The United Nations: ਸੰਸਾਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਬਣਿਆ ਹੈ ਸੰਯੁਕਤ ਰਾਸ਼ਟਰ ਸੰਘ
ਸੰਯੁਕਤ ਰਾਸ਼ਟਰ (ਯੂਐੱਨ) ਇੱਕ ਅਜਿਹਾ ਸੰਗਠਨ ਹੈ ਜੋ ਸਮਾਜਿਕ ਤਰੱਕੀ ਅਤੇ ਮਨੁੱਖੀ ਅਧਿਕਾਰਾਂ ਨੂੰ ਹੱਲਾਸ਼ੇਰੀ ਦੇ ਕੇ ਆਪਣੇ ਮੈਂਬਰ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਦਾ ਯਤਨ ਕਰਦਾ ਹੈ ਪੂਰੀ ਦੁਨੀਆਂ ’ਚ ਗਰੀਬੀ, ਬਿਮਾਰੀ ਅਤੇ ਭੁੱਖਮਰੀ ਨੂੰ ਘੱਟ ਕਰਨ ਲਈ ਵੀ ਇਹ ਕੰਮ ਕਰ ਰਿਹਾ ਹੈ ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੇਫ ਵਰਗੀਆਂ ਸੰਸਥਾਵਾਂ ਨੇ ਚੇਚਕ ਵਰਗੀਆਂ ਬਿਮਾਰੀਆਂ ਖ਼ਤਮ ਕੀਤੀਆਂ ਹਨ ਅਤੇ ਬੱਚਿਆਂ ਦੀ ਮਦਦ ਕੀਤੀ ਹੈ ਸੰਯੁਕਤ ਰਾਸ਼ਟਰ ਐਸੋਸੀਏਸ਼ਨ ਦਾ ਸਭ ਤੋਂ ਵੱਡਾ ਅੰਗ ਮਹਾਂਸਭਾ ਹੈ ਇਸ ਨੂੰ ਦੁਨੀਆਂ ਦੀ ‘‘ਛੋਟੀ ਸੰਸਦ’’ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸੰਸਾਰਿਕ ਮੁੱਦਿਆਂ, ਬਜ਼ਟ ਅਤੇ ਨਵੇਂ ਮੈਂਬਰਾਂ ਦੀ ਐਂਟਰੀ ’ਤੇ ਚਰਚਾ ਅਤੇ ਵੋਟਾਂ ਪੈਂਦੀਆਂ ਹਨ
ਸੰਯੁਕਤ ਰਾਸ਼ਟਰ ਦੀ ਸਥਾਪਨਾ ਅਮਰੀਕੀ ਰਾਸ਼ਟਰਪਤੀ ਫਰੇਕਿਨ ਡੀ. ਰੂਜਵੈਲਟ ਦੇ ਯਤਨਾਂ ਨਾਲ 24 ਅਕਤੂਬਰ 1945 ’ਚ ਕੌਮਾਂਤਰੀ ਸਹਿਯੋਗ ਨੂੰ ਹੱਲਾਸ਼ੇਰੀ ਦੇਣ ਅਤੇ ਵੱਡੇ ਪੈਮਾਨੇ ’ਤੇ ਹੋਣ ਵਾਲੀਆਂ ਜੰਗਾਂ ਨੂੰ ਰੋਕਣ ਲਈ ਕੀਤੀ ਗਈ ਸੀ ਇਸ ’ਚ 193 ਮੈਂਬਰ ਦੇਸ਼ ਸ਼ਾਮਲ ਹਨ ਸੰਯੁਕਤ ਰਾਸ਼ਟਰ ਮਹਾਂਸਭਾ ਅਤੇ ਸੁਰੱਖਿਆ ਕੌਂਸਲ ਸਮੇਤ ਪੰਜ ਮੁੱਖ ਨਿਗਮਾਂ ਦੇ ਜ਼ਰੀਏ ਕੰਮ ਕਰਦਾ ਹੈ ਸੰਯੁਕਤ ਰਾਸ਼ਟਰ ਦੇ ਫੈਸਲਿਆਂ ’ਤੇ ਵੀਟੋ ਦਾ ਅਧਿਕਾਰ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰਾਂ (ਅਮਰੀਕਾ, ਰੂਸ, ਚੀਨ, ਬ੍ਰਿਟੇਨ, ਫਰਾਂਸ) ਕੋਲ ਹੈ ਜਦੋਂ ਕੋਈ ਨਵਾਂ ਦੇਸ਼ ਸੰਯੁਕਤ ਰਾਸ਼ਟਰ ’ਚ ਸ਼ਾਮਲ ਹੋਣ ਲਈ ਬਿਨੈ ਕਰਦਾ ਹੈ, ਤਾਂ ਬਿਨੈ ਨੂੰ ਵੀਟੋ ਕਰਨ ਲਈ ਸਿਰਫ ਇੱਕ ਸਥਾਈ ਮੈਂਬਰ ਦੇਸ਼ ਦੀ ਲੋੜ ਹੁੰਦੀ ਹੈ
Table of Contents
ਸੰਯੁਕਤ ਰਾਸ਼ਟਰ ਦੇ ਜਨਰਲ
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਸੰਗਠਨ ਦੀ ਅਗਵਾਈ ਕਰਦੇ ਹਨ ਅਤੇ ਇਸ ਦੇ ਮੁੱਖ ਡਿਪਲੋਮੈਟ ਦੇ ਰੂਪ ’ਚ ਕੰਮ ਕਰਦੇ ਹਨ ਸੰਯੁਕਤ ਰਾਸ਼ਟਰ ਦੇ ਵਰਤਮਾਨ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ (ਪੁਰਤਗਾਲ) ਹਨ ਉਹ ਇੱਕ ਜਨਵਰੀ 2017 ਤੋਂ ਇਸ ਅਹੁਦੇ ’ਤੇ ਹਨ ਅਤੇ ਦਸੰਬਰ 2026 ਤੱਕ ਰਹਿਣਗੇ ਉਹ ਸੰਯੁਕਤ ਰਾਸ਼ਟਰ ਦੇ 9ਵੇਂ ਜਨਰਲ ਸਕੱਤਰ ਹਨ ਉਹ ਪੁਰਤਗਾਲ ਦੇ ਪ੍ਰਧਾਨ ਮੰਤਰੀ ਅਤੇ ਸ਼ਰਨਾਰਥੀਆਂ ਦੇ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਵੀ ਰਹਿ ਚੁੱਕੇ ਹਨ ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਅਸੈਂਬਲੀ ਦੇ ਪਹਿਲੇ ਪ੍ਰਧਾਨ ਬੈਲਜ਼ੀਅਮ ਦੇ ਪੌਲ ਹੈਨਰੀ ਸਪਾਕ ਸਨ, ਜਿਨ੍ਹਾਂ ਨੂੰ 16 ਜਨਵਰੀ 1946 ਨੂੰ ਚੁਣਿਆ ਗਿਆ ਸੀ
ਭਾਰਤ ਦੀ ਵਿਜੈ ਲਕਸ਼ਮੀ ਪੰਡਿਤ ਬਣੀ ਸੀ ਸੰਯੁਕਤ ਰਾਸ਼ਟਰ ਅਸੈਂਬਲੀ ਦੀ ਪਹਿਲੀ ਮਹਿਲਾ ਪ੍ਰਧਾਨ
ਭਾਰਤ ਨੇ 26 ਜੂਨ 1945 ਨੂੰ ਸੈਨ ਫਰਾਂਸਿਸਕੋ ਸੰਮੇਲਨ ’ਚ ਸੰਯੁਕਤ ਰਾਸ਼ਟਰ ਚਾਰਟਰ ’ਤੇ ਦਸਤਖ਼ਤ ਕੀਤੇ ਸਨ ਚਾਰਟਰ ਦੀ ਪੁਸ਼ਟੀ ਤੋਂ ਬਾਅਦ 30 ਅਕਤੂਬਰ 1945 ਨੂੰ ਭਾਰਤ ਅਧਿਕਾਰਕ ਤੌਰ ’ਤੇ ਇਸ ਦਾ ਮੈਂਬਰ ਬਣਿਆ ਭਾਰਤ ’ਚ ਸੰਯੁਕਤ ਰਾਸ਼ਟਰ ਪ੍ਰਣਾਲੀ ਦੇ ਕੁੱਲ 26 ਸੰਗਠਨ (ਕੰਪਨੀਆਂ, ਏਜੰਸੀਆਂ ਅਤੇ ਪ੍ਰੋਗਰਾਮ) ਮੁੱਖ ਤੌਰ ’ਤੇ ਦੇਸ਼ ਦੀ ਸੇਵਾ ਅਤੇ ਵਿਕਾਸ ਦੇ ਕੰਮਾਂ ’ਚ ਸਹਿਯੋਗ ਕਰ ਰਹੇ ਹਨ ਇਨ੍ਹਾਂ ਸੰਗਠਨਾਂ ਦੀ ਅਗਵਾਈ ਸੰਯੁਕਤ ਰਾਸ਼ਟਰ ਰੈਜੀਡੈਂਟ ਕੋਆਰਡੀਨੇਟਰ ਕਰਦੇ ਹਨ ਸੰਯੁਕਤ ਰਾਸ਼ਟਰ ਅਸੈਂਬਲੀ ਦੀ ਪਹਿਲੀ ਮਹਿਲਾ ਪ੍ਰਧਾਨ ਭਾਰਤ ਦੀ ਵਿਜੈ ਲਕਸ਼ਮੀ ਪੰਡਿਤ (ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਭੈਣ) ਸਨ ਉਨ੍ਹਾਂ ਨੂੰ ਸਾਲ 1953 ’ਚ ਸੰਯੁਕਤ ਰਾਸ਼ਟਰ ਅਸੈਂਬਲੀ ਦੇ 8ਵੇਂ ਸੈਸ਼ਨ ਦਾ ਪ੍ਰਧਾਨ ਚੁਣਿਆ ਗਿਆ ਸੀ
- ਕੌਮਾਂਤਰੀ ਅਦਾਲਤ : ਇਹ ਨੀਦਰਲੈਂਡ ਦੇ ਹੇਗ ’ਚ ਸਥਿਤ ਸੰਯੁਕਤ ਰਾਸ਼ਟਰ ਦਾ ਮੁੱਖ ਨਿਆਂਇਕ ਅੰਗ ਹੈ
- ਦਫ਼ਤਰ : ਸੰਯੁਕਤ ਰਾਸ਼ਟਰ ਦਾ ਮੁੱਖ ਦਫਤਰ ਸੰਯੁਕਤ ਰਾਜ ਅਮਰੀਕਾ ਦੇ ਨਿਊਯਾਰਕ ਸ਼ਹਿਰ ’ਚ ਸਥਿਤ ਹੈ
ਸੰਯੁਕਤ ਰਾਸ਼ਟਰ ਦਾ ਝੰਡਾ
ਸੰਯੁਕਤ ਰਾਸ਼ਟਰ ਦਾ ਅਧਿਕਾਰਕ ਝੰਡਾ ਹਲਕੇ ਨੀਲੇ ਰੰਗ ਦੀ ਪਿੱਠਭੂਮੀ ’ਤੇ ਸਫੈਦ ਰੰਗ ਦੇ ਪ੍ਰਤੀਕ ਚਿੰਨ੍ਹ ਵਾਲਾ ਹੈ, ਜੋ ਸ਼ਾਂਤੀ ਅਤੇ ਨਿਰਪੱਖਤਾ ਦਾ ਪ੍ਰਤੀਕ ਹੈ ਝੰਡੇ ਦੇ ਕੇਂਦਰ ’ਚ ਸਫੈਦ ਰੰਗ ਦਾ ਵਿਸ਼ਵ ਮਾਨਚਿੱਤਰ (ਗਲੋਬ) ਹੈ, ਜੋ ਉੱਤਰੀ ਧਰੁਵ ਨਾਲ ਕੇਂਦਰਿਤ ਹੈ ਇਸ ਵਿਸ਼ਵ ਨਕਸ਼ੇ ਨੂੰ ਦੋਵਾਂ ਪਾਸਿਓਂ ਜੈਤੂਨ ਦੇ ਰੁੱਖ ਦੀਆਂ ਦੋ ਸ਼ਾਖਾਵਾਂ ਨਾਲ ਘੇਰਿਆ ਗਿਆ ਹੈ, ਜੋ ਵਿਸ਼ਵ ਸ਼ਾਂਤੀ ਦਾ ਪ੍ਰਤੀਕ ਹੈ ਇਸ ਝੰਡੇ ਨੂੰ ਅਧਿਕਾਰਕ ਤੌਰ ’ਤੇ 20 ਅਕਤੂਬਰ 1947 ਨੂੰ ਅਪਣਾਇਆ ਗਿਆ ਸੀ -ਡੈਸਕ

































































