ਕੱਚੇ ਅੰਬ ਦੀ ਚਟਨੀ raw mango chutney
ਸਮੱਗਰੀ:-
ਕੱਚਾ ਅੰਬ ਅੱਧਾ ਕਿੱਲੋ, ਚੁਟਕੀ ਭਰ ਹਿੰਗ, ਇੱਕ ਚਮਚ ਸਾਬਤ ਜ਼ੀਰਾ, ਅੱਧਾ ਸਰਵਿਸ ਸਪੂਨ ਤੇਲ, ਖੰਡ ਸੁਆਦ ਅਨੁਸਾਰ, ਇੱਕ ਚਮਚ ਸਾਬੁਤ ਸੌਂਫ, ਪੀਸਿਆ ਹੋਇਆ ਧਨੀਆ ਇੱਕ ਚਮਚ, ਸੁਆਦ ਅਨੁਸਾਰ ਲੂਣ, ਮਿਰਚ ਤੇ ਹਲਦੀ
ਬਣਾਉਣ ਦਾ ਤਰੀਕਾ :-
ਕੱਚੇ ਅੰਬ ਦਾ ਛਿਲਕਾ ਉਤਾਰ ਕੇ ਉਸ ਦੇ ਬਾਰੀਕ-ਬਾਰੀਕ ਟੁਕੜੇ ਕਰੋ ਹੁਣ ਤੇਲ ‘ਚ ਜ਼ੀਰਾ, ਸੌਂਫ, ਹਿੰਗ, ਧਨੀਆ ਪਾਓ ਅਤੇ ਥੋੜ੍ਹਾ ਜਿਹਾ ਭੁੰਨ ਲਓ ਮਸਾਲੇ ਨੂੰ ਜਲਨ ਨਾ ਦਿਓ,
ਬਸ ਹਲਕਾ ਭੁੰਨੋ ਮਸਾਲਾ ਭੁੰਨਦੇ ਹੀ ਉਸ ‘ਚ ਕੱਚਾ ਅੰਬ ਪਾਓ ਅਤੇ ਥੋੜ੍ਹਾ ਹਲਦੀ, ਨਮਕ, ਮਿਰਚ ਪਾ ਕੇ ਦੋ ਮਿੰਟ ਤੱਕ ਪਕਾਓ ਹੁਣ ਇਸ ‘ਚ ਇੱਕ ਛੋਟੀ ਕਟੋਰੀ ਪਾਣੀ ਪਾਓ ਤੇ ਪੱਕਣ ਲਈ ਢਕ ਦਿਓ ਜਦੋਂ ਅੰਬੀ ਗਲ ਜਾਵੇ, ਤਾਂ ਉਸ ‘ਚ ਖੰਡ ਪਾ ਕੇ ਹਿਲਾਓ ਅਤੇ ਥੋੜ੍ਹੀ ਦੇਰ ਹੋਰ ਪੱਕਣ ਦਿਓ ਜੇਕਰ ਤੁਸੀਂ ਖੰਡ ਦੀ ਥਾਂ ਗੁੜ ਪਾਉਣਾ ਚਾਹੋ ਤਾਂ ਤੁਸੀਂ ਪਾ ਸਕਦੇ ਹੋ, ਵਾਹ, ਕਿੰਨੀ ਮਜ਼ੇਦਾਰ ਚਟਨੀ ਬਣੀ ਹੈ!