cleaning habits so fast so good -sachi shiksha punjabi

ਸਫਾਈ ਦੀ ਆਦਤ ਜਿੰਨੀ ਜ਼ਲਦੀ, ਓਨੀ ਵਧੀਆ

ਸਫਾਈ ਦਾ ਸਿੱਧਾ ਸਬੰਧ ਸਿਹਤ ਨਾਲ ਵੀ ਜੁੜਿਆ ਹੈ ਇਸ ਤੋਂ ਇਲਾਵਾ ਵਿਅਕਤੀਤੱਵ ਦੇ ਨਿਖਾਰ ਲਈ ਵੀ ਸਫਾਈ ਜ਼ਰੂਰੀ ਹੈ ਜੇਕਰ ਤਨ ਸਾਫ਼ ਹੋਵੇਗਾ ਤਾਂ ਮਨ ਸਾਫ਼ ਅਤੇ ਖੁਸ਼ ਮਹਿਸੂਸ ਕਰੇਗਾ

ਇਸ ਦੇ ਨਾਲ ਜੇਕਰ ਆਸ-ਪਾਸ ਦਾ ਵਾਤਾਵਰਨ ਸਾਫ ਹੋਵੇਗਾ ਤਾਂ ਜੀਵਨ ਜਿਉਣ ਦਾ ਮਜ਼ਾ ਕਈ ਗੁਣਾ ਵਧ ਜਾਵੇਗਾ ਜ਼ਿਆਦਾਤਰ ਲੋਕ ਸਫਾਈ ਪ੍ਰਤੀ ਲਾਪਰਵਾਹ ਰਹਿੰਦੇ ਹਨ

Also Read :-

ਨਤੀਜੇ ਵਜੋਂ ਕਈ ਬਿਮਾਰੀਆਂ ਉਨ੍ਹਾਂ ਨਾਲ ਜੁੜ ਜਾਂਦੀਆਂ ਹਨ

  • ਹਰ ਵਾਰ ਟਾਇਲੇਟ ਵਰਤੋਂ ਕਰਨ ’ਤੇ ਫਲੱਸ਼ ਕਰਨਾ ਸਿਖਾਓ ਅਤੇ ਅੰਗਰੇਜ਼ੀ ਟਾਇਲੇਟ ਹੈ ਤਾਂ ਬਾਓਲ ਬੰਦ ਕਰਨਾ ਸਿਖਾਓ
  • ਨਹਾਉਂਦੇ ਸਮੇਂ ਸ਼ੁਰੂ ਤੋਂ ਬੱਚਿਆਂ ਦੇ ਸਰੀਰ ਨੂੰ ਸਾਫ਼ ਰੱਖਣਾ ਮਾਤਾ ਦਾ ਫਰਜ਼ ਹੁੰਦਾ ਹੈ ਨਹਾਉਂਦੇ ਸਮੇਂ ਬੱਚਿਆਂ ਦੀਆਂ ਕੂਹਣੀਆਂ, ਹੱਥਾਂ-ਪੈਰਾਂ ਦੀਆਂ ਉਂਗਲੀਆਂ ’ਤੇ ਸਾਬਣ ਲਾ ਕੇ ਚੰਗੀ ਤਰ੍ਹਾਂ ਉਨ੍ਹਾਂ ਨੂੰ ਧੋਵੋ ਜਦੋਂ ਬੱਚਾ ਖੁਦ ਨਹਾਉਣ ਲੱਗੇ ਤਾਂ ਉਸ ਨੂੰ ਹਰ ਅੰਗ ਦੀ ਸਫਾਈ ਦੇ ਮਹੱਤਵ ਨੂੰ ਸਮਝਾਓ ਉਨ੍ਹਾਂ ਨੂੰ ਨਰਮ ਤੌਲੀਏ ਨਾਲ ਪੂੰਝਣਾ ਵੀ ਦੱਸੋ
  • ਬੱਚਿਆਂ ਦੇ ਮੂੰਹ ਅੰਦਰ ਦੀ ਸਫਾਈ ਦਾ ਬਚਪਨ ਤੋਂ ਧਿਆਨ ਰੱਖੋ ਜਦੋਂ ਬੱਚਾ ਦੁੱਧ ਪੀ ਕੇ ਹਟੇ ਤਾਂ ਉਸ ਦਾ ਮੂੰਹ ਗਿੱਲੀ ਰੂੰ ਦੇ ਫੰਭੇ ਨਾਲ ਸਾਫ਼ ਕਰੋ ਨਹਾਉਂਦੇ ਸਮੇਂ ਨਰਮ ਗਿੱਲੇ ਸੂਤੀ ਕੱਪੜੇ ਨਾਲ ਜੀਭ ਅਤੇ ਮਸੂੜਿਆਂ ਦੀ ਸਫਾਈ ਕਰੋ ਜਿਵੇਂ ਹੀ ਦੰਦ ਆਉਣੇ ਸ਼ੁਰੂ ਹੋ ਜਾਣ ਤਾਂ ਖੁਦ ਬੇਬੀ-ਬੁਰਸ਼ ਨਾਲ ਉਨ੍ਹਾਂ ਦੇ ਦਿਨ ’ਚ ਦੋ ਵਾਰ ਦੰਦ ਸਾਫ਼ ਕਰਾਓ ਹੌਲੀ-ਹੌਲੀ ਬੱਚੇ ਜਦੋਂ ਖੁਦ ਬੁਰਸ਼ ਕਰਨਾ ਸਿੱਖ ਜਾਣ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਕੁਰਲੀ ਕਰਨਾ ਦੱਸੋ ਹਰ ਖਾਣੇ ਤੋਂ ਬਾਅਦ ਕੁਰਲੀ ਕਰਨ ਦੀ ਆਦਤ ਪਾਓ ਦਿਨ ’ਚ ਦੋ ਵਾਰ ਬੁਰਸ਼ ਜ਼ਰੂਰ ਕਰਵਾਓ
  • ਵਾਲਾਂ ਦੀ ਸਫਾਈ ਲਈ ਸ਼ੁਰੂ ਤੋਂ ਉਨ੍ਹਾਂ ਦੇ ਵਾਲ ਹਫਤੇ ’ਚ ਦੋ ਤੋਂ ਤਿੰਨ ਵਾਰ ਸਾਫ ਕਰੋ ਜਿਉਂ-ਜਿਉਂ ਬੱਚਾ ਵੱਡਾ ਹੋਵੇ, ਉਸ ਨੂੰ ਵਾਲ ਸਾਫ਼ ਰੱਖਣ ਦੀ ਟ੍ਰੇਨਿੰਗ ਦਿਓ ਗੰਦੇ ਵਾਲਾਂ ਨਾਲ ਹੋਣ ਵਾਲੇ ਮਾੜੇ ਪ੍ਰਭਾਵ ਵੀ ਸਮਝਾਓ ਤਾਂ ਕਿ ਉਹ ਇਸ ਮਹੱਤਵ ਨੂੰ ਸਮਝ ਸਕੇ
  • ਕੁਝ ਵੀ ਖਾਣ ਤੋਂ ਪਹਿਲਾਂ ਖੁਦ ਵੀ ਹੱਥ ਧੋਵੋ ਅਤੇ ਬੱਚਿਆਂ ਦੇ ਹੱਥ ਵੀ ਧੁਆਓ ਤਾਂ ਕਿ ਹੱਥ ਧੋਣ ਦੀ ਆਦਤ ਬਣ ਸਕੇ ਖਾਣ ਤੋਂ ਬਾਅਦ ਵੀ ਹੱਥ ਜ਼ਰੂਰ ਧੁਆਓ ਸਲਾਦ, ਫਰੂਟ ਜੇਕਰ ਬਿਨਾਂ ਕੱਟੇ ਖਾ ਰਹੇ ਹੋ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਣ ਲਈ ਸਮਝਾਓ ਅਤੇ ਦੱਸੋ ਇਨ੍ਹਾਂ ’ਤੇ ਲੱਗੀਆਂ ਕੀਟਨਾਸ਼ਕ ਦਵਾਈਆਂ ਤੁਹਾਡੀ ਸਿਹਤ ਨੂੰ ਵਿਗਾੜ ਸਕਦੀਆਂ ਹਨ ਧੋ ਕੇ ਅਤੇ ਪੂੰਝ ਕੇ ਖਾਣਾ ਹੀ ਬਿਹਤਰ ਹੈ
  • ਬਾਜ਼ਾਰੀ ਸਲਾਦ ਅਤੇ ਕੱਟੇ ਹੋਏ ਫਲ ਅਤੇ ਖਾਣੇ ਬਾਰੇ ਵੀ ਸਮਝਾਓ ਕਿ ਉਨ੍ਹਾਂ ’ਤੇ ਮੱਖੀਆਂ ਬੈਠ ਕੇ ਸੰਕਰਮਣ ਫੈਲਾ ਸਕਦੀਆਂ ਹਨ
  • ਘਰ ’ਚ ਵੀ ਖਾਣੇ ਦੀਆਂ ਚੀਜ਼ਾਂ ਨੂੰ ਢੱਕ ਕੇ ਰੱਖਣ ਦੀ ਆਦਤ ਬੱਚਿਆਂ ਨੂੰ ਸਿਖਾਓ
  • ਟਰੈਵÇਲੰਗ ’ਚ ਜੇਕਰ ਪਾਣੀ ਅਤੇ ਸਾਬਣ ਉਪਲੱਬਧ ਨਾ ਹੋਵੇ, ਤਾਂ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਨਾ ਸਿਖਾਓ ਆਪਣੇ ਨਾਲ ਪੇਪਰ ਸੋਪ ਵੀ ਰੱਖੋ ਤਾਂ ਕਿ ਪਾਣੀ ਉਪਲੱਬਧ ਹੋਣ ’ਤੇ ਪਬਲਿਕ ਸੋਪ ਦੀ ਵਰਤੋਂ ਨਾ ਕਰਕੇ ਪੇਪਰ ਸੋਪ ਦੀ ਵਰਤੋਂ ਹੀ ਕਰੋ ਇਹ ਵਿਅਕਤੀਗਤ ਸਫਾਈ ਲਈ ਸਹੀ ਤਰੀਕਾ ਹੈ
  • ਬੱਚਿਆਂ ਨੂੰ ਬਚਪਨ ਤੋਂ ਇੱਕ ਥਾਲੀ ’ਚ ਜਾਂ ਦੂਜੇ ਦਾ ਬਚਿਆ ਖਾਣਾ ਖਾਣ ਦੀ ਆਦਤ ਨਾ ਪਾਓ ਆਪਣੀ ਥਾਲੀ ’ਚ ਓਨਾ ਰੱਖਣ ਦੀ ਆਦਤ ਪਾਓ ਜਿੰਨੀ ਜ਼ਰੂਰਤ ਹੋਵੇ ਜੇਕਰ ਭੁੱਖ ਲੱਗੇ ਤਾਂ ਹੋਰ ਲੈ ਸਕਦੇ ਹੋ
  • ਬਚਪਨ ਤੋਂ ਹੀ ਖੰਘਦੇ ਛਿੱਕਦੇ ਸਮੇਂ ਮੂੰਹ ’ਤੇ ਹੱਥ ਜਾਂ ਰੁਮਾਲ ਰੱਖਣ ਦੀ ਆਦਤ ਪਾਓ ਅਤੇ ਸਮਝਾਓ ਕਿ ਅਜਿਹਾ ਨਾ ਕਰਨ ਨਾਲ ਸੰਕਰਮਣ ਦੂਜਿਆਂ ਤੱਕ ਅਸਾਨੀ ਨਾਲ ਪਹੁੰਚ ਜਾਂਦੇ ਹਨ ਜੇਕਰ ਹੱਥ ਰੱਖ ਰਹੇ ਹੋ ਤਾਂ ਹੱਥ ਬਾਅਦ ’ਚ ਜ਼ਰੂਰ ਧੋਵੋ ਗਲੀ ’ਚ ਖੁੱਲ੍ਹੇ ’ਚ ਪਖਾਨੇ ਜਾਂ ਪੇਸ਼ਾਬ ਨਾ ਕਰਨ ਦੀ ਆਦਤ ਪਾਓ
  • ਬੱਚਿਆਂ ਨੂੰ ਦੱਸੋ ਕਿ ਜੇਕਰ ਸਟਰੀਟ ਫੂਡ ਖਾਣਾ ਹੋਵੇ ਤਾਂ ਪੂਰੀ ਤਰ੍ਹਾਂ ਪੱਕਿਆ ਹੋਇਆ ਖਾਓ ਕੱਚਾ, ਬਰਫ ਵਾਲਾ ਜਾਂ ਘਰੋਂ ਬਣਾ ਕੇ ਲਿਆਉਂਦੇ ਹੋਣ ਉਹ ਖਾਣਾ ਨਾ ਖਾਓ
  • ਬਿਊਟੀ ਪਾਰਲਰ ਜਾਂਦੇ ਸਮੇਂ ਬੱਚਿਆਂ ਨੂੰ ਦੱਸੋ ਕਿ ਤੁਹਾਡੇ ਪਾਰਲਰ ਵਾਲਾ ਡਿਸਪੋਜ਼ੇਬਲ ਗਲਵਜ਼ ਦੀ ਵਰਤੋਂ ਕਰਦਾ ਹੋਵੇ ਅਤੇ ਨੈਪਕਿਨਸ ਜਾਂ ਪੇਪਰ ਟਾਵਲ ਦੀ ਵਰਤੋਂ ਕਰਦਾ ਹੋਵੇ ਇਸ ਗੱਲ ’ਤੇ ਧਿਆਨ ਦਿਓ ਜੇਕਰ ਨਹੀਂ ਤਾਂ ਉਨ੍ਹਾਂ ਨੂੰ ਕਹੋ ਆਪਣੇ ਨਾਲ ਪੇਪਰ ਟਾਵਲ, ਨੈਪਕਿਨਸ ਅਤੇ ਗਲਵਜ਼ ਲੈ ਜਾਓ ਤਾਂ ਕਿ ਹੋਰਾਂ ਦੇ ਸੰਕਰਮਣ ਉਨ੍ਹਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਸੰਕਰਮਿਤ ਨਾ ਕਰ ਦੇਣ
  • ਪਬਲਿਕ ਟਾਇਲੇਟ ਦੀ ਵਰਤੋਂ ਕਰਦੇ ਸਮੇਂ ਪਹਿਲਾਂ ਪਾਣੀ ਪਾ ਕੇ ਸੀਟ ਦੀ ਵਰਤੋਂ ਕਰਨ ਦੀ ਆਦਤ ਪਾਓ ਅਤੇ ਫਲੈੱਸ਼ ਜ਼ਰੂਰ ਕਰਨ ਦੀ ਆਦਤ ਪਾਓ
  • ਸੜਕ ’ਤੇ ਥੁੱਕਣਾ ਵੀ ਗਲਤ ਆਦਤ ਹੈ ਤੁਸੀਂ ਪੇਪਰ ਨੈਪਕਿਨ ਆਪਣੇ ਕੋਲ ਰੱਖੋ ਤਾਂ ਕਿ ਥੁੱਕ ਆਉਣ ’ਤੇ ਉਸ ਦੀ ਵਰਤੋਂ ਕੀਤੀ ਜਾ ਸਕੇ
  • ਰਿਮੋਟ, ਰੇÇਲੰਗ, ਮੋਬਾਇਲ, ਫੋਨ, ਲੈਪਟਾਪ ਦੀ ਵਰਤੋਂ ਕਰਨ ਤੋਂ ਬਾਅਦ ਹੱਥ ਸਾਬਣ ਨਾਲ ਜ਼ਰੂਰ ਧੋਵੋ ਤਾਂ ਕਿ ਬਾਹਰੀ ਸੰਕਰਮਣ ਤੁਹਾਡੇ ਖਾਣੇ ਨਾਲ ਤੁਹਾਡੇ ਅੰਦਰ ਨਾ ਜਾ ਸਕੇ ਬੱਚਿਆਂ ਨੂੰ ਹੈਂਡ ਹਾਈਜਿਨ ਦੀ ਆਦਤ ’ਤੇ ਜ਼ਿਆਦਾ ਜ਼ੋਰ ਦਿਓ ਅਤੇ ਦੱਸੋ ਜ਼ਿਆਦਾਤਰ ਕੀਟਾਣੂ ਮੂੰਹ ਜ਼ਰੀਏ ਸਰੀਰ ’ਚ ਪਹੁੰਚ ਜਾਂਦੇ ਹਨ
  • ਹੱਥ ਧੋਣ ਲਈ ਐਂਟੀ ਬੈਕਟੀਰੀਅਲ ਸਾਬਣ ਦੀ ਵਰਤੋਂ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!