dealing-with-love-and-humility

ਪ੍ਰੇਮ ਤੇ ਦੀਨਤਾ ਨਾਲ ਹੀ ਕੰਮ ਲੈਣਾ ਹੈ… ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ .. ਸਤਿਸੰਗੀਆਂ ਦੇ ਅਨੁਭਵ : dealing-with-love-and-humility
ਪ੍ਰੇਮੀ ਇੰਦਰ ਸਿੰਘ ਪੁੱਤਰ ਸ੍ਰੀ ਬਚਿੱਤਰ ਸਿੰਘ ਪਿੰਡ ਲੱਕੜਵਾਲੀ ਜ਼ਿਲ੍ਹਾ ਸਰਸਾ ਤੋਂ ਬੇਪਰਵਾਹ ਜੀ ਦੀ ਅਨੋਖੀ ਰਹਿਮਤ ਦਾ ਵਰਣਨ ਕਰਦਾ ਹੈ:-
ਪਿੰਡ ਲੱਕੜਵਾਲੀ ਦੇ ਡੇਰਾ ਸੱਚਾ ਸੌਦਾ ਵਿੱਚ ਗੁਫ਼ਾ ਅਤੇ ਕੁਝ ਕਮਰੇ ਬਣੇ ਹੋਏ ਹਨ ਉਸ ਸਮੇਂ ਪਾਣੀ ਦੀ ਬਹੁਤ ਕਮੀ ਸੀ ਪਿੰਡ ਦੀ ਸਾਧ-ਸੰਗਤ ਨੇ ਆਪਸ ਵਿੱਚ ਵਿਚਾਰ-ਵਟਾਂਦਰਾ ਕੀਤਾ ਕਿ ਪਾਣੀ ਦੇ ਖਾਲ ਦੇ ਨਾਲ ਪਾਣੀ ਜਮ੍ਹਾ ਕਰਨ ਲਈ ਡਿੱਗੀ ਬਣਾ ਲਈ ਜਾਵੇ ਤਾਂ ਪਾਣੀ ਭਰਨਾ ਆਸਾਨ ਰਹੇਗਾ ਇਸ ਲਈ ਡੇਰੇ ਦੀ ਹੱਦ ਦੇ ਅੰਦਰ ਡਿੱਗੀ ਖੋਦ ਲਈ ਗਈ ਇੱਕ ਆਦਮੀ ਜਿਸ ਦੀ ਜ਼ਮੀਨ ਡੇਰੇ ਦੇ ਨਾਲ ਲੱਗਦੀ ਸੀ, ਉਸ ਨੇ ਡਿੱਗੀ ਖੋਦਣ ‘ਤੇ ਇਤਰਾਜ਼ ਕੀਤਾ ਅਤੇ ਕਹਿਣ ਲੱਗਿਆ ਕਿ ਡੇਰੇ ਨੂੰ ਰਸਤਾ ਨਹੀਂ ਦੇਵਾਂਗਾ

ਉਸ ਨੇ ਡੇਰੇ ਦਾ ਰਸਤਾ ਬੰਦ ਕਰਨ ਦੇ ਲਈ ਕੰਡੇਦਾਰ ਝਾੜੀਆਂ ਦੀ ਵਾੜ ਲਾ ਦਿੱਤੀ ਡੇਰੇ ਦਾ ਖਾਤਾ ਉਸ ਭਾਈ ਦੀ ਜ਼ਮੀਨ ਦੇ ਨਾਲ ਸਾਂਝਾ ਸੀ ਅਜੇ ਇਸਤੇਮਾਲ ਨਹੀਂ ਹੋਇਆ ਸੀ ਉਸ ਭਾਈ ਦੇ ਇਤਰਾਜ਼ ਕਰਨ ‘ਤੇ ਪ੍ਰੇਮੀਆਂ ਨੇ ਆਪਸ ਵਿੱਚ ਵਿਚਾਰ-ਵਟਾਂਦਰਾ ਕੀਤਾ ਕਿ ਆਪਾਂ ਵਾਧਾ ਨਹੀਂ ਕਰਨਾ ਕਿਉਂਕਿ ਆਪਾਂ ਨੂੰ ਆਪਣੇ ਸਤਿਗੁਰ (ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ) ਸ਼ਹਿਨਸ਼ਾਹ ਸਾਈਂ ਜੀ ਦੇ ਬਚਨ ਹਨ ਕਿ ਕਿਸੇ ‘ਤੇ ਵਾਧਾ ਨਾ ਕਰੋ ਆਪਸ ਵਿੱਚ ਪ੍ਰੇਮ ਦੀਨਤਾ ਰੱਖੋ ਪ੍ਰੇਮ ਦੀਨਤਾ ਨਾਲ ਕੰਮ ਲਓ ਪ੍ਰੇਮੀਆਂ ਨੇ ਤਾਂ ਮਾਲਕ ਸਤਿਗੁਰ ਦਾ ਹੁਕਮ ਮੰਨਿਆ, ਪਰ ਉਸ ਭਾਈ ਨੇ ਨਹੀਂ ਮੰਨਿਆ

ਇਸ ਸਬੰਧ ਵਿੱਚ ਸ਼ਹਿਨਸ਼ਾਹ ਮਸਤਾਨਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲਈ ਅਸੀਂ ਪਿੰਡ ਦੇ ਪੰਜ ਪ੍ਰੇਮੀ ਡੇਰਾ ਸੱਚਾ ਸੌਦਾ, ਸਰਸਾ ਵਿਖੇ ਗਏ ਅਤੇ ਸਮਾਂ ਮਿਲਣ ‘ਤੇ ਉਪਰੋਕਤ ਸਾਰੀ ਗੱਲ ਸ਼ਹਿਨਸ਼ਾਹ ਜੀ ਨੂੰ ਦੱਸ ਦਿੱਤੀ ਸ਼ਹਿਨਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਪ੍ਰੇਮੀ ਬੋਲਿਆ ਕਿ ਆਪ ਸਾਨੂੰ ਹੁਕਮ ਦਿਓ ਤਾਂ ਅਸੀਂ ਹੁਣੇ ਹੀ ਉਸ ਨੂੰ ਹਟਾ ਦੇਈਏ ਸਰਵ ਸਮਰੱਥ ਸਤਿਗੁਰੂ ਜੀ ਨੇ ਬਚਨ ਕੀਤੇ, ‘ਐਸਾ ਨਹੀਂ ਕਰਨਾ ਪ੍ਰੇਮ ਤੇ ਦੀਨਤਾ ਨਾਲ ਹੀ ਕੰਮ ਲੈਣਾ ਹੈ ਮਾਲਕ ਤੁਹਾਡੇ ਨਾਲ ਹਾਜ਼ਰ-ਨਾਜ਼ਰ ਹੈ ਅੱਠ ਦਿਨ ਭਜਨ ਸਿਮਰਨ ਕਰੋ ਪ੍ਰੇਮ ਨਾਲ ਸਭ ਕੰਮ ਹੋ ਜਾਵੇਗਾ’ ਸਤਿਬਚਨ ਕਹਿ ਕੇ ਅਸੀਂ ਸਾਰੇ ਪ੍ਰੇਮੀ ਵਾਪਸ ਆ ਗਏ

ਅਸੀਂ ਪਿੰਡ ਦੀ ਸਾਧ-ਸੰਗਤ ਨੂੰ ਸਾਰੀ ਗੱਲ ਦੱਸੀ ਅਸੀਂ ਸਾਰੀ ਸਾਧ-ਸੰਗਤ ਨਾਲ ਮਿਲ ਕੇ ਅੱਠ ਦਿਨ ਭਜਨ ਸਿਮਰਨ ਕੀਤਾ ਤਾਂ ਉਸੇ ਸਮੇਂ ਦੌਰਾਨ ਇਸਤੇਮਾਲ ਸ਼ੁਰੂ ਹੋ ਗਿਆ ਅਤੇ ਜੋ ਡਿੱਗੀ ਖੋਦੀ ਗਈ ਸੀ, ਉਹ ਆਸ਼ਰਮ ਦੀ ਜ਼ਮੀਨ ਦੇ ਅੰਦਰ ਹੀ ਆ ਗਈ ਅਤੇ ਸਾਰਾ ਮਸਲਾ ਹੱਲ ਹੋ ਗਿਆ
ਇਸ ਪ੍ਰਕਾਰ ਸਾਧ-ਸੰਗਤ ਦਾ ਆਪਸ ਵਿੱਚ ਪ੍ਰੇਮ ਅਤੇ ਆਪਣੇ ਸਤਿਗੁਰ ‘ਤੇ ਵਿਸ਼ਵਾਸ ਹੋਰ ਵਧ ਗਿਆ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!