ਗਰਮੀ ਤੋਂ ਪੌਦਿਆਂ ਨੂੰ ਬਚਾਓ
ਪੂਰੀ ਦੁਨੀਆਂ ’ਚ ਹੌਲੀ-ਹੌਲੀ ਵਧਦੀ ਜੰਗ ਅਤੇ ਉਨ੍ਹਾਂ ’ਚ ਧਰਤੀ ਦੀ ਛਾਤੀ ’ਤੇ ਅਤੇ ਪੂਰੇ ਵਾਯੂਮੰਡਲ ’ਚ ਦਿਨ-ਰਾਤ ਜ਼ਹਿਰ ਘੋਲਦੇ ਬੰਬ ਬਾਰੂਦ, ਤੇਲ, ਪੈਟਰੋਲ, ਗੈਸ, ਧੂੰੂਆਂ, ਕਚਰਾ ਜੋ ਨਾਸ਼ ਕਰ ਰਿਹਾ ਹੈ ਉਹ ਵੱਖਰਾ ਅਜਿਹੇ ’ਚ ਫਿਰ ਜੇਕਰ ਮਾਰਚ ਦੇ ਅਖੀਰਲੇ ਹਫ਼ਤੇ ’ਚ ਸਭ ਨੂੰ ਜੂਨ ਵਾਲੀ ਤਪਸ਼ ਅਤੇ ਤਿੱਖੀ ਲੂ ਦੇ ਅਹਿਸਾਸ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੈਰਾਨੀ ਵੀ ਆਖਰਕਾਰ ਕਿਉਂ ਹੋਵੇ? ਇਸ ਦਾ ਸਿੱਧਾ ਅਸਰ ਸਭ ਤੋਂ ਪਹਿਲਾਂ ਧਰਤੀ ਦੀ ਬਨਸਪਤੀ ’ਤੇ ਹੀ ਪੈਣਾ ਸ਼ੁਰੂ ਹੁੰਦਾ ਹੈ
ਆਸ-ਪਾਸ ਸਬਜ਼ੀਆਂ, ਫਲਾਂ ਦੇ ਆਸਮਾਨ ਛੂੰਹਦੇ ਭਾਅ ਤੋਂ ਇਸ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੈ ਅਜਿਹੇ ’ਚ ਇਨ੍ਹਾਂ ਸ਼ਹਿਰਾਂ ਅਤੇ ਕਸਬਿਆਂ ’ਚ ਰਹਿ ਰਹੇ ਸਾਡੇ ਵਰਗੇ ਲੋਕ ਜੋ ਗਮਲਿਆਂ ’ਚ ਮਿੱਟੀ ਪਾ ਕੇ ਕਦੇ ਛੱਤ ਤਾਂ ਕਦੇ ਬਾਲਕੋਣੀ ’ਚ ਸਾਗ ਸਬਜ਼ੀਆਂ, ਫੁੱਲਾਂ, ਪੱਤਿਆਂ ਨੂੰ ਉਗਾਉਣ ਲਗਾਉਣ ਦਾ ਜਨੂੰਨ ਪਾਲੇ ਹੋਏ ਹਨ ਉਨ੍ਹਾਂ ਲਈ ਕੋਈ ਵੀ ਮੌਸਮ ਆਪਣੇ ਚਰਮ ’ਤੇ ਪਹੁੰਚਦੇ ਹੀ ਉਨ੍ਹਾਂ ਦੇ ਪੌਦਿਆਂ ਲਈ ਦੁੱਭਰ ਹੋ ਉੱਠਦਾ ਹੈ
Table of Contents
Also Read :-
ਚਲੋ ਗਰਮੀਆਂ ’ਚ ਗੱਲ ਕਰਦੇ ਹਾਂ ਪੌਦਿਆਂ ਨੂੰ ਗਰਮੀਆਂ ਅਤੇ ਤੇਜ਼ ਧੁੱਪ ਤੋਂ ਬਚਾਉਣ ਦੀ ਮੈਂ ਤੁਹਾਡੇ ਨਾਲ ਉਹ ਸਾਂਝਾ ਕਰੂੰਗਾ ਜੋ ਮੈਂ ਕਰਦਾ ਹਾਂ
ਗਮਲਿਆਂ ਦਾ ਸਥਾਨ ਬਦਲਣਾ
ਘੱਟ ਧੁੱਪ ਵਾਲੀ ਥਾਂ ’ਤੇ ਗਰਮੀਆਂ ਦੇ ਆਉਂਦੇ ਹੀ ਮੇਰਾ ਸਭ ਤੋਂ ਪਹਿਲਾ ਕੰਮ ਹੁੰਦਾ ਹੈ, ਗਮਲਿਆਂ ਨੂੰ ਪੂਰੇ ਦਿਨ ਤੇਜ਼ ਧੁੱਪ ਪੈਣ ਵਾਲੀ ਥਾਂ ਤੋਂ ਹਟਾ ਕੇ ਘੱਟ ਧੁੱਪ ਵਾਲੀ ਥਾਂ ’ਤੇ ਰੱਖਣਾ ਜੇਕਰ ਇਹ ਸੰਭਵ ਨਹੀਂ ਹੈ ਤਾਂ ਫਿਰ ਕੋਸ਼ਿਸ਼ ਇਹ ਰਹਿੰਦੀ ਹੈ ਕਿ ਸਾਰੇ ਗਮਲਿਆਂ ਨੂੰ ਜਾਂ ਕਿਹਾ ਜਾਵੇ ਕਿ ਪੌਦਿਆਂ ਦੀ ਜੜ੍ਹਾਂ ਨੂੰ ਆਸ ਪਾਸ ਬਿਲਕੁਲ ਚਿਪਕਾ ਚਿਪਕਾ ਕੇ ਰੱਖਿਆ ਜਾਏ ਗਰਮੀਆਂ ’ਚ ਜ਼ਿਆਦਾ ਵਾਸ਼ਪੀਕਰਨ ਹੋਣ ਦੇ ਕਾਰਨ ਗਮਲਿਆਂ ਦੀ ਮਿੱਟੀ ਸੁੱਕਣ ਲਗਦੀ ਹੈ ਜਦਕਿ ਇਕੱਠੇ ਰੱਖਣ ’ਤੇ ਜੜ੍ਹਾਂ ’ਚ ਨਮੀ ਕਾਫੀ ਸਮੇਂ ਤੱਕ ਬਣੀ ਰਹਿੰਦੀ ਹੈ ਮੈਂ ਵੱਡੇ ਪੌਦਿਆਂ ਦੀਆਂ ਜੜ੍ਹਾਂ ’ਚ ਛੋਟੇ ਛੋਟੇ ਪੌਦੇ ਰੱਖ ਦਿੰਦਾ ਹਾਂ
ਜੜ੍ਹਾਂ ’ਚ ਸੁੱਕੇ ਪੱਤੇ, ਸੁੱਕੀ ਘਾਹ ਆਦਿ ਰੱਖਣਾ:
ਗਰਮੀਆਂ ’ਚ ਪੌਦਿਆਂ ਦੀ ਜੜ੍ਹਾਂ ਅਤੇ ਮਿੱਟੀ ’ਚ ਨਮੀ ਬਣਾਏ ਰੱਖਣਾ, ਇਸ ਦੇ ਲਈ ਉਪਲੱਬਧ ਬਹੁਤ ਸਾਰੇ ਉਪਾਅ ’ਚੋਂ ਇੱਕ ਸਰਲ ਅਤੇ ਕਾਰਗਰ ਉਪਾਅ ਇਹ ਹੁੰਦਾ ਹੈ ਪੌਦੇ ਦੇ ਸੁੱਕੇ ਪੱਤਿਆਂ ਘਾਹ ਨੂੰ ਚੰਗੀ ਤਰ੍ਹਾਂ ਤਹਿ ਬਣਾ ਕੇ ਪੌਦੇ ਦੀ ਜੜ੍ਹ ’ਚ ਮਿੱਟੀ ਦੇ ਉੱਪਰ ਵਿਛਾ ਦਿਓ ਇਹ ਗਿੱਲੇ ਪੱਤੇ ਜੜ੍ਹਾਂ ਦੀ ਨਮੀ ਨੂੰ ਬਹੁਤ ਸਮੇਂ ਤੱਕ ਬਣਾਏ ਰੱਖਣਗੇ
ਪਾਣੀ ਜ਼ਿਆਦਾ ਦੇਣਾ:
ਗਰਮੀਆਂ ’ਚ ਹੋਰ ਜੀਵਾਂ ਵਾਂਗ ਬਨਸਪਤੀ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਖਾਸ ਕਰਕੇ ਗਮਲਿਆਂ ’ਚ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਪਾਣੀ ਕਿੰਨਾ ਕਦੋਂ ਕਿੰਨੀ ਵਾਰ ਦੇਣਾ ਇਹ ਸਭ ਪੌਦੇ, ਮਿੱਟੀ, ਥਾਂ ’ਤੇ ਕੀਤੀ ਜਾ ਰਹੀ ਬਾਗਬਾਨੀ ’ਤੇ ਨਿਰਭਰ ਕਰਦਾ ਹੈ ਮੈਂ ਕਈ ਵਾਰ ਦਿਨ ’ਚ ਚਾਰ ਵਾਰ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਪੌਦਿਆਂ ਨੂੰ ਪਾਣੀ ਦਿੰਦਾ ਹਾਂ ਕਿਸੇ ਵੀ ਖਾਦ, ਦਵਾਈ, ਦੇਖਭਾਲ ਤੋਂ ਜ਼ਿਆਦਾ ਜ਼ਰੂਰੀ ਅਤੇ ਕਾਰਗਰ ਪੌਦਿਆਂ ਨੂੰ ਰੈਗੂਲਰ ਪਾਣੀ ਦੇਣਾ ਹੁੰਦਾ ਹੈ ਗਰਮੀਆਂ ’ਚ ਤਾਂ ਇਹ ਜ਼ਰੂਰੀ ਹੋ ਜਾਂਦਾ ਹੈ
ਹਰੀ ਸ਼ੀਟ ਜਾਲ ਆਦਿ ਨਾਲ ਢਕਣਾ:
ਜੇਕਰ ਪੌਦਿਆਂ ਦੇ ਉੱਪਰ ਤੇਜ਼ ਤਿੱਖੀ ਧੁੱਪ ਪੂਰੇ ਦਿਨ ਪੈਂਦੀ ਹੈ ਤਾਂ ਯਕੀਨੀ ਤੌਰ ’ਤੇ ਸਾਗ, ਧਨੀਆ, ਪੁਦੀਨੇ ਤੋਂ ਇਲਾਵਾ ਨਰਮ ਸੁਭਾਅ ਵਾਲੇ ਸਾਰੇ ਫੁੱਲ ਪੌਦਿਆਂ ਲਈ ਮੁਸ਼ਕਲ ਗੱਲ ਹੈ ਇਸ ਤੋਂ ਪੌਦਿਆਂ ਨੂੰ ਬਚਾਉਣ ਲਈ ਜਾਂ ਧੁੱਪ ਦੀ ਜਲਣ ਨੂੰ ਘੱਟ ਜਾਂ ਕੰਟਰੋਲ ਕਰਨ ਲਈ, ਹਰੀ ਸ਼ੀਟ, ਜਾਲ, ਤਿਰਪਾਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਮੇਰੇ ਬਗੀਚੇ ’ਚ ਦੋਵੇਂ ਹੀ ਹਨ
ਡ੍ਰਿਪਿੰਗ ਪ੍ਰਣਾਲੀ ਦੀ ਵਰਤੋਂ ਕਰਨਾ:
ਠੰਡੇ ਪੀਣ ਵਾਲੇ ਪਦਾਰਥ ਅਤੇ ਪਾਣੀ ਦੀਆਂ ਬੋਤਲਾਂ ਨੂੰ ਗਮਲਿਆਂ ’ਚ ਪੌਦਿਆਂ ਦੀਆਂ ਜੜ੍ਹਾਂ ਦੇ ਕੋਲ ਫਿਕਸ ਕਰਕੇ ਡ੍ਰਾਪਿੰਗ ਪ੍ਰਣਾਲੀ ਵਾਲੀ ਤਕਨੀਕ ਨਾਲ ਵੀ ਜੜ੍ਹਾਂ ’ਚ ਪਾਣੀ ਅਤੇ ਨਮੀ ਨੂੰ ਬਚਾਏ ਰੱਖਣ ’ਚ ਅਚੂਕ ਸਾਬਤ ਹੁੰਦਾ ਹੈ ਬੋਤਲ ’ਚ ਛਿੱਦਰ ਦੇ ਸਹਾਰੇ, ਹੌਲੀ-ਹੌਲੀ ਜੜ੍ਹਾਂ ’ਚ ਰਿਸਦਾ ਪਾਣੀ, ਪੌਦਿਆਂ ਨੂੰ ਹਰ ਸਮੇਂ ਤਰੋਤਾਜ਼ਾ ਬਣਾਏ ਰੱਖਦਾ ਹੈਗਰਮੀਆਂ ’ਚ ਖਾਦ, ਦਵਾਈ ਆਦਿ ਦੀ ਵਰਤੋਂ ਤੋਂ ਜਿੰਨਾ ਸੰਭਵ ਬਚਣਾ ਚਾਹੀਦਾ ਅਤੇ ਸਿਰਫ਼ ਅਤੇ ਸਿਰਫ਼ ਘਰ ਦੀ ਬਣੀ ਖਾਦ ਨੂੰ ਹੀ ਜੜ੍ਹਾਂ ’ਚ ਪਾਇਆ ਜਾਣਾ ਚਾਹੀਦਾ ਹੈ
ਜੜ੍ਹਾਂ ਦੇ ਨਾਲ-ਨਾਲ, ਪੱਤਿਆਂ ਟਹਿਣੀਆਂ ਅਤੇ ਪੌਦਿਆਂ ਦੇ ਉੱਪਰ ਵੀ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ, ਪਰ ਕਲੀਆਂ ਫੁੱਲਾਂ ’ਤੇ ਪਾਣੀ ਪਾਉਂਦੇ ਸਮੇਂ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਗਰਮੀਆਂ ’ਚ ਪੌਦਿਆਂ ਦੀ ਕਾਂਟ-ਛਾਂਟ ਅਤੇ ਨਿਰਾਈ ਗੁਡਾਈ ਦਾ ਕੰਮ ਜ਼ਰੂਰਤ ਅਨੁਸਾਰ ਹੀ ਕਰਨਾ ਠੀਕ ਰਹਿੰਦਾ ਹੈ
ਅਜੇ ਕੁਮਾਰ