ਮਨੋਵਿਗਿਆਨਕ ਨਜ਼ਰੀਏ ਨਾਲ ਵੀ ਖੇਡਾਂ ਦਾ ਓਨਾ ਹੀ ਮਹੱਤਵ ਹੈ ਜਿੰਨਾ ਕੁਦਰਤੀ ਨਜ਼ਰੀਏ ਨਾਲ ਕਿਉਂਕਿ ਖੇਡਾਂ ਰਾਹੀਂ ਹੀ ਕਈ ਕੁਦਰਤੀ ਇੱਛਾਵਾਂ ਜਿਵੇਂ ਭੱਜਣਾ, ਕੁੱਦਣਾ, ਸੁੱਟਣਾ, ਵਿਰੋਧੀ ਨੂੰ ਹਰਾਉਣਾ ਆਦਿ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਇੱਕ ਕਹਾਵਤ ਹੈ ‘ਜਿੰਨੇ ਜ਼ਿਆਦਾ ਖੇਡ ਦੇ ਮੈਦਾਨ, ਓਨੇ ਘੱਟ ਹਸਪਤਾਲ’ ਇਸ ਕਹਾਵਤ ’ਚ ਖੇਡਾਂ ਦੇ ਮੈਦਾਨ ਅਤੇ ਹਸਪਤਾਲ ’ਚ ਜੋ ਸਬੰਧ ਦਰਸਾਇਆ ਗਿਆ ਹੈ, ਉਹ ਸਬੰਧ ਸਰਲ ਅਤੇ ਸੁਭਾਵਿਕ ਹੈ ਜ਼ਰਾ ਡੂੰਘਾਈ ਨਾਲ ਸੋਚਿਆ ਜਾਵੇ ਤਾਂ ਇਹ ਗੱਲ ਬਿਲਕੁਲ ਸਪੱਸ਼ਟ ਹੋ ਜਾਂਦੀ ਹੈ।
ਕਿ ਖੇਡ ਦੇ ਮੈਦਾਨਾਂ ਦੀ ਗਿਣਤੀ ਅਤੇ ਹਸਪਤਾਲਾਂ ਦੀ ਗਿਣਤੀ ਵਿਚ ਸਿੱਧਾ ਸਬੰਧ ਹੈ ਜਿਸ ਦੇਸ਼ ’ਚ ਖੇਡ ਦੇ ਮੈਦਾਨਾਂ ਦੀ ਗਿਣਤੀ ਜ਼ਿਆਦਾ ਹੈ ਉੱਥੋਂ ਦੇ ਨਾਗਰਿਕਾਂ ਦੀ ਸਿਹਤ ਬਿਹਤਰ ਹੈ ਅਤੇ ਜੇਕਰ ਸਿਹਤ ਬਿਹਤਰ ਹੈ ਤਾਂ ਉਹ ਹਸਪਤਾਲਾਂ ਤੋਂ ਦੂਰ ਹਨ। ਸਿਹਤ ਨੂੰ ਬਿਹਤਰ ਬਣਾਈ ਰੱਖਣ ਲਈ ਸੰਤੁਲਿਤ ਖੁਰਾਕ, ਸਾਫ ਵਾਤਾਵਰਨ ਅਤੇ ਕਸਰਤ ਬਹੁਤ ਜ਼ਰੂਰੀ ਹਨ ਪਰ ਅੱਜ ਦੇ ਯੁੱਗ ’ਚ ਸ਼ਹਿਰਾਂ ਅਤੇ ਮਹਾਂਨਗਰਾਂ ’ਚ ਖੇਡ ਦੇ ਮੈਦਾਨ ਦੀ ਗੱਲ ਤਾਂ ਅਲੱਗ ਹੈ, ਖੁੱਲ੍ਹੇ ਮੈਦਾਨਾਂ ਦਾ ਹੋਣਾ ਵੀ ਦੁਰਲੱਭ ਹੁੰਦਾ ਜਾ ਰਿਹਾ ਹੈ ਸ਼ਹਿਰਾਂ ’ਚ ਅਬਾਦੀ ਦੀ ਸੰਘਣਤਾ ਐਨੀ ਜ਼ਿਆਦਾ ਹੋ ਗਈ ਹੈ ਕਿ ਵਾਤਾਵਰਨ ਦਿਨ-ਪ੍ਰਤੀਦਿਨ ਜ਼ਹਿਰੀਲਾ ਹੀ ਹੁੰਦਾ ਜਾ ਰਿਹਾ ਹੈ।
ਇਸ ਵਾਤਾਵਰਨ ਦਾ ਸਿੱਧਾ ਅਸਰ ਸਿਹਤ ’ਤੇ ਪੈਂਦਾ ਹੈ ਸਿਹਤ ਨੂੰ ਬਿਹਤਰ ਬਣਾਈ ਰੱਖਣ ਅਤੇ ਵਾਤਾਵਰਨ ਨੂੰ ਸਾਫ ਰੱਖਣ ਲਈ ਮੈਦਾਨਾਂ ਦੇ ਮਹੱਤਵ ਨੂੰ ਨਕਾਰਿਆ ਨਹੀਂ ਜਾ ਸਕਦਾ। ਮਨੋਵਿਗਿਆਨਕ ਨਜ਼ਰੀਏ ਨਾਲ ਵੀ ਖੇਡਾਂ ਦਾ ਓਨਾ ਹੀ ਮਹੱਤਵ ਹੈ ਜਿੰਨਾ ਕੁਦਰਤੀ ਨਜ਼ਰੀਏ ਨਾਲ ਕਿਉਂਕਿ ਖੇਡਾਂ ਰਾਹੀਂ ਹੀ ਕਈ ਕੁਦਰਤੀ ਇੱਛਾਵਾਂ ਜਿਵੇਂ ਭੱਜਣਾ, ਕੁੱਦਣਾ, ਸੁੱਟਣਾ, ਵਿਰੋਧੀ ਨੂੰ ਹਰਾਉਣਾ ਆਦਿ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ਖੇਡਾਂ ਨਾਲ ਖੇਡਣ ਵਾਲਿਆਂ ਦਾ ਜਿੱਥੇ ਮਨੋਰੰਜਨ ਹੁੰਦਾ ਹੈ ਉੱਥੇ ਉਨ੍ਹਾਂ ਨੂੰ ਦੇਖਣ ਵਾਲੇ ਦਾ ਵੀ ਮਨੋਰੰਜਨ ਹੁੰਦਾ ਹੈ ਖੇਡਾਂ ਦਾ ਅਨੰਦ ਤਾਂ ਸਾਰੇ ਲੈਂਦੇ ਹਨ, ਇਸ ਲਈ ਸਟੇਡੀਅਮਾਂ ਵਿਚ ਸਿੱਧੇ ਪ੍ਰਸਾਰਨਾਂ ਦੀ ਵਿਵਸਥਾ ਕੀਤੀ ਜਾਂਦੀ ਹੈ।
Table of Contents
ਖੇਡਾਂ ਦੀ ਅਣਦੇਖੀ
ਸਾਡੇ ਜੀਵਨ ’ਚ ਖੇਡਾਂ ਦਾ ਐਨਾ ਜ਼ਿਆਦਾ ਮਹੱਤਵ ਹੋਣ ਦੇ ਬਾਵਜ਼ੂਦ ਸਾਡੀ ਸਿੱਖਿਆ ਪ੍ਰਣਾਲੀ ’ਚ ਅੱਜ ਤੱਕ ਖੇਡਾਂ ਪ੍ਰਤੀ ਅਣਦੇਖੀ ਹੀ ਦੇਖਣ ਨੂੰ ਮਿਲਦੀ ਹੈ ਦੇਸ਼ ਦੀਆਂ 40 ਪ੍ਰਤੀਸ਼ਤ ਸਿੱਖਿਆ ਸੰਸਥਾਵਾਂ ’ਚ ਖੇਡ ਦੇ ਮੈਦਾਨਾਂ ਦੀ ਕਮੀ ਹੈ 60 ਫੀਸਦੀ ’ਚ ਜੇਕਰ ਖੇਡ ਦੇ ਮੈਦਾਨ ਹਨ ਵੀ ਤਾਂ ਉਨ੍ਹਾਂ ਦੀ ਸਹੀ ਦੇਖਭਾਲ ਨਹੀਂ ਕੀਤੀ ਜਾਂਦੀ ਖੇਡ ਸੁਵਿਧਾਵਾਂ ਦਾ ਸਿੱਧਾ ਅਸਰ ਵਿਦਿਆਰਥੀਆਂ ਦੀ ਸਿਹਤ ’ਤੇ ਪੈਂਦਾ ਹੈ ਇਸ ਲਈ ਜ਼ਰੂਰੀ ਹੈ ਕਿ ਅਣਦੇਖੀ ਛੱਡ ਕੇ ਵਿਕਾਸ ਦੇ ਮੌਕੇ ਉਪਲੱਬਧ ਕਰਵਾਏ ਜਾਣੇ ਚਾਹੀਦੇ ਹਨ।
ਪਹਿਲਾ ਸੁਖ ਨਿਰੋਗੀ ਕਾਇਆ
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿਹਤਮੰਦ ਸਰੀਰ ਦੇ ਨਿਰਮਾਣ ’ਚ ਖੇਡਾਂ ਦਾ ਕਾਫੀ ਯੋਗਦਾਨ ਹੁੰਦਾ ਹੈ ਸਿਹਤਮੰਦ ਸਰੀਰ ਦੇ ਮਹੱਤਵ ਨੂੰ ਸਦੀਆਂ ਪਹਿਲਾਂ ਸਾਡੇ ਪੂਰਵਜ਼ਾਂ ਨੇ ਵੀ ਸਮਝਿਆ ਸੀ ਹਜ਼ਾਰਾਂ ਸਾਲ ਪਹਿਲਾਂ ਯੂਨਾਨੀ ਵੀ ‘ਸਿਹਤਮੰਦ ਸਰੀਰ ’ਚ ਹੀ ਸਿਹਤਮੰਦ ਦਿਮਾਗ ਹੁੰਦਾ ਹੈ’ ’ਚ ਵਿਸ਼ਵਾਸ ਰੱਖਦੇ ਸਨ ਇਸੇ ਨੂੰ ਆਧਾਰ ਮੰਨ ਕੇ ਉਨ੍ਹਾਂ ਨੇ ਆਪਣੀ ਸਿੱਖਿਆ ਪ੍ਰਣਾਲੀ ਦਾ ਨਿਰਮਾਣ ਕੀਤਾ ਇਸ ਮਹੱਤਵ ਨੂੰ ਸਾਨੂੰ ਵੀ ਸਮਝ ਕੇ ਇਸ ਦਿਸ਼ਾ ’ਚ ਕੁਝ ਕਰਨਾ ਹੋਵੇਗਾ ਜੇਕਰ ਸਰੀਰ ਸਿਹਤਮੰਦ ਹੋਵੇਗਾ ਤਾਂ ਹਰੇਕ ਖੇਤਰ ’ਚ ਤਰੱਕੀ ਹੋਵੇਗੀ।
ਖੇਡਾਂ ਦੇ ਵਿਕਾਸ ’ਚ ਯੋਗਦਾਨ
ਖੇਡਾਂ ਦੇ ਇਹ ਮੈਦਾਨ ਨਾਗਰਿਕਾਂ ਦੀ ਬਿਹਤਰ ਸਿਹਤ ਦੀ ਕਾਮਨਾ ਤਾਂ ਕਰਦੇ ਹੀ ਹਨ, ਨਾਲ ਹੀ ਖੇਡਾਂ ਦੇ ਵਿਕਾਸ ’ਚ ਆਪਣਾ ਕਾਫੀ ਮਹੱਤਵਪੂਰਨ ਯੋਗਦਾਨ ਵੀ ਨਿਭਾਉਂਦੇ ਹਨ ਅੱਜ ਦੇ ਯੁੱਗ ’ਚ ਕੌਮਾਂਤਰੀ ਪੱਧਰ ’ਤੇ ਵੀ ਜੋ ਵੀ ਦੇਸ਼ ਖੇਡਾਂ ’ਚ ਆਪਣੀ ਹੋਂਦ ਬਣਾਏ ਹੋਏ ਹਨ, ਉਨ੍ਹਾਂ ਦੇਸ਼ਾਂ ’ਚ ਖੇਡਾਂ ਦੇ ਲੋਂੜੀਦੇ ਮੈਦਾਨ ਹਨ ਨਾਲ-ਨਾਲ ਉੱਥੇ ਖੇਡਾਂ ਦੀਆਂ ਹੋਰ ਸੁਵਿਧਾਵਾਂ ਵੀ ਉਪਲੱਬਧ ਹਨ ਕੋਰੀਆ ਵਰਗਾ ਛੋਟਾ ਦੇਸ਼ ਅੱਜ ਜੇਕਰ ਰੂਸ ਅਤੇ ਅਮਰੀਕਾ ਦਾ ਮੁਕਾਬਲਾ ਕਰ ਰਿਹਾ ਹੈ ਤਾਂ ਉਸਦੇ ਮੂਲ ’ਚ ਇਹੀ ਕਾਰਨ ਹਨ।
ਜੇਕਰ ਖੇਡ ਦੇ ਮੈਦਾਨ ਜ਼ਿਆਦਾ ਗਿਣਤੀ ’ਚ ਹੋਣ ਤਾਂ ਆਮ ਲੋਕਾਂ ਲਈ ਉਨ੍ਹਾਂ ਦੀ ਵਰਤੋਂ ਕਰਨਾ ਸੌਖਾ ਹੋ ਜਾਂਦਾ ਹੈ ਕਬੱਡੀ, ਦੌੜ, ਖੋ-ਖੋ, ਫੁੱਟਬਾਲ ਆਦਿ ਭਾਰਤੀ ਖੇਡਾਂ ਕਸਰਤ ਦੇ ਨਜ਼ਰੀਏ ਨਾਲ ਵੀ ਪੂਰਨ ਹਨ ਜਿਨ੍ਹਾਂ ਲਈ ਮੈਦਾਨਾਂ ਦਾ ਹੋਣਾ ਲਾਜ਼ਮੀ ਹੈ। ਜਿੰਨਾ ਪੈਸਾ ਦਵਾਈਆਂ ਆਦਿ ’ਤੇ ਖਰਚ ਕੀਤਾ ਜਾ ਰਿਹਾ ਹੈ ਜੇਕਰ ਉਸ ਦਾ ਦੋ ਪ੍ਰਤੀਸ਼ਤ ਵੀ ਖੇਡਾਂ ਦੇ ਮੈਦਾਨਾਂ ’ਤੇ ਖਰਚ ਕੀਤਾ ਜਾਵੇ ਤਾਂ ਅਸੀਂ ਭਾਵੀ ਪੀੜ੍ਹੀ ਨੂੰ ਕਾਫੀ ਹੱਦ ਤੱਕ ਹਸਪਤਾਲਾਂ ਅਤੇ ਦਵਾਈਆਂ ਤੋਂ ਦੂਰ ਰੱਖਣ ’ਚ ਕਾਮਯਾਬ ਹੋ ਸਕਦੇ ਹਾਂ ਖੇਡ ਦੇ ਮੈਦਾਨ ਸਿਹਤ ਸੁਧਾਰ ’ਚ ਮਹੱਤਵਪੂਰਨ ਸਾਬਤ ਹੋ ਸਕਦੇ ਹਨ।
ਉਦੈ ਚੰਦਰ ਸਿੰਘ