protect-your-home-from-being-infected-from-coronavirus

ਸੰਕਰਮਿਤ ਹੋਣ ਤੋਂ ਬਚਾਓ ਘਰ

ਕੋਰੋਨਾ ਵਾਇਰਸ ਤੋਂ ਬਚਣ ਦੇ ਲਿਹਾਜ਼ ਨਾਲ ਲੋਕਾਂ ਲਈ ਆਪਣੇ-ਆਪਣੇ ਘਰਾਂ ਨੂੰ ਸੰਕਰਮਣ ਤੋਂ ਮੁਕਤ ਰੱਖਣਾ ਜ਼ਰੂਰੀ ਹੈ

ਹਾਲਾਂਕਿ ਸਫਾਈ ਦੌਰਾਨ ਗਲਾਊਜ਼ ਪਹਿਨਣਾ ਨਾ ਭੁੱਲੋ ਅਮਰੀਕਾ ਸਥਿਤ ਨੈਸ਼ਨਲ ਸੈਂਟਰ ਫਾਰ ਇਮਯੂਨਾਈਜੇਸ਼ਨ ਐਂਡ ਰੈਸਪਾਇਟਰੀ ਡਿਜੀਜ਼ (ਐੱਨਸੀਆਈਏਆਰਡੀ) ਨੇ ਸਫਾਈ ਦੇ ਕੁਝ ਇਹ ਤਰੀਕੇ ਸੁਝਾਏ ਹਨ, ਜਿਸ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹੋ

ਫਰਸ਼, ਟੇਬਲ, ਖਿੜਕੀ ਨੂੰ ਸਾਬਣ-ਪਾਣੀ ਨਾਲ ਧੋਵੋ:

ਘਰ ‘ਚ ਵਾਰ-ਵਾਰ ਸੰਪਰਕ ‘ਚ ਆਉਣ ਵਾਲੀਆਂ ਸਤ੍ਹਾ ਜਿਵੇਂ-ਫਰਸ਼, ਦਰਵਾਜ਼ੇ ਦੀ ਕੁੰਡੀ, ਟੇਬਲ, ਬਿਜਲੀ ਦਾ ਸਵਿੱਚ, ਫੋਨ, ਹੈਂਡਲ, ਕੀ-ਬੋਰਡ, ਟਾਇਲੇਟ ਅਤੇ ਸਿੰਕ ਨੂੰ ਵਾਰ-ਵਾਰ ਸਾਬਣ-ਪਾਣੀ ਨਾਲ ਸਾਫ਼ ਕਰੋ

Also Read: 

  1. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
  2. ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ?
  3. ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ ?
  4. ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
  5. ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
  6. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
  7. ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
  8. ਘਰ ਨੂੰ ਬਣਾਓ ਕੂਲ-ਕੂਲ
  9. ਵਧਣ ਨਾ ਦਿਓ ਬੱਚਿਆਂ ਦੇ ਸ਼ਰਮੀਲੇਪਣ ਨੂੰ

ਬਲੀਚ ਅਤੇ ਐਲਕੋਹਲ ਦਾ ਇਸਤੇਮਾਲ:

ਬਲੀਚ ਸਲਿਊਸ਼ਨ ਨਾਲ ਘਰ ਦੀ ਸਾਫ਼-ਸਫ਼ਾਈ ਕਰੋ ਕਿਸੇ ਸੰਕਰਮਣਰੋਧੀ ਚੀਜ਼ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਨਿਰਦੇਸ਼ ਅਨੁਸਾਰ ਉਸ ‘ਚ ਪਾਣੀ ਮਿਲਾਓ, ਪਰ ਸਫਾਈ ਕਰਨ ਵਾਲੇ ਦੋ ਤਰ੍ਹਾਂ ਦੇ ਪਦਾਰਥਾਂ ਨੂੰ ਮਿਲਾਉਣ ਤੋਂ ਬਚੋ ਐਲਕੋਹਲ ਦੀ 70 ਫੀਸਦੀ ਤੋਂ ਜ਼ਿਆਦਾ ਮਾਤਰਾ ਵਾਲੇ ਲੋਸ਼ਨ ਦਾ ਇਸਤੇਮਾਲ ਕਰ ਸਕਦੇ ਹੋ

ਕਾਲੀਨ-ਪਰਦੇ ਦੀ ਸਫਾਈ:

ਘਰ ਦੀ ਮੁਲਾਇਮ ਸਤ੍ਹਾ ਜਿਵੇਂ ਕਾਲੀਨ, ਪਰਦੇ ਆਦਿ ਦੀ ਸਫਾਈ ਵੀ ਸਾਬਣ-ਪਾਣੀ ਜਾਂ ਹੋਰ ਪ੍ਰਭਾਵੀ ਚੀਜ਼ ਨਾਲ ਕਰੋ ਧੋਣ ਲਈ ਗਰਮ ਪਾਣੀ ਦਾ ਇਸਤੇਮਾਲ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਸੁਕਾ ਲਓ

ਵਾਰ-ਵਾਰ ਹੱਥ ਧੋਵੋ:

ਸਾਬਣ-ਪਾਣੀ ਨਾਲ ਵਾਰ-ਵਾਰ 20 ਸੈਕਿੰਡ ਤੱਕ ਹੱਥ ਧੋਵੋ ਕਿਸੇ ਬਿਮਾਰ ਦੇ ਸੰਪਰਕ ‘ਚ ਆਉਣ ਅਤੇ ਗਲਾਊਜ਼ ਹਟਾਉਣ ਤੋਂ ਬਾਅਦ ਵੀ ਹੱਥ ਧੋਵੋ ਜੇਕਰ ਸਾਬਣ ਪਾਣੀ ਨਾ ਹੋਵੇ ਤਾਂ ਹੱਥ ਧੋਣ ਲਈ ਸੈਨੇਟਾਇਜ਼ਰ ਦਾ ਇਸਤੇਮਾਲ ਕਰੋ ਜਿਸ ‘ਚ ਘੱਟ ਤੋਂ ਘੱਟ 60 ਫੀਸਦੀ ਐਲਕੋਹਲ ਹੋਵੇ

ਕੂੜਾ ਚੁੱਕਣ ‘ਚ ਸਾਵਧਾਨੀ:

ਬਿਮਾਰ ਵਿਅਕਤੀ ਰਾਹੀਂ ਕੀਤੇ ਗਏ ਕੂੜੇ ਨੂੰ ਚੁੱਕਣ ‘ਚ ਸਾਵਧਾਨੀ ਵਰਤੋਂ ਕੂੜੇ ਦੀ ਥੈਲੀ ਹਟਾਉਂਦੇ ਸਮੇਂ ਗਲਾਊਜ਼ ਜ਼ਰੂਰ ਪਹਿਨੋ ਅਤੇ ਇਸ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਸਾਫ਼ ਕਰੋ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!