Kashmiri Phirni Recipe in Punjabi

ਕਸ਼ਮੀਰੀ ਫਿਰਨੀ

Kashmiri Phirni Recipe in Punjabi ਸਮੱਗਰੀ:-

  • 1 ਲੀਟਰ ਦੁੱਧ,
  • 100 ਗ੍ਰਾਮ ਚੌਲ,
  • 200 ਗ੍ਰਾਮ ਚੀਨੀ,
  • 2 ਚਮਚ ਇਲਾਚੀ ਪਾਊਡਰ,
  • 2 ਚਮਚ ਮਲਾਈ,
  • 1/2 ਕੱਪ ਮਿਕਸ ਡ੍ਰਾਈ ਫਰੂਟ,
  • ਥੋੜ੍ਹਾ ਜਿਹਾ ਕੇਸਰ

Also Read :-

Kashmiri Phirni Recipe in Punjabi ਵਿਧੀ:-

ਚੌਲਾਂ ਨੂੰ ਧੋ ਕੇ 1 ਕੱਪ ਪਾਣੀ ’ਚ 30 ਮਿੰਟ ਲਈ ਭਿਓਂ ਕੇ ਰੱਖੋ ਫਿਰ ਇਸ ਦਾ ਪਾਣੀ ਨਿਤਾਰੋ ਅਤੇ ਚੌਲਾਂ ਨੂੰ ਮੋਟਾ ਪੀਸ ਲਓ ਇੱਕ ਡੂੰਘਾ ਪੈਨ ਲਓ ਅਤੇ ਉਸ ਵਿੱਚ ਦੁੱਧ ਓਬਾਲੋ ਜਦੋਂ ਦੁੱਧ ਉਬਲਣ ਲੱਗੇ, ਤਾਂ ਉਸ ’ਚ ਚੌਲਾਂ ਦਾ ਪੇਸਟ ਅਤੇ ਚੀਨੀ ਪਾਓ ਉੱਪਰੋਂ ਇਲਾਚੀ ਪਾਊਡਰ ਪਾਉ ਇਸ ਨੂੰ 10-15 ਮਿੰਟ ਤੱਕ ਹਲਕੀ ਅੱਗ ’ਤੇ ਪੱਕਣ ਦਿਓ ਇਸ ਨੂੰ ਵਿਚ-ਵਿੱਚ ਚਲਾਉਂਦੇ ਰਹੋ,

ਜਿਸ ਨਾਲ ਇਹ ਆਪਸ ’ਚ ਚਿਪਕਣ ਨਾ ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਗਾੜ੍ਹਾ ਨਾ ਹੋ ਜਾਵੇ ਕੇਸਰ ਨੂੰ 1 ਚਮਚ ਦੁੱਧ ’ਚ ਘੋਲ ਲਓ ਕੇਸਰ ਦੇ ਘੋਲ ਨੂੰ ਫਿਰਨੀ ’ਚ ਪਾਓ ਇਸ ਨੂੰ ਸੁੱਕੇ ਮੇਵਿਆਂ ਨਾਲ ਗਾਰਨਿਸ਼ ਕਰੋ ਹੁਣ ਤੁਸੀਂ ਫਿਰਨੀ ਨੂੰ ਫਰਿੱਜ਼ ’ਚ ਠੰਢਾ ਹੋਣ ਲਈ ਰੱਖ ਦਿਓ ਅਤੇ ਠੰਢਾ ਹੋਣ ’ਤੇ ਸਰਵ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!