criminology course me career kaise banaye

ਕ੍ਰਿਮੀਨੋਲਾਜੀ: ਸਮਾਜ ਨੂੰ ਅਪਰਾਧ ਤੋਂ ਬਚਾਉਣ ਦਾ ਕਰੀਅਰ criminology course me career kaise banaye
ਦੁਨੀਆਂ ’ਚ ਕਈ ਲੋਕ ਅਜਿਹੇ ਹੁੰਦੇ ਹਨ ਜੋ ਕਿਸੇ ਵੀ ਰਹੱਸ ਨੂੰ ਜਾਣਨਾ ਅਤੇ ਸੁਲਝਾਉਣਾ ਚਾਹੁੰਦੇ ਹਨ ਅਪਰਾਧੀਆਂ ਵੱਲੋਂ ਅਪਣਾਏ ਜਾਣ ਵਾਲੇ ਹਾਈਟੈਕ ਤੌਰ-ਤਰੀਕੇ ਪੁਲਿਸ ਅਤੇ ਡਿਟੈਕਟਿਵ ਏਜੰਸੀਆਂ ਨੂੰ ਵੀ ਕਾਫੀ ਪ੍ਰੇਸ਼ਾਨ ਕਰ ਦਿੰਦੇ ਹਨ ਇਨ੍ਹਾਂ ਨੂੰ ਰੋਕਣ ਵਾਲੇ ਮਾਹਿਰਾਂ ਦੀ ਮੰਗ ਸਭ ਤੋਂ ਜ਼ਿਆਦਾ ਹੈ ਇਹ ਲੋਕ ਥਰਿੱਲਰ ਸਟੋਰੀਜ਼ ਪੜ੍ਹਨ ’ਚ ਵੀ ਗਹਿਰੀ ਰੁਚੀ ਰੱਖਦੇ ਹਨ

ਇਸੇ ਤਰ੍ਹਾਂ, ਇਹ ਲੋਕ ਆਪਣੇ ਸੁਭਾਅਵੱਸ ਆਪਣੇ ਆਸ-ਪਾਸ, ਦੇਸ਼ ਅਤੇ ਦੁਨੀਆਂ ’ਚ ਹੋਣ ਵਾਲੇ ਅਪਰਾਧਾਂ ਬਾਰੇ ’ਵੀ ਕਾਫ਼ੀ ਜਾਣਕਾਰੀ ਜੁਟਾਉਂਦੇ ਹਨ ਅਤੇ ਇੱਥੋਂ ਤੱਕ ਕਿ ਕਈ ਵਾਰ ਇਹ ਲੋਕ ਆਪਣੀ ਜਗਿਆਸਾ ਨੂੰ ਸ਼ਾਂਤ ਕਰਨ ਦੇ ਉਦੇਸ਼ ਨਾਲ ਕਿਸੇ ਅਣਸੁਲਝੇ ਕਰਾਇਮ ਦੀ ਤਹਿ ਤੱਕ ਜਾਣ ਲਈ ਆਪਣੇ ਵੱਲੋਂ ਹੀ ਰਿਸਰਚ ਕਰਨੀ ਵੀ ਸ਼ੁਰੂ ਕਰ ਦਿੰਦੇ ਹਨ ਯਕੀਨਨ ਸਾਡੇ ਦੇਸ਼ ’ਚ ਵੀ ਜ਼ਰੂਰ ਕੁਝ ਲੋਕ ਜਾਂ ਸਟੂਡੈਂਟ ਇਸ ਪ੍ਰਵਿਰਤੀ ਦੇ ਹੋਣਗੇ ਕੁਝ ਅਜਿਹੇ ਹੀ ਲੋਕਾਂ ਅਤੇ ਸਟੂਡੈਂਟਾਂ ਲਈ ਅਸੀਂ ਇਸ ਆਰਟੀਕਲ ’ਚ ਕ੍ਰਿਮੀਨਲ ਬਾਰੇ ਡਿਟੇਲਡ ਜਾਣਕਾਰੀ ਪੇਸ਼ ਕਰ ਰਹੇ ਹਾਂ ਤਾਂ ਕਿ ਇਸ ਫੀਲਡ ’ਚ ਕਰੀਅਰ ਸ਼ੁਰੂ ਕਰਨ ਲਈ ਅਜਿਹੇ ਲੋਕਾਂ ਨੂੰ ਚੰਗੀ ਅਤੇ ਸਟੀਕ ਜਾਣਕਾਰੀ ਮਿਲ ਸਕੇ

ਕਿਸ ਤਰ੍ਹਾਂ ਦਾ ਹੈ ਖੇਤਰ:

ਕ੍ਰਿਮੀਨੋਲਾਜੀ ਭਾਵ ਅਪਰਾਧ-ਸ਼ਾਸਤਰ, ਵਿਗਿਆਨ ਦੀ ਹੀ ਇੱਕ ਖਾਸ ਸ਼ਾਖਾ ਹੈ, ਜਿਸ ’ਚ ਅਪਰਾਧ ਅਤੇ ਉਸ ਤੋਂ ਬਚਾਅ ਦੇ ਤੌਰ-ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ ਜਾਂਦਾ ਹੈ ਇਸ ਦਾ ਕਾਰਜ ਖੇਤਰ ਅਪਰਾਧੀਆਂ ਦੀ ਕਾਰਜ ਅਹੁਦੇ ਦੇ ਅਧਾਰ ’ਤੇ ਵਧਦਾ ਜਾਂਦਾ ਹੈ ਕੋਈ ਵੀ ਅਪਰਾਧੀ ਅਪਰਾਧ ਕਰਨ ਦੌਰਾਨ ਜਾਣੇ-ਅਨਜਾਣੇ ਕੋਈ ਨਾ ਕੋਈ ਸੁਰਾਗ ਜ਼ਰੂਰ ਛੱਡਦਾ ਹੈ ਇਸ ’ਚ ਉਸ ਦੀਆਂ ਉਂਗਲਾਂ ਦੇ ਨਿਸ਼ਾਨ, ਵਾਲ, ਖੂਨ ਜਾਂ ਹੋਰ ਕੋਈ ਜੈਵਿਕ ਸਮੱਗਰੀ, ਅਪਰਾਧ ’ਚ ਇਸਤੇਮਾਲ ਕੀਤੇ ਗਏ ਹਥਿਆਰ ਜਾਂ ਹੋਰ ਸਮਾਨ ਜਿਵੇਂ ਤਮਾਮ ਚੀਜ਼ਾਂ ਆਉਂਦੀਆਂ ਹਨ ਅਜਿਹੇ ਸਾਕਸ਼ਾਂ, ਅਪਰਾਧ ਦੇ ਤਰੀਕੇ, ਪ੍ਰਕਿਰਤੀ ਅਤੇ ਉਦੇਸ਼ ਦੀ ਗਹਿਣ ਪੜਤਾਲ ਜ਼ਰੀਏ ਅਪਰਾਧ ਦੇ ਪਿੱਛੇ ਦੇ ਕਾਰਨ ਦਾ ਪਤਾ ਕਰਨ ਲਈ ਡਾਟਾ ਅਤੇ ਉਪਲੱਬਧ ਸਬੂਤਾਂ ਨੂੰ ਕਲੈਕਟ, ਐਨਾਲਾਈਜ਼ ਅਤੇ ਡਿਕੋਡ ਕਰਨਾ ਸ਼ਾਮਲ ਹੈ

ਇਨ੍ਹਾਂ ਘਟਨਾਵਾਂ ਨੂੰ ਸੁਲਝਾ ਕੇ ਅਪਰਾਧੀਆਂ ਦਾ ਤਿਲਿਸਮ ਉਜ਼ਾਗਰ ਕਰਨ ਵਾਲੇ ਪੇਸ਼ੇਵਰਾਂ ਨੂੰ ਕ੍ਰਿਮੀਨੋਲਾਜਿਸਟ (ਅਪਰਾਧ ਵਿਗਿਆਨੀ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਨ੍ਹਾਂ ਕ੍ਰਿਮੀਨੋਲਾਜਿਸਟਾਂ ਨੇ ਕਈ ਅਪਰਾਧਾਂ ਨਾਲ ਜੁੜੀਆਂ ਬੇਹੱਦ ਜਟਿਲ ਗ੍ਰੰਥੀਆਂ ਸੁਲਝਾ ਕੇ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਤੱਕ ਪਹੁੰਚਾਉਣ ’ਚ ਮੱਦਦ ਕੀਤੀ ਹੈ ਇਸ ਰੋਮਾਂਚਕ ਕਰੀਅਰ ਨਾਲ ਉਦੋਂ ਜੁੜਿਆ ਜਾ ਸਕਦਾ ਹੈ,

ਜਦੋਂ ਕ੍ਰਿਮੀਨੋਲਾਜੀ ਦਾ ਇਲਾਜ ਅਧਿਐਨ ਪੂਰਾ ਕੀਤਾ ਜਾਵੇ ਅਕਸਰ ਲੋਕ ਫਾਰੈਂਸਿਕ ਸਾਇੰਸ ਅਤੇ ਕ੍ਰਿਮੀਨੋਲਾਜੀ ਨੂੰ ਇੱਕ ਹੀ ਸਮਝ ਬੈਠਦੇ ਹਨ, ਜਦਕਿ ਇਹ ਦੋਵੇਂ ਵੱਖ-ਵੱਖ ਹਨ ਫਾਰੈਂਸਿਕ ਸਾਇੰਸ ਕ੍ਰਿਮੀਨੋਲਾਜੀ ਦਾ ਇੱਕ ਹਿੱਸਾ ਹੈ, ਜੋ ਇਹ ਦੱਸਦਾ ਹੈ ਕਿ ਕ੍ਰਿਮੀਨੋਲਾਜਿਸਟ ਕਿਸ ਤਰ੍ਹਾਂ ਆਪਣੇ ਸਾਕਸ਼ਾਂ ਦਾ ਅਧਿਐਨ ਅਤੇ ਵਰਤੋਂ ਕਰ ਸਕਦੇ ਹਨ ਡੀਐੱਨਏ ਜਾਂਚ, ਫਿੰਗਰ ਪ੍ਰਿੰਟ ਸੰਬੰਧੀ ਕੰਮ ਫਾਰੈਂਸਿੰਕ ਸਾਇੰਸ ’ਚ ਆਉਂਦੇ ਹਨ, ਜਦਕਿ ਕ੍ਰਿਮੀਨੋਲਾੱਜੀ ’ਚ ਘਟਨਾ-ਸਥਾਨ ਤੋਂ ਸਬੂਤ ਜੁਟਾਉਂਦੇ, ਅਪਰਾਧ ਨਾਲ ਸਬੰਧਿਤ ਹਾਲਾਤਾਂ ਦਾ ਅਧਿਐਨ ਕਰਨ, ਅਪਰਾਧ ਕਰਨ ਕਾਰਨ ਅਤੇ ਸਮਾਜ ’ਤੇ ਉਸ ਦੇ ਅਸਰ ਦੀ ਪਰਖ ਕਰਨ ਅਤੇ ਜਾਂਚ ਦਲ ਦੀ ਮੱਦਦ ਕਰਨ ਵਰਗੇ ਕੰਮ ਸ਼ਾਮਲ ਹਨ

ਭਾਰਤ ’ਚ ਕ੍ਰਿਮੀਨੋਲਾਜੀ ਨਾਲ ਸੰਬੰਧਿਤ ਕੋਰਸ:

ਭਾਰਤ ’ਚ ਕ੍ਰਿਮੀਨੋਲਾਜੀ ਇੱਕ ਵਿਸ਼ੇਸ਼ ਸਟੱਡੀ ਫੀਲਡ ਹੈ ਇਸ ਤੋਂ ਇਲਾਵਾ ਖਾਸ ਕਰਕੇ ਸ਼ਹਿਰੀ ਖੇਤਰਾਂ ’ਚ, ਲਗਾਤਾਰ ਵਧਦੇ ਹੋਏ ਅਪਰਾਧਾਂ ਕਾਰਨ ਕਵਾਲੀਫਾਈਡ ਕ੍ਰਿਮੀਨੋਲਾਜਿਸਟਾਂ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ ਇਸ ਲਗਾਤਾਰ ਵਧਦੀ ਹੋਈ ਮੰਗ ਨੂੰ ਪੂਰਾ ਕਰਨ ਲਈ, ਕੁਝ ਇੰਸਟੀਚਿਊਟਾਂ ਨੇ ਕ੍ਰਿਮੀਨੋਲਾਜੀ ’ਚ ਅਕੈਡਮਿਕ ਪ੍ਰੋਗਰਾਮ ਆਫ਼ਰ ਕਰਨੇ ਸ਼ੁਰੂ ਕਰ ਦਿੱਤੇ ਹਨ ਇਨ੍ਹਾਂ ਅਕੈਡਮਿਕ ਕੋਰਸਾਂ ਤਹਿਤ, ਕੋਈ ਵੀ ਵਿਅਕਤੀ ਇਸ ਫੀਲਡ ’ਚ ਡਿਪਲੋਮਾ, ਪ੍ਰੋਗਰਾਮ ਕਰ ਸਕਦਾ ਹੈ ਕੁਝ ਸਪੈਸ਼ਲਾਈਜਡ ਇੰਸਟੀਚਿਊਟ ਡਾਕਟੋਰਲ ਲੇਵਲ ’ਤੇ ਵੀ ਕ੍ਰਿਮੀਨੋਲਾਜੀ ਕੋਰਸ ਆੱਫਰ ਕਰ ਰਹੇ ਹਨ ਇੱਥੇ ਪੇਸ਼ ਹਨ ਕ੍ਰਿਮੀਨੋਲਾਜੀ ’ਚ ਵੱਖ-ਵੱਖ ਕੋਰਸਾਂ ਦੀ ਇੱਕ ਲਿਸਟ ਤੁਸੀਂ ਆਪਣੀ ਪਸੰਦ ਮੁਤਾਬਕ ਇਨ੍ਹਾਂ ’ਚੋਂ ਕੋਈ ਵੀ ਕੋਰਸ ਕਰ ਸਕਦੇ ਹੋ

1. ਕ੍ਰਿਮੀਨੋਲਾਜੀ: ਸਰਟੀਫਿਕੇਟ ਕੋਰਸ

ਕ੍ਰਿਮੀਨੋਲਾਜੀ ’ਚ ਸਰਟੀਫਿਕੇਟ ਕੋਰਸ 6 ਮਹੀਨੇ ਦੇ ਸਮੇਂ ਦੇ ਹੁੰਦੇ ਹਨ ਅਤੇ ਸਾਇੰਸ ਵਿਸ਼ੇ ਸਮੇਤ 12ਵੀਂ ਪਾਸ ਸਟੂਡੈਂਟ ਇਹ ਕੋਰਸ ਕਰਨ ਲਈ ਇਲੀਜੀਬਲ ਹਨ

ਕ੍ਰਿਮੀਨੋਲਾਜੀ ’ਚ ਸਭ ਤੋਂ ਪ੍ਰਸਿੱਧ ਸਰਟੀਫਿਕੇਟ ਕੋਰਸ ਹੇਠ ਲਿਖੇ ਅਨੁਸਾਰ ਹਨ:

ਸਰਟੀਫਿਕੇਟ- (ਫਰੈਂਸਿੰਕ ਸਾਇੰਸ)
ਕ੍ਰਿਮੀਨੋਲਾਜੀ- ਡਿਪਲੋਮਾ ਕੋਰਸ
ਕ੍ਰਿਮੀਨੋਲਾਜੀ ’ਚ ਡਿਪਲੋਮਾ ਕੋਰਸਾਂ ਦਾ ਸਮਾਂ ਇੱਕ ਸਾਲ ਹੁੰਦਾ ਹੈ ਅਤੇ ਸਾਇੰਸ ਵਿਸ਼ੇ ਸਮੇਤ 12ਵੀਂ ਪਾਸ ਸਟੂਡੈਂਟ ਇਹ ਕੋਰਸ ਕਰਨ ਲਈ ਇਲੀਜੀਬਲ ਹਨ

ਕ੍ਰਿਮੀਨੋਲਾਜੀ ’ਚ ਸਭ ਤੋਂ ਪ੍ਰਸਿੱਧ ਡਿਪਲੋਮਾ ਕੋਰਸ ਹੇਠ ਲਿਖੇ ਅਨੁਸਾਰ ਹਨ:

ਡਿਪਲੋਮਾ- (ਸਾਇਬਰ ਕ੍ਰਾਇਮ)
ਡਿਪਲੋਮਾ- (ਫੋਰੈਂਸਿਕ ਸਾਇੰਸ ਐਂਡ ਕ੍ਰਿਮੀਨੋਲਾਜੀ)
ਡਿਪਲੋਮਾ- ਕ੍ਰਿਮੀਨਲ ਲਾੱਅ
ਡਿਪਲੋਮਾ- ਕ੍ਰਿਮੀਨੋਲਾਜੀ ਐਂਡ ਪੇਨੋਲਾੱਜੀ

2. ਕ੍ਰਿਮੀਨੋਲਾਜੀ: ਬੈਚਲਰ ਕੋਰਸ

ਕ੍ਰਿਮੀਨੋਲਾਜੀ ’ਚ ਬੈਚਲਰ ਡਿਗਰੀ ਕੋਰਸ ਦਾ ਸਮਾਂ ਤਿੰਨ ਸਾਲ ਹੁੰਦਾ ਹੈ ਅਤੇ ਸਾਇੰਸ/ਆਰਟਸ ਵਿਸ਼ੇ ਸਮੇਤ 12ਵੀਂ ਪਾਸ ਸਟੂਡੈਂਟ ਇਹ ਕੋਰਸ ਕਰਨ ਲਈ ਇਲੀਜੀਬਲ ਹੈ

ਕ੍ਰਿਮੀਨੋਲਾਜੀ ’ਚ ਸਭ ਤੋਂ ਪ੍ਰਸਿੱਧ ਬੈਚਲਰ ਕੋਰਸ ਹੇਠ ਲਿਖੇ ਅਨੁਸਾਰ ਹੈ:

ਬੀਏ (ਫੋਰੇਂਸਿਕ ਸਾਇੰਸ ਐਂਡ ਕ੍ਰਿਮੀਨੋਲਾਜੀ)
ਕ੍ਰਿਮੀਨੋਲਾਜੀ- ਮਾਸਟਰ ਕੋਰਸ

ਕ੍ਰਿਮੀਨੋਲਾਜੀ ’ਚ ਮਾਸਟਰ ਡਿਗਰੀ ਕੋਰਸ ਦਾ ਸਮਾਂ ਦੋ ਸਾਲ ਹੁੰਦਾ ਹੈ ਅਤੇ ਸਾਇੰਸ/ਆਰਟਸ ਵਿਸ਼ੇ ਸਮੇਤ ਗ੍ਰੇਜੂਏਸ਼ਨ ਡਿਗਰੀ ਹੋਲਡਰ ਸਟੂਡੈਂਟ ਇਹ ਕੋਰਸ ਕਰਨ ਲਈ ਇਲੀਜੀਬਲ ਹੈ

ਕ੍ਰਿਮੀਨੋਲਾਜੀ ’ਚ ਸਭ ਤੋਂ ਪ੍ਰਸਿੱਧ ਮਾਸਟਰ ਕੋਰਸ ਹੇਠ ਲਿਖੇ ਅਨੁਸਾਰ ਹਨ:

ਐੱਮਏ- ਐਂਟੀ ਟੇਰੋਰਿਜ਼ਮ ਲਾਅ
ਐੱਮਏ- ਕ੍ਰਿਮੀਨੋਲਾਜੀ ਐਂਡ ਕ੍ਰਿਮੀਨਲ ਜਸਟਿਸ
ਕਰਾਇਮ ਐਂਡ ਪੋਰਟਸ- ਮਾਸਟਰ ਆਫ਼ ਲੇਜਿਸਲੇਟਿਵ ਲਾੱਅ (ਐੱਲਐੱਲਐੱਮ)
ਕ੍ਰਿਮੀਨਲ ਲਾੱਅ- ਮਾਸਟਰ ਆਫ਼ ਲੇਜਿਸਲੇਟਿਵ ਲਾੱਅ (ਐੱਲਐੱਲਐੱਮ)
ਕ੍ਰਿਮੀਨਲ ਲਾੱਅ ਐਂਡ ਕ੍ਰਿਮੀਨੋਲਾਜੀ- ਮਾਸਟਰ ਆਫ਼ ਲੇਜਿਸਲੇਟਿਵ ਲਾੱਅ (ਐੱਲਐੱਲਐੱਮ)
ਕ੍ਰਿਮੀਨੋਲਾਜੀ- ਐੱਮਐੱਸਸੀ
ਫਾਰੈਂਸਿਕ ਸਾਇੰਸ ਐਂਡ ਕ੍ਰਿਮੀਨੋਲਾਜੀ ਰਿਸਰਚ-ਐੱਮਏ
ਫਾਰੈਂਸਿਕ ਸਾਇੰਸ ਐਂਡ ਕ੍ਰਿਮੀਨੋਲਾਜੀ- ਪੋਸਟਗ੍ਰੈਜੂਏਟ ਡਿਪਲੋਮਾ

ਸਿਲੇਬਸ ’ਚ ਕੀ-ਕੀ ਸ਼ਾਮਲ:

ਕ੍ਰਿਮੀਨੋਲਾਜੀ ਤਹਿਤ ਪੁਲਿਸ ਪ੍ਰਸ਼ਾਸਨ, ਮਨੁੱਖੀ ਚਾਲ-ਚਲਣ ਆਦਿ ਦੀ ਵਿਸਥਾਰਿਤ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਅਪਰਾਧੀਆਂ ’ਤੇ ਰੋਕ ਲਾਉਣ ਲਈ ਸਾਕਸ਼ਾਂ ਅਤੇ ਸਬੂਤਾਂ ਦੇ ਵਿਸ਼ਲੇਸ਼ਣ ਦੀਆਂ ਬਾਰੀਕੀਆਂ ਦੱਸੀਆਂ ਜਾਂਦੀਆਂ ਹਨ ਇਸ ’ਚ ਪ੍ਰਮੁੱਖ ਰੂਪ ਤੋਂ ਕ੍ਰਿਮੀਨੋਲਾਜੀ ਦੇ ਸਿਧਾਂਤ, ਕ੍ਰਿਮੀਨਲ ਲਾੱਅ, ਪੁਲਿਸ-ਪ੍ਰਸ਼ਾਸਨ, ਸਮਾਜ ਸ਼ਾਸਤਰ, ਇਤਿਹਾਸ, ਅਪਰਾਧ ਦਾ ਮਨੋਵਿਗਿਆਨ ਆਦਿ ਸ਼ਾਮਲ ਕੀਤੇ ਜਾਂਦੇ ਹਨ ਜ਼ਿਕਰਯੋਗ ਇਹ ਹੈ ਕਿ ਇਸ ’ਚ ਲਗਾਤਾਰ ਹੋ ਰਹੇ ਪ੍ਰਯੋਗਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਅਪਰਾਧੀਆਂ ਦੇ ਤੇਜ਼ੀ ਨਾਲ ਵਧਦੇ ਨੈਟਵਰਕ ਅਤੇ ਸਾਇਬਰ ਅਪਰਾਧ ਨੂੰ ਦੇਖਦੇ ਹੋਏ ਇਸ ਨੂੰ ਵੀ ਪਾ ਸਿਲੇਬਸ ਦਾ ਅੰਗ ਬਣਾਇਆ ਗਿਆ ਹੈ, ਤਾਂ ਕਿ ਬਦਲਦੇ ਸਮੇਂ ਦੇ ਨਾਲ ਕ੍ਰਿਮੀਨੋਲਾਜੀ ਵੀ ਅਪਡੇਟ ਰਹੇ

ਕੌਸ਼ਲ, ਜੋ ਬਣਾਉਣਗੇ ਸਫਲ:

ਯੋਗਤਾ ਦੇ ਨਾਲ-ਨਾਲ ਕਈ ਅਜਿਹੇ ਕੌਸ਼ਲ ਵੀ ਹਨ, ਜੋ ਪੇਸ਼ੇਵਰਾਂ ਲਈ ਜ਼ਰੂਰੀ ਸਮਝੇ ਜਾਂਦੇ ਹਨ ਆਮ ਤੌਰ ’ਤੇ ਖੋਜੀ ਮਾਨਸਿਕਤਾ, ਧੀਰਜਵਾਨ, ਮਿਹਨਤੀ ਅਤੇ ਸਾਹਸਿਕ ਗੁਣ ਰੱਖਣ ਵਾਲੇ ਨੌਜਵਾਨ ਇਸ ’ਚ ਕਾਫ਼ੀ ਤਰੱਕੀ ਕਰਦੇ ਹਨ ਕ੍ਰਿਮੀਨੋਲਾਜਿਸਟ ਨੂੰ ਅੱਖ-ਕੰਨ ਖੁੱਲ੍ਹੇ ਰੱਖਣੇ ਹੁੰਦੇ ਹਨ ਸਮਾਜਿਕ ਪਰਿਵੇਸ਼ ਅਤੇ ਅੰਕੜਿਆਂ ਦਾ ਖੇਡ ਹੋਣ ਕਾਰਨ ਇਸ ’ਚ ਮਨੋਵਿਗਿਆਨ ਦੀ ਸਮਝ ਜ਼ਰੂਰੀ ਹੈ ਇਸ ਦੇ ਲਈ ਵਿਸ਼ਲੇਸ਼ਣ ਦਾ ਉੱਚ ਕੌਸ਼ਲ ਅਤੇ ਸਾਈਕੇਟ੍ਰਿਸਟ ਦਾ ਗੁਣ ਵੀ ਵਿਸ਼ੇਸ਼ ਮਾਇਨੇ ਰੱਖਦਾ ਹੈ ਇਸ ਤੋਂ ਇਲਾਵਾ ਹਰ ਸਮੇਂ ਚੁਣੌਤੀਆਂ ਨਾਲ ਜੂਝਣ ਦਾ ਜਜ਼ਬਾ ਹੋਣਾ ਚਾਹੀਦਾ ਹੈ ਅੰਕੜੇ ਇਕੱਠੇ ਕਰਨਾ ਅਤੇ ਉਨ੍ਹਾਂ ਨੂੰ ਤਰਕੀਬ ਨਾਲ ਰੱਖਣ ਦਾ ਕੌਸ਼ਲ ਵੀ ਇਸ ਪੇਸ਼ੇ ’ਚ ਕਾਫ਼ੀ ਮੱਦਦ ਪਹੁੰਚਾਉਂਦਾ ਹੈ

ਰੁਜ਼ਗਾਰ ਦੀਆਂ ਵਿਆਪਕ ਸੰਭਾਵਨਾਵਾਂ:

ਇਸ ’ਚ ਸਰਕਾਰੀ ਅਤੇ ਪ੍ਰਾਈਵੇਟ, ਦੋਵਾਂ ਖੇਤਰਾਂ ’ਚ ਮੌਕੇ ਮਿਲ ਰਹੇ ਹਨ ਸਭ ਤੋਂ ਜ਼ਿਆਦਾ ਕੰਮ ਰਿਸਰਚ ਪ੍ਰੋਜਕਟ ਦੇ ਰੂਪ ’ਚ ਮਿਲ ਰਿਹਾ ਹੈ ਇਸ ਤੋਂ ਇਲਾਵਾ ਸੀਬੀਆਈ, ਆਈਬੀ, ਨਿੱਜੀ ਚੈਨਲ, ਸਰਕਾਰੀ ਅਪਰਾਧ ਪ੍ਰਯੋਗਸ਼ਾਲਾਵਾਂ, ਪੁਲਿਸ ਪ੍ਰਸ਼ਾਸਨ, ਨਿਆਇਕ ਏਜੰਸੀਆਂ, ਭਾਰਤੀ ਸੈਨਾ, ਪ੍ਰਾਈਵੇਟ ਡਿਟੈਕਟਿਵ ਕੰਪਨੀਆਂ, ਰਿਸਰਚ ਐਨਾਲੀਸਿਸ ਵਿੰਗ ਆਦਿ ’ਚ ਰੁਜ਼ਗਾਰ ਉਪਲੱਬਧ ਹੋ ਸਕਦੇ ਹਨ ਕਿਸੇ ਯੂਨੀਵਰਸਿਟੀ ’ਚ ਟੀਚਿੰਗ ਦਾ ਕੰਮ ਵੀ ਕਰ ਸਕਦੇ ਹਨ

ਇਸ ਤੋਂ ਇਲਾਵਾ ਬੈਚਲਰ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਤੁਸੀਂ ਕਿਸੇ ਫਾਰੈਂਸਿਕ ਸਰਜਨ, ਲਾਅ ਰਿਫਾਰਮ ਰਿਸਰਚਰ, ਕਰਾਇਮ ਸੀਨ ਐਨਾਲਿਸਟ, ਡਰੱਗ ਪਾਲਿਸੀ ਐਡਵਾਇਜ਼ਰ ਆਦਿ ਦੇ ਤੌਰ ’ਤੇ ਕੰਮ ਕਰ ਸਕਦੇ ਹੋ ਆਪਣੀ ਪੀਐੱਚਡੀ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਤੁਸੀਂ ਕ੍ਰਿਮੀਨੋਲਾਜੀ ’ਚ ਕੋਰਸ ਆਫ਼ਰ ਕਰਨ ਵਾਲੇ ਕਿਸੇ ਕਾਲਜ ’ਚ ਇੱਕ ਪ੍ਰੋਫੈਸਰ ਦੇ ਤੌਰ ’ਤੇ ਵੀ ਕੰਮ ਕਰ ਸਕਦੇ ਹੋ

ਆਮਦਨੀ:

ਗੰਭੀਰਤਾਪੂਰਵਕ ਕੋਰਸ ਕਰਨ ਤੋਂ ਬਾਅਦ ਇੱਕ ਕ੍ਰਿਮੀਨੋਲਾਜਿਸਟ ਨੂੰ ਸ਼ੁਰੂਆਤੀ ਦੌਰ ’ਚ 30 ਤੋਂ 35 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਸਾਨੀ ਨਾਲ ਮਿਲ ਜਾਂਦੇ ਹਨ ਤਿੰਨ-ਚਾਰ ਸਾਲ ਦੇ ਅਨੁਭਵ ਤੋਂ ਬਾਅਦ ਉਹ 50 ਤੋਂ 55 ਹਜ਼ਾਰ ਰੁਪਏ ਹਰ ਮਹੀਨੇ ਕਮਾ ਸਕਦੇ ਹਨ ਇਸ ਤੋਂ ਇਲਾਵਾ ਇੱਕ ਫਰੀਲਾਂਸਰ ਦੇ ਰੁੂਪ ’ਚ ਕੰਮ ਕਰ ਸਕਦੇ ਹੋ

ਕੋਰਸ ਨਾਲ ਸਬੰਧਿਤ ਮੁੱਖ ਸੰਸਥਾਨ:

ਨੈਸ਼ਨਲ ਇੰਸਟੀਚਿਊਟ ਆਫ਼ ਕ੍ਰਿਮੀਨੋਲਾਜੀ ਐਂਡ ਫਾਰੈਂਸਿਕ ਸਾਇੰਸ, ਨਵੀਂ ਦਿੱਲੀ
ਲਖਨਊ ਯੂਨੀਵਰਸਿਟੀ, ਲਖਨਊ
ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ
ਪਟਨਾ ਯੂਨੀਵਰਸਿਟੀ, ਬਿਹਾਰ
ਯੂਨੀਵਰਸਿਟੀ ਆਫ਼ ਮਦਰਾਸ, ਚੇਨੱਈ
ਡਾ. ਹਰੀ ਸਿੰਘ ਗੌਰ ਯੂਨੀਵਰਸਿਟੀ, ਮੱਧ ਪ੍ਰਦੇਸ਼

ਇਨ੍ਹਾਂ ਅਹੁਦਿਆਂ ’ਤੇ ਵੀ ਮਿਲ ਸਕਦਾ ਹੈ ਕੰਮ:

  • ਕ੍ਰਾਇਮ ਇੰਟੈਲੀਜੈਂਸ
  • ਲਾੱਅ ਰਿਫਾਰਮ ਰਿਸਰਚਰ
  • ਫਾਰੈਂਸਿਕ ਐਕਸਪਰਟ
  • ਕੰਜ਼ਿਊਮਰ ਐਡਵੋਕੇਟ
  • ਡਰੱਸ ਪਾਲਿਸੀ ਐਡਵਾਈਜ਼ਰ
  • ਐਨਵਾਇਰਨਮੈਂਟ ਪ੍ਰੋਟੈਕਸ਼ਨ ਐਨਾਲਿਸਟ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!