gobhi shalgam gajar pickle

ਗੋਭੀ, ਗਾਜਰ, ਸ਼ਲਗਮ ਦਾ ਅਚਾਰ

ਜ਼ਰੂਰੀ ਸਮੱਗਰੀ:-

 • ਗੋਭੀ, ਗਾਜਰ, ਸ਼ਲਗਮ-1 ਕਿੱਲੋਗ੍ਰਾਮ,
 • ਜੀਰਾ- ਡੇਢ ਛੋਟੀ ਚਮਚ,
 • ਮੇਥੀ – ਡੇਢ ਛੋਟੀ ਚਮਚ,
 • ਸੌਂਫ -2 ਛੋਟੀ ਚਮਚ,ਰਾਈ – ਡੇਢ ਟੇਬਲ ਸਪੂਨ,
 • ਗਰਮ ਮਸਾਲਾ -1 ਛੋਟੀ ਚਮਚ,
 • ਅਦਰਕ ਪਾਊਡਰ -1 ਛੋਟੀ ਚਮਚ,
 • ਹਿੰਗ – ਇੱਕ ਚੌਥਾਈ ਛੋਟੀ ਚਮਚ,
 • ਹਲਦੀ ਪਾਊਡਰ – 1 ਛੋਟੀ ਚਮਚ,
 • ਵੱਡੀ ਇਲਾਚੀ – 5-6 (ਛਿੱਲ ਕੇ ਕੁੱਟੀ ਹੋਈ),
 • ਖਜੂਰ – 10-12 (ਪਤਲੇ-ਪਤਲੇ ਕੱਟੇ ਹੋਏ),
 • ਲਾਲ ਮਿਰਚ – ਇੱਕ ਚੌਥਾਈ ਛੋਟੀ ਚਮਚ,
 • ਤੇਲ – 150 ਗ੍ਰਾਮ (3/4 ਕੱਪ),
 • ਸਾਦਾ ਨਮਕ -2 ਛੋਟੇ ਚਮਚ,
 • ਕਾਲਾ ਨਮਕ – 1 ਛੋਟੀ ਚਮਚ,
 • ਸਿਰਕਾ – (3/4 ਕੱਪ),
 • ਗੁੜ – 300 ਗ੍ਰਾਮ (ਟੁਕੜੇ ਕੀਤੇ ਹੋਏ ਡੇਢ ਕੱਪ 1/2 ਕੱਪ)

ਬਣਾਉਣ ਦੀ ਵਿਧੀ:-

ਗਰਮ ਪਾਣੀ ’ਚ 1 ਛੋਟੀ ਚਮਚ ਨਮਕ ਪਾ ਕੇ ਉਸ ਵਿੱਚ ਗੋਭੀ ਦੇ ਟੁਕੜਿਆਂ ਨੂੰ 10 ਮਿੰਟ ਲਈ ਪਾ ਦਿਓ ਅਤੇ ਧੋ ਕੇ ਕੱਢ ਲਓ ਗਾਜਰ ਅਤੇ ਸ਼ਲਗਮ ਨੂੰ ਧੋ ਕੇ ਤੇ ਛਿੱਲ ਕੇ ਲੰਬਾ ਕੱਟ ਲਓ
ਜੀਰਾ, ਮੇਥੀ, ਲੌਂਗ, ਦਾਲ ਚੀਨੀ, ਰਾਈ, ਕਾਲੀ ਮਿਰਚ ਅਤੇ ਸੌਂਫ ਨੂੰ ਦਰਦਰਾ ਪੀਸ ਲਓ ਅਤੇ ਵੱਡੀ ਇਲਾਚੀ ਦੇ ਦਾਣੇ ਕੱਢ ਕੇ ਕੁੱਟ ਕੇ ਵੱਖ ਰੱਖ ਲਓ ਖਜੂਰ ਦੇ ਬੀਜ ਕੱਢ ਕੇ ਇਨ੍ਹਾਂ ਨੂੰ ਪਤਲਾ ਅਤੇ ਲੰਬਾ ਕੱਟ ਲਓ


ਹੁਣ ਇੱਕ ਬਰਤਨ ’ਚ ਪਾਣੀ ਉਬਾਲਣਾ ਰੱਖ ਦਿਓ ਧਿਆਨ ਰਹੇ ਕਿ ਪਾਣੀ ਇੰਨਾ ਹੋਵੇ ਕਿ ਇਸ ਵਿੱਚ ਸਾਰੀਆਂ ਸਬਜੀਆਂ ਡੁੱਬ ਜਾਣ ਪਾਣੀ ’ਚ ਜਦੋਂ 1 ਉਬਾਲ ਆ ਜਾਵੇ ਤਾਂ ਇਸ ਵਿੱਚ ਸਬਜੀਆਂ ਪਾ ਕੇ ਢਕ ਦਿਓ ਅਤੇ 2-3 ਮਿੰਟ ਬਾਅਦ ਗੈਸ ਬੰਦ ਕਰ ਦਿਓ ਸਬਜੀਆਂ ਨੂੰ ਪਾਣੀ ’ਚ 10 ਮਿੰਟ ਲਈ ਇਸੇ ਤਰ੍ਹਾਂ ਹੀ ਪਏ ਰਹਿਣ ਦਿਓ ਇਸ ਨਾਲ ਸਬਜੀਆਂ ਹਲਕੀਆਂ ਜਿਹੀਆਂ ਨਰਮ ਹੋ ਜਾਣਗੀਆਂ
ਹੁਣ ਕਿਸੇ ਛਾਲਣੀ ’ਚ ਛਾਣ ਲਓ ਸਾਰੀਆਂ ਸਬਜੀਆਂ ਨੂੰ ਇੱਕ ਸੂਤੀ ਸੁੱਕੇ ਕੱਪੜੇ ’ਤੇ ਪਾ ਕੇ ਫੈਲਾ ਦਿਓ ਇਨ੍ਹਾਂ ਨੂੰ ਧੁੱਪ ’ਚ 2 ਘੰਟੇ ਲਈ ਸੁਕਾ ਲਓ ਜੇਕਰ ਧੁੱਪ ਨਾ ਹੋਵੇ ਤਾਂ ਛਾਂ ’ਚ 3-4 ਘੰਟੇ ਫੈਲਾ ਕੇ ਸੁਕਾ ਲਓ

ਕੜਾਹੀ ’ਚ ਤੇਲ ਗਰਮ ਕਰਕੇ ਹਲਕੀ ਅੱਗ ’ਤੇ ਹਿੰਗ, ਹਲਦੀ ਪਾਊਡਰ ਅਤੇ ਸਾਰੇ ਕੁੱਟੇ ਮਸਾਲੇ ਪਾ ਕੇ ਹਲਕਾ ਜਿਹਾ ਭੁੰਨ ਲਓ ਹੁਣ ਗਾਜਰ, ਸ਼ਲਗਮ ਅਤੇ ਗੋਭੀ ਦੇ ਕੱਟ ਕੇ ਸੁਖਾਏ ਹੋਏ ਟੁਕੜੇ ਪਾ ਦਿਓ ਨਾਲ ਹੀ ਨਮਕ ਅਤੇ ਲਾਲ ਮਿਰਚ ਵੀ ਪਾ ਦਿਓ ਹੁਣ ਇਨ੍ਹਾਂ ਸਾਰਿਆਂ ਨੂੰ ਚਲਾਉਂਦੇ ਹੋਏ ਚੰਗੀ ਤਰ੍ਹਾਂ ਮਿਲਾ ਕੇ ਗੈਸ ਬੰਦ ਕਰ ਦਿਓ

Also Read :-

ਇੱਕ ਦੂਜੇ ਬਰਤਨ ’ਚ ਸਿਰਕਾ ਅਤੇ ਗੁੜ ਪਾ ਕੇ ਗਰਮ ਕਰੋ ਜਦੋਂ ਤੱਕ ਗੁੜ ਨਾ ਪਿਘਲੇ ਇਸ ਨੂੰ ਪਕਾਉਂਦੇ ਰਹੋ ਗੁੜ ਦੇ ਪਿਘਲਣ ’ਤੇ ਇਸ ਨੂੰ ਛਾਣ ਲਓ ਅਤੇ ਮਸਾਲੇ ਵਾਲੀਆਂ ਸਬਜੀਆਂ ’ਚ ਮਿਲਾ ਲਓ ਹੁਣ ਕੁੱਟੀ ਹੋਈ ਇਲਾਚੀ ਅਤੇ ਖਜੂਰ ਪਾ ਕੇ ਮਿਲਾਓ ਅਚਾਰ ਜੇਕਰ ਪਤਲਾ ਲੱਗੇ ਤਾਂ ਇਸ ਨੂੰ ਗਾੜਾ ਹੋਣ ਤੱਕ ਪਕਾ ਲਓ

ਆਚਾਰ ਤਿਆਰ ਹੈ ਇਸ ਨੂੰ ਠੰਢਾ ਕਰਕੇ ਕੰਟੇਨਰ ’ਚ ਭਰ ਕੇ ਰੱਖ ਲਓ ਇਸ ਨੂੰ ਤੁਰੰਤ ਵੀ ਖਾਧਾ ਜਾ ਸਕਦਾ ਹੈ ਪਰ 4-5 ਦਿਨ ਬਾਅਦ ਮਸਾਲਿਆਂ ਦਾ ਸਵਾਦ ਸਬਜੀਆਂ ’ਚ ਚੰਗੀ ਤਰ੍ਹਾਂ ਰਚ ਜਾਂਦਾ ਹੈ ਅਤੇ ਅਚਾਰ ਬਹੁਤ ਹੀ ਸਵਾਦਿਸ਼ਟ ਲਗਦਾ ਹੈ

ਧਿਆਨ ਦਿਓ:-

ਇਸ ਅਚਾਰ ਨੂੰ ਤੁਸੀਂ 6 ਮਹੀਨਿਆਂ ਤੱਕ ਆਰਾਮ ਨਾਲ ਖਾ ਸਕਦੇ ਹੋ ਜੇਕਰ ਬਾਅਦ ’ਚ ਵੀ ਆਚਾਰ ’ਚ ਜ਼ਿਆਦਾ ਜੂਸ ਲੱਗੇ ਤਾਂ ਇਸ ਨੂੰ ਪਕਾ ਕੇ ਗਾੜਾ ਕਰ ਲਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!