ਦਿਲ ਨਾਲ ਸਬੰਧਿਤ ਬਿਮਾਰੀਆਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ ਹੁਣ ਤਾਂ ਦਿਲ ਦੇ ਰੋਗ ਘੱਟ ਉਮਰ ਦੇ ਲੋਕਾਂ ’ਚ ਵੀ ਹੁੰਦੇ ਦੇਖੇ ਜਾ ਰਹੇ ਹਨ ਉਸਦਾ ਮੁੱਖ ਕਾਰਨ ਜੀਵਨ ’ਚ ਤਣਾਅ ਦਾ ਵਧਣਾ ਹੈ ਅਸੀਂ ਸਦਾ ਤਣਾਅ ਨਾਲ ਗ੍ਰਸਤ ਰਹਿੰਦੇ ਹਾਂ ਦੂਜਾ ਕਾਰਨ ਇਹ ਹੈ ਕਿ ਸਾਡੇ ਖਾਣ-ਪੀਣ ਦਾ ਤਰੀਕਾ ਗਲਤ ਹੁੰਦਾ ਜਾ ਰਿਹਾ ਹੈ ਜੋ ਦਿਲ ਦੇ ਰੋਗਾਂ ਨੂੰ ਵਧਾ ਰਿਹਾ ਹੈ
ਜੇਕਰ ਅਸੀਂ ਇਸ ਰੋਗ ’ਤੇ ਸਮਾਂ ਰਹਿੰਦੇ ਹੀ ਧਿਆਨ ਦੇਈਏ ਤਾਂ ਅਸੀਂ ਆਪਣੇ ਛੋਟੇ ਜਿਹੇ ਪਰ ਮਹੱਤਵਪੂਰਨ ਕੰਮ ਕਰਨ ਵਾਲੇ ‘ਦਿਲ’ ਨੂੰ ਸੰਭਾਲ ਸਕਦੇ ਹਾਂ।
- ਸ਼ਾਕਾਹਾਰੀ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਸ਼ਾਕਾਹਾਰੀ ਭੋਜਨ ਦਿਲ ਲਈ ਲਾਭਦਾਇਕ ਹੈ ਭਾਰਤ ’ਚ ਮਾਸਾਹਾਰ ਵਧਣ ਕਾਰਨ ਸਾਡੇ ਦੇਸ਼ ’ਚ ਦਿਲ ਦੇ ਰੋਗਾਂ ਦੀ ਦਰ ’ਚ ਵੀ ਵਾਧਾ ਹੋਇਆ ਹੈ ਜਦੋਂਕਿ ਵਿਦੇਸ਼ਾਂ ’ਚ ਲੋਕ ਹੁਣ ਸ਼ਾਕਾਹਾਰ ਵੱਲ ਮੁੜ ਰਹੇ ਹਨ ਇਸ ਲਈ ਉਨ੍ਹਾਂ ਦੇਸ਼ਾਂ ’ਚ ਦਿਲ ਦੇ ਰੋਗਾਂ ਦੀ ਦਰ ’ਚ ਕਮੀ ਆ ਰਹੀ ਹੈ।
- ਸਰ੍ਹੋਂ ਦਾ ਸ਼ੁੱਧ ਤੇਲ ਦਿਲ ਲਈ ਵਧੀਆ ਮੰਨਿਆ ਜਾਂਦਾ ਹੈ ਇਸ ਲਈ ਭੋਜਨ ’ਚ ਘਿਓ-ਮੱਖਣ ਤੋਂ ਇਲਾਵਾ ਸਰੋ੍ਹਂ ਦੇ ਤੇਲ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
- ਦਿਲ ਦੇ ਰੋਗ ਤੋਂ ਬਚਣ ਲਈ ਸਰੀਰ ਨੂੰ ਐਕਟਿਵ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਇਸ ਲਈ ਕਸਰਤ ਅਤੇ ਸੈਰ ਨੂੰ ਆਪਣਾ ਸਾਥੀ ਬਣਾ ਲਓ ਸੈਰ ਅਤੇ ਕਸਰਤ ਕਰਦੇ ਸਮੇਂ ਮਾਨਸਿਕ ਤੌਰ ’ਤੇ ਸ਼ਾਂਤ ਰਹੋ ਧਿਆਨ ਵੀ ਮਾਨਸਿਕ ਤਣਾਅ ਨੂੰ ਘੱਟ ਕਰਦਾ ਹੈ।
- ਆਧੁਨਿਕ ਯੁੱਗ ਮੁਕਾਬਲੇ ਵਾਲਾ ਯੁੱਗ ਹੋਣ ਕਾਰਨ ਜਦੋਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਲੋਕ ਅਕਸਰ ਉਦਾਸ ਅਤੇ ਮਾਨਸਿਕ ਤਣਾਅ ’ਚ ਆ ਜਾਂਦੇ ਹਨ ਇਸ ਲਈ ਇੱਛਾਵਾਂ ਓਨੀਆਂ ਰੱਖੋ ਜਿਨ੍ਹਾਂ ਨੂੰ ਤੁਸੀਂ ਪੂਰਾ ਕਰ ਸਕੋ ਜਾਂ ਫਿਰ ਇਹ ਸੋਚ ਕੇ ਯਤਨ ਕਰੋ ਕਿ ਪੂਰੀਆਂ ਨਾ ਹੋਣ ’ਤੇ ਮੁੜ ਉਸ ਨੂੰ ਪੂਰਾ ਕਰਨ ਦਾ ਯਤਨ ਕਰੋਗੇ ਤਾਂ ਨਿਰਾਸ਼ ਨਹੀਂ ਹੋਵੋਗੇ।
- ਸੂਰਜ ਦੀ ਰੌਸ਼ਨੀ ਜਦੋਂ ਹਰੇ ਪੱਤਿਆਂ ’ਤੇ ਪੈਂਦੀ ਹੈ ਤਾਂ ਪ੍ਰਕਾਸ਼ ਸੰਸਲੇਸ਼ਣ ਹੋਣ ਨਾਲ ਹਵਾ ’ਚ ਆਕਸੀਜ਼ਨ ਦੀ ਮਾਤਰਾ ਵਧਦੀ ਹੈ ਇਸ ਦਾ ਅਰਥ ਹੈ ਸਵੇਰੇ ਹਨੇ੍ਹਰੇ ਅਤੇ ਦੇਰ ਰਾਤ ਤੱਕ ਘੁੰਮਣ ਲਈ ਨਾ ਨਿੱਕਲੋ ਸੂਰਜ ਨਿੱਕਲਣ ਤੋਂ ਬਾਅਦ ਹੀ ਸੈਰ ਲਈ ਜਾਓ।
- ਮਾਨਸਿਕ ਤਣਾਅ ਖੂਨ ਦੀ ਰਸਾਇਣਿਕ ਬਣਤਰ ਨੂੰ ਵਿਗਾੜਨ ’ਚ ਮੱਦਦ ਕਰਦਾ ਹੈ ਤਣਾਅਗ੍ਰਸਤ ਹੋਣ ਨਾਲ ਦਿਲ ’ਤੇ ਵਧੇਰੇ ਜ਼ੋਰ ਪੈਂਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਅਤੇ ਖੂਨ ’ਚ ਐੱਲਡੀਐੱਲ ਵਧ ਜਾਂਦਾ ਹੈ ਜੋ ਦਿਲ ਨੂੰ ਨੁਕਸਾਨ ਪਹੁੰਚਾਉਂਦਾ ਹੈ।
- ਭੱਜ-ਦੌੜ ਤੋਂ ਖੁਦ ਨੂੰ ਦੂਰ ਰੱਖੋ ਉਂਜ ਤਾਂ ਅੱਜ ਦੀ ਮੰਗ ਦੇ ਅਨੁਸਾਰ ਘੱਟ ਸਮੇਂ ’ਚ ਜ਼ਿਆਦਾ ਕੰਮ ਕਰਨੇ ਪੈਂਦੇ ਹਨ ਜਿਸ ਨਾਲ ਭੱਜ-ਦੌੜ ਕਰਨਾ ਸੁਭਾਵਿਕ ਹੁੰਦਾ ਹੈ ਭੱਜ-ਦੌੜ ਵੀ ਦਿਲ ’ਤੇ ਵਾਧੂ ਭਾਰ ਪਾਉਂਦੀ ਹੈ ਜੋ ਦਿਲ ਲਈ ਗਲਤ ਹੈ ਕੰਮਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਰੋ ਅਤੇ ਕੰਮ ’ਤੇ ਪੂਰਾ ਧਿਆਨ ਅਤੇ ਸਮਾਂ ਦਿਓ ਤਾਂ ਕਿ ਅਖੀਰ ’ਚ ਭੱਜ-ਦੌੜ ਨਾ ਕਰਨੀ ਪਵੇ।
- ਭੋਜਨ ਹੌਲੀ-ਹੌਲੀ ਚਬਾ ਕੇ ਖਾਦਾ ਚਾਹੀਦਾ ਹੈ ਅਤੇ ਪੇਟ ਨੂੰ ਸਵਾਦ ਦੇ ਚੱਕਰ ’ਚ ਲੋੜ ਤੋਂ ਜ਼ਿਆਦਾ ਨਹੀਂ ਭਰਨਾ ਚਾਹੀਦਾ ਜ਼ਿਆਦਾ ਭੋਜਨ ਖਾਣ ਨਾਲ ਅਤੇ ਜਲਦੀ ਭੋਜਨ ਖਾਣ ਨਾਲ ਵੀ ਦਿਲ ’ਤੇ ਜ਼ੋਰ ਪੈਂਦਾ ਹੈ।
- ਦਿਲ ਲਈ ਸਿਗਰਟ, ਬੀੜੀ ਅਤੇ ਸ਼ਰਾਬ ਪੀਣਾ ਸਭ ਨੁਕਸਾਨਦੇਹ ਹਨ, ਇਸ ਲਈ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰੋ।
- ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਿਲ ਦੇ ਰੋਗ ਨੂੰ ਵਧਾਉਂਦੇੇ ਹਨ ਅਜਿਹੀ ਸ਼ਿਕਾਇਤ ਹੋਣ ’ਤੇ ਜਲਦ ਹੀ ਉਚਿਤ ਇਲਾਜ ਕਰਵਾਓ।
- ਚਾਲ੍ਹੀ ਸਾਲ ਤੋਂ ਉੱਪਰ ਹੋਣ ’ਤੇ ਹਰ ਛੇ ਮਹੀਨਿਆਂ ਬਾਅਦ ਬਲੱਡ ਪ੍ਰੈਸ਼ਰ, ਖੂਨ ਦੀ ਜਾਂਚ ਅਤੇ ਖੂਨ ’ਚ ਚਰਬੀ ਦੀ ਜਾਂਚ ਜ਼ਰੂਰ ਕਰਵਾਓ ਲੋੜ ਪੈਣ ’ਤੇ ਟੀਐੱਮਟੀ ਅਤੇ ਈਕੋ ਵੀ ਕਰਵਾਓ।
- ਪੈਂਤੀ ਸਾਲ ਦੀ ਉਮਰ ਤੋਂ ਬਾਅਦ ਆਪਣੇ ਖਾਣ-ਪੀਣ ਅਤੇ ਰਹਿਣ-ਸਹਿਣ ’ਤੇ ਖਾਸ ਧਿਆਨ ਦਿਓ ਤਾਂ ਕਿ ਖੁਦ ਨੂੰ ਰੋਗਾਂ ਤੋਂ ਦੂਰ ਰੱਖ ਸਕੋ।
ਨੀਤੂ ਗੁਪਤਾ