the-happiness-that-you-get-from-the-letter-is-immense

the-happiness-that-you-get-from-the-letter-is-immenseਮੇਰੇ ਗੁਰੂ ਦਾ ਪੱਤਰ ਅੱਜ ਆਇਆ ਖੁਸ਼ੀ ਬੇਸ਼ੁਮਾਰ ਹੋ ਗਈ…
ਸਤਿਗੁਰ ਦਾ ਪਿਆਰ ਜਦੋਂ ਰੂਹਾਂ ‘ਤੇ ਵਰਸਦਾ ਹੈ ਤਾਂ ਰੂਹਾਂ ਖੁਸ਼ੀ ਨਾਲ ਭਰ ਜਾਂਦੀਆਂ ਹਨ ਉਨ੍ਹਾਂ ਦੀਆਂ ਖੁਸ਼ੀਆਂ ਆਸਮਾਨਾਂ ਤੱਕ ਉਡਾਰੀਆਂ ਮਾਰਨ ਲੱਗ ਜਾਂਦੀਆਂ ਹਨ, ਜਿਸ ਦੀ ਕੋਈ ਸੀਮਾ ਨਹੀਂ ਹੁੰਦੀ ਸਤਿਗੁਰ ਆਪਣੀਆਂ ਬੇਚੈਨ ਰੂਹਾਂ ‘ਤੇ ਕਿਸੇ ਨਾ ਕਿਸੇ ਬਹਾਨੇ ਆਪਣਾ ਪਿਆਰ ਵਰਸਾਉਂਦੇ ਰਹਿੰਦੇ ਹਨ ਕਿਸੇ ਵੀ ਜ਼ਰੀਏ ਰੂਹ ਨੂੰ ਖੁਸ਼ੀ ਨਸੀਬ ਹੁੰਦੀ ਹੈ ਤਾਂ ਉਸ ਦਾ ਰੋਮ-ਰੋਮ ਰਿਣੀ ਹੋ ਜਾਂਦਾ ਹੈ

ਅੱਜ ਦੇ ਇਸ ਘੋਰ ਕਲਿਯੁਗ ‘ਚ ਉਹ ਰੂਹਾਂ ਧੰਨ ਹਨ ਜੋ ਆਪਣੇ ਸਤਿਗੁਰ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰੂਹਾਨੀ ਪਿਆਰ ਪਾ ਰਹੀਆਂ ਹਨ ਉਨ੍ਹਾਂ ਦੇ ਅਲੌਕਿਕ ਪਿਆਰ ‘ਚ ਸਰਾਬੋਰ ਹੋ ਰਹੀਆਂ ਹਨ ਬੇਸ਼ੱਕ ਕਦਮਾਂ ਦੀ ਦੂਰੀ ਹੈ ਪਰ ਖਿਆਲਾਂ ‘ਚ, ਖੁਆਬਾਂ ‘ਚ, ਅਰਮਾਨਾਂ ਤੋਂ ਸਤਿਗੁਰ ਸਾਹਾਂ ਤੋਂ ਵੀ ਨਜ਼ਦੀਕ ਰਹਿੰਦੇ ਹਨ ਅਤੇ ਸਤਿਗੁਰ ਲਈ ਅਜਿਹੀਆਂ ਰੂਹਾਂ ਅੱਵਲ ਦਰਜੇ ਵਾਲੀਆਂ ਹੁੰਦੀਆਂ ਹਨ ਜੋ ਉਸ ਦਾ ਪਿਆਰ ਪਾਉਣ ਦੀ ਲਲਕ ‘ਚ ਹੀ ਰਹਿੰਦੀਆਂ ਹਨ

ਅਜਿਹੀਆਂ ਰੂਹਾਂ ਲਈ ਸਤਿਗੁਰ ਵੀ ਉਸੇ ਤਰ੍ਹਾਂ ਆਪਣੀ ਤਵੱਜੋ, ਆਪਣਾ ਰਹਿਮੋ-ਕਰਮ ਰੱਖਦੇ ਹਨ ਜਿਵੇਂ ਕੂੰਜ ਸੌ ਮੀਲ ਦੂਰ ਹੁੰਦੇ ਹੋਏ ਵੀ ਆਪਣਾ ਪੂਰਾ ਧਿਆਨ ਆਪਣੇ ਬੱਚਿਆਂ ‘ਚ ਰੱਖਦੀ ਹੈ ਇਹ ਤਾਂ ਇੱਕ ਛੋਟੀ ਜਿਹੀ ਉਦਾਹਰਨ ਹੈ ਸਤਿਗੁਰ ਆਪਣੇ ਸ਼ਿਸ਼ ਲਈ ਜੋ ਕਰਦਾ ਹੈ, ਉਹ ਕੋਈ ਹੋਰ ਕਰ ਹੀ ਨਹੀਂ ਸਕਦਾ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦਾ ਪਿਆਰ ਪਾ ਕੇ ਹਰ ਰੂਹ ਧੰਨ ਹੋ ਗਈ ਹੈ

ਪਿਆਰੇ ਸਤਿਗੁਰ ਜੀ ਨੇ ਆਪਣੀਆਂ ਰੂਹਾਂ ‘ਤੇ ਇੱਕ ਚਿੱਠੀ ਜ਼ਰੀਏ ਖੁਸ਼ੀਆਂ ਦੀ ਬਰਸਾਤ ਕੀਤੀ ਹੈ ਚਿੱਠੀ ਜ਼ਰੀਏ ਅਜਿਹਾ ਪਿਆਰ ਵਰਸਿਆ ਕਿ ਹਰ ਰੂਹ ਮਸਤ ਹੋ ਗਈ ਸਤਿਗੁਰ ਜੀ ਨੇ ਇਹ ਚਿੱਠੀ 7 ਮਈ ਨੂੰ ਲਿਖੀ ਸੀ ਜੋ 13 ਮਈ ਨੂੰ ਵਾਇਰਲ ਹੋਈ ਹੱਥੋਂ-ਹੱਥ ਇਸ ਚਿੱਠੀ ਦਾ ਡਿਜ਼ੀਟਲ ਰੂਪ ਦੇਸ਼-ਦੁਨੀਆ ‘ਚ ਵਾਇਰਲ ਹੋ ਗਿਆ ਕੁਝ ਹੀ ਦੇਰ ‘ਚ ਦੇਸ਼-ਵਿਦੇਸ਼ ‘ਚ ਰਹਿੰਦੀ ਸਮੂਹ ਸਾਧ-ਸੰਗਤ ਹੀ ਨਹੀਂ, ਸਗੋਂ ਹਰ ਕਿਸੇ ਕੋਲ ਇਹ ਚਿੱਠੀ ਪਹੁੰਚ ਗਈ ਸੰਗਤ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਹਰ ਕੋਈ ਸਤਿਗੁਰ ਜੀ ਦੇ ਚਰਨਾਂ ‘ਚ ਅਰਪਿਤ ਹੋ ਗਿਆ ਹਰ ਕੋਈ ਆਪਣੇ ਦਾਤਾਰ ਦਾ ਲੱਖ-ਲੱਖ ਸ਼ੁਕਰਾਨਾ ਕਰਨ ਲੱਗਿਆ ਵਾਹ ਮੇਰੇ ਮੌਲਾ! ਇੱਕ ਚਿੱਠੀ ਜ਼ਰੀਏ ਆਪ ਜੀ ਨੇ ਸਾਡੀ ਖੈਰ-ਖ਼ਬਰ ਜਾਣੀ ਸਾਨੂੰ ਆਪਣਾ ਅਸ਼ੀਰਵਾਦ ਬਖਸ਼ਿਸ਼ ਕੀਤਾ ਵਾਹ! ਮੇਰੇ ਸਤਿਗੁਰ ਆਪ ਜੀ ਦਾ ਅਹਿਸਾਨ ਕਦੇ ਚੁਕਾਇਆ ਨਹੀਂ ਜਾ ਸਕਦਾ ਆਪ ਜੀ ਨੇ ਜੋ ਇਸ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਸਾਨੂੰ ਇੱਕ ਅਨਮੋਲ ਨੁਸਖਾ ਦਿੱਤਾ ਇਸ ਮਹਾਂਮਾਰੀ ‘ਚ ਆਪ ਤੋਂ ਵਧ ਕੇ ਸਾਡੇ ਲਈ ਕੋਈ ਹੋਰ ਮੱਦਦਗਾਰ ਨਹੀਂ ਹੈ ਸਾਡਾ ਕੋਈ ਰੱਖਿਅਕ ਨਹੀਂ ਹੈ ਆਪ ਜੀ ਨੇ ਸਾਡਾ ਫਿਕਰ ਕੀਤਾ ਅਤੇ ਸਾਨੂੰ ਇਸ ਭਿਆਨਕ ਮਹਾਂਮਾਰੀ ਤੋਂ ਬਚਣ ਦਾ ਨੁਕਤਾ ਦੇ ਕੇ ਇੱਕ ਬਹੁਤ ਵੱਡਾ ਅਹਿਸਾਨ ਕੀਤਾ ਹੈ

ਹੇ ਸਤਿਗੁਰ ਤੇਰਾ ਸ਼ੁਕਰ ਹੈ! ਤੇਰਾ ਸ਼ੁਕਰ ਹੈ

ਪੂਜਨੀਕ ਗੁਰੂ ਜੀ ਦੀ ਇਸ ਚਿੱਠੀ ਨੇ ਸਾਧ-ਸੰਗਤ ਨੂੰ ਅਲੌਕਿਕ ਪਿਆਰ ਨਾਲ ਲਬਰੇਜ਼ ਕਰ ਦਿੱਤਾ ਪਿਆਰ ਨਾਲ ਲਬਰੇਜ਼ ਹਰ ਕੋਈ ਇਸ ਚਿੱਠੀ ਨੂੰ ਆਪਣਿਆਂ ਤੱਕ ਭੇਜਣ ਨੂੰ ਉਤਾਵਲਾ ਹੋ ਗਿਆ ਪਿਆਰ ਭਰੀ ਇਹ ਚਿੱਠੀ ਚਰਚਾ ਦਾ ਵਿਸ਼ਾ ਬਣ ਗਈ ਸਾਧ-ਸੰਗਤ ‘ਚ ਤਾਂ ਖੁਸ਼ੀ ਦੀ ਲਹਿਰ ਦੌੜ ਗਈ ਨਾਲ ਹੀ ਦੂਜਿਆਂ ਲਈ ਵੀ ਇਹ ਹੈਰਾਨ ਕਰ ਦੇਣ ਵਾਲਾ ਸੀ ਸਮੂਹ ਸਾਧ-ਸੰਗਤ ਆਪਣੇ ਸਤਿਗੁਰ ਜੀ ਪ੍ਰਤੀ ਆਭਾਰ ਜ਼ਾਹਿਰ ਕਰ ਰਹੀ ਸੀ, ਜਦਕਿ ਹੋਰ ਇਸ ਸੋਚ ‘ਚ ਸਨ ਕਿ ਆਖਰ ਚਿੱਠੀ ‘ਚ ਲਿਖਿਆ ਕੀ ਹੋਵੇਗਾ ਭਾਵ ਜਿਸ ਨੇ ਵੀ ਇਸ ਚਿੱਠੀ ਬਾਰੇ ਜਾਣਿਆ ਇਸ ਨੂੰ ਦੇਖੇ ਬਿਨਾਂ, ਇਸ ਨੂੰ ਪੜ੍ਹੇ ਬਿਨਾਂ ਨਾ ਰਿਹਾ ਚਿੱਠੀ ਦੀ ਚਰਚਾ ਦਾ ਹੀ ਨਤੀਜਾ ਸੀ ਕਿ ਕਈ ਪ੍ਰਮੁੱਖ ਅਖਬਾਰਾਂ ਨੇ ਵੀ ਆਪਣੀ ਸੁਰਖੀ ਬਣਾ ਕੇ ਪੇਸ਼ ਕੀਤਾ ਅਖ਼ਬਾਰਾਂ ਦੀਆਂ ਸੁਰਖੀਆ ਬਟੋਰ ਕੇ ਇਹ ਚਿੱਠੀ ਖਿੱਚ ਦਾ ਕੇਂਦਰ ਬਣ ਗਈ ‘ਸੱਚ ਕਹੂੰ’ ਨਿਊਜ਼ ਪੇਪਰ ਨੇ ਮੇਨ ਪੇਜ਼ ‘ਤੇ ਚਿੱਠੀ ਨੂੰ ਪ੍ਰਕਾਸ਼ਿਤ ਕੀਤਾ

ਜੋ ਸਾਧ-ਸੰਗਤ ਲਈ ਇੱਕ ਅਨਮੋਲ ਤੋਹਫਾ ਸਾਬਤ ਹੋਈ ਲੋਕਾਂ ਨੇ ਇਸ ਨੂੰ ਏਨਾ ਚਾਹਿਆ ਕਿ ਸ਼ੀਸ਼ੇ ਦੇ ਫਰੇਮ ‘ਚ ਪੂਰੇ ਦਾ ਪੂਰਾ ਪੇਜ਼ ਹੀ ਸਜ਼ਾ ਕੇ ਇੱਕ ਨਿਸ਼ਾਨੀ ਦੇ ਤੌਰ ‘ਤੇ ਸੰਜੋਕੇ ਰੱਖ ਲਿਆ ਇਸ ਪੇਜ਼ ਦੇ ਨਾਲ ਸੈਲਫੀਆਂ ਲਈਆਂ ਗਈਆਂ ਆਪਣੀਆਂ-ਆਪਣੀਆਂ ਭਾਵਨਾਵਾਂ ਦੇ ਨਾਲ ਹਰ ਕਿਸੇ ਨੇ ਚਿੱਠੀ ਨੂੰ ਪਿਆਰ-ਸਤਿਕਾਰ ਦਿੱਤਾ

ਚਿੱਠੀ ਦਾ ਮਜ਼ਮੂਨ ਜਿਸ ਨੇ ਵੀ ਪੜ੍ਹਿਆ, ਵਾਰ-ਵਾਰ ਪੜ੍ਹਦਾ ਗਿਆ ਚਿੱਠੀ ਦਾ ਹਰੇਕ ਸ਼ਬਦ ਸਰੂਰ ਨਾਲ ਭਰ ਦੇਣ ਵਾਲਾ ਹੈ ਚਿੱਠੀ ਰਾਹੀਂ ਜ਼ਿੰਦਗੀ ਜਿਉਣ ਦੀ ਬਹੁਤ ਵੱਡੀ ਗੱਲ ਘੱਟ ਸ਼ਬਦਾਂ ‘ਚ ਲਿਖ ਕੇ ਸਮਝਾਈ ਗਈ ਹੈ ਇਸ ਦੇ ਸੰਬੋਧਨ ‘ਚ ਪੂਜਨੀਕ ਗੁਰੂ ਜੀ ਨੇ ਆਪਣੇ ਪੂਜਨੀਕ ਮਾਤਾ ਜੀ ਨੂੰ ਸੰਬੋਧਿਤ ਕਰਦਿਆਂ ਸਿਹਤ ਸਬੰਧੀ ਸਲਾਹ ਦਿੱਤੀ ਹੈ ਸਮੂਹ ਸਾਧ-ਸੰਗਤ ਨੂੰ ਵੀ ਸਿਹਤ ਸਬੰਧੀ ਹਦਾਇਤਾਂ ਦਿੱਤੀਆਂ ਹਨ ਕੋਰੋਨਾ ਮਹਾਂਮਾਰੀ ਤੋਂ ਬਚਣ ਦਾ ਜੋ ਦੇਸੀ ਨੁਸਖਾ ਦੱਸਿਆ ਹੈ, ਇਹ ਸਿਹਤ ਲਈ ਵਰਦਾਨ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਇਹ ਸਿਰਫ਼ ਸਾਧ-ਸੰਗਤ ਲਈ ਹੈ ਇਸ ਨੂੰ ਕੋਈ ਵੀ ਲੈ ਸਕਦਾ ਹੈ

ਕਿਉਂਕਿ ਸੰਤ-ਮਹਾਤਮਾ ਸਰਵ-ਕਲਿਆਣ ਦੀ ਸਾਂਝੀ ਗੱਲ ਕਰਦੇ ਹਨ ਉਨ੍ਹਾਂ ਲਈ ਸਭ ਬਰਾਬਰ ਹਨ ਇਹ ਗੱਲ ਵੱਖ ਹੈ ਕਿ ਸੰਤਾਂ ਦੇ ਬਚਨਾਂ ਨੂੰ ਜੋ ਸ਼ਰਧਾ-ਵਿਸ਼ਵਾਸ ਨਾਲ ਮੰਨਦਾ ਹੈ, ਉਸ ‘ਤੇ ਉਨ੍ਹਾਂ ਦਾ ਜਾਦੂਈ ਅਸਰ ਹੁੰਦਾ ਹੈ ਉਨ੍ਹਾਂ ਦੇ ਦੁੱਖ ਸਹਿਜਤਾ ਨਾਲ ਹੀ ਦੂਰ ਹੋ ਜਾਂਦੇ ਹਨ ਮਨੁੱਖੀ ਕਲਿਆਣ ਲਈ ਹੀ ਕੋਰੋਨਾ ਤੋਂ ਬਚਣ ਦਾ ਨੁਸਖਾ ਦੱਸਿਆ ਗਿਆ ਹੈ ਇਸ ਦੇ ਨਾਲ ਹੀ ਕੋਰੋਨਾ ਕਾਲ ‘ਚ ਸਾਧ-ਸੰਗਤ ਨੂੰ ਘਰ ‘ਚ ਰਹਿਣ ਤੇ ਸ਼ਬਦਾਕਸ਼ਰੀ ਖੇਡਣ ਦੇ ਅਨਮੋਲ ਵਚਨ ਕੀਤੇ ਗਏ ਹਨ ਸਭ ਨੂੰ ਸਮਾਜ ਸੇਵਾ ਲਈ ਵਧ-ਚੜ੍ਹ ਸਹਿਯੋਗ ਕਰਨ ਦਾ ਲਿਖਿਆ ਗਿਆ ਹੈ ਅਤੇ ਬਲੱਡ ਡੋਨੇਸ਼ਨ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਹੈ

ਸਭ ਨੂੰ ਪ੍ਰਸ਼ਾਸਨ ਤੇ ਸਰਕਾਰ ਰਾਹੀਂ ਦੱਸੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਚੱਲਣ ਦਾ ਸਮਝਾਇਆ ਗਿਆ ਹੈ ਇਸ ਦੇ ਨਾਲ ਨਿੰਦਿਆ-ਚੁਗਲੀ ਤੋਂ ਬਚਣ ਲਈ ਬਚਨ ਕੀਤੇ ਹਨ ਅਤੇ ਇਸ ਸਬੰਧੀ ਸਪੈਸ਼ਲ ਫਰਮਾਇਆ ਗਿਆ ਹੈ ਕਿ ਨਿੰਦਿਆ-ਚੁਗਲੀ ਤੇ ਮਨਮਤੇ ਲੋਕਾਂ ਤੋਂ ਬਚ ਕੇ ਚੱਲਣਾ ਹੈ ਸਭ ਨਾਲ ਨਿਹਸੁਆਰਥ ਭਾਵ ਨਾਲ ਪ੍ਰੇਮ ਕਰਨ ਦਾ ਬਚਨ ਦੁਹਰਾਇਆ ਗਿਆ ਹੈ ਇਸ ਨੂੰ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਜਦੋਂ ਅਸੀਂ ਸਭ ਨੂੰ ਪ੍ਰੇਮ-ਪਿਆਰ ਨਾਮ-ਸਿਮਰਨ ਦੀ ਸਿੱਖਿਆ ਦਿੱਤੀ ਹੈ ਬੁਰੇ ਕਰਮਾਂ ਤੋਂ ਰੋਕਿਆ ਹੈ ਇਸ ਲਈ ਇਨ੍ਹਾਂ ਹਦਾਇਤਾਂ ਨੂੰ ਧਿਆਨ ‘ਚ ਰੱਖਣਾ ਹੈ ਆਸ਼ਰਮ ਦੇ ਜ਼ਿੰਮੇਵਾਰਾਂ ਨੂੰ ਆਸ਼ਰਮ ਦੀ ਸਾਰ-ਸੰਭਾਲ ਦੇ ਨਾਲ ਹੀ ਸੇਵਾਦਾਰਾਂ ਲਈ ਵੀ ਬਚਨ ਫਰਮਾਏ ਹਨ

ਕਿ ਸੇਵਾ ਲਈ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਪੂਜਨੀਕ ਗੁਰੂ ਜੀ ਨੇ ਆਪਣੀ ਚਿੱਠੀ ਦੀ ਸਮਾਪਤੀ ਇੱਕ ਸਲੋਕ ਰਾਹੀਂ ਕਰਕੇ ਸਾਰਾਂਸ਼ ‘ਚ ਹੀ ਸਭ ਕੁਝ ਮੁਕੰਮਲ ਕਰ ਦਿੱਤਾ ਹੈ ਇਸ ਸਲੋਕ ‘ਚ ਆਪਣੇ ਅਨਮੋਲ ਬਚਨਾਂ ਨੂੰ ਪੂਜਨੀਕ ਗੁਰੂ ਜੀ ਨੇ ਇਸ ਤਰ੍ਹਾਂ ਪਿਰੋਇਆ ਹੈ ‘ਨਾਮ ਜਪੋ, ਪ੍ਰੇਮ ਕਰੋ, ਕਰੋ ਮਾਨਵਤਾ ਕੀ ਸੇਵਾ ਇੰਨ ਬਚਨੋਂ ਪਰ ਅਮਲ ਕਰੇਂ ਤੋ ਸਤਿਗੁਰੂ ਦੇਗਾ ਦੋ ਜਹਾਂ ਕਾ ਮੇਵਾ’ ਬੇਸ਼ੱਕ ਦੁਨਿਆਵੀ ਨਜ਼ਰੀਏ ਨਾਲ ਇਹ ਇੱਕ ਚਿੱਠੀ ਹੈ ਆਮ ਲੋਕ ਇਸ ਨੂੰ ਇੱਕ ਆਮ ਚਿੱਠੀ ਵਾਂਗ ਸਮਝ ਸਕਦੇ ਹਨ ਪਰ ਇੱਕ ਸ਼ਿਸ਼ ਲਈ ਇਹ ਸਤਿਗੁਰੂ ਦਾ ਪਾਕ-ਪਵਿੱਤਰ ਸੰਦੇਸ਼ ਹੈ ਆਪਣੇ ਮੁਰੀਦਾਂ, ਆਪਣੀਆਂ ਰੂਹਾਂ ਨੂੰ ਲਿਖਿਆ ਗਿਆ ਪੈਗਾਮ ਇੱਕ ਪਵਿੱਤਰ ਧਰਮ ਗ੍ਰੰਥ ਤੋਂ ਘੱਟ ਨਹੀਂ ਹੈ ਸ਼ਿਸ਼ਾਂ ਲਈ ਇਹ ਚਿੱਠੀ ਨਹੀਂ, ਸਗੋਂ ਇੱਕ ਸਤਿਸੰਗ ਹੈ

ਜਿਸ ‘ਚ ਉਨ੍ਹਾਂ ਨੂੰ ਆਪਣੇ ਰਹਿਨੁਮਾ ਤੋਂ ਰੂਹਾਨੀ ਸੰਦੇਸ਼ ਮਿਲਿਆ ਹੈ ਆਪਣੇ ਰਹਿਬਰ ਨਾਲ ਮੰਨੋ ਮਿਲਾਪ ਹੋ ਗਿਆ ਹੈ ਸਤਿਗੁਰ ਦਾ ਇਹ ਪਾਕ-ਪੈਗਾਮ ਰੂਹਾਂ ਨੂੰ ਨਿਹਾਲ ਕਰ ਗਿਆ ਹੈ ਰੂਹਾਨੀ ਪਿਆਰ ਦਾ ਸਮੁੰਦਰ ਉੱਛਲਣ ਲੱਗਿਆ ਹੈ ਚਿੱਠੀ ਦੇ ਆਉਣ ਨਾਲ ਜਿਵੇਂ ਰੂਹਾਂ ਨੂੰ ਆਪਣੇ ਰਹਿਬਰ ਦੇ ਆਉਣ ਦੀ ਆਹਟ ਮਿਲ ਗਈ ਹੋਵੇ ਉਨ੍ਹਾਂ ਦੀਆਂ ਬੇਕਰਾਰੀਆਂ ਵਧ ਗਈਆਂ ਹਨ ਜਿਵੇਂ ਕਿਸੇ ਦੇ ਆਉਣ ਦਾ ਬਹੁਤ ਲੰਮਾ ਇੰਤਜ਼ਾਰ ਖ਼ਤਮ ਹੋਣ ਤੇ ਜੋ ਖੁਸ਼ੀ ਹੁੰਦੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਇੰਤਜ਼ਾਰ ਦੀਆਂ ਬੇਕਰਾਰੀਆਂ ਲਾਸਾਨੀ ਹੋ ਜਾਂਦੀਆਂ ਹਨ ਆਪਣੇ ਸਤਿਗੁਰ ਪਿਆਰੇ ਦੀ ਚਿੱਠੀ ਨਾਲ ਰੂਹਾਂ ਦਾ ਪਿਆਰ ਉਨ੍ਹਾਂ ਦਾ ਵੈਰਾਗ ਲਾ-ਬਿਆਂ ਹੋ ਗਿਆ ਹੈ

ਆਪਣੇ ਸਤਿਗੁਰ ਦੇ ਇਸ ਪੈਗ਼ਾਮ ਦਾ ਸਰੂਰ ਹਰ ਕਿਸੇ ‘ਤੇ ਠਾਠਾਂ ਮਾਰ ਰਿਹਾ ਹੈ ਉਨ੍ਹਾਂ ਦੇ ਹਾਲ ਇਸ ਤੋਂ ਜ਼ਿਆਦਾ ਕੀ ਦੱਸੀਏ ਕਿ ਹਰ ਕੋਈ ਆਪਣਾ ਸਭ ਕੁਝ ਭੁੱਲ ਕੇ ਇਸ ਕਸ਼ਮਕਸ਼ ‘ਚ, ਇਸ ਖੁਸ਼ੀ ‘ਚ ਹੈ ਕਿ ਉਹ ਚਿੱਠੀ ਨੂੰ ਕਿਵੇਂ ਸਜਾ ਕੇ ਰੱਖੇ, ਕਿਵੇਂ ਸੰਭਾਲ ਕੇ ਰੱਖੇ ਸਤਿਗੁਰ ਦੀ ਇਹ ਚਿੱਠੀ ਜ਼ਿੰਦਗੀ ਦੀ ਸ਼ਾਨ ਬਣ ਗਈ ਹੈ

ਪੂਜਨੀਕ ਗੁਰੂ ਜੀ ਵੱਲੋਂ ਲਿੱਖੀ ਗਈ ਚਿੱਠੀ ਦਾ ਪੂਰਾ ਮਜ਼ਮੂਨ ਇਸ ਤਰ੍ਹਾਂ ਹੈ-

ਆਦਰਯੋਗ ਮਾਤਾ ਜੀ ਤੇ ਪਿਆਰੇ ਬਚਿਓ ਤੇ ਟਰੱਸਟ/ਮੈਨੇਜਮੈਂਟ
‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’
ਸਤਿਗੁਰੂ ਰਾਮ ਦੀ ਕ੍ਰਿਪਾ ਨਾਲ ਮੈਂ ਇੱਥੇ ਠੀਕ ਹਾਂ ਅਤੇ ਤੁਹਾਡੀ ਤੰਦਰੁਸਤੀ ਦੇ ਲਈ ਪ੍ਰਭੂ ਨੂੰ ਸਵੇਰੇ ਸ਼ਾਮ ਪ੍ਰਾਰਥਨਾ ਕਰਦਾ ਰਹਿੰਦਾ ਹੈ ਮਾਤਾ ਜੀ, ਤੁਸੀਂ ਆਪਣੀ ਦਵਾਈ ਸਹੀ ਸਮੇਂ ‘ਤੇ ਜ਼ਰੂਰ ਲੈ ਲਿਆ ਕਰੋ ਸਮੇਂ-ਸਮੇਂ ‘ਤੇ ਡਾਕਟਰ ਤੋਂ ਚੈਕਅੱਪ ਵੀ ਜ਼ਰੂਰ ਕਰਵਾਉਂਦੇ ਰਹੋ ਸਤਿਗੁਰੂ ਨੇ ਚਾਹਿਆ ਤਾਂ ਮੈਂ ਜਲਦੀ ਆ ਕੇ ਤੁਹਾਡਾ (ਮਾਤਾ ਜੀ) ਪੂਰਾ ਇਲਾਜ ਕਰਵਾਊਂਗਾ
ਮਾਤਾ ਜੀ, ਬਚਿਓ ਤੇ ਪਿਆਰੀ ਸਾਧ-ਸੰਗਤ ਜੀ, ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੋਰੋਨਾ ਮਹਾਂ ਬਿਮਾਰੀ ਚੱਲ ਰਹੀ ਹੈ, ਇਸ ਤੋਂ ਪ੍ਰਭੂ ਸਭ ਨੂੰ ਬਚਾਏ, ਇਸ ਦੇ ਲਈ ਮੈਂ ਪ੍ਰਭੂ ਨੂੰ ਸਵੇਰੇ-ਸ਼ਾਮ ਪ੍ਰਾਰਥਨਾ ਕਰਦਾ ਰਹਿੰਦਾ ਹਾਂ ਸਰਕਾਰ ਜੋ ਵੀ ਨਿਰਦੇਸ਼ ਦੇਵੇ ਤੁਸੀਂ ਸਭ ਨੇ ਉਸ ਨੂੰ ਪੂਰਾ-ਪੂਰਾ ਮੰਨਣਾ ਹੈ ਅਤੇ ਪੂਰਾ-ਪੂਰਾ ਸਹਿਯੋਗ ਦੇਣਾ ਹੈ

ਇਸ ਬਿਮਾਰੀ ਤੋਂ ਬਚਣ ਲਈ, ਮੈਂ ਤੁਹਾਨੂੰ ਕੁਝ ਸੁਝਾਅ ਦੇ ਰਿਹਾ ਹਾਂ:

(1) ਸਵੇਰੇ-ਸ਼ਾਮ ਘੱਟ ਤੋਂ ਘੱਟ 15-15 ਮਿੰਟ ਪ੍ਰਾਣਾਯਾਮ ਦੇ ਨਾਲ ਮਾਲਕ ਦਾ ਨਾਮ ਜ਼ਰੂਰ ਜਪਿਆ ਕਰੋ

(2) ਸਾਬਣ ਨਾਲ ਦੋਵਾਂ ਹੱਥਾਂ ‘ਤੇ ਝੱਗ ਬਣਾ ਕੇ, ਇੱਕ-ਦੂਜੀ ਹਥੇਲੀ ‘ਤੇ ‘ਖਾਜ’ ਕਰੋ ਤਾਂ ਕਿ ਨਾਖੂਨ ਪੂਰੀ ਤਰ੍ਹਾਂ ਸਾਫ਼ ਹੋ ਜਾਣ

(3) ਘਰੇਲੂ ਪ੍ਰੋਟੀਨ ਜਿਵੇਂ ਛੋਲੇ, ਸੋਇਆਬੀਨ, ਪਨੀਰ, ਦਹੀ, ਦੁੱਧ, ਲੱਸੀ, ਦਾਲਾਂ, ਪਿਸਤਾ ਆਦਿ ਤੇ ਵਿਟਾਮਿਨ-ਸੀ ਜਿਵੇਂ ਨਿੰਬੂ, ਸੰਤਰਾ, ਕਿੰਨੂ, ਮੌਸਮੀ, ਆਂਵਲਾ ਆਦਿ ਜ਼ਰੂਰ ਲਓ

(4) ਤੁਲਸੀ, ਨਿੰਮ, ਚਾਰ-ਚਾਰ ਪੱਤੇ, ਗਿਲੋਯ (ਟਹਿਣੀ ਤੇ ਪੱਤੇ) 10 ਗ੍ਰਾਮ, ਲੌਂਗ-ਇਲਾਇਚੀ 2-2, ਹਲਦੀ, ਮੁਲੱਠੀ, ਅਜਵਾਇਨ, ਸੁੰਢ, ਸਭ ਇੱਕ-ਇੱਕ ਚੁਟਕੀ, ਜ਼ੀਰਾ 5 ਗ੍ਰਾਮ 300 ਗ੍ਰਾਮ ਪਾਣੀ ‘ਚ ਪਾ ਕੇ ਉਦੋਂ ਤੱਕ ਉਬਾਲੋ ਜਦੋਂ ਤੱਕ 150 ਗ੍ਰਾਮ ਨਾ ਰਹਿ ਜਾਏ ਹੁਣ ਇਸ ਨੂੰ ਚਾਹ ਵਾਂਗ ਹੌਲੀ-ਹੌਲੀ ਪੀਓ ਦਿਨ ‘ਚ ਇੱਕ ਵਾਰ 20 ਗ੍ਰਾਮ ਗੁੜ ਜਾਂ ਸ਼ਹਿਦ ਪਾ ਸਕਦੇ ਹੋ (ਕਾੜੇ ਦੀ 50 ਮਿਲੀ. ਮਾਤਰਾ ਹਫਤੇ ‘ਚ ਇਕ ਵਾਰ ਜ਼ਰੂਰ ਲਓ ਜਾ ਹਫਤੇ ‘ਚ ਦੋ- ਤਿੰਨ ਵਾਰ ਵੀ ਲਿਆ ਜਾ ਸਕਦਾ ਹੈ)

ਸਾਧ-ਸੰਗਤ ਆਪਣੇ-ਆਪਣੇ ਘਰਾ ‘ਚ ਰਹਿ ਕੇ ਸ਼ਬਦਾਕਸ਼ਰੀ, ਰਾਮ-ਨਾਮ ਦੇ ਜਾਪ ਦਾ ਨੈੱਟ ‘ਤੇ ਕੰਪੀਟੀਸ਼ਨ ਕਰਦੇ ਰਹੋ ਆਪਣੇ-ਆਪਣੇ ਇਲਾਕੇ ਦੇ ਡੀਸੀ ਤੇ ਸੂਬੇ ਦੇ ਸੀਐੱਮ ਤੋਂ ਪਰਮੀਸ਼ਨ ਲੈ ਕੇ ਤਨ, ਮਨ ਤੇ ਧਨ ਨਾਲ ਸ੍ਰਿਸ਼ਟੀ ਦੀ ਪੂਰੀ ਸੇਵਾ ਕਰੋ ਤੇ ਆਪਣਾ ਖੁਦ ਦਾ ਵੀ ਪੂਰਾ-ਪੂਰਾ ਖਿਆਲ ਰੱਖੋ ਜੀ

ਡੇਰਾ ਸੱਚਾ ਸੌਦਾ ਦੇ ਟਰੱਸਟ ਦੇ ਜ਼ਿੰਮੇਵਾਰ, ਐਡਮ ਬਲਾਕ, ਡੇਰੇ ‘ਚ ਰਹਿ ਰਹੇ ਸੇਵਾਦਾਰ ਭਾਈ-ਭੈਣ ਖੂਬ ਸੇਵਾ ਕਰ ਰਹੇ ਹਨ ਸਾਰੇ ਸੇਵਾਦਾਰ ਤੇ ਸਾਧ-ਸੰਗਤ ਵੀ ਖੂਬ ਸੇਵਾ ਕਰ ਰਹੀ ਹੈ ਟਰੱਸਟ ਜ਼ਿੰਮੇਵਾਰ ਤੇ ਐਡਮ ਬਲਾਕ ਵਾਲੇ ਇਹ ਧਿਆਨ ਰੱਖੋ ਕਿ ਸੇਵਾਦਾਰਾਂ ਨੂੰ ਸੇਵਾ ‘ਚ ਕੋਈ ਪ੍ਰੇਸ਼ਾਨੀ ਨਾ ਆਵੇ ਕੋਈ ਭਗਤ ਕਿਸੇ ਦੀ ਵੀ ਨਿੰਦਾ ਨਾ ਕਰੇ, ਕੋਈ ਬੁਰਾ ਕਰਮ ਨਾ ਕਰੇ ਅਸੀਂ ਸਭ ਨੂੰ ਸੇਵਾ, ਸਿਮਰਨ ਕਰਨਾ ਸਿਖਾਇਆ ਹੈ, ਸਭ ਨੂੰ ਬੇਗਰਜ਼ ਪ੍ਰੇਮ ਕਰਨਾ ਸਿਖਾਇਆ ਹੈ

ਤੇ ਨਿੰਦਿਆ, ਚੁਗਲੀ ਤੇ ਮਨਮਤੇ ਬੁਰੇ ਕਰਮਾਂ ਤੋਂ ਰੋਕਿਆ ਹੈ ਜੇਕਰ ਸਰਕਾਰ ਵੱਲੋਂ ਬਲੱਡ ਡੋਨੇਟ ਦੀ ਮੰਗ ਆਵੇ ਤਾਂ ਟਰੱਸਟ ਜ਼ਿੰਮੇਵਾਰ ਤੇ ਐਡਮ ਵਾਲੇ ਤੇ ਸਾਰੇ ਸੇਵਾਦਾਰ ਮਿਲ ਕੇ ਇਸ ਪੁੰਨ ਦੇ ਕੰਮ ਨੂੰ ਜ਼ਰੂਰ ਕਰਨ ਟਰੱਸਟ ਜ਼ਿੰਮੇਵਾਰ ਤੇ ਐਡਮ ਬਲਾਕ, ਸੇਵਾਦਾਰ ਸਭ ਆਸ਼ਰਮਾਂ ਦੀ ਸਾਰ-ਸੰਭਾਲ ਸਮੇਂ-ਸਮੇਂ ‘ਤੇ ਕਰਦੇ ਰਹੋ ”ਨਾਮ ਜਪੋ, ਪ੍ਰੇਮ ਕਰੋ, ਕਰੋ ਮਾਨਵਤਾ ਕੀ ਸੇਵਾ, ਇੰਨ ਬਚਨੋਂ ਪਰ ਅਮਲ ਕਰੇ ਤੋ ਸਤਿਗੁਰੂ ਦੇਗਾ ਦੋ ਜਹਾਂ ਕਾ ਮੇਵਾ” ਸਾਰੀ ਸਾਧ-ਸੰਗਤ, ਮਾਤਾ ਜੀ ਤੇ ਬੱਚਿਆਂ ਨੂੰ ਬਹੁਤ-ਬਹੁਤ ਅਸ਼ਰੀਵਾਦ

ਤੁਹਾਡਾ ਦਾਸਨ ਦਾਸ
ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!