ਪਿਤਾ ਵਰਗਾ ਨਹੀਂ ਹੁੰਦਾ ਕੋਈ- ਫਾਦਰਸ ਡੇਅ Father’s Day
‘ਪਿਤਾ’ ਇੱਕ ਅਜਿਹਾ ਰਿਸ਼ਤਾ ਜੋ ਕਿਸੇ ਵੀ ਧਰਮ, ਦੇਸ਼, ਭਾਸ਼ਾ, ਜਾਤੀ ਅਤੇ ਸਮਾਜ ’ਚ ਸਦਾ ਸਮਾਨ ਰਹਿੰਦਾ ਹੈ, ਜਿਸ ਦਾ ਉਦੇਸ਼ ਇਨ੍ਹਾਂ ਸਭ ਗੱਲਾਂ ਤੋਂ ਉੱਪਰ ਸਿਰਫ ਆਪਣੀ ਔਲਾਦ ਦੀ ਸੁਰੱਖਿਆ, ਉਸਦੇ ਜੀਵਨ ਦੇ ਨਿਰਮਾਣ ਅਤੇ ਉਸ ਨੂੰ ਚੰਗੀ ਸਮਾਜਿਕ ਪਿੱਠਭੂਮੀ ਦੇਣ ਦਾ ਹੁੰਦਾ ਹੈ ਉਹ ਆਪਣੀ ਔਲਾਦ ’ਚ ਆਪਣਾ ਅਕਸ ਤਾਂ ਦੇਖਣਾ ਚਾਹੁੰਦਾ ਹੈ, ਪਰ ਆਪਣੇ ਤੋਂ ਚੰਗੀ ਅਤੇ ਆਕਰਸ਼ਕ ਛਵੀ ਹੋਵੇ ਉਹ ਇੱਕ ਅਜਿਹਾ ਪਰਛਾਵਾਂ ਹੈ, ਜੋ ਆਪਣੇ ਬੱਚੇ ਦੇ ਪੂਰੇ ਜੀਵਨ ਤੱਕ ਉਸਦੇ ਨਾਲ ਰਹਿੰਦਾ ਹੈ ਹਰ ਸਮੇਂ ਪਿਤਾ ਦੇ ਖਿਆਲਾਂ ’ਚ ਉਸ ਦੀ ਔਲਾਦ, ਉਸਦਾ ਪਰਿਵਾਰ ਸਮਾਇਆ ਰਹਿੰਦਾ ਹੈ
ਪਿਤਾ ਇੱਕ ਹੋਂਦ ਹੈ, ਜਿਸ ਦੇ ਨਿੱਘ ਨੂੰ ਪ੍ਰਾਪਤ ਕਰਦੇ ਹੀ ਇੱਕ ਸੰਘਣੇ ਬੋਹੜ ਦੀ ਛਾਂ ’ਚ ਮਿਲਣ ਵਾਲੀ ਸ਼ਾਂਤੀ ਵਰਗਾ ਅਹਿਸਾਸ ਹੁੰਦਾ ਹੈ ਆਪਣੇ ਵਿਸ਼ਾਲ ਟਾਹਣਿਆਂ ਦੀ ਛਾਂ ’ਚ ਸੁਰੱਖਿਆ ਦਾ ਅਹਿਸਾਸ ਪ੍ਰਦਾਨ ਕਰਨ ਵਾਲਾ ਰੁੱਖ ਜੋ ਕੁਦਰਤ ਦੀ ਮਾਰ ਨਾਲ ਕਰ ਰਹੇ ਸੰਘਰਸ਼ ਦਾ ਅਹਿਸਾਸ ਛਾਂ ਲੈਣ ਵਾਲੇ ਨੂੰ ਨਹੀਂ ਹੋਣ ਦਿੰਦਾ, ਉਸੇ ਤਰ੍ਹਾਂ ਪਿਤਾ ਸਦਾ ਸੰਘਰਸ਼ ਕਰਕੇ ਆਪਣੇ ਪੁੱਤਰ ਦੇ ਜੀਵਨ ਨੂੰ ਆਕਾਰ ਦੇਣ ਲਈ ਆਪਣੀਆਂ ਖੁਸ਼ੀਆਂ ਦਾ ਤਿਆਗ ਕਰਦਾ ਹੈ ਇੱਕ ਬੱਚਾ, ਜੋ ਜਵਾਨੀ ’ਚ ਪਹੁੰਚਕੇ ਆਪਣੇ ਜੀਵਨ ਦੇ ਸਰਵਸ੍ਰੇਸ਼ਠ ਸਮੇਂ ਦੇ ਅਨੰਦ ਨੂੰ ਭੋਗਦੇ ਹੋਏ ਜਿਵੇਂ ਹੀ ਪਿਤਾ ਬਣਨ ਦਾ ਅਹਿਸਾਸ ਪ੍ਰਾਪਤ ਕਰਦਾ ਹੈ, ਤਾਂ ਉਸ ਨੂੰ ਸੰਯਮ ਦੀ ਸ਼ਕਤੀ, ਤਿਆਗ ਦੀ ਭਾਵਨਾ ਅਤੇ ਆਪਣੀ ਪਹਿਚਾਣ ਨੂੰ ਵੰਡਣ ਦੀ ਸਮਰੱਥਾ ਪ੍ਰਾਪਤ ਹੁੰਦਾ ਹੈ, ਅਤੇ ਇਹੀ ਸੰਯਮ ਉੁਸਦੇ ਪੁੱਤਰ ਨੂੰ ਹਿੰਮਤ ਪ੍ਰਦਾਨ ਕਰਦਾ ਹੈ, ਇਹੀ ਤਿਆਗ ਦੀ ਭਾਵਨਾ ਪੁੱਤਰ ਦੇ ਜੀਵਨ ਦੀ ਪੂੰਜੀ ਹੁੰਦੀ ਹੈ ਇਹੀ ਪਹਿਚਾਣ ਉਸ ਨੂੰ ਬਹੁਤ ਸਾਰੇ ਰਿਸ਼ਤੇ ਦਿਵਾਉਂਦੀ ਹੈ, ਜਿਸ ਪਹਿਚਾਣ ਅਤੇ ਰਿਸ਼ਤਿਆਂ ਜ਼ਰੀਏ ਉਹ ਪਿਤਾ ਦੇ ਦੱਸੇ ਅਤੇ ਆਪਣੀਆਂ ਉਮੀਦਾਂ ਦੀ ਪ੍ਰਾਪਤੀ ਦੇ ਰਸਤੇ ’ਤੇ ਚੱਲਦਾ ਹੈ
ਸੂਰਜ ਹਰ ਰੋਜ਼ ਉਦੈ ਹੋ ਕੇ ਆਪਣੀ ਰੌਸ਼ਨੀ ਨਾਲ ਅਤੇ ਰੌਸ਼ਨੀ ’ਚ ਸਮਾਈ ਊਰਜਾ ਨਾਲ ਸਾਰੇ ਸੰਸਾਰ ਨੂੰ ਜੀਵਨ ਪ੍ਰਦਾਨ ਕਰਕੇ ਅਤੇ ਸਾਰੇ ਜੀਵਾਂ ਦੇ ਜੀਵਨ ਨੂੰ ਸੁਚਾਰੂ ਚੱਲਣ ਦੀ ਵਿਵਸਥਾ ਕਰਦਾ ਹੈ ਪਰਿਵਾਰ ’ਚ ਉਹੀ ਥਾਂ ਪਿਤਾ ਦੀ ਹੁੰਦੀ ਹੈ, ਜਿਸ ਦੀ ਦਿਨਚਰਿਆ ਆਪਣੇ ਪਰਿਵਾਰ ਦੇ ਸੁਚਾਰੂ ਜੀਵਨ ਲਈ ਹੁੰਦੀ ਹੈ ਉਹ ਆਪਣੀ ਔਲਾਦ ਰੂਪੀ ਬੀਜ ਨੂੰ ਨਿੱਤ ਆਪਣੀ ਕਮਾਈ ਨਾਲ ਸਿੰਜ ਕੇ ਇੱਕ ਵੱਡਾ ਰੁੱਖ ਬਣਾਉਣ ’ਚ ਆਪਣਾ ਪੂਰਾ ਸਹਿਯੋਗ ਪ੍ਰਦਾਨ ਕਰਦਾ ਹੈ ਪਿਤਾ ਦੀਆਂ ਕਈ ਔਲਾਦਾਂ ਹੋ ਸਕਦੀਆਂ ਹਨ, ਪਰ ਸਾਰਿਆਂ ਲਈ ਪਿਤਾ ਦਾ ਭਾਵ ਹਮੇਸ਼ਾ ਬਰਾਬਰ ਹੁੰਦਾ ਹੈ ਇਹੀ ਪਿਤਾ ਦੇ ਦਿਲ ਦੀ ਵਿਸ਼ਾਲਤਾ ਹੁੰਦੀ ਹੈ
ਪਿਤਾ ਕਿਹੋ-ਜਿਹਾ ਵੀ ਹੋਵੇ ਸਫਲ, ਅਸਫਲ, ਅਮੀਰ, ਗਰੀਬ, ਪੜਿ੍ਹਆ ਜਾਂ ਅਨਪੜ੍ਹ, ਉਸਦਾ ਭਾਵ ਆਪਣੇ ਪੁੱਤਰ ਨੂੰ ਹਰ ਖੇਤਰ ’ਚ ਆਪਣੇ ਤੋਂ ਜ਼ਿਆਦਾ ਸਫ਼ਲ ਦੇਖਣ ਦਾ ਹੀ ਹੁੰਦਾ ਹੈ ਮਨੁੱਖ ਇਸ ਰਿਸ਼ਤੇੇ ’ਤੇ ਆ ਕੇ ਕਿੰਨਾ ਅਲੱਗ ਹੋ ਜਾਂਦਾ ਹੈ, ਸ਼ਾਇਦ ਇੱਥੇ ਆ ਕੇ ਉਸ ਦੀ ਮੁਕਾਬਲੇ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ ਪੁੱਤਰ ਨੂੰ ਕਈ ਰਿਸ਼ਤਿਆਂ ਦੀ ਸੰਪੂਰਨਤਾ ਪ੍ਰਦਾਨ ਕਰਨ ਵਾਲਾ ਪਿਤਾ ਉਸ ਨੂੰ ਅਨੁਭਵ ਪ੍ਰਦਾਨ ਕਰਨ ਲਈ ਉਸਦੇ ਬਾਲ ਸਾਥੀ, ਅਧਿਆਪਕ, ਦੋਸਤ ਅਤੇ ਕਈ ਵਾਰ ਬਾਡੀਗਾਰਡ ਵੀ ਬਣ ਕੇ ਉਸਦੇ ਵਿਅਕਤੀਤਵ ਨੂੰ ਨਿਖਾਰਦਾ ਹੈ ਇਹੀ ਪਿਤਾ ਹੈ
Table of Contents
10-15 ਸਾਲ ਦੇ ਬੱਚੇ ਇੰਝ ਮਨਾਉਣ ਫਾਦਰਸ ਡੇਅ:-
ਕੇਕ ਪਾਰਟੀ:
ਜ਼ਾਹਿਰ ਜਿਹੀ ਗੱਲ ਹੈ ਕਿ ਤੁਹਾਡੇ ਪਾਪਾ ਆਪਣੇ ਕੰਮ-ਧੰਦੇ ਨਿਪਟਾ ਕੇ ਰਾਤ ਨੂੰ ਹੀ ਘਰ ਵਾਪਸ ਆਉਣਗੇ ਫਾਦਰਸ ਡੇਅ ਆਉਣ ਤੋਂ ਪਹਿਲਾਂ ਹੀ ਆਪਣੀ ਪਾਕੇਟ ਮਨੀ ’ਚੋਂ ਕੁਝ ਪੈਸੇ ਅਲੱਗ ਤੋਂ ਜੋੜੋ ਅਤੇ ਫਾਦਰਸ ਡੇਅ ’ਤੇ ਆਪਣੇ ਪਾਪਾ ਲਈ ਇੱਕ ਵਧੀਆ ਕੇਕ ਖਰੀਦੋ ਅਤੇ ਪਾਪਾ ਨੂੰ ਸਰਪ੍ਰਾਈਜ਼ ਕਰੋ
ਕਾਰਡਸ:
ਆਪਣਾ ਪਿਆਰ ਜ਼ਾਹਿਰ ਕਰੋ, ਉਨ੍ਹਾਂ ਨੂੰ ਕਾਰਡ ਦੇ ਕੇ ਤੁਹਾਨੂੰ ਪੇਂਟਿੰਗ ਦਾ ਸ਼ੌਂਕ ਹੈ ਜਾਂ ਤੁਸੀਂ ਸਕੂਲ ’ਚ ਥੋੜ੍ਹੀ-ਬਹੁਤ ਡਰਾਇੰਗ ਸਿੱਖੇ ਹੋ, ਤਾਂ ਉਸ ਨਾਲ ਆਪਣੇ ਪਾਪਾ ਲਈ ਪਿਆਰਾ ਜਿਹਾ ਕਾਰਡ ਤਿਆਰ ਕਰੋ ਤੁਸੀਂ ਆਪਣੇ ਪਾਪਾ ਦੀਆਂ ਫੋਟੋਆਂ, ਜਾਂ ਕੋਈ ਕਵਿਤਾ ਜਾਂ ਕੋਈ ਆਪਣੀ ਕਲਾਕ੍ਰਿਤੀ ਬਣਾ ਸਕਦੇ ਹੋ ਸੱਚ ਮੰਨੋ, ਤੁਸੀਂ ਜਿਹੋ-ਜਿਹਾ ਵੀ ਕਾਰਡ ਬਣਾਇਆ ਹੋਵੇਗਾ, ਤੁਹਾਡੇ ਪਾਪਾ ਉਸ ਨੂੰ ਦੇਖ ਕੇ ਫੁੱਲੇ ਨਹੀਂ ਸਮਾਉਣਗੇ
ਮਨੋਰੰਜਨ:
ਤੁਹਾਡੀ ਪਰਵਰਿਸ਼ ਲਈ ਪੈਸਾ ਕਮਾਉਣ ਦੇ ਚੱਕਰ ’ਚ ਤੁਹਾਡੇ ਪਾਪਾ ਆਪਣਾ ਮਨੋਰੰਜਨ ਕਰਨਾ ਹੀ ਭੁੱਲ ਜਾਂਦੇ ਹਨ ਤਾਂ ਤੁਸੀਂ ਬੱਚੇ ਆਪਣੀ ਮੰਮੀ ਨਾਲ ਮਿਲ ਕੇ ਇੱਕ ਪ੍ਰੋਗਰਾਮ ਤਿਆਰ ਕਰੋ, ਜਿਸ ਨਾਲ ਤੁਹਾਡੇ ਪਾਪਾ ਸਿਰਫ ਤੁਹਾਡੇ ਪ੍ਰੋਗਰਾਮ ਦਾ ਅਨੰਦ ਲੈ ਸਕਣ ਜਿਵੇਂ ਤੁਸੀਂ ਕੋਈ ਕਵਿਤਾ ਤਿਆਰ ਕਰ ਸਕਦੇ ਹੋ, ਕੋਈ ਡਾਂਸ ਜਾਂ ਗਾਣਾ ਆਪਣੇ ਪਾਪਾ ਲਈ ਤਿਆਰ ਕਰਕੇ ਉਨ੍ਹਾਂ ਨੂੰ ਸੁਣਾਓ ਅਤੇ ਖੂਬ ਮਸਤੀ ਕਰੋ
ਨੌਜਵਾਨ ਬੱਚੇ ਇੰਝ ਮਨਾਉਣ ਫਾਦਰਸ ਡੇਅ:-
ਘੁਮਾਉਣ ਲੈ ਜਾਓ:
ਤੁਸੀਂ ਨੌਜਵਾਨ ਹੋ, ਸਮਝਦਾਰ ਹੋ, ਤਾਂ ਤੁਸੀਂ ਆਪਣੇ ਪਿਤਾ ਲਈ ਕੋਈ ਟੂਰ ਪਲਾਨ ਕਰੋ ਉਨ੍ਹਾਂ ਨੂੰ ਕਿਸੇ ਚੰਗੇ ਟੂਰਿਸਟ ਪਲੇਸ ’ਤੇ ਘੁਮਾਉਣ ਲੈ ਜਾਓ ਹਾਲਾਂਕਿ ਤੁਸੀਂ ਪੂਰਾ ਪਰਿਵਾਰ ਘੁੰਮਣ ਜਾਓਗੇ, ਪਰ ਇਹ ਟੂਰ ਪਲਾਨ ਤੁਸੀਂ ਆਪਣੇ ਪਿਤਾ ਨੂੰ ਡੈਡੀਕੇਟ ਕਰ ਸਕਦੇ ਹੋ
ਲੇਖ ਲਿਖੋ:
ਬਚਪਨ ਤੋਂ ਅੱਜ ਤੱਕ ਤੁਸੀਂ ਦੇਖਿਆ ਹੈ ਕਿ ਤੁਹਾਡੇ ਪਿਤਾ ਨੇ ਤੁਹਾਡੇ ਲਈ ਕਿੰਨਾ ਸੰੰਘਰਸ਼ ਕੀਤਾ ਹੈ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਸੀਮਤ ਆਮਦਨ ’ਚ ਵੀ ਉਨ੍ਹਾਂ ਨੇ ਤੁਹਾਡੇ ਖਰਚਿਆਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਅਤੇ ਤੁਹਾਨੂੰ ਕਦੇ ਕਮੀ ਨਹੀਂ ਆਉਣ ਦਿੱਤੀ ਤਾਂ ਇਹ ਸਭ ਸੋਚ ਕੇ ਆਪਣੇ ਪਿਤਾ ਲਈ ਇੱਕ ਲੇਖ ਲਿਖੋ ਅਤੇ ਉਨ੍ਹਾਂ ਨੂੰ ਦੱਸੋ ਕਿ ਤੁਹਾਡੀ ਜ਼ਿੰਦਗੀ ’ਚ ਉਨ੍ਹਾਂ ਦੀ ਕਿੰਨੀ ਅਹਿਮੀਅਤ ਹੈ ਜਦੋਂ ਤੁਸੀਂ ਅਜਿਹਾ ਕਰੋਗੇ, ਤਾਂ ਤੁਹਾਡੇ ਪਿਤਾ ਸਮਝ ਜਾਣਗੇ ਕਿ ਮੇਰਾ ਬੇਟਾ ਹੁਣ ਬਹੁਤ ਸਿਆਣਾ ਹੋ ਗਿਆ ਹੈ
ਪਿਤਾ ਦੀਆਂ ਉਮੀਦਾਂ ’ਤੇ ਖਰੇ ਉੱਤਰੋ:
ਪਿਤਾ, ਪਿਤਾ ਹੀ ਹੁੰਦਾ ਹੈ ਤੁਸੀਂ ਭਾਵੇਂ ਕਿੰਨੀਆਂ ਵੀ ਗਲਤੀਆਂ ਕਰ ਲਓ, ਪਰ ਪਿਤਾ ਫਿਰ ਵੀ ਤੁਹਾਨੂੰ ਮੁਆਫ ਕਰਦੇ ਜਾਣਗੇ ਅਤੇ ਤੁਹਾਡੇ ਤੋਂ ਇਹੀ ਉਮੀਦ ਕਰਨਗੇ ਕਿ ਤੁਸੀਂ ਸਫਲ ਹੋ ਜਾਓ ਤਾਂ ਇਸ ‘ਫਾਦਰਸ ਡੇਅ’ ’ਤੇ ਜੇਕਰ ਤੁਹਾਡੇ ਤੋਂ ਕੋਈ ਗਲਤੀ ਹੋਈ ਹੈ, ਤਾਂ ਮੁਆਫੀ ਮੰਗ ਕੇ ਆਪਣੀ ਗਲਤੀ ਦਾ ਅਹਿਸਾਸ ਕਰੋ ਅਤੇ ਪਿਤਾ ਨੂੰ ਦੱਸੋ ਕਿ ਹੁਣ ਤੁਸੀਂ ਉਨ੍ਹਾਂ ਦੀਆਂ ਉਮੀਦਾਂ ’ਤੇ ਖਰੇ ਉੱਤਰਨ ਦਾ ਪੂਰਾ ਯਤਨ ਕਰੋਗੇ
ਗਿਫਟ ਦਿਓ:
ਤੁਹਾਨੂੰ ਲੱਗਦਾ ਹੈ ਕਿ ਬਹੁਤ ਸਮੇਂ ਤੋਂ ਤੁਹਾਡੇ ਪਿਤਾ ਕਿਸੇ ਚੀਜ਼ ਨੂੰ ਪਾਉਣ ਦੀ ਜੁਗਤ ’ਚ ਹੋਣ ਤਾਂ ਤੁਸੀਂ ਆਪਣੀ ਸੈਲਰੀ ਜਾਂ ਕਿਸੇ ਹੋਰ ਬੱਚਤ ’ਚੋਂ ਆਪਣੇ ਪਿਤਾ ਨੂੰ ਉਹੀ ਚੀਜ਼ ਗਿਫਟ ’ਚ ਦਿਓ ਸੱਚ ਮੰਨੋ, ਇਹ ਦੇਖ ਕੇ ਤੁਹਾਡੇ ਪਿਤਾ ਦੀ ਸੀਨਾ ਮਾਣ ਨਾਲ ਚੌੜਾ ਹੋ ਜਾਵੇਗਾ
ਵਿਆਹੇ ਬੱਚੇ ਕਿਵੇਂ ਮਨਾਉਣ ਫਾਦਰਸ ਡੇਅ:-
ਸਰਪ੍ਰਾਈਜ਼ ਪਾਰਟੀ:
ਤੁਸੀਂ ਵਿਆਹ ਕਰਕੇ ਆਪਣੇ ਸਹੁਰੇ ਚਲੇ ਗਏ ਹੋ, ਪਰ ਯਾਦ ਕਰੋ ਤੁਹਾਡੇ ਪਿਤਾ ਨੇ ਕਿਸ ਤਰ੍ਹਾਂ ਤੁਹਾਨੂੰ ਪਾਲ਼ਿਆ ਹੈ ਅੱਜ ਤੁਸੀਂ ਉਨ੍ਹਾਂ ਕੋਲ ਨਹੀਂ ਹੋ, ਸੋਚੋ ਉਨ੍ਹਾਂ ਨੂੰ ਕਿਵੇਂ ਲੱਗਦਾ ਹੋਵੇਗਾ? ਤਾਂ ਇਸ ਵਾਰ ਫਾਦਰਸ ਡੇਅ ’ਤੇ ਬਿਨਾਂ ਉਨ੍ਹਾਂ ਨੂੰ ਦੱਸੇ ਆਪਣੇ ਘਰ ਜਾਓ ਅਤੇ ਆਪਣੇ ਪਿਤਾ ਲਈ ਇੱਕ ਸਰਪ੍ਰਾਈਜ਼ ਪਾਰਟੀ ਦਾ ਪ੍ਰਬੰਧ ਕਰੋ ਪਿਤਾ ਪ੍ਰਤੀ ਤੁਹਾਡਾ ਇਹ ਪਿਆਰ ਉਨ੍ਹਾਂ ਨੂੰ ਅੰਦਰ ਤੱਕ ਡੂੰਘਾ ਸਕੂਨ ਦੇਵੇਗਾ
ਪਿਤਾ ਦੇ ਦੋਸਤਾਂ ਨੂੰ ਟੀ-ਪਾਰਟੀ ’ਤੇ ਬੁਲਾਓ:
ਹੋ ਸਕਦਾ ਹੈ ਕਿ ਤੁਹਾਨੂੰ ਸੰਭਾਲਣ ਦੀ ਜੱਦੋ-ਜਹਿਦ ’ਚ ਪਾਪਾ ਵਰਿ੍ਹਆਂ ਤੋਂ ਆਪਣੇ ਦੋਸਤਾਂ ਨੂੰ ਮਿਲੇ ਵੀ ਨਾ ਹੋਣ ਅਜਿਹੇ ’ਚ ਉਨ੍ਹਾਂ ਦੇ ਘਰ ਆਉਣ ’ਤੇ ਆਪਣੇ ਦੋਸਤਾਂ ਨਾਲ ਚਾਹ ’ਤੇ ਇਹ ਖਾਸ ਮੁਲਾਕਾਤ ਉਨ੍ਹਾਂ ਲਈ ਅਭੁੱਲ ਯਾਦ ਬਣੇਗੀ
ਮਿਲ ਕੇ ਆਓ:
ਜੇਕਰ ਤੁਸੀਂ ਕਿਸੇ ਹੋਰ ਸ਼ਹਿਰ ’ਚ ਹੋ, ਤਾਂ ਇਸ ਦਿਨ ਉਨ੍ਹਾਂ ਨਾਲ ਇੱਕ ਮੁਲਾਕਾਤ ਕਰ ਆਓ ਇਹ ਨਿਸ਼ਚਿਤ ਰੂਪ ਨਾਲ ਖੁਸ਼ੀ ਨਾਲ ਉਨ੍ਹਾਂ ਦੀਆਂ ਅੱਖਾਂ ਨਮ ਕਰ ਦੇਵੇਗਾ
ਗੋਦੀ ’ਚ ਸਿਰ ਰੱਖ ਕੇ ਸੌਂ ਜਾਓ:
ਭਲੇ ਹੀ ਤੁਸੀਂ ਅੱਜ ਬੱਚਿਆਂ ਵਾਲੇ ਹੋ ਗਏ ਹੋ, ਪਰ ਤੁਹਾਡੇ ਪਿਤਾ ਲਈ ਤੁਸੀਂ ਅੱਜ ਵੀ ਬੱਚੇ ਹੀ ਹੋ ਜਿਸ ਤਰ੍ਹਾਂ ਬਚਪਨ ’ਚ ਉਹ ਤੁਹਾਡੇ ਨਾਲ ਪਿਆਰ ਕਰਦੇ ਸਨ, ਤੁਹਾਨੂੰ ਗੋਦ ’ਚ ਖਿਡਾਉਂਦੇ ਸਨ, ਉਹ ਅੱਜ ਵੀ ਅਜਿਹਾ ਹੀ ਚਾਹੁੰਦੇ ਹਨ ਤਾਂ ਤੁਸੀਂ ਆਪਣੇ ਪਿਤਾ ਦੀ ਗੋਦ ’ਚ ਸਿਰ ਰੱਖ ਕੇ ਸੌਂਵੋ, ਉਨ੍ਹਾਂ ਨਾਲ ਗੱਲਾਂ ਕਰੋ, ਉਨ੍ਹਾਂ ਦੇ ਕੋਮਲ ਬਜ਼ੁਰਗ ਹੱਥਾਂ ਦਾ ਸਪੱਰਸ਼ ਪ੍ਰਾਪਤ ਕਰੋ, ਤਾਂ ਇਸ ਅਹਿਸਾਸ ਨਾਲ ਜੀਓ ਕਿ ਉਹ ਅੱਜ ਵੀ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ