ਮਹਿੰਦੀ ਲਗਾਉਣਾ ਵੀ ਇੱਕ ਕਲਾ ਹੈ

ਹਰ ਉਮਰ ਦੀਆਂ ਮਹਿਲਾਵਾਂ ਵੱਲੋਂ ਖਾਸ ਮੌਕਿਆਂ ’ਤੇ ਸੁੰਦਰ ਦਿਸਣ ਲਈ ਹੱਥਾਂ-ਪੈਰਾਂ ’ਤੇ ਮਹਿੰਦੀ ਲਗਾਈ ਜਾਂਦੀ ਹੈ, ਜਿਸ ਲਈ ਭਾਰਤੀ, ਅਰੈਬਿਕ, ਪਾਕਿਸਤਾਨੀ ਅਤੇ ਰਾਜਸਥਾਨੀ ਡਿਜ਼ਾਇਨਾਂ ਨਾਲ ਆਪਣੇ ਪੈਰਾਂ ਨੂੰ ਰਚਾਉਂਦੀਆਂ ਹਨ ਮਹਿੰਦੀ ਦਾ ਫੁੱਲਾਂ ਵਾਲਾ ਡਿਜ਼ਾਇਨ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲਾ ਡਿਜ਼ਾਇਨ ਹੈ, ਕਿਉਂਕਿ ਇਸ ’ਚ ਬਣਨ ਵਾਲੇ ਫੁੱਲ-ਪੱਤੇ ਕੁਦਰਤ ਦੀ ਸੁੰਦਰਤਾ ਦਾ ਅਹਿਸਾਸ ਕਰਾਉਂਦੇ ਹਨ ਅਤੇ ਹੱਥਾਂ-ਪੈਰਾਂ ਦੀ ਖੂਬਸੂਰਤੀ ਕਈ ਗੁਣਾ ਵਧਾ ਦਿੰਦੇ ਹਨ ਅੱਜ ਦੇ ਜ਼ਮਾਨੇ ’ਚ ਨਵੀਂ ਨਵੇਲੀਆਂ ਦੁੱਲਹਨਾਂ ਵੀ ਇਨ੍ਹਾਂ ਡਿਜ਼ਾਇਨਾਂ ਨੂੰ ਪਸੰਦ ਕਰਦੀਆਂ ਹਨ ਖਾਸ ਮੌਕਿਆਂ ’ਤੇ ਬਣਾਏ ਗਏ ਫੁੱਲ-ਪੱਤਿਆਂ ਵਾਲੇ ਇਹ ਡਿਜ਼ਾਇਨ ਖੂਬਸੂਰਤੀ ’ਚ ਚਾਰ ਚੰਦ ਲਗਾ ਦਿੰਦੇ ਹਨ

ਮਹਿੰਦੀ-ਡਿਜ਼ਾਇਨਾਂ ਨਾਲ ਹੱਥ ਖੂਬਸੂਰਤ ਦਿਸਦੇ ਹਨ, ਇਸ ’ਚ ਫੁੱਲ ਡਿਜ਼ਾਇਨ ਸਭ ਤੋਂ ਆਮ ਹਨ ਕੁਦਰਤ ਦਾ ਹਿੱਸਾ ਫੁੱਲ ਹਰ ਮੌਕੇ ’ਤੇ ਸ਼ੁੱਧਤਾ ਦਾ ਪ੍ਰਤੀਕ ਹਨ ਤਿਉਹਾਰ ਦੀ ਪ੍ਰੇਰਨਾ ਵਧਾਉਣ ਵਾਲੇ ਵੱਖ-ਵੱਖ ਫੁੱਲਾਂ ਅਤੇ ਮਹਿੰਦੀ ਕਲਾਕ੍ਰਿਤੀਆਂ ਨਾਲ ਵਾਤਾਵਰਨ ਪਵਿੱਤਰ ਅਤੇ ਸ਼ੁੱਧ ਹੋ ਜਾਂਦਾ ਹੈ
ਮਹਿੰਦੀ ਲਗਾਉਣਾ ਇੱਕ ਕਲਾ ਹੈ ਅਤੇ ਇਸ ਕਲਾ ’ਚ ਉਹ ਲੋਕ ਹੀ ਨਿਪੁੰਨ ਹੁੰਦੇ ਹਨ, ਜੋ ਮਹਿੰਦੀ ਨੂੰ ਸ਼ੌਂਕ ਨਾਲ ਪ੍ਰੋਫੈਸ਼ਨਲ ਤਰੀਕੇ ਨਾਲ ਲਗਾਉਂਦੇ ਹਨ ਤੁਹਾਡੇ ਇਸੇ ਸ਼ੌਂਕ ਨੂੰ ਕਲਾ ’ਚ ਬਦਲਣ ਦਾ ਯਤਨ ਅਸੀਂ ਕਰ ਰਹੇ ਹਾਂ ਅਸੀਂ ਤੁਹਾਨੂੰ ਹੱਥਾਂ ਅਤੇ ਪੈਰਾਂ ’ਤੇ ਮਹਿੰਦੀ ਲਗਾਉਣ ਦੇ ਕੁਝ ਡਿਜ਼ਾਇਨ ਦੱਸ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੇ, ਆਪਣੇ ਘਰ-ਪਰਿਵਾਰ, ਰਿਸ਼ਤੇਦਾਰਾਂ ਨੂੰ ਲਗਾ ਕੇ ਖੂਬ ਵਾਹਾਵਾਹੀ ਲੁੱਟ ਸਕਦੇ ਹੋ

Also Read :-

ਹੱਥ ਦੇ ਮਹਿੰਦੀ ਡਿਜ਼ਾਇਨ:-

 • ਫੁੱਲ ਆਕ੍ਰਿਤੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਇਸ ’ਚ ਗਹਿਰੇ ਅਤੇ ਹਲਕੇ ਬਰਾਊਨ ਰੰਗ ਦੇ ਦੂਹਰੇ ਸ਼ੇਡਸ ਬਣਾਏ ਜਾਂਦੇ ਹਨ ਪੰਖੁਡੀ ਸਟਾਇਲ ਨਾਲ ਹਥੇਲੀਆਂ ਅਤੇ ਉਂਗਲਾਂ ’ਤੇ ਗਹਿਣਿਆਂ ਵਰਗੇ ਡਿਜ਼ਾਇਨ ਕੀਤੇ ਜਾਂਦੇ ਹਨ ਫੁੱਲਾਂ ਦਾ ਕੁਦਰਤੀ ਰੂਪ ਦੇਣ ਲਈ ਪੰਖੁਡੀਆਂ ਨੂੰ ਸ਼ੇਡ ਕੀਤਾ ਜਾਂਦਾ ਹੈ
 • ਛੋਟੇ ਸੁੰਦਰ ਫਲਾਂ ਨਾਲ ਬਣੇ ਡਿਜ਼ਾਇਨ ਦੀ ਆਪਣੀ ਵਿਸ਼ੇਸ਼ਤਾ ਹੈ ਵਿਚਲੀਆਂ ਉਂਗਲਾਂ ’ਤੇ ਫੁੱਲਾਂ ਦੀ ਚੈਨ ਬਣੀ ਹੋਵੇ ਬਾਕੀ ਉਂਗਲਾਂ ਖਾਲੀ ਹੋਣ ਜਿਸ ਨਾਲ ਗਹਿਣਿਆਂ ਵਰਗੀਆਂ ਲੱਗਣ
 • ਡਿਜ਼ਾਇਨਾਂ ਨਾਲ ਭਰਪੂਰ ਦੁੱਲਹਣ ਦਾ ਹੱਥ ਮੋਹਕ ਦਿਸਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਰੰਗ ਇਸ ਨੂੰ ਆਕਰਸ਼ਕ ਬਣਾਉਂਦੇ ਹਨ ਪੰਖੁੜੀਆਂ ਦੇ ਡਿਜ਼ਾਇਨ ’ਚ ਗੁੱਥੇ ਜਟਿਲ ਪੈਟਰਨ ਹਨ
 • ਦੁੱਲਹਨ ਦੇ ਪੌਸ਼ਾਕ ਸ਼ਾਨਦਾਰ ਹੁੰਦੀ ਹੈ ਮਹਿੰਦੀ ਦੇ ਡਿਜ਼ਾਇਨ ਨਾਲ ਇਸ ’ਚ ਚਾਰ ਚੰਦ ਲੱਗ ਜਾਂਦੇ ਹਨ ਹੱਥਾਂ ’ਤੇ ਫੁੱਲ ਆਕ੍ਰਿਤੀਆਂ ਅਤੇ ਅੱਧੇ ਗੋਲੇ ਪੰਖੁਡੀਆਂ ਵਰਗੇ ਲਗਦੇ ਹਨ ਹੱਥ ਦੀਆਂ ਵਿਚਕਾਰਲੀਆਂ ਉਂਗਲਾਂ ’ਤੇ ਦੋ ਰੰਗ ਨਾਲ ਬਣੇ ਡਿਜ਼ਾਇਨ ਕੂਹਣੀ ਵੱਲ ਜਾਂਦੇ ਹਨ ਜੋ ਆਕਰਸ਼ਕ ਲਗਦੇ ਹਨ
 • ਉਂਗਲਾਂ ’ਤੇ ਘੱਟ ਡਿਜ਼ਾਇਨ ਅਤੇ ਕਲਾਈ ’ਤੇ ਜ਼ਿਆਦਾ ਅਤੇ ਜਟਿਲ ਪੈਟਰਨ ਵਾਲਾ ਅਰਬੀ ਡਿਜ਼ਾਇਨ ਵੀ ਪ੍ਰਚੱਲਣ ’ਚ ਹੈ
 • ਇਹ ਡਿਜ਼ਾਇਨ ਕਲਪਨਾ ਅਤੇ ਕਲਾਤਮਕਤਾ ਦਾ ਮਿਸ਼ਰਨ ਹੈ ਵੱਡੀਆਂ ਪੰਖੁਡੀਆਂ ’ਤੇ ਡੂੰਘੇ ਸਟਰੋਕ ਹਨ ਅਤੇ ਤਨਾ ਅਤੇ ਬਿੰਦੀ ਸੁੰਦਰਤਾ ਵਧਾਉਂਦੇ ਹਨ
 • ਬੱਚਿਆਂ ਦੇ ਛੋਟੇ ਹੱਥਾਂ ’ਤੇ ਛੋਟੇ ਫੁੱਲ ਅਤੇ ਪੱਤਿਆਂ ਦੀ ਚੈਨ ਹੱਥਾਂ ਨੂੰ ਮੋਹਕ ਬਣਾਉਂਦੇ ਹਨ
 • ਸਾਦੇ ਅਤੇ ਲਗਾਤਾਰ ਬਣੇ ਫੁੱਲ ਕਈ ਲੋਕਾਂ ਨੂੰ ਪਸੰਦ ਹਨ ਇਸ ਨਾਲ ਹਰ ਮੌਕੇ ਹੱਥ ਸੁੰਦਰ ਦਿਸਦੇ ਹਨ ਛੋਟੇ ਤਨਿਆਂ ਤੋਂ ਨਿਕਲਦੇ ਫੁੱਲ ਅਤੇ ਚੈਨ ਨਾਲ ਬਾਊਂਡਰੀ ਸੁੰਦਰ ਦਿਸਦੀ ਹੈ
 • ਹਥੇਲੀ ’ਤੇ ਛੋਟੇ ਡਿਜ਼ਾਇਨ ਅਤੇ ਵਿੱਚ ਦੀਆਂ ਪਤਲੀਆਂ ਰੇਖਾਵਾਂ ਅਤੇ ਉਂਗਲਾਂ ਅਤੇ ਕਲਾਈਆਂ ’ਤੇ ਜਾਲੀਨੁੰਮਾ ਡਿਜ਼ਾਇਨ ਚੌੜੇ ਹੱਥਾਂ ਲਈ ਹੁੰਦਾ ਹੈ, ਜਿਸ ਨਾਲ ਪੂਰਾ ਹੱਥ ਮੁਲਾਇਮ ਜਾਲੀ ਵਰਗੇ ਦਸਤਾਨੇ ਦੀ ਤਸਵੀਰ ਬਣਾਉਂਦਾ ਹੈ

ਪੈਰਾਂ ਲਈ ਮਹਿੰਦੀ ਡਿਜ਼ਾਇਨ

 • ਸਲੀਕੇ ਨਾਲ ਬਣਾਈ ਗਈ ਮਹਿੰਦੀ ਦੇ ਇਸ ਡਿਜ਼ਾਇਨ ’ਚ ਪੈਰ ’ਚ ਇੱਕ ਵੱਡਾ ਫੁੱਲ ਬਣਾਇਆ ਜਾਂਦਾ ਹੈ ਅਤੇ ਉਂਗਲਾਂ ’ਤੇ ਕਲਾਤਮਕ ਢੰਗ ਨਾਲ ਪੰਖੁੜੀਆਂ ਸਜਾਈਆਂ ਜਾਂਦੀਆਂ ਹਨ ਇਹ ਡਿਜ਼ਾਇਨ ਦੁੱਲਹਨ ਤੋਂ ਇਲਾਵਾ ਵੀ ਹਰ ਉਮਰ ਦੀਆਂ ਮਹਿਲਾਵਾਂ ਲਈ ਹਨ
 • ਅੰਗੂਠੇ ਤੋਂ ਸ਼ੁਰੂ ਹੋ ਕੇ ਜਿਗ-ਜੈਗ ਬਣਾਉਂਦੇ ਹੋਏ ਅੱਧੇ ਪੈਰ ਤੱਕ ਜਾਣ ਵਾਲਾ ਇੱਕ ਅਨੋਖੀ ਆਧੁਨਿਕ ਡਿਜਾਇਨ ਹੈ
 • ਹੱਥਾਂ ਦੇ ਸਮਾਨ ਹੀ ਪੈਰਾਂ ਦੀਆਂ ਉਂਗਲਾਂ ਨੂੰ ਵੀ ਉਸੇ ਤਰ੍ਹਾਂ ਦੇ ਡਿਜ਼ਾਇਨ ਨਾਲ ਰਚਾਇਆ ਜਾਂਦਾ ਹੈ ਇਹ ਅਰੇਬਿਕ ਫਲੋਰਲ ਮਹਿੰਦੀ ਦਾ ਇੱਕ ਅਜਿਹਾ ਡਿਜ਼ਾਇਨ ਹੈ ਜੋ ਹੱਥਾਂ ਅਤੇ ਪੈਰਾਂ ’ਚ ਇੱਕੋ ਵਰਗੀ ਲਗਾਈ ਜਾਂਦੀ ਹੈ
 • ਅੰਗੂਠੇ ਤੋਂ ਸ਼ੁਰੂ ਹੋ ਕੇ ਅੱਡੀ ਤੱਕ ਜਾਣ ਵਾਲੇ ਇਹ ਡਿਜ਼ਾਇਨ ਪੈਰਾਂ ਨੂੰ ਬਹੁਤ ਹੀ ਸੁੰਦਰ ਬਣਾਉਂਦੇ ਹਨ, ਜਿਸ ’ਚ ਪੈਰਾਂ ’ਚ ਬਣੀ ਹੋਈ ਇੱਕ ਵੱਡੀ ਪੰਖੁਡੀ ਦੇ ਨਾਲ ਕਈ ਤਰ੍ਹਾਂ ਦੇ ਛੋਟੇ-ਛੋਟੇ ਡਿਜ਼ਾਇਨਾਂ ਦਾ ਜਾਲ ਬੁਣਿਆ ਜਾਂਦਾ ਹੈ
 • ਪਰੰਪਰਾਗਤ ਤਰੀਕਿਆਂ ਵਾਲੇ ਫੁੱਲਾਂ ਦੇ ਡਿਜ਼ਾਇਨ ਰਾਇਲ ਲੁੱਕ ਦਿੰਦੇ ਹਨ ਇਸ ਦੇ ਵਿੱਚ ਨੀਲੇ ਰੰਗ ਦੇ ਸਿਤਾਰੇ ਲਗਾਏ ਜਾਂਦੇ ਹਨ ਜੋ ਇਸ ਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ
 • ਵੱਡੇ ਫੁੱਲਾਂ ਦੇ ਆਕਾਰ ਦੇ ਬਣੇ ਸਾਧਾਰਨ ਡਿਜ਼ਾਇਨ ਜ਼ਬਰਦਸਤ ਲੁੱਕ ਦਿੰਦੇ ਹਨ ਇਸ ’ਚ ਆਊਟਲਾਈਨ ਦੇ ਨਾਲ ਛੋਟੇ ਨੱਕਾਸ਼ੀ ਵੀ ਮੋਟੀਆਂ ਲਾਈਨਾਂ ਨਾਲ ਹੀ ਕੀਤੇ ਜਾਂਦੇ ਹਨ
 • ਪੈਰਾਂ ਦੇ ਇੱਕ ਡਿਜ਼ਾਇਨ ’ਚ ਮਹਿੰਦੀ ਉਂਗਲਾਂ ਦੇ ਪੋਰਾਂ ਤੋਂ ਸ਼ੁਰੂ ਹੋ ਕੇ ਉੱਪਰ ਪੈਰਾਂ ਤੱਕ ਜਾਂਦੇ ਹੈ, ਜਿਸ ਨੂੰ ਖੂਬਸੂਰਤੀ ਨਾਲ ਰਚਾਇਆ ਜਾਂਦਾ ਹੈ ਇਹ ਪਰੰਪਰਿਕ ਪੰਖੁਡੀਆਂ ਵਾਲੇ ਡਿਜ਼ਾਇਨ ਜ਼ਿਆਦਾਤਰ ਦੁੱਲਹਨਾਂ ਦੇ ਸ਼ਿੰਗਾਰ ’ਚ ਵਰਤੋਂ ਕੀਤੇ ਜਾਂਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!