environment protection is our real capital

ਵਾਤਾਵਰਨ ਦੀ ਸੁਰੱਖਿਆ ਹੀ ਸਾਡੀ ਅਸਲ ਪੂੰਜੀ

ਸਾਡੀ ਸਿਹਤ, ਸਾਡੇ ਪਰਿਵਾਰਾਂ, ਸਾਡੀ ਗੁਜ਼ਰਬਸਰ ਅਤੇ ਸਾਡੀ ਧਰਤੀ ਨੂੰ ਇਕੱਠੇ ਸੁਰੱਖਿਅਤ ਕਰਨ ਦਾ ਸਮਾਂ ਆ ਗਿਆ ਹੈ ਲੋਕਾਂ ਨੂੰ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਅਤੇ ਧਰਤੀ ਦੀ ਰੱਖਿਆ ਲਈ ਜਾਗਰੂਕ ਕਰਨਾ ਹੈ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ ਵਾਤਾਵਰਨ ਅਤੇ ਕੁਦਰਤ ਪ੍ਰਤੀ ਨਿਰਾਦਰ ਦਾ ਹੀ ਨਤੀਜਾ ਹੈ ਕਿ ਸਾਡੇ ਵੱਲੋਂ ਕਿਤੇ ਫੈਕਟਰੀਆਂ ਦਾ ਗੰਦਾ ਪਾਣੀ ਸਾਡੇ ਪੀਣ ਦੇ ਪਾਣੀ ’ਚ ਮਿਲਾਇਆ ਜਾ ਰਿਹਾ ਹੈ ਤਾਂ ਕਿਤੇ ਗੱਡੀਆਂ ’ਤੋਂ ਨਿਕਲਦਾ ਧੂੰਆਂ ਸਾਡੇ ਜੀਵਨ ’ਚ ਜ਼ਹਿਰ ਘੋਲ ਰਿਹਾ ਹੈ ਅਤੇ ਘੁੰਮ ਫਿਰ ਕੇ ਇਹ ਸਾਡੀ ਧਰਤੀ ਨੂੰ ਦੂਸ਼ਿਤ ਬਣਾਉਂਦਾ ਹੈ

ਜਿਸ ਧਰਤੀ ਨੂੰ ਅਸੀਂ ਮਾਂ ਦਾ ਦਰਜਾ ਦਿੰਦੇ ਹਾਂ ਉਸ ਨੂੰ ਅਸੀਂ ਖੁਦ ਆਪਣੇ ਹੀ ਹੱਥੋਂ ਦੂਸ਼ਿਤ ਕਰਨ ’ਚ ਕਿਵੇਂ ਲੱਗੇ ਰਹਿੰਦੇ ਹਾਂ? ਅੱਜ ਜਲਵਾਯੂ ਪਰਿਵਰਤਨ ਧਰਤੀ ਲਈ ਸਭ ਤੋਂ ਵੱਡਾ ਸੰਕਟ ਬਣ ਗਿਆ ਹੈ ਜੇਕਰ ਧਰਤੀ ਦੇ ਹੋਂਦ ’ਤੇ ਹੀ ਪ੍ਰਸ਼ਨਚਿੰਨ੍ਹ ਲੱਗ ਜਾਏ ਤਾਂ ਮਨੁੱਖੀ ਜੀਵਨ ਕਿਵੇਂ ਸੁਰੱਖਿਅਤ ਰਹੇਗਾ? ਧਰਤੀ ਹੈ ਤਾਂ ਸਾਡੇ ਤੱਤ ਹਨ, ਇਸ ਲਈ ਧਰਤੀ ਅਨਮੋਲ ਤੱਤ ਹੈ ਇਸੇ ’ਤੇ ਆਕਾਸ਼ ਹੈ, ਜਲ, ਅਗਨੀ ਅਤੇ ਹਵਾ ਹੈ ਇਨ੍ਹਾਂ ਸਭ ਦੇ ਮੇਲ ਨਾਲ ਕੁਦਰਤ ਦੀ ਸੰਰਚਨਾ ਸੁੰਦਰ ਅਤੇ ਜੀਵਨਮਈ ਹੁੰਦੀ ਹੈ

ਤੁਹਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਸੰਸਾਧਨਾਂ ਦੀ ਇਕੱਲੇ ਬਰਬਾਦੀ ਕਰਦੇ-ਕਰਦੇ ਅਸੀਂ ਅੱਜ ਇਸ ਕਗਾਰ ’ਤੇ ਪਹੁੰਚ ਗਏ ਹਾਂ ਤਾਂ ਹੁਣ ਸੋਚਣਾ ਛੱਡੀਏ ਕੁਦਰਤ ਪ੍ਰਤੀ ਥੋੜਾ ਸੰਵੇਦਨਸ਼ੀਲ ਹੋ ਜਾਈਏ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਆਪਣੀਆਂ ਆਦਤਾਂ ਅਤੇ ਆਪਣੇ ਘਰ ’ਚ ਇਹ ਛੋਟੇ-ਛੋਟੇ ਬਦਲਾਅ ਕਰਕੇ ਵਾਤਾਵਰਨ ਬਚਾਉਣ ’ਚ ਤੁਸੀਂ ਵੱਡਾ ਯੋਗਦਾਨ ਦੇ ਸਕਦੇ ਹੋ

Also Read :-

ਪੜ੍ਹੋ ਵਾਤਾਵਰਨ ਬਚਾਉਣ ਦੇ ਆਸਾਨ ਤਰੀਕੇ:

ਘਰ ਦੇ ਆਸ-ਪਾਸ ਸਫਾਈ ਰੱਖੋ:

ਜੇਕਰ ਗੰਦਗੀ ਫੈਲਾਓਗੇ ਤਾਂ ਧਰਤੀ ਦੀ ਸਤ੍ਹਾ ਕਮਜ਼ੋਰ ਹੋਣ ਦਾ ਖਤਰਾ ਬਣਿਆ ਰਹੇਗਾ ਇਸ ਲਈ ਸਫਾਈ ਦਾ ਖਾਸ ਧਿਆਨ ਰੱਖੋ ਆਪਣੇ ਮੁਹੱਲੇ ਤੋਂ ਲੈ ਕੇ ਆਪਣੇ ਕਮਰੇ ਤੱਕ ਨੂੰ ਸਾਫ਼-ਸੁਥਰਾ ਰੱਖੋ ਤਾਂ ਕਿ ਤੁਸੀਂ ਵੀ ਸਿਹਤਮੰਦ ਰਹੋ ਅਤੇ ਤੁਹਾਡੀ ਧਰਤੀ ਵੀ

ਪਾੱਲੀਥਿਨ ਦੀ ਵਰਤੋਂ ਨਾ ਕਰੋ:

ਜਲਣ ਤੋਂ ਬਾਅਦ ਵੀ ਸਾਡੇ ਵਾਤਾਵਰਨ ਨੂੰ ਹਾਨੀ ਪਹੁੰਚਾਉਂਦਾ ਹੈ ਅਤੇ ਨਾ ਜਲਣ ’ਤੇ ਸਤ੍ਹਾ ਨੂੰ, ਇਸ ਲਈ ਇਸ ਦੀ ਵਰਤੋਂ ਕਰਨਾ ਬੰਦ ਕਰੋ

ਸਾਲ ’ਚ ਇੱਕ ਵਾਰ ਆਪਣੇ ਜਨਮ ਦਿਨ ’ਤੇ ਦੋ ਪੌਦੇ ਜ਼ਰੂਰ ਲਗਾਓ:

ਧਰਤੀ ਨੂੰ ਬਚਾਉਣ, ਐਵੇਂ ਹੀ ਸੰਵਾਰ ਕੇ ਰੱਖਣ ਲਈ ਪੇੜ-ਪੌਦੇ ਲਗਾਉਣੇ ਜ਼ਰੂਰੀ ਹਨ ਇਸ ਲਈ ਆਪਣੇ ਘਰ ਤੋਂ ਪੌਦੇ ਲਗਾਉਣ ਦੀ ਸ਼ੁਰੂਆਤ ਕਰੋ ਸਾਫ ਹਵਾ ਅਤੇ ਵਾਤਾਵਰਨ ਲਈ ਪੇੜ-ਪੌਦੇ ਲਗਾਉਣਾ ਜ਼ਰੂਰੀ ਹੈ

ਪਸ਼ੂ-ਪੰਛੀਆਂ ਦਾ ਰੱਖੋ ਧਿਆਨ:

ਸਾਡੀ ਧਰਤੀ ਦੀ ਖਾਸ ਗੱਲ ਇਹ ਹੈ ਕਿ ਇੱਥੇ ਜੀਵਨ ਹੈ, ਅਤੇ ਇਹ ਜੀਵਨ ਸਿਰਫ਼ ਮਨੁੱਖੀ ਪ੍ਰਜਾਤੀ ਤੱਕ ਸੀਮਤ ਨਹੀਂ ਇਹ ਪਸ਼ੂ-ਪੰਛੀਆਂ, ਜਾਨਵਰਾਂ ਸਭ ਨੂੰ ਇੱਕ ਹੱਕ ਦਿੰਦਾ ਹੈ ਇਹ ਫੂਡ ਚੈਨ ਦਾ ਹਿੱਸਾ ਹੋਣ ਦੇ ਚੱਲਦਿਆਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਅਤੇ ਖਤਰਿਆਂ ਤੋਂ ਬਚਾਉਂਦੇ ਹਨ ਅੱਜ-ਕੱਲ੍ਹ ਮੋਬਾਇਲ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਹੋਣ ਲੱਗੀ ਹੈ, ਜਿਸ ਦੇ ਚੱਲਦਿਆਂ ਪੰਛੀਆਂ ’ਤੇ ਬੁਰਾ ਪ੍ਰਭਾਵ ਪੈਣ ਲੱਗਿਆ ਹੈ

ਸੂਰਜੀ-ਊਰਜਾ ਦੀ ਕਰੋ ਵਰਤੋਂ:

ਬਿਜਲੀ ਬਣਾਉਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਅਸੀਂ ਸੌਰ ਊਰਜਾ ਦੀ ਵਰਤੋਂ ਕਰੀਏ ਤਾਂ ਪਾਣੀ ਦੀ ਵਰਤੋਂ ਘੱਟ ਹੋਵੇਗੀ ਜਿਸ ਨਾਲ ਪਾਣੀ ਬਣਾ ਰੱਖੇਗਾ ਅਤੇ ਧਰਤੀ ਵੀ ਹਰੀ-ਭਰੀ ਰਹੇਗੀ

ਬਾਰਸ਼ ਦੇ ਪਾਣੀ ਨੂੰ ਬਚਾਓ:

ਬਾਰਸ਼ ਦਾ ਪਾਣੀ ਨਾਲੀਆਂ ’ਚ ਵਹਿ ਜਾਂਦਾ ਹੈ ਅਤੇ ਉਸ ਦੀ ਅਸੀਂ ਪਰਵਾਹ ਨਹੀਂ ਕਰਦੇ ਜੇਕਰ ਬਾਰਸ਼ ਦੇ ਪਾਣੀ ਨੂੰ ਬਚਾਈਏ ਤਾਂ ਉਹ ਸਾਡੇ ਕਾਫੀ ਕੰਮ ਆ ਸਕਦਾ ਹੈ ਅਤੇ ਗਰਮੀਆਂ ’ਚ ਪਾਣੀ ਦੀ ਕਿੱਲਤ ਤੋਂ ਬਚਿਆ ਜਾ ਸਕਦਾ ਹੈ

ਕੂੜਾ ਨਾ ਜਲਾਓ:

ਆਮ ਤੌਰ ’ਤੇ ਲੋਕ ਗਲੀ-ਗਲੀ ’ਚ ਕੂੜੇ ਦੇ ਢੇਰ ਨੂੰ ਇਕੱਠਾ ਕਰਕੇ ਜਲਾ ਦਿੰਦੇ ਹਨ, ਜਿਸ ਨਾਲ ਸਾਡੇ ਵਾਤਾਵਰਨ ’ਚ ਹਵਾ ਪ੍ਰਦੂਸ਼ਣ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ

ਕੂੜਾ ਨਾ ਫੈਲਾਓ:

ਤੁਹਾਡੇ ’ਚੋਂ ਕਿੰਨੇ ਹੀ ਲੋਕਾਂ ਨੇ ਸਮੁੰਦਰ ਦੇ ਤਟਾਂ ’ਤੇ, ਸਮਾਰਕਾਂ ਅਤੇ ਬਾਜ਼ਾਰਾਂ ਵਾਲੀ ਜਗ੍ਹਾ ਪਲਾਸਟਿਕ ਦੀਆਂ ਥੈਲੀਆਂ, ਬੋਤਲਾਂ, ਖਾਣੇ ਦੇ ਪੈਕਟਾਂ ਆਦਿ ਨੂੰ ਦੇਖਿਆ ਹੋਵੇਗਾ ਇਸ ਤਰ੍ਹਾਂ ਦੇ ਕੂੜੇ ਸਾਧਾਰਨ ਤੌਰ ’ਤੇ ਸੜਦੇ ਹਨ ਅਤੇ ਸਾਡੇ ਵਾਤਾਵਰਨ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਕੂੜਾ ਨਾ ਸੁੱਟੀਏ ਕੂੜੇ ਨੂੰ ਕੂੜੇਦਾਨ ’ਚ ਪਾਉਣ ਦੀ ਆਦਤ ਨੂੰ ਅਪਣਾਓ ਤੁਹਾਡੇ ਆਸ-ਪਾਸ ਇੱਕ ਵੀ ਕੂੜੇ ਦਾ ਕਚਰਾ ਦਿਖਾਈ ਦੇਵੇ ਤਦ ਤੱਕ ਇਹ ਕੰਮ ਸਫਲ ਨਹੀਂ ਹੋਵੇਗਾ

ਰੀ-ਸਾਈਕਲ:

ਕੋਸ਼ਿਸ਼ ਕਰੋ ਕਿ ਇਨ੍ਹਾਂ ’ਚੋਂ ਜੋ ਕਚਰਾ ਕਬਾੜੀ ਵਾਲੇ ਨੂੰ ਵੇਚਿਆ ਜਾ ਸਕੇ ਉਹ ਉਸ ਨੂੰ ਦੇ ਦਿਓ ਉੱਥੋਂ ਪੁਰਾਣੀਆਂ ਆਈਟਮਾਂ ਰੀਸਾਈਕਲ ਸੈਂਟਰ ਤੱਕ ਪਹੁੰਚਦੀਆਂ ਹਨ ਅਤੇ ਫਿਰ ਇਨ੍ਹਾਂ ਚੀਜ਼ਾਂ ਤੋਂ ਨਵੀਆਂ ਚੀਜ਼ਾਂ ਬਣ ਕੇ ਤੁਹਾਡੇ ਤੱਕ ਪਹੁੰਚ ਜਾਂਦੀਆਂ ਹਨ ਕਾਗਜ਼, ਕੱਚ ਅਤੇ ਧਾਤੂ ਨਾਲ ਬਣੀਆਂ ਚੀਜ਼ਾਂ ਵੀ ਰੀ-ਸਾਈਕਲ ਹੋ ਜਾਂਦੀਆਂ ਹਨ ਯਾਦ ਰਹੇ ਸਬਜ਼ੀਆਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਜਲਦੀ ਮਿੱਟੀ ’ਚ ਮਿਲ ਜਾਂਦੀਆਂ ਹਨ ਪਰ ਪਲਾਸਟਿਕ ਅਤੇ ਧਾਤੂ ਦੀਆਂ ਚੀਜ਼ਾਂ ਨੂੰ ਸਾਲਾਂ ਸਾਲ ਲੱਗਦੇ ਹਨ

ਰਿਡਿਊਸ:

ਤਾਪਮਾਨ ਦੇ ਵਧਣ ਦੀ ਮੁੱਖ ਵਜ੍ਹਾ ਹੈ ਫੈਕਟਰੀਆਂ ’ਚੋਂ ਨਿਕਲਣ ਵਾਲਾ ਧੂੰਆਂ ਅਸੀਂ ਉਸ ਨੂੰ ਤਾਂ ਰੋਕ ਨਹੀਂ ਸਕਦੇ ਪਰ ਆਪਣੀਆਂ ਜ਼ਰੂਰਤਾਂ ਨੂੰ ਥੋੜ੍ਹਾ ਬਹੁਤ ਬਦਲ ਸਕਦੇ ਹਾਂ ਆਪਣੇ ਘਰਾਂ ’ਚ ਦਿਨ ਦੇ ਸਮੇਂ ਲਾਈਟਾਂ ਘੱਟ ਤੋਂ ਘੱਟ ਜਗਾਓ ਜੇਕਰ ਕਿਸੇ ਕਮਰੇ ’ਚ ਹਨੇ੍ਹਰਾ ਰਹਿੰਦਾ ਹੈ ਤਾਂ ਖਿੜਕੀ ਖੋਲ੍ਹ ਦੇਣ ’ਤੇ ਉਸ ਕਮਰੇ ’ਚ ਰੌਸ਼ਨੀ ਹੋ ਸਕਦੀ ਹੈ ਘਰ ਦੇ ਸਾਰੇ ਬਿਜਲੀ ਨਾਲ ਚੱਲਣ ਵਾਲੇ ਉਪਕਰਣਾਂ ਨੂੰ ਘਰ ਤੋਂ ਬਾਹਰ ਜਾਂਦੇ ਹੋਏ ਮੇਨ ਸਵਿੱਚ ਰਾਹੀਂ ਬੰਦ ਕਰੋ ਇਸ ਤਰ੍ਹਾਂ ਬਿਜਲੀ ਦੇ ਬਿੱਲ ’ਚ ਵੀ ਥੋੜ੍ਹੀ ਕਟੋਤੀ ਹੋਵੇਗੀ ਅਤੇ ਜ਼ਿਆਦਾ ਬਿਜਲੀ ਬਣਾਉਣ ਲਈ ਕੋਇਲਾ ਵੀ ਨਹੀਂ ਜਲਾਉਣਾ ਪਏਗਾ ਧਰਤੀ ਦਾ ਤਾਪਮਾਨ ਵੀ ਕੁਝ ਘੱਟ ਹੋਏਗਾ ਫਰਿੱਜ਼ ਦੇ ਪਾਣੀ ਦੀ ਬਜਾਇ ਮਟਕੇ ਦਾ ਠੰਡਾ ਪਾਣੀ ਜ਼ਿਆਦਾ ਬਿਹਤਰ ਹੈ ਮਟਕੇ ਦੇ ਆਸ-ਪਾਸ ਇੱਕ ਗਿੱਲਾ ਕੱਪੜਾ ਰੱਖੋਗੇ ਤਾਂ ਪਾਣੀ ਲਈ ਫਰਿੱਜ਼ ਵਾਰ-ਵਾਰ ਨਹੀਂ ਖੋਲ੍ਹਣੀ ਪਵੇਗੀ ਅਤੇ ਬਿਜਲੀ ਬਚੇਗੀ

ਰਿਯੂਜ਼:

ਪਲਾਸਟਿਕ ਦੀਆਂ ਥੈਲੀਆਂ ਸ਼ਹਿਰਾਂ ’ਚ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੀਆਂ ਹਨ, ਤਾਂ ਪੁਰਾਣੀ ਕੱਪੜੇ ਦੀ ਥੈਲੀ ਸਮਾਨ ਲੈਣ ਜਾਂਦੇ ਸਮੇਂ ਵਰਤੋਂ ’ਚ ਲਓ ਕੱਪੜੇ ਦੀ ਥੈਲੀ ਵਾਰ-ਵਾਰ ਵਰਤੋਂ ’ਚ ਆਉਂਦੀ ਹੈ ਕਿਸੇ ਵੀ ਪੁਰਾਣੀ ਚੀਜ਼ ਨੂੰ ਸੁੱਟਣ ਦੀ ਬਜਾਇ ਉਸ ਦਾ ਦੂਜਾ ਇਸਤੇਮਾਲ ਜ਼ਰੂਰ ਸੋਚੋ ਕਿਸੇ ਵੀ ਪੁਰਾਣੀ ਵਸਤੂ ਨੂੰ ਰੀ-ਸਾਈਕਲ ਕਰਕੇ ਨਵੀਂ ਵਸਤੂ ਬਣਾਉਣ ’ਚ ਵੀ ਊਰਜਾ ਦੀ ਖਪਤ ਹੁੰਦੀ ਹੈ ਤਾਂ ਰੀਯੂਜ਼ ਜ਼ਿਆਦਾ ਬਿਹਤਰ ਹੈ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਅਪਣਾ ਕੇ ਅਸੀਂ ਵਾਤਾਵਰਨ ਨੂੰ ਸੁਰੱਖਿਅਤ ਰੱਖਣ ’ਚ ਆਪਣਾ ਯੋਗਦਾਨ ਦੇ ਸਕਦੇ ਹਾਂ

ਮੋਟਰ ਵਾਹਨਾਂ ਦੀ ਘੱਟ ਵਰਤੋਂ ਕਰੋ:

ਜੇਕਰ ਗੱਲ ਵਾਤਾਵਰਨ ਦੀ ਸੁਰੱਖਿਆ ਦੀ ਹੋਵੇ, ਤਾਂ ਇਸ ’ਚ ਆਮ ਜਨਤਾ ਦਾ ਪ੍ਰਤੱਖ ਰੂਪ ਨਾਲ ਮਹੱਤਵ ਹੈ ਜਿਨ੍ਹਾਂ ਮੋਟਰ ਵਾਹਨਾਂ ਦੀ ਘੱਟ ਵਰਤੋਂ ਕਰੋ, ਜਿਸ ਨਾਲ ਪੈਟਰੋਲੀਅਮ ਦੀ ਖ਼ਪਤ ਵੀ ਨਾ ਹੋਵੇ ਅਤੇ ਨਾ ਹੀ ਵਾਤਾਵਰਨ ਪ੍ਰਦੂਸ਼ਿਤ ਹੋਵੇ ਸੀਐੱਨਜੀ ਜਾਂ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਜ਼ਿਆਦਾ ਕੀਤੀ ਜਾਏ ਆਪਣੇ ਘਰ ਦੇ ਆਸ-ਪਾਸ ਜਾਂ ਨਦੀਆਂ ’ਚ ਕਿਸੇ ਤਰ੍ਹਾਂ ਦਾ ਕਚਰਾ ਨਾ ਸੁੱਟ ਕੇ ਕਿਸੇ ਕਚਰਾ ਪਾਤਰ ’ਚ ਸੁੱਟੋ

ਕੁਝ ਹੋਰ ਤਰੀਕੇ:

  • ਆਰਓ ਦੀ ਜਗ੍ਹਾ ਯੀਐੱਫ ਜਾਂ ਯੂਏ ਵਾਟਰ ਪਿਊਰੀਫਾਇਰ ਘਰ ਲੈ ਆਓ ਆਰਓ ਪਾਣੀ ਤੋਂ ਜ਼ਰੂਰੀ ਮਿਨਰਲ ਹਟਾ ਦਿੰਦਾ ਹੈ ਅਤੇ ਇੱਕ ਤਿਹਾਈ ਪਾਣੀ ਬਰਬਾਦ ਹੁੰਦਾ ਹੈ
  • ਕਿਚਨ ਦੇ ਸਮਾਨ ਦੇ ਨਾਲ ਵਾਰ-ਵਾਰ ਪੇਪਰ ਨੈਪਕਿਨ ਨਾ ਖਰੀਦੋ ਇਸ ਦੇ ਬਦਲੇ ਕੱਪੜੇ ਦੇ ਰੁਮਾਲ ਦੀ ਵਰਤੋਂ ਕਰੋ
  • ਘਰ ’ਚ ਸੋਲਰ ਵਾਟਰ ਹੀਟਰ ਇੰਸਟਾਲ ਕਰਵਾ ਲਓ ਬਰਤਨ ਧੋਣ ਲਈ ਇਸੇ ਗਰਮ ਪਾਣੀ ਦਾ ਇਸਤੇਮਾਲ ਕਰੋ
  • ਜੇਕਰ ਤੁਹਾਨੂੰ ਕੋਈ ਸਮਾਨ ਕੁਝ ਸਮੇਂ ਲਈ ਹੀ ਚਾਹੀਦਾ ਤਾਂ ਉਸ ਨੂੰ ਖਰੀਦਣ ਦੀ ਬਜਾਇ ਦੋਸਤਾਂ ਤੋਂ ਮੰਗ ਲਓ ਕਿਤਾਬ, ਮੂਵੀ ਅਤੇ ਕੱਪੜੇ ਵੀ ਜੇਕਰ ਤੁਹਾਨੂੰ ਇੱਕ ਵਾਰ ਪਹਿਨਣ ਲਈ ਚਾਹੀਦੇ, ਤਾਂ ਉਨ੍ਹਾਂ ਨੂੰ ਦੋਸਤਾਂ ਤੋਂ ਮੰਗਣਾ ਹੀ ਠੀਕ ਰਹੇਗਾ
  • ਘਰ ’ਚ ਕਿਸੇ ਸੈਲੀਬ੍ਰੇਸ਼ਨ ਲਈ ਡਿਸਪੋਜੇਬਲ ਪਲੇਟਾਂ ਦੀ ਜਗ੍ਹਾ ਘਰ ਦੇ ਬਰਤਨਾਂ ਦਾ ਜਾਂ ਫਿਰ ਪੱਤਿਆਂ ਦਾ ਇਸਤੇਮਾਲ ਕਰੋ
  • ਬੋਤਲ ਦੇ ਪਾਣੀ ਦਾ ਘੱਟ ਤੋਂ ਘੱਟ ਇਸਤੇਮਾਲ ਕਰੋ ਹੋਟਲਾਂ ’ਚ ਜੇਕਰ ਪਾਣੀ ਸਾਫ਼ ਅਤੇ ਫਿਲਟਰਡ ਹੈ ਤਾਂ ਉਹੀ ਇਸਤੇਮਾਲ ਕਰੋ ਉਹ ਉਸ ਬੋਤਲ ਦੇ ਪਾਣੀ ਵਰਗਾ ਹੀ ਹੋਵੇਗਾ ਜਿਸ ਨੂੰ ਅਸੀਂ ਸ਼ੁੱਧ ਸਮਝ ਕੇ ਪੈਸਾ ਖਰਚ ਕਰਕੇ ਖਰੀਦਦੇ ਹਾਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!