darkness has its own charm

ਸਾਂਵਲੇਪਣ ’ਚ ਆਪਣਾ ਹੀ ਆਕਰਸ਼ਣ ਹੈ
ਭਾਰਤੀ ਸੁੰਦਰਤਾ ਦੇ ਮਾਪਦੰਡ ਦੇ ਰੂਪ ’ਚ ਸਰੀਰ ਦੇ ਰੰਗ ਨੂੰ ਕਦੇ ਵੀ ਮਹੱਤਵ ਨਹੀਂ ਦਿੱਤਾ ਗਿਆ ਪਰ ਪੱਛਮੀ ਸੱਭਿਅਤਾ ਅਤੇ ਫੈਸ਼ਨ ਦੇ ਨਿੱਤ ਵਧਦੇ ਨਵੇਂ-ਨਵੇਂ ਪ੍ਰਯੋਗਾਂ ਦੇ ਕਾਰਨ ਹੁਣ ਭਾਰਤ ’ਚ ਵੀ ‘ਗੋਰੀ ਚਮੜੀ’ ਪ੍ਰਤੀ ਕਾਫ਼ੀ ਲਲਕ ਵਧਦੀ ਜਾ ਰਹੀ ਹੈ ਸੁੰਦਰਤਾ ਦੀ ਅੰਧਾਧੁੰਦ ਵਰਤੋਂ ਕਰਦੇ ਹੋਏ ਚਮੜੀ ਨੂੰ ਗੋਰੀ ਬਣਾਉਣ ਦਾ ਮੁਕਾਬਲਾ ਅੱਜ ਦੇ ਸਮੇਂ ’ਚ ਕਾਫ਼ੀ ਵਧ ਗਿਆ ਹੈ

Also Read :-

ਭਾਰਤ ਜਲਵਾਯੂ ਦੇ ਹਿਸਾਬ ਨਾਲ ਇੱਕ ਗਰਮ ਦੇਸ਼ ਹੈ ਜਿਸ ਦਾ ਪ੍ਰਭਾਵ ਸਰੀਰ ਦੀ ਚਮੜੀ ’ਤੇ ਪੈਂਦਾ ਹੈ ਰੰਗ ਦਾ ਸਾਂਵਲਾ ਜਾਂ ਕਾਲਾ ਹੋਣਾ ਸੁਭਾਵਿਕ ਹੈ ਛਰਹਰੀ ਕਾਇਆ, ਉੱਨਤ ਨੈਨ-ਨਕਸ਼ ਅਤੇ ਸਹਿਜ ਕੁਦਰਤੀ ਸ਼ੀਲ ਗੁਣਾਂ ਨੂੰ ਹੀ ਸੁੰਦਰਤਾ ਸ਼ਾਸਤਰ ਅਨੁਸਾਰ ਸੁੰਦਰਤਾ ਦਾ ਆਧਾਰ ਮੰਨਿਆ ਗਿਆ ਹੈ


ਇਤਿਹਾਸ ਦੇ ਪੰਨਿਆਂ ਨੂੰ ਪਲਟ ਕੇ ਦੇਖਣ ਨਾਲ ਇਹ ਪ੍ਰਤੀਤ ਹੁੰਦਾ ਹੈ ਕਿ ਜੋ ਆਪਣੇ ਯੁੱਗ ਦੀ ਜੋ ਸੁੰਦਰਤਾ ਦੀ ਮਲਿਕਾ ਕਹਿਲਾਉਂਦੀ ਸੀ, ਪਹਿਲਾਂ ਉਹ ਸਾਂਵਲੀ ਹੀ ਸੀ ਮਹਾਂਭਾਰਤ ਕਾਲ ਦੀ ਸਾਂਵਲੀ ਦਰੋਪਦੀ ਹੋਵੇ ਜਾਂ ਮੱਧਕਾਲ ਦੀ ਮ੍ਰਗਨਯਨੀ ਜਾਂ ਅਰਬ ਦੀ ਲੈਲਾ, ਉਹ ਸਾਰੀਆਂ ਆਪਣੀਆਂ ਅੰਤਰਿਕ ਗੁਣਾਂ ਦੇ ਕਾਰਨ ਹੀ ਸੁੰਦਰ ਕਹਿਲਾਈਆਂ

ਕੁਦਰਤੀ ਰੰਗ ਨੂੰ ਬਦਲਣ ਦੇ ਚੱਕਰ ’ਚ ਅੱਜ ਦੀਆਂ ਨਾਰੀਆਂ ਕਈ ਚਰਮ ਰੋਗਾਂ ਦੇ ਸ਼ਿਕੰਜੇ ’ਚ ਫਸ ਕੇ ਆਪਣੇ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਖ਼ਤਮ ਕਰ ਦਿੰਦੀਆਂ ਹਨ ਜਦਕਿ ਕਈ ਵਿਗਿਆਨਕ ਪ੍ਰਯੋਗਾਂ ਵੱਲੋਂ ਇਹ ਸਿੱਧ ਹੋ ਚੁੱਕਿਆ ਹੈ ਕਿ ਗੋਰੀ ਚਮੜੀ ਤੋਂ ਕਿਤੇ ਜ਼ਿਆਦਾ ਸਰਵੋਤਮ ਸਾਂਵਲੀ ਚਮੜੀ ਹੋਇਆ ਕਰਦੀ ਹੈ

ਸਾਂਵਲੇ ਰੰਗ ਦਾ ਆਪਣਾ ਇੱਕ ਵੱਖਰਾ ਆਕਰਸ਼ਣ ਹੁੰਦਾ ਹੈ ਨਾਲ ਹੀ ਇਸ ਰੰਗ ਦੀਆਂ ਲੜਕੀਆਂ ਆਤਮਵਿਸ਼ਵਾਸੀ ਅਤੇ ਸੰਪੂਰਨ ਸਿਹਤਮੰਦ ਹੋਇਆ ਕਰਦੀਆਂ ਹਨ ਪੜ੍ਹਾਈ ’ਚ ਹੁਸ਼ਿਆਰ, ਸਮਝਦਾਰ, ਸਰਲ ਸੁਭਾਵ ਵਾਲੀਆਂ ਅਤੇ ਘੁਮੰਡ ਤੋਂ ਦੂਰ ਹੋਇਆ ਕਰਦੀਆਂ ਹਨ

ਸਟੈਂਡਫੋਰਡ ਯੂਨੀਵਰਸਿਟੀ ’ਚ ਕੀਤੇ ਗਏ ਇੱਕ ਸੋਧ ਅਨੁਸਾਰ ਇਹ ਪਤਾ ਲੱਗਿਆ ਹੈ ਕਿ ਗੋਰੀ ਚਮੜੀ ਦੀ ਤੁਲਨਾ ’ਚ ਸਾਂਵਲੀ ਚਮੜੀ ਵਾਲੀਆਂ ਔਰਤਾਂ ਆਪਣੇ ਪਤੀ ਲਈ ਜ਼ਿਆਦਾ ਵਫਾਦਾਰ ਹੋਇਆ ਕਰਦੀਆਂ ਹਨ ਨਾਲ ਹੀ ਸਾਂਵਲੀ ਚਮੜੀ ਦੀਆਂ ਔਰਤਾਂ ਕਈ ਮਹਿਲਾ ਰੋਗਾਂ ਤੋਂ ਸਹਿਜ ਰੂਪ ਨਾਲ ਹੀ ਮੁਕਤ ਰਿਹਾ ਕਰਦੀਆਂ ਹਨ

‘ਸਾਂਵਲੀ ਹਾਂ’ ਦੀ ਭਾਵਨਾ ਆਤਮਬਲ ਨੂੰ ਨਸ਼ਟ ਕਰ ਦਿੰਦੀ ਹੈ ਅਤੇ ਉਨ੍ਹਾਂ ਨੂੰ ਖੁਦ ਹੀ ਆਪਣੀ ਸੁੰਦਰਤਾ ਦੀ ਭਾਵਨਾ ਤੋਂ ਵਾਂਝਾ ਕਰ ਦਿੰਦੀ ਹੈ ਚੰਗੇ ਨੈਨ-ਨਕਸ਼ ਨਾਲ ਯੁਕਤ ਸਾਂਵਲੀ ਲੜਕੀਆਂ ਹੋਰ ਗੋਰੀਆਂ ਲੜਕੀਆਂ ਨਾਲੋਂ ਸੁੰਦਰਤਾ ’ਚ ਕਿਤੇ ਅੱਗੇ ਹੁੰਦੀਆਂ ਹਨ ਜਿਨ੍ਹਾਂ ਨੇ ਸਿਰਫ਼ ਗੋਰਾ ਰੰਗ ਹੀ ਪਾਇਆ ਹੈ ਅਤੇ ਉਨ੍ਹਾਂ ਦੇ ਨੈਨ-ਨਕਸ਼ ਆਕਰਸ਼ਕ ਨਹੀਂ ਹਨ ਅਤੇ ਸਖਸ਼ੀਅਤ ਪ੍ਰਭਾਵਸ਼ਾਲੀ ਨਹੀਂ ਹੈ

ਸਾਂਵਲੀ ਚਮੜੀ ਨੂੰ ਆਪਣੇ ਅੰਤਰਿਕ ਗੁਣਾਂ ਨਾਲ ਭਰਪੂਰ ਬਣਾ ਕੇ ਅਤੇ ਲਗਾਤਾਰ ਰੋਜ਼ਾਨਾ, ਆਹਾਰ-ਵਿਹਾਰ ਦੇ ਨਿਯਮਾਂ ਨੂੰ ਅਪਣਾ ਕੇ ਹੋਰ ਵੀ ਨਿਖਾਰਿਆ ਜਾ ਸਕਦਾ ਹੈ ਆਪਣੀ ਹੀਨ-ਭਾਵਨਾ ਤੋਂ ਉੱਪਰ ਉੱਠ ਕੇ, ਆਪਣੇ ਵਿਹਾਰ ’ਚ ਮਿਠਾਸ ਲਿਆ ਕੇ ਅਤੇ ਨਾਚ, ਗੀਤ, ਸੰਗੀਤ, ਖੇਡ, ਪੇਂਟਿੰਗ ਆਦਿ ਦੇ ਗੁਣਾਂ ਦਾ ਵਿਕਾਸ ਕਰਕੇ ਸਰਵੋਤਮ ਬਣਿਆ ਜਾ ਸਕਦਾ ਹੈ

ਰੂਪ ਦੀ ਨਹੀਂ ਸਗੋਂ ਗੁਣਾਂ ਦੀ ਪੂਜਾ ਹੁੰਦੀ ਹੈ ਜੇਕਰ ਰੰਗ-ਰੂਪ ਦੀ ਹੀ ਪੂਜਾ ਹੁੰਦੀ ਤਾਂ ਅਫਰੀਕਾ ਦੀ ਕਾਲੀ ਲੜਕੀਆਂ ਕਦੇ ਵੀ ਵਿਸ਼ਵ ਸੁੰਦਰੀ ਮੁਕਾਬਲੇ ’ਚ ਦਿਖਾਈ ਨਾ ਦਿੰਦੀਆਂ ਕੀ ਅਫਰੀਕਾ ਦੀਆਂ ਸੁੰਦਰੀਆਂ ਨੂੰ ਕਦੇ ਕੋਈ ਖਿਤਾਬ ਨਹੀਂ ਮਿਲਿਆ ਹੈ?

‘ਸੁਰ ਕੋਕਿਲਾ’ ਲਤਾ ਮੰਗੇਸ਼ਕਰ, ਊਸ਼ਾ ਮੰਗੇਸ਼ਕਰ ਦੀ ਪਹਿਚਾਣ ਉਨ੍ਹਾਂ ਦੇ ਸੁਰਾਂ ਕਾਰਨ ਹੀ ਨਾ ਸਿਰਫ਼ ਭਾਰਤ ’ਚ ਹੀ ਸਗੋਂ ਵਿਸ਼ਵ ’ਚ ਬਣੀਆਂ ਹੋਈਆਂ ਹਨ ਉਨ੍ਹਾਂ ਦਾ ਚਿਹਰਾ ਵੀ ਤਾਂ ਸਾਂਵਲਾ ਹੀ ਹੈ ਕੀ ਉਨ੍ਹਾਂ ਨੂੰ ਸਨਮਾਨ ਨਹੀਂ ਮਿਲਦਾ? ਜੇਕਰ ਰੂਪ-ਰੰਗ ਹੀ ਸਭ ਕੁਝ ਹੁੰਦਾ ਤਾਂ ਸ਼ਾਇਦ ਉਨ੍ਹਾਂ ਨੂੰ ਕਦੇ ਸਨਮਾਨ ਮਿਲ ਪਾਉਂਦਾ

ਮਿਸ ਯੂਨੀਵਰਸ ਸੁਸ਼ਮਿਤਾ ਸੈਨ ਹੋਵੇ ਜਾਂ ਮਿਸ ਵਰਲਡ ਅੇਸ਼ਵਰਿਆ ਰਾਇ, ਇਨ੍ਹਾਂ ਨੂੰ ਮਿਲੇ ਖਿਤਾਬ ਦੇ ਪਿੱਛੇ ਸਿਰਫ ਇਨ੍ਹਾਂ ਦੀ ਸੁੰਦਰਤਾ ਹੀ ਨਹੀਂ ਸੀ ਸਗੋਂ ਉਨ੍ਹਾਂ ਦੀ ਸਮਰੱਥਾ, ਤਰਕਸ਼ੀਲ ਸ਼ਕਤੀ ਅਤੇ ਤਰਕਪੂਰਨ ਉੱਤਰ ਦੇਣ ਦੀ ਸਮਰੱਥਾ ਦੇ ਕਾਰਨਾਂ ਨੇ ਹੀ ਉਨ੍ਹਾਂ ਨੂੰ ਇਸ ਸ਼ਿਖ਼ਰ ਤੱਕ ਪਹੁੰਚਾਇਆ ਦੂਜੀ ਭਾਰਤੀ ਮਿਸ ਯੂਨੀਵਰਸ ਲਾਰਾ ਦੱਤਾ ਦੇ ਆਤਮਵਿਸ਼ਵਾਸ ਨੇ ਹੀ ਉਸ ਨੂੰ ਸਫਲਤਾ ਦਿਵਾਈ ਸੀ

ਜੇਕਰ ਕਿਸੇ ’ਚ ਕੋਈ ਯੋਗਤਾ ਹੈ, ਸਮਰੱਥਾ ਹੈ ਜਾਂ ਕਿਸੇ ਨੂੰ ਵੀ ਸਹਿਜ ਹੀ ਆਪਣੇ ਵੱਲ ਆਕਰਸ਼ਿਤ ਕਰਨ ਦਾ ਗੁਣ ਹੈ ਤਾਂ ਰੰਗ ਆਪਣੇ ਆਪ ਹੀ ਗੌਣ ਹੋ ਜਾਂਦਾ ਹੈ ਰਾਜਨੀਤੀ ਦਾ ਖੇਤਰ ਹੋਵੇ ਜਾਂ ਆਰਥਿਕ-ਧਾਰਮਿਕ ਖੇਤਰ, ਸਾਰੇ ਖੇਤਰਾਂ ’ਚ ਰੂਪ ਨਹੀਂ, ਗੁਣ ਦੇ ਆਧਾਰ ’ਤੇ ਹੀ ਚੋਣ ਹੁੰਦੀ ਹੈ

ਜੇਕਰ ਸੱਚ ਪੁੱਛਿਆ ਜਾਵੇ ਤਾਂ ਅੱਜ ਦੇ ਯੁੱਗ ’ਚ ਬਦਲਦੇ ਮਾਹੌਲ ’ਚ ਜਿੱਥੇ ਹਰ ਪਾਸੇ ਮੁਕਾਬਲੇ ਹੀ ਮੁਕਾਬਲੇ ਹਨ, ਉੱਥੇ ਸੁੰਦਰ, ਆਕਰਸ਼ਕ, ਪ੍ਰਤਿਭਾਸ਼ਾਲੀ ਮੁਕਾਬਲਿਆਂ ਦੀ ਹੀ ਪੁੱਛ ਹੈ ਰੰਗ ਦੀ ਚਿੰਤਾ ਤੋਂ ਚਿੰਤਤ ਰਹਿ ਕੇ ਆਪਣੀ ਪ੍ਰਤਿਭਾ ’ਤੇ ਜੰਗ ਲਗਾਉਣਾ ਠੀਕ ਨਹੀਂ ਹੈ ਰੰਗ ਦੀ ਹੀਨ ਭਾਵਨਾ ਤੋਂ ਮੁਕਤ ਹੋ ਕੇ, ਗੁਣਾਂ ਨਾਲ ਪਰਿਪੂਰਨ ਹੋ ਕੇ ਹੋਰ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਨਾਲ ਸਾਂਵਲਾਪਣ ਕਿਤੇ ਵੀ ਰੁਕਾਵਟ ਨਹੀਂ ਬਣਦਾ
ਪੂਨਮ ਦਿਨਕਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!