five heritage sites of india included in unesco but we are unaware

ਭਾਰਤ ਦੀਆਂ ਪੰਜ ਵਿਰਾਸਤਾਂ ਯੂਨੈਸਕੋ ’ਚ ਸ਼ਾਮਲ, ਪਰ ਅਸੀਂ ਅਣਜਾਨ

ਕੀ ਤੁਹਾਨੂੰ ਪਤਾ ਹੈ ਕਿ ਯੂਨੈਸਕੋ ਵਿਸ਼ਵ ਧਰੋਹਰ ਸਥਾਨਾਂ ਦੀ ਸੂਚੀ ’ਚ ਸਿਰਫ਼ ਇਤਿਹਾਸਕ ਸਥਾਨਾਂ ਨੂੰ ਹੀ ਨਹੀਂ, ਸਗੋਂ ਰਾਸ਼ਟਰੀ ਉੱਦਿਆਨ ਅਤੇ ਰੇਲਵੇ ਮਾਰਗਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਕੁਝ ਸਮਾਂ ਪਹਿਲਾਂ ਯੂਨੈਸਕੋ ਵਿਸ਼ਵ ਧਰੋਹਰ ਸਥਾਨ ਦੀ 2021 ਦੀ ਅਸਥਾਈ ਸੂਚੀ ਜਾਰੀ ਕੀਤੀ ਗਈ ਸੀ, ਜਿਸ ’ਚ ਭਾਰਤ ਦੀਆਂ ਛੇ ਨੈਚੂਰਲ ਹੈਰੀਟੇਜ਼ ਸਾਈਟਾਂ ਦਾ ਨਾਂਅ ਸ਼ਾਮਲ ਹੈ ਇਸ ਸੂਚੀ ’ਚ ਬਨਾਰਸ ਦਾ ਗੰਗਾ ਘਾਟ ਵੀ ਸ਼ਾਮਲ ਹੈ ਅੱਜ ਅਸੀਂ ਤੁਹਾਨੂੰ ਇਸ ਸੂਚੀ ’ਚ ਸ਼ਾਮਲ ਉਨ੍ਹਾਂ ਪੰਜ ਥਾਵਾਂ ਦੀ ਜਾਣਕਾਰੀ ਦੇਵਾਂਗੇ, ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ

ਕੀ ਹੈ ‘ਯੂਨੈਸਕੋ ਵਿਸ਼ਵ ਧਰਹੋਰ ਸਥਾਨ’

ਯੂਨੈਸਕੋ ਵਿਸ਼ਵ ਧਰੋਹਰ ਸਥਾਨ ਅਜਿਹੇ ਵਿਸ਼ੇਸ਼ ਸਥਾਨਾਂ (ਜਿਵੇਂ ਜੰਗਲ, ਪਰਬਤ, ਝੀਲ, ਮਾਰੂਥਲ, ਸਮਾਰਕ, ਭਵਨ ਜਾਂ ਸ਼ਹਿਰ ਆਦਿ) ਨੂੰ ਕਿਹਾ ਜਾਂਦਾ ਹੈ, ਜੋ ਵਿਸ਼ਵ ਧਰੋਹਰ ਸਥਾਨ ਸੰੰਮਤੀ ਵੱਲੋਂ ਚੋਣ ਕੀਤੇ ਹੁੰਦੇ ਹਨ ਇਹ ਸੰਮਤੀ ਇਨ੍ਹਾਂ ਸਥਾਨਾਂ ਦੀ ਦੇਖ-ਰੇਖ ਯੂਨੈਸਕੋ ਦੀ ਦੇਖ-ਰੇਖ ’ਚ ਕਰਦੀ ਹੈ ਇਸ ਪ੍ਰੋਗਰਾਮ ਦਾ ਉਦੇਸ਼ ਵਿਸ਼ਵ ਦੇ ਅਜਿਹੇ ਸਥਾਨਾਂ ਦੀ ਚੋਣ ਅਤੇ ਸੁਰੱਖਿਅਤ ਕਰਨਾ ਹੁੰਦਾ ਹੈ ਜੋ ਵਿਸ਼ਵ ਸੰਸਕ੍ਰਿਤੀ ਦੀ ਦ੍ਰਿਸ਼ਟੀ ਤੋਂ ਮਾਨਵਤਾ ਲਈ ਮਹੱਤਵਪੂਰਨ ਹਨ ਕੁਝ ਖਾਸ ਹਾਲਾਤਾਂ ’ਚ ਅਜਿਹੇ ਸਥਾਨਾਂ ਨੂੰ ਇਸ ਸੰਮਤੀ ਵੱਲੋਂ ਆਰਥਿਕ ਮੱਦਦ ਵੀ ਦਿੱਤੀ ਜਾਂਦੀ ਹੈ ਹਰੇਕ ਵਿਰਾਸਤ ਸਥਾਨ ਉਸ ਦੇਸ਼ ਦੀ ਵਿਸ਼ੇਸ਼ ਸੰਪੱਤੀ ਹੁੰਦੀ ਹੈ, ਜਿਸ ਦੇਸ਼ ’ਚ ਉਹ ਸਥਾਨ ਸਥਿਤ ਹੋਣ ਪਰ ਇਸ ਦੇ ਨਾਲ ਹੀ ਕੌਮਾਂਤਰੀ ਭਾਈਚਾਰੇ ਦਾ ਹਿੱਤ ਵੀ ਇਸੇ ’ਚ ਹੁੰਦਾ ਹੈ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਅਤੇ ਮਾਨਵਤਾ ਦੇ ਹਿੱਤ ਲਈ ਇਨ੍ਹਾਂ ਦੀ ਸੁਰੱਖਿਆ ਕਰੇ

ਹੁਣ ਤੱਕ ਭਾਰਤ ਦੇ 38 ਸਥਾਨਾਂ ਨੂੰ ਇਸ ਸੂਚੀ ’ਚ ਸ਼ਾਮਲ ਕੀਤਾ ਜਾ ਚੁੱਕਿਆ ਹੈ ਇਨ੍ਹਾਂ ’ਚ 30 ਸੰਸਕ੍ਰਿਤਕ, 7 ਕੁਦਰਤੀ ਅਤੇ ਇੱਕ ਮਿਸ਼ਰਤ ਸਥਾਨ ਸ਼ਾਮਲ ਹੈ ਇਸ ਸੂਚੀ ’ਚ ਵਿਸ਼ਵ ਪ੍ਰਸਿੱਧ ਤਾਜ ਮਹਿਲ, ਅਜੰਤਾ ਗੁਫਾਵਾਂ ਤੋਂ ਲੈ ਕੇ ਪਹਾੜਾਂ ’ਚ ਬਣੀ ਭਾਰਤੀ ਰੇਲਵੇ ਲਾਈਨ ਅਤੇ ਸੁੰਦਰਵਣ ਵਰਗੀਆਂ ਥਾਵਾਂ ਵੀ ਸ਼ਾਮਲ ਹਨ ਹਾਲਾਂਕਿ ਤਾਜ ਮਹਿਲ, ਲਾਲ ਕਿਲ੍ਹਾ, ਸੂਰਿਆ ਮੰਦਿਰ, ਕੁਤੁਬ ਮੀਨਾਰ ਵਰਗੀਆਂ ਥਾਵਾਂ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਕੁਝ ਸਥਾਨਾਂ ਬਾਰੇ ਦੱਸ ਰਹੇ ਹਾਂ, ਜੋ ਵਿਸ਼ਵ ਧਰੋਹਰ ਸਥਾਨਾਂ ’ਚ ਆਪਣੀ ਜਗ੍ਹਾ ਬਣਾ ਚੁੱਕੇ ਹਨ, ਪਰ ਲੋਕਾਂ ਦੀ ਇਨ੍ਹਾਂ ਬਾਰੇ ਘੱਟ ਹੀ ਜਾਣਕਾਰੀ ਹੈ

ਚੰਡੀਗੜ੍ਹ ਕੈਪੀਟਲ ਕੰਪਲੈਕਸ

ਚੰਡੀਗੜ੍ਹ ਸ਼ਹਿਰ ਦੇ ਸੈਕਟਰ-1 ਸਥਿੱਤ ਕੈਪੀਟਲ ਕੰਪਲੈਕਸ ਵੀ ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨਾਂ ’ਚ ਸ਼ਾਮਲ ਹਨ ਇਸ ਕੈਪੀਟਲ ਕੰਪਲੈਕਸ ਦੀ ਕਹਾਣੀ ਓਨੀ ਹੀ ਪੁਰਾਣੀ ਹੈ ਜਿੰਨਾ ਕਿ ਖੁਦ ਚੰਡੀਗੜ੍ਹ ਸ਼ਹਿਰ ਇਸ ਜਗ੍ਹਾ ਨੂੰ ਲੀ ਕਾਰਬੂਜੀਅਰ ਵੱਲੋਂ ਡਿਜ਼ਾਇਨ ਕੀਤਾ ਗਿਆ ਹੈ ਉਹ ਇੱਕ ਸਵਿੱਸ-ਫਰਾਂਸਿਸੀ ਆਰਕੀਟੇਕਟ ਸਨ ਦੇਸ਼ ਦੀ ਆਜ਼ਾਦੀ ਦੇ ਸਮੇਂ ਜਦੋਂ ਅੰਗਰੇਜ਼ਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਵੰਡਿਆ ਤਾਂ ਪੰਜਾਬ ਵੀ ਦੋ ਹਿੱਸਿਆਂ ’ਚ ਵੰਡਿਆ ਗਿਆ

ਉਸ ਸਮੇਂ ਲਾਹੌਰ ਪੰਜਾਬ ਦੀ ਰਾਜਧਾਨੀ ਸੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਪੰਜਾਬ ਨੂੰ ਇੱਕ ਨਵਾਂ ਸ਼ਹਿਰ ਅਤੇ ਨਵੀਂ ਰਾਜਧਾਨੀ ਦੇਣ ਦਾ ਫੈਸਲਾ ਕੀਤਾ ਇਸੇ ਸੋਚ ਦੇ ਨਾਲ ਚੰਡੀਗੜ੍ਹ ਸ਼ਹਿਰ ਦਾ ਜਨਮ ਹੋਇਆ ਨਹਿਰੂ ਦੇ ਇਸ ਸੁਫਨੇ ਨੂੰ ਮਸ਼ਹੂਰ ਆਰਕੀਟੇਕਟ ਕਾਰਬੂਜੀਅਰ ਨੇ ਉੱਡਾਨ ਦਿੱਤੀ ਦੱਸਿਆ ਜਾਂਦਾ ਹੈ ਕਿ 1950 ’ਚ ਪੰਜਾਬ ਦੇ ਤੱਤਕਾਲੀ ਚੀਫ ਇੰਜੀਨੀਅਰ ਪੀਐੱਲ ਵਰਮਾ ਨੇ ਨਵੀਂ ਰਾਜਧਾਨੀ ਲਈ ਥਾਂ ਦੀ ਚੋਣ ਕੀਤੀ ਸੀ

ਅੱਜ ਆਰਕੀਟੇਕਟ ਲੀ ਕਾਰਬੂਜੀਅਰ ਕਾਰਨ ਚੰਡੀਗੜ੍ਹ ਦੀ ਪਹਿਚਾਣ ਵਿਸ਼ਵ ਪੱਧਰ ’ਤੇ ਹੈ ਅਤੇ ਦੁਨੀਆਂ ਭਰ ਦੇ ਆਰਕੀਟੇਕਟ ਲਈ ਇਸ ਸ਼ਹਿਰ ’ਚ ਸਿੱਖਣ ਨੂੰ ਬਹੁਤ ਕੁਝ ਹੈ ਲੀ ਕਾਰਬੂਜੀਅਰ ਲਈ ਚੰਡੀਗੜ੍ਹ ਸ਼ਹਿਰ ਇੱਕ ਜਿਉਂਦੀ ਜਾਗਦੀ ਕ੍ਰਿਤੀ ਸੀ ਉਨ੍ਹਾਂ ਮੁਤਾਬਕ ਕੈਪੀਟਲ ਕੰਪਲੈਕਸ ਇਸ ਸ਼ਹਿਰ ਦਾ ਸਿਰ ਹੈ, ਵੱਖ-ਵੱਖ ਸੈਕਟਰ ਇਸ ਦਾ ਧੜ੍ਹ, ਸਿਟੀ ਸੈਂਟਰ ਦਿਲ, ਸਿੱਖਿਆ ਖੱਬਾ ਹੱਥ ਤਾਂ ਉਦਯੋਗ ਸੱਜਾ ਹੱਥ ਹੈ ਕੈਪੀਟਲ ਕੰਪਲੈਕਸ ਲਗਭਗ 100 ਏਕੜ ’ਚ ਫੈਲਿਆ ਹੋਇਆ ਹੈ ਅਤੇ ਚੰਡੀਗੜ੍ਹ ਦੀ ਵਾਸਤੂਕਲਾ ਦੀ ਇੱਕ ਮਹਾਨ ਅਭਿਵਿਅਕਤੀ ਹੈ

ਭਾਰਤ ਦਾ ਪਰਬਤੀ ਰੇਲਵੇ

ਭਾਰਤ ਦੇ ਪਰਬਤੀ ਖੇਤਰਾਂ ’ਚ ਬਣੀ ਰੇਲਵੇ ਲਾਇਨਾਂ ਨੂੰ ‘ਪਰਬਤੀ ਰੇਲਵੇ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਨ੍ਹਾਂ ’ਚ ਦਾਰਜÇਲੰਗ ਹਿਮਾਲਿਆ ਰੇਲਵੇ, ਨੀਲਗਿਰੀ ਪਰਬਤੀ ਰੇਲਵੇ ਅਤੇ ਸ਼ਿਮਲਾ-ਕਾਲਕਾ ਰੇਲਵੇ ਸ਼ਾਮਲ ਹਨ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਨੂੰ ਹੀ ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨਾਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ ਦਾਰਜÇਲੰਗ ਹਿਮਾਲਿਆ ਰੇਲ ਨੂੰ ‘ਟਾਇ (ਣਲ਼੍ਰ) ਟੇ੍ਰਨ’ ਵੀ ਕਿਹਾ ਜਾਂਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਇਹ ਦੋ ਫੁੱਟ ਚੌੜੀ ਪਟੜੀ ’ਤੇ ਚੱਲਦੀ ਹੈ ਇਹ ਜਲਪਾਈਗੁਡੀ ਤੋਂ ਦਾਰਜÇਲੰਗ ਤੱਕ ਚੱਲਦੀ ਹੈ ਅਤੇ ਇਸ ਨੂੰ 1879 ਤੋਂ 1881 ਦੇ ਵਿੱਚ ਅੰਗਰੇਜ਼ਾਂ ਨੇ ਬਣਾਇਆ ਸੀ ਉਸ ਸਮੇਂ ਅੰਗਰੇਜਾਂ ਲਈ ਦਾਰਜÇਲੰਗ ਛੁੱਟੀਆਂ ਮਨਾਉਣ ਦਾ ਇੱਕ ਬਹੁਤ ਚੰਗਾ ਠਿਕਾਣਾ ਹੋਇਆ ਕਰਦਾ ਸੀ

ਇਹ ਭਾਰਤ ਦੀ ਪਹਿਲੀ ਪਰਬਤੀ ਰੇਲਵੇ ਹੈ ਇਹ ਰੇਲਵੇ ਰੂਟ 88 ਕਿੱਲੋਮੀਟਰ ਲੰਬਾ ਹੈ ਨੀਲਗਿਰੀ ਪਰਬਤ ਰੇਲਵੇ ਦਾ ਨਿਰਮਾਣ 1899 ’ਚ ਸ਼ੁਰੂ ਹੋਇਆ ਸੀ ਸਭ ਤੋਂ ਪਹਿਲਾਂ ਇਸ ਨੂੰ ਮੈਟੂਪਾਲਿਅਮ ਤੋਂ ਕੂਨੂਰ ਤੱਕ ਬਣਾਇਆ ਗਿਆ ਸੀ ਅਤੇ ਫਿਰ 1908 ’ਚ ਅੋਟਾਕਾਮੁੰਡ ਤੱਕ ਫੈਲਾਇਆ ਗਿਆ ਹੈ ਇਹ 46 ਕਿੱਲੋਮੀਟਰ (29 ਮੀਲ) ਲੰਬਾ ਮੀਟਰ ਇੱਕ ਸਿੰਗਲ ਟਰੈਕ ਹੈ ਜੋ ਮੈਟਪਾਲਿਅਮ ਸ਼ਹਿਰ ਨੂੰ ਉਟਕਮੰਡਲਮ (ਓਟਾਕਾਮੁੰਡ) ਸ਼ਹਿਰ ਨਾਲ ਜੋੜਦਾ ਹੈ
9 ਨਵੰਬਰ, 1903 ਨੂੰ ਕਾਲਕਾ-ਸ਼ਿਮਲਾ ਰੇਲਮਾਰਗ ਦੀ ਸ਼ੁਰੂਆਤ ਹੋਈ ਸੀ ਇਹ ਰੇਲਮਾਰਗ ਕਾਲਕਾ ਸਟੇਸ਼ਨ 656 (ਮੀਟਰ) ਤੋਂ ਸ਼ਿਮਲਾ (2,076) ਮੀਟਰ ਤੱਕ ਜਾਂਦਾ ਹੈ 96 ਕਿਮੀ ਲੰਬੇ ਰੇਲ ਮਾਰਗ ’ਤੇ 18 ਸਟੇਸ਼ਨ ਹਨ ਕਾਲਕਾ-ਸ਼ਿਮਲਾ ਰੇਲਮਾਰਗ ਨੂੰ ਕੇਐੱਸਆਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਕਾਲਕਾ-ਸ਼ਿਮਲਾ ਰੇਲਲਾਈਨ ’ਤੇ 103 ਸੁਰੰਗਾਂ ਸਫਰ ਨੂੰ ਰੋਮਾਂਚਕ ਬਣਾਉਂਦੀਆਂ ਹਨ

ਆਗਰਾ ਦਾ ਕਿਲ੍ਹਾ

ਗੱਲ ਆਗਰਾ ਦੀ ਹੋਵੇ ਤਾਂ ਬਸ ਤਾਜ ਮਹਿਲ ਦੀ ਯਾਦ ਆਉਂਦੀ ਹੈ ਪਰ ਇੱਕ ਹੋਰ ਸਮਾਰਕ ਇਸ ਸ਼ਹਿਰ ਨੂੰ ਖਾਸ ਬਣਾਉਂਦਾ ਹੈ ਅਤੇ ਉਹ ਹੈ ਆਗਰਾ ਦਾ ਕਿਲ੍ਹਾ ਲਾਲ ਬਲੂਆ ਪੱਥਰਾਂ ਨਾਲ ਬਣੇ ਇਸ ਕਿਲ੍ਹੇ ਦੇ ਅੰਦਰ ਕਈ ਇਤਿਹਾਸਕ ਸਥਾਨ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਮੁੱਖ ਤੌਰ ’ਤੇ ਇਹ ਬਾਦਲਗੜ੍ਹ ਕਿਲ੍ਹੇ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਇੱਥੇ ਕਦੇ ਹਿੰਦੂ-ਸਿਕਰਵਾਰ ਰਾਜਪੂਤ ਰਾਜਾ ਬਾਦਲ ਸਿੰਘ ਦਾ ਰਾਜ ਹੋਇਆ ਕਰਦਾ ਸੀ ਪਰ ਫਿਰ ਸਮੇਂ-ਸਮੇਂ ’ਤੇ ਹੋਏ ਯੁੱਧਾਂ ਕਾਰਨ ਇਸ ਦੇ ਮਾਲਿਕ ਬਦਲਦੇ ਰਹੇ

ਸਿਕੰਦਰ ਲੋਧੀ ਨੇ ਦਿੱਲੀ ਤੋਂ ਆਪਣੀ ਰਾਜਧਾਨੀ ਆਗਰਾ ਬਣਾਈ ਤਾਂ ਇਸ ਕਿਲ੍ਹੇ ’ਚ ਹੀ ਰਹੇ ਕਹਿੰਦੇ ਹਨ ਕਿ ਜਦੋਂ ਮੁਗਲਾਂ ਦਾ ਰਾਜ ਆਇਆ ਸੀ ਤਾਂ ਇਹ ਸਮਾਰਕ ਜਰਜ਼ਰ ਹਾਲਤ ’ਚ ਸੀ ਅਜਿਹੇ ’ਚ ਅਕਬਰ ਨੇ ਇਸ ਦਾ ਫਿਰ ਤੋਂ ਵਿਕਾਸ ਕਰਾਇਆ ਕਿਲ੍ਹੇ ਨੂੰ ਬਣਾਉਣ ’ਚ 4000 ਕਾਰੀਗਰਾਂ ਦਾ ਯੋਗਦਾਨ ਹੈ ਇਸ ਕਿਲ੍ਹੇ ਦੇ ਕੰਪਲੈਕਸ ’ਚ 9 ਮਹਿਲ ਹਨ, ਜਿਨ੍ਹਾਂ ’ਚ ਜਹਾਂਗੀਰ ਮਹਿਲ, ਸ਼ਾਹਜਹਾਨੀ ਮਹਿਲ, ਮੱਚੀ ਭਵਨ, ਖਾਸ ਮਹਿਲ, ਦੀਵਾਨ-ਏ-ਖਾਸ, ਦੀਵਾਨ-ਏ-ਆਮ, ਸ਼ੀਸ਼ ਮਹਿਲ, ਮੋਤੀ ਮਸਜਿਦ ਆਦਿ ਸ਼ਾਮਲ ਹਨ ਇਸ ਕਿਲ੍ਹੇ ਦੇ ਕੰਪਲੈਕਸ ’ਚ ਦੋ ਮੁੱਖ ਦਰਵਾਜੇ ਬਣਾਏ ਗਏ ਹਨ, ਜਿਨ੍ਹਾਂ ’ਚੋਂ ਇੱਕ ਨੂੰ ਦਿੱਲੀ ਗੇਟ ਅਤੇ ਦੂਜੇ ਨੂੰ ਲਾਹੌਰ ਗੇਟ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ

ਰਾਣੀ ਦੀ ਵਾਵ

ਕੀ 100 ਰੁਪਏ ਦੇ ਨੋਟ ਦੇ ਪਿੱਛੇ ਛਪੀ ਤਸਵੀਰ ਨੂੰ ਤੁਸੀਂ ਪਹਿਚਾਣਦੇ ਹੋ? ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇਹ ਤਸਵੀਰ ਗੁਜਰਾਤ ਦੇ ਪਾਟਨ ’ਚ ਸਥਿਤ ਰਾਣੀ ਦੀ ਵਾਵ ਦੀ ਹੈ ਰਾਣੀ ਦੀ ਵਾਵ ਦਾ ਇਤਿਹਾਾਸ ਸਦੀਆਂ ਪੁਰਾਣਾ ਹੈ ਇਸ ਨੂੰ ਰਾਣੀ ਦੀ ਬਾਵੜੀ ਵੀ ਕਿਹਾ ਜਾਂਦਾ ਹੈ 11ਵੀਂ ਸ਼ਤਾਬਦੀ (ਸੰਨ 1063) ’ਚ ਸੋਲੰਕੀ ਵੰਸ਼ ਦੇ ਰਾਜਾ ਭੀਮਦੇਵ-ਪ੍ਰਥਮ ਦੀ ਯਾਦ ’ਚ ਉਨ੍ਹਾਂ ਦੀ ਪਤਨੀ, ਰਾਣੀ ਉਦਯਮਤੀ ਨੇ ਇਸ ਬਾਵੜੀ ਨੂੰ ਬਣਵਾਇਆ ਸੀ ਪਾਟਨ ਸੋਲੰਕੀ ਸਮਰਾਜ ਦੀ ਰਾਜਧਾਨੀ ਹੋਇਆ ਕਰਦੀ ਸੀ

ਇਹ ਬਾਵੜੀ 64 ਮੀਟਰ ਲੰਬੀ, 20 ਮੀਟਰ ਚੌੜੀ ਅਤੇ 27 ਮੀਟਰ ਗਹਿਰੀ ਹੈ ਸੱਤ ਮੰਜ਼ਿਲਾ ਇਸ ਬਾਵੜੀ ਨੂੰ ਮਾਰੂ-ਗੁਰਜਰ ਸਥਾਪਤ ਸ਼ੈਲੀ ’ਚ ਬੇਹੱਦ ਖੂਬਸੂਰਤੀ ਨਾਲ ਬਣਾਇਆ ਗਿਆ ਹੈ ਇਸ ਦਾ ਚੌਥਾ ਤਲ ਸਭ ਤੋਂ ਗਹਿਰਾ ਹੈ, ਜੋ ਇੱਕ 9.5 ਮੀਟਰ ਲੰਮੇ, 9.4 ਮੀਟਰ ਚੌੜੇ ਅਤੇ 23 ਮੀਟਰ ਗਹਿਰੇ ਇੱਕ ਟੈਂਕ ਤੱਕ ਜਾਂਦਾ ਹੈ ਰਾਣੀ ਦੀ ਵਾਵ ’ਚ 500 ਤੋਂ ਜ਼ਿਆਦਾ ਵੱਡੀਆਂ ਮੂਰਤੀਆਂ ਅਤੇ ਇੱਕ ਹਜ਼ਾਰ ਤੋਂ ਜ਼ਿਆਦਾ ਛੋਟੀਆਂ ਮੂਰਤੀਆਂ ਪੱਥਰਾਂ ’ਤੇ ਉਕੇਰੀਆਂ ਗਈਆਂ ਹਨ ਇੱਥੋਂ ਦੀਆਂ ਦੀਵਾਰਾਂ ਅਤੇ ਥੰਮ੍ਹਾਂ ਦੀ ਸ਼ਿਲਪਕਾਰੀ ਅਤੇ ਨੱਕਾਸ਼ੀ ਦੇਖਦੇ ਹੀ ਬਣਦੀ ਹੈ

ਕੰਚਨਜੰਗਾ ਰਾਸ਼ਟਰੀ ਉੱਦਿਆਨ, ਸਿੱਕਮ

ਸਿੱਕਮ ਦੇ ਕੰਚਨਜੰਗਾ ਰਾਸ਼ਟਰੀ ਬਗੀਚਾ ਭਾਰਤ ’ਚ ਪਹਿਲਾ ਮਿਸ਼ਰਤ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਹੈ ਸਾਲ 2016 ’ਚ ਇਸ ਨੂੰ ਲਿਸਟ ’ਚ ਸ਼ਾਮਲ ਕੀਤਾ ਗਿਆ ਸੀ ਇਸ ਪਾਰਕ ਦੀ ਸਥਾਪਨਾ ਸਾਲ 1977 ’ਚ ਕੀਤੀ ਗਈ ਸੀ ਸਿੱਕਮ ’ਚ ਇਹ ਸਭ ਤੋਂ ਵੱਡਾ ਰਾਸ਼ਟਰੀ ਬਗੀਚਾ ਹੈ ਅਤੇ ਸਿੱਕਮ ਦੇ ਉੱਤਰੀ ਜ਼ਿਲ੍ਹੇ ’ਚ 850 ਵਰਗ ਕਿਮੀ ਖੇਤਰ ’ਚ ਫੈਲਿਆ ਹੈ ਇਹ ਬਗੀਚਾ ਬਰਫੀਲੇ ਇਲਾਕੇ ’ਚ ਪਾਏ ਜਾਣ ਵਾਲੇ ਤੇਂਦੂਏ, ਲਾਲ ਪਾਂਡਾ, ਤਿੱਬਤੀ ਭੇੜ, ਕਸਤੂਰੀ ਮੁਰਗੇ ਵਰਗੇ ਸ਼ਾਨਦਾਰ ਜੰਗਲੀ ਜੀਵਨ ਲਈ ਜਾਣਿਆ ਜਾਂਦਾ ਹੈ

ਇਸ ਰਾਸ਼ਟਰੀ ਬਗੀਚੇ ’ਚ ਤੁਸੀਂ ਹਿਮਾਲਿਆ ’ਚ ਪਾਏ ਜਾਣ ਵਾਲਾ ਬਰਫੀਲੇ ਮੁਰਗੇ, ਕਾਲੀ ਗਰਦਨ ਵਾਲੀ ਕਰੇਨ, ਭੂਰੇ ਰੰਗ ਦੇ ਮੋਰ-ਤਿੱਤਰ, ਲਾਲ ਤਿੱਤਰ, ਹਿਮਾਲਿਆ ਮੋਨਾਲ ਆਦਿ ਵਰਗੇ ਆਕਰਸ਼ਕ ਪੰਛੀ ਵੀ ਦੇਖ ਸਕਦੇ ਹੋ ਇਸ ਬਗੀਚੇ ’ਚ 18 ਗਲੇਸ਼ੀਅਰ ਪਾਏ ਜਾਂਦੇ ਹਨ, ਜਿਨ੍ਹਾਂ ’ਚ ਵੱਡੇ ਪੈਮਾਨੇ ’ਚ ਫੈਲਿਆ ਗਲੇਸ਼ੀਅਰ ਅਤੇ 17 ਅਲਪਲਾਈਨ ਝੀਲਾਂ ਸਭ ਤੋਂ ਜ਼ਿਆਦਾ ਪ੍ਰਸਿੱਧ ਹਨ ਇੱਥੇ ਤੁਹਾਨੂੰ ਪਰਬਤ ਦੀਆਂ ਕਈ ਪਹਾੜੀਆਂ ਦਾ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲੇਗਾ, ਜਿਨ੍ਹਾਂ ’ਚ ਕੰਚਨਜੰਗਾ ਪਰਬਤ ਵੀ ਸ਼ਾਮਲ ਹੈ
ਜੇਕਰ ਤੁਸੀਂ ਕਿਤੇ ਘੁੰਮਣ-ਫਿਰਨ ਦਾ ਪਲਾਨ ਬਣਾ ਰਹੇ ਹੋ ਤਾਂ ਇਨ੍ਹਾਂ ਥਾਵਾਂ ਨੂੰ ਆਪਣੀ ਲਿਸਟ ’ਚ ਜ਼ਰੂਰ ਸ਼ਾਮਲ ਕਰੋ ਤਾਂ ਕਿ ਤੁਸੀਂ ਵੀ ਜਾਣ ਸਕੋ ਕਿ ਆਖਰ ਯੂਨੇਸਕੋ ਨੇ ਆਪਣੇ ਵਿਸ਼ਵ ਵਿਰਾਸਤੀ ਸਥਾਨਾਂ ਦੀ ਸੂਚੀ ’ਚ ਇਨ੍ਹਾਂ ਥਾਵਾਂ ਨੂੰ ਕਿਉਂ ਸ਼ਾਮਲ ਕੀਤਾ ਹੈ ਯਕੀਨ ਮੰਨੋ, ਇਹ ਸਾਰੀਆਂ ਅਜਿਹੀਆਂ ਥਾਵਾਂ ਹਨ, ਜਿਨ੍ਹਾਂ ’ਤੇ ਸਾਨੂੰ ਸਭ ਨੂੰ ਮਾਣ ਕਰਨਾ ਚਾਹੀਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!