ਬਾਰਸ਼ ਦੇ ਮੌਸਮ ’ਚ ਰਹੋ ਸਿਹਤਮੰਦ
ਗਰਮੀ ਦੀ ਤਪਸ਼ ਤੋਂ ਬਾਅਦ ਬਰਸਾਤ ਦੇ ਮੌਸਮ ਦੀਆਂ ਠੰਡੀਆਂ ਫੁਹਾਰਾਂ ਪੈਂਦੇ ਹੀ ਮਨ ਖਿੜ ਉੱਠਦਾ ਹੈ ਅਤੇ ਗਰਮ ਚਾਹ ਦੇ ਨਾਲ ਫਰਾਈਡ ਜਾਂ ਜੰਕ ਫੂਡ ਖਾਣ ਲਈ ਮਚਲ ਜਾਂਦਾ ਹੈ ਪਰ ਸਿਹਤ ਦੇ ਇਲਾਜ ਨਾਲ ਇਹ ਖੁਸ਼ਨੁੰਮਾ ਮੌਸਮ ਥੋੜ੍ਹਾ ਨਾਜ਼ੁਕ ਹੁੰਦਾ ਹੈ ਹੁਮਸ ਭਰੇ ਵਾਤਾਵਰਨ ’ਚ ਨਮੀ ਦਾ ਪੱਧਰ ਵਧ ਜਾਂਦਾ ਹੈ ਅਤੇ ਹਵਾ ’ਚ ਕਈ ਤਰ੍ਹਾਂ ਦੇ ਵਾਇਰਸ ਅਤੇ ਬੈਕਟੀਰੀਆ ਨੂੰ ਜਨਮ ਦਿੰਦਾ ਹੈ,
ਜੋ ਸਾਡੇ ਪਾਣੀ ਅਤੇ ਖਾਣ ਦੀਆਂ ਚੀਜ਼ਾਂ ’ਚ ਮਿਲ ਕੇ ਉਨ੍ਹਾਂ ਨੂੰ ਜ਼ਹਿਰੀਲਾ ਕਰ ਦਿੰਦਾ ਹੈ ਇਨ੍ਹਾਂ ਦਾ ਸੇਵਨ ਕਰਨ ਨਾਲ ਇਹ ਵਾਇਰਸ ਸਾਡੇ ਸਰੀਰ ’ਚ ਦਾਖਲ ਹੋ ਜਾਂਦੇ ਹਨ ਅਤੇ ਕਈ ਸੰਕਰਮਕ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ ਸਾਡੇ ਸਰੀਰ ’ਚ ਊਰਜਾ ਦਾ ਪੱਧਰ ਹੇਠਾਂ ਚਲਿਆ ਜਾਂਦਾ ਹੈ, ਪਾਚਣ-ਤੰਤਰ ਗੜਬੜਾ ਜਾਂਦਾ ਹੈ ਅਤੇ ਰੋਗ-ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ ਅਜਿਹੇ ’ਚ ਸਿਰਫ਼ ਮੂੰਹ ਦੇ ਸਵਾਦ ਲਈ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਦੀ ਅਣਦੇਖੀ ਕਰਨਾ ਖ਼ਤਰਨਾਕ ਹੁੰਦਾ ਹੈ ਤੁਸੀਂ ਅਪਚ, ਦਸਤ, ਪੇਚਿਸ਼, ਖੰਘ-ਜ਼ੁਕਾਮ, ਟਾਈਫਾਇਡ, ਵਾਇਰਲ ਵਰਗੀਆਂ ਬਿਮਾਰੀਆਂ ਦੀ ਚਪੇਟ ’ਚ ਆ ਜਾਂਦੇ ਹੋ,
Also Read :-
- ਵਰਖ਼ਾ ਦੇ ਮੌਸਮ ’ਚ ਫੰਗਸ ਤੋਂ ਛੁਟਕਾਰਾ ਤੇ ਰੱਖੋ ਸਿਹਤ ਦਾ ਧਿਆਨ
- ਰੋਮ-ਰੋਮ ’ਚ ਤਾਜ਼ਗੀ ਭਰਦਾ ਸਾਉਣ ਦਾ ਮੀਂਹ
- ਤਨ-ਮਨ ਨੂੰ ਠਾਰਦੀਆਂ ਮਾਨਸੂਨੀ ਫੁਹਾਰਾਂ
Table of Contents
ਇਸ ਲਈ ਇਸ ਮੌਸਮ ’ਚ ਸੰਤੁਲਿਤ ਆਹਾਰ ਅਤੇ ਸਾਵਧਾਨੀਆਂ ਦੀ ਖਾਸ ਜ਼ਰੂਰਤ ਹੁੰਦੀ ਹੈ
ਸਾਫ-ਸਫਾਈ ਦਾ ਰੱਖੋ ਖਿਆਲ
ਬਾਰਸ਼ ਦੇ ਮੌਸਮ ’ਚ ਥਾਂ-ਥਾਂ ਚਿੱਕੜ ਜਾਂ ਗੰਦਗੀ ਫੈਲ ਜਾਂਦੀ ਹੈ, ਅਜਿਹੇ ’ਚ ਤੁਹਾਨੂੰ ਘਰ ਦੀ ਸਫਾਈ ਦਾ ਖਾਸ ਖਿਆਲ ਰੱਖਣਾ ਹੋਵੇਗਾ ਕਈ ਵਾਰ ਬੱਚੇ ਘਰ ਦੇ ਫਰਸ਼ ’ਤੇ ਹੀ ਬੈਠ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਇਨਫੈਕਸ਼ਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਜਿਹੇ ’ਚ ਆਪਣੇ ਘਰ ਦੇ ਫਰਸ਼ ਦੀ ਚੰਗੀ ਤਰ੍ਹਾਂ ਸਫਾਈ ਕਰੋ ਸਮੇਂ-ਸਮੇਂ ’ਤੇ ਫਰਸ਼ ਨੂੰ ਫਿਨਾਇਲ ਨਾਲ ਵੀ ਧੋਵੋ ਤਾਂ ਕਿ ਫਰਸ਼ ਤੋਂ ਕਿਸੇ ਵੀ ਤਰ੍ਹਾਂ ਦਾ ਇਨਫੈਕਸ਼ਨ ਬੱਚੇ ’ਚ ਨਾ ਫੈਲੇ
ਘਰ ’ਚ ਬਣਿਆ ਖਾਣਾ ਹੀ ਦਿਓ:
ਇਸ ਮੌਸਮ ’ਚ ਬਾਹਰ ਦਾ ਖਾਣਾ ਬੱਚੇ ਲਈ ਹਾਨੀਕਾਰਕ ਹੋ ਸਕਦਾ ਹੈ ਅਜਿਹੇ ’ਚ ਆਪਣੇ ਨੰਨ੍ਹੇ-ਮੁੰਨ੍ਹੇ ਨੂੰ ਘਰ ਦਾ ਬਣਿਆ ਖਾਣਾ ਹੀ ਦਿਓ ਇਸ ਤੋਂ ਇਲਾਵਾ ਮਾਨਸੂਨ ’ਚ ਸਟੋਰ ਕੀਤੇ ਗਏ ਖਾਣੇ ’ਚ ਬੈਕਟੀਰੀਆ ਜਲਦੀ ਪੈਦਾ ਹੁੰਦੇ ਹਨ, ਇਸ ਲਈ ਰੱਖੇ ਹੋਏ ਖਾਣੇ ਦਾ ਇਸਤੇਮਾਲ ਨਾ ਕਰੋ ਤੁਸੀਂ ਬੱਚੇ ਨੂੰ ਮੌਸਮੀ ਫਲ ਦੇ ਸਕਦੇ ਹੋੋ, ਮੌਸਮੀ ਫਲ ਬੱਚੇ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ
ਲਓ ਸੰਤੁਲਿਤ ਆਹਾਰ:
ਕਣਕ, ਮੱਕੀ, ਜੌਂ, ਵੇਸਣ ਵਰਗੇ ਸਾਬਤ ਸੁੱਕੇ ਅਨਾਜ ਅਤੇ ਦਾਲਾਂ ਨੂੰ ਆਪਣੇ ਭੋਜਨ ’ਚ ਸ਼ਾਮਲ ਕਰਨਾ ਬਿਹਤਰ ਹੈ ਪ੍ਰੋਟੀਨ, ਲੋਹ ਅਤੇ ਮੈਗਨੀਸ਼ੀਅਮ ਯੁਕਤ ਇਨ੍ਹਾਂ ਖਾਧ ਪਦਾਰਥਾਂ ਦੇ ਸੇਵਨ ਨਾਲ ਰੋਗ-ਪ੍ਰਤੀਰੋਧਕ ਸਮਰੱਥਾ ਬਿਹਤਰ ਹੁੰਦੀ ਹੈ ਇਸ ਮੌਸਮ ’ਚ ਆਸਾਨੀ ਨਾਲ ਮਿਲਣ ਵਾਲੀ ਭੁੰਨੀ ਮੱਕੀ ਦੇ ਸੇਵਨ ਨਾਲ ਲੋਂੜੀਦੀ ਫਾਈਬਰ ਮਿਲਦੀ ਹੈ, ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਲਈ ਵਰਦਾਨ ਹੈ ਆਹਾਰ ’ਚ ਸੁੱਕੇ ਮੇਵਿਆਂ ਨੂੰ ਸ਼ਾਮਲ ਕਰਨਾ ਵੀ ਜ਼ਰੂਰੀ ਹੈ
ਮੌਸਮੀ ਸਬਜ਼ੀਆਂ ਅਤੇ ਫਲ ਹੀ ਖਾਓ:
ਬਾਰਸ਼ ਦੇ ਮੌਸਮ ’ਚ ਮੌਸਮੀ ਸਬਜ਼ੀਆਂ ਅਤੇ ਫਲਾਂ ਨੂੰ ਆਪਣੇ ਆਹਾਰ ਦਾ ਹਿੱਸਾ ਬਣਾਓ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਬਜਾਇ ਹਲਕੀਆਂ ਅਤੇ ਆਸਾਨੀ ਨਾਲ ਪਚਣ ਵਾਲੀਆਂ ਸਬਜ਼ੀਆਂ ਜਿਵੇਂ ਕੱਦੂ, ਤੋਰੀ, ਟਿੰਡਾ, ਭਿੰਡੀ, ਫ੍ਰੈਂਚ ਬੀਨਸ ਦਾ ਸੇਵਨ ਕਰਨ ਨਾਲ ਬਾਰਸ਼ ਦੇ ਮੌਸਮ ’ਚ ਪੇਟ ਸਬੰਧੀ ਬਿਮਾਰੀਆਂ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ ਕਰੇਲਾ, ਮੂਲੀ, ਮੈਥੀ ਵਰਗੀਆਂ ਕੌੜੀਆਂ ਸਬਜ਼ੀਆਂ ਸੰਕਰਮਣ ਤੋਂ ਬਚਾਉਂਦੀਆਂ ਹਨ ਭੋਜਨ ’ਚ ਅਦਰਕ, ਲਸਣ, ਪੁਦੀਨਾ, ਧਨੀਆ, ਕਾਲੀ ਮਿਰਚ, ਹਲਦੀ, ਹਿੰਗ, ਮੇਥੀ ਦੇ ਦਾਣਿਆਂ ਦੀ ਵਰਤੋਂ ਪਾਚਣ ਸ਼ਕਤੀ ਨੂੰ ਵਧਾਉਣ ’ਚ ਫਾਇਦੇਮੰਦ ਹੈ ਇਸ ਮੌਸਮ ’ਚ ਸਲਾਦ ਨਹੀਂ ਖਾਣਾ ਚਾਹੀਦਾ, ਪਰ ਐਂਟੀ ਆੱਕਸੀਡੈਂਟ ਤੱਤਾਂ ਨਾਲ ਭਰਪੂਰ ਖੀਰੇ ਦੇ ਸੇਵਨ ਨਾਲ ਕਬਜ਼, ਅਪਚ ਵਰਗੇ ਪੇਟ ਦੇ ਸੰਕਰਮਣ ’ਚ ਫਾਇਦਾ ਹੁੰਦਾ ਹੈ
ਮੱਛਰਾਂ ਨੂੰ ਨਾ ਹੋਣ ਦਿਓ ਪੈਦਾ:
ਬਾਰਸ਼ ਦੇ ਆਉਣ ਨਾਲ ਹੀ ਡੇਂਗੂ, ਮਲੇਰੀਆ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਲਗਦੀਆਂ ਹਨ ਅਜਿਹੇ ’ਚ ਆਪਣੇ ਘਰ ਨੂੰ ਮੱਛਰਾਂ ਦਾ ਘਰ ਬਣਨ ਤੋਂ ਪਹਿਲਾਂ ਹੀ ਕੁਝ ਜ਼ਰੂਰੀ ਗੱਲਾਂ ਦਾ ਖਿਆਲ ਰੱਖੋ ਆਪਣੇ ਘਰ ’ਚ ਕਿਸੇ ਵੀ ਜਗ੍ਹਾ ਪਾਣੀ ਇਕੱਠਾ ਨਾ ਹੋਣ ਦਿਓ ਕੂਲਰ, ਗਮਲਿਆਂ ਅਤੇ ਟੱਬ ’ਚ ਰੱਖੇ ਪਾਣੀ ਨੂੰ ਸਮੇਂ-ਸਮੇਂ ’ਤੇ ਸਾਫ਼ ਕਰੋ ਬੱਚੇ ਨੂੰ ਹਮੇਸ਼ਾ ਮੱਛਰਦਾਨੀ ’ਚ ਹੀ ਸੁਲਾਓ
ਬਾਰਸ਼ ’ਚ ਨਾ ਭਿੱਜੋ:
ਬਾਰਸ਼ ਦੇ ਮੌਸਮ ’ਚ ਭਿੱਜਣਾ ਸਰੀਰ ਲਈ ਨੁਕਸਾਨਦਾਇਕ ਹੈ ਜੇਕਰ ਤੁਸੀਂ ਬਾਰਸ਼ ’ਚ ਭਿੱਜਣ ਤੋਂ ਬਾਅਦ ਕੁਝ ਦੇਰ ਇੰਜ ਹੀ ਰਹਿੰਦੇ ਹੋ ਤਾਂ ਤੁਹਾਨੂੰ ਖੁਜਲੀ ਅਤੇ ਬੁਖਾਰ ਦੀ ਸਮੱਸਿਆ ਵੀ ਹੋ ਸਕਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਤੁਹਾਨੂੰ ਬਾਰਸ਼ ’ਚ ਭਿੱਜਣਾ ਨਾ ਪਵੇ ਪਰ ਤੁਸੀਂ ਕਿਸੇ ਕਾਰਨ ਤੋਂ ਭਿੱਜ ਹੀ ਜਾਓ, ਤਾਂ ਤੁਰੰਤ ਆਪਣੇ ਸਰੀਰ ਨੂੰ ਸੁਕਾ ਕੇ ਕੱਪੜੇ ਬਦਲ ਲਓ
ਗਰਮ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰੋ
ਹਰਬਲ ਜਾਂ ਗਰੀਨ ਚਾਹ, ਕਾੱਫੀ, ਵੈਜ਼ੀਟੇਬਲ ਸੂਪ ਜਿਵੇਂ ਗਰਮ ਪੀਣ ਵਾਲੇ ਪਾਣੀ ਦਾ ਸੇਵਨ ਸਰੀਰ ਨੂੰ ਊਰਜਾ ਨਾਲ ਭਰ ਦਿੰਦਾ ਹੈ ਇਹ ਬਿਮਾਰੀ ਫੈਲਣ ਵਾਲੇ ਬੈਕਟੀਰੀਆ ਅਤੇ ਵਾਇਰਸ ਤੋਂ ਬਚਾਅ ਕਰਦੇ ਹਨ ਅਤੇ ਪ੍ਰਤੀਰੋਧਕ ਸਮਰੱਥਾ ਵਧਾਉਂਦੇ ਹਨ ਭੋਜਨ ’ਚ ਫਰਾਈਡ ਫੂਡ ਦੀ ਬਜਾਇ ਗਰਿੱਲਡ ਅਤੇ ਤੰਦੂਰੀ ਫੂਡ ਨੂੰ ਵਧਾਓ ਆੱਇਲ ਘੱਟ ਇਸਤੇਮਾਲ ਹੋਣ ਕਾਰਨ ਇਹ ਫੂਡ ਆਸਾਨੀ ਨਾਲ ਪਚ ਜਾਂਦੇ ਹਨ ਦੂਸ਼ਿਤ ਪਾਣੀ ’ਚ ਮੌਜ਼ੂਦ ਬੈਕਟੀਰੀਆ ਸਾਡੇ ਸਰੀਰ ’ਚ ਪਹੁੰਚ ਕੇ ਪਾਚਣ ਪ੍ਰਣਾਲੀ ’ਤੇ ਅਸਰ ਪਾਉਂਦੇ ਹਨ, ਜਿਸ ਨਾਲ ਤਰਲ ਪਦਾਰਥ ਵੀ ਠੀਕ ਤਰ੍ਹਾਂ ਪਚ ਨਹੀਂ ਪਾਉਂਦਾ ਇਸ ਲਈ ਉੱਬਲਿਆਂ ਹੋਇਆ ਪਾਣੀ ਇਸਤੇਮਾਲ ਕਰਨਾ ਸਰਵੋਤਮ ਹੈ ਵਾਤਾਵਰਨ ਠੰਡਾ ਹੋਣ ਦੇ ਬਾਵਜ਼ੂਦ ਜ਼ਿਆਦਾ ਪਾਣੀ ਪੀਓ ਇਸ ਨਾਲ ਡੀਹਾਈਡ੍ਰੇਸ਼ਨ ਅਤੇ ਡਾਈਰੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੋਵੇਗਾ ਅਤੇ ਸਰੀਰ ’ਚ ਪੈਦਾ ਹੋਏ ਜ਼ਹਿਰੀਲੇ ਪਦਾਰਥ ਨੂੰ ਸਰੀਰ ਤੋਂ ਬਾਹਰ ਕੱਢਣ ’ਚ ਮੱਦਦ ਮਿਲੇਗੀ ਇਸ ਮੌਸਮ ’ਚ ਪਾਚਣ ਕਿਰਿਆ ਨੂੰ ਸੁਚਾਰੂ ਬਣਾਏ ਰੱਖਣ ਲਈ ਗਰਮ ਦੁੱਧ ਬਿਹਤਰ ਆਹਾਰ ਹੈ
ਇਹ ਸਾਵਧਾਨੀਆਂ ਵੀ ਹਨ ਜ਼ਰੂਰੀ:
- ਬਾਰਸ਼ ਦੇ ਮੌਸਮ ’ਚ ਕੱਚਾ ਭੋਜਨ ਖਾਣ ਤੋਂ ਬਚਣਾ ਚਾਹੀਦਾ ਹੈ ਇੱਥੋਂ ਤੱਕ ਕਿ ਸਲਾਦ ਵੀ ਨਹੀਂ ਖਾਣਾ ਚਾਹੀਦਾ
- ਹਮੇਸ਼ਾ ਤਾਜ਼ੇ ਫਲਾਂ ਦਾ ਹੀ ਸੇਵਨ ਕਰੋ ਮੁਰਝਾਏ ਹੋਏ, ਦਾਗੀ, ਕਟੇ-ਫਟੇ ਜਾਂ ਢਿੱਲੇ ਫਲਾਂ ਤੋਂ ਬਚੋ, ਕਿਉਂਕਿ ਅਜਿਹੇ ਫਲ ਜ਼ਹਿਰੀਲੇ ਹੋ ਜਾਂਦੇ ਹਨ ਅਤੇ ਤੁਹਾਡੀ ਪਾਚਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ
- ਤਰਬੂਜ਼, ਖਰਬੂਜ਼ਾ ਵਰਗੇ ਪਾਣੀ ਵਾਲੇ ਫਲਾਂ ਦੇ ਸੇਵਨ ਤੋਂ ਬਚੋ ਹੁੰਮਸ ਭਰੇ ਵਾਤਾਵਰਨ ਦੇ ਹੋਣ ਦੇ ਕਾਰਨ ਇਨ੍ਹਾਂ ’ਚ ਬੈਕਟੀਰੀਆ ਹੋਣ ਦੀ ਉਮੀਦ ਜ਼ਿਆਦਾ ਹੁੰਦੀ ਹੈ
- ਸਫਾਈ ਨਾ ਹੋਣ ਦੀ ਉਮੀਦ ਕਾਰਨ ਬਾਹਰ ਮਿਲਣ ਵਾਲੇ ਫਲਾਂ ਅਤੇ ਸਬਜ਼ੀਆਂ ਦੇ ਜੂਸ ਦੇ ਸੇਵਨ ਤੋਂ ਬਚੋ ਇਸ ਮੌਸਮ ’ਚ ਘਰ ’ਚ ਤਿਆਰ ਜੂਸ ਦਾ ਸੇਵਨ ਹੀ ਉੱਚਿਤ ਹੈ ਇਸ ’ਚ ਵੀ ਇਹ ਧਿਆਨ ਰੱਖਣਾ ਹੋਵੇਗਾ ਕਿ ਜੂਸ ਤੁਰੰਤ ਪੀ ਲਿਆ ਜਾਏ
- ਇੱਕ ਵਾਰ ’ਚ ਭਰਪੇਟ ਭੋਜਨ ਕਰਨ ਦੀ ਬਜਾਇ ਥੋੜੇ-ਥੋੜੇ ਅੰਤਰਾਲ ’ਤੇ ਫਲ ਜਾਂ ਹਲਕਾ ਭੋਜਨ ਕਰੋ ਇਸ ਨਾਲ ਬਾਰਸ਼ ਦੇ ਮੌਸਮ ’ਚ ਇੱਕ ਤਾਂ ਪਾਚਣ ਸਬੰਧੀ ਸਮੱਸਿਆਵਾਂ ਤੋਂ ਦੂਰ ਰਹੋਂਗੇ, ਦੂਜਾ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਪੂਰਤੀ ਹੋਵੇਗੀ
- ਤਾਜ਼ਾ ਅਤੇ ਗਰਮ ਭੋਜਨ ਹੀ ਖਾਓ ਜੇਕਰ ਭੋਜਨ ਬਚ ਵੀ ਜਾਂਦਾ ਹੈ ਤਾਂ ਉਸ ਨੂੰ ਏਅਰਟਾਈਟ ਕਨਟੇਨਰ ’ਚ ਬੰਦ ਕਰਕੇ ਫਰਿੱਜ਼ ’ਚ ਰੱਖਣਾ ਚਾਹੀਦਾ ਹੈ 24 ਘੰਟੇ ਤੋਂ ਪਹਿਲਾਂ ਬਣੇ ਭੋਜਨ ਨੂੰ ਨਾ ਖਾਓ ਅਜਿਹਾ ਭੋਜਨ ਖਾਣ ਤੋਂ ਅੱਧਾ ਘੰਟਾ ਪਹਿਲਾਂ ਉਸ ਨੂੰ ਫਰਿੱਜ਼ ’ਚੋਂ ਕੱਢ ਕੇ ਸਮਾਨ ਤਾਪ ’ਚ ਲਿਆਓ ਅਤੇ ਫਿਰ ਉਸ ਨੂੰ ਗਰਮ ਕਰੋ
- ਖਾਣਾ ਬਣਾਉਣ ’ਚ ਸਰ੍ਹੋਂ, ਮੂੰਗਫਲੀ ਅਤੇ ਤਿਲ ਵਰਗੇ ਭਾਰੀ ਤੇਲਾਂ ਦੀ ਬਜਾਇ ਮੱਕਈ ਅਤੇ ਆਲਿਵ ਆਇਲ ਦਾ ਇਸਤੇਮਾਲ ਕਰੋ ਹੈਵੀ ਆਇਲ ਪਿੱਤ ਵਧਾਉਣ ਤੋਂ ਇਲਾਵਾ ਸਰੀਰ ਨੂੰ ਕਮਜ਼ੋਰ ਬਣਾਉਂਦੇ ਹਨ