Road Accident: ਸੜਕ ਹਾਦਸਾ ਹੋਣ ’ਤੇ ਕੀ ਕਰੀਏ, ਕੀ ਨਹੀਂ?
ਸੜਕ ਹਾਦਸੇ ਚਿਤਾਵਨੀ ਨਾਲ ਨਹੀਂ ਹੁੰਦੇ ਹਨ ਅੱਜ ਦੀ ਤੇਜ਼ ਰਫਤਾਰ ਦੁਨੀਆਂ ’ਚ ਸਾਡੀਆਂ ਸੜਕਾਂ ਪਹਿਲਾਂ ਤੋਂ ਕਿਤੇ ਜ਼ਿਆਦਾ ਭੀੜ-ਭੜੱਕੇ ਵਾਲੀਆਂ ਹੋ ਗਈਆਂ ਹਨ ਕਾਰਾਂ, ਬੱਸਾਂ, ਮੋਟਰਸਾਈਕਲ, ਪੈਦਲ ਯਾਤਰੀਆਂ ਤੇ ਹੁਣ ਲਗਭਗ ਚੁੱਪ ਇਲੈਕਟ੍ਰਿਕ ਵਾਹਨਾਂ ਨਾਲ ਭਰੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅਸਾਨੀ ਨਾਲ ਅਣਦੇਖਿਆ ਕੀਤਾ ਜਾ ਸਕਦਾ ਹੈ ਇਕੱਠੇ ਐਨਾ ਕੁਝ ਹੋਣ ਕਾਰਨ, ਹਾਦਸੇ ਦਾ ਜੋਖ਼ਿਮ ਇੱਕ ਬਦਕਿਸਮਤੀ ਰੂਟੀਨ ਦੀ ਅਸਲੀਅਤ ਬਣ ਗਿਆ ਹੈ ਇੱਕ ਸਮੇਂ ਤੁਸੀਂ ਕੰਮ ’ਤੇ ਜਾ ਰਹੇ ਹੋ, ਸਕੂਲ ਜਾ ਰਹੇ ਹੋ, ਜਾਂ ਪਰਿਵਾਰ ਨਾਲ ਸਵਾਰੀ ਦਾ ਅਨੰਦ ਲੈ ਰਹੇ ਹੋ ਤੇ ਅਗਲੇ ਹੀ ਸਮੇਂ, ਸਭ ਕੁਝ ਬਦਲ ਸਕਦਾ ਹੈ
ਬੀਤੇ ਮਹੀਨੇ ਅਮਰ ਆਪਣੀ ਕਾਰ ’ਤੇ ਆਗਰਾ ਜਾ ਰਿਹਾ ਸੀ ਅਚਾਨਕ ਸਾਹਮਣਿਓਂ ਆਉਂਦੀ ਤੇਜ਼ ਰਫਤਾਰ ਕਾਰ ਨਾਲ ਉਸ ਦੀ ਕਾਰ ਦੀ ਟੱਕਰ ਹੋ ਗਈ ਪਹਿਲਾਂ ਤਾਂ ਅਮਰ ਘਬਰਾ ਗਿਆ, ਪਰ ਆਪਣੀ ਸੂਝ-ਬੂਝ ਨਾਲ ਉਸਨੇ ਨਾ ਸਿਰਫ ਆਪਣੀ ਸਗੋਂ ਤੇਜ਼ ਸਪੀਡ ’ਚ ਆਉਂਦੀ ਕਾਰ ਸਵਾਰ ਲੋਕਾਂ ਦੀ ਵੀ ਜਾਨ ਬਚਾ ਲਈ ਉਸਨੇ ਬਹਿਸਬਾਜ਼ੀ ’ਚ ਨਾ ਫਸ ਕੇ ਪਹਿਲਾਂ ਤਾਂ ਕਾਰ ’ਚ ਰੱਖੇ ਫਸਟਏਡ ਬਾਕਸ ਨੂੰ ਕੱਢਿਆ ਅਤੇ ਖੁਦ ਦੀ ਸੱਟ ’ਤੇ ਡਟੋਲ ਲਾਉਣ ਲੱਗਾ ਅਤੇ ਫੋਨ ਕਰਕੇ ਹਾਦਸਾਗ੍ਰਸਤ ਜਗ੍ਹਾ ’ਤੇ ਐਂਬੂਲੈਂਸ ਨੂੰ ਬੁਲਾ ਲਿਆ ਇਸ ਨਾਲ ਆਪਣੇ ਨਾਲ-ਨਾਲ ਦੂਜੀ ਕਾਰ ’ਚ ਸਵਾਰ ਲੋਕਾਂ ਦੀ ਜਾਨ ਵੀ ਬਚਾ ਲਈ
ਹਾਦਸੇ ਵਿਚਕਾਰ, ਪਹਿਲੇ ਕੁਝ ਮਿੰਟਾਂ ’ਚ ਤੁਹਾਡੇ ਵੱਲੋਂ ਕੀਤੀਆਂ ਗਈਆਂ ਹਰਕਤਾਂ ਬਹੁਤ ਵੱਡਾ ਫਰਕ ਲਿਆ ਸਕਦੀਆਂ ਹਨ ਮੱਦਦ ਕਰਨ ਲਈ ਤੁਹਾਨੂੰ ਡਾਕਟਰ ਹੋਣ ਦੀ ਲੋੜ ਨਹੀਂ ਹੈ- ਬੱਸ ਕੁਝ ਬੁਨਿਆਦੀ ਕਦਮ ਜਾਣਨ ਨਾਲ ਜਾਨ ਬਚ ਸਕਦੀ ਹੈ, ਸੱਟ ਘੱਟ ਹੋ ਸਕਦੀ ਹੈ ਅਤੇ ਐਮਰਜੈਂਸੀ ਸੇਵਾਵਾਂ ਦੇ ਆਉਣ ਤੱਕ ਮਹੱਤਵਪੂਰਨ ਮੱਦਦ ਮਿਲ ਸਕਦੀ ਹੈ ਹਾਦਸਾ ਹੋਣ ਤੋਂ ਬਾਅਦ ਦੇ ਪਹਿਲੇ ਇੱਕ ਘੰਟੇ ਨੂੰ ਗੋਲਡਨ ਆਵਰ ਕਿਹਾ ਜਾਂਦਾ ਹੈ ਜੇਕਰ ਇਸ ਸਮੇਂ ਜ਼ਖਮੀ ਨੂੰ ਸਹੀ ਮੱਦਦ ਮਿਲ ਜਾਂਦੀ ਹੈ ਤਾਂ ਉਸ ਦੇ ਜਿੰਦਾ ਰਹਿਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ, ਇਸ ਲਈ ਜ਼ਖਮੀ ਨੂੰ ਜਲਦ ਤੋਂ ਜਲਦ ਨਜ਼ਦੀਕੀ ਹਸਪਤਾਲ ਪਹੁੰਚਾਉਣਾ ਜ਼ਰੂਰੀ ਹੁੰਦਾ ਹੈ ਦੂਜੇ ਪਾਸੇ ਹਾਦਸੇ ਤੋਂ ਬਾਅਦ ਦੇ ਪਹਿਲੇ 10 ਮਿੰਟਾਂ ਨੂੰ ਪਲੈਟੀਨਮ-10 ਮਿੰਟ ਕਿਹਾ ਜਾਂਦਾ ਹੈ ਇਹ ਸਮਾਂ ਜ਼ਖਮੀ ਨੂੰ ਹਸਪਤਾਲ ਲਿਜਾਣ ਅਤੇ ਇਲਾਜ ਸ਼ੁਰੂ ਕਰਨ ਦੇ ਲਿਹਾਜ਼ ਨਾਲ ਕਾਫੀ ਜ਼ਰੂਰੀ ਹੁੰਦਾ ਹੈ
ਅੱਜ-ਕੱਲ੍ਹ ਸੜਕ ’ਤੇ ਵਧਦਾ ਟ੍ਰੈਫਿਕ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ ਆਏ ਦਿਨ ਸੜਕ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪਰ ਅਜਿਹੇ ਹਾਲਾਤਾਂ ’ਚ ਘਬਰਾਉਣ ਦੀ ਬਜਾਏ ਸੂਝ-ਬੂਝ ਅਤੇ ਸੰਯਮ ਨਾਲ ਕੰਮ ਲੈਣਾ ਚਾਹੀਦਾ ਹੈ ਜੇਕਰ ਤੁਹਾਡੇ ਘੱਟ ਸੱਟ ਲੱਗੀ ਹੋਈ ਹੈ, ਤਾਂ ਸਹੀ ਕਦਮ ਤੁਰੰਤ ਚੁੱਕ ਕੇ ਨਾ ਸਿਰਫ ਆਪਣੀ ਸਗੋਂ ਦੂਜਿਆਂ ਦੀ ਜਾਨ ਵੀ ਬਚਾ ਸਕਦੇ ਹੋ ਇਸ ਤੋਂ ਇਲਾਵਾ ਕੁਝ ਅਜਿਹੀਆਂ ਮਹੱਤਵਪੂਰਨ ਗੱਲਾਂ ਹਨ, ਜੋ ਸੜਕ ਹਾਦਸਾ ਹੋਣ ’ਤੇ ਤੁਹਾਨੂੰ ਹਮੇਸ਼ਾ ਧਿਆਨ ’ਚ ਰੱਖਣੀਆਂ ਚਾਹੀਦੀਆਂ ਹਨ
Table of Contents
ਤਾਂ ਆਓ! ਜਾਣਦੇ ਹਾਂ ਅਜਿਹੇ ਹੀ ਕਈ ਮਹੱਤਵਪੂਰਨ ਟਿਪਸ:Road Accident:
ਹਾਦਸੇ ਤੋਂ ਬਾਅਦ ਕੀ ਕਰੀਏ:
ਆਪਣੇ ਵਾਹਨ ’ਚ ਫਸਟਏਡ ਬਾਕਸ ਜ਼ਰੂਰ ਰੱਖੋ, ਜਿਸ ’ਚ ਪਹਿਲ ਦੇ ਤੌਰ ’ਤੇ ਇਲਾਜ ’ਚ ਕੰਮ ਆਉਣ ਵਾਲੀਆਂ ਚੀਜ਼ਾਂ ਹੋਣ ਜਿਵੇਂ ਸਟਰਲਾਈਜ਼ਡ ਗਾਜਪੈਡ ਅਤੇ ਰੋਲ, ਐਂਟੀਸੈਪਟਿਕ ਸੋਲਿਊਸ਼ਨ (ਜਿਵੇਂ ਡਟੋਲ, ਸੇਵਲਾੱਨ), ਬੈਂਡਏਡ ਅਤੇ ਮੈਡੀਕਲ ਟੇਪ, ਦਰਦ ਘੱਟ ਕਰਨ ਦੀ ਦਵਾਈ (ਪੈਰਾਸਿਟਾਮੋਲ), ਬਰਨ ਆਇੰਟਮੈਂਟ (ਬਰਨੌਲ), ਰੂੰ, ਸਾਫ ਦਸਤਾਨੇ ਵਗੈਰਾ
- ਇੱਕ ਐਮਰਜੈਂਸੀ ਨੰਬਰ ਜ਼ਰੂਰ ਰੱਖੋ, ਤਾਂ ਕਿ ਜੇਕਰ ਕੋਈ ਹਾਦਸਾ ਹੋ ਜਾਵੇ ਤਾਂ ਘਰ ਵਾਲਿਆਂ ਨੂੰ ਸੂਚਿਤ ਕੀਤਾ ਜਾ ਸਕੇ
- ਆਪਣੇ ਵਾਹਨ ਦੀ ਸਮੇਂ-ਸਮੇਂ ’ਤੇ ਸਰਵਿਸ ਜ਼ਰੂਰ ਕਰਵਾਓ, ਤਾਂ ਕਿ ਬਰੇਕ, ਲਾਈਟ ਆਦਿ ਸਹੀ ਹਾਲਤ ’ਚ ਰਹਿਣ
- ਦੁਪੱਹੀਆ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਹੈਲਮੇਟ ਪਹਿਨੋ ਅਤੇ ਚਾਰ ਪਹੀਆ ਵਾਹਨ ’ਚ ਸੀਟ ਬੈਲਟ ਲਾਓ
- ਜੇਕਰ ਕਿਸੇ ਕਾਰਨਵੱਸ ਤੁਹਾਡੇ ਵੱਲੋਂ ਐਕਸੀਡੈਂਟ ਹੋ ਜਾਂਦਾ ਹੈ ਜਾਂ ਤੁਸੀਂ ਸ਼ਿਕਾਰ ਬਣ ਜਾਂਦੇ ਹੋ, ਤਾਂ ਘਬਰਾਓ ਨਾ, ਤੁਰੰਤ ਗੱਡੀ ਰੋਕੋ ਤੇ ਇੰਜਣ ਬੰਦ ਕਰੋ
- ਜੇਕਰ ਤੁਸੀਂ ਗੰਭੀਰ ਰੂਪ ’ਚ ਜ਼ਖਮੀ ਨਹੀਂ ਹੋ, ਤਾਂ ਖੁਦ ਨੂੰ ਅਤੇ ਦੂਜੇ ਯਾਤਰੀਆਂ ਨੂੰ ਸੁਰੱਖਿਅਤ ਸਥਾਨ ’ਤੇ ਲਿਜਾਓ ਅਤੇ ਸਾਹਮਣੇ ਵਾਲੇ ਦੀ ਵੀ ਮੱਦਦ ਕਰੋ
- ਜ਼ਖ਼ਮੀਆਂ ਨੂੰ ਮੁੱਢਲਾ ਇਲਾਜ ਦਿਓ ਅਤੇ ਤੁਰੰਤ ਐਂਬੂਲੈਂਸ (108/102) ਬੁਲਾਓ ਨਾਲ ਹੀ ਨੇੜੇ ਦੇ ਥਾਣੇ ਜਾਂ 112 ਨੰਬਰ ’ਤੇ ਸੂਚਨਾ ਦਿਓ
- ਆਪਣੇ ਵਾਹਨ ਦੀ ਐਮਰਜੈਂਸੀ ਲਾਈਟ/ਹੈਜਰਡ ਲਾਈਟ ਜਗਾਓ ਤਾਂ ਕਿ ਪਿੱਛੋਂ ਆਉਣ ਵਾਲੇ ਵਾਹਨ ਚਾਲਕ ਚੌਕਸ ਹੋ ਸਕਣ
- ਹਾਦਸੇ ਵਾਲੀ ਥਾਂ ਦੀਆਂ ਫੋਟੋਆਂ/ਵੀਡੀਓ ਲਓ, ਤਾਂ ਕਿ ਘਟਨਾ ਦਾ ਰਿਕਾਰਡ ਸੁਰੱਖਿਅਤ ਰਹੇ
- ਇੰਸ਼ੋਰੈਂਸ ਕੰਪਨੀ ਨੂੰ ਸੂਚਿਤ ਕਰੋ, ਕਿਉਂਕਿ ਦਾਵਾ (ਕਲੇਮ) ਕਰਨ ਲਈ ਇਹ ਜ਼ਰੂਰੀ ਹੈ
- ਹਮੇਸ਼ਾ ਆਪਣੇ ਕੋਲ ਜ਼ਰੂਰੀ ਦਸਤਾਵੇਜ਼ ਰੱਖੋ, ਜਿਵੇਂ ਡਰਾਈਵਿੰਗ ਲਾਇਸੈਂਸ, ਆਰਸੀ, ਇੰਸ਼ੋਰੈਂਸ ਅਤੇ ਪੋਲਿਊਸ਼ਨ ਸਰਟੀਫਿਕੇਟ ਨਾਲ ਹੀ ਇਨ੍ਹਾਂ ਦੀ ਫੋਟੋਕਾਪੀ ਘਰੇ ਵੀ ਸੁਰੱਖਿਅਤ ਰੱਖੋ
ਹਾਦਸਾ ਹੋਣ ’ਤੇ ਕੀ ਨਾ ਕਰੀਏ:
- ਝਗੜਾ ਜਾਂ ਬਹਿਸ ਨਾ ਕਰੋ, ਸਗੋਂ ਸ਼ਾਂਤ ਰਹਿ ਕੇ ਸਥਿਤੀ ਨੂੰ ਸੰਭਾਲੋ
- ਹਾਦਸੇ ਵਾਲੀ ਥਾਂ ਤੋਂ ਭੱਜੋ ਨਾ, ਕਿਉਂਕਿ ਅਜਿਹਾ ਕਰਨਾ ਕਾਨੂੰਨੀ ਅਪਰਾਧ ਹੈ ਬਿਹਤਰ ਹੈ ਕਿ ਤੁਸੀਂ ਰੁਕੋ ਅਤੇ ਜ਼ਖਮੀ ਦੀ ਮੱਦਦ ਕਰੋ
- ਜਦੋਂ ਤੱਕ ਤੁਹਾਨੂੰ ਯਕੀਨ ਨਾ ਹੋਵੋ, ਕਿਸੇ ਵੀ ਕਾਗਜ਼ਾਤ ’ਤੇ ਦਸਤਖ਼ਤ ਕਰਨ ਤੋਂ ਬਚੋ
- ਜੇਕਰ ਹਾਦਸੇ ਵਾਲੀ ਥਾਂ ’ਤੇ ਸਥਾਨਕ ਲੋਕ ਆਉਣ, ਤਾਂ ਉਨ੍ਹਾਂ ਨੂੰ ਮੱਦਦ ਲਈ ਮਨ੍ਹਾ ਨਾ ਕਰੋ, ਸਗੋਂ ਉਨ੍ਹਾਂ ਦੀ ਸੰਭਵ ਮੱਦਦ ਜ਼ਰੂਰ ਲਓ
- ਜ਼ਖਮੀ ਨੂੰ ਗਲਤ ਤਰੀਕੇ ਨਾਲ ਨਾ ਚੁੱਕੋ, ਖਾਸ ਕਰਕੇ ਰੀੜ੍ਹ ਦੀ ਹੱਡੀ ਦੀ ਸੱਟ ਅਤੇ ਸਿਰ ਦੀ ਸੱਟ ਦੇ ਮਾਮਲੇ ’ਚ ਪੇਸ਼ੇਵਰ ਮੱਦਦ ਦੀ ਉਡੀਕ ਕਰੋ
- ਹਾਦਸੇ ਦੀ ਜਾਣਕਾਰੀ ਤੁਰੰਤ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੀ ਬਜਾਏ ਕਾਨੂੰਨੀ ਅਤੇ ਮੈਡੀਕਲ ਮੱਦਦ ਨੂੰ ਪਹਿਲ ਦਿਓ
- ਜੇਕਰ ਗਲਤੀ ਤੁਹਾਡੀ ਨਹੀਂ ਹੈ, ਤਾਂ ਡਰ ’ਚ ਆਪਣੀ ਗਲਤੀ ਨਾ ਮੰਨੋ ਕਾਨੂੰਨ ਨਿਰਦੋਸ਼ ਨੂੰ ਸਜ਼ਾ ਨਹੀਂ ਦਿੰਦਾ
- ਪੁਲਿਸ ਅਤੇ ਇੰਸ਼ੋਰੈਂਸ ਕੰਪਨੀ ਨੂੰ ਅਧੂਰੀ ਅਤੇ ਝੂਠੀ ਜਾਣਕਾਰੀ ਨਾ ਦਿਓ, ਹਮੇਸ਼ਾ ਸਹੀ ਅਤੇ ਪੂਰੀ ਜਾਣਕਾਰੀ ਦਿਓ
ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ
ਮਾਨਵਤਾ ਭਲਾਈ ਦੇ ਕਾਰਜਾਂ ’ਚ 156ਵਾਂ ਕਾਰਜ ਹੈ-
FASTER ( first aid servies and treatment for emergency response on roads ) Campaign,
ਭਾਵ ਵਾਹਨਾਂ ’ਚ ਫਸਟ ਐਂਡ ਕਿੱਟ ਰੱਖਣਾ, ਤਾਂ ਕਿ ਰਸਤੇ ’ਚ ਮਿਲੇ ਕਿਸੇ ਵੀ ਹਾਦਸਾਗ੍ਰਸਤ ਵਿਅਕਤੀ ਨੂੰ ਪਹਿਲ ਦੇ ਤੌਰ ’ਤੇ ਇਲਾਜ ਦਿੱਤਾ ਜਾ ਸਕੇ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੀ ਪਵਿੱਤਰ ਪ੍ਰੇਰਨਾ ਨਾਲ ਸਾਧ-ਸੰਗਤ ਹਮੇਸ਼ਾ ਹਾਦਸਾਗ੍ਰਸਤ ਲੋਕਾਂ ਦੀ ਮੱਦਦ ਲਈ ਤਿਆਰ ਰਹਿੰਦੀ ਹੈ
ਕੀ ਹੈ ਨੇਕ ਵਿਅਕਤੀ ਕਾਨੂੰਨ
‘ਨੇਕ ਵਿਅਕਤੀ’ ਦਾ ਅਰਥ ਹੈ ਇੱਕ ਅਜਿਹਾ ਵਿਅਕਤੀ, ਜੋ ਚੰਗੀ ਨੀਅਤ ਨਾਲ ਅਤੇ ਬਿਨਾਂ ਕਿਸੇ ਇਨਾਮ ਜਾਂ ਮੁਆਵਾਜ਼ੇ ਦੀ ਉਮੀਦ ਦੇ ਐਮਰਜੈਂਸੀ ਇਲਾਜ ਜਾਂ ਪੀੜਤ ਨੂੰ ਹਾਦਸੇ ਦੀ ਥਾਂ ’ਤੇ ਮੱਦਦ ਕਰਦਾ ਹੈ, ਅਜਿਹੇ ਪੀੜਤ ਨੂੰ ਹਸਪਤਾਲ ਪਹੁੰਚਾਉਂਦਾ ਹੈ ਭਾਰਤ ਦੇ ਸੁਪਰੀਮ ਕੋਰਟ ਨੇ ਪੂਰੇ ਭਾਰਤ ਲਈ ‘ਨੇਕ ਵਿਅਕਤੀ ਕਾਨੂੰਨ’ ਸਥਾਪਿਤ ਕੀਤਾ ਹੈ ਮੋਟਰ ਵਹੀਕਲ (ਸੋਧ) ਐਕਟ 2019 ਵੀ ਪਾਸ ਕੀਤਾ ਗਿਆ, ਜਿਸ ’ਚ ਇੱਕ ਨਵੀਂ ਧਾਰਾ 134ਏ ਹੈ ਇਸ ਦਾ ਨਾਂਅ ‘ਨੇਕ ਵਿਅਕਤੀ ਦੀ ਸੁਰੱਖਿਆ’ ਲਈ ਤਜਵੀਜ਼ ਕੀਤਾ ਗਿਆ ਹੈ, ਜੋ ਇਹ ਪ੍ਰਦਾਨ ਕਰਦਾ ਹੈ ਕਿ ਇੱਕ ਨੇਕ ਵਿਅਕਤੀ ਕਿਸੇ ਵੀ ਹਾਦਸੇ ’ਚ ਸ਼ਿਕਾਰ ਵਿਅਕਤੀ ਦੀ ਸੱਟ ਜਾਂ ਮੌਤ ਲਈ ਕਿਸੇ ਵੀ ਵਿਹਾਰਕ ਜਾਂ ਅਪਰਾਧਿਕ ਕਾਰਵਾਈ ਲਈ ਜਿੰਮੇਵਾਰ ਨਹੀਂ ਹੋਵੇਗਾ ਇਸ ਕਾਨੂੰਨ ਦਾ ਮੁੱਖ ਉਦੇਸ਼ ਲੋਕਾਂ ਦੇ ਮਨ ’ਚ ਪੁਲਸੀਆ ਪੁੱਛਗਿੱਛ ਜਾਂ ਅਦਾਲਤੀ ਕਾਰਵਾਈ ਦਾ ਡਰ ਘੱਟ ਕਰਨਾ ਹੈ, ਤਾਂ ਕਿ ਉਹ ਸੜਕ ਹਾਦਸਾ ਪੀੜਤਾਂ ਨੂੰ ਸਮੇਂ ’ਤੇ ਮੱਦਦ (ਗੋਲਡਨ ਆਵਰ ’ਚ) ਪਹੁੰਚਾ ਸਕੇ ਅਤੇ ਜਾਨ ਬਚਾਈ ਜਾ ਸਕੇ
‘ਨੇਕ ਵਿਅਕਤੀ’ ਦੇ ਅਧਿਕਾਰ
- ‘ਨੇਕ ਵਿਅਕਤੀ’ ਦੇ ਨਾਲ ਧਰਮ, ਰਾਸ਼ਟਰੀਅਤਾ, ਜਾਤੀ ਜਾਂ Çਲੰਗ ਦੇ ਆਧਾਰ ’ਤੇ ਬਿਨਾਂ ਕਿਸੇ ਭੇਦਭਾਵ ਦੇ ਸਨਮਾਨਪੂਰਵਕ ਵਿਹਾਰ ਕੀਤਾ ਜਾਵੇਗਾ ਜਿਸ ਨੇ ਕਿਸੇ ਮੋਟਰ ਵਾਹਨ ਨਾਲ ਜੁੜੇ ਕਿਸੇ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਹੈ ਜਾਂ ਜਿਸ ਨੇ ਕਿਸੇ ਮੋਟਰ ਵਾਹਨ ਨਾਲ ਜੁੜੇ ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਹੈ, ਉਸ ਨੂੰ ਪੁਲਿਸ ਜਾਂ ਹਸਪਤਾਲ ਰਾਹੀਂ ਰੋਕਿਆ ਨਹੀਂ ਜਾਵੇਗਾ ਉਸ ਨੂੰ ਤੁਰੰਤ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ
- ਕੋਈ ਵੀ ਪੁਲਿਸ ਅਧਿਕਾਰੀ ਜਾਂ ਕੋਈ ਹੋਰ ਵਿਅਕਤੀ ‘ਨੇਕ ਵਿਅਕਤੀ’ ਨੂੰ ਨਾਂਅ, ਪਹਿਚਾਣ, ਪਤਾ ਜਾਂ ਅਜਿਹੇ ਕਿਸੇ ਹੋਰ ਨਿੱਜੀ ਵੇਰਵੇ ਦਾਖ਼ਲ ਕਰਨ ਲਈ ਮਜ਼ਬੂਰ ਨਹੀਂ ਕਰੇਗਾ ‘ਨੇਕ ਵਿਅਕਤੀ’ ਸਵੈਇੱਛਾ ਨਾਲ ਆਪਣਾ ਨਾਂਅ, ਪਤਾ ਤੇ ਨਿੱਜੀ ਵੇਰਵੇ ਦਾ ਖੁਲਾਸਾ ਕਰਨ ਦਾ ਵਿਕਲਪ ਚੁਣ ਸਕਦਾ ਹੈ
- ਇੱਕ ‘ਨੇਕ ਵਿਅਕਤੀ’ ਨੂੰ ਕਿਸੇ ਵੀ ਇਲਾਜ ਪ੍ਰਕਿਰਿਆ ’ਚ ਸ਼ਾਮਲ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ
- ਨੇਕ ਵਿਅਕਤੀ ਸਵੈਇੱਛਾ ਨਾਲ ਗਵਾਹ ਬਣ ਸਕਦਾ ਹੈ, ਪਰ ਪੁਲਿਸ ਇਸ ਲਈ ਰੋਕ ਨਹੀਂ ਸਕਦੀ ਜੇਕਰ ਉਹ ਗਵਾਹੀ ਦਿੰਦੇ ਹਨ, ਤਾਂ ਉਨ੍ਹਾਂ ਨੂੰ ਤੰਗ ਨਹੀਂ ਕੀਤਾ ਜਾਣਾ ਚਾਹੀਦਾ

































































