ਚਿੰਟੂ ਦਾ ਬਗੀਚਾ

ਚਿੰਟੂ ਦੇ ਮਾਤਾ-ਪਿਤਾ ਨੂੰ ਕੁਦਰਤੀ ਵਸਤੂਆਂ ਨਾਲ ਬਹੁਤ ਲਗਾਅ ਸੀ ਉਨ੍ਹਾਂ ਨੇ ਆਪਣੇ ਘਰ ਦੇ ਇੱਕ ਕੋਨੇ ’ਚ ਬਹੁਤ ਸੁੰਦਰ ਬਗੀਚਾ ਬਣਾਇਆ ਹੋਇਆ ਸੀ ਉਸ ’ਚ ਸੁੰਦਰ ਫੁੱਲ-ਬੂਟੇ ਲੱਗੇ ਹੋਏ ਸਨ ਉਹ ਉਸ ਬਗੀਚੇ ਦੀ ਕਾਫ਼ੀ ਦੇਖਭਾਲ ਕਰਦੇ ਸਨ ਪਰ ਚਿੰਟੂ ਨੂੰ ਉਸ ’ਚ ਕੋਈ ਦਿਲਚਸਪੀ ਨਹੀਂ ਸੀ

ਉਹ ਅਕਸਰ ਉਸ ’ਚ ਫਾਲਤੂ ਕਾਗਜ਼ ਅਤੇ ਕੂੜਾ-ਕਰਕਟ ਸੁੱਟਦਾ ਰਹਿੰਦਾ ਸੀ, ਜਿਸ ਕਾਰਨ ਉਸਦੇ ਮਾਤਾ-ਪਿਤਾ ਉਸ ਤੋਂ ਨਰਾਜ਼ ਰਹਿੰਦੇ ਸਨ ਉਹ ਉਸਨੂੰ ਉਨ੍ਹਾਂ ਫੁੱਲ-ਬੂਟਿਆਂ ਦੀ ਮਹੱਤਤਾ ਦੇ ਬਾਰੇ ’ਚ ਦੱਸਦੇ ਪਰ ਚਿੰਟੂ ’ਤੇ ਕੋਈ ਅਸਰ ਨਹੀਂ ਹੁੰਦਾ ਸੀ

ਇੱਕ ਦਿਨ ਉਹ ਆਪਣੇ ਇੱਕ ਦੋਸਤ ਸੁਮੁ ਦੇ ਜਨਮਦਿਨ ’ਤੇ ਉਨ੍ਹਾਂ ਦੇ ਘਰ ਗਿਆ ਕੇਕ ਕੱਟਣ ਤੋਂ ਬਾਅਦ ਸਭ ਨੇ ਕੇਕ ਖਾਧਾ ਅਤੇ ਫਿਰ ਸੁਮੁ ਬੋਲਿਆ, ‘ਚਲੋ, ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਪਿਆਰੀ ਜਿਹੀ ਚੀਜ਼ ਦਿਖਾਉਂਦਾ ਹਾਂ’

ਇਹ ਕਹਿ ਕੇ ਸੁਮੁ ਆਪਣੇ ਦੋਸਤਾਂ ਨੂੰ ਆਪਣੇ ਘਰ ਦੇ ਬਗੀਚੇ ’ਚ ਲੈ ਗਿਆ ਉੱਥੇ ਚਿੰਟੂ ਦੇ ਘਰ ਦੀ ਤਰ੍ਹਾਂ ਹੀ ਇੱਕ ਸੁੰਦਰ ਬਗੀਚਾ ਸੀ ਜਿਸ ’ਚ ਫੁੱਲ ਬੂਟੇ ਲੱਗੇ ਹੋਏ ਸਨ ਫੁੱਲਾਂ ’ਤੇ ਰੰਗ-ਬਿਰੰਗੀਆਂ ਤਿੱਤਲੀਆਂ ਮੰਡਰਾ ਰਹੀਆਂ ਸਨ

ਇਹ ਦੇਖ ਕੇ ਉਸਦੇ ਸਾਰੇ ਦੋਸਤ ਬਹੁਤ ਖੁਸ਼ ਹੋਏ ਪਰ ਚਿੰਟੂ ਨੂੰ ਖੁਸ਼ ਨਾ ਦੇਖ ਕੇ ਸੁਮੁ ਨੇ ਪੁੱਛਿਆਂ, ‘ਕੀ ਹੋਇਆ ਚਿੰਟੂ ਤੈਨੂੰ ਇਹ ਸਭ ਚੰਗਾ ਨਹੀਂ ਲੱਗਿਆ’ ਚਿੰਟੂ ਨੇ ਨਾ ’ਚ ਸਿਰ ਹਿਲਾਇਆ ਅਤੇ ਟਾਫੀ ਦਾ ਰੈਪਰ ਉਸ ਬਗੀਚੇ ਦੀ ਇੱਕ ਕਿਆਰੀ ’ਚ ਸੁੱਟ ਦਿੱਤਾ

ਸੁਮੁ ਨੂੰ ਚਿੰਟੂ ’ਤੇ ਬਹੁਤ ਗੁੱਸਾ ਆਇਆ ਅਤੇ ਉਹ ਉਸ ਕਾਗਜ਼ ਨੂੰ ਚੁੱਕਦੇ ਹੋਏ ਬੋਲਿਆ, ‘ਚਿੰਟੂ, ਬਗੀਚੇ ’ਚ ਕੂੜਾ ਨਹੀਂ ਸੁੱਟਦੇ’
ਚਿੰਟੂ ਉਸਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਅਤੇ ਬੋਲਿਆ, ‘ਮੇਰੇ ਮੰਮੀ-ਪਾਪਾ ਵੀ ਹਮੇਸ਼ਾ ਇਹੀ ਕਹਿੰਦੇ ਰਹਿੰਦੇ ਹਨ ਅਤੇ ਤੂੰ ਵੀ…’

ਸੁਮੁ ਨੇ ਉਸਨੂੰ ਸਮਝਾਉਂਦੇ ਹੋਏ ਕਿਹਾ, ‘ਦੇਖੋ ਚਿੰਟੂ, ਇਨ੍ਹਾਂ ਫੁੱਲਾਂ ਨੂੰ ਧਿਆਨ ਨਾਲ ਦੋਖੇ, ਕਿੰਨੇ ਸੁੰਦਰ ਹਨ ਇਹ ਇਨ੍ਹਾਂ ਰੰਗ-ਬਿਰੰਗੇ ਸੁੰਦਰ ਫੁੱਲਾਂ ’ਤੇ ਰੰਗ-ਬਿਰੰਗੀਆਂ ਤਿੱਤਲੀਆਂ ਮੰਡਰਾਉਂਦੀਆਂ ਹਨ ਤਾਂ ਕਿੰਨਾ ਵਧੀਆ ਲੱਗਦਾ ਹੈ ਜੇਕਰ ਅਸੀਂ ਇਸ ਬਗੀਚੇ ’ਚ ਕੂੜਾਂ ਸੁੱਟਦੇ ਰਹਾਂਗੇ ਤਾਂ ਫੁੱਲਾਂ ਦੀ ਜਗ੍ਹਾ ਇੱਥੇ ਕੂੜੇ ਦਾ ਢੇਰ ਦਿਖਾਈ ਦੇਵੇਗਾ ਜਿਸ ਨਾਲ ਫੁੱਲਾਂ ਦੀ ਸੁੰਦਰਤਾ ’ਤੇ ਫਰਕ ਪਵੇਗਾ’
ਚਿੰਟੂ ਉਸਦੀ ਗੱਲ ਸੁਣ ਕੇ ਕੁਝ ਸੋਚਣ ਲੱਗਿਆ ਅਤੇ ਫਿਰ ਘਰ ਵਾਪਸ ਆ ਗਿਆ

ਘਰ ਜਾ ਕੇ ਉਹ ਸਿੱਧਾ ਬਗੀਚੇ ’ਚ ਗਿਆ ਅਤੇ ਫੁੱਲਾਂ ਨੂੰ ਨਿਹਾਰਣ ਲੱਗਿਆ ਰੰਗ-ਬਿਰੰਗੀਆਂ ਤਿੱਤਲੀਆਂ ਫੁੱਲਾਂ ’ਤੇ ਆ ਜਾ ਰਹੀਆਂ ਸਨ ਉਸਨੇ ਧਿਆਨ ਨਾਲ ਉਨ੍ਹਾਂ ਨੂੰ ਦੇਖਿਆ ਤਾਂ ਉਸਨੂੰ ਇਹ ਨਜ਼ਾਰਾ ਸੁੰਦਰ ਲੱਗਿਆ ਅਤੇ ਉਸਨੂੰ ਬਗੀਚੇ ਦੀ ਮਹੱਤਤਾ ਸਮਝ ’ਚ ਆ ਗਈ ਅਤੇ ਉਸੇ ਪਲ ਉਹ ਬਗੀਚੇ ’ਚ ਪਏ ਕੂੜੇ ਨੂੰ ਬਾਹਰ ਕੱਢਣ ’ਚ ਜੁਟ ਗਿਆ

ਉਸਦੇ ਮੰਮੀ-ਪਾਪਾ ਦੂਰ ਤੋਂ ਇਹ ਸਭ ਦੇਖ ਰਹੇ ਸਨ ਜਦੋਂ ਚਿੰਟੂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਮੁਸਕੁਰਾ ਪਏ
ਭਾਸ਼ਣਾ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!