ਬ੍ਰੈਡ-ਅਖਰੋਟ ਆਈਸ ਕ੍ਰੀਮ bread-nut-ice-cream
ਸਮੱਗਰੀ:-
- 2 ਕੱਪ ਲੋ ਫੈਟ ਦੁੱਧ,
- 4 ਚਮਚ ਸਕਿਮਡ ਮਿਲਕ ਪਾਊਡਰ,
- ਡੇਢ ਚਮਚ ਕਾਰਨਫਲੋਰ,
- 2 ਚਮਚ ਲੋ ਫੈਟ ਕ੍ਰੀਮ,
- 2 ਚਮਚ ਚੀਨੀ,
- 6 ਚਮਚ ਰੋਸਟੇਡ ਬ੍ਰਾਊਨ ਬ੍ਰੈਡ ਕੰ੍ਰਬ,
- 1/2 ਚਮਚ ਵੇਨੀਲਾ ਏਸੈਂਸ,
- 2 ਚਮਚ ਕੁੱਟੀ ਹੋਏ ਅਖਰੋਟ
Also Read :-
ਬਣਾਉਣ ਦੀ ਵਿਧੀ:–
ਇੱਕ ਕਟੋਰੇ ‘ਚ ਮਿਲਕ ਪਾਊਡਰ, ਕਾਰਨਫਲੋਰ ਅਤੇ 1 ਚਮਚ ਠੰਢਾ ਦੁੱਧ ਮਿਲਾਓ ਇੱਕ ਡੂੰਘੇ ਪੈਨ ‘ਚ ਦੁੱਧ ਨੂੰ ਉਬਲਣ ਦਿਓ ਜਦੋਂ ਉਹ ਉਬਲਣ ਲੱਗੇ, ਉਦੋਂ ਉਸ ਵਿੱਚ ਮਿਲਕ ਪਾਊਡਰ ਅਤੇ ਕਾਰਨਫਲੋਰ ਦਾ ਮਿਸ਼ਰਨ ਲਗਾਤਾਰ ਮਿਲਾਉਂਦੇ ਜਾਓ ਹੁਣ ਅੱਗ ਹਲਕੀ ਕਰ ਦਿਓ ਅਤੇ ਦੁੱਧ ਨੂੰ ਉਬਾਲ ਕੇ ਗਾੜ੍ਹਾ ਕਰ ਲਓ ਗਾੜ੍ਹੇ ਹੋਏ ਦੁੱਧ?ਨੂੰ ਠੰਢਾ ਹੋਣ ਲਈ ਇੱਕ ਪਾਸੇ ਰੱਖ ਦਿਓ ਜਦੋਂ ਦੁੱਧ ਕਾਫ਼ੀ ਠੰਢਾ ਹੋ ਜਾਵੇ, ਤਦ ਉਸ ਵਿੱਚ ਕ੍ਰੀਮ, ਸ਼ੂਗਰ, ਬ੍ਰੈਡ ਕ੍ਰੰਬ ਅਤੇ ਵੇਨੀਲਾ ਏਸੈਂਸ ਪਾ ਕੇ ਮਿਕਸ ਕਰੋ
ਇਸ ਮਿਸ਼ਰਨ ਨੂੰ ਸਟੀਲ ਦੇ ਬਰਤਨ ‘ਚ ਪਾ ਕੇ ਢਕ ਦਿਓ ਅਤੇ ਫਰੀਜਰ ‘ਚ 3 ਤੋਂ 4 ਘੰਟੇ ਲਈ ਰੱਖੋ ਜਦੋਂ ਮਿਸ਼ਰਨ ਪੂਰੀ ਤਰ੍ਹਾਂ ਜੰਮ ਜਾਵੇ, ਤਦ ਇਸ ਨੂੰ ਫਰੀਜਰ ‘ਚੋਂ ਕੱਢ ਕੇ ਮਿਕਸਰ ‘ਚ ਬਾਰੀਕ ਪੀਸ ਲਓ ਫਿਰ ਮਿਸ਼ਰਨ ‘ਚ ਕੁੱਟੇ ਹੋਏ ਅਖਰੋਟ ਪਾਓ ਅਤੇ ਹੁਣ ਪੂਰੇ ਮਿਸ਼ਰਨ ਨੂੰ ਦੁਬਾਰਾ ਉਸੇ ਬਰਤਨ ‘ਚ ਪਾ ਕੇ ਫਰੀਜਰ ‘ਚ ਉਦੋਂ ਤੱਕ ਰੱਖੋ, ਜਦੋਂ ਤੱਕ ਕਿ ਉਹ ਜੰਮ ਨਾ ਜਾਵੇ ਹੁਣ ਤੁਹਾਡੀ ਬ੍ਰੈਡ-ਅਖਰੋਟ ਆਈਸਕ੍ਰੀਮ ਸਰਵ ਕਰਨ ਲਈ ਤਿਆਰ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.