world-organ-donation-day

world-organ-donation-dayਅਮਰਤਾ ਦਾ ਰਸਤਾ ਹੈ ਅੰਗਦਾਨ ਵਿਸ਼ਵ ਅੰਗਦਾਨ ਦਿਵਸ: 13 ਅਗਸਤ world organ donation day

ਇਨਸਾਨ ਆਪਣੇ ਤਨ ਦੇ ਗੁਰੂਰ ’ਚ ਬੜਾ ਇਤਰਾਉਂਦਾ ਹੈ, ਪਰ ਮਰਨ ਤੋਂ ਬਾਅਦ ਇਹ ਸਰੀਰ ਖਾਕ ’ਚ ਮਿਲ ਜਾਂਦਾ ਹੈ ਕਿੰਨਾ ਚੰਗਾ ਹੋਵੇ ਕਿ ਮਰਨ ਤੋਂ ਬਾਅਦ ਇਹ ਆਪਣਾ ਕੋਈ ਅੰਗ ਕਿਸੇ ਨੂੰ ਜੀਵਨਦਾਨ ਦੇ ਸਕੇ ਹਿੰਦੂ ਧਰਮ ਦੀ ਧਾਰਨਾ ਹੈ ਕਿ ਇੱਕ ਹੱਥ ਤੋਂ ਦਿੱਤਾ ਗਿਆ ਦਾਨ ਹਜ਼ਾਰਾਂ ਹੱਥਾਂ ਚੋਂ ਵਾਪਸ ਆਉਂਦਾ ਹੈ ਜੋ ਅਸੀਂ ਦਿੰਦੇ ਹਾਂ ਉਹ ਹੀ ਅਸੀਂ ਪਾਉਂਦੇ ਹਾਂ ਦਾਨ ਭਾਵ ਦੇਣ ਦਾ ਭਾਵ, ਅਰਪਣ ਕਰਨ ਦੀ ਨਿਸ਼ਕਾਮ ਭਾਵਨਾ ਹਿੰਦੂ ਧਰਮ ’ਚ ਦਾਨ 4 ਤਰ੍ਹਾਂ ਦੇ ਦੱਸੇ ਗਏ ਹਨ

– ਅੰਨ ਦਾਨ, ਔਸ਼ਧ ਦਾਨ, ਗਿਆਨ ਦਾਨ ਅਤੇ ਯੋਗਦਾਨ ਅਤੇ ਆਧੁਨਿਕ ਤਕਨੀਕ ਦਾਨ ’ਚ ਅੰਗਦਾਨ ਦਾ ਵੀ ਵਿਸ਼ੇਸ਼ ਮਹੱਤਵ ਹੈ ਦਾਨ ਇੱਕ ਅਜਿਹਾ ਕੰਮ ਹੈ, ਜਿਸ ਦੇ ਰਾਹੀਂ ਅਸੀਂ ਨਾ ਸਿਰਫ਼ ਧਰਮ ਦੀ ਪਾਲਣਾ ਕਰਦੇ ਹਾਂ ਸਗੋਂ ਸਮਾਜ ਅਤੇ ਪ੍ਰਾਣੀ ਪ੍ਰਤੀ ਆਪਣੇ ਕਰਤੱਵਾਂ ਦਾ ਪਾਲਣ ਵੀ ਕਰਦੇ ਹਾਂ ਪਰ ਦਾਨ ਦੀ ਮਹਿਮਾ ਉਦੋਂ ਹੁੰਦੀ ਹੈ, ਜਦੋਂ ਉਹ ਨਿਹਸੁਆਰਥ ਭਾਵ ਨਾਲ ਕੀਤਾ ਜਾਂਦਾ ਹੈ ਜੇਕਰ ਕੁਝ ਪਾਉਣ ਦੀ ਲਾਲਸਾ ’ਚ ਦਾਨ ਕੀਤਾ ਜਾਵੇ ਤਾਂ ਉਹ ਵਪਾਰ ਬਣ ਜਾਂਦਾ ਹੈ ਇੱਥੇ ਸਮਝਣ ਵਾਲੀ ਗੱਲ ਇਹ ਹੈ

ਕਿ ਦੇਣਾ ਓਨਾ ਜ਼ਰੂਰੀ ਨਹੀਂ ਹੁੰਦਾ ਜਿੰਨਾ ਕਿ ‘ਦੇਣ ਦਾ ਭਾਵ’ ਜੇਕਰ ਅਸੀਂ ਕਿਸੇ ਨੂੰ ਕੋਈ ਵਸਤੂ ਦੇ ਰਹੇ ਹਾਂ ਪਰ ਦੇਣ ਦਾ ਭਾਵ ਇੱਛਾ ਨਹੀਂ ਹੈ ਤਾਂ ਉਸ ਦਾਨ ਦਾ ਕੋਈ ਅਰਥ ਨਹੀਂ ਦਾਨ ਦਾ ਸਹੀ ਅਰਥ ਹੁੰਦਾ ਹੈ ਦੇਣ ’ਚ ਆਨੰਦ, ਇੱਕ ਉਦਾਰਤਾ ਦਾ ਭਾਵ, ਜੀਵ ਪ੍ਰਤੀ ਇੱਕ ਪ੍ਰੇਮ ਅਤੇ ਦਇਆ ਦਾ ਭਾਵ ਪਵਿੱਤਰ ਗੀਤਾ ’ਚ ਲਿਖਿਆ ਹੈ ਕਿ ਕਰਮ ਕਰੋ, ਫਲ ਕੀ ਚਿੰਤਾ ਮਤ ਕਰੋ ਸਾਡਾ ਅਧਿਕਾਰ ਸਿਰਫ਼ ਆਪਣੇ ਕਰਮ ’ਤੇ ਹੈ, ਉਸ ਦੇ ਫਲ ’ਤੇ ਨਹੀਂ ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ, ਇਹ ਤਾਂ ਸੰਸਾਰ ਅਤੇ ਵਿਗਿਆਨ ਦਾ ਧਾਰਨ ਨਿਯਮ ਹੈ ਇਸ ਲਈ ਸੱਚੇ ਹਿਰਦੇ ਨਾਲ ਸ਼ਰਧਾਪੂਰਵਕ ਅਤੇ ਸਮਰੱਥਾ ਅਨੁਸਾਰ ਦਾਨ ਇੱਕ ਬਿਹਤਰ ਸਮਾਜ ਦੇ ਨਿਰਮਾਣ ਦੇ ਨਾਲ-ਨਾਲ ਖੁਦ ਸਾਡੀ ਵੀ ਸ਼ਖਸੀਅਤ ਨਿਰਮਾਣ ’ਚ ਸਹਾਇਕ ਸਿੱਧ ਹੁੰਦਾ ਹੈ ਅਤੇ ਸ੍ਰਿਸ਼ਟੀ ਦੇ ਨਿਯਮ ਅਨੁਸਾਰ ਉਸ ਦਾ ਫਲ ਤਾਂ ਕਾਲਾਂਤਰ ’ਚ ਨਿਸ਼ਚਿਤ ਹੀ ਸਾਨੂੰ ਪ੍ਰਾਪਤ ਹੋਵੇਗਾ

ਅੱਜ ਦੇ ਦੌਰ ’ਚ ਦਾਨ ਦੇਣ ਦਾ ਮਹੱਤਵ ਇਸ ਲਈ ਵੀ ਵਧ ਗਿਆ ਹੈ ਕਿ ਆਧੁਨਿਕਤਾ ਅਤੇ ਭੌਤਿਕਤਾ ਦੀ ਦੌੜ ’ਚ ਅਸੀਂ ਲੋਕ ਦੇਣਾ ਤਾਂ ਜਿਵੇਂ ਭੁੱਲ ਹੀ ਗਏ ਹਾਂ ਹਰ ਸੰਬੰਧ ਤੇ ਹਰ ਰਿਸ਼ਤੇ ਨੂੰ ਪਹਿਲਾਂ ਪ੍ਰੇਮ, ਸਮਰਪਣ, ਤਿਆਗ ਤੇ ਸਹਿਨਸ਼ੀਲਤਾ ਨਾਲ ਦਿਲੋਂ ਸੰਜੋਇਆ ਜਾਂਦਾ ਸੀ, ਪਰ ਅੱਜ ਸਾਡੇ ਕੋਲ ਸਮਾਂ ਨਹੀਂ ਹੈ, ਕਿਉਂਕਿ ਅਸੀਂ ਸਭ ਦੌੜ ਰਹੇ ਹਾਂ ਅਤੇ ਦਿਲ ਵੀ ਨਹੀਂ ਹੈ, ਕਿਉਂਕਿ ਸੋਚਣ ਦਾ ਸਮਾਂ ਜੋ ਨਹੀਂ ਹੈ! ਹਾਂ, ਪਰ ਸਾਡੇ ਕੋਲ ਪੈਸਾ ਅਤੇ ਬੁੱਧੀ ਬਹੁਤ ਹੈ, ਇਸ ਲਈ ਹੁਣ ਅਸੀਂ ਹਰ ਚੀਜ਼ ’ਚ ਇਨਵੈਸਟ ਭਾਵ ਨਿਵੇਸ਼ ਕਰਦੇ ਹਾਂ, ਚਾਹੇ ਉਹ ਰਿਸ਼ਤੇ ਅਤੇ ਸਬੰਧ ਹੀ ਕਿਉਂ ਨਾ ਹੋਣ!

ਸ੍ਰੀ ਰਾਮਚਰਿੱਤ ਮਾਨਸ ’ਚ ਗੋਸਵਾਮੀ ਤੁਲਸੀਦਾਸ ਜੀ ਕਹਿੰਦੇ ਹਨ ਕਿ ‘ਪਰਹਿੱਤ ਕੇ ਸਮਾਨ ਕੋਈ ਧਰਮ ਨਹੀਂ ਹੈ ਔਰ ਦੂਸਰੋਂ ਕੋ ਕਸ਼ਟ ਦੇਣੇ ਕੇ ਸਮਾਨ ਕੋਈ ਪਾਪ ਨਹੀਂ ਹੈ’ ਦਾਨਾਂ ’ਚ ਵਿੱਦਿਆ ਦਾ ਦਾਨ ਸਰਵੋਤਮ ਦਾਨ ਹੁੰਦਾ ਹੈ, ਕਿਉਂਕਿ ਉਸ ਨੂੰ ਨਾ ਤਾਂ ਕੋਈ ਚੁਰਾ ਸਕਦਾ ਹੈ ਅਤੇ ਨਾ ਹੀ ਉਹ ਖ਼ਤਮ ਹੁੰਦੀ ਹੈ ਇੱਕ ਵਿਅਕਤੀ ਨੂੰ ਸਿੱਖਿਆ ਦੇਣ ਨਾਲ ਅਸੀਂ ਉਸ ਨੂੰ ਭਵਿੱਖ ’ਚ ਦਾਨ ਦੇਣ ਲਾਇਕ ਇੱਕ ਅਜਿਹਾ ਨਾਗਰਿਕ ਬਣਾ ਦਿੱਤਾ ਹੈ, ਜੋ ਸਮਾਜ ਨੂੰ ਸਹਾਰਾ ਦੇਵੇਗਾ, ਨਾ ਕਿ ਸਮਾਜ ’ਤੇ ਨਿਰਭਰ ਰਹੇਗਾ ਇਸੇ ਤਰ੍ਹਾਂ ਅੱਜ ਦੇ ਦੌਰ ’ਚ ਖੂਨ ਅਤੇ ਅੰਗਦਾਨ ਸਮਾਜ ਦੀ ਜ਼ਰੂਰਤ ਹੈ ਜੋ ਦਾਨ ਕਿਸੇ ਜੀਵ ਦੇ ਜੀਵਨ ਦੀ ਰੱਖਿਆ ਕਰੇ,

ਉਸ ਤੋਂ ਉੱਤਮ ਹੋਰ ਕੀ ਹੋ ਸਕਦਾ ਹੈ? ਸਾਡੇ ਸ਼ਾਸਤਰਾਂ ’ਚ ਰਿਸ਼ੀ ਦਧਿਚੀ ਦਾ ਵਰਣਨ ਹੈ ਜਿਨ੍ਹਾਂ ਨੇ ਆਪਣੀਆਂ ਹੱਡੀਆਂ ਤੱਕ ਦਾਨ ’ਚ ਦੇ ਦਿੱਤੀਆਂ ਸਨ, ਮਹਾਂਭਾਰਤ ‘ਚ ਕਰਨ ਦਾ ਵਰਣਨ ਹੈ ਜਿਸ ਨੇ ਆਪਣੇ ਅੰਤਿਮ ਸਮੇਂ ’ਚ ਵੀ ਆਪਣਾ ਸੋਨੇ ਦਾ ਦੰਦ ਯਾਚਕ ਨੂੰ ਦਾਨ ਦੇ ਦਿੱਤਾ ਸੀ ਡੇਰਾ ਸੱਚਾ ਸੌਦਾ ’ਚ ਵੀ ਅਜਿਹੇ ਬਹੁਤ ਦਧਿਚੀ ਹਨ,

ਜਿਨ੍ਹਾਂ ਨੇ ਜਿਉਂਦੇ ਜੀ ਖੂਨਦਾਨ ਦੇ ਨਾਲ-ਨਾਲ ਅੰਗਦਾਨ ਦੇ ਰੂਪ ’ਚ ਗੁਰਦਾਦਾਨ ਕੀਤਾ ਹੈ, ਨਾਲ ਹੀ ਮਰਨ ਤੋਂ ਬਾਅਦ ਅੱਖਾਂ ਦਾਨ ਤੇ ਸਰੀਰ ਦਾਨ ਦੇ ਸੈਂਕੜੇ ਜਿਉਂਦੇ ਉਦਾਹਰਨ ਦੁਨੀਆਂ ਦੇ ਸਾਹਮਣੇ ਪੇਸ਼ ਕੀਤੇ ਹਨ ਅੰਗਦਾਨ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ ’ਚ ਇੱਕ ਇਨਸਾਨ (ਮ੍ਰਿਤਕ ਅਤੇ ਕਦੇ-ਕਦੇ ਜਿਉਂਦੇ ਵੀ) ਤੋਂ ਸਰੀਰ ਦੇ ਅੰਗਾਂ ਅਤੇ ਟਿਸ਼ੂਆਂ ਨੂੰ ਲੈ ਲਿਆ ਜਾਂਦਾ ਹੈ ਅਤੇ ਫਿਰ ਇਨ੍ਹਾਂ ਅੰਗਾਂ ਨੂੰ ਕਿਸੇ ਦੂਜੇ ਜ਼ਰੂਰਤਮੰਦ ’ਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਅੰਗਦਾਨ ਨਾਲ ਕਿਸੇ ਦੂਜੇ ਸ਼ਖ਼ਸ ਦੀ ਜਿੰਦਗੀ ਨੂੰ ਬਚਾਇਆ ਜਾ ਸਕਦਾ ਹੈ ਮਾਹਿਰ ਵਿਗਿਆਨਕਾਂ ਦਾ ਕਹਿਣਾ ਹੈ ਕਿ ਇੱਕ ਸ਼ਖ਼ਸ ਰਾਹੀਂ ਕੀਤੇ ਗਏ ਅੰਗਦਾਨ ਨਾਲ 50 ਜ਼ਰੂਰਤਮੰਦਾਂ ਦੀ ਮੱਦਦ ਹੋ ਸਕਦੀ ਹੈ

ਦਾਨ ਦੀ ਅਸਲ ਪਰਿਭਾਸ਼ਾ ਨੂੰ ਸਮਝਣਾ ਹੋਵੇ ਤਾਂ ਇਨਸਾਨ ਨੂੰ ਕੁਦਰਤ ਤੋਂ ਸਿੱਖਿਆ ਲੈਣੀ ਚਾਹੀਦੀ, ਜੋ ਰੋਜ਼ ਸਾਨੂੰ ਕੁਝ ਨਾ ਕੁਝ ਦਿੰਦੀ ਹੀ ਰਹਿੰਦੀ ਹੈ ਸੂਰਜ ਆਪਣੀ ਰੌਸ਼ਨੀ, ਫੁੱਲ ਆਪਣੀ ਖੁਸ਼ਬੂ, ਦਰੱਖਤ ਆਪਣੇ ਫਲ, ਨਦੀਆਂ ਆਪਣਾ ਪਾਣੀ, ਧਰਤੀ ਆਪਣਾ ਸੀਨਾ ਛੱਲਣੀ ਕਰਕੇ ਵੀ ਦੋਵਾਂ ਹੱਥਾਂ ਨਾਲ ਸਾਨੂੰ ਫਸਲ ਦਿੰਦੀ ਹੈ ਇਸ ਦੇ ਬਾਵਜ਼ੂਦ ਨਾ ਤਾਂ ਸੂਰਜ ਦੀ ਰੌਸ਼ਨੀ ਘੱਟ ਹੋਈ, ਨਾ ਫੁੱਲਾਂ ਦੀ ਖੁਸ਼ਬੂ, ਨਾ ਦਰੱਖਤਾਂ ਦੇ ਫਲ ਘੱਟ ਹੋਏ, ਨਾ ਨਦੀਆਂ ਦਾ ਪਾਣੀ ਇਸ ਲਈ ਦਾਨ ਇੱਕ ਹੱਥ ਨਾਲ ਦੇਣ ’ਤੇ ਕਈ ਹੱਥਾਂ ਰਾਹੀਂ ਸਾਡੇ ਹੀ ਕੋਲ ਵਾਪਸ ਆਉਂਦਾ ਪਰ ਦਾਨ ਦੇਣ ਦਾ ਜਜ਼ਬਾ ਨਿਹਸੁਆਰਥ ਭਾਵ ਨਾਲ ਪਰਿਪੂਰਨ ਹੋਵੇ, ਸਮਾਜ ਦੀ ਭਲਾਈ ਲਈ ਉਤਸ਼ਾਹਿਤ ਹੋਵੇ

-ਕਿਹੜੇ-ਕਿਹੜੇ ਅੰਗਾਂ ਦਾ ਦਾਨ

ਸਾਡੇ ਦੇਸ਼ ’ਚ ਲੀਵਰ, ਕਿਡਨੀ ਅਤੇ ਹਾਰਟ ਦੇ ਟਰਾਂਸਪਲਾਂਟ ਹੋਣ ਦੀ ਸੁਵਿਧਾ ਹੈ ਕੁਝ ਮਾਮਲਿਆਂ ’ਚ ਪੈਨਕ੍ਰਿਆਜ਼ ਵੀ ਟਰਾਂਸਪਲਾਂਟ ਹੋ ਜਾਂਦੇ ਹਨ, ਪਰ ਇਨ੍ਹਾਂ ਤੋਂ ਇਲਾਵਾ ਦੂਜੇ ਅੰਗਾਂ ਦਾ ਵੀ ਦਾਨ ਕੀਤਾ ਜਾ ਸਕਦਾ ਹੈ:
ਅੰਦਰੂਨੀ ਅੰਗ ਮਸਲਨ ਗੁਰਦੇ (ਕਿਡਨੀ), ਦਿਲ (ਹਾਰਟ), ਯ¬ਕ੍ਰਤ (ਲੀਵਰ), ਅਗਨਾਸ਼ਯ (ਪੈਨਾਕਿਰਿਯਾਜ਼), ਛੋਟੀ ਅੰਤੜੀ (ਇੰਟੇਸਟਾਇਨ) ਅਤੇ ਫੇਫੜੇ (ਲੰਗਸ), ਚਮੜੀ (ਸਕਿੱਨ), ਬੋਨ ਅਤੇ ਬੋਨ ਮੈਰੋ, ਅੱਖਾਂ (ਕੋਰਨੀਆਂ)

ਦੋ ਤਰ੍ਹਾਂ ਦੇ ਅੰਗਦਾਨ

ਇੱਕ ਹੁੰਦਾ ਹੈ ਅੰਗਦਾਨ ਅਤੇ ਦੂਜਾ ਹੁੰਦਾ ਹੈ ਟਿਸ਼ੂ ਦਾ ਦਾਨ ਅੰਗਦਾਨ ਤਹਿਤ ਆਉਂਦਾ ਹੈ ਕਿਡਨੀ, ਲੰਗਸ, ਲੀਵਰ, ਹਾਰਟ, ਇੰਟੇਸਟਾਇਨ ਆਦਿ ਕਈ ਅੰਦਰੂਨੀ ਅੰਗਾਂ ਦਾ ਦਾਨ ਟਿਸ਼ੂ ਦਾਨ ਤਹਿਤ ਮੁੱਖ: ਅੱਖਾਂ, ਹੱਡੀ ਅਤੇ ਸਕਿੱਨ ਦਾ ਦਾਨ ਆਉਂਦਾ ਹੈ
ਜਿਉਂਦੇ ਲੋਕਾਂ ਵੱਲੋਂ ਦਾਨ ਕੀਤਾ ਜਾਣ ਵਾਲਾ ਸਭ ਤੋਂ ਆਮ ਅੰਗ ਹੈ ਕਿਡਨੀ, ਕਿਉਂਕਿ ਦਾਨ ਕਰਨ ਵਾਲਾ ਸ਼ਖ਼ਸ ਇੱਕ ਹੀ ਕਿਡਨੀ ਦੇ ਨਾਲ ਆਮ ਜ਼ਿੰਦਗੀ ਜਿਉਂ ਸਕਦਾ ਹੈ ਵੈਸੇ ਵੀ ਜੋ ਕਿਡਨੀ ਜਿਉਂਦੇ ਸ਼ਖ਼ਸ ਤੋਂ ਲੈ ਕੇ ਟਰਾਂਸਪਲਾਂਟ ਕੀਤੀ ਜਾਂਦੀ ਹੈ, ਉਸਦੇ ਕੰਮ ਕਰਨ ਦੀ ਸਮਰੱਥਾ ਉਸ ਕਿਡਨੀ ਤੋਂ ਜ਼ਿਆਦਾ ਹੁੰਦੀ ਹੈ, ਜੋ ਕਿਸੇ ਮ੍ਰਿਤਕ ਸਰੀਰ ਤੋਂ ਲੈ ਕੇ ਲਾਈ ਜਾਂਦੀ ਹੈ ਭਾਰਤ ’ਚ ਹੋਣ ਵਾਲੇ ਜ਼ਿਆਦਾਤਰ ਕਿਡਨੀ ਟਰਾਂਸਪਲਾਂਟ ਦੇ ਕੇਸ ਜਿਉਂਦੇ ਡੋਨਰਾਂ ਰਾਹੀਂ ਹੀ ਹੁੰਦੇ ਹਨ
ਇਸ ਤੋਂ ਇਲਾਵਾ ਅੱਖਾਂ ਸਮੇਤ ਬਾਕੀ ਕਈ ਅੰਗਾਂ ਨੂੰ ਮੌਤ ਤੋਂ ਬਾਅਦ ਹੀ ਦਾਨ ਕੀਤਾ ਜਾਂਦਾ ਹੈ

-ਆਮ ਮੌਤ ਅਤੇ ਬਰੇਨ ਡੈੱਥ ਦਾ ਫਰਕ

ਆਮ ਮੌਤ ਅਤੇ ਬਰੈਨ ਡੈੱਥ ’ਚ ਫਰਕ ਹੁੰਦਾ ਹੈ ਆਮ ਮੌਤ ’ਚ ਇਨਸਾਨ ਦੇ ਸਾਰੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ, ਉਸ ਦੇ ਦਿਲ ਦੀ ਧੜਕਨ ਰੁਕ ਜਾਂਦੀ ਹੈ, ਸਰੀਰ ’ਚ ਖੂਨ ਦਾ ਵਹਾਅ ਰੁਕ ਜਾਂਦਾ ਹੈ ਅਜਿਹੇ ’ਚ ਅੱਖਾਂ ਨੂੰ ਛੱਡ ਕੇ ਜਲਦੀ ਹੀ ਉਸ ਦੇ ਸਾਰੇ ਅੰਗ ਬੇਕਾਰ ਹੋਣ ਲੱਗਦੇ ਹਨ ਅੱਖਾਂ ’ਚ ਬਲੱਡ ਵੈਸਲਸ ਨਹੀਂ ਹੁੰਦੇ, ਇਸ ਲਈ ਉਨ੍ਹਾਂ ’ਤੇ ਸ਼ੁਰੂਆਤੀ ਘੰਟਿਆਂ ’ਚ ਫਰਕ ਨਹੀਂ ਪੈਂਦਾ ਇਹੀ ਵਜ੍ਹਾ ਹੈ ਕਿ ਘਰ ਹੋਣ ਵਾਲੀ ਆਮ ਮੌਤ ਦੀ ਹਾਲਤ ’ਚ ਸਿਰਫ਼ ਅੱਖਾਂ ਦਾ ਦਾਨ ਕੀਤਾ ਜਾ ਸਕਦਾ ਹੈ

ਪਰ ਬ੍ਰੇਨ ਡੈੱਥ ਉਹ ਮੌਤ ਹੈ, ਜਿਸ ’ਚ ਕਿਸੇ ਵੀ ਵਜ੍ਹਾ ਨਾਲ ਇਨਸਾਨ ਦੇ ਦਿਮਾਗ ਨੂੰ ਸੱਟ ਪਹੁੰਚਦੀ ਹੈ ਇਸ ਸੱਟ ਦੀਆਂ ਤਿੰਨ ਮੁੱਖ ਵਜ੍ਹਾ ਹੋ ਸਕਦੀਆਂ ਹਨ: ਸਿਰ ’ਚ ਸੱਟ (ਅਕਸਰ ਐਕਸੀਡੈਂਟ ਦੇ ਮਾਮਲੇ ’ਚ ਅਜਿਹਾ ਹੁੰਦਾ ਹੈ), ਬ੍ਰੇਨ ਟਿਊਮਰ ਅਤੇ ਸਟਰੋਕ (ਲਕਵਾ ਆਦਿ) ਅਜਿਹੇ ਮਰੀਜ਼ਾਂ ਦਾ ਬ੍ਰੇਨ ਡੈੱਡ ਹੋ ਜਾਂਦਾ ਹੈ ਪਰ ਬਾਕੀ ਕੁਝ ਅੰਗ ਠੀਕ ਕੰਮ ਕਰ ਰਹੇ ਹੁੰਦੇ ਹਨ- ਮਸਲਨ ਹੋ ਸਕਦਾ ਹੈ ਦਿਲ ਧੜਕ ਰਿਹਾ ਹੋਵੇ ਕੁਝ ਲੋਕ ਕੌਮਾ ਅਤੇ ਬਰੈਨ ਡੈੱਥ ਨੂੰ ਇੱਕ ਹੀ ਸਮਝ ਲੈਂਦੇ ਹਨ ਪਰ ਇਨ੍ਹਾਂ ’ਚ ਫਰਕ ਹੈ ਕੌਮਾ ’ਚ ਇਨਸਾਨ ਦੇ ਵਾਪਸ ਆਉਣ ਦੇ ਚਾਨਸ ਹੁੰਦੇ ਹਨ ਇਹ ਮੌਤ ਨਹੀਂ ਹੈ ਪਰ ਬ੍ਰੇਨ ਡੈੱਥ ’ਚ ਜੀਵਨ ਦੀ ਸੰਭਾਵਨਾ ਬਿਲਕੁਲ ਖ਼ਤਮ ਹੋ ਜਾਂਦੀ ਹੈ

-ਅੱਖਾਂ ਤੋਂ ਇਲਾਵਾ ਬਾਕੀ ਅੰਗਾਂ ਦਾ ਦਾਨ

ਅੱਖਾਂ ਤੋਂ ਇਲਾਵਾ ਬਾਕੀ ਸਾਰੇ ਅੰਗਾਂ ਦਾ ਦਾਨ ਬਰੇਨ ਡੈੱਡ ਹੋਣ ’ਤੇ ਹੀ ਕੀਤਾ ਜਾ ਸਕਦਾ ਹੈ ਵੈਸੇ ਜਿਨ੍ਹਾਂ ਕਾਰਨਾਂ ਨਾਲ ਇਨਸਾਨ ਦਾ ਬਰੇਨ ਡੈੱਡ ਹੁੰਦਾ ਹੈ, ਉਨ੍ਹਾਂ ਦਾ ਇਲਾਜ ਕਰਨ ਅਤੇ ਮਰੀਜ਼ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਜਦੋਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਂਦੀਆਂ ਹਨ ਅਤੇ ਇਨਸਾਨ ਬ੍ਰੇਨ ਡੈੱਡ ਐਲਾਨ ਦਿੱਤਾ ਜਾਂਦਾ ਹੈ, ਤਦ ਹੀ ਅੰਗਦਾਨ ਬਾਰੇ ਸੋਚਿਆ ਜਾਂਦਾ ਹੈ ਬਰੇਨ ਡੈੱਡ ਦੀ ਸਥਿਤੀ ’ਚ ਕਈ ਵਾਰ ਮਰੀਜ਼ ਦੇ ਘਰਵਾਲਿਆਂ ਨੂੰ ਲੱਗਦਾ ਹੈ ਕਿ ਜੇਕਰ ਮਰੀਜ਼ ਦਾ ਦਿਲ ਧੜਕ ਰਿਹਾ ਹੈ, ਤਾਂ ਉਸ ਦੇ ਠੀਕ ਹੋਣ ਦੀ ਸੰਭਾਵਨਾ ਹੈ ਫਿਰ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰਕੇ ਉਸ ਦੇ ਅੰਗਦਾਨ ਦੀ ਗੱਲ ਕਿਵੇਂ ਸ਼ੁਰੂ ਕਰ ਦਿੱਤੀ ਪਰ ਅਜਿਹੀ ਸੋਚ ਗਲਤ ਹੈ ਬ੍ਰੇਨ ਡੈੱਡ ਹੋਣ ਦਾ ਮਤਲਬ ਇਹੀ ਹੈ ਕਿ ਇਨਸਾਨ ਹੁਣ ਵਾਪਸ ਨਹੀਂ ਆਵੇਗਾ ਅਤੇ ਇਸ ਲਈ ਉਸ ਦੇ ਅੰਗਾਂ ਨੂੰ ਦਾਨ ਕੀਤਾ ਜਾ ਸਕਦਾ ਹੈ

-ਕੌਣ ਕਰ ਸਕਦਾ ਹੈ

ਕੋਈ ਵੀ ਸ਼ਖ਼ਸ ਅੰਗਦਾਨ ਕਰ ਸਕਦਾ ਹੈ ਉਮਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਨਵਜਾਤ ਬੱਚਿਆਂ ਤੋਂ ਲੈ ਕੇ 90 ਸਾਲ ਦੇ ਬਜ਼ੁਰਗਾਂ ਤੱਕ ਦੇ ਅੰਗਦਾਨ ਕਾਮਯਾਬ ਹੋਏ ਹਨ ਜੇਕਰ ਕੋਈ ਸਖ਼ਸ਼ 18 ਸਾਲ ਤੋਂ ਘੱਟ ਉਮਰ ਦਾ ਹੈ ਤਾਂ ਉਸ ਨੂੰ ਅੰਗਦਾਨ ਲਈ ਫਾਰਮ ਭਰਨ ਤੋਂ ਪਹਿਲਾਂ ਆਪਣੇ ਮਾਂ-ਬਾਪ ਦੀ ਇਜਾਜ਼ਤ ਲੈਣਾ ਜ਼ਰੂਰੀ ਹੈ

ਬੇਮਿਸਾਲ: ਨੂੰਹ ਨੇ ਲੀਵਰ ਦੇ ਕੇ ਬਚਾਈ ਸਹੁਰੇ ਦੀ ਜਾਨ

ਬੇਟੀ ਜਦੋਂ ਨੂੰਹ ਬਣ ਕੇ ਆਉਂਦੀ ਹੈ ਤਾਂ ਉਸ ਦੇ ਲਈ ਸੱਸ-ਸਹੁਰਾ ਵੀ ਮਾਂ-ਬਾਪ ਵਾਂਗ ਹੀ ਹੁੰਦੇ ਹਨ ਉਨ੍ਹਾਂ ਦੀ ਸੇਵਾ ’ਚ ਉਹ ਆਪਣਾ ਸਭ ਕੁਝ ਕੁਰਬਾਨ ਕਰ ਦਿੰਦੀਆਂ ਹਨ ਕੁਝ ਅਜਿਹੀ ਹੀ ਅਨੋਖੀ ਸੇਵਾ ਦਾ ਨਮੂਨਾ ਪੇਸ਼ ਕੀਤਾ ਹੈ ਪਿੰਡ ਬੇਲਰਖਾਂ (ਜੀਂਦ) ਸਥਿਤ ਧੱਤਰਵਾਲ ਪੱਟੀ ’ਚ ਰਹਿਣ ਵਾਲੇ ਪ੍ਰਦੀਪ ਧੱਤਰਵਾਲ ਦੀ ਪਤਨੀ ਮੋਨਿਕਾ ਨੇ, ਜਿਸ ਨੇ ਆਪਣੇ ਸਹੁਰੇ ਨੂੰ ਜਿਗਰ ਦਾ ਟੁਕੜਾ ਦੇ ਕੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਹੈ

ਪ੍ਰਦੀਪ ਦਾ ਵਿਆਹ ਅੱਠ ਸਾਲ ਪਹਿਲਾਂ ਮੋਨਿਕਾ ਨਾਲ ਹੋਇਆ ਮੋਨਿਕਾ ਜਦੋਂ ਤੋਂ ਇਸ ਸੰਯੁਕਤ ਪਰਿਵਾਰ ਦਾ ਹਿੱਸਾ ਬਣੀ, ਉਦੋਂ ਤੋਂ ਉਹ ਆਪਣੇ ਸਹੁਰੇ ਅਜਮੇਰ ਦੀ ਦਰਿਆਦਿਲੀ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਸੀ ਜਦੋਂ ਸਹੁਰੇ ਨੂੰ ਲੀਵਰ ਕੈਂਸਰ ਹੋਇਆ ਅਤੇ ਉਨ੍ਹਾਂ ਦੀ ਜਾਨ ’ਤੇ ਬਣ ਗਈ ਤਾਂ ਨੂੰਹ ਨੇ ਬੇਟੀ ਬਣ ਕੇ ਸਹੁਰੇ ਦੀ ਜਾਨ ਬਚਾਉਣ ਦਾ ਮਨ ਬਣਾਇਆ ਕਾਗਜ਼ੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਦਿੱਲੀ ’ਚ ਸਥਿਤ ਮੇਦਾਂਤਾ ਹਸਪਤਾਲ ’ਚ ਡਾ. ਏ.ਐੱਸ. ਸੋਏਨ ਰਾਹੀਂ ਆਪ੍ਰੇਸ਼ਨ ਕੀਤਾ ਗਿਆ ਇਹ ਅਪ੍ਰੇਸ਼ਨ ਪੂਰੀ ਤਰ੍ਹਾਂ ਸਫਲ ਰਿਹਾ ਅਤੇ ਸਹੁਰੇ ਅਜਮੇਰ ਦੀ ਜਾਨ ਬਚ ਗਈ ਮੋਨਿਕਾ ਵੀ ਵਾਪਸ ਘਰ ਆ ਗਈ ਹੈ ਅਤੇ ਸਿਹਤ ਲਾਭ ਲੈ ਰਹੀ ਹੈ

ਮੋਨਿਕਾ ਦੇ ਦੋ ਬੱਚੇ (ਇੱਕ ਲੜਕਾ ਅਤੇ ਇੱਕ ਲੜਕੀ) ਹੈ ਸੰਯੁਕਤ ਪਰਿਵਾਰ ਹੋਣ ਦੇ ਚੱਲਦਿਆਂ ਸਾਰੇ ਇਕੱਠੇ ਰਹਿੰਦੇ ਹਨ ਸਹੁਰਾ ਅਜਮੇਰ ਦਰਿਆ-ਦਿਲ ਇਨਸਾਨ ਹਨ ਅਤੇ ਪੂਰੇ ਪਰਿਵਾਰ ਨੂੰ ਸੰਭਾਲੇ ਹੋਏ ਹਨ ਜਦੋਂ ਸਹੁਰੇ ਦੀ ਬਿਮਾਰੀ ਦਾ ਪਤਾ ਚੱਲਿਆ ਤਾਂ ਮੋਨਿਕਾ ਨੇ ਜਿਗਰ ਦਾ ਕੁਝ ਹਿੱਸਾ ਦਾਨ ਕਰਨ ਦੀ ਸਹਿਮਤੀ ਜਤਾਈ ਪੇਕਾ ਪਰਿਵਾਰ ਪੱਖ ਤੇ ਸਹੁਰੇ ਪਰਿਵਾਰ ਦੀ ਰਜ਼ਾਮੰਦੀ ਲਈ ਗਈ ਬਕਾਇਦਾ ਪੀਜੀਆਈਐੱਮਐੱਸ ਰੋਹਤਕ ’ਚ ਬੋਰਡ ਦਾ ਗਠਨ ਹੋਇਆ, ਜਿਸ ’ਚ ਮਨਜ਼ੂਰੀ ਲਈ ਗਈ ਜਦੋਂ ਸਭ ਕੁਝ ਸਿਰੇ ਚੜ੍ਹ ਗਿਆ ਤਾਂ ਮੇਦਾਂਤਾ ਹਸਪਤਾਲ ’ਚ ਇਹ ਜਟਿਲ ਅਪ੍ਰੇਸ਼ਨ ਕੀਤਾ ਗਿਆ ਇਸ ’ਚ ਮੋਨਿਕਾ ਦੇ ਜਿਗਰ ਦਾ ਕੁਝ ਅੰਸ਼ ਲੈ ਕੇ ਸਹੁਰੇ ਅਜਮੇਰ ਦੇ ਲੀਵਰ ’ਚ ਟਰਾਂਸਪਲਾਂਟ ਕੀਤਾ ਗਿਆ

ਸਹੁਰੇ ਅਜਮੇਰ ਨੇ ਕਿਹਾ ਹੈ ਕਿ ਨੂੰਹਾਂ ਵੀ ਬੇਟੀਆਂ ਹੀ ਹੁੰਦੀਆਂ ਹਨ, ਬਸ ਇਹ ਸਮਝ ਦਾ ਫਰਕ ਹੈ ਮੋਨਿਕਾ ਵਰਗੀ ਨੂੰਹ ਹਰ ਘਰ ’ਚ ਹੋੋਵੇ ਤਾਂ ਧਰਤੀ ਹੀ ਸਵਰਗ ਬਣ ਸਕਦੀ ਹੈ ਮੈਨੂੰ ਆਪਣੀ ਨੂੰਹ ’ਤੇ ਮਾਣ ਹੈ
ਸੋਰਸ: ਬਿੰਟੂ ਸਿਯੋਰਾਣ, ਨਰਵਾਣਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!