ਸਮਾਂ ਨਾ ਮਿਲਣ ਦੀ ਬਿਮਾਰੀ ਤੋਂ ਬਚੋ
ਅਕਸਰ ਅਜਿਹੀਆਂ ਔਰਤਾਂ ਜੋ ਸਮੇਂ ਦਾ ਰੋਣਾ ਰੋਂਦੀਆਂ ਰਹਿੰਦੀਆਂ ਹਨ, ਆਸਾਨੀ ਨਾਲ ਮਿਲ ਜਾਣਗੀਆਂ ਤੇ ਉਨ੍ਹਾਂ ਦੇ ਕੋਲ ਸਮਾਂ ਹੈ ਗੁਆਂਢੀਆਂ ਦੀ ਆਲੋਚਨਾ ਕਰਨ ਦਾ, ਦੂਜਿਆਂ ਦੀਆਂ ਨੂੰਹ-ਬੇਟੀਆਂ ’ਤੇ ਛਿੱਟਾ ਉਛਾਲਣ ਦਾ, ਕੱਪੜਿਆਂ-ਗਹਿਣਿਆਂ ’ਤੇ ਘੰਟਿਆਂ ਬਹਿਸ ਕਰਨਾ ਅਤੇ ਟੀਵੀ ਦੇਖਣ ਦਾ ਬਸ ਉਨ੍ਹਾਂ ਦੇ ਕੋਲ ਸਮਾਂ ਨਹੀਂ ਹੈ
ਰਚਨਾਤਮਕ ਸ਼ੌਂਕ ਪੂਰਾ ਕਰਨ ਦਾਆਖਰ ਅਜਿਹਾ ਕਿਉਂ ਹੈ?
ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਕੁਝ ਹਟ ਕੇ ਕਰੋ ਤਾਂ ਇਨ੍ਹਾਂ ਮੌਜ਼ੂਦਾ ਹਾਲਾਤਾਂ ’ਚੋਂ ਸਮਝ ਕੱਢੋ ਅਤੇ ਕੁਝ ਕਰਕੇ ਦਿਖਾਓ ਇਸ ਸਭ ਨਾਲ ਤੁਹਾਨੂੰ ਸੰਤੋਖ ਵੀ ਮਿਲੇਗਾ ਅਤੇ ਸਮੇਂ ਦੀ ਸਹੀ-ਸਹੀ ਵਰਤੋਂ ਵੀ ਹੋ ਸਕੇਗੀ ਤੁਸੀਂ ਵੀ ਆਪਣੀਆਂ ਸਹੇਲੀਆਂ ਨੂੰ ਕੁਝ ਬਣ ਕੇ ਦਿਖਾਉਣ ’ਚ ਮਾਣ ਮਹਿਸੂਸ ਕਰੋਗੇ ਅਤੇ ਵਾਹ-ਵਾਹੀ ਲੁੱਟੋਂਗੇ
ਆਓ ਦੇਖੀਏ ਕਿ ਕਿਵੇਂ ਰੁਝੇਵੇਂ ਵਾਲੇ ਰੂਟੀਨ ’ਚੋਂ ਤੁਸੀਂ ਸਮਾਂ ਕੱਢ ਸਕੋਂਗੇ
- ਘਰ ਦੇ ਹਰ ਕੰਮ ਨੂੰ ਕਰਨ ਦਾ ਠੇਕਾ ਆਪਣੇ ਉੱਪਰ ਨਾ ਸੁੱਟੋ ਠੀਕ ਹੈ ਤੁਸੀਂ ਘਰ ਰਹਿੰਦੇ ਹੋ ਪਰ ਇਸ ਦਾ ਅਰਥ ਇਹ ਨਹੀਂ ਕਿ ਸਾਰੇ ਕੰਮ ਤੁਸੀਂ ਹੀ ਕਰਨੇ ਹਨ ਬਾਕੀ ਮੈਂਬਰਾਂ ਦੀ ਘਰ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ ਉਨ੍ਹਾਂ ਦੀ ਉਮਰ ਅਤੇ ਸਰੀਰਕ ਸਮਰੱਥਾ ਅਨੁਸਾਰ ਉਨ੍ਹਾਂ ਤੋਂ ਵੀ ਮੱਦਦ ਲਓ ਜਿਵੇਂ ਛੋਟੇ ਬੱਚਿਆਂ ਤੋਂ ਸਕੂਲ ਬੈਗ ਪੈਕ ਕਰਵਾਓ, ਸਕੂਲ ਯੂਨੀਫਾਰਮ ਰਾਤ ਨੂੰ ਕਢਵਾ ਕੇ ਰੱਖੋ, ਫਰਿੱਜ਼ ਦੀਆਂ ਖਾਲੀ ਬੋਤਲਾਂ ਨੂੰ ਭਰਵਾਓ, ਆਪਣੀਆਂ ਕਿਤਾਬਾਂ ਅਤੇ ਕੱਪੜਿਆਂ ਨੂੰ ਰੱਖਣ ਦਾ ਜ਼ਿੰਮਾ ਉਨ੍ਹਾਂ ਨੂੰ ਦਿਓ ਘਰ ’ਚ ਵੱਡੀ ਉਮਰ ਦੀ ਸੱਸ ਹੈ ਤਾਂ ਉਨ੍ਹਾਂ ਤੋਂ ਸਬਜ਼ੀ, ਸਲਾਦ ਕਟਵਾਉਣ ’ਚ ਮੱਦਦ ਲੈ ਸਕਦੇ ਹੋ ਵੱਡੇ ਬੱਚਿਆਂ ਤੋਂ ਕਮਰਿਆਂ ਨੂੰ ਸੁਚੱਜਾ ਕਰਨ ’ਚ, ਬਾਜ਼ਾਰ ਤੋਂ ਛੋਟਾ-ਮੋਟਾ ਸਮਾਨ ਲਿਆਉਣ ’ਚ ਮੱਦਦ ਲੈ ਸਕਦੇ ਹੋ
Also Read:
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
- ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ?
- ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ ?
- ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
- ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
- ਸੰਕਰਮਿਤ ਹੋਣ ਤੋਂ ਬਚਾਓ ਘਰ
- ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
- ਘਰ ਨੂੰ ਬਣਾਓ ਕੂਲ-ਕੂਲ
- ਵਧਣ ਨਾ ਦਿਓ ਬੱਚਿਆਂ ਦੇ ਸ਼ਰਮੀਲੇਪਣ ਨੂੰ
- ਕੰਮ ਨੂੰ ਟਾਲਣ ਦੀ ਆਦਤ ਤੋਂ ਬਚੋ ਜੋ ਕਰਨਾ ਹੈ, ਕਰ ਹੀ ਦਿਓ ਜਿਵੇਂ ਧੋਤੇ ਕੱਪੜਿਆਂ ਨੂੰ ਤੈਅ ਕਰਕੇ ਰੱਖਣਾ, ਪ੍ਰੈੱਸ ਕਰਨਾ, ਖਾਣਾ ਬਣਾਉਣ ਤੋਂ ਬਾਅਦ ਰਸੋਈ ਅਤੇ ਗੈਸ ਸਾਫ਼ ਕਰਨਾ, ਵਾਸ਼ਿੰਗ ਮਸ਼ੀਨ ਸਾਫ਼ ਕਰਨਾ ਆਦਿ ਜੇਕਰ ਤੁਸੀਂ ਇਨ੍ਹਾਂ ਨੂੰ ਟਾਲਦੇ ਰਹੋਂਗੇ ਤਾਂ ਘਰ ਗੰਦਾ ਵੀ ਲੱਗੇਗਾ ਅਤੇ ਚਾਰੇ ਪਾਸੇ ਸਾਫ ਘਰ ਨਾ ਦੇਖ ਕੇ ਪ੍ਰੇਸ਼ਾਨੀ ਵੀ ਹੋਵੇਗੀ
- ਜ਼ਿਆਦਾਤਰ ਮਹਿਲਾਵਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੇ ਉਹ ਕੁਝ ਵੀ ਮੱਦਦ ਨਹੀਂ ਕਰਦੇ ਅਜਿਹਾ ਕਹਿ ਕੇ ਤੁਸੀਂ ਉਨ੍ਹਾਂ ’ਤੇ ਦੋਸ਼ ਮੜ੍ਹ ਰਹੇ ਹੋ ਇਹ ਤੁਹਾਡੇ ’ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਉਨ੍ਹਾਂ ਤੋਂ ਕੰਮ ਨਿਕਲਵਾਉਣਾ ਜਾਣਦੇ ਹੋ ਜਾਂ ਨਹੀਂ ਵੈਸੇ ਜਦੋਂ ਉਹ ਤੁਹਾਨੂੰ ਕੁਝ ਵੱਖਰਿਆ ਕੰਮਾਂ ’ਚ ਉਲਝਿਆ ਦੇਖਣਗੇ ਤਾਂ ਖੁਦ ਹੀ ਮੱਦਦ ਕਰਨੀ ਸ਼ੁਰੂ ਕਰ ਦੇਣਗੇ ਸਮਾਂ ਪ੍ਰਬੰਧਨ ਦੀ ਆਦਤ ਪਾਓ ਤਾਂ ਕਿ ਹਰ ਕੰਮ ਨੂੰ ਨਿਪਟਾਉਣ ਲਈ ਸਮਾਂ ਨਿਰਧਾਰਿਤ ਕਰਕੇ ਸਮਾਪਤ ਕਰਨ ਦਾ ਯਤਨ ਕਰੋ ਹੋ ਸਕਦਾ ਹੈ ਕਿ ਤੁਸੀਂ ਸਮੇਂ ਤੋਂ ਪਹਿਲਾਂ ਕੰਮ ਸਮਾਪਤ ਕਰ ਲਓ ਅਤੇ ਇਹ ਵੀ ਹੋ ਸਕਦਾ ਹੈ ਨਿਰਧਾਰਿਤ ਸਮੇਂ ’ਤੇ ਕੰਮ ਸਮਾਪਤ ਨਾ ਹੋਵੇ ਇੱਕ ਹਫਤਾ ਅਭਿਆਸ ਕਰਕੇ ਸਮੇਂ ’ਚ ਬਦਲਾਅ ਲਿਆ ਸਕਦੇ ਹੋ
- ਗੁਆਂਢੀਆਂ ਨਾਲ ਫਾਲਤੂ ਗੱਪਾਂ ਅਤੇ ਦੂਜਿਆਂ ਦੀ ਆਲੋਚਨਾ ਕਰਦੇ ਹੋਏ ਸਮੇਂ ਨੂੰ ਬਰਬਾਦ ਨਾ ਕਰੋ ਜੇਕਰ ਤੁਹਾਨੂੰ ਕੋਈ ਚੰਗੀ ਗੁਆਂਢਣ ਜੋ ਚੰਗੀ ਮਿੱਤਰ ਵੀ ਹੈ ਦੇ ਨਾਲ, ਸਮਾਂ ਨਿਰਧਾਰਤ ਕਰਕੇ ਉਸ ਦੇ ਨਾਲ ਪਾਰਕ ’ਚ ਸੈਰ ’ਤੇ ਜਾਓ ਜਾਂ ਆਸ-ਪਾਸ ਦੇ ਬਾਜ਼ਾਰ ਤੋਂ ਇਕੱਠੇ ਸ਼ਾੱਪਿੰਗ ਕਰਨ ਜਾਓ ਤਾਂ ਕਿ ਕੰਮ ਵੀ ਹੋ ਜਾਵੇ ਅਤੇ ਗੱਪਾਂ ਵੀ ਹੋ ਜਾਣਗੀਆਂ
- ਟੀਵੀ ਦੇਖੋ ਤੇ ਉਸ ਨੂੰ ਫੁੱਲ ਟਾਈਮ ਪੇਸ਼ਾ ਨਾ ਬਣਾਓ ਕਿ ਤੁਸੀਂ ਸਾਰੇ ਸੀਰੀਅਲ ਦੇਖਣੇ ਹੀ ਹਨ ਤਾਂ ਕਿ ਤੁਸੀਂ ਆਪਣੇ ਮਿੱਤਰਾਂ ’ਤੇ ਪ੍ਰਭਾਵ ਪਾ ਸਕੋਂ ਕਿ ਤੁਸੀਂ ਟੀਵੀ ਦੇ ਕਿੰਨੇ ਸ਼ੌਕੀਨ ਹੋ ਉਸ ਸਮੇਂ ’ਚ ਤੁਸੀਂ ਆਪਣੇ ਸਰੀਰ ਨੂੰ ਆਰਾਮ ਦੇ ਸਕਦੇ ਹੋ ਜਾਂ ਆਪਣੇ ਸ਼ੌਂਕ ਨੂੰ ਰਚਨਾਤਮਕ ਰੂਪ ਵੀ ਦੇ ਸਕਦੇ ਹੋ
- ਇਸ ਤਰ੍ਹਾਂ ਸਮਾਂ ਨਾ ਮਿਲਣ ਦੀ ਸਮੱਸਿਆ ਨੂੰ ਸੁਲਝਾ ਕੇ ਕਿਸੇ ਦੇ ਅੱਗੇ ਸਮਾਂ ਨਾ ਮਿਲਣ ਦੇ ਰੋਣ ਤੋਂ ਵੀ ਬਚ ਸਕਦੇ ਹੋ
ਨੀਤੂ ਗੁਪਤਾ