son-go-fast-take-care-of-your-fields-water

son-go-fast-take-care-of-your-fields-waterਬੇਟਾ, ਜਲਦੀ-ਜਲਦੀ ਜਾਓ ਆਪਣੇ ਖੇਤਾਂ ਦਾ ਪਾਣੀ ਸੰਭਾਲੋ : ਪੂਜਨੀਕ ਪਰਮ ਪਿਤਾ ਜੀ ਦਾ ਅਪਾਰ ਰਹਿਮੋ ਕਰਮ ਸਤਿਸੰਗੀਆਂ ਦੇ ਅਨੁਭਵ : son-go-fast-take-care-of-your-fields-water
ਪ੍ਰੇਮੀ ਸ਼ਮਸ਼ੇਰ ਇੰਸਾਂ ਸਪੁੱਤਰ ਸੱਚਖੰਡ ਵਾਸੀ ਰਾਮ ਕਿਸ਼ਨ ਇੰਸਾਂ ਪਿੰਡ ਕੌਲਾਂ ਤਹਿਸੀਲ ਤੇ ਜ਼ਿਲ੍ਹਾ ਅੰਬਾਲਾ ਪ੍ਰੇਮੀ ਜੀ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ‘ਤੇ ਹੋਈ ਅਪਾਰ ਰਹਿਮਤ ਦਾ ਇੱਕ ਕਰਿਸ਼ਮੇ ਦੇ ਰੂਪ ਵਿੱਚ ਇਸ ਪ੍ਰਕਾਰ ਵਰਣਨ ਕਰਦਾ ਹੈ
ਜ਼ਿਕਰ ਹੈ ਅਗਸਤ 1991 ਦਾ, ਉਸ ਦਿਨ ਡੇਰਾ ਸੱਚਾ ਸੌਦਾ ਵਿੱਚ ਰੂਹਾਨੀ ਸਤਿਸੰਗ ਸੀ ਸਾਧ-ਸੰਗਤ ਵਿੱਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਦਰਸ਼ਨ ਕਰਨ ਤੇ ਸਤਿਸੰਗ ਸੁਣਨ ਦਾ ਬੜਾ ਉਤਸ਼ਾਹ ਸੀ ਸਾਡੇ ਪਿੰਡੋਂ ਵੀ ਸਾਧ-ਸੰਗਤ ਨੇ ਸਤਿਸੰਗ ‘ਤੇ ਜਾਣਾ ਸੀ ਮੈਂ ਸਤਿਸੰਗ ‘ਤੇ ਜਾਣ ਦੇ ਲਈ ਆਪਣੀ ਮਾਤਾ ਜੀ ਨੂੰ ਤਾਂ ਮੰਨਾ ਲਿਆ, ਉਹਨਾਂ ਤੋਂ ਹਾਂ ਕਰਵਾ ਲਈ, ਪਰ ਆਪਣੇ ਬਾਪੂ ਨੂੰ ਨਹੀਂ ਦੱਸਿਆ ਕਿਉਂਕਿ ਮੈਨੂੰ ਡਰ ਸੀ ਕਿ ਕਿਤੇ ਮੇਰੇ ਪਿਤਾ ਜੀ ਮੈਨੂੰ ਸਤਿਸੰਗ ‘ਤੇ ਜਾਣ ਤੋਂ ਮਨ੍ਹਾ ਨਾ ਕਰ ਦੇਣ ਕਿਉਂਕਿ ਉਹਨਾਂ ਦਿਨਾਂ ਵਿੱਚ ਮਾਨਸੂਨ ਲਗਭਗ ਸੁੱਕਾ ਹੀ ਜਾ ਰਿਹਾ ਸੀ

ਉਸ ਸਮੇਂ ਵਰਖਾ ਦੀ ਕਿਤੇ ਵੀ ਆਸ-ਪਾਸ ਬੂੰਦ ਨਹੀਂ ਪਈ ਸੀ ਅਤੇ ਝੋਨੇ ਨੂੰ ਦਿਨ-ਰਾਤ ਟਿਊਬਵੈੱਲ ਚਲਾ ਕੇ ਪਾਣੀ ਦੇਣਾ ਪੈਂਦਾ ਸੀ ਮੇਰੇ ਪਿਤਾ ਜੀ ਤਿੰਨ ਭਾਈ ਸਨ ਅਤੇ ਮੋਟਰ ਸਾਡੀ ਸਾਂਝੀ ਸੀ ਚਾਰ ਦਿਨ ਬਾਅਦ ਦੋ ਦਿਨ ਟਿਊਬਵੈੱਲ ਦਾ ਪਾਣੀ ਸਾਡੇ ਹਿੱਸੇ ਵਿੱਚ ਮਿਲਦਾ ਸੀ ਮੇਰੇ ਪਿਤਾ ਜੀ ਨੇ ਵੀ ਨਾਮ ਲਿਆ ਹੋਇਆ ਸੀ, ਪਰ ਫਸਲ (ਖੇਤੀਬਾੜੀ) ਨਾਲ ਵੀ ਬਹੁਤ ਲਗਾਅ ਸੀ ਖੇਤੀ ਦਾ ਸਾਰਾ ਕੰਮ ਮੈਂ ਹੀ ਕਰਦਾ ਸੀ ਅਤੇ ਨਾਲ ਨੌਕਰੀ ਵੀ ਕਰਦਾ ਸੀ ਸਾਡੇ ਘਰ ਇੱਕ ਨੌਕਰ ਵੀ ਸੀ ਪਰ ਮੇਰੇ ਪਿਤਾ ਜੀ ਮੇਰੇ ‘ਤੇ ਹੀ ਜ਼ਿਆਦਾ ਭਰੋਸਾ ਕਰਦੇ ਸਨ
ਸਤਿਸੰਗ ਵਿੱਚ ਅਜੇ ਕੁਝ ਦਿਨ ਬਾਕੀ ਸਨ ਸਾਡੀ ਪਾਣੀ ਦੀ ਵਾਰੀ ਸੀ ਮੈਂ ਸੁਬ੍ਹਾ ਨੌਕਰ ਦਾ ਚਾਹ-ਪਾਣੀ (ਨਾਸ਼ਤਾ) ਲੈ ਕੇ ਟਿਊਬਵੈੱਲ ‘ਤੇ ਗਿਆ ਅਤੇ ਉਸ ਨੂੰ ਖਾਣਾ ਖਵਾਉਣ ਤੋਂ ਬਾਅਦ ਪਾਣੀ ਦੇ ਬਾਰੇ ਪੁੱਛਿਆ ਕਿ ਕਿੰਨੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ

ਅਤੇ ਕਿੰਨੇ ਅਜੇ ਬਾਕੀ ਹਨ ਉਹ ਡਰਦਾ ਹੋਇਆ ਕੁਝ ਨਹੀਂ ਬੋਲਿਆ ਮੈਂ ਦੁਬਾਰਾ ਪੁੱਛਿਆ, ਕੀ ਗੱਲ ਹੈ ਲਕਸ਼ਮਣ, ਦੱਸੋ ਭਾਈ ਉਹ ਬੋਲਿਆ ਕਿ ਰਾਤ ਨੂੰ ਆਪਣਾ ਖਾਲ ਟੁੱਟ ਗਿਆ ਸੀ ਅਤੇ ਸਾਰਾ ਪਾਣੀ ਟੁੱਟ (ਵਹਿ) ਕੇ ਤਾਊ ਦੇ ਖੇਤ ਵਿਚ ਚਲਿਆ ਗਿਆ ਕਿਉਂਕਿ ਉਹ ਨੌਕਰ ਰਾਤ-ਭਰ ਸੁੱਤਾ ਰਹਿ ਗਿਆ ਸੀ ਉਸ ਨੂੰ ਖਾਲਾ ਟੁੱਟਣ ਦਾ ਪਤਾ ਹੀ ਨਹੀਂ ਲੱਗਿਆ ਸੀ, ਇਸ ਲਈ ਉਹ ਡਰ ਰਿਹਾ ਸੀ ਕਿ ਅਸੀਂ ਉਸ ਨੂੰ ਕੁਝ ਕਹਾਂਗੇ

ਚਾਰ ਦਿਨਾਂ ਦੇ ਬਾਅਦ ਫਿਰ ਤੋਂ ਪਾਣੀ ਦੀ ਸਾਡੀ ਵਾਰੀ ਸੀ ਸੁਬ੍ਹਾ ਜਦੋਂ ਮੈਂ ਨੌਕਰ ਨੂੰ ਖਾਣਾ ਦੇਣ ਗਿਆ ਤਾਂ ਉਸ ਰਾਤ ਵੀ ਉਹੀ ਹੋਇਆ ਜੋ ਪਹਿਲਾਂ ਹੋਇਆ ਸੀ ਸਾਰਾ ਪਾਣੀ ਵਿਅਰਥ ਗਿਆ ਮੈਂ ਨੌਕਰ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਪਾਣੀ ਦਾ ਖਿਆਲ ਰੱਖਿਆ ਕਰੋ, ਇਸ ਤਰ੍ਹਾਂ ਤਾਂ ਸਾਡੀ ਫਸਲ ਸੁੱਕ ਜਾਵੇਗੀ ਉਹ ਬੋਲਿਆ ਕਿ ਅੱਜ ਪੂਰਾ ਧਿਆਨ ਰੱਖੂੰਗਾ ਰਾਤ ਨੂੰ ਸੌਵਾਂਗਾ ਨਹੀਂ ਮੈਂ ਆਪਣੇ ਗੁੱਸੇ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਅਤੇ ਆਪਣੀ ਡਿਊਟੀ ‘ਤੇ ਚਲਿਆ ਗਿਆ ਦਿਨ-ਭਰ ਤਾਂ ਪਾਣੀ ਠੀਕ-ਠਾਕ ਦਿੱਤਾ ਜਾਂਦਾ ਸੀ, ਪਰ ਰਾਤ ਨੂੰ ਪਾਣੀ ਇਸੇ ਪ੍ਰਕਾਰ ਖਾਲਾ ਆਦਿ ਟੁੱਟਣ ਦੇ ਕਾਰਨ ਬੇਕਾਰ ਚਲਿਆ ਜਾਂਦਾ ਸੀ ਮੈਨੂੰ ਇਹ ਚਿੰਤਾ ਸਤਾ ਰਹੀ ਸੀ ਕਿ ਫਸਲ ਦਾ ਕੀ ਹੋਵੇਗਾ ਸਤਿਸੰਗ ‘ਤੇ ਵੀ ਜ਼ਰੂਰ ਜਾਣਾ ਹੈ

ਅਗਲੇ ਦਿਨ ਸੁਬ੍ਹਾ ਜਦੋਂ ਮੈਂ ਆਪਣੇ ਨੌਕਰ ਦਾ ਖਾਣਾ ਵਗੈਰਾ ਲੈ ਕੇ ਗਿਆ, ਟਿਊਬਵੈੱਲ ਚੱਲ ਰਿਹਾ ਸੀ ਅਤੇ ਉਹ ਦੂਰ-ਦੂਰ ਤੱਕ ਫੈਲੇ ਸਾਡੇ ਖੇਤਾਂ ਦੇ ਚਾਰੇ ਪਾਸੇ ਪਾਣੀ ਨੂੰ ਦੇਖ ਰਿਹਾ ਸੀ ਕਿ ਪਾਣੀ ਨਾ ਟੁੱਟ ਜਾਵੇ ਮੈਂ ਵੀ ਆਪਣੇ ਪਿਆਰੇ ਸਤਿਗੁਰ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਪਿਤਾ ਜੀ, ਮੇਰੀ ਲਾਜ਼ ਰੱਖਣਾ ਜੀ ਥੋੜ੍ਹੀ ਦੇਰ ਬਾਅਦ ਉਹ ਖੇਤਾਂ ਦਾ ਚੱਕਰ ਲਾ ਕੇ ਬੋਰ ‘ਤੇ ਆ ਗਿਆ ਮੈਂ ਉਸ ਨੂੰ ਖਾਣਾ ਖਵਾ ਕੇ ਪਿਆਰ ਨਾਲ ਪੁੱਛਿਆ ਕਿ ਰਾਤ ਨੂੰ ਕਿਸ ਤਰ੍ਹਾਂ ਰਿਹਾ, ਪਾਣੀ ਠੀਕ-ਠਾਕ ਲਾਇਆ ਸੀ ਉਸ ਨੇ ਹਾਂ ਵਿੱਚ ਜਵਾਬ ਦਿੱਤਾ ਥੋੜ੍ਹੀ ਦੇਰ ਬਾਅਦ ਉਸ ਨੇ ਦੱਸਿਆ ਕਿ ਰਾਤ ਦੇ ਲਗਭਗ ਦੋ-ਤਿੰਨ ਵਜੇ ਜਦੋਂ ਮੈਂ ਗੂੜ੍ਹੀ ਨੀਂਦ ਵਿੱਚ ਸੁੱਤਾ ਹੋਇਆ ਸੀ, ਮੈਨੂੰ ਇੱਕ ਅਲੌਕਿਕ ਤੇ ਮਧੁਰਮਈ ਆਵਾਜ਼ ਆਈ, ਬੇਟਾ ਲਕਸ਼ਮਣ! ਅੱਜ ਫਿਰ ਤੇਰਾ ਪਾਣੀ ਤੇਰੇ ਤਾਊ ਦੇ ਖੇਤਾਂ ਵਿੱਚ ਟੁੱਟਣ ਵਾਲਾ ਹੈ, ਉੱਠ ਅਤੇ ਜਾ ਕੇ ਆਪਣੇ ਖੇਤਾਂ ਦਾ ਪਾਣੀ ਸੰਭਾਲ ਲੈ ਮੈਂ ਨੀਂਦ ਵਿੱਚੋਂ ਹੜਬੜਾ ਕੇ ਉੱਠਿਆ ਅਤੇ ਕਮਰੇ ਤੋਂ ਬਾਹਰ ਝਾਕ ਕੇ ਦੇਖਿਆ ਕਿ ਪਾਣੀ ਦੇ ਹੌਦ ਵਿੱਚ, ਜਿਸ ਵਿੱਚ ਟਿਊਬਵੈੱਲ ਦਾ ਪਾਣੀ ਡਿੱਗਦਾ ਹੈ,

ਉਸ ਦੇ ਕੋਲ ਇੱਕ ਲੰਮੇ-ਚੌੜੇ ਕੱਦ ਦੇ ਬਾਬਾ ਜੀ ਹੱਥ ਵਿੱਚ ਲੰਬੀ ਲਾਠੀ ਲਈ ਅਤੇ ਸਿਰ ‘ਤੇ ਦਸਤਾਰ ਸਜਾਏ ਹੋਏ, ਜਿਹਨਾਂ ਦੀ ਲੰਬੀ ਸਫੈਦ ਮੁਲਾਇਮ ਦਾੜ੍ਹੀ ਸੀ ਜੋ ਕਿ ਸੀਤਲ ਹਵਾ ਨਾਲ ਹਿੱਲ ਰਹੀ ਸੀ, ਪੈਰਾਂ ਵਿੱਚ ਸੁੰਦਰ ਜੁੱਤੇ ਪਹਿਨੇ ਹੋਏ ਸਨ, ਸਫੈਦ ਲਿਬਾਸ ਵਿੱਚ ਕਿੱਕਰ ਦੇ ਦਰੱਖਤ ਦੇ ਥੱਲੇ ਖੜ੍ਹੇ ਸਨ ਉਹਨਾਂ ਨੇ ਫਿਰ ਇਹ ਬਚਨ ਫਰਮਾਏ ਕਿ ‘ਬੇਟਾ, ਜਲਦੀ-ਜਲਦੀ ਜਾਓ ਆਪਣੇ ਖੇਤਾਂ ਦਾ ਪਾਣੀ ਸੰਭਾਲੋ’ ਮੈਂ ਕਹੀ ਚੁੱਕੀ ਅਤੇ ਵਗਦੇ ਪਾਣੀ ਦੀ ਖਾਲ ਵਿੱਚ ਜੋ ਪਾਇਪ ਲੱਗਿਆ ਸੀ, ਉਸ ਦੇ ਅੱਗੇ ਕਾਫ਼ੀ ਘਾਹ-ਫੂਸ ਫਸ ਗਿਆ ਸੀ, ਜਿਸ ਨਾਲ ਪਾਣੀ ਇਕੱਠਾ ਹੋ ਕੇ ਖਾਲੇ ਦੇ ਉਪਰੋਂ ਵਗਣ ਹੀ ਵਾਲਾ ਸੀ ਮੈਂ ਜਲਦੀ ਉੱਥੇ ਫਸੇ ਘਾਹ-ਫੂਸ ਨੂੰ ਆਪਣੇ ਹੱਥਾਂ ਨਾਲ ਹਟਾਇਆ ਅਤੇ ਪਾਣੀ ਦੇ ਅੱਗੇ ਜਾਣ ਦਾ ਰਸਤਾ ਖੋਲ੍ਹ ਦਿੱਤਾ, ਯਾਨੀ ਪਾਣੀ ਵਿੱਚ ਲੱਗੀ ਉਸ ਰੁਕਾਵਟ ਨੂੰ ਹਟਾ ਦਿੱਤਾ ਮੈਂ ਸੁੱਖ ਦਾ ਸਾਹ ਲਿਆ ਅਤੇ ਬਾਬਾ ਜੀ ਦਾ ਲੱਖ-ਲੱਖ ਸ਼ੁਕਰਾਨਾ ਕੀਤਾ ਕਿ ਸਾਨੂੰ ਨੁਕਸਾਨ ਤੋਂ ਬਚਾ ਲਿਆ ਹੈ

ਜਦੋਂ ਮੈਂ ਸੋਚਿਆ ਕਿ ਚਲ ਕੇ ਦੇਖਾਂ ਤਾਂ ਸਹੀ ਕਿ ਬਾਬਾ ਜੀ ਹਨ ਕੌਣ! ਮੈਂ ਆਪਣੀ ਬੈਟਰੀ ਤੇ ਕਹੀ ਚੁੱਕੀ ਅਤੇ ਦੇਖਣ ਲਈ ਖਾਲ ਦੇ ਨਾਲ-ਨਾਲ ਚੱਲ ਪਿਆ ਜਲਦੀ ਨਾਲ ਟਿਊਬਵੈਲ ਵੱਲ ਭੱਜਿਆ ਜਦੋਂ ਉਸ ਜਗ੍ਹਾ ਜਿੱਥੇ ਕਿੱਕਰ ਦਾ ਦਰਖੱਤ ਹੈ, ਉਸ ‘ਤੇ ਬਿਜਲੀ ਦਾ ਇੱਕ ਬਲਬ (ਲਾਇਟ) ਜਗ ਰਿਹਾ ਸੀ, ਨਿਗਾਹ ਮਾਰੀ ਤਾਂ ਉੱਥੇ ਉਹ ਲੰਮੇ-ਚੌੜੇ ਕੱਦ ਦੇ ਬਾਬਾ ਜੀ ਨਹੀਂ ਸਨ ਮੈਂ ਚਾਰੇ ਪਾਸੇ ਬੈਟਰੀ (ਟਾਰਚ) ਦੀ ਲਾਇਟ ਘੁੰਮਾ ਕੇ ਦੇਖਿਆ, ਤਾਂ ਉਹ ਬਾਬਾ ਜੀ ਮੈਨੂੰ ਕਿਤੇ ਨਜ਼ਰ ਨਹੀਂ ਆਏ

ਇਸ ਤੋਂ ਬਾਅਦ ਲਕਸ਼ਮਣ (ਸਾਡਾ ਨੌਕਰ) ਮੈਨੂੰ ਪੁੱਛਣ ਲੱਗਿਆ, ਬਾਈ ਜੀ ਕੌਣ ਸਨ ਉਹ ਬਾਬਾ ਜੀ? ਉਸ ਨੇ ਮੇਰੇ ਵੱਲ ਧਿਆਨ ਨਾਲ ਦੇਖਿਆ ਅਤੇ ਫਿਰ ਬੋਲਿਆ, ਸਰਦਾਰ ਜੀ, ਕੀ ਗੱਲ ਹੈ, ਆਪ ਰੋ ਕਿਉਂ ਰਹੇ ਹੋ? ਮੈਨੂੰ ਉਸ ਦੀਆਂ ਗੱਲਾਂ ਸੁਣ ਕੇ ਆਪਣੇ ਖੁਦ-ਖੁਦਾ ਪੂਜਨੀਕ ਪਰਮ ਪਿਤਾ ਜੀ ਦੀ ਯਾਦ ਵਿੱਚ ਵੈਰਾਗ ਆ ਗਿਆ ਸੀ ਮੈਂ ਆਪਣੇ ਸਿਰ ‘ਤੇ ਲਪੇਟਿਆ ਪਰਨਾ ਉਤਾਰਿਆ ਅਤੇ ਉਸ ਨਾਲ ਆਪਣੇ ਹੰਝੂ ਪੂੰਝਦੇ ਹੋਏ, ਲੰਮਾ ਸਾਹ ਲੈ ਕੇ ਦੱਸਿਆ ਕਿ ਉਹ ਤਾਂ ਉਹੀ ਸਰਸੇ ਵਾਲੇ ਬਾਬਾ ਜੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਸਨ ਲਕਸ਼ਮਣ, ਤੂੰ ਬਹੁਤ ਭਾਗਾਂਵਾਲਾ ਹੈ ਭਾਈ! ਤੇਰੇ ਪੂਰਬਲੇ ਅੱਛੇ ਭਾਗ ਹਨ ਜੋ ਤੈਨੂੰ ਕੁੱਲ ਮਾਲਕ ਪ੍ਰਤੱਖ ਪਰਮਾਤਮਾ ਦੇ ਦਰਸ਼-ਦੀਦਾਰ ਹੋਏ ਹਨ ਲੋਕਾਂ ਨੂੰ ਤਾਂ ਬਹੁਤ ਭਗਤੀ ਸਿਮਰਨ ਕਰਕੇ ਵੀ ਮੁਸ਼ਕਲ ਨਾਲ ਦਰਸ਼ਨ ਹੁੰਦੇ ਹਨ ਸਾਧ-ਸੰਗਤ ਨੂੰ ਦਰਸ਼ਨਾਂ ਦੇ ਲਈ ਦਰਬਾਰ ਵਿੱਚ ਜਾਣਾ ਪੈਂਦਾ ਹੈ ਮੈਂ ਉਸ ਨੂੰ ਕਿਹਾ ਕਿ ਤੁਸੀਂ ਖੇਤੀਬਾੜੀ ਤੇ ਸਾਡੇ ਪਸ਼ੂਆਂ ਦਾ ਪੂਰਾ ਧਿਆਨ ਰੱਖਣਾ, ਮੈਂ ਵੀ ਸਰਸਾ ਦਰਬਾਰ ਵਿੱਚ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਨ ਜਾਣਾ ਹੈ

ਮੈਂ ਅਗਲੇ ਦਿਨ ਚੁੱਪ-ਚਾਪ ਪਿੰਡ ਦੀ ਸਾਧ-ਸੰਗਤ ਦੇ ਨਾਲ ਟਰੱਕ ਵਿੱਚ ਬੈਠ ਕੇ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਵਿੱਚ ਸਤਿਸੰਗ ‘ਤੇ ਚਲਿਆ ਗਿਆ ਅਗਲੇ ਦਿਨ ਸਤਿਸੰਗ ਤੋਂ ਬਾਅਦ ਅਸੀਂ ਪੂਜਨੀਕ ਸਤਿਗੁਰ ਜੀ ਦੀਆਂ ਦੋਵੇਂ ਪਵਿੱਤਰ ਬਾਡੀਆਂ ਦੇ ਦਰਸ਼-ਦੀਦਾਰ ਕਰਕੇ ਖੁਸ਼ੀਆਂ ਨਾਲ ਝੋਲੀਆਂ ਭਰ ਕੇ ਨੱਚਦੇ-ਗਾਉਂਦੇ ਵਾਪਸ ਮੁੜ ਰਹੇ ਸਾਂ ਘਰ-ਬਾਰ, ਕੰਮ ਧੰਦੇ ਦੀ ਕੋਈ ਯਾਦ ਅਤੇ ਫਿਕਰ ਨਹੀਂ ਸੀ ਅਚਾਨਕ ਖਿਆਲ ਆਇਆ ਕਿ ਘਰ ਵਿੱਚ ਬਾਪੂ ਜੀ ਦੀ ਡਾਂਟ ਪਵੇਗੀ ਕਿਉਂਕਿ ਉਹਨਾਂ ਨੂੰ ਬਿਨਾਂ ਦੱਸੇ, ਬਿਨਾਂ ਉਹਨਾਂ ਤੋਂ ਇਜਾਜ਼ਤ ਲਏ ਮੈਂ ਸਤਿਸੰਗ ‘ਤੇ ਆ ਗਿਆ ਸੀ ਜਦੋਂ ਟਰੱਕ ਇਸਮਾਈਲਾਬਾਦ ਪਹੁੰਚਿਆ ਮੈਂ ਦੇਖਿਆ ਕਿ ਉੱਥੇ ਮਾਨਸੂਨ ਦੀ ਵਧੀਆ ਵਰਖਾ ਹੋਈ ਸੀ

ਅਤੇ ਇਸ ਤੋਂ ਅੱਗੇ ਸਾਡੇ ਪਿੰਡ ਕੌਲਾਂ ਤੱਕ ਵੀ ਖੂਬ ਬਰਸਾਤ ਹੋ ਚੁੱਕੀ ਸੀ ਘਰ ਪਹੁੰਚੇ ਤਾਂ ਪਾਣੀ ਨਾਲ ਖੇਤ ਲਬਾ-ਲਬ ਭਰੇ ਸਨ ਮੈਂ ਆਪਣੀ ਮਾਤਾ ਜੀ ਨੂੰ ਨਾਅਰਾ ਲਾ ਕੇ ਬਾਪੂ ਜੀ ਦੇ ਕਮਰੇ ਵਿੱਚ ਗਿਆ ਤਾਂ ਬਾਪੂ ਜੀ ਦੇ ਚਿਹਰੇ ‘ਤੇ ਬੇਸ਼ੁਮਾਰ ਖੁਸ਼ੀ ਸੀ ਮੈਂ ਉਹਨਾਂ ਨੂੰ ਨਾਅਰਾ ਬੋਲਿਆ ਅਤੇ ਖੇਤੀਬਾੜੀ ਦੇ ਬਾਰੇ ਵਿੱਚ ਕੁਝ ਜਾਣਨਾ ਚਾਹਿਆ, ਤਾਂ ਬਾਪੂ ਜੀ ਮੁਸਕਰਾ ਕੇ ਬੋਲੇ ਕਿ ਸਤਿਗੁਰ ਜੀ ਦੀ ਕਿਰਪਾ ਨਾਲ ਸਾਰੇ ਖੇਤ ਪਾਣੀ ਨਾਲ ਭਰੇ ਹਨ ਸਤਿਗੁਰ ਨੇ ਚੰਗੀ ਬਰਸਾਤ ਕਰ ਦਿੱਤੀ ਹੈ ਇਸ ਪ੍ਰਕਾਰ ਸਤਿਗੁਰ ਜੀ ਨੇ ਮੈਨੂੰ ਮੇਰੇ ਬਾਪੂ ਜੀ ਦੀ ਡਾਂਟ ਤੋਂ ਬਚਾ ਲਿਆ ਉਸ ਸਾਲ ਪ੍ਰਤੀ ਏਕੜ ਸਾਡੀ ਝੋਨੇ ਦੀ ਫਸਲ ਸਭ ਤੋਂ ਵੱਧ ਹੋਈ ਸੀ ਪਿੰਡ ਵਿੱਚ ਘਰ-ਘਰ ਚਰਚਾ ਹੋਈ ਕਿ ਸ਼ਮਸ਼ੇਰ ਸਿੰਘ ਨੇ ਤਾਂ ਖੇਤੀਬਾੜੀ ਵਿਭਾਗ ਵਾਲਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ

ਇਹ ਸੱਚ ਹੈ ਕਿ ਜਦੋਂ ਅਸੀਂ ਸਤਿਗੁਰ ਵੱਲ ਇੱਕ ਕਦਮ ਵਧਾਉਂਦੇ ਹਾਂ ਤਾਂ ਸਤਿਗੁਰ ਖੁਦ ਇੱਕ ਹਜ਼ਾਰ ਕਦਮ ਸਾਡੇ ਵੱਲ ਵਧਾਉਂੇਦੇ ਚਲੇ ਆਉਂਦੇ ਹਨ ਉਹ ਆਪਣੇ ਜੀਵ ਦੇ ਸਾਰੇ ਕੰਮ-ਕਾਜ ਸੰਵਾਰਦੇ ਹਨ ਅਸੀਂ ਕਿਵੇਂ ਵੀ ਉਹਨਾਂ ਦੀਆਂ ਰਹਿਮਤਾਂ ਦਾ ਬਦਲਾ ਨਹੀਂ ਚੁਕਾ ਸਕਦੇ ਅਸੀਂ ਤਾਂ ਬਸ ਧੰਨ-ਧੰਨ ਹੀ ਕਹਿ ਸਕਦੇ ਹਾਂ ਕਿ ਹੇ ਮਾਲਕ, ਤੂੰ ਧੰਨ ਹੈਂ ਜੋ ਆਪਣੇ ਜੀਵ ਦੀ ਹਰ ਚੀਜ਼ ਦਾ ਖਿਆਲ ਰੱਖਦਾ ਹੈ ਉਸ ਦੀ ਹਰ ਮੁਸ਼ਕਲ ਨੂੰ ਆਸਾਨ ਕਰ ਦਿੰਦਾ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!