ਹੁਣ ਆਸਾਨ ਹੋਵੇਗਾ ਘਰ ਦਾ ਪਤਾ ਕਰਨਾ
ਆਧੁਨਿਕ ਯੁੱਗ ’ਚ ਭਾਰਤ ਲਗਭਗ ਹਰ ਖੇਤਰ ’ਚ ਤਰੱਕੀ ਕਰ ਰਿਹਾ ਹੈ ਵਿਸ਼ੇਸ਼ ਤੌਰ ’ਤੇ ਬੈਂਕਿੰਗ ਅਤੇ ਡਿਲੀਵਰੀ ਸਰਵਿਸੇਜ਼ ’ਚ ਵੀ ਬਹੁਤ ਉੱਨਤੀ ਦੇਖਣ ਨੂੰ ਮਿਲੀ ਹੈ ਜਿਸ ਨੇ ਲੋਕਾਂ ਦੇ ਕੰਮ ਨੂੰ ਹੋਰ ਆਸਾਨ ਬਣਾ ਦਿੱਤਾ ਹੈ ਅਜਿਹੀ ਹੀ ਇੱਕ ਹੋਰ ਸੁਵਿਧਾ ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ ਉਪਲੱਬਧ ਕੀਤੀ ਜਾ ਰਹੀ ਹੈ
ਅਸੀਂ ਗੱਲ ਕਰ ਰਹੇ ਹਾਂ ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ ਲਿਆਂਦੀ ਜਾ ਰਹੀ ‘ਡਿਜੀਟਲ ਐਡਰੈੱਸ ਕੋਡ’ ਦੀ ਡਿਜ਼ੀਟਲ ਐਡਰੈੱਸ ਕੋਡ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਉਨ੍ਹਾਂ ਦੇ ਪਤੇ ਭਾਵ ਐਡਰੈਸ ਮੁਤਾਬਕ ਉਪਲੱਬਧ ਕਰਾਇਆ ਜਾਏਗਾ ਜਿਸ ਦਾ ਮਹੱਤਵ ਭਵਿੱਖ ‘ਚ ਆਉਣ ਵਾਲੇ ਸਮੇਂ ’ਚ ਆੱਨ-ਲਾਇਨ ਡਿਲੀਵਰੀ ਦੇ ਨਾਲ-ਨਾਲ ਕਈ ਹੋਰ ਪ੍ਰਕਾਰ ਦੀਆਂ ਸੁਵਿਧਾਵਾਂ ਨੂੰ ਪਾਉਣ ਲਈ ਆਸਾਨ ਕਰ ਦੇਵੇਗਾ ਅਸੀਂ ਇਸ ਆਰਟੀਕਲ ਜ਼ਰੀਏ ਤੁਹਾਨੂੰ ਡਿਜੀਟਲ ਐਡਰੈੱਸ ਕੋਡ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਦੇਵਾਂਗੇ
Also Read :-
- ਘਰ ਨੂੰ ਬਣਾਓ ਕੂਲ-ਕੂਲ
- ਸੰਕਰਮਿਤ ਹੋਣ ਤੋਂ ਬਚਾਓ ਘਰ
- ਘਰੇਲੂ ਖਰਚਿਆਂ ’ਤੇ ਲਾਓ ਲਗਾਮ
- ਇਹ ਟਿਪਸ ਦਿਵਾਉਣਗੇ ਘਰ ’ਚ ਧੂੜ-ਮਿੱਟੀ ਤੋਂ ਛੁਟਕਾਰਾ
ਹੁਣ ਹਰ ਸੂਬੇ, ਸ਼ਹਿਰ-ਪਿੰਡ, ਮੁਹੱਲੇ ਦੇ ਹਰ ਘਰ ਦਾ ਇੱਕ ਯੂਨੀਕ ਕੋਡ ਹੋਵੇਗਾ ਅਤੇ ਉਹ ਵੀ ਡਿਜ਼ੀਟਲ ਪਿਨ ਕੋਡ ਦੀ ਜਗ੍ਹਾ ਲੈਣ ਵਾਲਾ ਇਹ ਡਿਜ਼ੀਟਲ ਐਡਰੈੱਸ ਕੋਡ (ਡੀਏਸੀ) ਹਰ ਭਵਨ ਦੇ ਲਈ ਡਿਜ਼ੀਟਲ ਨੂੰ ਆਰਡੀਨੇਟਸ ਵਾਂਗ ਕੰਮ ਕਰੇਗਾ
Table of Contents
ਡਿਜੀਟਲ ਐਡਰੈੱਸ ਕੋਡ ਕੀ ਹੈ?
ਡਿਜ਼ੀਟਲ ਐਡਰੈੱਸ ਕੋਡ ਇੱਕ ਅਜਿਹਾ ਯੂਨੀਕੋਡ ਹੋਵੇਗਾ ਜੋ ਭਾਰਤ ਦੇ ਹਰ ਨਾਗਰਿਕ ਨੂੰ ਉਸ ਦੇ ਘਰ ਦੇ ਐਡਰੈੱਸ ਭਾਵ ਉਸ ਦੇ ਪਤੇ ਦੇ ਹਿਸਾਬ ਨਾਲ ਜਾਰੀ ਕੀਤਾ ਜਾਏਗਾ ਇਸ ਦਾ ਮਤਲਬ ਇਹ ਹੈ ਕਿ ਭਾਰਤ ਦੇ ਹਰ ਮਕਾਨ ਦਾ ਇੱਕ ਆਪਣਾ ਯੂਨੀਕ ਕੋਡ ਹੋਵੇਗਾ ਜਿਵੇਂ ਹਰ ਘਰ ਦਾ ਆਪਣਾ ਐਡਰੈੱਸ ਹੁੰਦਾ ਹੈ ਉਵੇਂ ਹੀ ਆਉਣ ਵਾਲੇ ਸਮੇਂ ’ਚ ਐਡਰੈੱਸ ਤੋਂ ਜ਼ਿਆਦਾ ਮਕਾਨ ਨੂੰ ਉਸ ਦੇ ਯੂਨੀਕੋਡ ਤੋਂ ਪਹਿਚਾਣਿਆ ਜਾਏਗਾ ਭਾਵ ਉਸ ਦੇ ਡਿਜ਼ੀਟਲ ਐਡਰੈੱਸ ਕੋਡ ਨਾਲ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਕੋਡ ਕੁਝ ਆਧਾਰ ਕਾਰਡ ਨੰਬਰ ਵਰਗਾ ਹੀ ਹੋਵੇਗਾ
ਡਿਜੀਟਲ ਐਡਰੈੱਸ ਕੋਡ ਕਿਵੇਂ ਕਰੇਗਾ ਕੰਮ:
ਜੇਕਰ ਡਿਜ਼ੀਟਲ ਐਡਰੈੱਸ ਕੋਰਟ ਦੇ ਕੰਮ ਕਰਨ ਦੀ ਗੱਲ ਕਰੋ ਤਾਂ ਤੁਸੀਂ ਇਸ ਨੂੰ ਟਾਈਪ ਕਰਕੇ ਜਾਂ ਫਿਰ ਇੱਕ ਕਿਊਆਰ ਕੋਡ ਵਾਂਗ ਸਕੈਨ ਕਰਕੇ ਆਪਣੇ ਘਰ ਦਾ ਲੋਕੇਸ਼ਨ ਕੱਢ ਸਕੋਂਗੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਡਿਜ਼ੀਟਲ ਐੱਡਰੈੱਸ ਕੋਡ ਇੰਜ ਕੰਮ ਕਰੇਗਾ ਜਿਸ ਨਾਲ ਤੁਹਾਨੂੰ ਆਉਣ ਵਾਲੇ ਸਮੇਂ ’ਚ ਵਾਰ-ਵਾਰ ਆਪਣੇ ਘਰ ਦਾ ਐਡਰੈੱਸ ਨਹੀਂ ਪਾਉਣਾ ਪਵੇਗਾ ਭਾਵ ਸਿਰਫ਼ ਆਪਣੇ ਮਕਾਨ ਦਾ ਡਿਜੀਟਲ ਐਡਰੈੱਸ ਕੋਡ ਪਾ ਕੇ ਆਪਣੇ ਘਰ ਦੀ ਲੋਕੇਸ਼ਨ ਅਤੇ ਹੋਰ ਜਾਣਕਾਰੀ ਪ੍ਰਾਪਤ ਕਰ ਸਕੋਂਗੇ
ਕੋਡ ਕਿਵੇਂ ਬਣਾਇਆ ਜਾ ਰਿਹਾ ਹੈ:
ਡਿਜੀਟਲ ਐਡਰੈੱਸ ਕੋਡ ਨੂੰ ਬਣਾਉਣ ਲਈ ਭਾਰਤ ਦੇ ਸਾਰੇ ਐੱਡਰੈੱਸ ਪਾਵ ਪਤੇ ਨੂੰ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ ਜਦੋਂ ਸਾਰੇ ਘਰਾਂ ਦਾ ਪਤਾ ਲਗਾ ਲਿਆ ਜਾਏਗਾ ਉਦੋਂ ਉਸ ਨੂੰ ਲਯਲ਼ੀਂਾਫੁੜਫਫ਼ ਭਲ਼ਲ਼ਮਿੜਗ਼ਫੁਯੀਂ ਨਾਲ Çਲੰਕ ਕਰ ਦਿੱਤਾ ਜਾਏਗਾ ਲਯਲ਼ੀਂਾਫੁੜਫਫ਼ ਭਲ਼ਲ਼ਮਿੜਗ਼ਫੁਯੀਂ ਤੋਂ ਐਡਰੈੱਸਾਂ ਕਾÇਲੰਗ ਕਰਨ ਨਾਲ ਉਸ ਨਾਗਰਿਕ ਦੇ ਘਰ ਨੂੰ ਉਸ ਦੇ ਸੜਕ ਜਾਂ ਮੁਹੱਲੇ ਤੋਂ ਨਹੀਂ ਸਗੋਂ ਇੱਕ ਯੂਨੀਕ ਨੰਬਰ ਅਤੇ ਅੱਖਰਾਂ ਵਾਲੇ ਕੋਡ ਤੋਂ ਪਹਿਚਾਣਿਆ ਜਾ ਸਕੇਗਾ ਹਾਲਾਂਕਿ ਹੁਣ ਤੱਕ ਇਸ ਦੇ ਪੱਕੇ ਹੋਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਅਤੇ ਇਸ ਦਾ ਅਪਰੂਵਲ ਹੁਣ ਵੀ ਹੋਣਾ ਹੈ ਜਿਸ ’ਤੇ ਚਰਚਾ ਕੀਤੀ ਜਾ ਰਹੀ ਹੈ ਅਤੇ ਕੰਮ ਕਰਨ ਸਬੰਧੀ ਸੋਚਿਆ ਜਾ ਰਿਹਾ ਹੈ
ਡਿਜ਼ੀਟਲ ਐਡਰੈੱਸ ਕੋਡ ਅਧਿਕਾਰਕ ਵੈੱਬਸਾਈਟ: ਡਿਜ਼ੀਟਲ ਐਡਰੈੱਸ ਕੋਡ ਦੀ ਆਪਣੀ ਵੱਖ ਅਧਿਕਾਰਕ ਵੈੱਬਸਾਈਟ ਬਾਰੇ ਹੁਣ ਤੱਕ ਕੋਈ ਸੂਚਨਾ ਨਹੀਂ ਆਈ ਹੈ ਇਸ ਦੀ ਸੂਚਨਾ ਭਾਰਤ ਸਰਕਾਰ ਵੱਲੋਂ ਆਉਣ ਵਾਲੇ ਸਮੇਂ ’ਚ ਦਿੱਤੀ ਜਾਏਗੀ
ਡਿਜ਼ੀਟਲ ਐਡਰੈੱਸ ਕੋਡ ਤੋਂ ਲਾਭ:
- ਡਿਜ਼ੀਟਲ ਐਡਰੈੱਸ ਕੋਡ ਦੇ ਆਉਣ ਨਾਲ ਸਾਰੇ ਘਰਾਂ ਦਾ ਆੱਨ-ਲਾਇਨ ਐੱਡਰੈੱਸ ਵੈਰੀਫਿਕੇਸ਼ਨ ਕਾਫ਼ੀ ਆਸਾਨ ਹੋ ਜਾਏਗਾ ਕਿਉਂਕਿ ਇਸ ਦੇ ਲਈ ਨਾਗਰਿਕਾਂ ਨੂੰ ਵਾਰ-ਵਾਰ ਹਰ ਜਗ੍ਹਾ ਆਪਣਾ ਐੱਡਰੈੱਸ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ
- ਸਕੂਲ ਜ਼ਰੀਏ ਆੱਨ-ਲਾਇਨ ਬੈਂਕਿੰਗ, ਡਿਜੀਟਲ ਬੀਮਾ, ਈ-ਕੇਵਾਈਸੀ ਵਰਗੀਆਂ ਪ੍ਰਕਿਰਿਆਵਾਂ ਵੀ ਹੋਰ ਆਸਾਨ ਹੋ ਜਾਣਗੀਆਂ
- ਐੱਨਬੀਐੱਫਸੀ ਕੰਪਨੀਆਂ ਦੀ ਸਰਵਿਸੇਜ਼ ਲਈ ਡਿਜੀਟਲ ਐਡਰੈੱਸ ਕੋਡ ਬਹੁਤ ਮੱਦਦਗਾਰ ਸਾਬਤ ਹੋ ਸਕਦਾ ਹੈ
- ਅਜਿਹਾ ਮੰਨਿਆ ਜਾ ਰਿਹਾ ਹੈ ਕਿ ਡਿਜੀਟਲ ਐੱਡਰੈੱਸ ਕੋਡ ਦੇ ਆਉਣ ਨਾਲ ਫਰਾੱਡ ਵਰਗੀਆਂ ਚੀਜ਼ਾਂ ’ਤੇ ਵੀ ਕਮੀ ਆਏਗੀ
- ਇਸ ਕੋਡ ਜ਼ਰੀਏ ਈ-ਕਾੱਮਰਸ ਕੰਪਨੀਆਂ ਦੀ ਸਰਵਿਸੇਜ਼ ਨੂੰ ਪਾਉਣਾ ਵੀ ਆਸਾਨ ਹੋ ਜਾਏਗਾ
- ਇਹ ਆੱਨ-ਲਾਇਨ ਸ਼ਾੱਪਿੰਗ ਦੇ ਸਮੇਂ ਵੀ ਕਾਫ਼ੀ ਫਾਇਦੇਮੰਦ ਸਾਬਤ ਹੋਵੇਗੀ
- ਡਿਜ਼ੀਟਲ ਐਡਰੈੱਸ ਕੋਰਟ ਜ਼ਰੀਏ ਨਾਗਰਿਕ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਵੱਖ-ਵੱਖ ਯੋਜਨਾਵਾਂ ਦਾ ਲਾਭ ਵੀ ਆਸਾਨੀ ਨਾਲ ਲੈ ਸਕਣਗੇ, ਜਿੱਥੇ ਉਨ੍ਹਾਂ ਨੂੰ ਆਪਣੇ ਘਰ ਦਾ ਐਡਰੈੱਸ ਵੈਰੀਫਿਕੇਸ਼ਨ ਕਰਾਉਣਾ ਹੁੰਦਾ ਹੈ