explained-why-fuel-prices-are-so-high-in-india

ਅੰਤਰਾਸ਼ਟਰੀ ਬਾਜ਼ਾਰ ’ਚ ਸਸਤਾ ਫਿਰ ਵੀ ਭਾਰਤ ’ਚ ਤੇਲ ਏਨਾ ਮਹਿੰਗਾ ਕਿਉਂ?

ਸਾਲ 2014: ਕੱਚੇ ਤੇਲ ਦੀਆਂ

ਇੰਟਰਨੈਸ਼ਨਲ ਕੀਮਤਾਂ: 106 ਡਾਲਰ/ਬੈਰਲ

ਪੈਟਰੋਲ ਕੀਮਤ (ਮਈ 2014):  71.41 ਰੁ/ਲੀ.
ਪੈਟਰੋਲ ’ਤੇ ਟੈਕਸ:  9.48 ਰੁ/ਲੀ.
ਡੀਜ਼ਲ ’ਤੇ ਟੈਕਸ: 3.56 ਰੁ/ਲੀ.

ਸਾਲ 2020: ਕੱਚੇ ਤੇਲ ਦੀਆਂ

ਇੰਟਰਨੈਸ਼ਨਲ ਕੀਮਤਾਂ: 41 ਡਾਲਰ/ਬੈਰਲ

ਪੈਟਰੋਲ ਕੀਮਤ (ਅਕਤੂਬਰ 2020): 81.06 ਰੁ/ਲੀ
ਪੈਟਰੋਲ ’ਤੇ ਟੈਕਸ:  32.98 ਰੁ/ਲੀ.
ਡੀਜ਼ਲ ’ਤੇ ਟੈਕਸ: 31.83 ਰੁ/ਲੀ.

ਪੈਟਰੋਲੀਅਮ ਪਦਾਰਥ ਦਾ ਦੇਸ਼ ਦੀ ਅਰਥਵਿਵਸਥਾ ਨਾਲ ਨਹੀਂ, ਲੋਕਾਂ ਦੇ ਰੋਜ਼ਮਰ੍ਹਾ ਦੇ ਜੀਵਨ ਨਾਲ ਵੀ ਗਹਿਰਾ ਨਾਤਾ ਹੈ ਕਾਮਰਸ਼ੀਅਲ ਜਾਂ ਨਿੱਜੀ ਵਾਹਨਾਂ ਦੇ ਰੂਪ ’ਚ ਇਨ੍ਹਾਂ ਪੈਟਰੋਲੀਅਮ ਪਦਾਰਥਾਂ ਦਾ ਇਸਤੇਮਾਲ ਹੁੰਦਾ ਹੈ ਖਾਸ ਕਰਕੇ ਪੈਟਰੋਲ ਤੇ ਡੀਜ਼ਲ ਦੇ ਭਾਅ ’ਚ ਆਉਣ ਵਾਲਾ ਹਰ ਉਤਰਾਅ-ਚੜ੍ਹਾਅ ਮੰਦੀ ਅਤੇ ਮਹਿੰਗਾਈ ’ਤੇ ਸਿੱਧਾ ਪ੍ਰਭਾਵ ਪਾਉਂਦਾ ਹੈ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਸਾਲ 2014 ਤੱਕ ਪੈਟਰੋਲ ਤੇ ਡੀਜ਼ਲ ਵਰਗੇ ਹੋਰ ਪਦਾਰਥਾਂ ਦੀ ਕੀਮਤ ਨਿਰਧਾਰਨ ਦਾ ਜ਼ਿੰਮਾ ਸਰਕਾਰ ਕੋਲ ਹੀ ਰਿਹਾ ਹੈ,

ਪਰ ਹੁਣ ਤੇਲ ਕੰਪਨੀਆਂ ਇਸ ਦੀ ਕੀਮਤ ਤੈਅ ਕਰਦੀਆਂ ਹਨ ਸਰਕਾਰ ਨੇ ਅਕਤੂਬਰ 2014 ’ਚ ਡੀਜ਼ਲ ਦੀਆਂ ਕੀਮਤਾਂ ਤੈਅ ਕਰਨ ਦਾ ਅਧਿਕਾਰ ਤੇਲ ਕੰਪਨੀਆਂ ਨੂੰ ਹੀ ਦਿੱਤਾ ਅਪਰੈਲ 2017 ’ਚ ਇਹ ਫੈਸਲਾ ਲਿਆ ਗਿਆ ਕਿ ਹੁਣ ਰੋਜ਼ ਹੀ ਪੈਟਰੋਲ-ਡੀਜ਼ਲ ਦੇ ਭਾਅ ਤੈਅ ਹੋਣਗੇ ਉਸ ਤੋਂ ਬਾਅਦ ਤੋਂ ਹੀ ਹਰ ਦਿਨ ਪੈਟਰੋਲ-ਡੀਜ਼ਲ ਦੇ ਭਾਅ ਤੈਅ ਹੋਣ ਲੱਗੇ ਤਰਕ ਦਿੱਤਾ ਕਿ ਇਸ ਨਾਲ ਕੱਚੇ ਤੇਲ ਦੀਆਂ ਕੀਮਤਾਂ ਘਟਣ-ਵਧਣ ਦਾ ਫਾਇਦਾ ਆਮ ਆਦਮੀ ਨੂੰ ਵੀ ਪਹੁੰਚੇਗਾ ਅਤੇ ਤੇਲ ਕੰਪਨੀਆਂ ਵੀ ਫਾਇਦੇ ’ਚ ਰਹਿਣਗੀਆਂ ਇਸ ਨਾਲ ਆਮ ਆਦਮੀ ਨੂੰ ਤਾਂ ਕੁਝ ਖਾਸ ਫਾਇਦਾ ਨਹੀਂ ਹੋਇਆ, ਪਰ ਤੇਲ ਕੰਪਨੀਆਂ ਦਾ ਮੁਨਾਫ਼ਾ ਵਧਦਾ ਚਲਿਆ ਗਿਆ

ਜਦੋਂ ਇੰਟਰਨੈਸ਼ਨਲ ਮਾਰਕਿਟ ’ਚ ਕੱਚੇ ਤੇਲ ਦੇ ਭਾਅ ਘਟ ਰਹੇ ਸਨ ਤਾਂ ਸਰਕਾਰਾਂ ਨੇ ਟੈਕਸ ਵਧਾ ਕੇ ਆਪਣਾ ਖਜ਼ਾਨਾ ਭਰਨਾ ਸ਼ੁਰੂ ਕਰ ਦਿੱਤਾ ਹੁਣ ਜਦੋਂ ਕੱਚੇ ਤੇਲ ਦੇ ਭਾਅ ਵਧ ਰਹੇ ਹਨ ਤਾਂ ਨਾ ਤਾਂ ਸਰਕਾਰਾਂ ਟੈਕਸ ਘੱਟ ਕਰ ਰਹੀਆਂ ਹਨ ਅਤੇ ਨਾ ਹੀ ਤੇਲ ਕੰਪਨੀਆਂ ਆਪਣਾ ਮੁਨਾਫ਼ਾ ਘੱਟ ਕਰ ਰਹੀਆਂ ਹਨ ਇਸ ਨਾਲ ਸਾਰਾ ਬੋਝ ਆਮ ਆਦਮੀ ’ਤੇ ਆ ਰਿਹਾ ਹੈ ਹਾਲਤ ਇਹ ਹੈ ਕਿ ਪੂਰੀ ਦੁਨੀਆਂ ’ਚ ਪੈਟਰੋਲ-ਡੀਜ਼ਲ ’ਤੇ ਸਭ ਤੋਂ ਜ਼ਿਆਦਾ ਟੈਕਸ ਸਾਡੇ ਦੇਸ਼ ’ਚ ਲਿਆ ਜਾਂਦਾ ਹੈ ਭਾਜਪਾ ਰਾਜ ਦੇ ਛੇ ਸਾਲ ਦੀ ਗੱਲ ਕਰੀਏ ਤਾਂ ਪੈਟਰੋਲ ਦੀਆਂ ਕੀਮਤਾਂ ’ਚ ਕਰੀਬ 10 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਹੋ ਚੁੱਕਿਆ ਹੈ

ਹਾਲਾਂਕਿ ਇੰਟਰਨੈਸ਼ਨਲ ਮਾਰਕਿਟ ’ਚ ਬਰੇਂਟ ਕਰੂਡ ਦੀਆਂ ਕੀਮਤਾਂ ’ਚ 60 ਫੀਸਦੀ ਦੀ ਕਮੀ ਆਈ ਹੈ ਇਹ ਗੱਲਾਂ ਕੋਈ ਹਵਾ-ਹਵਾਈ ਨਹੀਂ, ਆਓ ਇਸ ਨੂੰ ਅੰਕੜਿਆਂ ਨਾਲ ਸਮਝੀਏ ਜਾਣਦੇ ਹਾਂ ਕਿ ਆਖਰ ਕਿਉਂ ਕੱਚੇ ਤੇਲ ਦੀ ਕੀਮਤ ਘੱਟ ਹੋਣ ਤੋਂ ਬਾਅਦ ਵੀ ਸਾਡੇ ਦੇਸ਼ ’ਚ ਪੈਟਰੋਲ-ਡੀਜਲ ਦੀਆਂ ਕੀਮਤਾਂ ਘੱਟ ਕਿਉਂ ਨਹੀਂ ਹੋ ਰਹੀਆਂ? ਦੁਨੀਆਂ ਦੇ ਕਿਹੜੇ ਦੇਸ਼ਾਂ ’ਚ ਪੈਟਰੋਲ ਸਭ ਤੋਂ ਮਹਿੰਗਾ ਅਤੇ ਸਭ ਤੋਂ ਸਸਤਾ ਹੈ? ਵੱਖ-ਵੱਖ ਸੂਬਿਆਂ ’ਚ ਪੈਟਰੋਲ-ਡੀਜ਼ਲ ’ਤੇ ਕਿੰਨਾ ਟੈਕਸ ਲਿਆ ਜਾਂਦਾ ਹੈ?

ਕੱਚੇ ਤੇਲ ਦਾ ਖੇਡ:

ਤੁਹਾਨੂੰ ਪਤਾ ਹੈ ਕਿ ਅਸੀਂ ਆਪਣੀ ਜ਼ਰੂਰਤ ਦਾ 85 ਪ੍ਰਤੀਸ਼ਤ ਤੋਂ ਜ਼ਿਆਦਾ ਕੱਚਾ ਤੇਲ ਬਾਹਰੀ ਦੇਸ਼ਾਂ ਤੋਂ ਖਰੀਦਦੇ ਹਾਂ ਇਹ ਕੱਚਾ ਤੇਲ ਆਉਂਦਾ ਹੈ ਬੈਰਲ ’ਚ ਇੱਕ ਬੈਰਲ ਭਾਵ 159 ਲੀਟਰ ਇੰਟਰਨੈਸ਼ਨਲ ਮਾਰਕਿਟ ’ਚ ਕੱਚੇ ਤੇਲ ਦੀ ਕੀਮਤ ਹਾਲੇ ਮਿਨਰਲ ਵਾਟਰ ਜਿੰਨੀ ਹੈ ਪੈਟਰੋਲੀਅਮ ਪਲਾਨਿੰਗ ਅਤੇ ਐਨਾਲੀਸਿਸ ਸੇਲ ਦੇ ਮੁਤਾਬਕ ਦਸੰਬਰ 2020 ’ਚ ਕੱਚੇ ਤੇਲ ਦੀ ਕੀਮਤ ਸੀ ਤਿੰਨ ਹਜ਼ਾਰ 705 ਰੁਪਏ ਹੁਣ ਇੱਕ ਬੈਰਲ ’ਚ ਹੋਏ 159 ਲੀਟਰ, ਤਾਂ ਇੱਕ ਲੀਟਰ ਕੱਚਾ ਤੇਲ ਪਿਆ 23 ਰੁਪਏ 30 ਪੈਸੇ ਦਾ, ਜਦਕਿ ਇੱਕ ਲੀਟਰ ਪਾਣੀ ਦੀ ਬੋਤਲ 20 ਰੁਪਏ ਦੀ ਹੁੰਦੀ ਹੈ

…ਤਾਂ ਪੈਟਰੋਲ-ਡੀਜ਼ਲ ਏਨਾ ਮਹਿੰਗਾ ਕਿਉਂ?

ਇਸ ਨੂੰ ਸਮਝਣ ਲਈ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕੱਚੇ ਤੇਲ ਨਾਲ ਪੈਟਰੋਲ-ਡੀਜ਼ਲ ਕਿਵੇਂ ਪਹੁੰਚਦਾ ਹੈ ਪਹਿਲਾਂ ਕੱਚਾ ਤੇਲ ਬਾਹਰ ਤੋਂ ਆਉਂਦਾ ਹੈ ਉਹ ਰਿਫਾਇਨਰੀ ’ਚ ਜਾਂਦਾ ਹੈ, ਜਿੱਥੋਂ ਪੈਟਰੋਲ ਅਤੇ ਡੀਜ਼ਲ ਕੱਢਿਆ ਜਾਂਦਾ ਹੈ ਇਸ ਤੋਂ ਬਾਅਦ ਇਹ ਤੇਲ ਕੰਪਨੀਆਂ ਕੋਲ ਜਾਂਦਾ ਹੈ ਤੇਲ ਕੰਪਨੀਆਂ ਤੇਲ ਸੋਧ ਦੇ ਨਾਲ-ਨਾਲ ਆਪਣਾ ਮੁਨਾਫ਼ਾ ਬਣਾਉਂਦੀਆਂ ਹਨ

ਅਤੇ ਪੈੈਟਰੋਲ ਪੰਪ ਤੱਕ ਪਹੁੰਚਾਉਂਦੀਆਂ ਹਨ ਪੈਟਰੋਲ ਪੰਪ ’ਤੇ ਆਉਣ ਤੋਂ ਬਾਅਦ ਪੈਟਰੋਲ ਪੰਪ ਦਾ ਮਾਲਕ ਆਪਣਾ ਕਮਿਸ਼ਨ ਜੋੜ ਦਿੰਦਾ ਹੈ ਇਹ ਕਮਿਸ਼ਨ ਤੇਲ ਕੰਪਨੀਆਂ ਹੀ ਤੈਅ ਕਰਦੀਆਂ ਹਨ ਉਸ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਜੋ ਟੈਕਸ ਤੈਅ ਹੁੰਦਾ ਹੈ, ਉਹ ਜੋੜਿਆ ਜਾਂਦਾ ਹੈ ਫਿਰ ਕਿਤੇ ਜਾ ਕੇ ਸਾਰਾ ਕਮਿਸ਼ਨ, ਟੈਕਸ ਜੋੜਨ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਆਮ ਲੋਕਾਂ ਤੱਕ ਆਉਂਦਾ ਹੈ

ਆਖਰ ਏਨੀ ਕੀਮਤ ਵਧ ਕਿਉਂ ਜਾਂਦੀ ਹੈ?

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ, ਉਸ ’ਤੇ ਸਰਕਾਰਾਂ ਵੱਲੋਂ ਲਾਇਆ ਜਾਣ ਵਾਲਾ ਟੈਕਸ ਕੇਂਦਰ ਸਰਕਾਰ ਪੈਟਰੋਲ-ਡੀਜ਼ਲ ’ਤੇ ਐਕਸਾਇਜ਼ ਡਿਊਟੀ ਲਾਉਂਦੀ ਹੈ ਮਈ 2020 ’ਚ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਵਧਾਈ ਸੀ ਇੱਕ ਲੀਟਰ ’ਤੇ 32.98 ਰੁਪਏ ਅਤੇ ਡੀਜ਼ਲ ’ਤੇ 31.83 ਰੁਪਏ ਐਕਸਾਈਜ਼ ਡਿਊਟੀ ਲਾਈ ਗਈ ਜਦੋਂ ਮਈ 2014 ’ਚ ਭਾਜਪਾ ਸਰਕਾਰ ਆਈ ਸੀ, ਉਦੋਂ ਇੱਕ ਲੀਟਰ ਪੈਟਰੋਲ ’ਤੇ 9.48 ਰੁਪਏ ਅਤੇ ਡੀਜ਼ਲ ’ਤੇ 3.56 ਰੁਪਏ ਐਕਸਾਈਜ਼ ਡਿਊਟੀ ਲਾਉਂਦੀ ਸੀ ਮਈ 2014 ’ਚ ਭਾਜਪਾ ਸਰਕਾਰ ਆਉਣ ਤੋਂ ਬਾਅਦ ਤੋਂ ਹੁਣ ਤੱਕ 13 ਵਾਰ ਐਕਸਾਈਜ਼ ਡਿਊਟੀ ਵਧ ਚੁੱਕੀ ਹੈ ਘਟੀ ਸਿਰਫ ਤਿੰਨ ਵਾਰ ਹੈ

ਸੂਬਿਆਂ ’ਚ ਪੈਟਰੋਲ-ਡੀਜ਼ਲ ਦਾ ਅੰਕੜਾ?

ਕੇਂਦਰ ਸਰਕਾਰ ਨੇ ਤਾਂ ਐਕਸਾਈਜ਼ ਡਿਊਟੀ ਅਤੇ ਵੱਖ-ਵੱਖ ਟੈਕਸ ਲਾ ਕੇ ਆਪਣਾ ਖਜ਼ਾਨਾ ਭਰ ਲਿਆ ਹੁਣ ਸੂਬਾ ਸਰਕਾਰਾਂ ਵੀ ਵੈਟ ਭਾਵ ਵੈਲਿਊ ਏਡੇਡ ਟੈਕਸ ਅਤੇ ਸੇਲਜ਼ ਟੈਕਸ ਲਾ ਕੇ ਜਨਤਾ ਦੀਆਂ ਜੇਬਾਂ ਤੋਂ ਪੈਸਾ ਕਢਵਾਉਂਦੀ ਹੈ ਕੇਂਦਰ ਸਰਕਾਰ ਤਾਂ ਇੱਕ ਹੀ ਹੈ, ਇਸ ਲਈ ਪੂਰੇ ਦੇਸ਼ ’ਚ ਇੱਕ ਹੀ ਐਕਸਾਈਜ਼ ਡਿਊਟੀ ਲੱਗੇਗੀ ਪਰ, ਸੂਬੇ ਵੱਖ-ਵੱਖ ਹਨ, ਤਾਂ ਵੈਟ ਅਤੇ ਸੇਲਜ਼ ਟੈਕਸ ਦਾ ਰੇਟ ਵੀ ਵੱਖ-ਵੱਖ ਹੁੰਦਾ ਹੈ, ਜੋ ਸੂਬਾ ਸਰਕਾਰਾਂ ਹੀ ਤੈਅ ਕਰਦੀਆਂ ਹਨ ਕੁਝ-ਕੁਝ ਸੂਬਿਆਂ ’ਚ ਵੈਟ-ਸੇਲਜ਼ ਟੈਕਸ ਤੋਂ ਇਲਾਵਾ ਹੋਰ ਟੈਕਸ ਵੀ ਲਾਏ ਜਾਂਦੇ ਹਨ

ਮਸਲਨ ਇਮਪਲਾਇਮੈਂਟ ਸੇਸ, ਗਰੀਨ ਸੇਸ, ਰੋਡ ਡਿਵੈਲਪਮੈਂਟ ਸੇਸ ਵਗੈਰ੍ਹਾ-ਵਗੈਰ੍ਹਾ ਪੂਰੇੇ ਦੇਸ਼ ’ਚ ਸਭ ਤੋਂ ਜ਼ਿਆਦਾ ਵੈਟ/ਸੈਲਜ਼ ਟੈਕਸ ਰਾਜਸਥਾਨ ਸਰਕਾਰ ਵਸੂਲਦੀ ਹੈ ਇੱਥੇ 38 ਪ੍ਰਤੀਸ਼ਤ ਟੈਕਸ ਪੈਟਰੋਲ ’ਤੇ ਅਤੇ 28 ਪ੍ਰਤੀਸ਼ਤ ਡੀਜ਼ਲ ’ਤੇ ਲਗਦਾ ਹੈ ਉਸ ਤੋਂ ਬਾਅਦ ਮਨੀਪੁਰ, ਤੇਲੰਗਾਨਾ ਅਤੇ ਕਰਨਾਟਕ ਹੈ ਜਿੱਥੇ ਪੈਟਰੋਲ ’ਤੇ 35 ਪ੍ਰਤੀਸ਼ਤ ਜਾਂ ਉਸ ਤੋਂ ਜ਼ਿਆਦਾ ਟੈਕਸ ਵਸੂਲਿਆ ਜਾਂਦਾ ਹੈ ਮੱਧ ਪ੍ਰਦੇਸ਼ ’ਚ ਪੈਟਰੋਲ ’ਤੇ 33 ਪ੍ਰਤੀਸ਼ਤ ਵੈਟ ਲਗਦਾ ਹੈ ਪਰ, ਇਸ ਵਕਤ ਜਿਸ ਸੂਬੇ ਦੀ ਰਾਜਧਾਨੀ ’ਚ ਸਭ ਤੋਂ ਮਹਿੰਗਾ ਪੈਟਰੋਲ ਮਿਲ ਰਿਹਾ ਹੈ ਉਹ ਹੈ ਮੱਧ ਪ੍ਰਦੇਸ਼ ਹੁਣ ਤੁਸੀਂ ਕਹੋਂਗੇ ਕਿ ਟੈਕਸ ਘੱਟ ਹੈ ਤਾਂ ਭਾਅ ਜ਼ਿਆਦਾ ਕਿਵੇਂ? ਤਾਂ ਇਸ ਦਾ ਕਾਰਨ ਹੈ ਵੱਖ-ਵੱਖ ਸੂਬੇ ਇਸ ਟੈਕਸ ਨਾਲ ਜੋ ਕਈ ਤਰ੍ਹਾਂ ਦੇ ਸੈੱਸ ਲਾਉਂਦੇ ਹਨ, ਉਸ ਨਾਲ ਭਾਅ ਹੋਰ ਵਧ ਜਾਂਦਾ ਹੈ

ਸੂਬਾ ਸਰਕਾਰ ਦਾ ਟੈਕਸ, ਫਿਰ ਦੂਜੇ ਸ਼ਹਿਰਾਂ ’ਚ ਕੀਮਤ ਉੱਪਰ-ਹੇਠਾਂ ਕਿਉਂ?

ਜਦੋਂ ਪੈਟਰੋਲ-ਡੀਜ਼ਲ ਕਿਸੇ ਪੈਟਰੋਲ ਪੰਪ ’ਤੇ ਪਹੁੰਚਦਾ ਹੈ ਤਾਂ ਉਹ ਪੈਟਰੋਲ ਪੰਪ ਕਿਸੇ ਆਇਲ ਡਿੱਪੂ ਤੋਂ ਕਿੰਨਾ ਦੂਰ ਹੈ, ਉਸ ਦੇ ਹਿਸਾਬ ਨਾਲ ਉਸ ’ਤੇ ਕਿਰਾਇਆ ਲੱਗਦਾ ਹੈ ਇਸ ਕਾਰਨ ਸ਼ਹਿਰ ਬਦਲਣ ਦੇ ਨਾਲ ਇਹ ਕਿਰਾਇਆ ਵਧਦਾ-ਘਟਦਾ ਹੈ ਜਿਸ ਨਾਲ ਵੱਖ-ਵੱਖ ਸ਼ਹਿਰ ’ਚ ਵੀ ਕੀਮਤ ’ਚ ਅੰਤਰ ਆ ਜਾਂਦਾ ਹੈ ਇਹੀ ਕਾਰਨ ਹੈ ਕਿ ਭਾਰਤ ’ਚ ਮੱਧ ਪ੍ਰਦੇਸ਼ ਸੂਬੇ ਦੀ ਰਾਜਧਾਨੀ ਭੋਪਾਲ ’ਚ ਦਸੰਬਰ ਮਹੀਨੇ ’ਚ ਪੈਟਰੋਲ 91.46 ਰੁਪਏ ਲੀਟਰ ਸੀ

ਤਾਂ ਇੰਦੌਰ ’ਚ ਇਹ 91.49 ਰੁਪਏ ਤਾਂ ਮੱਧ ਪ੍ਰਦੇਸ਼ ਦੇ ਹੀ ਬਾਲਾਘਾਟ ’ਚ 93.56 ਰੁਪਏ ਲੀਟਰ ਸੀ ਇਹੀ ਕਾਰਨ ਹੈ ਕਿ 6 ਪ੍ਰਤੀਸ਼ਤ ਟੈਕਸ ਲਾਉਣ ਵਾਲੇ ਅੰਡਮਾਨ ’ਚ ਪੈਟਰੋਲ ਅਤੇ ਡੀਜ਼ਲ ਦੋਵੇਂ ਕਰੀਬ 70 ਰੁਪਏ ਲੀਟਰ ਮਿਲ ਰਹੇ ਹਨ ਤਾਂ 38 ਪ੍ਰਤੀਸ਼ਤ ਟੈਕਸ ਲਾਉਣ ਵਾਲੇ ਰਾਜਸਥਾਨ ਦੇ ਸ੍ਰੀਗੰਗਾਨਗਰ ’ਚ ਪੈਟਰੋਲ 95.53 ਰੁਪਏ ’ਚ ਤਾਂ ਡੀਜਲ 87.15 ਰੁਪਏ ’ਚ ਵਿਕ ਰਿਹਾ ਹੈ

ਸਾਡੇ ਦੇਸ਼ ’ਚ ਪੈਟਰੋਲ-ਡੀਜ਼ਲ ’ਤੇ ਕਿੰਨਾ ਟੈਕਸ?

ਦੱਸ ਦਈਏ ਕਿ ਸਾਡੇ ਦੇਸ਼ ’ਚ ਪੈਟਰੋਲ-ਡੀਜਲ ’ਤੇ ਦੁਨੀਆਂ ’ਚ ਸਭ ਤੋਂ ਜ਼ਿਆਦਾ ਟੈਕਸ ਵਸੂਲਿਆ ਜਾਂਦਾ ਹੈ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ, ਇੱਕ ਦਸੰਬਰ ਨੂੰ ਦਿੱਲੀ ’ਚ ਇੱਕ ਲੀਟਰ ਪੈਟਰੋਲ ਦੀ ਬੇਸ ਪ੍ਰਾਇਜ਼ ਸੀ 26.34 ਰੁਪਏ, ਪਰ ਉਹ ਸਾਨੂੰ ਮਿਲਿਆ 82.34 ਰੁਪਏ ’ਚ ਭਾਵ 68 ਪ੍ਰਤੀਸ਼ਤ ਟੈਕਸ ਲੱਗ ਗਿਆ ਇਸ ’ਤੇ ਢਲਾਈ ਦਾ ਖਰਚ 0.36 ਰੁਪਏ ਹੈ ਇਸ ’ਤੇ ਐਕਸਾਇਜ਼ ਡਿਊਟੀ 32.98 ਰੁਪਏ ਪ੍ਰਤੀ ਲੀਟਰ ਹੈ ਦੂਜੇ ਪਾਸੇ, ਵੈਟ (ਡੀਲਰ ਦੇ ਕਮਿਸ਼ਨ ਦੇ ਨਾਲ) 18.94 ਰੁਪਏ ਹੈ ਡੀਲਰ ਦਾ ਕਮਿਸ਼ਨ 3.70 ਰੁਪਏ ਦੇ ਆਸ-ਪਾਸ ਹੈ ਇਸੇ ਤਰ੍ਹਾਂ 26 ਰੁਪਏ ਦਾ ਪੈਟਰੋਲ ਗਾਹਕਾਂ ਨੂੰ 81 ਤੋਂ 82 ਰੁਪਏ ਦੇ ਵਿੱਚ ਪੈਂਦਾ ਹੈ

ਇਸ ’ਚ ਹਰ ਇੱਕ ਲੀਟਰ ’ਤੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਕਰੀਬ 51 ਰੁਪਏ ਮਿਲਦੇ ਹਨ ਇਸੇ ਤਰ੍ਹਾਂ ਡੀਜ਼ਲ ਦੀ ਬੇਸ ਪ੍ਰਾਇਜ਼ ਸੀ 27.08 ਰੁਪਏ ਅਤੇ ਟੈਕਸ ਲੱਗਣ ਤੋਂ ਬਾਅਦ ਕੀਮਤ ਹੋ ਗਈ 72.42 ਰੁਪਏ ਭਾਵ, ਡੀਜ਼ਲ ’ਤੇ ਅਸੀਂ 63 ਪ੍ਰਤੀਸ਼ਤ ਟੈਕਸ ਦਿੱਤਾ ਮੱਧ ਪ੍ਰਦੇਸ਼, ਰਾਜਸਥਾਨ ’ਚ ਤਾਂ ਪੈਟਰੋਲ ’ਤੇ ਕੁੱਲ ਟੈਕਸ 70 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹੈ ਜਦਕਿ, ਵਿਕਸਤ ਦੇਸ਼ਾਂ ’ਚ ਏਨਾ ਟੈਕਸ ਨਹੀਂ ਲਿਆ ਜਾਂਦਾ ਹੈ ਅਮਰੀਕਾ ’ਚ ਹੀ ਪੈਟਰੋਲ-ਡੀਜ਼ਲ ’ਤੇ 19 ਪ੍ਰਤੀਸ਼ਤ ਟੈਕਸ ਲਿਆ ਜਾਂਦਾ ਹੈ, ਜਦਕਿ ਬ੍ਰਿਟੇਨ ’ਚ 62 ਪ੍ਰਤੀਸ਼ਤ ਲਗਦਾ ਹੈ

ਤੇਲ ਕੰਪਨੀਆਂ ਦੇ ਮੁਨਾਫ਼ੇ ’ਤੇ ਇੱਕ ਨਜ਼ਰ…

ਟੈਕਸ ਵਧਣ ਕਾਰਨ 2020 ਦੀ ਸਤੰਬਰ ਤਿਮਾਹੀ ’ਚ ਸਰਕਾਰ ਦੇ ਖਜ਼ਾਨੇ ’ਚ 18,741 ਕਰੋੜ ਰੁਪਏ ਦੀ ਐਕਸਾਈਜ਼ ਡਿਊਟੀ ਆਈ ਦੇਸ਼ ਦੀਆਂ ਤਿੰਨ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਨੇ ਕਰੀਬ 11 ਹਜ਼ਾਰ ਕਰੋੜ ਦਾ ਮੁਨਾਫ਼ਾ ਕਮਾਇਆ ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਨੇ ਸਤੰਬਰ ਤਿਮਾਹੀ ’ਚ 6,227 ਕਰੋੜ ਰੁਪਏ, ਹਿੰਦੁਸਤਾਨ ਪੈਟਰੋਲੀਅਮ ਨੇ 2,477 ਕਰੋੜ ਰੁਪਏ ਅਤੇ ਭਾਰਤ ਪੈਟਰੋਲੀਅਮ 2,248 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ

ਹੁਣ ਵਿਸ਼ਵ ’ਚ ਪੈਟਰੋਲ-ਡੀਜ਼ਲ ਦਾ ਹਾਲ

ਪਾਕਿਸਤਾਨ ’ਚ 46 ਰੁਪਏ ਦਾ ਇੱਕ ਲੀਟਰ ਪੈਟਰੋਲ, ਸਾਡੇ ਤੋਂ ਲਗਭਗ ਅੱਧਾ ਸਾਡੇ ਦੇਸ਼ ’ਚ ਪੈਟਰੋਲ ਦੀ ਕੀਮਤ ਸੂਬਿਆਂ ਅਤੇ ਸ਼ਹਿਰਾਂ ’ਚ ਵੱਖ-ਵੱਖ ਹੁੰਦੀ ਹੈ ਹੁਣ ਕੁਝ-ਕੁਝ ਸ਼ਹਿਰਾਂ ’ਚ ਪੈਟਰੋਲ ਦੀ ਕੀਮਤ 90 ਰੁਪਏ ਤੋਂ ਜ਼ਿਆਦਾ ਦੀ ਹੈ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਹੀ ਇੱਕ ਲੀਟਰ ਪੈਟਰੋਲ ਦੀ ਕੀਮਤ 91,59 ਰੁਪਏ ਹੈ ਜਦਕਿ ਸਾਡੇ ਗੁਆਂਢੀ ਮੁਲਕ ਪਾਕਿਸਤਾਨ ’ਚ ਇੱਕ ਲੀਟਰ ਪੈਟਰੋਲ ਦੀ ਕੀਮਤ 103 ਰੁਪਏ ਪਾਕਿਸਤਾਨੀ ਰੁਪਏ ਦੇ ਆਸ-ਪਾਸ ਹੈ, ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ 46.37 ਰੁਪਏ ਹੁੰਦੀ ਹੈ ਭਾਵ ਅਸੀਂ ਇੱਥੇ ਜਿੰਨੇ ਰੁਪਏ ’ਚ ਇੱਕ ਲੀਟਰ ਪੈਟਰੋਲ ਖਰੀਦਦੇ ਹਾਂ, ਓਨੇ ’ਚ ਤਾਂ ਪਾਕਿਸਤਾਨ ’ਚ 2 ਲੀਟਰ ਪੈਟਰੋਲ ਆ ਜਾਵੇ

ਸਭ ਤੋਂ ਸਸਤਾ ਪੈਟਰੋਲ ਵੈਨਜੂਏਲਾ ’ਚ

ਗਲੋਬਲ ਪੈਟਰੋਲ ਪ੍ਰਾਇਸਸ ਮੁਤਾਬਕ, ਦੁਨੀਆਂ ’ਚ ਸਭ ਤੋਂ ਸਸਤਾ ਪੈਟਰੋਲ ਵੈਨਜੂਏਲਾ ’ਚ ਹੈ ਇੱਥੇ ਇੱਕ ਲੀਟਰ ਪੈਟਰੋਲ ਦੀ ਕੀਮਤ ਸਿਰਫ਼ ਇੱਕ ਰੁਪਏ 48 ਪੈਸੇ ਹੈ ਹਾਲਾਂਕਿ ਇੱਥੇ ਇੱਕ ਗੱਲ ਇਹ ਵੀ ਹੈ ਕਿ ਵੈਨਜੂਏਲਾ ’ਚ ਤੇਲ ਦਾ ਭੰਡਾਰ ਵੀ ਹੈ ਜਿਨ੍ਹਾਂ ਦੇਸ਼ਾਂ ’ਚ ਤੇਲ ਦਾ ਭੰਡਾਰ ਹੈ, ਉੱਥੇ ਪੈਟਰੋਲ ਦੀਆਂ ਕੀਮਤਾਂ ਘੱਟ ਹਨ ਇਸੇ ਤਰ੍ਹਾਂ ਹਾਂਗਕਾਂਗ ’ਚ 1 ਲੀਟਰ ਪੈਟਰੋਲ 168 ਰੁਪਏ 38 ਪੈਸੇ ਦਾ ਹੈ ਇਹ ਦੁਨੀਆਂ ’ਚ ਸਭ ਤੋਂ ਮਹਿੰਗਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!