furniture-ki-dekhbhal-kaise-karen

ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ ਜਿਵੇਂ-ਜਿਵੇਂ ਸਾਡੇ ਦੇਸ਼ ਦੀ ਆਬਾਦੀ ਵਧਦੀ ਜਾ ਰਹੀ ਹੈ ਉਵੇਂ-ਉਵੇਂ ਰਹਿਣ ਲਈ ਘਰ ਦੀ ਸਮੱਸਿਆ ਪੈਦਾ ਹੋ ਗਈ ਹੈ ਹੁਣ ਇੱਕ ਛੋਟੇ ਜਿਹੇ ਘਰ ’ਚ ਹੀ ਵੱਖ-ਵੱਖ ਤਰ੍ਹਾਂ ਦੇ ਫਰਨੀਚਰ ਦੀ ਵਰਤੋਂ ਕਰਕੇ ਆਪਣੇ ਸੌਣ-ਬੈਠਣ ਦੀ ਜਗ੍ਹਾ ਬਣਾ ਲੈਂਦੇ ਹਨ

ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ ਜਿੱਥੇ ਵੱਖ-ਵੱਖ ਤਰ੍ਹਾਂ ਦੇ ਫਰਨੀਚਰ ਪਲੰਘ, ਸੋਫਾ, ਅਲਮਾਰੀ ਆਦਿ ਨਾ ਹੋਵੇ ਅੱਜ-ਕੱਲ੍ਹ ਤਾਂ ਦਫ਼ਤਰਾਂ ’ਚ ਵੀ ਫਰਨੀਚਰ ਦੀ ਕੰਧ ਖੜ੍ਹੀ ਮਿਲਦੀ ਹੈ ਹੁਣ ਇਸ-ਦੀ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ

Also Read: 

  1. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
  2. ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ?
  3. ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ ?
  4. ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
  5. ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
  6. ਸੰਕਰਮਿਤ ਹੋਣ ਤੋਂ ਬਚਾਓ ਘਰ
  7. ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
  8. ਘਰ ਨੂੰ ਬਣਾਓ ਕੂਲ-ਕੂਲ
  9. ਵਧਣ ਨਾ ਦਿਓ ਬੱਚਿਆਂ ਦੇ ਸ਼ਰਮੀਲੇਪਣ ਨੂੰ

ਵੱਖ-ਵੱਖ ਤਰ੍ਹਾਂ ਦੇ ਫਰਨੀਚਰ ਦੀ ਦੇਖਭਾਲ ਹੇਠ ਲਿਖੇ ਅਨੁਸਾਰ ਕਰ ਸਕਦੇ ਹਾਂ:-

  • ਸਿਆਹੀ ਦੇ ਦਾਗ ਲੂਣ ਦੇ ਘੋਲ ਨਾਲ ਸਾਫ਼ ਕਰੋ
  • ਡਿਜ਼ਾਇਨਦਾਰ ਫਰਨੀਚਰ ਨੂੰ ਪਹਿਲਾਂ ਸਾਬਣ ਦਾ ਘੋਲ (ਬਰੱਸ਼ ’ਚ) ਲਾ ਕੇ ਸਾਫ ਕਰੋ ਉਸ ਤੋਂ ਬਾਅਦ ਹੀ ਪਾਲਿਸ਼ ਕਰੋ
  • ਪਾਲਿਸ਼ ਵਾਲੇ ਫਰਨੀਚਰ ਨੂੰ ਪਹਿਲਾਂ ਸਿਰਕੇ ’ਚ ਪਾਣੀ ਮਿਲਾ ਕੇ ਧੋਵੋ ਇਸ ਤੋਂ ਬਾਅਦ ਹੀ ਪਾਲਿਸ਼ ਕਰੋ
  • ਫਰਨੀਚਰ ਦੀਆਂ ਦਰਾਰਾਂ ਨੂੰ ਮੋਮ ਪਿਘਲਾ ਕੇ ਸਿਲਾਈ ਜਾਂ ਚਾਕੂ ਦੀ ਮੱਦਦ ਨਾਲ ਉਸ ’ਚ ਭਰੋ ਫਿਰ ਉੱਪਰੋਂ ਵਾਰਨਿਸ਼ ਕਰ ਦਿਓ
  • ਫਰਨੀਚਰ ’ਤੇ ਪਏ ਧੱਬੇ ਜੈਤੂਨ ਦੇ ਤੇਲ ’ਚ ਲੂਣ ਮਿਲਾ ਕੇ ਸਾਫ਼ ਕਰੋ
  • ਕੁਰਸੀ, ਸੋਫਾ ਆਦਿ ’ਤੇ ਬੈਠਣ ਨਾਲ ਸਿਰ (ਉੱਪਰ) ਵਾਲਾ ਹਿੱਸਾ ਕਾਲਾ ਪੈ ਜਾਂਦਾ ਹੈ ਸਪਿਰਟ ਨਾਲ ਉਸ ਥਾਂ ਨੂੰ ਸਾਫ਼ ਕਰੋ
  • ਚਮੜੇ ਦੇ ਫਰਨੀਚਰ ਨੂੰ ਸਿਰਕੇ ’ਚ ਅਲਸੀ ਦੇ ਤੇਲ ਦੀਆਂ ਬੂੰਦਾਂ ਪਾ ਕੇ ਉਸ ਨੂੰ ਸਾਫ਼ ਕਰੋ
  • ਬਾਂਸ ਦੇ ਫਰਨੀਚਰ ਨੂੰ ਲੂਣ ’ਚ ਪਾਣੀ ਮਿਲਾ ਕੇ ਉਸ ਪਾਣੀ ਨਾਲ ਸਾਫ਼ ਕਰੋ
  • ਬੈਂਤ ਦਾ ਫਰਨੀਚਰ ਨਿੰਬੂ ਸਾਬਣ ਮਿਲਾ ਕੇ ਸਾਫ਼ ਕਰੋ
  • ਫਰਨੀਚਰ ’ਤੇ ਗਰਮ ਬਰਤਨ ਦੇ ਨਿਸ਼ਾਨ ਪੈ ਜਾਂਦੇ ਹਨ ਤਿਲ ਦੇ ਤੇਲ ਨਾਲ ਰਗੜ ਕੇ ਸਾਫ਼ ਕਰੋ ਫਿਰ ਵੀ ਸਾਫ਼ ਨਾ ਹੋਵੇ ਤਾਂ ਤਾਰਪੀਣ ਦੇ ਤੇਲ ਨਾਲ ਸਾਫ਼ ਕਰੋ

ਫਰਨੀਚਰ ਸੰਬੰਧੀ ਕੁਝ ਹੋਰ ਜਾਣਕਾਰੀ:-

  • ਲੱਕੜੀ ਦੀ ਅਲਮਾਰੀ ’ਚ ਸੀਲਨ ਨਾ ਆਵੇ, ਇਸ ਦੇ ਲਈ ਇੱਕ ਡੱਬੇ ’ਚ ਚੂਨਾ ਭਰ ਕੇ ਰੱਖ ਦਿਓ ਸਾਰੀ ਸੀਲਨ ਨੂੰ ਚੂਨਾ ਸੋਖ ਲਵੇਗਾ
  • ਸਿਓਂਕ ਲੱਗਣ ’ਤੇ ਮਿੱਟੀ ਦੇ ਤੇਲ ਨਾਲ ਸਾਫ਼ ਕਰਕੇ ਵਾਰਨਿਸ਼ ਕਰ ਦਿਓ
  • ਲੱਕੜੀ ਹੋਵੇ ਜਾਂ ਸਟੀਲ ਦਾ ਫਰਨੀਚਰ, ਸਾਰਿਆਂ ’ਤੇ ਪੇਂਟ ਜ਼ਰੂਰ ਕਰੋ, ਜਿਸ ਨਾਲ ਕਿਸੇ ਤਰ੍ਹਾਂ ਦੇ ਧੱਬੇ ਪੈਣ ’ਤੇ ਸਫਾਈ ਕਰਕੇ ਰੰਗ-ਰੋਗਨ ਕੀਤਾ ਜਾ ਸਕੇ
  • ਟੇਬਲ ’ਤੇ ਪਹਿਲਾਂ ਅਖਬਾਰ ਵਿਛਾ ਲਓ ਉਸ ਤੋਂ ਬਾਅਦ ਟੇਬਲ ਕਲਾਥ ਵਿਛਾਓ ਇਸ ਨਾਲ ਟੇਬਲ ਗੰਦਾ ਨਹੀਂ ਹੋ ਸਕੇਗਾ
  • ਫਰਨੀਚਰ ’ਤੇ ਰੰਗ-ਰੋਗਨ ਸਮੇਂ-ਸਮੇਂ ’ਤੇ ਕਰਦੇ ਰਹੋ ਇਸ ਨਾਲ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਕਿਤੇ ਸਿਓਂਕ ਤਾਂ ਨਹੀਂ ਲੱਗੀ ਜਾਂ ਕਿਤੋਂ ਲੱਕੜੀ ਨੂੰ ਘੁਣ ਤਾਂ ਨਹੀਂ ਖਾ ਰਹੀ ਕਿਤੇ ਦਰਾਰਾਂ ਖਾਲੀ ਤਾਂ ਨਹੀਂ ਹੋ ਗਈਆਂ ਜੇਕਰ ਇਨ੍ਹਾਂ ਸਾਰਿਆਂ ਦਾ ਤੁਸੀਂ ਧਿਆਨ ਰੱਖੋਗੇ ਤਾਂ ਤੁਹਾਡੇ ਫਰਨੀਚਰ ਦੀ ਉਮਰ ਵਧੇਗੀ, ਨਾਲ ਹੀ ਸਮੇਂ-ਸਮੇਂ ’ਤੇ ਦੇਖਭਾਲ ਨਾਲ ਟੁੱਟਣਗੇ ਵੀ ਨਹੀਂ
    ਨੀਲਮ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ