muskan insaan donated his two and a half feet long hair

ਮੁਸਕਾਨ ਇੰਸਾਂ ਨੇ ਦਾਨ ਕੀਤੇ ਆਪਣੇ ਢਾਈ ਫੁੱਟ ਲੰਬੇ ਵਾਲ ਕੈਂਸਰ ਪੀੜਤ ਮਹਿਲਾਵਾਂ ਪ੍ਰਤੀ ਅਦਭੁੱਤ ਸਮਰਪਣ

ਮੱਦਦ ਲਈ ਵਧੇ ਹੱਥਾਂ ’ਤੇ ਖੁਦਾ ਵੀ ਆਪਣੀ ਰਹਿਮਤ ਦੀਆਂ ਲਕੀਰਾਂ ਖਿੱਚ ਦਿੰਦਾ ਹੈ ਜੀ ਹਾਂ, ਆਪਣੇ ਲਈ ਤਾਂ ਸਾਰੀ ਦੁਨੀਆ ਜਿਉਂਦੀ ਹੈ, ਪਰ ਬੇਸਹਾਰਾ, ਜ਼ਰੂਰਤਮੰਦ ਲੋਕਾਂ ਲਈ ਜਿਉਣਾ ਸਮਾਜ ’ਚ ਇੱਕ ਅਨੋਖੀ ਉਦਾਹਰਨ ਹੈ ਕੈਂਸਰ ਪੀੜਤ ਮਹਿਲਾਵਾਂ ਵੱਲ ਮੱਦਦ ਦਾ ਹੱਥ ਵਧਾਉਂਦੇ ਹੋਏ ਸਰਸਾ ਜ਼ਿਲ੍ਹੇ ਦੇ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਦੀ ਨਿਵਾਸੀ ਮੁਸਕਾਨ ਇੰਸਾਂ ਨੇ ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ

ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਮੁਸਕਾਨ ਇੰਸਾਂ ਨੇ ਕੈਂਸਰ ਪੀੜਤ ਮਹਿਲਾਵਾਂ ਲਈ ਆਪਣੇ ਸੁੰਦਰ ਸੰਘਣੇ ਲੰਬੇ ਵਾਲ ਦਾਨ ਕਰ ਦਿੱਤੇ ਜ਼ਿਕਰਯੋਗ ਹੈ ਕਿ ਕੀਮੋਥੈਰੇਪੀ ਤੋਂ ਬਾਅਦ ਕੈਂਸਰ ਪੀੜਤ ਮਹਿਲਾਵਾਂ ਦੇ ਵਾਲ ਹਮੇਸ਼ਾ ਲਈ ਉੱਡ ਜਾਇਆ ਕਰਦੇ ਹਨ ਅਜਿਹੀਆਂ ਮਹਿਲਾਵਾਂ ਨੂੰ ਮੈਡੀਕਲ ਵਾਲਾਂ ਦੀ ਆਰਟੀਫੀਸ਼ੀਅਲ ਵਿੱਗ ਲਗਾਈ ਜਾਂਦੀ ਹੈ, ਜਿਸ ਨੂੰ ਦੇਸ਼ ਦੀ ਪ੍ਰਸਿੱਧ ਦੱਖਣੀ ਭਾਰਤ ਦੀ ਕੰਪਨੀ ਹੇਅਰ ਫਾੱਰ ਹਾੱਪ ਵਿੱਗ ਬਣਾਉਂਦੀ ਹੈ

ਦਰਅਸਲ ਵਾਲ ਦਾਨ ਕਰਨ ਦੀ ਮੁਹਿੰਮ ਦੱਖਣੀ ਭਾਰਤ ਦੀ ਕੰਪਨੀ ਹੇਅਰ ਕਰਾਊਨ ਨੇ ਸ਼ੁਰੂ ਕੀਤੀ ਸੀ ਹੇਅਰ ਕਰਾਊਨ ਸੰਸਥਾ ਨੂੰ ਜੋ ਲੋਕ ਆਪਣੇ ਲੰਬੇ ਵਾਲ ਦਾਨ ਕਰਦੇ ਹਨ, ਉਨ੍ਹਾਂ ਵਾਲਾਂ ਤੋਂ ਸੰਸਥਾ ਬਿਹਤਰੀਨ ਤਰੀਕੇ ਨਾਲ ਆਰਟੀਫੀਸ਼ੀਅਲ ਵਿੱਗ ਬਣਾਉਂਦੀ ਹੈ ਫਿਲਹਾਲ ਮੁਸਕਾਨ ਨੇ ਆਪਣੇ ਢਾਈ ਫੁੱਟ ਲੰਬੇ ਵਾਲ ਹੇਅਰ ਕਰਾਊਨ ਨੂੰ ਦਾਨ ਕੀਤੇ ਹਨ ਉਹ ਵਾਲ ਸਰਸਾ ਤੋਂ ਮੁੰਬਈ ਕੋਰੀਅਰ ਜ਼ਰੀਏ ਹੇਅਰ ਕਰਾਊਨ ਸੰਸਥਾ ਨੂੰ ਭੇਜ ਦਿੱਤੇ ਗਏ ਹਨ

ਯੂ-ਟਿਊਬ ਤੋਂ ਪੇ੍ਰਰਿਤ ਹੋ ਕੇ ਲਿਆ ਫੈਸਲਾ

ਹੋਇਆ ਇੰਜ ਕਿ ਮੁਸਕਾਨ ਨੇ ਯੂ-ਟਿਊਬ ’ਤੇ ਇੱਕ ਵੀਡੀਓ ਦੇਖੀ, ਜਿਸ ’ਚ ਇੱਕ ਲੜਕੀ ਨੇ ਆਪਣੇ ਵਾਲ ਕੈਂਸਰ ਗ੍ਰਸਤ ਮਹਿਲਾਵਾਂ ਨੂੰ ਦਾਨ ਕੀਤੇ ਸਨ ਉਸ ਵੀਡੀਓ ਤੋਂ ਪ੍ਰੇਰਿਤ ਹੋ ਕੇ ਮੁਸਕਾਨ ਨੇ ਵੀ ਆਪਣੇ ਵਾਲ ਕੈਂਸਰ ਮਰੀਜ਼ ਮਹਿਲਾਵਾਂ ਲਈ ਦਾਨ ਕਰਨ ਦਾ ਮਨ ਬਣਾ ਲਿਆ ਮੁਸਕਾਨ ਨੇ ਦੱਸਿਆ ਕਿ ਜਿਵੇਂ ਹੀ ਮੈਂ ਵੀਡੀਓ ਯੂ-ਟਿਊਬ ’ਤੇ ਦੇਖੀ ਤਾਂ ਮੈਨੂੰ ਸਾਡੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦੱਸੇ ਬਚਨ ਯਾਦ ਆ ਗਏ ਕਿ ਜਿਸ ’ਚ ਪੂਜਨੀਕ ਗੁਰੂ ਜੀ ਦੱਸਦੇ ਹਨ ਕਿ ਸਾਨੂੰ ਆਪਣੀ ਜ਼ਿੰਦਗੀ ’ਚ ਬੇਸਹਾਰਾ, ਜ਼ਰੂਰਤਮੰਦ ਲੋਕਾਂ ਲਈ ਹਮੇਸ਼ਾ ਕੰਮ ਆਉਣਾ ਚਾਹੀਦਾ ਹੈ ਆਪਣੇ ਲਈ ਤਾਂ ਜੀਵ-ਜੰਤੂ ਵੀ ਜਿਉਂਦੇ ਹਨ ਪਰ ਸੱਚੀ ਇਨਸਾਨੀਅਤ ਦੂਸਰਿਆਂ ਦੇ ਕੰਮ ਆਉਣ ਨਾਲ ਨਿਭਾਈ ਜਾਂਦੀ ਹੈ ਇਨ੍ਹਾਂ ਬਚਨਾਂ ਨੂੰ ਧਿਆਨ ’ਚ ਰੱਖਦੇ ਹੋਏ ਮੈਂ ਅਗਲੇ ਹੀ ਦਿਨ ਆਪਣੇ ਘਰ ਸੈਲੂਨ ਮਾਸਟਰ ਨੂੰ ਬੁਲਾ ਕੇ ਆਪਣੇ ਵਾਲਾਂ ਦੀ ਸੁੰਦਰਤਾ ਇੱਕ ਪਲ ’ਚ ਕੁਰਬਾਨ ਕਰਕੇ ਹੇਅਰ ਵਿੱਗ ਕੰਪਨੀ ਨੂੰ ਡੋਨੇਟ ਕਰ ਦਿੱਤੇ ਮੁਸਕਾਨ ਨੇ ਕਿਹਾ ਕਿ ਭਵਿੱਖ ’ਚ ਵੀ ਆਪਣੇ ਵਾਲ ਦਾਨ ਕਰਾਂਗੀ

ਬੇਟੀ ਦੇ ਛੋਟੇ ਜਿਹੇ ਯੋਗਦਾਨ ’ਤੇ ਬੜਾ ਮਾਣ ਹੈ: ਰਮੇਸ਼ ਚਹਿਲ

ਮੁਸਕਾਨ ਦੇ ਇਸ ਕੰਮ ਪ੍ਰਤੀ ਜਦੋਂ ਅਸੀਂ ਉਸ ਨਾਲ ਅਤੇ ਉਸ ਦੇ ਮਾਂ-ਬਾਪ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਸਕਾਨ ਇੰਸਾਂ ਦੀ ਇਸ ਨੇਕ ਪਹਿਲ ਤੋਂ ਅਸੀਂ ਪੂਰੀ ਤਰ੍ਹਾਂ ਸਹਿਮਤ ਸੀ ਮੁਸਕਾਨ ਦੀ ਮਾਂ ਨੀਲਮ ਇੰਸਾਂ ਨੇ ਦੱਸਿਆ ਕਿ ਮੈਂ 7 ਸਾਲਾਂ ’ਚ ਬੜੀ ਮਿਹਨਤ ਅਤੇ ਚਾਅ ਨਾਲ ਮੁਸਕਾਨ ਦੇ ਵਾਲਾਂ ਨੂੰ ਪੋਸ਼ਿਤ ਕੀਤਾ ਸੀ ਜਦੋਂ ਹੇਅਰ ਡਰੈਸਰ ਸਾਡੇ ਘਰ ਵਾਲ ਕੱਟਣ ਲਈ ਆਇਆ ਤਾਂ ਮੈਂ ਸੋਚਿਆ ਕੋਈ ਫੈਸ਼ਨ ਸ਼ੋਅ ਲਈ ਬੱਚਿਆਂ ਨੇ ਬੁਲਾਇਆ ਹੋਵੇਗਾ, ਪਰ ਜਦੋਂ ਉਸ ਨੇ ਪਹਿਲੀ ਕੈਂਚੀ ਚਲਾਈ ਤਾਂ ਮੇਰੀਆਂ ਅੱਖਾਂ ਨਮ ਹੋ ਗਈਆਂ ਜਦੋਂ ਮੁਸਕਾਨ ਨੇ ਮੈਨੂੰ ਸਾਰੀ ਗੱਲ ਦੱਸੀ ਉਦੋਂ ਮੈਨੂੰ ਮੇਰੀ ਬੇਟੀ ’ਤੇ ਬਹੁਤ ਮਾਣ ਹੋਇਆ ਪਿਤਾ ਰਮੇਸ਼ ਚਹਿਲ ਨੇ ਦੱਸਿਆ ਕਿ ਸ਼ੁਰੂਆਤ ’ਚ ਮੇਰਾ ਮਨ ਇੱਕ ਪਲ ਲਈ ਉਦਾਸ ਹੋਇਆ, ਪਰ ਬਾਅਦ ’ਚ ਮੈਂ ਸੋਚਿਆ ਕਿ ਮੇਰੀ ਬੱਚੀ ਦੇ ਇੱਕ ਛੋਟੇ ਜਿਹੇ ਯੋਗਦਾਨ ਨਾਲ ਕਿਸੇ ਜ਼ਰੂਰਤਮੰਦ ਦੀ ਜ਼ਿੰਦਗੀ ’ਚ ਰੌਣਕ ਆ ਸਕਦੀ ਹੈ ਤਾਂ ਮੈਂ ਉਸ ਨੂੰ ਕਿਵੇਂ ਰੋਕ ਸਕਦਾ ਅਸਲ ’ਚ ਮੁਸਕਾਨ ਇੰਸਾਂ ਦੀ ਇਸ ਪਹਿਲ ਤੋਂ ਬਾਅਦ ਸਮਾਜ ’ਚ ਇਨਸਾਨੀਅਤ ਦੀ ਵਿਚਾਰਧਾਰਾ ਵੱਲ ਮਜ਼ਬੂਤੀ ਮਿਲੀ ਹੈ

ਕੋਟਾ ਦੀ ਇੰਸਾਂ ਮਾਂ-ਬੇਟੀ ਨੇ ਵੀ ਕੈਂਸਰ ਪੀੜਤਾਂ ਲਈ ਦਾਨ ਕੀਤੇ ਵਾਲ

ਅਜਿਹੀ ਹੀ ਇੱਕ ਮਿਸਾਲ ਕਾਇਮ ਕੀਤੀ ਹੈ ਕੋਟਾ ਦੀ ਸਵਾਤੀ ਇੰਸਾਂ ਅਤੇ ਉਨ੍ਹਾਂ ਦੀ ਮਾਂ ਵੀਰਬਾਲਾ ਇੰਸਾਂ ਨੇ ਸਵਾਤੀ ਮੈਡੀਕਲ ਦੀ ਤਿਆਰੀ ਕਰ ਰਹੀ ਹੈ ਅਤੇ ਉਨ੍ਹਾਂ ਦੀ ਮਾਂ ਗ੍ਰਹਿਣੀ ਹਨ ਸਵਾਤੀ ਤੇ ਉਸ ਦੀ ਮਾਂ ਨੇ ਆਪਣੇ ਸੁੰਦਰ ਸੰਘਣੇ ਵਾਲ ਕੈਂਸਰ ਨਾਲ ਗ੍ਰਸਤ ਮਹਿਲਾਵਾਂ ਲਈ ਦਾਨ ਕਰ ਦਿੱਤੇ ਫਿਲਹਾਲ ਜੋ ਸਵਾਤੀ ਅਤੇ ਉਸ ਦੀ ਮਾਂ ਨੇ ਆਪਣੇ ਲੰਬੇ ਵਾਲ ਹੇਅਰ ਕਰਾਊਨ ਨੂੰ ਦਾਨ ਕੀਤੇ ਹਨ ਉਹ ਵਾਲ ਕੋਟਾ ਤੋਂ ਮੁੰਬਈ ਕੋਰੀਅਰ ਜ਼ਰੀਏ ਹੇਅਰ ਫਾਰ ਹਾੱਪ ਇੰਡੀਆ ਸੰਸਥਾ ਨੂੰ ਭੇਜ ਦਿੱਤੇ ਗਏ ਹਨ

ਪੂਜਨੀਕ ਗੁਰੂ ਜੀ ਦੀ ਇਨਸਾਨੀਅਤ ਦੀ ਸੇਵਾ ਦੀ ਸਿੱਖਿਆ ਨੇ ਦਿੱਤਾ ਹੌਸਲਾ

ਸਵਾਤੀ ਦੱਸਦੀ ਹੈ ਕਿ ਦੋ ਸਾਲ ਪਹਿਲਾਂ ਮੈਂ ਪਾਰਕ ’ਚ ਇੱਕ ਅੰਕਲ ਨੂੰ ਦੇਖਿਆ ਸੀ ਜੋ ਕੈਂਸਰ ਪੀੜਤ ਸਨ ਅਤੇ ਇਲਾਜ ਕਾਰਨ ਉਨ੍ਹਾਂ ਦੇ ਵਾਲ ਪੂਰੀ ਤਰ੍ਹਾਂ ਉੱਡ ਗਏ ਸਨ, ਤਾਂ ਮੇਰੇ ਦਿਮਾਗ ’ਚ ਅਜਿਹੇ ਮਰੀਜ਼ਾਂ ਦੀ ਮੱਦਦ ਕਰਨ ਦਾ ਵਿਚਾਰ ਆਇਆ ਅਤੇ ਮੈਂ ਯੂ-ਟਿਊਬ ’ਤੇ ਦੇਖਿਆ ਕਿ ਅਸੀਂ ਕੈਂਸਰ ਪੀੜਤਾਂ ਦੀ ਮੱਦਦ ਕਿਵੇਂ ਕਰੀਏ? ਉੱਥੋਂ ਮੈਨੂੰ ਆਈਡੀਆ ਮਿਲਿਆ ਕਿ ਅਸੀਂ ਉਨ੍ਹਾਂ ਨੂੰ ਵਾਲ ਡੋਨੇਟ ਕਰਕੇ ਉਨ੍ਹਾਂ ਦੀ ਮੱਦਦ ਕਰ ਸਕਦੇ ਹਾਂ ਦੋ ਸਾਲਾਂ ’ਚ ਮੈਂ ਆਪਣੇ ਵਾਲ ਲੰਬੇ ਕੀਤੇ ਅਤੇ 17 ਇੰਚ ਦੇ ਵਾਲ ਦਾਨ ਕੀਤੇ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਅਸੀਂ ਇਸ ਤਰ੍ਹਾਂ ਵਾਲ ਡੋਨੇਟ ਕਰਕੇ ਇਨ੍ਹਾਂ ਮਰੀਜ਼ਾਂ ਦੀ ਮੱਦਦ ਕਰ ਸਕਦੇ ਹਾਂ ਤਾਂ ਮੇਰੀ ਮਾਂ ਨੇ ਆਪਣੇ 15 ਇੰਚ ਲੰਬੇ ਵਾਲ ਡੋਨੇਟ ਕੀਤੇ ਸਵਾਤੀ ਅਤੇ ਉਸ ਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਰੋਜ਼ਾਨਾ ਦੇ ਜੀਵਨ ’ਚ ਕਈ ਮਾਨਵਤਾ ਭਲਾਈ ਦੇ ਕੰਮ ਜਿਵੇਂ ਪੰਛੀਆਂ ਨੂੰ ਚੋਗਾ-ਪਾਣੀ ਰੱਖਣਾ, ਖੂਨਦਾਨ, ਰਾਸ਼ਨ ਦਾਨ, ਪੌਦੇ ਲਗਾਉਣਾ ਆਦਿ ਕਾਰਜ ਕਰਦੇ ਰਹਿੰਦੇ ਹਨ ਅਤੇ ਇਹ ਸਭ ਕਾਰਜ ਉਹ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਸਿੱਖਿਆ ’ਤੇ ਚੱਲਦਿਆਂ ਹੋਇਆਂ ਕਰਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!