Exams

Exams: ਇੰਜ ਕਰੋ ਪ੍ਰੀਖਿਆਵਾਂ ਦੀ ਸਹੀ ਤਿਆਰੀ

ਅੱਜ ਦੇ ਦੌਰ ’ਚ ਪ੍ਰਤੀਯੋਗੀ ਪ੍ਰੀਖਿਆਵਾਂ ਨੌਜਵਾਨਾਂ ਲਈ ਕਰੀਅਰ ਬਣਾਉਣ ਦਾ ਇੱਕ ਮਹੱਤਵਪੂਰਨ ਜ਼ਰੀਆ ਬਣ ਚੁੱਕੀਆਂ ਹਨ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਰਾਜ ਲੋਕ ਸੇਵਾ ਕਮਿਸ਼ਨ, ਐੱਸਐੱਸਸੀ, ਬੈਂਕਿੰਗ, ਗੇਟ ਵਰਗੀਆਂ ਪ੍ਰੀਖਿਆਵਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵੱਲ ਲਿਜਾਣ ਵਾਲੇ ਮੁੱਖ ਰਸਤੇ ਹਨ

ਪਰ ਇਨ੍ਹਾਂ ਪ੍ਰੀਖਿਆਵਾਂ ਦਾ ਰਾਹ ਸੌਖਾ ਨਹੀਂ ਹੁੰਦਾ ਇਨ੍ਹਾਂ ਦੀ ਤਿਆਰੀ ’ਚ ਸਿਰਫ ਵਿਸ਼ੇ ਦਾ ਗਿਆਨ ਨਹੀਂ, ਸਗੋਂ ਅਨੁਸ਼ਾਸਨ, ਸਬਰ, ਰਣਨੀਤੀ ਅਤੇ ਮਾਨਸਿਕ ਸੰਤੁਲਨ ਵੀ ਬੇਹੱਦ ਜ਼ਰੂਰੀ ਹੈ ਆਓ! ਜਾਣਦੇ ਹਾਂ ਅਜਿਹੀਆਂ ਦਸ ਖਾਸ ਗੱਲਾਂ ਜੋ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਨੂੰ ਸਹੀ ਦਿਸ਼ਾ ਦੇ ਸਕਦੀਆਂ ਹਨ

ਟੀਚੇ ਦੀ ਸਪੱਸ਼ਟਤਾ:

ਤਿਆਰੀ ਦੀ ਸ਼ੁਰੂਆਤ ਉਦੋਂ ਸਾਰਥਿਕ ਹੋਵੇਗੀ ਜਦੋਂ ਤੁਹਾਡਾ ਟੀਚਾ ਸਪੱਸ਼ਟ ਹੋਵੇ ਤੁਹਾਨੂੰ ਇਹ ਤੈਅ ਕਰਨਾ ਪਵੇਗਾ ਕਿ ਤੁਸੀਂ ਕਿਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ, ਉਸ ਦੀ ਯੋਗਤਾ, ਸਬਜੈਕਟ ਅਤੇ ਪ੍ਰੀਖਿਆ ਪ੍ਰਕਿਰਿਆ ਕੀ ਹੈ ਟੀਚੇ ਨੂੰ ਤੈਅ ਕਰਦੇ ਸਮੇਂ ਆਪਣੀ ਰੁਚੀ, ਸਮਰੱਥਾ ਅਤੇ ਸਿੱਖਿਆ ਨੂੰ ਧਿਆਨ ’ਚ ਰੱਖੋ

ਦ੍ਰਿੜ੍ਹ ਸੰਕਲਪ ਅਤੇ ਸਵੈ-ਪ੍ਰੇਰਨਾ:

ਬਿਨਾਂ ਆਤਮਿਕ ਪ੍ਰੇਰਨਾ ਦੇ ਕੋਈ ਯੋਜਨਾ ਸਫਲ ਨਹੀਂ ਹੋ ਸਕਦੀ ਸਫਲ ਲੋਕਾਂ ਦੀਆਂ ਕਹਾਣੀਆਂ ਪੜ੍ਹੋ, ਪ੍ਰੇਰਕ ਵੀਡੀਓ ਦੇਖੋ ਅਤੇ ਇਹ ਯਾਦ ਰੱਖੋ ਕਿ ਤੁਸੀਂ ਇਹ ਸਭ ਕਿਉਂ ਕਰਨਾ ਚਾਹੁੰਦੇ ਹੋ ਆਤਮਬਲ ਹੀ ਸਫਲਤਾ ਦੀ ਪਹਿਲੀ ਪੌੜੀ ਹੈtoughest exam in the world

ਢੁੱਕਵੀਂ ਪੜ੍ਹਨ ਸਮੱਗਰੀ ਦੀ ਚੋਣ:

ਬਾਜ਼ਾਰ ’ਚ ਹਜ਼ਾਰਾਂ ਕਿਤਾਬਾਂ ਅਤੇ ਆਨਲਾਈਨ ਪਲੇਟਫਾਰਮ ਮੌਜੂਦ ਹਨ, ਪਰ ਹਰ ਸਰੋਤ ਭਰੋਸੇਮੰਦ ਨਹੀਂ ਹੁੰਦਾ ਐੱਨਸੀਈਆਰਟੀ, ਸਰਕਾਰੀ ਵੈੱਬਸਾਈਟਾਂ, ਭਰੋਸੇਯੋਗ ਲੇਖਕਾਂ ਦੀਆਂ ਕਿਤਾਬਾਂ ਅਤੇ ਪਿਛਲੇ ਸਾਲਾਂ ਦੇ ਸਵਾਲਾਂ ਦੀ ਚੋਣ ਕਰੋ ਮੌਕ ਟੈਸਟ ਨਿਯਮਿਤ ਰੂਪ ਨਾਲ ਦਿਓ

Also Read:  dera sacha suda: ਭਾਈਚਾਰੇ ਦੀ ਅਨੋਖੀ ਮਿਸਾਲ ਅਲਖਪੁਰ ਧਾਮ | ਡੇਰਾ ਸੱਚਾ ਸੌਦਾ ਅਲਖਪੁਰ ਧਾਮ, ਅਹਿਮਦਪੁਰ ਦਾਰੇਵਾਲਾ

ਸਮੇਂ ਦੀ ਵਿਉਂਤਬੰਦੀ ਦਾ ਹੁਨਰ:

ਸਮਾਂ ਸਭ ਤੋਂ ਕੀਮਤੀ ਸਾਧਨ ਹੈ ਇੱਕ ਸਟੀਕ ਟਾਈਮ ਟੇਬਲ ਬਣਾਓ ਜਿਸ ’ਚ ਸਾਰੇ ਵਿਸ਼ਿਆਂ ਲਈ ਸਹੀ ਸਮਾਂ ਤੈਅ ਹੋਵੇ ਵਿਸ਼ਿਆਂ ਦੀ ਨਿਯਮਿਤ ਰਿਵੀਜ਼ਨ ਕਰੋ ਅਤੇ ਇਹ ਤੈਅ ਕਰੋ ਕਿ ਕੀ ਪੜ੍ਹਨਾ ਜ਼ਰੂਰੀ ਹੈ ਅਤੇ ਕੀ ਛੱਡਣਾ

ਸਵੈ-ਮੁਲਾਂਕਣ ਅਤੇ ਵਿਸ਼ਲੇਸ਼ਣ:

ਪੜ੍ਹਾਈ ਦੇ ਨਾਲ-ਨਾਲ ਸਮੇਂ-ਸਮੇਂ ’ਤੇ ਆਪਣੀ ਤਰੱਕੀ ਦਾ ਮੁਲਾਂਕਣ ਕਰਨਾ ਜ਼ਰੂਰੀ ਹੈ ਮੌਕ ਟੈਸਟ ’ਚ ਆਪਣੀ ਕਮਜ਼ੋਰੀ ਅਤੇ ਤਾਕਤ ਨੂੰ ਪਹਿਚਾਣੋ ਸਫਲ ਵਿਦਿਆਰਥੀਆਂ ਦੀਆਂ ਰਣਨੀਤੀਆਂ ਤੋਂ ਸਿੱਖਿਆ ਲਓ ਪਰ ਸਿਰਫ ਉਨ੍ਹਾਂ ਤਰੀਕਿਆਂ ਨੂੰ ਅਪਣਾਓ ਜੋ ਤੁਹਾਨੂੰ ਲਾਹੇਵੰਦ ਲੱਗਣ

ਅਨੁਸ਼ਾਸਨ ਅਤੇ ਲਗਾਤਾਰਤਾ:

ਪ੍ਰਤੀਯੋਗੀ ਪ੍ਰੀਖਿਆਵਾਂ ਗਿਆਨ ਦੇ ਨਾਲ-ਨਾਲ ਅਨੁਸ਼ਾਸਨ ਅਤੇ ਲਗਾਤਾਰਤਾ ਦੀ ਵੀ ਪ੍ਰੀਖਿਆ ਹਨ ਰੋਜ਼ ਪੜ੍ਹਾਈ ਦਾ ਇੱਕ ਨਿਸ਼ਚਿਤ ਕ੍ਰਮ ਬਣਾਓ ਭਲੇ ਹੀ ਘੱਟ ਪੜ੍ਹੋ, ਪਰ ਲਗਾਤਾਰਤਾ ਬਣਾਈ ਰੱਖੋ

ਮਾਨਸਿਕ ਸੰਤੁਲਨ ਅਤੇ ਤਣਾਅ ਪ੍ਰਬੰਧਨ:

ਲੰਮੀ ਅਤੇ ਚੁਣੌਤੀਪੂਰਨ ਤਿਆਰੀ ’ਚ ਮਾਨਸਿਕ ਸਿਹਤ ਦੀ ਦੇਖਭਾਲ ਜ਼ਰੂਰੀ ਹੈ ਯੋਗ, ਧਿਆਨ, ਕਸਰਤ ਅਤੇ ਲੋੜੀਂਦੀ ਨੀਂਦ ਨੂੰ ਜੀਵਨਸ਼ੈਲੀ ਦਾ ਹਿੱਸਾ ਬਣਾਓ ਨਕਾਰਾਤਮਕ ਸੋਚ ਤੋਂ ਦੂਰੀ ਬਣਾਓ ਅਤੇ ਆਤਮ-ਵਿਸ਼ਵਾਸ ਬਣਾਈ ਰੱਖੋ

ਪੜ੍ਹਾਈ ਅਤੇ ਨਿੱਜੀ ਜੀਵਨ ’ਚ ਸੰਤੁਲਨ:

ਅਕਸਰ ਵਿਦਿਆਰਥੀ ਪੜ੍ਹਾਈ ’ਚ ਐਨੇ ਗੁਆਚ ਜਾਂਦੇ ਹਨ ਕਿ ਉਨ੍ਹਾਂ ਦਾ ਸਮਾਜਿਕ ਜੀਵਨ ਪ੍ਰਭਾਵਿਤ ਹੋ ਜਾਂਦਾ ਹੈ ਇਹ ਅਸੰਤੁਲਨ ਮਾਨਸਿਕ ਥਕਾਵਟ ਅਤੇ ਤਣਾਅ ਦਾ ਕਾਰਨ ਬਣਦਾ ਹੈ ਪਰਿਵਾਰ ਅਤੇ ਦੋਸਤਾਂ ਨਾਲ ਸਮੇਂ-ਸਮੇਂ ’ਤੇ ਗੱਲ ਕਰੋ, ਘੁੰਮਣ ਜਾਓ ਅਤੇ ਸਕਾਰਾਤਮਕ ਮਾਹੌਲ ਬਣਾਈ ਰੱਖੋ

ਅਸਫਲਤਾ ਤੋਂ ਸਿੱਖੋ:

ਜੇਕਰ ਪਹਿਲਾਂ ਕਿਸੇ ਪ੍ਰੀਖਿਆ ’ਚ ਅਸਫਲਤਾ ਮਿਲੀ ਹੋਵੇ ਤਾਂ ਉੁਸ ਨੂੰ ਅੰਤ ਨਾ ਮੰਨੋ ਆਪਣੀਆਂ ਗਲਤੀਆਂ ਦਾ ਵਿਸ਼ਲੇਸ਼ਣ ਕਰੋ ਅਤੇ ਉਨ੍ਹਾਂ ਨੂੰ ਦੁਹਰਾਉਣ ਤੋਂ ਬਚੋ ਯਾਦ ਰੱਖੋ, ਹਰ ਅਸਫ਼ਲਤਾ ਸਫ਼ਲਤਾ ਦੀ ਨੀਂਹ ਰੱਖਦੀ ਹੈ

ਸਫਲਤਾ ਦਾ ਸਹੀ ਅਰਥ:

ਪ੍ਰਤੀਯੋਗੀ ਪ੍ਰੀਖਿਆ ਸਿਰਫ ਨੌਕਰੀ ਪਾਉਣ ਦਾ ਜ਼ਰੀਆ ਨਹੀਂ ਸਗੋਂ ਇਹ ਆਤਮ-ਵਿਸ਼ਵਾਸ ਦੀ ਪ੍ਰਕਿਰਿਆ ਵੀ ਹੈ ਇਹ ਸਵੈ-ਅਨੁਸ਼ਾਸਨ, ਸਬਰ, ਮਿਹਨਤ ਅਤੇ ਲਗਨ ਦੀ ਪ੍ਰੀਖਿਆ ਹੈ ਜੇਕਰ ਤੁਸੀਂ ਸਹੀ ਦਿਸ਼ਾ, ਸੰਕਲਪ ਅਤੇ ਸੰਤੁਲਨ ਦੇ ਨਾਲ ਪੜ੍ਹਾਈ ਕਰੋ, ਤਾਂ ਸਫਲਤਾ ਯਕੀਨੀ ਹੈ

Also Read:  ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਪੀਲ ’ਤੇ ਗੁਰੂਗ੍ਰਾਮ ’ਚ ਚੱਲਿਆ ਮੈਗਾ ਸਫਾਈ ਅਭਿਆਨ, ਡੇਰਾ ਸੱਚਾ ਸੌਦਾ ਨੇ ਕੀਤਾ ਸਹਿਯੋਗ

ਇਸ ਲਈ ਜੇਕਰ ਤੁਸੀਂ ਇਨ੍ਹਾਂ ਦਸ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਆਪਣੀ ਤਿਆਰੀ ਨੂੰ ਅੱਗੇ ਵਧਾਉਂਦੇ ਹੋ, ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਹੈ ਯਾਦ ਰੱਖੋ, ਸਫਲਤਾ ਸਿਰਫ ਪ੍ਰੀਖਿਆ ਪਾਸ ਕਰਨਾ ਨਹੀਂ ਸਗੋਂ ਆਪਣੇ-ਆਪ ਨੂੰ ਬਿਹਤਰ ਬਣਾਉਣਾ ਵੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ