…ਤਾਂ ਕਿ ਸਫਲਤਾ ਚੁੰਮੇ ਤੁਹਾਡੇ ਕਦਮ

ਅੱਜ ਦੇ ਯੁੱਗ ’ਚ ਲਗਭਗ ਹਰੇਕ ਵਿਅਕਤੀ ਥੋੜ੍ਹੇ ਸਮੇਂ ’ਚ ਸਫ਼ਲਤਾ ਪਾ ਲੈਣਾ ਚਾਹੁੰਦਾ ਹੈ ਪਰ ਸਫਲਤਾ ਇੰਜ ਹੀ ਨਹੀਂ ਪਾਈ ਜਾ ਸਕਦੀ ਸਫਲ ਹੋਣ ਲਈ ਮਿਹਨਤ ਅਤੇ ਲਗਨ ਦੀ ਜ਼ਰੂਰਤ ਹੁੰਦੀ ਹੈ

Also Read :-

ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਹੁੰਦੀਆਂ ਹਨ, ਜੋ ਸਫਲਤਾ ਨਾਲ ਜੁੜੀਆਂ ਹਨ:-

ਦ੍ਰਿੜ੍ਹ ਰਹੋ:-

ਸਭ ਤੋਂ ਪਹਿਲਾਂ ਆਪਣੀ ਮੰਜ਼ਿਲ ਤੈਅ ਕਰੋ ਸੋਚੋ ਕਿ ਤੁਸੀਂ ਕੀ ਹੋ ਅਤੇ ਕੀ ਬਣਨਾ ਚਾਹੁੰਦੇ ਹੋ ਫਿਰ ਜੋ ਵੀ ਤੁਹਾਡਾ ਫੈਸਲਾ ਹੋਵੇ, ਉਸ ਨੂੰ ਆਪਣਾ ਟੀਚਾ ਬਣਾ ਕੇ ਉਸ ’ਤੇ ਚੱਲੋ ਚਾਹੇ ਕਿੰਨੀਆਂ ਵੀ ਮੁਸ਼ਕਲਾਂ, ਪ੍ਰੇਸ਼ਾਨੀਆਂ ਕਿਉਂ ਨਾ ਆਉਣ, ਆਪਣੇ ਟੀਚੇ ’ਚ ਅੜਿੱਗ ਰਹੋ ਰਸਤੇ ’ਚ ਆਉਣ ਵਾਲੇ ਉਤਰਾਅ-ਚੜ੍ਹਾਅ ਤੋਂ ਘਬਰਾ ਕੇ ਆਪਣਾ ਫੈਸਲਾ ਨਾ ਬਦਲੋ ਨਹੀਂ ਤਾਂ ਤੁਸੀਂ ਜੀਵਨ ’ਚ ਕਦੇ ਕੁਝ ਨਹੀਂ ਕਰ ਸਕੋਂਗੇ, ਇਸ ਲਈ ਆਪਣੇ ਫੈਸਲੇ ਪ੍ਰਤੀ ਇਮਾਨਦਾਰ ਰਹੋ

ਆਸ਼ਾਵਾਦੀ ਬਣੋ:-

ਨਿਰਾਸ਼ਾਵਾਦੀ ਦ੍ਰਿਸ਼ਟੀਕੋਣ ਮਨੁੱਖ ਨੂੰ ਉਸ ਦੇ ਟੀਚੇ ਤੋਂ ਭਟਕਾਉਣ ’ਚ ਸਹਾਇਕ ਹੁੰਦਾ ਹੈ ਇਸ ਲਈ ਕਿਸੇ ਸਮੱਸਿਆ ਤੋਂ ਘਬਰਾ ਕੇ ਇਹ ਨਾ ਸੋਚ ਲਓ ਕਿ ਤੁਹਾਨੂੰ ਸਫਲਤਾ ਤਾਂ ਮਿਲੇਗੀ ਨਹੀਂ, ਫਿਰ ਤੁਸੀਂ ਕਿਉਂ ਮਿਹਨਤ ਕਰੋ ਸਗੋਂ ਮਨ ’ਚ ਸਦਾ ਆਸ਼ਾ ਦੇ ਦੀਪ ਜਲਾਏ ਰੱਖੋ ਇੱਕ ਦਿਨ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ

ਯਤਨਸ਼ੀਲ ਰਹੋ:-

ਆਪਣੀ ਮੰਜ਼ਿਲ ਨੂੰ ਪਾਉਣ ਲਈ ਸਦਾ ਕਾਰਜ ਕਰਦੇ ਰਹੋ ਉਸ ਨਾਲ ਸਬੰਧਿਤ ਲੋਕਾਂ ਨਾਲ ਮੇਲ-ਜੋਲ ਵਧਾਓ ਆਪਣੇ ਟਚੇ ਨੂੰ ਸਦਾ ਆਪਣੇ ਜ਼ਹਿਨ ’ਚ ਰੱਖੋ, ਇਸ ਨਾਲ ਤੁਹਾਨੂੰ ਇਸ ਨੂੰ ਪਾਉਣ ਲਈ ਪ੍ਰੇਰਨਾ ਮਿਲਦੀ ਰਹੇਗੀ ਭਰੋਸੇਮੰਦ ਯੋਜਨਾ ਬਣਾਓ ਤਾਂ ਕਿ ਤੁਹਾਨੂੰ ਕੰਮ ਕਰਨ ’ਚ ਕਠਿਨਾਈ ਨਾ ਹੋਵੇ

ਲਗਨਸ਼ੀਲ ਅਤੇ ਮਿਹਨਤੀ ਬਣੋ:-

ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਇਨਸਾਨ ਕਿਸੇ ਕੰਮ ਨੂੰ ਸੱਚੀ ਲਗਨ ਅਤੇ ਸਖ਼ਤ ਮਿਹਨਤ ਨਾਲ ਕਰਦਾ ਹੈ ਤਾਂ ਉਹ ਉਸ ’ਚ ਜ਼ਰੂਰ ਹੀ ਸਫ਼ਲ ਹੁੰਦਾ ਹੈ ਅਖੀਰ ਆਪਣੇ ਮਨ ’ਚ ਮੰਜ਼ਿਲ ਨੂੰ ਪਾਉਣ ਦੀ ਲਗਨ ਪੈਦਾ ਕਰੋ ਮਿਹਨਤ ਤੋਂ ਨਾ ਘਬਰਾਓ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ

ਫਾਲਤੂ ਦੀਆਂ ਗੱਲਾਂ ਤੋਂ ਬਚੋ:-

ਕਿਸੇ ਵੀ ਕੰਮ ’ਚ ਸਫਲਤਾ ਪ੍ਰਾਪਤ ਕਰਨ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਚੰਗੀਆਂ ਗੱਲਾਂ ਸੋਚੋ ਅਤੇ ਸਰਵੋਤਮ ਕੰਮ ਕਰੋ ਇੱਧਰ-ਉੱਧਰ ਦੀਆਂ ਗੱਲਾਂ ਕਰਨ ਤੋਂ ਬਚੋ ਇਸ ਨਾਲ ਤੁਹਾਡਾ ਕੀਮਤੀ ਸਮਾਂ ਅਤੇ ਊਰਜਾ ਦੋਨੋਂ ਨਸ਼ਟ ਹੁੰਦੇ ਹਨ

ਅਜਿਹੇ ਲੋਕਾਂ ਨਾਲ ਮਿਲੋ ਜੋ ਤੁਹਾਨੂੰ ਉਤਸ਼ਾਹ ਦੇਣ, ਹੌਂਸਲਾ ਦੇਣ ਅਤੇ ਜਿੰਨੀ ਸੰਭਵ ਹੋਵੇ ਤੁਹਾਡੀ ਮੱਦਦ ਵੀ ਕਰਨ ਜੋ ਲੋਕ ਤੁਹਾਨੂੰ ਤੁਹਾਡੇ ਉਦੇਸ਼ ਤੋਂ ਭਟਕਾਉਣ ’ਚ ਸਹਾਇਕ ਹੋਣ, ਅਜਿਹੇ ਲੋਕਾਂ ਤੋਂ ਦੂਰ ਰਹੋ ਵੈਸੇ ਵੀ ਨਕਾਰਾਤਮਕ ਸੋਚ ਵਾਲੇ ਲੋਕ ਤੁਹਾਨੂੰ ਸਿਵਾਏ ਨਿਰਾਸ਼ਾ ਦੇ ਕੁਝ ਹੋਰ ਨਹੀਂ ਦੇ ਸਕਦੇ ਅਖੀਰ ਸਦਾ ਸਕਾਰਾਤਮਕ ਸੋਚ ਵਾਲੇ ਲੋਕਾਂ ਨਾਲ ਮੇਲ-ਜੋਲ ਵਧਾਓ ਤਾਂ ਕਿ ਤੁਹਾਡੀ ਸੋਚ ਵੀ ਉਹੋ ਜਿਹੀ ਬਣੀ ਰਹੇ
-ਭਾਸ਼ਣਾ ਬਾਂਸਲ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!