avoid extravagance in times of inflation

ਮਹਿੰਗਾਈ ਦੇ ਸਮੇਂ ’ਚ ਫਜ਼ੂਲ ਖਰਚੀ ਤੋਂ ਬਚੋ

ਸ਼ਿਵੀ ਦਾ ਪਤੀ ਆਫਿਸ ’ਚ ਜੂਨੀਅਰ ਪੋਸਟ ’ਤੇ ਹੀ ਹੈ ਉਹ ਖੁਦ ਨੌਕਰੀ ਨਹੀਂ ਕਰਦੀ, ਇਸ ਲਈ ਉਨ੍ਹਾਂ ਦੀ ਇਨਕਮ ਐਨੀ ਹੀ ਹੈ ਜਿਸ ਨਾਲ ਘਰ ਖਰਚ ਹੀ ਬਸ ਆਰਾਮ ਨਾਲ ਚੱਲ ਪਾਉਂਦਾ ਹੈ, ਭਾਵ ਕਿ ਫਜ਼ੂਲ-ਖਰਚੀ ਲਈ ਕੋਈ ਗੁੰਜਾਇਸ਼ ਨਹੀਂ ਪਰ ਸ਼ਿਵੀ ਹੈ ਕਿ ਉਸ ਨੂੰ ਸ਼ਾੱਪਿੰਗ ਦਾ ਸ਼ੌਂਕ ਹੈ, ਸਿਨੇਮਾ ਹਾਲ ’ਚ ਬੈਠ ਕੇ ਪਿਕਚਰ ਦੇਖੇ ਬਿਨਾਂ ਉਸ ਨੂੰ ਜ਼ਿੰਦਗੀ ’ਚ ਅਧੂਰਾਪਣ ਲਗਦਾ ਹੈ

ਰੋਹਿਤ ਦੀ ਪਤਨੀ ਸਮਝਦਾਰ ਹੈ ਪਰ ਰੋਹਿਤ ’ਚ ਐਨੀ ਸਮਝ ਨਹੀਂ ਹੈ ਉਹ ਬੱਚਤ ਦਾ ਮਹੱਤਵ ਸਮਝਦਾ ਹੀ ਨਹੀਂ ਜਿੰਨਾ ਪੈਸਾ ਹੱਥ ’ਚ ਹੋਵੇ, ਉਸ ਨੂੰ ਉਡਾਉਣਾ ਹੀ ਹੈ ਉਸ ਨੇ ਘਰ ’ਚ ਐਨੇ ਸ਼ੋਅਪੀਸ ਲਾ ਰੱਖੇ ਹਨ ਕਿ ਉਨ੍ਹਾਂ ਨੂੰ ਸਜਾਉਣ ਲਈ ਜਗ੍ਹਾ ਘੱਟ ਪੈਣ ਲੱਗੀ ਹੈ ਜਦੋਂ ਵੀ ਬਾਹਰ ਟੂਰ ’ਤੇ ਜਾਂਦਾ ਹੈ, ਪਤਨੀ ਲਈ ਇੱਕ ਦੋ ਨਹੀਂ, ਦਰਜ਼ਨਾਂ ਡਰੈੱਸਜ਼ ਲੈ ਆਉਂਦਾ ਹੈ ਕਹਾਵਤ ਹੈ ਕਿ ਜੇਕਰ ਤੁਸੀਂ ਪੈਸੇ ਦੀ ਕਦਰ ਨਹੀਂ ਕਰੋਗੇ ਤਾਂ ਉਹ ਤੁਹਾਡੀ ਕਦਰ ਨਹੀਂ ਕਰੇਗਾ ਮਾਂ ਬਾਪ ’ਚੋਂ ਇੱਕ ਵੀ ਜੇਕਰ ਫਜ਼ੂਲ ਖਰਚ ਹੈ ਤਾਂ ਸੰਤਾਨ ’ਤੇ ਉਸ ਦਾ ਅਸਰ ਪੈ ਸਕਦਾ ਹੈ ਦੋਵਾਂ ਦੇ ਸੰਯਮੀ ਹੋਣ ’ਤੇ ਹੀ ਉਹ ਆਪਣੀ ਸੰਤਾਨ ਨੂੰ ਇਸ ਰੋਗ ਤੋਂ ਬਚਾ ਸਕਦੇ ਹਨ

Also Read :-

 


ਦਰਅਸਲ ਫਜ਼ੂਲ ਖਰਚੀ ਵੀ ਇੱਕ ਮਾਨਸਿਕ ਰੋਗ ਹੀ ਹੈ ਜੋ ਕਿਓਰ ਕੀਤਾ ਜਾ ਸਕਦਾ ਹੈ ਇਸ ਦੇ ਲਈ ਵੀ ਡੀਏਡੀਕੇਸ਼ਨ ਸੈਂਟਰ ਖੋਲ੍ਹੇ ਜਾਣੇ ਚਾਹੀਦੇ ਹਨ ਫਜ਼ੂਲ ਖਰਚੀ ਦੀ ਲਤ ਘਰਾਂ ਨੂੰ ਬਰਬਾਦ ਕਰ ਦਿੰਦੀ ਹੈ ਬੱਚਤ ਕਰਨਾ ਬਹੁਤ ਜ਼ਰੂਰੀ ਹੈ ਮਾੜੇ ਸਮੇਂ ’ਚ ਪੈਸਾ ਹੀ ਕੰਮ ਆਉਂਦਾ ਹੈ ਬਿਮਾਰੀ ਮੁਸੀਬਤਾਂ ਕਹਿ ਕੇ ਨਹੀਂ ਆਉਂਦੀ ਤਦ ਪੈਸੇ ਦੀ ਕਦਰ ਦਾ ਪਤਾ ਚੱਲਦਾ ਹੈ ਅੱਜ ਬਾਜ਼ਾਰ ਤਰ੍ਹਾਂ-ਤਰ੍ਹਾਂ ਦੀਆਂ ਲੁਭਾਉਣੀਆਂ ਚੀਜ਼ਾਂ ਨਾਲ ਭਰਿਆ ਪਿਆ ਹੈ ਅਜਿਹੇ ’ਚ ਮਨ ’ਤੇ ਕਾਬੂ ਰੱਖਣਾ ਆਉਣਾ ਚਾਹੀਦਾ ਹੈ ਕੁਝ ਮਨਪਸੰਦ ਲੁਭਾਉਣੀਆਂ ਚੀਜ਼ਾਂ ਨੂੰ ਦੇਖ ਕੇ ਮਨ ਲਲਚਾਉਣਾ ਸੁਭਾਵਿਕ ਗੱਲ ਹੈ ਪਰ ਇੱਛਾਸ਼ਕਤੀ ਦ੍ਰਿੜ੍ਹ ਹੋਵੇ ਤਾਂ ਇਸ ’ਤੇ ਜਿੱਤ ਪਾਉਣਾ ਮੁਸ਼ਕਲ ਨਹੀਂ ਜਿਸ ਨੂੰ ਆਪਣੇ ’ਤੇ ਕੰਟਰੋਲ ਹੈ ਉਹ ਜੀਵਨ ’ਚ ਕਈ ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਤੋਂ ਬਚ ਸਕਦਾ ਹੈ

ਮਾਪੇ ਧਿਆਨ ਰੱਖਣ:

  • ਬੱਚਿਆਂ ਦੇ ਕਿਸੇ ਖਾਸ ਮਹਿੰਗੀ ਚੀਜ਼ ਲਈ ਜਿਦ ਕਰਨ ’ਤੇ ਉਨ੍ਹਾਂ ਨੂੰ ਟਾਲੋ, ਡਾਂਟੋ ਨਾ ਸਗੋਂ ਉਨ੍ਹਾਂ ਨੂੰ ਵਿਸ਼ਵਾਸ ’ਚ ਲੈ ਕੇ ਆਪਣੀ ਆਰਥਿਕ ਸਥਿਤੀ ਤੋਂ ਜਾਣੂ ਕਰਵਾਓ ਇਹ ਨਾ ਸੋਚੋ ਕਿ ਉਹ ਛੋਟੇ ਹਨ ਤਾਂ ਕੀ ਸਮਝਣਗੇ ਉਨ੍ਹਾਂ ਦੀ ਸਮਝ ਨੂੰ ਅੰਡਰਐਸਟੀਮੇਟ ਨਾ ਕਰੋ
  • ਆਪਣੇ ਬੱਚਿਆਂ ਨੂੰ ਬਹੁਤ ਅਮੀਰ ਬੱਚਿਆਂ ਨਾਲ ਦੋਸਤੀ ਕਰਨ ਤੋਂ ਰੋਕੋ ਦੋਸਤੀ ਬਰਾਬਰੀ ਵਾਲਿਆਂ ਦੀ ਹੀ ਸਹੀ ਹੈ, ਇਹ ਗੱਲ ਉਹ ਸ਼ੁਰੂ ਤੋਂ ਜਾਣ ਲੈਣ ਤਾਂ ਸਹੀ ਹੈ ਅਮੀਰ ਬੱਚੇ ਫਜ਼ੂਲ ਖਰਚੀ ਅਫੋਰਡ ਕਰ ਸਕਦੇ ਹਨ ਪਰ ਤੁਹਾਡਾ ਬੱਚਾ ਨਹੀਂ ਅਜਿਹੇ ’ਚ ਉਸ ’ਚ ਕੰਪਲੈਕਸ ਮਾਈਂਡ ਬਣ ਸਕਦਾ ਹੈ ਦੋਸਤ ਦੀ ਬਰਾਬਰੀ ਕਰਨ ਦੇ ਫੇਰ ’ਚ ਉਹ ਪੈਸੇ ਲਈ ਗਲਤ ਰਾਹ ਅਪਣਾ ਸਕਦਾ ਹੈ
  • ਤੁਹਾਨੂੰ ਖੁਦ ਨੂੰ ਬੱਚੇ ਦੇ ਅੱਗੇ ਰੋਲ ਮਾਡਲ ਬਣ ਕੇ ਦਿਖਾਉਣਾ ਹੈ ਤੁਸੀਂ ਖੁਦ ਹੱਥ ਰੋਕ ਕੇ ਖਰਚੋਗੇ, ਦਿਖਾਵੇ ਦੇ ਫੇਰ ’ਚ ਨਾ ਪੈ ਕੇ ਆਪਣੀ ਚਾਦਰ ਦੇਖ ਕੇ ਪੈਰ ਫੈਲਾਓਗੇ ਤਾਂ ਬੱਚਾ ਵੀ ਤੁਹਾਡੇ ਤੋਂ ਇਹ ਗੁਣ ਸਿੱਖੇਗਾ
  • ਬਰਾਂਡੇਡ ਚੀਜ਼ਾਂ ਦੇ ਨਾਂਅ ਨਾਲ ਅੱਜ ਖੂਬ ਲੁੱਟ ਮਚਾਈ ਜਾਂਦੀ ਹੈ ਇਨ੍ਹਾਂ ਤੋਂ ਬਚ ਕੇ ਰਹੋ ਅਤੇ ਬੱਚਿਆਂ ਨੂੰ ਵੀ ਅਸਲੀਅਤ ਤੋਂ ਜਾਣੂ ਕਰਵਾਓ ਕਿ ਇਹ ਸਭ ਅਮੀਰਾਂ ਦੇ ਚੋਚਲੇ ਹਨ ਜਿਨ੍ਹਾਂ ਕੋਲ ਪੈਸਾ ਸੁੱਟਣ ਨੂੰ ਅਤੇ ਲੁਟਾਉਣ ਨੂੰ ਹੈ ਹੁਣ ਅਜਿਹਾ ਵੀ ਨਹੀਂ ਹੈ ਕਿ ਹਰ ਬ੍ਰਾਂਡੇਡ ਚੀਜ਼ ਨੋ ਨੋ ਹੀ ਹੈ ਸਸਤੀ ਦੇ ਫੇਰ ’ਚ ਵੀ ਧੋਖਾ ਖਾਧਾ ਜਾਂਦਾ ਹੈ, ਜਿਵੇਂ ਕਹਾਵਤ ਹੈ ਕਿ ਮਹਿੰਗਾ ਰੋਏ ਇੱਕ ਵਾਰ, ਸਸਤਾ ਰੋਏ ਵਾਰ-ਵਾਰ ਆਪਣੇ ਦਿਮਾਗ ਨੂੰ ਕੰਮ ’ਚ ਲੈਂਦੇ ਹੋਏ ਪਹਿਲਾਂ ਕੁਝ ਜਾਣਕਾਰੀ ਹਾਸਲ ਕਰਕੇ ਹੀ ਕਿਸੇ ਖਾਸ ਵਸਤੂ ਖਰੀਦਦਾਰੀ ਕਰੋ ਤਾਂ ਤੁਹਾਡੇ ਹੱਕ ’ਚ ਸਹੀ ਹੋਵੇਗਾ
  • ਆਪਣੀ ਆਮਦਨ ਅਤੇ ਬੱਚੇ ਦੀ ਉਮਰ ਦੇਖਦੇ ਹੋਏ ਹੀ ਉਸ ਨੂੰ ਪਾੱਕੇਟ ਮਨੀ ਦਿਓ ਇਹ ਸੋਚ ਕਿ ਕੀ ਬੱਚੇ ਨੂੰ ਤੁੁਸੀਂ ਸਭ ਤਾਂ ਲੈ ਦਿੰਦੇ ਹੋ, ਉਸ ਨੂੰ ਪੈਸੇ ਦੀ ਕੀ ਜ਼ਰੂਰਤ, ਠੀਕ ਨਹੀਂ ਹੈ ਬੱਚੇ ਦੀਆਂ ਆਪਣੀਆਂ ਛੋਟੀਆਂ-ਮੋਟੀਆਂ ਜ਼ਰੂਰਤਾਂ ਹੁੰਦੀਆਂ ਹਨ ਦੋਸਤਾਂ ਨੂੰ ਖਰਚਦੇ ਦੇਖ ਉਸ ਦਾ ਮਨ ਵੀ ਕੁਝ ਲੈਣ ਦਾ ਹੋ ਸਕਦਾ ਹੈ ਲਿਮਟ ’ਚ ਖਰਚਣ ਤਾਂ ਕੋਈ ਬੁਰਾਈ ਨਹੀਂ ਬਸ ਤੁਹਾਨੂੰ ਸਮੇਂ-ਸਮੇਂ ’ਤੇ ਜਾਣਦੇ ਰਹਿਣਾ ਚਾਹੀਦਾ ਹੈ ਕਿ ਬੱਚਾ ਪੈਸਾ ਕਿੱਥੇ ਕਿਵੇਂ ਖਰਚ ਰਿਹਾ ਹੈ
  • ਬੱਚੇ ਨੂੰ ਬਚਪਨ ਤੋਂ ਹੀ ਬੱਚਤ ਦਾ ਮਹੱਤਵ ਜ਼ਰੂਰ ਸਮਝਾ ਕੇ ਚੱਲੋ ਸੰਭਵ ਹੋਵੇ ਤਾਂ ਬੈਂਕ ’ਚ ਉਸ ਦਾ ਅਕਾਊਂਟ ਖੁੱਲ੍ਹਵਾ ਦਿਓ ਤਾਂ ਕਿ ਉਸ ਨੂੰ ਬੱਚਤ ਲਈ ਇਨਸੈਂਟਿਵ ਮਿਲੇ

ਊਸ਼ਾ ਜੈਨ ‘ਸ਼ੀਰੀਂ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!