ਦੁਬਲੇ-ਪਤਲੇ ਹੋ ਤਾਂ ਚਿੰਤਾ ਨਾ ਕਰੋ, ਗਲਤ ਆਦਤਾਂ ਨੂੰ ਛੱਡੋ
ਆਮ ਤੋਂ ਘੱਟ ਵਜ਼ਨ ਵਾਲੇ ਭਾਵ ਦੁਬਲੇ ਲੋਕ ਆਪਣੀ ਸਿਹਤ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹਨ ਪਰ ਸਿਹਤਮੰਦ ਨਹੀਂ ਹੋ ਪਾਉਂਦੇ ਕਿਉਂਕਿ ਉਹ ਖਾਣ-ਪੀਣ ਦੀਆਂ ਕੁਝ ਗਲਤ ਆਦਤਾਂ ਨੂੰ ਛੱਡ ਨਹੀਂ ਪਾਉਂਦੇ ਮੌਜ਼ੂਦਾ ਭੱਜ-ਦੌੜ ਭਰੇ ਲਾਈਫਸਟਾਇਲ ’ਚ ਖੁਦ ਨੂੰ ਫਿੱਟ ਬਣਾਏ ਰੱਖਣਾ ਹਰ ਲਿਹਾਜ਼ ਨਾਲ ਜ਼ਰੂਰੀ ਹੈ
ਪਤਲੇਪਣ ਨੂੰ ਦੂਰ ਕਰਨਾ ਅਤੇ ਕਮਜ਼ੋਰ ਸਰੀਰ ਨੂੰ ਸਿਹਤਮੰਦ ਬਣਾਉਣ ਲਈ ਲੋਕ ਦਵਾਈਆਂ ਤੋਂ ਲੈ ਕੇ ਕਈ ਤਰ੍ਹਾਂ ਦੇ ਹੈਲਥ ਸਪਲੀਮੈਂਟਾਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਜ਼ਿਆਦਾਤਰ ਲੋਕਾਂ ਦਾ ਸਰੀਰ ਕਮਜ਼ੋਰ ਅਤੇ ਦੁਬਲਾ-ਪਤਲਾ ਹੀ ਰਹਿੰਦਾ ਹੈ ਦੁਬਲੇ-ਪਤਲੇ ਸਰੀਰ ਕਾਰਨ ਬੱਚਿਆਂ, ਨੌਜਵਾਨਾਂ ਅਤੇ ਅਧੇੜ ਉਮਰ ਦੇ ਪੁਰਸ਼ਾਂ ਨੂੰ ਲਗਾਤਾਰ ਸਕੂਲ, ਕਾਲਜ ਅਤੇ ਆਫਿਸ ਜਾਂ ਬਿਜ਼ਨੈੱਸ ਤੱਕ ’ਚ ਸ਼ਰਮਿੰਦਗੀ ਝੱਲਣੀ ਪੈਂਦੀ ਹੈ ਵਜ਼ਨ ਵਧਾਉਣ ਲਈ ਲੜਕੀ ਪਤਾ ਨਹੀਂ ਕੀ-ਕੀ ਕਰਦੀ ਹੈ, ਹਰ ਇੱਕ ਦੀ ਸਲਾਹ ਨੂੰ ਮੰਨਦੀ ਹੈ,
Also Read :-
- ਆਦਤਾਂ ਸੁਧਾਰੋ ਅਤੇ ਵਜਨ ਘੱਟ ਕਰੋ
- ਨਾ ਕਰੋ ਗਲਤੀਆਂ ਜਦੋਂ ਕਰਨਾ ਹੋਵੇ ਵਜ਼ਨ ਘੱਟ
- ਸਾਈਕÇਲੰਗ ਤੋਂ ਵਜ਼ਨ ਘੱਟ ਕਰਨ ਲਈ ਕੁਝ ਟਿਪਸ
- ਐਕਸਰਸਾਈਜ਼ ਲਈ ਸਭ ਤੋਂ ਚੰਗਾ ਆੱਪਸ਼ਨ ਹੈ ਸਾਈਕÇਲੰਗ
Table of Contents
ਪਰ ਵਜ਼ਨ ਨਹੀਂ ਵਧਦਾ ਅਤੇ ਸਰੀਰ ਜੱਸ ਦਾ ਤੱਸ ਹੀ ਬਣਿਆ ਰਹਿੰਦਾ ਹੈ
ਕਿਉਂ ਨਹੀਂ ਬਣਦੀ ਸਿਹਤ:
ਵਜ਼ਨ ਨਾ ਵਧਣ ਅਤੇ ਸਿਹਤ ਨਾ ਹੋਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਇਨ੍ਹਾਂ ਕਾਰਨਾਂ ’ਚ ਕੁਝ ਅਜਿਹੀਆਂ ਗਲਤ ਆਦਤਾਂ ਵੀ ਸ਼ਾਮਲ ਹੁੰਦੀਆਂ ਹਨ, ਲੋਕ ਜਿਨ੍ਹਾਂ ਦੇ ਸ਼ਿਕਾਰ ਹੋ ਜਾਂਦੇ ਹਨ ਅਜਿਹੀਆਂ ਆਦਤਾਂ ਨਾ ਸਿਰਫ਼ ਸਰੀਰ ਨੂੰ ਬਾਹਰੀ ਤੌਰ ’ਤੇ ਨੁਕਸਾਨ ਪਹੁੰਚਾਉਂਦੀਆਂ ਹਨ ਸਗੋਂ ਸਰੀਰ ਨੂੰ ਅੰਦਰ ਤੋਂ ਵੀ ਨੁਕਸਾਨ ਪਹੁੰਚਾਉਂਦੀਆਂ ਹਨ ਕਈ ਲੋਕ ਅਜਿਹੇ ਹੁੰਦੇ ਹਨ ਜੋ ਖਾਣ-ਪੀਣ ਦਾ ਗਲਤ ਸੇਵਨ ਕਰਨ ਨਾਲ ਉਨ੍ਹਾਂ ਦਾ ਸਰੀਰ ਚੰਗਾ ਨਹੀਂ ਬਣ ਪਾਉਂਦਾ ਭਾਵ ਉਨ੍ਹਾਂ ਨੂੰ ਖਾਧਾ-ਪੀਤਾ ਪਚਦਾ ਨਹੀਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਸਿਹਤਮੰਦ ਰਹੋ ਅਤੇ ਤੁਹਾਡੀ ਪਰਸਨੈਲਿਟੀ ਦੂਜਿਆਂ ਵਾਂਗ ਚਮਕੇ ਤਾਂ ਇਨ੍ਹਾਂ ਗਲਤ ਆਦਤਾਂ ਨੂੰ ਬਾਏ-ਬਾਏ ਕਹਿ ਦਿਓ
ਭੁੱਖ ਲੱਗਣ ’ਤੇ ਖਾਣਾ ਨਾ ਖਾਣ ਦੀ ਆਦਤ:
ਰੁਝੇਵੀਂ ਜੀਵਨਸ਼ੈਲੀ ’ਚ ਜ਼ਿਆਦਾਤਰ ਲੋਕ ਆਪਣੇ ਸ਼ੈਡਿਊਲ ਦੇ ਚੱਕਰ ’ਚ ਸਹੀ ਸਮੇਂ ’ਤੇ ਖਾਣਾ ਨਹੀਂ ਖਾਂਦੇ ਹਨ ਜੇਕਰ ਕੋਈ ਅਜਿਹਾ ਰੈਗੂਲਰ ਤੌਰ ’ਤੇ ਕਰਦਾ ਹੈ ਤਾਂ ਉਸ ਦੀ ਸਿਹਤ ’ਤੇ ਬੁਰਾ ਅਸਰ ਦਿਸਣ ਲਗਦਾ ਹੈ ਦਰਅਸਲ ਅਜਿਹਾ ਕਰਨ ਨਾਲ ਭੁੱਖ ਮਰ ਜਾਂਦੀ ਹੈ, ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਸਹੀ ਸਮੇਂ ’ਤੇ ਖਾਣਾ ਨਾ ਖਾਣ ਨਾਲ ਸਰੀਰ ’ਤੇ ਉਲਟ ਅਸਰ ਪੈਂਦਾ ਹੈ ਕੋਈ ਵੀ ਇਨਸਾਨ ਦੀ ਇਹ ਗਲਤ ਆਦਤ ਉਸ ਦੇ ਸਰੀਰ ਨੂੰ ਸਿਹਤਮੰਦ ਨਹੀਂ ਹੋਣ ਦਿੰਦੀ
ਰੋਜ਼ਾਨਾ ਕਸਰਤ ਦੀ ਆਦਤ ਪਾਓ:
ਫਿੱਟ ਰਹਿਣ ਅਤੇ ਸਰੀਰ ਦੇ ਵਜ਼ਨ ਨੂੰ ਵਧਾਉਣ ਲਈ ਰੋਜ਼ਾਨਾ ਐਕਸਰਸਾਈਜ਼ ਕਰਨਾ ਜ਼ਰੂਰੀ ਹੈ ਸਵੇਰ ਦੀ ਸੈਰ ’ਤੇ ਜਾਣਾ, ਕਿਸੇ ਮੈਦਾਨ ਜਾਂ ਪਾਰਕ ’ਚ ਥੋੜ੍ਹੀ ਬਹੁਤ ਕਸਰਤ ਜਾਂ ਉੱਛਲਣ-ਕੁੱਦਣ ਨਾਲ ਸਿਹਤ ਬਿਹਤਰ ਹੁੰਦੀ ਹੈ ਇਸ ਦੇ ਲਈ ਜ਼ਿਆਦਾਤਰ ਪੁਰਸ਼ਾਂ ਨੇ ਜਿੰਮ ਨੂੰ ਇੱਕ ਆਸਾਨ ਬਦਲ ਸਮਝ ਲਿਆ ਹੈ ਲੋਕ ਬਾਡੀ ਬਣਾਉਣ ਦੇੇ ਚੱਕਰ ’ਚ ਦਵਾਈਆਂ ਅਤੇ ਹੈਲਥ ਸਪਲੀਮੈਂਟ ਲੈੈ ਲੈਂਦੇ ਹਨ, ਜੋ ਉਨ੍ਹਾਂ ਨੂੰ ਭਲੇ ਹੀ ਮਸਲ ਬਣਾਉਣ ’ਚ ਮੱਦਦ ਕਰਦੇ ਹਨ ਪਰ ਇਸ ਦੇ ਸਾਈਡ ਇਫੈਕਟ ਬਾਅਦ ’ਚ ਸਾਹਮਣੇ ਆਉਂਦੇ ਹਨ ਦੂਜਿਆਂ ਨੂੰ ਬਾਡੀ ਬਣਾਉਂਦਾ ਦੇਖ ਕੇ ਨਵੇਂ ਲੜਕੇ ਵੀ ਉਹੀ ਕਰਨ ਲੱਗ ਜਾਂਦੇ ਹਨ ਅਤੇ ਰੋਜ਼ਾਨਾ ਇੱਕ ਹੀ ਐਕਸਰਸਾਈਜ਼ ਕਰਨ ਲਗਦੇ ਹਨ ਸਿਹਤਮੰਦ ਨਾ ਹੋਣ ਦੇ ਪਿੱਛੇ ਇੱਕ ਵਜ੍ਹਾ ਇਹ ਵੀ ਹੈ ਬਹੁਤ ਸਾਰੇ ਲੋਕ ਜ਼ਿੰਮ ਜਾ ਕੇ ਰੋਜ਼ਾਨਾ ਇੱਕੋ ਹੀ ਤਰ੍ਹਾਂ ਦੀ ਐਕਸਰਸਾਈਜ਼ ਕਰਦੇ ਹਨ ਰੋਜ਼ਾਨਾ ਇੱਕ ਹੀ ਤਰ੍ਹਾਂ ਦੀ ਐਕਸਰਸਾਈਜ਼ ਕਰਨ ਨਾਲ ਸਰੀਰ ਦੇ ਅੰਗ ਕਮਜ਼ੋਰ ਹੋਣ ਲੱਗ ਜਾਂਦੇ ਹਨ ਅਤੇ ਫਿਰ ਬਾਡੀ ਨਹੀਂ ਬਣ ਪਾਉਂਦੀ
ਜਿੰਮ ਟਰੇਨਰ ਦੀ ਸਲਾਹ ਜ਼ਰੂਰੀ:
ਦਰਅਸਲ, ਜੇਕਰ ਐਕਸਰਸਾਈਜ਼ ਕਰ ਰਹੇ ਹੋ ਤਾਂ ਉਸ ਨੂੰ ਟਰੇਨਰ ਦੇ ਨਿਰੀਖਣ ’ਚ ਕਰੋ ਕਿਉਂਕਿ ਉਸ ਦੀ ਇੱਕ ਸਾਇੰਸ ਹੁੰਦੀ ਹੈ ਜਿੰਮ ਟਰੇਨਰ ਇਨਸਾਨ ਦੇ ਸਰੀਰ ਦੇ ਮੁਤਾਬਕ ਐਕਸਰਸਾਈਜ਼ ਕਰਨ ਦਾ ਚਾਰਟ ਬਣਾ ਦਿੰਦੇ ਹਨ, ਜਿਸ ’ਚ ਹਫਤੇ ਦੇ ਛੇ ਦਿਨਾਂ ਦਾ ਬਿਓਰਾ ਹੁੰਦਾ ਹੈ ਕਿ ਕਿਸ ਦਿਨ ਕਿਹੜੀ-ਕਿਹੜੀ ਐਕਸਰਸਾਈਜ਼ ਕਰਨੀ ਹੁੰਦੀ ਹੈ ਜਿੰਮ ਟਰੇਨਰ ਦੇ ਨਿਰੀਖਣ ’ਚ ਐਕਸਰਸਾਈਜ਼ ਕਰਨ ਨਾਲ ਸਰੀਰ ਫਿੱਟ ਰਹਿਣ ਦੇ ਨਾਲ ਵਜ਼ਨ ਵਧ ਕੇ ਆਦਰਸ਼ ਲੇਵਲ ’ਤੇ ਬਣਿਆ ਰਹਿੰਦਾ ਹੈ
ਪਾਣੀ ਘੱਟ ਪੀਣ ਦੀ ਆਦਤ:
24 ਘੰਟੇ ਦੇ ਦਿਨ-ਰਾਤ ਦੌਰਾਨ ਵਿਅਕਤੀ ਨੂੰ ਭਰਪੂਰ ਪਾਣੀ ਪੀਣਾ ਚਾਹੀਦਾ ਹੈ ਲੋਂੜੀਦੀ ਮਾਤਰਾ ’ਚ ਪਾਣੀ ਪੀਣ ਨਾਲ ਸਰੀਰ ਨੂੰ ਅੰਦਰ ਤੇ ਬਾਹਰ ਦੋਵੇਂ ਸਾਈਡਾਂ ਤੋਂ ਫਾਇਦਾ ਮਿਲਦਾ ਹੈ ਇਹ ਸਰੀਰ ਦੇ ਵਜਨ ਨੂੰ ਵਧਾਉਣ ਅਤੇ ਸਰੀਰ ਦੀ ਸਕਿੱਨ ਅਤੇ ਵਾਲਾਂ ਨੂੰ ਪੋਸ਼ਣ ਦੇਣ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ ਦੇਸ਼-ਵਿਦੇਸ਼ ਦੇ ਵਿਗਿਆਨਕਾਂ ਦਾ ਮੰਨਣਾ ਹੈ ਕਿ ਇਨਸਾਨ ਨੂੰ ਖੁਦ ਨੂੰ ਹੀ ਹਾਈਡ੍ਰੇਟ ਰੱਖਣ ਅਤੇ ਸਰੀਰ ਤੋਂ ਟਾੱਕਸਿਨਸ ਨੂੰ ਬਾਹਰ ਕੱਢਣ ਲਈ ਦਿਨਭਰ ’ਚ 8 ਤੋਂ 10 ਗਿਲਾਸ ਪਾਣੀ ਜਾਂ ਕੋਈ ਤਰਲ ਪਦਾਰਥ ਪੀਣਾ ਚਾਹੀਦਾ ਹੈ ਵਿਅਕਤੀ ਚਾਹੇ ਤਾਂ ਨਾਰੀਅਲ ਪਾਣੀ ਅਤੇ ਤਾਜੇ ਫਲਾਂ ਦਾ ਜੂਸ ਵੀ ਪੀ ਸਕਦਾ ਹੈ ਇਸ ਲਈ ਜੇਕਰ ਕੋਈ ਘੱਟ ਪਾਣੀ ਪੀਂਦਾ ਹੈ ਤਾਂ ਉਸ ਨੂੰ ਇਹ ਆਦਤ ਛੱਡਣੀ ਹੋਵੇਗੀ
ਸੌਣ ’ਚ ਕੰਜੂਸੀ ਦੀ ਆਦਤ:
ਊਰਜਾਵਨ ਅਤੇ ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਇਨਸਾਨ ਰੈਗੂਲਰ ਤੌਰ ’ਤੇ ਪੂਰੀ ਨੀਂਦ ਲਵੇ ਨੀਂਦ ਨਾ ਪੂਰੀ ਹੋਣ ’ਤੇ ਸਿਰ ਭਾਰੀ ਰਹਿਣ ਦੇ ਨਾਲ ਸਰੀਰ ਦਾ ਬਲੱਡਪ੍ਰੈਸ਼ਰ ਭਾਵ ਬੀਪੀ ਵਧ ਸਕਦਾ ਹੈ ਨੀਂਦ ਨਾ ਪੂਰੀ ਹੋਣ ਦੀ ਵਜ੍ਹਾ ਨਾਲ ਥਕਾਣ ਦੇ ਨਾਲ-ਨਾਲ ਚਿੜਚਿੜਾਹਟ ਵੀ ਮਹਿਸੂਸ ਹੁੰਦੀ ਹੈ ਅਤੇ ਗੱਲ-ਗੱਲ ’ਤੇ ਗੁੱਸਾ ਆਉਂਦਾ ਹੈ ਮੈਡੀਕਲ ਐਕਸਪਰਟਾਂ ਮੁਤਾਬਕ, ਘੱਟ ਤੋਂ ਘੱਟ ਸੱਤ ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੈ ਪੂਰੀ ਨੀਂਦ ਲੈਣ ਨਾਲ ਵਿਅਕਤੀ ਸਿਹਤਮੰਦ ਮਹਿਸੂਸ ਕਰਨ ਦੇ ਨਾਲ ਊਰਜਾਵਨ ਬਣਿਆ ਰਹਿੰਦਾ ਹੈ ਇਹ ਇਨਸਾਨ ਦੀ ਫਿਟਨੈੱਸ ਅਤੇ ਆਦਰਸ਼ ਵਜਨ ਲਈ ਵੀ ਬੇਹੱਦ ਜ਼ਰੂਰੀ ਹੈ ਅਜਿਹੇ ’ਚ ਜੋ ਲੋਕ ਰਾਤ ਨੂੰ ਸੌਣ ’ਚ ਕੰਜੂਸੀ ਕਰਦੇ ਹਨ ਉਹ ਆਪਣੀ ਇਸ ਆਦਤ ਨੂੰ ਛੱਡ ਦੇਣ ਭਾਵ ਸਿਹਤਮੰਦ ਜੀਵਨ ਲਈ ਜ਼ਰੂਰੀ ਹੁੰਦੀਆਂ ਹਨ ਚੰਗੀਆਂ ਆਦਤਾਂ ਇਹ ਇਨਸਾਨ ਨੂੰ ਖੁਸ਼ ਰੱਖਣ ਦੇ ਨਾਲ ਊਰਜਾ ਨਾਲ ਭਰਪੂਰ ਵੀ ਰੱਖਦੀਆਂ ਹਨ ਤਾਂ ਗਲਤ ਆਦਤਾਂ ਨੂੰ ਤਿਆਗ ਕੇ ਕੋਈ ਵੀ ਸਿਹਤਮੰਦ ਹੋਣ ਦੇ ਨਾਲ ਆਈਡੀਅਲ ਵਜ਼ਨ ਹਾਸਲ ਕਰ ਸਕਦਾ ਹੈ
ਵਜਨ ਵਧਾਉਣ ਦੇ ਘਰੇਲੂ ਉਪਾਅ
- ਵਜ਼ਨ ਵਧਾਉਣ ਲਈ ਤੁਸੀਂ ਕੇਲੇ ਦੀ ਮੱਦਦ ਲੈ ਸਕਦੇ ਹੋ ਇਸ ਦੇ ਲਈ ਤੁਸੀਂ ਦਿਨ ’ਚ ਘੱਟ ਤੋਂ ਘੱਟ ਤਿੰਨ ਤੋਂ ਚਾਰ ਕੇਲੇ ਖਾਓ ਕੇਲਾ ਪੌਸ਼ਟਿਕ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਇਸ ਨੂੰ ਦੁੱਧ ਜਾਂ ਦਹੀ ਦੇ ਨਾਲ ਵੀ ਖਾਧਾ ਜਾ ਸਕਦਾ ਹੈ
- ਵਜ਼ਨ ਵਧਾਉਣ ਲਈ ਤੁਸੀਂ ਸੇਬ ਅਤੇ ਗਾਜ਼ਰ ਦਾ ਸੇਵਨ ਕਰੋ ਇਸ ਦੇ ਲਈ ਤੁਸੀਂ ਬਰਾਬਰ ਮਾਤਰਾ ’ਚ ਛਿਲਕੇ ਸਮੇਤ ਉੱਤਮ ਗੁਣਵੱਤਾ ਦੇ ਸੇਬ ਅਤੇ ਗਾਜ਼ਰ ਲੈ ਕੇ ਕੱਦੂਕਸ਼ ਕਰ ਲਓ ਇਸ ਨੂੰ ਦੁਪਹਿਰ ਦੇ ਭੋਜਨ ਤੋਂ ਬਾਅਦ ਖਾਓ ਕੁਝ ਹੀ ਹਫਤਿਆਂ ’ਚ ਇਸ ਤੋਂ ਲਾਭ ਮਿਲਦਾ ਹੈ
- ਤੁਸੀਂ ਤਿੰਨ ਤੋਂ ਚਾਰ ਬਾਦਾਮ, ਖਜ਼ੂਰ ਅਤੇ ਅੰਜੀਰ ਨੂੰ ਕੁੱਟ ਕੇ ਦੁੱਧ ’ਚ ਪਾ ਕੇ ਉੱਬਾਲੋ ਚੰਗੀ ਤਰ੍ਹਾਂ ਉੱਬਲਣ ਤੋਂ ਬਾਅਦ ਦੁੱਧ ਨੂੰ ਗੁਣਗੁਣਾ ਹੋਣ ’ਤੇ ਰੋਜ਼ ਸੌਣ ਤੋਂ ਪਹਿਲਾਂ ਪੀਓ ਇਹ ਮੋਟੇ ਹੋਣ ਦੀ ਆਯੂਰਵੈਦਿਕ ਦਵਾਈ ਹੈ
- ਵਜ਼ਨ ’ਚ ਵਾਧੇ ਲਈ ਜੌਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਦੇ ਲਈ ਤੁਸੀਂ ਜ਼ਰੂਰਤ ਅਨੁਸਾਰ ਜੌਂ ਨੂੰ ਭਿਓਂ ਕੇ ਕੁੱਟ-ਛਿੱਲ ਲਓ ਜੌਂ ਦੀ 60 ਗ੍ਰਾ. ਦੀ ਮਾਤਰਾ ਨੂੰ 500 ਗ੍ਰਾਮ ਦੁੱਧ ’ਚ ਮਿਲਾ ਕੇ ਖੀਰ ਬਣਾ ਲਓ ਇਸ ਦਾ ਦੋ ਮਹੀਨੇ ਤੱਕ ਸੇਵਨ ਕਰੋ ਰੋਜ਼ਾਨਾ ਇਸ ਖੀਰ ਦਾ ਸੇਵਨ ਕਰਨ ਨਾਲ ਪਤਲੇ ਜਾਂ ਕਮਜ਼ੋਰ ਵਿਅਕਤੀ ਵੀ ਮੋਟੇ ਹੋ ਜਾਂਦੇ ਹਨ ਇਸ ਨਾਲ ਵਜ਼ਨ ’ਚ ਵਾਧਾ ਹੁੰਦਾ ਹੈ
- ਵਜ਼ਨ ਵਧਾਉਣ ਲਈ ਤੁਸੀਂ ਸੋਇਆਬੀਨ ਦੀ ਵਰਤੋਂ ਕਰ ਸਕਦੇ ਹੋ ਇਸ ਦੇ ਲਈ ਤੁਸੀਂ ਨਾਸ਼ਤੇ ’ਚ ਸੋਇਆਬੀਨ ਅਤੇ ਅੰਕੁਰਿਤ ਅਨਾਜ ਦਾ ਸੇਵਨ ਕਰੋ ਇਨ੍ਹਾਂ ’ਚ ਭਰਪੂਰ ਮਾਤਰਾ ’ਚ ਪ੍ਰੋਟੀਨ ਹੁੰਦਾ ਹੈ ਸਰੀਰ ਨੂੰ ਮਜ਼ਬੂਤ ਬਣਾਉਣ ਅਤੇ ਵਜਨ ’ਚ ਵਾਧੇ ਲਈ ਇਸ ਨੂੰ ਮੋਟੇ ਹੋਣ ਦੀ ਦਵਾਈ ਦੇ ਰੂਪ ’ਚ ਵਰਤਿਆ ਜਾਂਦਾ ਹੈ