Children's Story

Children’s Story: ਬਾਲ ਕਥਾ: ਰੋਹਿਤ ਦਾ ਸੰਗੀਤ

ਹਰਿਆਣਾ ਦੇ ਇੱਕ ਪਿੰਡ ’ਚ ਰੋਹਿਤ ਨਾਂਅ ਦਾ ਇੱਕ ਮੁੰਡਾ ਸੀ ਜੋ ਬਚਪਨ ’ਚ ਹੀ ਅਨਾਥ ਹੋ ਗਿਆ ਸੀ ਉਸ ਦੀ ਪਰਵਰਿਸ਼ ਪਿੰਡ ’ਚ ਰੱਖ ਕੇ ਪਿੰਡ ਦੇ ਲੋਕਾਂ ਨੇ ਕੀਤੀ ਅਤੇ ਉਸ ਨੂੰ ਮਾਤਾ-ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਰੋਹਿਤ ਸੁਭਾਅ ਤੋਂ ਇਮਾਨਦਾਰ ਅਤੇ ਮਿਹਨਤੀ ਸੀ ਪਿੰਡ ਵਾਲਿਆਂ ਲਈ ਹਰ ਮੱਦਦ ਕਰਨ ਲਈ ਉਹ ਤਿਆਰ ਰਹਿੰਦਾ ਸੀ ਰੱਬ ਨੇ ਰੋਹਿਤ ਨੂੰ ਬਹੁਤ ਮਿੱਠੀ ਅਤੇ ਸੁਰੀਲੀ ਆਵਾਜ਼ ਦਿੱਤੀ ਸੀ

ਰੋਹਿਤ ਵੀ ਆਪਣੇ ਪਿਤਾ ਵਾਂਗ ਬਹੁਤ ਵਧੀਆ ਬੰਸਰੀ ਵਜਾਉਂਦਾ ਅਤੇ ਭਗਤੀ ਗੀਤਾਂ ਦੇ ਸੁਰ ਕੱਢਦਾ ਜਦੋਂ ਵੀ ਉਹ ਆਪਣੇ ਕੰਮ ਤੋਂ ਵਿਹਲਾ ਹੁੰਦਾ ਤਾਂ ਬੰਸਰੀ ਲੈ ਕੇ ਖੇਤਾਂ ’ਚ ਜਾ ਬੈਠਦਾ ਅਤੇ ਨਵੇਂ-ਨਵੇਂ ਗੀਤਾਂ ਦੀ ਧੁਨ ਕੱਢਦਾ ਜਿਹੜੇ ਦਿਨਾਂ ’ਚ ਫਸਲ ਪੱਕਣ ਵਾਲੀ ਹੁੰਦੀ ਸੀ ਜਾਂ ਕੋਈ ਤਿਉਹਾਰ, ਉਤਸਵ ਹੁੰਦਾ, ਸਭ ਰੋਹਿਤ ਨੂੰ ਭਜਨ ਸੁਣਾਉਣ ਨੂੰ ਕਹਿੰਦੇ ਅਤੇ ਬੰਸਰੀ ਵਜਾਉਣ ਨੂੰ ਕਹਿੰਦੇ ਰੋਹਿਤ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਹ ਸਭ ਕਰਦਾ ਹੌਲੀ-ਹੌਲੀ ਆਸ-ਪਾਸ ਦੇ ਪਿੰਡ ਵਾਲੇ ਵੀ ਉਸ ਨੂੰ ਸੱਦਾ ਦੇਣ ਲੱਗੇ ਕਿ ਸਾਡੇ ਪਿੰਡ ’ਚ ਤਿਉਹਾਰ, ਵਿਆਹ-ਸ਼ਾਦੀਆਂ ’ਚ ਗੀਤ ਸੁਣਾਓ

ਰੋਹਿਤ ਨੇ ਸੱਦੇ ਸਵੀਕਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਲੋਕ ਉਸ ਨੂੰ ਉਸਦੀ ਏਵਜ਼ ’ਚ ਪੈਸੇ ਦਿੰਦੇ ਪਰ ਪਿੰਡ ਵਾਲਿਆਂ ਤੋਂ ਉਹ ਪੈਸੇ ਨਹੀਂ ਲੈਂਦਾ ਸੀ ਹੌਲੀ-ਹੌਲੀ ਉਹ ਮਸ਼ਹੂਰ ਹੁੰਦਾ ਗਿਆ ਹੁਣ ਤਾਂ ਉਹ ਸ਼ਹਿਰਾਂ ’ਚ ਵੀ ਆਪਣੇ ਪ੍ਰੋਗਰਾਮ ਕਰਨ ਲੱਗਾ ਅਤੇ ਖੂਬ ਕਮਾਈ ਕਰਨ ਲੱਗਾ ਆਪਣੇ ਰੁੱਝੇ ਜੀਵਨ ’ਚ ਵੀ ਉਹ ਪਿੰਡ ਵਾਲਿਆਂ ਨੂੰ ਨਹੀਂ ਭੁੱਲਿਆ ਜਦੋਂ ਵੀ ਪਿੰਡ ਤੋਂ ਸੱਦਾ ਆਉਂਦਾ ਸੀ ਜਾਂ ਕੋਈ ਪਿੰਡ ਵਾਸੀ ਉਸ ਨੂੰ ਮਿਲਣ ਸ਼ਹਿਰ ਆਉਂਦਾ ਅਤੇ ਉਸਨੂੰ ਸੱਦਾ ਦੇਣ ਆਉਂਦਾ ਤਾਂ ਉਸ ਦੀ ਪਹਿਲੀ ਪ੍ਰਮੁੱਖਤਾ ਆਪਣਾ ਪਿੰਡ ਹੀ ਹੁੰਦਾ

Also Read:  ਫਿਰ ਦੇਖਦੇ ਹਾਂ, ਕੈਂਸਰ ਕੀ ਕਹਿੰਦਾ ਹੈ! -ਸਤਿਸੰਗੀਆਂ ਦੇ ਅਨੁਭਵ

ਪਿੰਡ ਦੇ ਮੁਖੀਆ ਰੋਹਿਤ ਨੂੰ ਬਚਪਨ ਤੋਂ ਹੀ ਪਿਆਰ ਕਰਦੇ ਸਨ ਮੁਖੀਆ ਦੀ ਆਪਣੀ ਔਲਾਦ ਨਾ ਹੋਣ ਕਾਰਨ ਉਨ੍ਹਾਂ ਨੇ ਉਸ ਨੂੰ ਆਪਣੇ ਘਰ ’ਚ ਰੱਖਿਆ ਹੋਇਆ ਸੀ ਰੋਹਿਤ ਮੁਖੀਆ ਅਤੇ ਉਸ ਦੀ ਪਤਨੀ ਦੀ ਬਹੁਤ ਇੱਜ਼ਤ ਕਰਦਾ ਸੀ ਅਤੇ ਵਕਤ-ਬੇਵਕਤ ਉਨ੍ਹਾਂ ਦੇ ਕੰਮਾਂ ’ਚ ਹੱਥ ਵੰਡਾਉਂਦਾ ਸੀ
ਇੱਕ ਵਾਰ ਮੁਖੀਆ ਬਹੁਤ ਬਿਮਾਰ ਹੋ ਗਿਆ ਅਤੇ ਔਲਾਦ ਨਾ ਹੋਣ ਕਾਰਨ ਉਹ ਚਿੜਚਿੜਾ ਹੋ ਗਿਆ ਸੀ

ਉਹ ਪਤਨੀ ਨੂੰ ਝਿੜਕਦਾ ਅਤੇ ਸਮੇਂ ’ਤੇ ਦਵਾਈ ਵੀ ਨਾ ਲੈਂਦਾ ਚੁੱਪਚਾਪ ਕਮਰੇ ’ਚ ਲੇਟਿਆ ਰਹਿੰਦਾ ਅਤੇ ਛੱਤ ਵੱਲ ਤੱਕਦਾ ਰਹਿੰਦਾ ਇਹ ਗੱਲ ਜਦੋਂ ਸ਼ਹਿਰ ’ਚ ਰੋਹਿਤ ਨੂੰ ਪਤਾ ਲੱਗੀ ਤਾਂ ਉਹ ਆਪਣੇ ਆਗਲੇ ਪ੍ਰੋਗਰਾਮ ਕੈਂਸਲ ਕਰਕੇ ਪਿੰਡ ਆ ਗਿਆ ਅਤੇ ਦਿਨ-ਰਾਤ ਮੁਖੀਆ ਦੀ ਸੇਵਾ ਕਰਨ ਲੱਗਾ ਸਵੇਰੇ-ਸ਼ਾਮ ਭਜਨ ਸੁਣਾਉਂਦਾ ਅਤੇ ਬੰਸਰੀ ਵਜਾ ਕੇ ਉਨ੍ਹਾਂ ਦਾ ਮਨੋਰੰਜਨ ਕਰਦਾ
ਹੁਣ ਮੁਖੀਆ ਜੀ ਕਾਫੀ ਠੀਕ ਹੋਣ ਲੱਗੇ ਇਸ ਤਰ੍ਹਾਂ ਰੋਹਿਤ ਨੂੰ ਸ਼ਹਿਰ ਤੋਂ ਆਏ ਦੋ ਮਹੀਨੇ ਬੀਤ ਗਏ ਅਤੇ ਮੁਖੀਆ ਜੀ ਤੰਦਰੁਸਤ ਹੋਣ ਲੱਗੇ

ਪਿੰਡ ਦੇ ਸਭ ਲੋਕ ਹੈਰਾਨ ਸਨ ਕਿ ਜੋ ਕੰਮ ਡਾਕਟਰ, ਵੈਦ ਨਹੀਂ ਕਰ ਸਕੇ, ਉਹ ਰੋਹਿਤ ਨੇ ਕਰ ਦਿਖਾਇਆ ਰੋਹਿਤ ਦੀ ਬੰਸਰੀ ਅਤੇ ਆਵਾਜ਼ ’ਚ ਐਨਾ ਜਾਦੂ ਸੀ ਕਿ ਮੁਖੀਆ ਜੀ ਦਾ ਜੀਵਨ ਹੀ ਬਦਲ ਗਿਆ ਜਦੋਂ ਮੁਖੀਆ ਜੀ ਕਾਫੀ ਤੰਦਰੁਸਤ ਹੋ ਗਏ ਤਾਂ ਰੋਹਿਤ ਨੇ ਵਿਦਾਈ ਲੈਣੀ ਚਾਹੀ ਉਸ ਨੇ ਦੇਖਿਆ, ਮੁਖੀਆ ਜੀ ਉਸ ਦੇ ਜਾਣ ਦੇ ਨਾਂਅ ’ਤੇ ਫਿਰ ਤੋਂ ਉਦਾਸ ਅਤੇ ਢਿੱਲੇ ਹੋ ਗਏ ਰੋਹਿਤ ਨੇ ਮੁਖੀਆ ਜੀ ਨੂੰ ਕਿਹਾ ਕਿ ਹੁਣ ਤਾਂ ਮੈਨੂੰ ਜਾਣਾ ਪਵੇਗਾ ਮੁਖੀਆ ਜੀ ਨੇ ਰੋਹਿਤ ਦੇ ਸਿਰ ’ਤੇ ਹੱਥ ਫੇਰਦੇ ਹੋਏ

ਕਿਹਾ ਕਿ ਹੁਣ ਤੁਸੀਂ ਕਿਤੇ ਨਹੀਂ ਜਾਓਗੇ ਮੇਰੀ ਜ਼ਮੀਨ-ਜਾਇਦਾਦ ਦਾ ਧਿਆਨ ਰੱਖੋਗੇ,ਮੇਰੇ ਕੋਲ ਰਹਿ ਕੇ ਰੋਹਿਤ ਤਾਂ ਕਿਸੇ ’ਤੇ ਨਿਰਭਰ ਹੋਣਾ ਨਹੀਂ ਚਾਹੁੰਦਾ ਸੀ ਉਹ ਆਤਮ-ਨਿਰਭਰ ਬਣਨਾ ਚਾਹੁੰਦਾ ਸੀ ਮੁਖੀਆ ਜੀ ਨੂੰ ਲੱਗਾ, ਅਜਿਹਾ ਕੁਝ ਸੋਚਾਂ ਕਿ ਉਸ ਦੇ ਆਤਮ-ਸਨਮਾਨ ਨੂੰ ਠੇਸ ਨਾ ਪਹੁੰਚੇ ਉਨ੍ਹਾਂ ਨੇ ਰੋਹਿਤ ਨੂੰ ਸਲਾਹ ਦਿੱਤੀ ਕਿ ਹੁਣ ਤੁਸੀਂ ਇੱਥੇ ਰਹੋਗੇ ਅਤੇ ਆਪਣੇ ਕਮਰੇ ’ਚ ਸੰਗੀਤ ਸਕੂਲ ਖੋਲ੍ਹ ਕੇ ਪਿੰਡ ਦੇ ਹੋਰ ਬੱਚਿਆਂ ਨੂੰ ਸੰਗੀਤ ਸਿਖਾਓਗੇ ਇਹ ਗੱਲ ਰੋਹਿਤ ਨੂੰ ਵੀ ਜਚ ਗਈ ਅਤੇ ਉਸ ਦੀਆਂ ਅੱਖਾਂ ’ਚ ਸਬਰ ਅਤੇ ਆਤਮ-ਸਨਮਾਨ ਦੀ ਚਮਕ ਸਾਫ ਦਿਖਾਈ ਦੇਣ ਲੱਗੀ -ਨੀਤੂ ਗੁੁਪਤਾ

Also Read:  ਸਵੇਰ ਦੇ ਨਾਸ਼ਤੇ ’ਚ ਨਾ ਕਰੋ ਇਹ ਗਲਤੀਆਂ