2020-gave-sour-and-sweet-experiences

ਸਾਲ 2020 ਨੇ ਦਿੱਤੇ ਖੱਟੇ-ਮਿੱਠੇ ਅਨੁਭਵ
ਇਹ ਸਾਲ ਬੇਹੱਦ ਚੁਣੌਤੀਆਂ ਦਾ ਸਾਲ ਮੰਨਿਆ ਜਾਂਦਾ ਹੈ ਟਵੰਟੀ-ਟਵੰਟੀ ਦੇ ਨਾਂਅ ਨਾਲ ਮਸ਼ਹੂਰ ਹੋਏ ਇਸ ਸਾਲ ਨੇ ਲੋਕਾਂ ਨੂੰ ਜ਼ਿੰਦਗੀ ਦੇ ਕਈ ਖੱਟੇ-ਮਿੱਠੇ ਅਨੁਭਵਾਂ ਤੋਂ ਰੂਬਰੂ ਕਰਵਾਇਆ ਤੁਸੀਂ ਵੀ ਨਜ਼ਰ ਮਾਰੋ ਸਾਲ 2020 ਦੇ ਪਹਿਲੇ ਛੇ ਮਹੀਨਿਆਂ ’ਚ ਵਾਪਰੀਆਂ ਪ੍ਰਮੁੱਖ ਘਟਨਾਵਾਂ ’ਤੇ

ਜਨਵਰੀ 2020:

  • ਨਵੇਂ ਸਾਲ ਦੀ ਸ਼ੁਰੂਆਤ ਨਾਗਰਿਕਤਾ ਕਾਨੂੰਨ ’ਚ ਸੋਧ ਖਿਲਾਫ਼ ਦਸੰਬਰ 2019 ਤੋਂ ਜਾਰੀ ਵਿਰੋਧ ਪ੍ਰਦਰਸ਼ਨਾਂ ਵਿੱਚ ਹੋਈ ਦਿੱਲੀ ਵਿਧਾਨਸਭਾ ਚੋਣ ਵੀ ਨਜ਼ਦੀਕ ਸੀ, ਇਸ ਲਈ ਇਹ ਵਿਰੋਧ ਪ੍ਰਦਰਸ਼ਨ ਬੜਾ ਸਿਆਸੀ ਮੁੱਦਾ ਬਣ ਚੁੱਕਿਆ ਸੀ ਕੁਝ ਵਿਰੋਧੀ ਪਾਰਟੀਆਂ ਦੇ ਸ਼ਾਸ਼ਨ ਵਾਲੇ ਰਾਜਾਂ ਨੇ ਤਾਂ ਸੀਏਏ ਦੇ ਵਿਰੋਧ ’ਚ ਵਿਧਾਨਸਭਾ ਰਾਹੀਂ ਮਤਾ ਪੇਸ਼ ਕਰਵਾ ਕੇ ਨਵੀਂ ਪਰੰਪਰਾ ਸ਼ੁਰੂ ਕੀਤੀ ਸੀ
  • ਨਵੇਂ ਸਾਲ ਦੀ ਸ਼ੁਰੂਆਤ ’ਚ ਦੇਸ਼ ਨੂੰ ਸੈਨਾ ਪ੍ਰਮੁੱਖ ਦੇ ਰੂਪ ’ਚ ਮਨੋਜ ਮੁਕੰਦ ਨਰਵਣੇ ਮਿਲੇ ਤਾਂ ਦੇਸ਼ ਦੇ ਪਹਿਲੇ ਸੀਡੀਐੱਸ ਦੇ ਰੂਪ ’ਚ ਬਿਪਨ ਰਾਵਤ ਦੀ ਨਿਯੁਕਤੀ ਹੋਈ
  • ਜਨਵਰੀ ਮਹੀਨੇ ’ਚ ਹੀ ਡਬਲਿਊਐੱਚਓ ਨੇ ਸਾਲ 2020 ਨੂੰ ਨਰਸ ਅਤੇ ਦਾਈ ਸਾਲ ਐਲਾਨ ਕੀਤਾ ਵਾਕਈ ਇਹ ਸਾਲ ਇਨ੍ਹਾਂ ਦੀ ਅਣਥੱਕ ਸੇਵਾ ਕਰਨ ਵਾਲਾ ਸਾਲ ਬਣ ਗਿਆ
  • 20 ਜਨਵਰੀ ਨੂੰ ਭਾਜਪਾ ਨੇ ਰਾਸ਼ਟਰੀ ਪ੍ਰਧਾਨ ਅਹੁਦੇ ਲਈ ਜਗਤ ਪ੍ਰਕਾਸ਼ ਨੱਡਾ ਨੂੰ ਚੁਣਿਆ
  • ਜਨਵਰੀ ਮਹੀਨੇ ’ਚ ਹੀ ਬਗਦਾਦ ’ਚ ਅਮਰੀਕੀ ਹਮਲੇ ’ਚ ਈਰਾਨੀ ਸੈਨਾ ਪ੍ਰਮੁੱਖ ਕਾਸਿਮ ਸੋਲੇਮਾਨੀ ਮਾਰਿਆ ਗਿਆ
  • ਜਨਵਰੀ ਮਹੀਨੇ ਦੇ ਆਖਰ ’ਚ ਭਾਰਤ ’ਚ ਕਰੋਨਾ ਵਾਇਰਸ ਦਾ ਪਹਿਲਾ ਮਰੀਜ਼ ਕੇਰਲ ’ਚ ਸਾਹਮਣੇ ਆਇਆ ਇਸ ਤੋਂ ਬਾਅਦ ਹਵਾਈ ਅੱਡਿਆਂ ’ਤੇ ਸਕਰੀਨਿੰਗ ਜਨਵਰੀ ਅੱਧ ਤੋਂ ਹੀ ਸ਼ੁਰੂ ਕਰ ਦਿੱਤੀ
  • ਦੁਬਈ ਦੀ ਰਹਿਣ ਵਾਲੀ ਭਾਰਤੀ ਮੂਲ ਦੀ 13 ਸਾਲ ਦੀ ਲੜਕੀ ਸੁਚੇਤਾ ਸਤੀਸ਼ ਨੇ 100 ਗਲੋਬਲ ਚਾਇਲਡ ਪ੍ਰੋਡਿਜੀ ਐਵਾਰਡ ਜਿੱਤਿਆ ਉਨ੍ਹਾਂ ਨੂੰ ਲਾਇਵ ਸਿੰਗਿੰਗ ਪ੍ਰੋਗਰਾਮ ਦੌਰਾਨ ਜ਼ਿਆਦਾਤਰ ਭਾਸ਼ਾਵਾਂ ’ਚ ਗਾਉਣ ਲਈ ਸਨਮਾਨਿਤ ਕੀਤਾ ਗਿਆ
  • ਇਰਫਾਨ ਪਠਾਨ ਨੇ ਕ੍ਰਿਕਟ ਦੇ ਸਭ ਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ
  • ਭਾਰਤੀ ਨਿਸ਼ਾਨੇਬਾਜ ਸੌਰਭ ਚੌਧਰੀ ਨੇ ਭੋਪਾਲ, ਮੱਧ ਪ੍ਰਦੇਸ਼ ’ਚ 63ਵੀ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ’ਚ ਸੋਨ ਤਮਗਾ ਜਿੱਤਿਆ
  • ਨਿਊਜ਼ੀਲੈਂਡ ਦੇ ਬੱਲੇਬਾਜ਼ ਲਿਓ ਕਾਰਟਰ ਕ੍ਰਿਕਟ ਇਤਿਹਾਸ ’ਚ ਇੱਕ ਓਵਰ ’ਚ ਛੇ ਛੱਕੇ ਲਾਉਣ ਵਾਲੇ ਸੱਤਵੇਂ ਬੱਲੇਬਾਜ਼ ਬਣੇ
  • ਮਿਸ਼ਨ ਗਗਨਯਾਨ ਲਈ ਸਮੁੰਦਰੀ ਫੌਜ ਤੋਂ ਚਾਰ ਜਣਿਆ ਚੁਣਿਆ ਗਿਆ ਹੈ ਗਗਨਯਾਨ ਮਿਸ਼ਨ ਤਹਿਤ ਭਾਰਤ ਪਹਿਲੀ ਵਾਰ ਪੁਲਾੜ ਯਾਤਰੀਆਂ ਨੂੰ 2020 ’ਚ ਪੁਲਾੜ ’ਚ ਭੇਜੇਗਾ

ਫਰਵਰੀ 2020:

  • ਫਰਵਰੀ ਮਹੀਨੇ ਦੀ ਸ਼ੁਰੂਆਤ ਕੇਂਦਰੀ ਬਜ਼ਟ ਪੇਸ਼ ਕੀਤੇ ਜਾਣ ਦੇ ਨਾਲ ਹੋਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਹਾਇਕ ਬਜ਼ਟ ਪੇਸ਼ ਕੀਤਾ ਅਤੇ ਕਈ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ
  • ਸੰਸਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਅਯੋਧਿਆ ’ਚ ਰਾਮ ਮੰਦਿਰ ਨਿਰਮਾਣ ਲਈ ‘ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ’ ਨਾਮਕ ਟਰਸਟ ਦਾ ਗਠਨ ਕੀਤਾ ਹੈ
  • ਦਿੱਲੀ ਵਿਧਾਨਸਭਾ ਚੋਣਾਂ ’ਚ ਸ਼ਾਹੀਨ ਬਾਗ ਵੱਡਾ ਮੁੱਦਾ ਬਣਿਆ ਇਸ ਦੌਰਾਨ ਵਿਸ ਚੋਣ ’ਚ ਆਮ ਆਦਮੀ ਪਾਰਟੀ 63 ਸੀਟਾਂ ਹਾਸਲ ਕਰਕੇ ਸੱਤਾ ’ਚ ਵਾਪਸ ਆਈ
  • 12 ਫਰਵਰੀ 2020 ਨੂੰ ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਵਾਇਰਸ ਨੂੰ ਕੋਵਿਡ-19 ਨਾਂਅ ਦਿੱਤਾ
  • ਉੱਤਰ ਪ੍ਰਦੇਸ਼ ਦੀ ਰਾਜਧਾਨੀ ’ਚ ਡਿਫੈਂਸ ਐਕਸਪੋ ਕਰਵਾਈ, ਜਿਸ ’ਚ ਵਿਦੇਸ਼ੀ ਕੰਪਨੀਆਂ ਨੇ ਦੇਸੀ ਕੰਪਨੀਆਂ ਦੇ ਰੱਖਿਆ ਉਤਪਾਦਾਂ ਨੂੰ ਦੇਖਿਆ ਅਤੇ ਸਲਾਹਿਆ
  • ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਦਿੰਦੇ ਹੋਏ ਕਿਹਾ ਕਿ ਰਾਜਨੀਤਕ ਦਲਾਂ ਨੂੰ ਆਪਣੇ ਉਮੀਦਵਾਰਾਂ ਦਾ ਅਪਰਾਧਿਕ ਬਿਓਰਾ ਵੀ ਜਨਤਕ ਕਰਨਾ ਹੋਵੇਗਾ
  • ਬ੍ਰਿਟੇਨ ’ਚ ਹੋਈਆਂ ਸੰਸਦੀ ਚੋਣਾਂ ’ਚ ਬੋਰਿਸ ਜਾਨਸਨ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਚੁਣੇ ਗਏ, ਭਾਰਤੀ ਉਦਯੋਗਪਤੀ ਐੱਨ. ਨਰਾਇਣਮੂਰਤੀ ਦੇ ਦਾਮਾਦ ਰਿਸ਼ੀ ਸੁਨਕ ਇਸ ਸਰਕਾਰ ’ਚ ਵਿੱਤ ਮੰਤਰੀ ਬਣੇ
  • ਫਰਵਰੀ ’ਚ ਹੀ ਸੁਪਰੀਮ ਕੋਰਟ ਨੇ ਇੱਕ ਹੋਰ ਇਤਿਹਾਸਕ ਫੈਸਲਾ ਦਿੰਦੇ ਹੋਏ ਫੌਜ ’ਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮੀਸ਼ਨ ਦੇਣ ਦਾ ਆਦੇਸ਼ ਦਿੱਤਾ
  • ਫਰਵਰੀ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੂਰੇ ਟੋਲੇ ਨਾਲ ਭਾਰਤ ਦੀ ਯਾਤਰਾ ’ਤੇ ਆਏ
  • ਫਰਵਰੀ ਮਹੀਨੇ ’ਚ ਕਰੋਨਾ ਵਾਇਰਸ ਚੀਨ ਦੇ ਵੁਹਾਨ ’ਚ ਭਿਆਨਕ ਰੂਪ ਦਿਖਾਉਣ ਲੱਗਿਆ, ਸਰਕਾਰ ਨੇ ਉੱਥੇ ਫਸੇ ਹੋਏ ਆਪਣੇ ਲੋਕਾਂ ਨੂੰ ਕੱਢਣ ਦਾ ਅਭਿਆਨ ਸ਼ੁਰੂ ਕੀਤਾ
  • ਫਰਵਰੀ ਦੇ ਅੰਤ ’ਚ ਭਾਰਤ ਨੇ ਫਰਾਂਸ ਅਤੇ ਬ੍ਰਿਟੇਨ ਨੂੰ ਪਿੱਛੇ ਛੱਡਦੇ ਹੋਏ ਵਿਸ਼ਵ ਦੀ ਪੰਜਵੀਂ ਅਰਥਵਿਵਸਥਾ ਬਣਨ ਦਾ ਖਿਤਾਬ ਆਪਣੇ ਨਾਂਅ ਕੀਤਾ ਪਰ ਮਾਰਚ 2020 ਦੀ ਸ਼ੁਰੂਆਤ ਦਿੱਕਤਾਂ ਨਾਲ ਹੋਈ

ਮਾਰਚ 2020:

  • ਮਾਰਚ ’ਚ ਵੱਡੀ ਰਾਜਨੀਤਕ ਹਲਚਲ ਉਦੋਂ ਹੋਈ ਜਦੋਂ ਜਿਯੋਤਿਰਾਦਿੱਤਿਆ ਸਿੰਧੀਆ ਕਾਂਗਰਸ ਤੋਂ ਅਸਤੀਫਾ ਦੇ ਕੇ ਭਾਜਪਾ ’ਚ ਸ਼ਾਮਲ ਹੋ ਗਏ
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ 22 ਮਾਰਚ ਨੂੰ ਜਨਤਾ ਕਰਫਿਊ ਦੀ ਅਪੀਲ ਕੀਤੀ ਅਤੇ ਇਸ ਦੇ ਦੋ ਦਿਨ ਬਾਅਦ ਹੀ ਉਨ੍ਹਾਂ ਨੇ ਦੇਸ਼ ’ਚ 21 ਦਿਨਾਂ ਦੇ ਸੰਪੂਰਨ ਲਾੱਕਡਾਊਨ ਦਾ ਐਲਾਨ ਕੀਤਾ
  • ਹੁਰੂਨ ਗਲੋਬਲ ਰਿਚ ਲਿਸਟ 2020 ਤਹਿਤ ਭਾਰਤ ਅਰਬਪਤੀਆਂ ਦੇ ਮਾਮਲੇ ’ਚ ਤੀਜਾ ਦੇਸ਼ ਬਣਿਆ ਵਿਅਕਤੀਆਂ ’ਚ ਜੈਫ ਬੋਜੈੱਸ 140 ਯੂਐੱਸ ਬਿਲੀਅਨ ਡਾਲਰ ਦੀ ਸੰਪੱਤੀ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਭਾਰਤ ਤੋਂ ਮੁਕੇਸ਼ ਅੰਬਾਨੀ ਸਭ ਤੋਂ ਅਮੀਰ ਲੋਕਾਂ ਦੀ ਸੂਚੀ ’ਚ 67 ਅਮਰੀਕੀ ਡਾਲਰ ਦੀ ਸੰਪੱਤੀ ਨਾਲ ਲੈਰੀ ਪੇਜ਼ ਤੇ ਸਟੀਵ ਬਾਲਮਰ ਦੇ ਨਾਲ 9ਵੇਂ ਸਥਾਨ ’ਤੇ ਰਹੇ
  • ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 10 ਬੈਂਕਾਂ ਨੂੰ ਮਿਲਾ ਕੇ ਚਾਰ ਵੱਡੇ ਬੈਂਕ ਬਣਾਉਣ ਦੇ ਵੱਡੇ ਵਿਲਯ ਨੂੰ ਮਨਜ਼ੂਰੀ ਦਿੱਤੀ
  • ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਵੇਂ ਦਿੱਲੀ ਦੇ ਰਾਸ਼ਟਰਪਤੀ ਭਵਨ ’ਚ ਕਲਾਕਾਰਾਂ ਨੂੰ 61ਵੇਂ ਰਾਸ਼ਟਰੀ ਲਲਿਤ ਕਲਾ ਅਕਾਦਮੀ ਪੁਰਸਕਰਾਂ ਨਾਲ ਸਨਮਾਨਿਤ ਕੀਤਾ
  • ਮਲੇਸ਼ੀਆ ਦੇ ਸਾਬਕਾ ਗ੍ਰਹਿ ਮੰਤਰੀ ਮੋਇਦੀਨ ਯਾਸੀਨ ਮਲੇਸ਼ੀਆਂ ਦੇ ਨਵੇਂ ਪ੍ਰਧਾਨ ਮੰਤਰੀ ਬਣੇ
  • ਜੰਮੂ-ਕਸ਼ਮੀਰ ਦੇ ਪੁਰਾਣੇ ਜੰਮੂ ਸ਼ਹਿਰ ਦੇ ਇਤਿਹਾਸਕ ਸਿਟੀ ਚੌਂਕ ਦਾ ਨਾਂਅ ਬਦਲ ਕੇ ਭਾਰਤ ਮਾਤਾ ਚੌਂਕ ਰੱਖਿਆ ਗਿਆ
  • ਭਾਰਤ ਦੇ ਸਾਬਕਾ ਹਾਕੀ ਖਿਡਾਰੀ ਬਲਵੀਰ ਸਿੰਘ ਖੁੱਲਰ ਦਾ ਦੇਹਾਂਤ ਉਹ 1968 ਦੇ ਓਲੰਪਿਕ ’ਚ ਕਾਂਸੀ ਤਮਗਾ ਜਿੱਤਣ ਵਾਲੇ ਭਾਰਤੀ ਟੀਮ ਦਾ ਹਿੱਸਾ ਸਨ
  • ਡਿਫੈਂਡਿੰਗ ਚੈਂਪੀਅਨ ਅਸਟ੍ਰੇਲੀਆ ਨੇ ਮਹਿਲਾ ਟੀ-20 ਵਿਸ਼ਵ ਕੱਪ ਪੰਜਵੀਂ ਵਾਰ ਜਿੱਤਿਆ
  • ਗੂਗਲ ’ਤੇ ਸਾਲ 2020 ’ਚ ਮਿਊਜ਼ਿਕ ’ਚ ਟੇਲਰ ਸਵਿੱਫਟ, ਸਪੋਰਟਸ ’ਚ ਸੇਰੇਨਾ ਵਿਲੀਅਮ ਨੂੰ ਸਭ ਤੋਂ ਜ਼ਿਆਦਾ ਵਾਰ ਸਰਚ ਕੀਤਾ ਗਿਆ
  • ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਸੀਮ ਜਾਫਰ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਉਨ੍ਹਾਂ ਨੇ ਟੈਸਟ ਅਤੇ ਵਨਡੇ ’ਚ ਆਪਣਾ ਡੇਬਿਊ 2006 ’ਚ ਦੱਖਣ ਅਫਰੀਕਾ ਖਿਲਾਫ਼ ਕੀਤਾ ਸੀ
  • ਹਰਿਆਣਾ ਕੈਡਰ ਦੇ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਸੁਰਜੀਤ ਸਿੰਘ ਦੇਸਵਾਲ ਨੇ ਸਰਹੱਦੀ ਸੁਰੱਖਿਆ ਫੋਰਸ ਦੇ ਜਨਰਲ ਡਾਇਰੈਕਟਰ ਦਾ ਅਹੁਦਾ ਸੰਭਾਲਿਆ
  • ਵਿਸ਼ਵ ਚੈਂਪੀਅਨਸ਼ਿਪ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੂੰ ਚੌਥੇ ਟਾਈਮਸ ਆਫ਼ ਇੰਡੀਆ ਸਪੋਰਟਸ ਪੁਰਸਕਾਰਾਂ ’ਚ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਰਿਓ ਓਲੰਪਿਕ ਦੀ ਚਾਂਦੀ ਤਮਗਾਧਾਰੀ ਸਿੰਧੂ ਨੇ ਪਿਛਲੇ ਸਾਲ ਸਵਿੱਟਰਜ਼ਰਲੈਂਡ ਦੇ ਬਾਸੇਲ ’ਚ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਮਗਾ ਜਿੱਤਿਆ ਸੀ
  • ਮਾਰਚ ਮਹੀਨੇ ’ਚ ਮੱਧ ਪ੍ਰਦੇਸ਼ ’ਚ ਹਫ਼ਤੇ ਭਰ ਚੱਲੇ ਰਾਜਨੀਤਕ ਘਟਨਾ¬ਕ੍ਰਮ ’ਚ ਕਮਲਨਾਥ ਦੀ ਸਰਕਾਰ ਡਿੱਗ ਗਈ ਅਤੇ ਸ਼ਿਵਰਾਜ ਸਿੰਘ ਚੌਹਾਨ ਨੇ ਫਿਰ ਸਤਾ ਸੰਭਾਲੀ

ਅਪਰੈਲ 2020:

  • ਅਪਰੈਲ ਮਹੀਨੇ ਦੀ ਸ਼ੁਰੂਆਤ ’ਚ ਦਿੱਲੀ ਦੇ ਨਿਜ਼ਾਮੁਦੀਨ ਸਥਿਤ ਮਰਕਜ਼ ’ਚ ਤਬਲੀਗੀ ਜਮਾਤ ਦੇ ਮੈਂਬਰਾਂ ਦਾ ਇਕੱਠੇ ਹੋਣਾ ਅਤੇ ਉਹ ਵੀ ਲਾੱਕਡਾਊਨ ਦੌਰਾਨ, ਇਹ ਵੱਡਾ ਮੁੱਦਾ ਬਣ ਗਿਆ
  • ਅਪਰੈਲ ਦੇ ਪਹਿਲੇ ਹਫ਼ਤੇ ’ਚ ਹੀ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਕਈ ਪ੍ਰਕਾਰ ਦੀਆਂ ਰਿਆਇਤਾਂ ਦਾ ਐਲਾਨ ਕੀਤਾ ਜਿਨ੍ਹਾਂ ’ਚ ਕਰਜ਼ ਸਸਤਾ ਕਰਨ ਤੋਂ ਲੈ ਕੇ ਤਿੰਨ ਮਹੀਨੇ ਲਈ ਈਐੱਮਆਈ ਨੂੰ ਟਾਲਣ ਦੀ ਸੁਵਿਧਾ ਵੀ ਦਿੱਤੀ
  • ਪ੍ਰਧਾਨ ਮੰਤਰੀ ਨੇ ਅਪਰੈਲ ਦੇ ਪਹਿਲੇ ਹਫਤੇ ’ਚ ਦੇਸ਼ ਨੂੰ ਦਿੱਤੇ ਆਪਣੇ ਸੰਬੋਧਨ ’ਚ ਲਾੱਕਡਾਊਨ ਦੇ ਦੂਜੇ ਪੜਾਅ ਦਾ ਐਲਾਨ ਕੀਤਾ ਅਤੇ 5 ਅਪਰੈਲ ਨੂੰ ਰਾਤ 9 ਵਜੇ ਲਾਇਟਾਂ ਬੰਦ ਕਰਕੇ 9 ਮਿੰਟ ਤੱਕ ਦੀਵੇ ਜਾਂ ਮੋਮਬੱਤੀ ਨਾਲ ਰੌਸ਼ਨੀ ਕਰਨ ਦੀ ਅਪੀਲ ਕੀਤੀ
  • ਅਪਰੈਲ ’ਚ ਦੇਸ਼ ਨੇ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਪਲਾਇਨ ਉਦੋਂ ਦੇਖਿਆ ਜਦੋਂ ਲਾੱਕਡਾਊਨ ਕਾਰਨ ਰੋਜ਼ੀ-ਰੋਟੀ ਖੋਹੀ ਜਾਣ ’ਤੇ ਪ੍ਰਵਾਸੀ ਮਜ਼ਦੂਰ ਆਪਣੇ-ਆਪਣੇ ਘਰਾਂ ਵੱਲ ਨਿਕਲ ਪਏ
  • ਇਸੇ ਮਹੀਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਕੈਬਿਨਟ ਮੈਂਬਰਾਂ ਅਤੇ ਸੰਸਦਾਂ ਨੇ ਇਹ ਤੈਅ ਕੀਤਾ ਕਿ ਉਹ ਇੱਕ ਸਾਲ ਤੱਕ ਆਪਣੀ ਤਨਖਾਹ ’ਚੋਂ 30 ਪ੍ਰਤੀਸ਼ਤ ਦੀ ਕਟੌਤੀ ਕਰਵਾਉਣਗੇ ਅਤੇ ਇਹ ਰਕਮ ਕੋਵਿਡ-19 ਨਾਲ ਲੜਨ ’ਚ ਖਰਚ ਕੀਤੀ ਜਾਵੇਗੀ ਇਸੇ ਮਹੀਨੇ ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਦੀ ਪਹਿਲ ’ਤੇ ਆੱਨ-ਲਾਇਨ ਸਿੱਖਿਆ ਦੇਣ ਦਾ ਪ੍ਰੋਗਰਾਮ ਸ਼ੁਰੂ ਹੋਇਆ
  • ਅਪਰੈਲ ਮਹੀਨੇ ’ਚ ਹੀ ਕੋਰੋਨਾ ਨਾਲ ਲੜਨ ਲਈ ਭੀਲਵਾੜਾ ਮਾਡਲ ਦੀ ਚਰਚਾ ਸ਼ੁਰੂ ਹੋਈ 8 ਅਪਰੈਲ ਨੂੰ ਚੀਨ ਦੇ ਵੁਹਾਨ ’ਚ 76 ਦਿਨਾਂ ਦਾ ਲਾੱਕਡਾਊਨ ਖ਼ਤਮ ਹੋਇਆ
  • ਕੇਂਦਰ ਸਰਕਾਰ ਨੇ ਅਪਰੈਲ ਮਹੀਨੇ ’ਚ 15 ਹਜ਼ਾਰ ਕਰੋੜ ਰੁਪਏ ਦੇ ਆਰਥਿਕ ਪੈਕੇਜ਼ ਦਾ ਵੀ ਐਲਾਨ ਕੀਤਾ ਪਲਾਜ਼ਮਾ ਥੈਰੇਪੀ ਜ਼ਰੀਏ ਕੋਰੋਨਾ ਨੂੰ ਹਰਾਉਣ ਦੇ ਪ੍ਰਯੋਗ ’ਚ ਅਪਰੈਲ ’ਚ ਹੀ ਸ਼ੁਰੂ ਹੋਏ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਘੱਟੋ-ਘੱਟ ਪੱਧਰ ’ਤੇ ਪਹੁੰਚ ਗਈਆ ਕਿਉਂਕਿ ਜ਼ਿਆਦਾਤਰ ਦੇਸ਼ਾਂ ’ਚ ਲਾੱਕਡਾਊਨ ਕਾਰਨ ਮੰਗ ਹੀ ਨਹੀਂ ਸੀ
  • ਅਪਰੈਲ ਮਹੀਨੇ ’ਚ ਹੀ ਸਰਕਾਰ ਨੇ ਅਰੋਗਿਆ ਸੇਤੂ ਐਪ ਲਾਂਚ ਕੀਤੀ ਤਾਂ ਕਿ ਕੋਰੋਨਾ ਦੇ ਮਾਮਲਿਆਂ ’ਚ ਕੰਨਟੈਕਟ ਟ੍ਰੇਸਿੰਗ ਕੀਤੀ ਜਾ ਸਕੇ ਦੇਸ਼ ’ਚ ਲਾੱਕਡਾਊਨ-3 ਦਾ ਐਲਾਨ ਕੀਤਾ ਗਿਆ ਪਰ ਅਰਥਵਿਵਸਥਾ ਨੂੰ ਹੌਲੀ-ਹੌਲੀ ਖੋਲ੍ਹਣ ਦੀ ਕਵਾਇਦ ਵੀ ਸ਼ੁਰੂ ਕੀਤੀ ਗਈ
  • ਅਪਰੈਲ ਮਹੀਨੇ ’ਚ ਹੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ਼ ਦਾ ਐਲਾਨ ਕੀਤਾ ਗਿਆ ਜਿਸ ਤਹਿਤ ਗਰੀਬ ਪਰਿਵਾਰਾਂ ਨੂੰ ਤਿੰਨ ਮਹੀਨੇ ਲਈ ਮੁਫ਼ਤ ਅਨਾਜ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਇਸ ਮਹੀਨੇ ਅਮਰੀਕਾ ਨੂੰ ਭਾਰਤ ਤੋਂ ਹਾਈਡ੍ਰੋਕਸੀਕਲੋਰੋਕਵੀਨ ਦਿੱਤੇ ਜਾਣ ’ਤੇ ਵਿਵਾਦ ਵੀ ਹੋਇਆ ਇਸ ਮਹੀਨੇ ਰੈੱਡ, ਗਰੀਨ ਅਤੇ ਆਰੇਂਜ ਜੋਨ ਦਾ ਖਰੜਾ ਸਾਹਮਣੇ ਆਇਆ
  • ਵਪਾਰ ਜਗਤ ਤੋਂ ਉਦੋਂ ਵੱਡੀ ਖਬਰ ਆਈ ਜਦੋਂ ਪਤਾ ਲੱਗਿਆ ਕਿ ਫੇਸਬੁੱਕ ਨੇ ਰਿਲਾਇੰਸ ਜਿਓ ’ਚ 9.99 ਪ੍ਰਤੀਸ਼ਤ ਹਿੱਸੇਦਾਰੀ ਖਰੀਦ ਲਈ ਹੈ ਇਸ ਮਹੀਨੇ ਕੋਰੋਨਾ ਵਾਰੀਅਰਸ ਨੂੰ ਵੱਡੀ ਰਾਹਤ ਦਿੰਦੇ ਹੋਏ ਕੇਂਦਰ ਸਰਕਾਰ ਨੇ ਮਹਾਂਮਾਰੀ ਕਾਨੂੰਨ ’ਚ ਬਦਲਾਅ ਕਰਦੇ ਹੋਏ ਡਾਕਟਰਾਂ, ਸਿਹਤਕਰਮੀਆਂ ਜਾਂ ਪੁਲਿਸ ’ਤੇ ਹਮਲਾ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਦੀ ਤਜਵੀਜ਼ ਕੀਤੀ
  • ਅਪਰੈਲ ’ਚ ਹੀ ਦੇਸ਼ ’ਚੋਂ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਜਿਨ੍ਹਾਂ ’ਚ ਲਾੱਕਡਾਊਨ ਕਾਰਨ ਦੇਸ਼ ਦੀਆਂ ਪ੍ਰਮੁੱਖ ਨਦੀਆਂ ਦਾ ਜਲ ਸਾਫ਼, ਸਾਰੇ ਨਗਰਾਂ, ਮਹਾਂਨਗਰਾਂ ਦੀ ਹਵਾ ਇੱਕਦਮ ਸ਼ੁੱਧ ਹੋ ਗਈ ਸੀ

ਮਈ 2020:

  • ਮਈ ਦਾ ਪਹਿਲਾ ਦਿਨ ਭਾਵ ਮਜ਼ਦੂਰ ਦਿਵਸ ਮਜ਼ਦੂਰਾਂ ਲਈ ਵੱਡੀ ਰਾਹਤ ਲੈ ਕੇ ਆਇਆ, ਕਿਉਂਕਿ ਇਸ ਦਿਨ ਤੋਂ ਪ੍ਰਵਾਸੀ ਮਜ਼ਦੂਰਾਂ ਲਈ ਵਿਸ਼ੇਸ਼ ਰੇਲਾਂ ਦਾ ਸੰਚਾਲਨ ਸ਼ੁਰੂ ਹੋ ਗਿਆ ਜਿਸ ਨਾਲ ਵੱਖ-ਵੱਖ ਸੂਬਿਆਂ ’ਚ ਫਸੇ ਮਜ਼ਦੂਰਾਂ ਨੇ ਸੁੱਖ ਦਾ ਸਾਹ ਲਿਆ
  • ਮਈ ’ਚ ਮਹਾਂਰਾਸ਼ਟਰ ਦੀ ਉੱਦਵ ਠਾਕਰੇ ਸਰਕਾਰ ’ਤੇ ਉਦੋਂ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਜਦੋਂ ਵਿਧਾਨ ਪ੍ਰੀਸ਼ਦ ਲਈ ਨਾਮਜ਼ਦ ਹੋਣ ਦੇ ਮੁੱਖ ਮੰਤਰੀ ਦੇ ਯਤਨਾਂ ਨੂੰ ਰਾਜਪਾਲ ਨੇ ਸਫ਼ਲ ਨਹੀਂ ਹੋਣ ਦਿੱਤਾ
  • ਮਈ ’ਚ ਕਈ ਰਾਜਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜੋਨ ਨਿਰਧਾਰਤ ਕਰਨ ਦਾ ਕੰਮ ਉਨ੍ਹਾਂ ਨੂੰ ਸੌਂਪਿਆ ਜਾਵੇ ਮਈ ਮਹੀਨੇ ਤੋਂ ਹੀ ਭਾਰਤ ਸਰਕਾਰ ਨੇ ਵੰਦੇ ਭਾਰਤ ਮਿਸ਼ਨ ਜ਼ਰੀਏ ਵਿਦੇਸ਼ਾਂ ’ਚ ਫਸੇ ਮਜ਼ਦੂਰਾਂ ਦੀ ਵਾਪਸੀ ਦਾ ਵੱਡਾ ਅਭਿਆਨ ਸ਼ੁਰੂ ਹੋਇਆ
  • ਮਈ ’ਚ ਕਸ਼ਮੀਰ ਦੇ ਤਿੰਨ ਫੋਟੋ ਪੱਤਰਕਾਰਾਂ ਨੇ ਪੁਲਿਤਜਰ ਪੁਰਸਕਾਰ ਜਿੱਤਿਆ ਜਿਸ ’ਤੇ ਵਿਵਾਦ ਵੀ ਹੋਇਆ
  • ਆਂਧਰਾ ਪ੍ਰਦੇਸ਼ ’ਚ ਵਿਸ਼ਾਖਾਪਟਨਮ ’ਚ ਇੱਕ ਕੰਪਨੀ ਦੇ ਯੰਤਰ ਤੋਂ ਗੈਸ ਲੀਕ ਹੋਣ ਨਾਲ 7 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਬਿਮਾਰ ਪੈ ਗਏ
  • ਪ੍ਰਧਾਨ ਮੰਤਰੀ ਨੇ ਮਈ ਮੱਧ ’ਚ ਮੁੱਖ ਮੰਤਰੀਆਂ ਨਾਲ ਇੱਕ ਵਾਰ ਫਿਰ ਸੰਵਾਦ ਕੀਤਾ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਭਾਰਤ ਨੂੰ ਆਤਮਨਿਰਭਰ ਬਣਾਉਣ ਦਾ ਸੰਕਲਪ ਦਿਵਾਇਆ ਅਤੇ ਇੱਕ ਲੱਖ 20 ਹਜ਼ਾਰ ਕਰੋੜ ਰੁਪਏ ਦੇ ਵੱਡੇ ਆਰਥਿਕ ਪੈਕੇਜ਼ ਦਾ ਐਲਾਨ ਕੀਤਾ
  • ਗ੍ਰਹਿ ਮੰਤਰਾਲੇ ਨੇ ਇਸ ਮਹੀਨੇ ਨੈਸ਼ਨਲ ਮਾਈਗੈ੍ਰਂਟ ਇਨਫਾਰਮੇਸ਼ਨ ਸਿਸਟਮ ਦੀ ਸ਼ੁਰੂਆਤ ਵੀ ਕੀਤੀ 25 ਮਈ ਤੋਂ ਦੇਸ਼ ’ਚ ਘਰੇਲੂ ਉਡਾਨਾਂ ਸ਼ੁਰੂ ਹੋਈਆਂ ਤਾਂ ਲੋਕਾਂ ਨੂੰ ਕੁਝ ਆਸਾਨੀ ਹੋਈ
  • ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਇਸ ਮਹੀਨੇ ਡਬਲਿਊਐੱਚਓ ਕਾਰਜਕਾਰੀ ਬੋਰਡ ਦਾ ਡਾਇਰੈਕਟਰ ਵੀ ਚੁਣਿਆ ਗਿਆ
  • ਇਸ ਮਹੀਨੇ ਚੀਨ ਨਾਲ ਐੱਲਏਸੀ ’ਤੇ ਤਣਾਅ ਸ਼ੁਰੂ ਹੋਇਆ ਅਤੇ ਨੇਪਾਲ ਨੇ ਵੀ ਅੱਖਾਂ ਦਿਖਾਉਂਦੇ ਹੋਏ ਆਪਣੇ ਮੈਪ ’ਚ ਬਦਲਾਅ ਕਰਦੇ ਹੋਏ ਉਸ ’ਚ ਤਿੰਨ ਭਾਰਤੀ ਖੇਤਰਾਂ ਨੂੰ ਸ਼ਾਮਲ ਕਰ ਲਿਆ ਜੰਮੂ-ਕਸ਼ਮੀਰ ’ਚ ਨਵੀਂ ਡੋਮੀਸਾਇਲ ਨੀਤੀ ਵੀ ਇਸ ਮਹੀਨੇ ਸੂਚਿਤ ਕਰ ਦਿੱਤੀ ਗਈ
  • ਛੱਤੀਸਗੜ੍ਹ ’ਚ ਮੁੱਖ ਮੰਤਰੀ ਭੂਪੇਸ਼ ਬਘੇਲ ਨੇ 5700 ਕਰੋੜ ਰੁਪਏ ਦੀ ਰਾਜੀਵ ਗਾਂਧੀ ਕਿਸਾਨ ਨਿਆਂ ਯੋਜਨਾ ਦੀ ਸ਼ੁਰੂਆਤ ਕੀਤੀ
  • ਮਈ ’ਚ ਛੱਤੀਸਗੜ੍ਹ ਦੇ ਪਹਿਲੇ ਮੁੱਖ ਮੰਤਰੀ ਅਜੀਤ ਜੋਗੀ, ਪ੍ਰਸਿੱਧ ਹਾਕੀ ਖਿਡਾਰੀ ਬਲਵੀਰ ਸਿੰਘ ਸੀਨੀਅਰ ਅਤੇ ਪ੍ਰਸਿੱਧ ਜਿਯੋਤਿਸ਼ੀ ਬੇਜ਼ਾਨ ਦਾਰੂਵਾਲਾ ਦਾ ਵੀ ਦੇਹਾਂਤ ਹੋ ਗਿਆ
  • ਮਈ ’ਚ ਹੀ ਦੇਸ਼ ਦੇ ਕੁਝ ਰਾਜਾਂ ’ਚ ਟਿੱਡਿਆਂ ਦੇ ਹਮਲੇ ਦੀ ਸ਼ੁਰੂਆਤ ਹੋਈ, ਜੋ ਕਿ ਹੁਣ ਤੱਕ ਜਾਰੀ ਹੈ
  • 8 ਮਈ, 2020 ਨੂੰ ਰੱਖਿਆ ਮੰਤਰਾਲੇ ਨੇ ਟਾਟਾ ਪਾਵਰ ਐੱਸਈਡੀ ਨਾਲ ਭਾਰਤੀ ਹਵਾਈ ਸੈਨਾ ਦੀ 37 ਏਅਰ ਫੀਲਡ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਲਈ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ ਇਸ ਯੋਜਨਾ ਦੀ ਲਾਗਤ ਲਗਭਗ 1200 ਕਰੋੜ ਰੁਪਏ ਹੈ
  • ਗਿਲਗਿਤ-ਬਾਲਿਟਸਤਾਨ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਦੇ ਉੱਤਰ-ਪੱਛਮੀ ਉਪਖੰਡ ’ਚ ਰਿਹਾ ਹੈ, ਜਦਕਿ ਭਾਰਤ ਨੇ ਹਮੇਸ਼ਾ ਪੂਰੇ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦੇ ਹਿੱਸੇ ਦੇ ਰੂਪ ’ਚ ਦਾਅਵਾ ਕੀਤਾ ਹੈ
  • ਵਿਸ਼ਵ ਬੈਂਕ ਨੇ ਭਾਰਤ ਨੂੰ ਕੋਰੋਨਾ ਦਾ ਮੁਕਾਬਲਾ ਕਰਨ ਲਈ 1 ਬਿਲੀਅਨ ਡਾਲਰ ਦੇ ਪੈਕੇਜ਼ ਦਾ ਐਲਾਨ ਕੀਤਾ
  • 14 ਮਈ, 2020 ਨੂੰ ਖੇਤੀ ਮੰਤਰਾਲੇ ਨੇ ਪੀਐੱਮ-ਕਿਸਾਨ ਯੋਜਨਾ ਤਹਿਤ 18,517 ਕਰੋੜ ਰੁਪਏ ਜਾਰੀ ਕੀਤੇ
  • ਬੈਂਗੂਲੁਰੂ ਦੇ ਕੇਂਪੇਗੋਡਾ ਅੰਤਰਾਸ਼ਟਰੀ ਹਵਾਈ ਅੱਡੇ ਨੂੰ ਗਾਹਕਾਂ ਦੀ ਪਸੰਦ ’ਤੇ ਭਾਰਤ ਤੇ ਮੱਧ ਏਸ਼ੀਆ ਦਾ ਸਰਵੋਤਮ ਖੇਤਰੀ ਹਵਾਈ ਅੱਡਾ ਚੁਣਿਆ ਗਿਆ ਹੈ

ਜੂਨ 2020

  • ਇੱਕ ਜੂਨ ਨੂੰ ਮਸ਼ਹੂਰ ਸੰਗੀਤਕਾਰ ਜੋਡੀ ਸਾਜ਼ਿਦ-ਵਾਜ਼ਿਦ ਦੇ ਵਾਜ਼ਿਦ ਦਾ ਦੇਹਾਂਤ ਹੋ ਗਿਆ
  • ਰੇਲਵੇ ਨੇ ਇੱਕ ਜੂਨ ਤੋਂ ਕੁਝ ਵਿਸ਼ੇਸ਼ ਰੇਲਾਂ ਦੀ ਸੁਵਿਧਾ ਸ਼ੁਰੂ ਕੀਤੀ ਜਿਸ ਨਾਲ ਲਾੱਕਡਾਊਨ ਦੌਰਾਨ ਜਿੱਥੇ ਵੀ ਫਸੇ ਲੋਕ ਆਪਣੇ ਘਰਾਂ ਨੂੰ ਵਾਪਸ ਜਾ ਸਕਣ
  • ਤੂਫਾਨ ਨਿਸਰਗ ਨਾਲ ਮਹਾਂਰਾਸ਼ਟਰ ਅਤੇ ਗੁਜਰਾਤ ’ਚ ਕੁਝ ਨੁਕਸਾਨ ਹੋਇਆ ਪਰ ਮੌਸਮ ਵਿਗਿਆਨ ਵਿਭਾਗ ਦੀ ਸਮੇਂ ’ਤੇ ਮਿਲੀਆਂ ਸੂਚਨਾਵਾਂ ਦੇ ਚੱਲਦਿਆਂ ਵੱਡਾ ਨੁਕਸਾਨ ਟਾਲ ਦਿੱਤਾ ਗਿਆ
  • ਜੂਨ ਮਹੀਨੇ ’ਚ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਚੁਣਿਆ ਗਿਆ
  • ਪ੍ਰਸਿੱਧ ਨਿਰਮਾਤਾ ਬਾਸੂ ਚਟਰਜ਼ੀ ਦਾ ਇਸ ਮਹੀਨੇ ਦੇਹਾਂਤ ਹੋ ਗਿਆ ਤਾਂ ਫਿਲਮ ਅਦਾਕਾਰ ਸ਼ੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਮੁੰਬਈ ਸਥਿਤ ਘਰ ਖੁਦਕੁਸ਼ੀ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ
  • ਜੂਨ ਦੇ ਦੂਜੇ ਹਫ਼ਤੇ ਤੋਂ ਦੇਸ਼ ਦੇ ਸਾਰੇ ਧਾਰਮਿਕ ਸਥਾਨਾਂ, ਸ਼ਾਪਿੰਗ ਕੰਪਲੈਕਸ ਅਤੇ ਰੈਸਟੋਰੈਂਟਾਂ ਨੂੰ ਖੋਲ੍ਹਣ ਦੀ ਇਜਾਜ਼ਤ ਮਿਲ ਗਈ
  • ਜੂਨ ਮੱਧ ’ਚ ਭਾਰਤ ਅਤੇ ਚੀਨ ’ਚ ਗਲਵਾਨ ਘਾਟੀ ’ਚ ਹੋਈ ਹਿੰਸਕ ਝੜਪ ’ਚ ਭਾਰਤ ਦੇ 20 ਜਵਾਨਾਂ ਦੇ ਸ਼ਹੀਦ ਹੋਣ ਨਾਲ ਦੋਵਾਂ ਦੇਸ਼ਾਂ ’ਚ ਤਨਾਅ ਵਧ ਗਿਆ
  • ਪ੍ਰਧਾਨ ਮੰਤਰੀ ਨੇ ਜੂਨ ਮੱਧ ’ਚ ਮੁੱਖ ਮੰਤਰੀਆਂ ਨਾਲ ਇੱਕ ਵਾਰ ਫਿਰ ਸੰਵਾਦ ਕੀਤਾ ਅਤੇ ਕੋਵਿਡ-19 ਦੀ ਸਥਿਤੀ ’ਤੇ ਚਰਚਾ ਕੀਤੀ ਪ੍ਰਧਾਨ ਮੰਤਰੀ ਨੇ ਚੀਨ ਦੇ ਮੁੱਦੇ ’ਤੇ ਸਾਰੇ ਦਲਾਂ ਦੀ ਬੈਠਕ ਦੀ ਵੀ ਅਪੀਲ ਕੀਤੀ ਇਸ ਦੌਰਾਨ ਸਪੱਸ਼ਟ ਕਰ ਦਿੱਤਾ ਕਿ ਨਾ ਤਾਂ ਕੋਈ ਭਾਰਤੀ ਸਰਹੱਦ ’ਚ ਆਇਆ ਹੈ ਅਤੇ ਨਾ ਹੀ ਸਾਡੀ ਕੋਈ ਪੋਸਟ ਕਿਸੇ ਦੇ ਕਬਜ਼ੇ ’ਚ ਹੈ
  • ਪ੍ਰਧਾਨ ਮੰਤਰੀ ਨੇ ਇਸ ਮਹੀਨੇ ਪ੍ਰਵਾਸੀ ਮਜ਼ਦੂਰਾਂ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਰੁਜ਼ਗਾਰ ਅਭਿਆਨ ਦੀ ਸ਼ੁਰੂਆਤ ਕੀਤੀ
  • ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮਹੀਨੇ ਰੂਸ ਦੀ ਯਾਤਰਾ ਕੀਤੀ ਅਤੇ ਉੱਥੇ ਵਿਕਟਰੀ-ਡੇ ਪਰੇਡ ’ਚ ਹਿੱਸਾ ਲੈਣ ਤੋਂ ਇਲਾਵਾ ਦੋਪੱਖੀ ਮੁੱਦਿਆਂ ’ਤੇ ਚਰਚਾ ਕੀਤੀ
  • ਕੋਰੋਨਾਕਾਲ ’ਚ ਅੰਤਰਾਸ਼ਟਰੀ ਯੋਗਾ ਦਿਵਸ ਇਸ ਵਾਰ ਲੋਕਾਂ ਨੇ ਘਰ ’ਚ ਰਹਿ ਕੇ ਹੀਮਨਾਇਆ
  • ਰਾਜਨਾਇਕ ਅਤੇ ਵਿਦੇਸ਼ ਮੰਤਰਾਲੇ ਦੇ ਸਾਬਕਾ ਬੁਲਾਰੇ ਰਵੀਸ਼ ਕੁਮਾਰ ਨੂੰ ਫਿਨਲੈਂਡ ’ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ
  • ਮਹੀਨੇ ਦੇ ਅੰਤ ’ਚ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਇੱਕ ਵਾਰ ਫਿਰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਦਾਇਰਾ ਨਵੰਬਰ ਦੇ ਅੰਤ ਤੱਕ ਵਧਾਉਣ ਦਾ ਐਲਾਨ ਕੀਤਾ ਇਸ ਮਹੀਨੇ ਦੇ ਅੰਤ ’ਚ ਭਾਰਤ ਸਰਕਾਰ ਨੇ ਚੀਨ ਦੇ 59 ਮੋਬਾਇਲ ਐਪਾਂ ਨੂੰ ਪਾਬੰਦੀਸ਼ੁਦਾ ਐਲਾਨ ਦਿੱਤਾ ਕਿਉਂਕਿ ਇਹ ਭਾਰਤੀਆਂ ਦਾ ਡੇਟਾ ਚੋਰੀ ਕਰ ਰਹੇ ਸਨ

…ਅੱਗੇ
ਕੋਰੋਨਾ ਦੇ ਸਾਏ ’ਚ ਗੁਜਰਿਆ ਟਵੰਟੀ-20 21ਵੀਂ ਸਦੀ ਦਾ ਦੂਜਾ ਦਹਾਕਾ ਬੇਸ਼ੱਕ ਨਵੀਆਂ ਉਮੀਦਾਂ ਦੇ ਨਾਲ ਸ਼ੁਰੂ ਹੋਇਆ ਸੀ, ਪਰ ਇਸ ਦਾ ਅੰਤ ਸਾਲ 2020 ਕੋਰੋਨਾ ਵਰਗੀ ਮਹਾਂਮਾਰੀ ਦੇ ਚੱਲਦਿਆਂ ਪੂਰੀ ਦੁਨੀਆਂ ’ਚ ਆਫ਼ਤ ਦੇ ਦੌਰ ’ਚ ਹੀ ਗੁਜ਼ਰਿਆ ਹਾਲਾਂਕਿ ਇਸ ਸਾਲ ’ਚ ਕਈ ਉਪਲੱਬਧੀਆਂ ਵੀ ਹਾਸਲ ਹੋਈਆਂ ਅਜਿਹੀਆਂ ਹੀ ਖੱਟੀਆਂ-ਮਿੱਠੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ

ਜੁਲਾਈ 2020

  • ਮੁੰਬਈ ਸਥਿਤ ਭਾਰਤੀ ਬਹੁਰਾਸ਼ਟਰੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐੱਲ) 12 ਲੱਖ ਕਰੋੜ ਰੁਪਏ ਦੇ ਮੁੱਲ ਨੂੰ ਛੂਹਣ ਵਾਲੀ ਭਾਰਤੀ ਕੰਪਨੀ ਬਣੀ
  • ਪੋਲੈਂਡ ਦੇ ਰਾਸ਼ਟਰਪਤੀ ਏਂਡੇਜ ਦੁਡਾ ਨੇ 2020 ਰਾਸ਼ਟਰਪਤੀ ਚੋਣ ’ਚ ਜਿੱਤ ਹਾਸਲ ਕੀਤੀ
  • ਗੁਰੂਪ੍ਰਿਆ ਪੁਲ ਦੇ 2 ਸਾਲ ਬਾਅਦ, ਓੜੀਸ਼ਾ ਦੇ ਸਵਾਭੀਮਾਨ ਆਂਚਲ ’ਚ ਪਹਿਲੀ ਬੱਸ ਸੇਵਾ ਸ਼ੁਰੂ ਹੋਈ
  • ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ’ਚ ਭਾਰਤ ਦੀ ਪਹਿਲੀ ਸੂਬਾ ਪੱਧਰੀ ਈ-ਲੋਕ ਅਦਾਲਤ ਦੀ ਸ਼ੁਰੂਆਤ ਹੋਈ
  • ਹਿਮਾਚਲ ਦੇ ਹਮੀਰਪੁਰ ਜ਼ਿਲ੍ਹੇ ਦੇ ਨਾਦੌਨ ਪੁਲਿਸ ਥਾਣਾ ਨੂੰ ਦੇਸ਼ ਦੇ ਸਰਵੋਤਮ ਪੁਲਿਸ ਥਾਣਿਆਂ ’ਚ ਸਥਾਨ ਮਿਲਿਆ
  • ਮੱਧਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ’ਚ ਏਸ਼ੀਆ ਦਾ ਸਭ ਤੋਂ ਵੱਡਾ ਸੌਰ ਊਰਜਾ ਪਲਾਂਟ ਸਥਾਪਿਤ ਕੀਤਾ ਗਿਆ
  • ਤਮਿਲਨਾਡੂ ਦੇ ਜੀ. ਅਕਾਸ਼ ਦੇਸ਼ ਦੇ 66ਵੇਂ ਸ਼ਤਰੰਜ ਗਰੈਂਡਮਾਸਟਰ ਬਣੇ

ਅਗਸਤ 2020

  • ਕੇਂਦਰ ਸਰਕਾਰ ਨੇ 29 ਜੁਲਾਈ 2020 ਨੂੰ ਅਨਲਾੱਕ-3 ਦੀ ਗਾਈਡਲਾਇਨਜ਼ ਜਾਰੀ ਕੀਤੀ ਇਸ ’ਚ ਸਕੂਲ, ਕਾਲਜ, ਸਿਨੇਮਾ ਹਾਲ, ਮਾਲ ਨੂੰ ਖੋਲ੍ਹੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਹਿਲੀ ਵਾਰ ਯੋਗ ਸੰਸਥਾਨਾਂ ਅਤੇ ਜਿੰਮ ਨੂੰ 5 ਅਗਸਤ ਨੂੰ ਖੋਲ੍ਹਣ ਦੀ ਇਜ਼ਾਜਤ ਦਿੱਤੀ
  • ਰਾਫੇਲ ਲੜਾਕੂ ਜਹਾਜ਼ ਅੰਬਾਲਾ ਏਅਰਬੈਸ ’ਚ ਸੁਰੱਖਿਅਤ ਲੈਂਡ ਕੀਤੇ
  • ਲੀਵਰਪੂਲ ਨੇ 2019-20 ਇੰਗਲਿਸ਼ ਪ੍ਰੀਮੀਅਰ ਲੀਗ ਦਾ ਖ਼ਿਤਾਬ ਜਿੱਤਿਆ
  • ਦੁਨੀਆ ਦੀ ਪਹਿਲੀ ਯੋਗ ਯੂਨੀਵਰਸਿਟੀ ਅਮਰੀਕਾ ਦੇ ਲਾੱਸ ਏਨਜਲਿਸ ਸ਼ਹਿਰ ’ਚ ਸ਼ੁਰੂ ਕੀਤੀ ਗਈ, ਜਿਸ ਦਾ ਨਾਂਅ ‘ਵਿਵੇਕਾਨੰਦ ਯੋਗ ਯੂਨੀਵਰਸਿਟੀ’ ਰੱਖਿਆ ਗਿਆ
  • ਭਾਰਤੀ ਅਰਥਸ਼ਾਸਤਰੀ ਅਤੇ ਨੋਬੇਲ-ਪੁਰਸਕਾਰ ਜੇਤੂ ਅਮਰਤਯ ਸੇਨ ਨੇ ਜਰਮਨ ਬੁੱਕ ਟਰੇਡ ਦਾ ਵੱਕਾਰੀ ਸ਼ਾਂਤੀ ਪੁਰਸਕਾਰ ਜਿੱਤਿਆ
  • 192 ਵੋਟਾਂ ’ਚੋਂ 184 ਵੋਟਾਂ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਦੋ ਸਾਲ ਦੇ ਸਮੇਂ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੈੱਨਸੀ) ਦਾ ਇੱਕ ਗੈਰ-ਸਥਾਈ ਮੈਂਬਰ ਬਣਿਆ

ਸਤੰਬਰ 2020

  • ਭਾਰਤੀ ਫੌਜ ਨੇ ਪੈਂਗੋਂਗ ਖੇਤਰ ’ਚ ਘੁਸਪੈਠ ਨੂੰ ਚੀਨ ਦੀ ਸਾਜਿਸ਼ ਨਾਕਾਮ ਕੀਤੀ
  • ਹਾਈਕੋਰਟ ਨੇ ਅਪਮਾਨਜਨਕ ਟਵੀਟ ’ਤੇ ਅਪਰਾਧਿਕ ਉਲੰਘਣਾ ਦੇ ਦੋਸ਼ੀ ਪ੍ਰਸ਼ਾਂਤ ਭੂਸ਼ਣ ਨੂੰ ਸਜ਼ਾ ਸੁਣਾਉਂਦੇ ਹੋਏ ਉਨ੍ਹਾਂ ’ਤੇ ਇੱਕ ਰੁਪਏ ਦਾ ਸੰਕੇਤਿਕ ਜ਼ੁਰਮਾਨਾ ਕੀਤਾ
  • ਭਾਰਤ ਰਤਨ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ 84 ਸਾਲ ਦੀ ਉਮਰ ’ਚ ਸੈਨਾ ਦੇ ਇੱਕ ਹਸਪਤਾਲ ’ਚ ਦੇਹਾਂਤ ਹੋਇਆ
  • ਕੋਰੋਨਾ ਸੰਕਟ ’ਚ ਦੇਸ਼ ਦੀ ਅਰਥਵਿਵਸਥਾ ’ਚ ਚਾਲੂ ਵਿੱਤ ਸਾਲ ਦੀ ਪਹਿਲੀ ਤਿਮਾਹੀ ’ਚ ਰਿਕਾਰਡ 23.9 ਪ੍ਰਤੀਸ਼ਤ ਦੀ ਰਿਕਾਰਡ ਗਿਰਾਵਟ ਆਈ
  • ਪਾਕਿਸਤਾਨ ਨੇ ਗਿਲਗਿਤ-ਬਾਲਟਿਸਤਾਨ ਦੇ ਦਰਜ਼ੇ ਨੂੰ ਵਧਾ ਕੇ ਇਸ ਨੂੰ ਇੱਕ ਪੂਰਨ ਸਟੇਟ ਬਣਾਉਣ ਦਾ ਫੈਸਲਾ ਕੀਤਾ
  • ਯੋਸ਼ਿਹਿਦੇ ਸੁਗਾ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ
  • ਸ਼ਿਵਾਂਗੀ ਸਿੰਘ ਨੇ ਰਚਿਆ ਇਤਿਹਾਸ, ਰਾਫੇਲ ਦੀ ਪਹਿਲੀ ਮਹਿਲਾ ਪਾਇਲਟ ਬਣੀ
  • ਬਾਬਰੀ ਮਸਜਿਦ ਢਾਹੁਣ ਮਾਮਲੇ ’ਚ ਲਖਨਊ ਦੀ ਸਪੈਸ਼ਲ ਸੀਬੀਆਈ ਕੋਰਟ ’ਚ ਮਾਮਲੇ ’ਤੇ ਫੈਸਲਾ ਸੁਣਾਉਂਦੇ ਹੋਏ 32 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ ਇਸ ਕੇਸ ਦੀ ਚਾਰਜਸ਼ੀਟ ’ਚ ਬੀਜੇਪੀ ਦੇ ਐੱਲਕੇ ਆਡਵਾਨੀ, ਮੁਰਲੀ ਮਨੋਹਰ ਜੋਸ਼ੀ, ਓਮਾ ਭਾਰਤੀ, ਕਲਿਆਣ ਸਿੰਘ ਸਮੇਤ ਕੁੱਲ 49 ਦਾ ਨਾਂਅ ਸ਼ਾਮਲ ਸੀ
  • 30 ਸਤੰਬਰ 2020 ਨੂੰ ਭਾਰਤ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਸਾਇਲ ਦਾ ਸਫ਼ਲ ਪ੍ਰੀਖਣ ਕੀਤਾ ਗਿਆ

ਅਕਤੂਬਰ 2020

  • ਅਯੋਧਿਆ ਦੇ ਢਾਹੁਣ ਮਾਮਲੇ ਦੇ 32 ਜਣਿਆਂ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 28 ਸਾਲ ਬਾਅਦ ਬਰੀ ਕੀਤਾ ਇਹ ਫੈਸਲਾ ਦੇਣ ਤੋਂ ਬਾਅਦ ਜੱਜ ਐੱਸਕੇ ਯਾਦਵ ਰਿਟਾਇਰ ਹੋ ਗਏ
  • ਅਮਰੀਕਾ ਦੀ ਕਵਿਤਰੀ ਲੁਇਸ ਗਲੂਕ ਨੂੰ ਇਸ ਸਾਲ ਦੇ ਸਾਹਿਤ ’ਚ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ
  • 8 ਅਕਤੂਬਰ 2020 ਨੂੰ ਭਾਰਤ ਦੇ ਖਾਦ ਅਤੇ ਸਪਲਾਈ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਸਥਾਪਨਾ ਕਰਤਾ ਰਾਮਵਿਲਾਸ ਪਾਸਵਾਨ ਦਾ 74 ਸਾਲ ਦੀ ਉਮਰ ’ਚ ਦੇਹਾਂਤ ਹੋਇਆ
  • 12 ਅਕਤੂਬਰ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਮਾਤਾ ਵਿਜੈ ਰਾਜੇ ਸਿੰਧੀਆ ਦੇ ਸਨਮਾਨ ’ਚ 100 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ
  • ਅਰਥਸ਼ਾਸਤਰ ਦੇ ਖੇਤਰ ’ਚ ਯੋਗਦਾਨ ਦੇਣ ਲਈ ਦੋ ਵਿਗਿਆਨਕਾਂ ਪਾਲ ਆਰ ਮਿਲਗ੍ਰੋ ਅਤੇ ਰੋਬਰਟ ਬੀ ਵਿਲਸਨ ਨੂੰ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਹੋਇਆ
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਦੇ ਥੋਲਾਂਗ ’ਚ ਅਟਨ ਸੁਰੰਗ ਦਾ ਉਦਘਾਟਨ ਕੀਤਾ, ਜਿਸ ਨਾਲ ਮਨਾਲੀ ਅਤੇ ਲੇਹ ਦੇ ਵਿੱਚ 46 ਕਿਲੋਮੀਟਰ ਦੀ ਦੂਰੀ ਘੱਟ ਹੋ ਗਈ
  • 16 ਅਕਤੂਬਰ 2020 ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇਸ਼ਾਂ ਦੇ ਨਿਆਂ ਮੰਤਰੀਆਂ ਦੀ ਸੱਤਵੀਂ ਬੈਠਕ ਹੋਈ ਬੈਠਕ ਦੀ ਮੇਜ਼ਬਾਨੀ ਭਾਰਤ ਵੱਲੋਂ ਕੀਤੀ ਗਈ
  • 20 ਅਕਤੂਬਰ 2020 ਨੂੰ ਪੰਜਾਬ ਦੀ ਵਿਧਾਨ ਸਭਾ ’ਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਪ੍ਰਭਾਵ ਰਹਿਤ ਕਰਨ ਲਈ ਬਿੱਲ ਪਾਸ ਕਰ ਦਿੱਤਾ ਗਿਆ ਪੰਜਾਬ ਨਵੇਂ ਖੇਤੀ ਕਾਨੂੰਨ ਨੂੰ ਪ੍ਰਭਾਵ ਰਹਿਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ
  • 28 ਅਕਤੂਬਰ ਨੂੰ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪੰਜਾਬ-ਹਰਿਆਣਾ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਰੇਲਵੇ ਟਰੇਕ ’ਤੇ ਮੋਰਚਾ ਲਾ ਕੇ ਬੈਠੇ
  • 29 ਅਕਤੂਬਰ 2020 ਨੂੰ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੁਭਾਈ ਪਟੇਲ ਦਾ ਦੇਹਾਂਤ ਹੋ ਗਿਆ ਉਹ 92 ਸਾਲ ਦੇ ਸਨ
  • ਕੇਂਦਰੀ ਸੜਕ ਆਵਾਜਾਈ, ਰਾਜਮਾਰਗ ਮੰਤਰੀ, ਨੀਤਿਨ ਗੜਕਰੀ ਨੇ 26 ਅਕਤੂਬਰ 2020 ਨੂੰ ਉੱਤਰ ਪ੍ਰਦੇਸ਼ ’ਚ 16 ਰਾਸ਼ਟਰੀ ਰਾਜਮਾਰਗ ਯੋਜਨਾਵਾਂ ਦਾ ਉਦਘਾਟਨ ਕੀਤਾ
  • ਨੋਬੇਲ ਸ਼ਾਂਤੀ ਪੁਰਸਕਾਰ 2021 ਲਈ ਇਜ਼ਰਾਇਲੀ ਪ੍ਰਧਾਨ ਮੰਤਰੀ ਅਤੇ ਅਬੂਧਾਬੀ ਦੇ ਕਰਾਊਨ ਪ੍ਰਿੰਸ ਦਾ ਨਾਂਅ ਨਾਮਜ਼ਦ ਕੀਤਾ
  • ਪ੍ਰਸਿੱਧ ਫੁੱਟਬਾਲ ਖਿਡਾਰੀ ਡਿੲਗੋ ਮਾਰਾਡੋਨਾ ਦਾ 60 ਸਾਲ ਦੀ ਉਮਰ ’ਚ ਕਾਰਡੀਏਕ ਅਰੇਸਟ ਕਾਰਨ ਦੇਹਾਂਤ ਹੋਇਆ
  • ਕੋਵਿਡ ਤੋਂ ਬਾਅਦ ਹੋਈਆਂ ਸਿਹਤ ਸਮੱਸਿਆਵਾਂ ਕਾਰਨ ਸਾਬਕਾ ਕਾਂਗਰਸੀ ਆਗੂ ਤੇ ਰਾਜਸਭਾ ਸਾਂਸਦ ਅਹਿਮਦ ਪਟੇਲ ਦਾ 71 ਸਾਲ ਦੀ ਉਮਰ ’ਚ ਦੇਹਾਂਤ ਹੋਇਆ
  • ਅਸਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਦੇਹਾਂਤ ਹੋਇਆ
  • ਮੱਲਿਆਲਮ ਫਿਲਮ ਜੱਲੀਕੱਟੂ ਨੂੰ ਵਿਦੇਸ਼ੀ ਭਾਸ਼ਾ ਦੀ ਫਿਲਮ ਸ਼੍ਰੇਣੀ ’ਚ ਆਸਕਰ ਲਈ ਚੁਣਿਆ ਗਿਆ
  • ਆਰਬੀਆਈ ਨੇ ਟਵਿੱਟਰ ’ਤੇ ਫਾਲੋਓਵਰਸ ਦੀ ਗਿਣਤੀ 10 ਲੱਖ ਦੇ ਪਾਰ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ
  • ਪੀਐੱਮ ਮੋਦੀ ਅਤੇ ਭੂਟਾਨ ਦੇ ਮੁੱਖ ਮੰਤਰੀ ਨੇ ਰੁਪੈ ਕਾਰਡ ਦਾ ਦੂਸਰਾ ਸੰਸਕਰਨ ਲਾਂਚ ਕੀਤਾ
  • ਕੇਂਦਰ ਸਰਕਾਰ ਨੇ ਗਿਰਝਾਂ ਨੂੰ ਬਚਾਉਣ ਲਈ ਪੰਜ ਸਾਲ ਦੀ ਯੋਜਨਾ ਸ਼ੁਰੂ ਕੀਤੀ
  • ਸਪੇਸਐਕਸ ਅਤੇ ਨਾਸਾ ਨੇ ਚਾਰ ਪੁਲਾੜ ਯਾਤਰੀਆਂ ਨੂੰ ਪਹਿਲਾਂ ਆਪਰੇਸ਼ਨਲ ਮਿਸ਼ਨ ’ਤੇ ਪੁਲਾੜ ’ਚ ਭੇਜਿਆ
  • ਰੇਨੂੰ ਦੇਵੀ ਬਿਹਾਰ ਦੀ ਪਹਿਲੀ ਮਹਿਲਾ ਉਪ-ਮੁੱਖ ਮੰਤਰੀ ਬਣੀ
  • ਨੀਤਿਸ਼ ਕੁਮਾਰ ਨੇ 7ਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ
  • ਮੁੁੰਬਈ ਇੰਡੀਅਨਜ਼ ਨੇ ਪੰਜਵੀਂ ਵਾਰ ਆਈਪੀਐੱਲ ਦਾ ਖਿਤਾਬ ਜਿੱਤਿਆ
  • ਡੈਮੋ¬ਕ੍ਰੇਟਿਕ ਉਪਰਾਸ਼ਟਰਪਤੀ ਉਮੀਦਵਾਰ ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਮਹਿਲਾ, ਪਹਿਲੀ ਅਸ਼ਵੇਤ ਅਤੇ ਪਹਿਲੀ ਦੱਖਣ ਏਸ਼ੀਆਈ ਉੱਪ ਰਾਸ਼ਟਰਪਤੀ ਚੁਣੀ ਗਈ
  • ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਦਿੱਲੀ ’ਚ ਪੱਕਾ ਮੋਰਚਾ ਲਾਇਆ

ਦਸੰਬਰ 2020

  • ਸੀਰਮ ਨੇ ਭਾਰਤੀ ਦਵਾਈ ਜਨਰਲ ਡਾਇਰੈਕਟਰ ਤੋਂ ਆਪਣੀ ਕੋਰੋਨਾ ਵੈਕਸੀਨ ‘ਕੋਵੀਸ਼ੀਲਡ’ ਦੇ ਐਮਰਜੰਸੀ ਇਸਤੇਮਾਲ ਦੀ ਇਜਾਜ਼ਤ ਮੰਗੀ, ਜੋ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇਸ਼ ਦੀ ਪਹਿਲੀ ਸਵਦੇਸ਼ੀ ਕੰਪਨੀ ਬਣ ਗਈ
  • ਕੋਵਿਡ-19 ਵੈਕਸੀਨ ਲਈ ਫਾਈਜ਼ਰ ਕੰਪਨੀ ਨੂੰ ਭਾਰਤ ’ਚ ਪਹਿਲੀ ਮਨਜ਼ੂਰੀ ਮਿਲੀ
  • ਐੱਮਡੀਐੱਚ ਦੇ ਮਾਲਕ ਸ੍ਰੀ ਧਰਮਪਾਲ ਗੁਲਾਟੀ (98 ਸਾਲ) ਦਾ ਦੇਹਾਂਤ ਹੋਇਆ
  • ਭਾਰਤੀ ਸਮੁੰਦਰੀ ਸੈਨਾ ਨੇ ਬ੍ਰਹਮੋਸ ਕਰੂਜ਼ ਮਿਜਾਇਲ ਦਾ ਸਫਲ ਪ੍ਰੀਖਣ ਕੀਤਾ
  • ਸਚਿਨ ਤੈਂਦੂਲਕਰ ਦਾ ਰਿਕਾਰਡ ਤੋੜ ਕੇ ਵਿਰਾਟ ਕੋਹਲੀ ਵੰਨ ਡੇ ਇਤਿਹਾਸ ’ਚ ਸਭ ਤੋਂ ਤੇਜ਼ 12,000 ਦੌੜਾਂ ਬਣਾਉਣ ਵਾਲੇ ਬੱਲੇਬਾਜ ਬਣੇ
  • ਸੁਪਰੀਮ ਕੋਰਟ ਨੇ ਦੇਸ਼ਭਰ ਦੇ ਥਾਣੇ ਅਤੇ ਸਾਰੀਆਂ ਜਾਂਚ ਏਜੰਸੀਆਂ ਦੇ ਦਫ਼ਤਰਾਂ ’ਚ ਸੀਸੀਟੀਵੀ ਕੈਮਰੇ ਲਾਉਣ ਦੇ ਆਦੇਸ਼ ਦਿੱਤੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!