਿ ਪੂਜਨੀਕ ਪਰਮ ਪਿਤਾ ਜੀ ਆਪਣੇ ਨੂਰਾਨੀ ਵਾਰਿਸ ਨੂੰ ਆਪਣੇ ਕੋਲ ਬੁਲਾ ਕੇ ਨਾਮ ਦੇ ਰਹੇ ਹਨ ਪਿਆਰੇ ਮੁਰਸ਼ਿਦ ਦਾ ਆਪ ਜੀ ’ਤੇ ਅਜਿਹਾ ਰੰਗ ਚੜਿ੍ਹਆ ਕਿ ਆਪ ਜੀ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ ਲੋਕਾਂ ਦੀ ਨਜ਼ਰ ’ਚ ਜ਼ਰੂਰ ਆਪ ਜੀ ਬਾਲ ਅਵਸਥਾ ’ਚ ਦਿਸ ਰਹੇ ਹੋੋਣਗੇ, ਪਰ ਰੂਹਾਨੀ ਪਿਆਰ ਦੀਆਂ ਜੋ ਲਹਿਰਾਂ ਅੰਦਰ ਉੱਠ ਰਹੀਆਂ ਸਨ, ਉਨ੍ਹਾਂ ਨੂੰ ਕੋਈ ਫੜ ਨਹੀਂ ਸਕਦਾ ਮੁਰਸ਼ਿਦ ਦੇ ਪਿਆਰ ਦੀ ਝਲਕ ਦੀ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਦੀ ਬਾਲ ਅਵਸਥਾ ਤੋਂ ਦੇਖੀ ਜਾਂਦੀ ਹੈ
ਇੱਕ ਵਾਰ ਪੂਜਨੀਕ ਪਰਮ ਪਿਤਾ ਜੀ ਰਾਜਸਥਾਨ ’ਚ ਸਤਿਸੰਗ ਕਰਨ ਗਏ ਹੋਏ ਸਨ ਆਪ ਜੀ ਨੂੰ ਪਤਾ ਲੱਗਾ ਕਿ ਪੂਜਨੀਕ ਪਰਮ ਪਿਤਾ ਜੀ ਦਾ ਸਤਿਸੰਗ ਰੱਖਿਆ ਗਿਆ ਹੈ, ਜੋ ਸ੍ਰੀ ਗੁਰੂਸਰ ਮੋਡੀਆ ਪਿੰਡ ਦੇ ਆਸ-ਪਾਸ ਹੀ ਸੀ ਆਪ ਜੀ ਉਸ ਸਤਿਸੰਗ ’ਚ ਖੁਦ ਟਰੈਕਟਰ-ਟਰਾਲੀ ਲੈ ਕੇ ਗਏ, ਜਿਸ ’ਚ ਬਹੁਤ ਸਾਧ-ਸੰਗਤ ਅਤੇ ਨਾਮ ਲੈਣ ਵਾਲੇ ਜੀਵ ਵੀ ਸਨ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ ਨੂੰ ਐਨੀ ਛੋਟੀ ਉਮਰ ’ਚ ਇਸ ਤਰ੍ਹਾਂ ਸੇਵਾ ਕਰਦੇ ਹੋਏ ਦੇਖਿਆ ਤਾਂ ਬਚਨ ਫਰਮਾਏ ਕਿ ਵਾਹ ਭਾਈ ਕਾਕਾ! ਆਪਣਾ ਇਹੋ ਕੰਮ ਹੈ ਆਪਾਂ ਐਵੇਂ ਹੀ ਕਰਦੇ ਰਹਿਣਾ ਹੈ ਮੁਰਸ਼ਿਦ ਪਿਆਰੇ ਦੇ ਮੁਖਾਰਬਿੰਦ ’ਚੋਂ ਅਜਿਹੇ ਅਨਮੋਲ ਬਚਨਾਂ ਦਾ ਨਿੱਕਲਣਾ ਬੜਾ ਮਾਇਨੇ ਰੱਖਦਾ ਹੈ
ਜਦੋਂ ਵੀ ਸੰਤ-ਸਤਿਗੁਰੂ ਧਰਤੀ ’ਤੇ ਅਵਤਾਰ ਧਾਰਨ ਕਰਦੇ ਹਨ, ਤਾਂ ਉਨ੍ਹਾਂ ਦਾ ਮਕਸਦ ਬਹੁਤ ਵੱਡਾ ਹੁੰਦਾ ਹੈ ਕਲਿਯੁਗ ਦੇ ਇਸ ਦੌਰ ’ਚ ਪੂਜਨੀਕ ਗੁਰੂ ਜੀ ਦਾ ਅਵਤਾਰ ਧਾਰਨ ਕਰਨਾ ਪੂਰੇ ਦੇਸ਼, ਸਮਾਜ ਅਤੇ ਦੁਨੀਆਂ ਲਈ ਮਹਾਨ ਪਰਉਪਕਾਰ ਹੈ ਪੂਜਨੀਕ ਗੁਰੂ ਜੀ ਕਲਿਯੁਗ ’ਚ ਆਪਣੀਆਂ ਸੰਸਕਾਰੀ ਰੂਹਾਂ ਲਈ ਹੀ ਮਾਨਸ ਦਾ ਚੋਲ਼ਾ ਧਾਰ ਕੇ ਆਏ ਹਨ ਤਪਦੇ-ਬਲਦੇ ਇਸ ਭੱਠ ’ਚ ਆਪਣੇ ਪਵਿੱਤਰ ਅਸ਼ੀਰਵਾਦ ਅਤੇ ਚਰਨਾਂ ਦੀ ਛੋਹ ਨਾਲ ਜੀਵਾਂ ਨੂੰ ਰੂਹਾਨੀ ਠੰਢਕ ਨਾਲ ਬੇਪਨਾਹ ਸਕੂਨ ਦੇ ਰਹੇ ਹਨ ਹਰ ਕੋਈ ਵਾਰੇ-ਵਾਰੇ ਹੈ, ਬਲਿਹਾਰੇ ਹੈ ਅਜਿਹੇ ਦੌਰ ’ਚ ਅਜਿਹੇ ਮਹਾਨ ਸਤਿਗੁਰੂ ਦਾ ਮਿਲਣ ਹੋਣਾ ਪਿਛਲੇ ਚੰਗੇ ਕਰਮਾਂ ਦੀ ਬਦੌਲਤ ਹੀ ਸੰਭਵ ਹੈ
ਏਕ ਸੁਪਰ ਸਟਾਰ ਕੇ ਪਾਸ ਹੈ ਦਿਲ ਹਮਾਰਾ,
ਜਿਸਕੇ ਪਾਸ ਹੈ ਖੁਸ਼ੀਓਂ ਕਾ ਪਿਟਾਰਾ
1967 ਮੇਂ ਜਨਮੇਂ ਪਰ ਲਗਤੇ ਹੈਂ ਯੇ ਫਾਰਐਵਰ-18
ਆਇਆ ਵੋ ਦਿਨ ਜਿਸਮੇਂ ਝੂਮਤਾ ਹੈ ਜਗ ਸਾਰਾ
ਪੂਜਨੀਕ ਗੁਰੂ ਜੀ ਮਹਾਨ ਪ੍ਰਤਿਭਾ ਦੇ ਧਨੀ ਹਨ ਪ੍ਰਤਿਭਾ ਵੀ ਅਜਿਹੀ ਕਿ ਜੋ ਵੱਡਿਆਂ-ਵੱਡਿਆਂ ਨੂੰ ਮੂੰਹ ’ਚ ਉਂਗਲੀ ਪਾਉਣ ਲਈ ਮਜ਼ਬੂਰ ਕਰ ਦਿੰਦੀ ਹੈ ਅਤੇ ਅਜਿਹਾ ਨਜ਼ਾਰਾ ਛੋਟੀ ਉਮਰ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ ਆਪ ਜੀ ਦਾ ਬਚਪਨ ਅਜਿਹੇ ਅਣਗਿਣਤ ਨਜ਼ਾਰਿਆਂ ਨਾਲ ਭਰਿਆ ਹੈ, ਜਿਸ ਨੂੰ ਦੇਖ-ਸੁਣ ਕੇ ਲੋਕ ਹੱਕੇ-ਬੱਕੇ ਰਹਿ ਜਾਂਦੇ ਹਨ ਪਹਿਲਾਂ ਆਪ ਜੀ ਨੇ ਆਪਣੇ ਬਾਲ ਰੂਪ ’ਚ ਨੰਨ੍ਹੀਆਂ-ਨੰਨ੍ਹੀਆਂ ਖੇਡਾਂ ਨਾਲ ਲੋਕਾਂ ਨੂੰ ਨਿਹਾਲ ਕਰ ਦਿੱਤਾ ਅਤੇ ਆਪਣੇ ਨੂਰਾਨੀ ਖੇਡਾਂ ਨਾਲ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੇ
ਕਿ ਅਜਿਹਾ ਕਿਵੇਂ ਕੋਈ ਕਰ ਸਕਦਾ ਹੈ ਇਸ ਤੋਂ ਬਾਅਦ ਜਦੋਂ ਆਪ ਜੀ ਨੇ ਜਵਾਨੀ ਵੱਲ ਕਦਮ ਰੱਖਿਆ ਤਾਂ ਆਪ ਜੀ ਨੇ ਆਪਣੇ ਨੂਰਾਨੀ ਪ੍ਰਕਾਸ਼ ਨਾਲ ਦੁਨੀਆਂ ਨੂੰ ਰੌਸ਼ਨ ਕਰ ਦਿੱਤਾ ਉਸ ਸਮੇਂ ਆਪ ਜੀ ਸਿਰਫ 23 ਸਾਲ ਦੀ ਉਮਰ ’ਚ ਸਨ ਇਸ ਛੋਟੀ ਜਿਹੀ ਉਮਰ ’ਚ ਜਦੋਂ ਆਪ ਜੀ ਡੇਰਾ ਸੱਚਾ ਸੌਦਾ ਦੇ ਉੱਤਰਾ-ਅਧਿਕਾਰੀ ਬਣ ਕੇ ਦੁਨੀਆਂ ਦੇ ਸਾਹਮਣੇ ਪ੍ਰਗਟ ਹੋਏ ਤਾਂ ਦੁਨੀਆਂ ਲਈ ਇਹ ਇੱਕ ਹੈਰਾਨੀ ਭਰਿਆ ਚੋਜ਼ ਸੀ ਦੇਸ਼-ਦੁਨੀਆ ਦੇ ਕੋਨੇ-ਕੋਨੇ ’ਚ ਜਿਸ ਨੇ ਵੀ ਇਹ ਸੁਣਿਆ
ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂਸਰ ਮੋਡੀਆ ਦੇ ਨੰਬਰਦਾਰ ਬਾਪੂ ਮੱਘਰ ਸਿੰਘ ਜੀ ਦੇ ਲਾਡਲੇ ਨੂੰ ਆਪਣਾ ਵਾਰਿਸ ਐਲਾਨ ਕਰ ਦਿੱਤਾ ਹੈ ਤਾਂ ਲੋਕ ਸੋਚੀ ਪੈ ਗਏ ਸਿਰਫ 23 ਸਾਲ ਦੀ ਉਮਰ ’ਚ ਰੂਹਾਨੀਅਤ ਦੇ ਐਨੇ ਵੱਡੇ ਅਹੁਦੇ ’ਤੇ ਸੁਸ਼ੋਭਿਤ ਹੋਣਾ ਲੋਕਾਂ ਨੂੰ ਹੈਰਾਨ ਕਰ ਦੇਣ ਵਾਲਾ ਨਜ਼ਾਰਾ ਸੀ ਰੂਹਾਨੀਅਤ ਦਾ ਇਹ ਦਿਲਅਜੀਜ਼ ਨਜ਼ਾਰਾ ਡੇਰਾ ਸੱਚਾ ਸੌਦਾ ਦੇ ਪਵਿੱਤਰ ਇਤਿਹਾਸ ਦਾ ਸੁਨਹਿਰਾ ਪਨ੍ਹਾ ਬਣ ਗਿਆ ਆਪ ਜੀ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਅੱਜ ਦਿਨ ਦੁੱਗਣੀਆਂ ਰਾਤ ਚੌਗੁਣੀਆਂ ਨਵੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ
ਕਰਨਾ ਨਿਹਸਵਾਰਥ ਪੇ੍ਰਮ ਸਭੀ ਸੇ ਸੇਵਾ ਕਾ ਭਾਵ ਸਿਖਾਇਆ,
ਜਿਨਕੇ ਮਾਰਗਦਰਸ਼ਨ ਮੇਂ ਕਰੋੜੋਂ ਨੇ ਆਤਮਿਕ ਸੁਖ ਕੋ ਪਾਇਆ
ਮਿਟਾਕਰ ਭੇਦਭਾਵ ਸਭੀ ਕੋ ਏਕ ਸਾਥ ਬਿਠਾਇਆ,
ਐਸੇ ਪੂਰਨ ਮੁਰਸ਼ਿਦ-ਏ-ਕਾਮਿਲ ਕਾ ਜਨਮ ਮਹੀਨਾ ਆਇਆ
(ਵਿਸਥਾਰ ਨਾਲ ਸਤੰਬਰ ਅੰਕ ’ਚ ਦੇਖੋ)































































