children become memory master - sachi shiksha punjabi

ਬੱਚੇ ਬਣੇ ਮੈਮਰੀ ਮਾਸਟਰ

ਵੈਸੇ ਤਾਂ ਬੱਚਿਆਂ ਦੀ ਯਾਦਦਾਸ਼ਤ ਵੱਡਿਆਂ ਤੋਂ ਜ਼ਿਆਦਾ ਤੇਜ਼ ਹੁੰਦੀ ਹੈ ਪਰ ਕਈ ਬੱਚੇ ਬਾਕੀ ਗੱਲਾਂ ਤਾਂ ਯਾਦ ਰੱਖ ਲੈਂਦੇ ਹਨ ਪਰ ਪੜ੍ਹਾਈ ਨੂੰ ਓਨਾ ਚੰਗੀ ਤਰ੍ਹਾਂ ਯਾਦ ਨਹੀਂ ਰੱਖ ਪਾਉਂਦੇ ਹਨ

ਕੁਝ ਬੱਚੇ ਆਪਣੀ ਪਸੰਦ ਦੇ ਵਿਸ਼ਿਆਂ ਨੂੰ ਬਹੁਤ ਜਲਦੀ ਯਾਦ ਕਰ ਲੈਂਦੇ ਹਨ ਅਤੇ ਜਿਹੜੇ ਵਿਸ਼ਿਆਂ ’ਚ ਉਨ੍ਹਾਂ ਦਾ ਇੰਟਰਸਟ ਘੱਟ ਹੋਵੇ ਉਨ੍ਹਾਂ ਨੂੰ ਯਾਦ ਰੱਖਣਾ ਉਨ੍ਹਾਂ ਲਈ ਮੁਸ਼ਕਲ ਹੁੰਦਾ ਹੈ

Also Read :-

ਆਓ ਕੁਝ ਟਿਪਸਾਂ ’ਤੇ ਫੋਕਸ ਕਰਕੇ ਤੁਸੀਂ ਆਪਣੀ ਪੜ੍ਹਾਈ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੇ ਹੋ

  • ਪੜ੍ਹਾਈ ਸਾਰਾ ਸਾਲ ਜਾਰੀ ਰੱਖੋ ਲਾਸਟ ’ਚ ਪੇਪਰਾਂ ਤੋਂ ਪਹਿਲਾਂ ਪੜ੍ਹਨ ’ਤੇ ਨਿਰਭਰ ਨਹੀਂ ਹੋਣਾ ਚਾਹੀਦਾ
  • ਕੁਝ ਬੱਚਿਆਂ ਨੂੰ ਪੜ੍ਹਦੇ ਸਮੇਂ ਮਿਊਜ਼ਿਕ ਸੁਣਨ ਦਾ ਸ਼ੌਂਕ ਹੁੰਦਾ ਹੈ ਗਾਣਿਆਂ ਦੀ ਬਜਾਇ ਇੰਸਟਰੂਮੈਂਟਲ ਮਿਊਜ਼ਿਕ ਸੁਣੋ ਮਿਊਜ਼ਿਕ ਅਜਿਹਾ ਹੋਵੇ ਜੋ ਪੜ੍ਹਾਈ ’ਚ ਰੁਕਾਵਟ ਪੈਦਾ ਨਾ ਕਰੇ
  • ਪੜ੍ਹਨ ਲਈ ਇੱਕ ਸਥਾਨ ਤੈਅ ਕਰੋ ਰੋਜ਼ਾਨਾ ਉਸੇ ਸਥਾਨ ’ਤੇ ਪੜ੍ਹਨ ਨਾਲ ਦਿਮਾਗ ਖੁਦ ਨੂੰ ਪੜ੍ਹਾਈ ਲਈ ਆਸਾਨੀ ਨਾਲ ਤਿਆਰ ਕਰ ਲੈਂਦਾ ਹੈ
  • ਇੱਕ ਹੀ ਵਿਸ਼ੇ ’ਤੇ ਫੋਕਸ ਨਾ ਕਰੋ ਦੋ-ਤਿੰਨ ਵਿਸ਼ੇ ਦਿਨ ’ਚ ਪੜ੍ਹੋ ਤਾਂ ਕਿ ਦਿਮਾਗ ਇੱਕ ਹੀ ਵਿਸ਼ੇ ਨੂੰ ਪੜ੍ਹ ਕੇ ਬੋਰ ਨਾ ਹੋ ਜਾਏ
  • ਜੋ ਵਿਸ਼ਾ ਪੜ੍ਹਨਾ ਹੋਵੇ, ਉਸ ਵਿਸ਼ੇ ’ਚ ਖੁਦ ਨੂੰ ਇਨਵਾੱਲਵ ਕਰ ਲਓ ਜੋ ਪੜ੍ਹੋ ਉਸ ’ਚੋਂ ਕੁਝ ਸਵਾਲ ਬਣਾਓ ਅਤੇ ਉੱਤਰ ਦਿਓ ਫਿਰ ਉਸ ਵਿਸ਼ੇ ’ਚ ਰੁਝਾਨ ਵਧੇਗਾ ਜੋ ਪੜ੍ਹੋ, ਉਸ ਦੇ ਮੁੱਖ ਬਿੰਦੂ ਨੋਟ ਕਰ ਲਓ ਜਾਂ ਸਮਰੀ ਬਣਾ ਕੇ ਲਿਖ ਲਓ
  • ਜਿਸ ਵਿਸ਼ੇ ’ਤੇ ਪੜ੍ਹ ਰਹੇ ਹੋ, ਉਸਨੂੰ ਵਿਜ਼ੂਅਲਾਈਜ਼ ਕਰੋ, ਖੁਦ ਨਾਲ ਜੋੜ ਕੇ ਦੇਖੋ, ਜਾਂ ਉਸ ਵਿਸ਼ੇ ਦੀ ਪਿਕਚਰ ਮਨ ’ਚ ਬਣਾਓ ਤਾਂ ਯਾਦ ਚੰਗੀ ਤਰ੍ਹਾਂ ਹੋਵੇਗਾ ਅਤੇ ਕਾਫ਼ੀ ਸਮੇਂ ਤੱਕ ਭੁੱਲੇਗਾ ਨਹੀਂ ਕਦੇ ਕਿਸੇ ਮਿੱਤਰ ਨੂੰ ਵੀ ਵਿਸ਼ੇ ਨਾਲ ਜੋੜ ਸਕਦੇ ਹੋ
  • ਪੂਰਾ ਚੈਪਟਰ ਪੜ੍ਹੋ ਜਦੋਂ ਪੜ੍ਹੋ ਤਾਂ ਮੁੱਖ ਪੁਆਇੰਟ ਨੂੰ ਅੰਡਰਲਾਈਨ ਕਰੋ ਤਾਂ ਕਿ ਰਿਵਾਇਜ਼ ਕਰਦੇ ਸਮੇਂ ਉਨ੍ਹਾਂ ਬਿੰਦੂਆਂ ’ਤੇ ਪੂਰਾ ਧਿਆਨ ਦੇ ਸਕੋਂ ਦੁਬਾਰਾ ਚੈਪਟਰ ਪੜ੍ਹਨ ਤੋਂ ਬਾਅਦ ਸਵਾਲ ਨੂੰ ਦੇਖੋ ਅਤੇ ਉਨ੍ਹਾਂ ਦੇ ਉੱਤਰ ਮਨ ’ਚ ਦੁਹਰਾਓ ਜਾਂ ਜ਼ੋਰ ਨਾਲ ਬੋਲ ਕੇ ਖੁਦ ਨੂੰ ਸੁਣਾਓ
  • ਕਲਾਸ ’ਚ ਨੋਟਸ ਬਣਾਉਂਦੇ ਸਮੇਂ ਆਪਣੇ ਮਨ ਨੂੰ ਇਕਾਗਰ ਰੱਖੋ ਤਾਂ ਕਿ ਮੁੱਖ ਪੁਆਇੰਟ ਨੋਟ ਕਰ ਸਕੋਂ ਘਰ ਦੀ ਹਰ ਗੱਲ ਨੂੰ ਨੋਟ ਨਾ ਕਰੋ ਇਸ ਨਾਲ ਤੁਹਾਡੀ ਇਕਾਗਰਤਾ ਭੰਗ ਹੋਵੇਗੀ ਜੇਕਰ ਕੁਝ ਰਹਿ ਜਾਏਗਾ ਤਾਂ ਧਿਆਨ ਨਾਲ ਸੁਣੋ ਤਾਂ ਕਿ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੋਂ, ਸਿਰਫ਼ ਨੋਟ ਕਰਨ ਨਾਲ ਕਈ ਵਾਰ ਘਰ ’ਚ ਸਮਝ ਨਹੀਂ ਆਉਂਦੀ
  • ਜੋ ਵੀ ਤਿਆਰੀ ਕਰ ਰਹੇ ਹੋ, ਯਾਦ ਕਰ ਰਹੇ ਹੋ, ਪਹਿਲੀ ਵਾਰ ਇੱਕ ਦਿਨ ਤੋਂ ਬਾਅਦ ਉਸ ਨੂੰ ਦੁਹਰਾਓ ਅਤੇ ਦੂਜੀ ਵਾਰ ਇੱਕ ਹਫ਼ਤੇ ਤੋਂ ਬਾਅਦ ਜੇਕਰ ਕਿਸੇ ਮਿੱਤਰ ਨੂੰ ਕੁਝ ਟਾੱਪਿਕ ਕਲੀਅਰ ਨਹੀਂ ਹਨ ਅਤੇ ਤੁਹਾਨੂੰ ਹਨ ਤਾਂ ਉਸ ਨੂੰ ਸਮਝਾਓ ਤਾਂ ਕਿ ਤੁਹਾਡਾ ਰਿਵੀਜ਼ਨ ਹੋ ਸਕੇ
  • 50 ਮਿੰਟਾਂ ਦੀ ਪੜ੍ਹਾਈ ਤੋਂ ਬਾਅਦ 10 ਮਿੰਟਾਂ ਦਾ ਬਰੇਕ ਲਓ ਤਾਂ ਕਿ ਬੋਰ ਨਾ ਹੋਵੋ
  • ਆਪਣੀ ਪੜ੍ਹਾਈ ਦੇ ਰੂਟੀਨ ’ਚ ਥੋੜ੍ਹਾ ਬਦਲਾਅ ਜ਼ਰੂਰ ਕਰੋ ਇੱਕ ਹੀ ਤਰੀਕੇ ਨਾਲ ਪੜ੍ਹਾਈ ਕਰਨ ’ਤੇ ਜਾਂ ਇੱਕ ਹੀ ਸਮੇਂ ’ਤੇ ਲਗਾਤਾਰ
    ਪੜ੍ਹਨ ਨਾਲ ਪੜ੍ਹਾਈ ਬੋਰ ਲੱਗਣ ਲਗਦੀ ਹੈ ਅਤੇ ਮਨ ਵੀ ਪੜ੍ਹਾਈ ’ਚ ਨਹੀਂ ਟਿਕਦਾ
  • ਤੁਸੀਂ ਇਨ੍ਹਾਂ ਲਾਹੇਵੰਦ ਗੱਲਾਂ ਨੂੰ ਫਾਲੋ ਕਰੋਂਗੇ, ਤਾਂ ਪੜ੍ਹਾਈ ਤੁਹਾਨੂੰ ਬੋਝ ਨਹੀਂ ਲੱਗੇਗੀ, ਸਗੋਂ ਪੜ੍ਹਾਈ ’ਚ ਤੁਹਾਡੀ ਰੁਚੀ ਵਧੇਗੀ ਅਤੇ ਤੁਸੀਂ ਵਧੀਆ ਰਿਜ਼ਲਟ ਪ੍ਰਾਪਤ ਕਰ ਸਕੋਂਗੇ
    ਸਾਰਿਕਾ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!