credit cards

Credit Cards: ਸੀਮਤ ਹੀ ਸਹੀ ਹੈ ਕ੍ਰੇਡਿਟ ਕਾਰਡ ਦੀ ਵਰਤੋਂ

ਤੁਸੀਂ ਜਦੋਂ-ਜਦੋਂ ਆਪਣੇ ਕੇ੍ਰਡਿਟ ਕਾਰਡ ਦਾ ਇਸਤੇਮਾਲ ਕਰਦੇ ਹੋ, ਤਾਂ ਕੇ੍ਰਡਿਟ ਕਾਰਡ ਕੰਪਨੀਆਂ ਤੁਹਾਡੇ ਸ਼ਾਪਿੰਗ ਪੈਟਰਨ ਨੂੰ ਬਰੀਕੀ ਨਾਲ ਦੇਖਦੀਆਂ ਹਨ ਨਾਲ ਹੀ ਉਹ ਇਹ ਵੀ ਚੈੱਕ ਕਰਦੀਆਂ ਰਹਿੰਦੀਆਂ ਹਨ

ਕਿ ਤੁਹਾਡਾ ਸਿੱਬਲ ਸਕੋਰ ਠੀਕ ਹੈ ਜਾਂ ਨਹੀਂ ਜੋ ਆਪਣੇ ਕਾਰਡ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਦੇ ਹਨ ਅਤੇ ਸਮੇਂ-ਸਮੇਂ ’ਤੇ ਉਸ ਦਾ ਬਿੱਲ ਵੀ ਚੁਕਾਉਂਦੇ ਰਹਿੰਦੇ ਹਨ, ਕੋਈ ਡਿਫਾਲਟ ਨਹੀਂ ਕਰਦੇ, ਉਨ੍ਹਾਂ ਨੂੰ ਕੇ੍ਰਡਿਟ ਕਾਰਡ ਲਿਮਟ ਵਧਾਉਣ ਦਾ ਆਫਰ ਮਿਲਦਾ ਹੈ

ਹੁਣ ਇਹ ਜਾਣ ਕੇ ਤੁਹਾਨੂੰ ਲੱਗੇਗਾ ਕਿ ਮੁਫਤ ’ਚ ਲਿਮਟ ਵਧ ਰਹੀ ਹੈ, ਇਸ ਨੂੰ ਤਾਂ ਤੁਰੰਤ ਲੈ ਲੈਣਾ ਚਾਹੀਦਾ ਹੈ ਜ਼ਰਾ ਰੁਕੋ, ਪਹਿਲਾਂ ਕ੍ਰੇਡਿਟ ਕਾਰਡ ਲਿਮਟ ਦੀ ਪੂਰਾ ਖੇਡ ਸਮਝ ਲਓ ਲਿਮਟ ਵਧਾਉਣ ਦੇ ਆਫਰ ਦਾ ਲਾਭ ਲੈਣ ਤੋਂ ਪਹਿਲਾਂ ਤੁਹਾਨੂੰ ਕੁਝ ਗੱਲਾਂ ’ਤੇ ਵਿਚਾਰ ਕਰਨਾ ਜ਼ਰੂਰੀ ਹੈ

Table of Contents

ਸਭ ਤੋਂ ਪਹਿਲਾਂ ਦੇਖੋ ਤੁਹਾਡਾ ਖਰਚ:

ਜੇਕਰ ਤੁਸੀਂ ਕੇ੍ਰਡਿਟ ਲਿਮਟ ਵਧਾਉਣ ਦੇ ਆਫਰ ਨੂੰ ਸਵੀਕਾਰ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਇਹ ਦੇਖੋ ਕਿ ਤੁਹਾਡਾ ਖਰਚ ਅਸਲ ’ਚ ਕਿੰਨਾ ਹੈ ਜੇਕਰ ਤੁਹਾਡੀ ਮੌਜੂਦਾ ਲਿਮਟ ਦੀ ਤੁਲਨਾ ’ਚ ਤੁਹਾਡਾ ਖਰਚ ਜ਼ਿਆਦਾ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਹੋਰ ਜ਼ਿਆਦਾ ਲਿਮਟ ਹੋਣੀ ਚਾਹੀਦੀ ਤਾਂ ਤੁਸੀਂ ਕ੍ਰੇਡਿਟ ਲਿਮਟ ਵਧਾਉਣ ਦਾ ਆਫਰ ਲੈ ਸਕਦੇ ਹੋ

ਨਹੀਂ ਲੈਣਾ ਚਾਹੀਦਾ ਇਹ ਆਫਰ:

ਜੇਕਰ ਤੁਸੀਂ ਉਨ੍ਹਾਂ ਲੋਕਾਂ ’ਚੋਂ ਹੋ ਜੋ ਸ਼ਾਪਿੰਗ ਦੇ ਬਹੁਤ ਸ਼ੌਕੀਨ ਹਨ ਅਤੇ ਆਏ ਦਿਨ ਕੁਝ ਨਾ ਕੁਝ ਆਪਣੇ ਕਾਰਡ ਤੋਂ ਖਰੀਦਦੇ ਹੀ ਰਹਿੰਦੇ ਹੋ ਤਾਂ ਤੁਹਾਨੂੰ ਜ਼ਿਆਦਾ ਲਿਮਟ ਦਾ ਆਫਰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਆਪਣੇ ਕਾਰਡ ਦੀ ਲਿਮਟ ਵਧਵਾ ਲੈਂਦੇ ਹੋ ਤਾਂ ਤੁਹਾਨੂੰ ਲੱਗਣ ਲੱਗੇਗਾ ਕਿ ਤੁਹਾਡੇ ਕੋਲ ਕਾਫੀ ਜ਼ਿਆਦਾ ਲਿਮਟ ਹੈ ਅਜਿਹੇ ’ਚ ਤੁਸੀਂ ਸੇਲ ’ਚ ਜਾਂ ਮਾਲ ਤੋਂ ਈਐੱਮਆਈ ’ਤੇ ਵੀ ਸਾਮਾਨ ਖਰੀਦਣ ਤੋਂ ਨਹੀਂ ਝਿਜਕੋਗੇ ਜ਼ਿਕਰਯੋਗ ਹੈ ਕਿ ਭਲੇ ਹੀ ਤੁਸੀਂ ਸਾਮਾਨ ਈਐੱਮਆਈ ’ਤੇ ਲੈਂਦੇ ਹੋ, ਪਰ ਤੁਹਾਡੇ ਕਾਰਡ ਤੋਂ ਸਾਮਾਨ ਦੀ ਪੂਰੀ ਕੀਮਤ ਜਿੰਨੀ ਰਕਮ ਬਲਾਕ ਹੋ ਜਾਂਦੀ ਹੈcredit cards

Also Read:  ਗੁਰੂ ਮਾਂ (Guru Maa ) ਕੋਟਿ-ਕੋਟਿ ਤੁਹਾਨੂੰ ਨਮਨ

ਈਐੱਮਆਈ ਦਾ ਬੋਝ ਨਾ ਬਣਨ ਦਿਓ:

ਜੇਕਰ ਤੁਸੀਂ ਬਹੁਤ ਸਾਰਾ ਸਾਮਾਨ ਕੇ੍ਰਡਿਟ ਕਾਰਡ ਤੋਂ ਈਐੱਮਆਈ ’ਤੇ ਲੈਣ ਲੱਗੋਗੇ, ਤਾਂ ਸ਼ੁਰੂ ’ਚ ਤੁਹਾਨੂੰ ਹਰ ਮਹੀਨੇ ਈਐੱਮਆਈ ਦਾ ਬੋਝ ਮਾਮੂਲੀ ਲੱਗੇਗਾ, ਪਰ ਹੌਲੀ-ਹੌਲੀ ਉਹ ਵਧਦਾ ਚਲਿਆ ਜਾਵੇਗਾ ਇਸ ਤਰ੍ਹਾਂ ਕੁਝ ਮਹੀਨਿਆਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਸੈਲਰੀ ਦਾ ਇੱਕ ਅਹਿਮ ਹਿੱਸਾ ਸਿਰਫ ਈਐੱਮਆਈ ਚੁਕਾਉਣ ’ਚ ਜਾ ਰਿਹਾ ਹੈ ਤਾਂ ਜੇਕਰ ਤੁਸੀਂ ਬਹੁਤ ਜ਼ਿਆਦਾ ਸ਼ਾਪਿੰਗ ਕਰਦੇ ਹੋ ਤਾਂ ਕ੍ਰੇਡਿਟ ਕਾਰਡ ਦੀ ਲਿਮਟ ਬਿਲਕੁਲ ਨਾ ਵਧਵਾਓ

ਇਨ੍ਹਾਂ ਤਰੀਕਿਆਂ ਨਾਲ ਨਿੱਕਲੋ ਕ੍ਰੇਡਿਟ ਕਾਰਡ ਦੇ ਜਾਲ ’ਚੋਂ ਬਾਹਰ

ਜੇਕਰ ਤੁਹਾਡੇ ਉੱਪਰ ਕੇ੍ਰਡਿਟ ਕਾਰਡ ਦੀ ਵਜ੍ਹਾ ਨਾਲ ਜ਼ਿਆਦਾ ਕਰਜ਼ਾ ਹੋ ਗਿਆ ਹੈ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਲੋੜ ਹੈ ਕ੍ਰੇਡਿਟ ਕਾਰਡ ਦੇ ਇਸਤੇਮਾਲ ਨੂੰ ਸੀਮਤ ਕਰ ਦੇਣ ਦੀ ਦੂਜੇ ਪਾਸੇ ਆਪਣੇ ਬਕਾਏ ਨੂੰ ਤੁਰੰਤ ਚੁਕਾਓ, ਭਲੇ ਹੀ ਉਸ ਲਈ ਤੁਹਾਨੂੰ ਪਰਸਨਲ ਲੋਨ ਹੀ ਕਿਉਂ ਨਾ ਲੈਣਾ ਪਵੇ ਧਿਆਨ ਰਹੇ ਕਿ ਤੁਹਾਨੂੰ ਬੈਂਕ ਤੋਂ ਪਰਸਨਲ ਲੋਨ ਸਿਰਫ 12-14 ਫੀਸਦੀ ਵਿਆਜ ’ਤੇ ਮਿਲ ਜਾਵੇਗਾ, ਜਦਕਿ ਕੇ੍ਰਡਿਟ ਕਾਰਡ ਦੇ ਬਕਾਏ ’ਤੇ ਤੁਹਾਨੂੰ 30-42 ਫੀਸਦੀ ਦਾ ਵਿਆਜ ਚੁਕਾਉਣਾ ਪੈ ਰਿਹਾ ਹੈ, ਜੋ ਪਰਸਨਲ ਲੋਨ ਦਰ ਦੀ ਤੁਲਨਾ ’ਚ ਕਰੀਬ ਤਿੰਨ ਗੁਣਾ ਹੈ ਤਾਂ ਤੁਰੰਤ ਹੀ ਕਿਸੇ ਬੈਂਕ ਤੋਂ ਪਰਸਨਲ ਲੋਨ ਲਓ ਅਤੇ ਆਪਣੇ ਕ੍ਰੇਡਿਟ ਕਾਰਡ ਦਾ ਬਿੱਲ ਚੁਕਾ ਦਿਓ ਪਰਸਨਲ ਲੋਨ ਦੀਆਂ ਕੁਝ ਕਿਸ਼ਤਾਂ ਬਣਵਾ ਲਓ ਅਤੇ ਹੌਲੀ-ਹੌਲੀ ਉਸ ਨੂੰ ਚੁਕਤਾ ਕਰਦੇ ਰਹੋ ਨਾਲ ਹੀ ਕੋਸ਼ਿਸ਼ ਕਰੋ ਕਿ ਕ੍ਰੇਡਿਟ ਕਾਰਡ ਦਾ ਘੱਟ ਤੋਂ ਘੱਟ ਇਸਤੇਮਾਲ ਕਰੋ

ਈਐੱਮਆਈ ਬਣਵਾਉਣ ’ਤੇ ਨਹੀਂ ਦੇਣਾ ਪਵੇਗਾ ਜ਼ਿਆਦਾ ਵਿਆਜ਼

ਆਪਣੇ ਕ੍ਰੇਡਿਟ ਕਾਰਡ ਦਾ ਬਿੱਲ ਚੁਕਾਉਣ ਦਾ ਦੂਜਾ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਕੰਪਨੀ ਨਾਲ ਗੱਲ ਕਰੋ ਅਤੇ ਆਪਣੇ ਬਕਾਏ ਨੂੰ ਈਐੱਮਆਈ ’ਚ ਬਦਲਵਾ ਲਓ ਜੇਕਰ ਤੁਹਾਡਾ ਬਿੱਲ ਇੱਕ ਲੱਖ ਰੁਪਏ ਦਾ ਹੈ ਅਤੇ ਤੁਸੀਂ ਉਸ ਨੂੰ ਨਹੀਂ ਚੁਕਾ ਪਾ ਰਹੇ ਹੋ ਤਾਂ ਤੁਸੀਂ ਉਸ ਦੀ ਈਐੱਮਆਈ ਬਣਵਾ ਸਕਦੇ ਹੋ ਅਤੇ ਫਿਰ ਹੌਲੀ-ਹੌਲੀ ਉਸਨੂੰ ਚੁਕਾ ਸਕਦੇ ਹੋ ਈਐੱਮਆਈ ਬਣਵਾਉਣ ’ਤੇ ਤੁਹਾਨੂੰ 42 ਫੀਸਦੀ ਵਿਆਜ਼ ਨਹੀਂ ਦੇਣਾ ਪਵੇਗਾ

Also Read:  ਦਰਦ ਤੋਂ ਇੰਝ ਬਚੋ

ਸਮਾਰਟ ਤਰੀਕੇ ਨਾਲ ਵਰਤੋਂ

ਉਂਜ ਤਾਂ ਕੇ੍ਰਡਿਟ ਕਾਰਡ ਫਾਇਦਿਆਂ ਦੀ ਭਰਮਾਰ ਹੁੰਦਾ ਹੈ, ਪਰ ਜ਼ਰਾ ਜਿਹੀ ਗਲਤੀ ਹੋਈ ਨਹੀਂ ਕਿ ਇਹ ਕੇ੍ਰਡਿਟ ਕਾਰਡ ਦਾ ਜੰਜਾਲ ਬਣ ਜਾਂਦਾ ਹੈ ਕ੍ਰੇਡਿਟ ਕਾਰਡ ਨੂੰ ਇਸਤੇਮਾਲ ਕਰਦੇ ਸਮੇਂ ਤੁਹਾਨੂੰ ਸਮਾਰਟ ਤਰੀਕਾ ਅਪਨਾਉਣਾ ਹੋਵੇਗਾ ਕ੍ਰੇਡਿਟ ਕਾਰਡ ਨਾਲ ਓਨੀ ਹੀ ਸ਼ਾਪਿੰਗ ਕਰੋ, ਜਿੰਨੀ ਤੁਹਾਡੀ ਕਮਾਈ ਹੈ ਕਈ ਵਾਰ ਲੋਕ ਬਿਨਾਂ ਸੋਚੇ ਸਮਝੇ ਕ੍ਰੇਡਿਟ ਕਾਰਡ ਜ਼ਰੀਏ ਖਰੀਦਦਾਰੀ ਕਰਦੇ ਹੀ ਚਲੇ ਜਾਂਦੇ ਹਨ ਅਤੇ ਇਸੇ ਵਜ੍ਹਾ ਨਾਲ ਉਹ ਕ੍ਰੇਡਿਟ ਕਾਰਡ ਦੇ ਜਾਲ ’ਚ ਫਸ ਜਾਂਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ