micro work out only 20 minutes for health significantly fitness

ਮਾਈਕ੍ਰੋ ਵਰਕ ਆਊਟ: ਸਿਹਤ ਲਈ ਸਿਰਫ 20 ਮਿੰਟ ਕਾਫੀ

ਮਹਾਂਮਾਰੀ ਦੇ ਇਸ ਦੌਰ ’ਚ ਸਾਨੂੰ ਮਾਨਸਿਕ ਤੌਰ ’ਤੇ ਸਿਹਤਮੰਦ ਰਹਿਣਾ ਚਾਹੀਦਾ ਹੈ ਸਾਨੂੰ ਉਹ ਸਭ ਕਰਨਾ ਚਾਹੀਦਾ ਹੈ, ਜੋ ਸਾਡੀ ਮਾਨਸਿਕ ਸਿਹਤ ਲਈ ਜ਼ਰੂਰੀ ਹੈ ਕਿਉਂਕਿ ਜੋ ਸਾਡਾ ਦਿਮਾਗ ਮੰਨਦਾ ਹੈ, ਬਾਡੀ ਉਸੇ ਨੂੰ ਪ੍ਰਾਪਤ ਕਰ ਪਾਉਂਦੀ ਹੈ

ਅਕਸਰ ਕਈ ਲੋਕਾਂ ਨਾਲ ਅਜਿਹਾ ਹੁੰਦਾ ਹੈ ਕਿ ਅਸੀਂ ਆਫਿਸ ਅਤੇ ਘਰ ’ਚ ਜ਼ਿਆਦਾ ਕੰਮ ਹੋਣ ਕਾਰਨ ਬਿਜ਼ੀ ਰਹਿੰਦੇ ਹਾਂ ਇਸ ਨਾਲ ਸਾਡੀ ਫਿਟਨੈੱਸ ਵਿਗੜ ਜਾਂਦੀ ਹੈ ਆਫਿਸ ’ਚ ਦਿਨ ਭਰ ਕੁਰਸੀ ’ਤੇ ਬੈਠੇ ਰਹਿਣਾ ਅਤੇ ਐਕਸਰਸਾਈਜ਼ ਦੇ ਨਾਂਅ ’ਤੇ ਕੁਝ ਨਹੀਂ ਕਰਨਾ, ਦਿਨ-ਬ-ਦਿਨ ਵਧਦੇ ਪੇਟ ਦਾ ਕਾਰਨ ਹੈ ਸਿਰਫ ਇਹੀ ਨਹੀਂ, ਥਕਾਣ, ਮਾਸਪੇਸ਼ੀਆਂ ’ਚ ਦਰਦ ਅਤੇ ਇਸ ਤੋਂ ਇਲਾਵਾ ਕਈ ਹੋਰ ਸਮੱਸਿਆਵਾਂ ਜੋ ਸਾਨੂੰ ਸਰੀਰਕ ਰੂਪ ਤੋਂ ਫਿੱਟ ਨਾ ਰਹਿਣ ਦੀ ਵਜ੍ਹਾ ਨਾਲ ਹੋ ਜਾਂਦੀ ਹੈ ਅਜਿਹੇ ’ਚ ਜੇਕਰ ਤੁਸੀਂ ਫਟਾਫਟ ਮਾਈਕ੍ਰੋ ਵਰਕ ਆਊਟ ਕਰ ਲਓ, ਤਾਂ ਇਹ ਵਧੀਆ ਹੈ ਮਾਈਕ੍ਰੋ ਵਰਕ ਆਊਟ 10 ਤੋਂ 20 ਮਿੰਟ ਦਾ ਹੁੰਦਾ ਹੈ, ਜੋ ਤੁਹਾਡੇ ਫਿੱਟ ਰਹਿਣ ਲਈ ਸਹੀ ਹੈ

ਮਾਇਕ੍ਰੋ ਵਰਕ ਆਊਟ ਸਟਰੈਂਥ ਦੇ ਨਾਲ ਕਾਰਡੀਆ ਦਾ ਵਧੀਆ ਸਮਾਵੇਸ਼ ਹੈ, ਜਿਸ ਨੂੰ ਇਕਵੀਪਮੈਂਟ ਜਾਂ ਬਾਡੀ ਵੇਟ ਦੀ ਜ਼ਰੂਰਤ ਨਹੀਂ ਪਵੇਗੀ ਇਸ ਦੇ ਲਈ ਆਸਾਨ, ਪ੍ਰਭਾਵਸ਼ਾਲੀ ਅੇਤ ਫਾਸਟ ਪੇਸ ਵਾਲੇ ਐਕਸਰਸਾਈਜ਼ ਵਰਗੇ ਸਕਿਪਿੰਗ, ਬ੍ਰਿਸਕ ਵਾੱਕ, ਜੰਪਿੰਗ ਜੈਕ, ਬਰਪੀ ਆਦਿ ਬਹੁਤ ਘੱਟ ਸਮੇਂ ’ਚ ਤੁਹਾਡੇ ਦਿਲ ਦੀ ਧੜਕਨ ਨੂੰ ਵਧਾਉਂਦੇ ਹਨ ਫਿਰ ਚਾਹੇ ਇਹ ਐੱਚਆਈਆਈਟੀ ਹੋਵੇ, ਟਬਾਟਾ ਹੋਵੇ ਜਾਂ ਸੱਤ ਮਿੰਟ ਵਰਕਆਊਟ ਹੋਵੇ, ਇਹ ਤੁਹਾਡੇ ਐਂਡਿਊਰੈਂਸ ਲੇਵਲ, ਗੀਤਸ਼ੀਲਤਾ, ਸਮਰੱਥਾ, ਬਰੀਦਿੰਗ ਅਤੇ ਬੇਸਿਕ ਸਟਰੈਂਥ ਨੂੰ ਵਧਾਉਂਦੇ ਹੋਏ ਫੈਟ ਲਾੱਸ ’ਚ ਵੀ ਮੱਦਦ ਕਰਦੇ ਹਨ

ਮਾਈਕ੍ਰੋ ਵਰਕ ਆਊਟ ਦੇ ਪ੍ਰਕਾਰ

ਐੱਚਆਈਆਈਟੀ (ਹਾਈ ਇਨਟੇਨਸਿਟੀ ਇੰਟਰਵਲ ਟ੍ਰੇਨਿੰਗ):

ਇਸ ’ਚ ਤੁਸੀਂ ਘੱਟ ਇਨਟੈਨਸਿਵ ਰਿਕਵਰੀ ਮੂਵਮੈਂਟ ’ਚ ਹਾਈ ਬਸਰਟ ਵਾਲੇ ਐਨੋਰੋਬਿਕ ਮੂਵਮੈਂਟ ਕਰਦੇ ਹੋ ਇਸ ’ਚ ਹਮੇਸ਼ਾ ਇਕੱਵਪਮੈਂਟ ਦੀ ਜ਼ਰੂਰਤ ਨਹੀਂ ਪੈਂਦੀ ਹੈ

ਟਬਾਟਾ:

ਐੱਚਆਈਆਈਟੀ ਵਰਕ ਆਊਟ ਦਾ ਇੱਕ ਹੋਰ ਸਟਾਇਲ ਟਬਾਟਾ ਹੈ, ਜਿਸ ’ਚ ਤੁਸੀਂ ਕਿਸੇ ਵੀ ਐਕਸਰਸਾਈਜ਼ ਨੂੰ 20 ਸੈਕਿੰਡ ਲਈ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸਮਰੱਥਾ ਦੇ ਨਾਲ ਕਰਦੇ ਹੋ ਅਤੇ 10 ਸੈਕਿੰਡ ਆਰਾਮ ਕਰਦੇ ਹੋ ਛੇ ਐਕਸਰਸਾਈਜ਼ ਦੇ ਅੱਠ ਰਾਊਂਡ ਹੁੰਦੇ ਹਨ ਇਹ ਮੈਟਾਬਾਲਿਜ਼ਮ ਨੂੰ ਬੂਸਟ ਕਰਨ ’ਚ ਮੱਦਦਗਾਰ ਹੈ ਪਤਲੀਆਂ ਮਾਸਪੇਸ਼ੀਆਂ ਨੂੰ ਵਧਾਉਂਦਾ ਹੈ ਅਤੇ ਐਰੋਬਿਕ ਦੇ ਨਾਲ ਐਨੇਰੋਬਿਕ ਫਿਟਨੈੱਸ ਲੇਵਲ ਨੂੰ ਵੀ ਬੂਸਟ ਕਰਦਾ ਹੈ

ਰੈਗੂਲਰ ਵਰਕ ਆਊਟ ਬਨਾਮ ਮਾਈਕ੍ਰੋ ਵਰਕ ਆਊਟ:

ਫੈਟ ਬਰਨਿੰਗ ਇੱਕ ਲੰਬੀ ਪ੍ਰਕਿਰਿਆ ਹੈ, ਜਿਸ ’ਚ ਤੁਸੀਂ ਲੰਮੇ ਵਰਕ ਆਊਟ ’ਚ ਫੈਟ ਜ਼ਰੀਏ ਆਕਸੀਜ਼ਨ ਹੋਣ ਦੀ ਵਜ੍ਹਾ ਨਾਲ ਜ਼ਿਆਦਾ ਕੈਲੋਰੀ ਬਰਨ ਕਰਦੇ ਹੋ ਛੋਟੇ ਵਰਕਆਊਟ ’ਚ ਤੁਸੀਂ ਗਲੂਕੋਜ਼ ਦੇ ਫਾਰਮ ’ਚ ਉਪਲੱਬਧ ਐਨਰਜੀ ਦੀ ਵਰਤੋਂ ਕਰਦੇ ਹੋ ਹਾਲਾਂਕਿ, ਮਾਈਕ੍ਰੋ ਵਰਕ ਆਊਟ ਆਮ ਤੌਰ ’ਤੇ ਜ਼ਿਆਦਾ ਤੇਜ਼ੀ ਵਾਲੇ ਹੁੰਦੇ ਹਨ ਅਤੇ ਸੰਭਵ ਹੈ ਕਿ ਤੁਸੀਂ ਐਕਸੈੱਸ ਪੋਸਟ ਐਕਸਰਸਾਈਜ਼ ਆਕਸੀਜ਼ਨ ਖਰਚ ਕਰਕੇ ਫੈਨ ਬਰਨ ਕਰੋ ਸ਼ਾਰਟ ਵਰਕਆਊਟ ਵੀ ਇਫੈਕਟਿਵ ਹੋ ਸਕਦੇ ਹਨ, ਪਰ ਤੁਹਾਨੂੰ ਇਸ ਦੇ ਲਈ ਆਪਣੇ ਫਾਰਮ ਅਤੇ ਆਸਨ ’ਤੇ ਧਿਆਨ ਦੇਣਾ ਪੈਂਦਾ ਹੈ ਮਾਈਕ੍ਰੋ ਵਰਕ ਆਊਟ ਤੁਹਾਡੇ ਬਰਨ ਆਊਟ ਹੋਣ ਦੇ ਚਾਨਸੇਜ ਵੀ ਘੱਟ ਕਰਦੇ ਹਨ ਅਤੇ ਤੁਹਾਡੇ ਫੋਕਸ ਨੂੰ ਵਧਾਉਂਦੇ ਹਨ

ਕਿੰਨੀ ਵਾਰ ਵਰਕ ਆਊਟ ਕਰਨਾ ਚਾਹੀਦੈ

ਸ਼ੁਰੂਆਤ ਤੁਸੀਂ ਛੋਟੇ 10 ਮਿੰਟ ਦੇ ਸੈਸ਼ਨ ਤੋਂ ਕਰ ਸਕਦੇ ਹੋ ਜਿਨ੍ਹਾਂ ਦਾ ਫਿਟਨੈੱਸ ਲੇਵਲ ਚੰਗਾ ਹੈ, ਉਹ ਲੋਕ ਹਫ਼ਤੇ ’ਚ ਇੱਕ ਵਾਰ ਤਿੰਨ ਤੋਂ ਪੰਜ ਸੈਸ਼ਨ ਕਰ ਸਕਦੇ ਹੋ ਹਰ ਸੈਸ਼ਨ ’ਚ 20 ਮਿੰਟ ਦੇਣੇ ਚਾਹੀਦੇ ਹਨ ਅਜਿਹੇ ਵਰਕ ਆਊਟ ਪੈਟਰਨ ਨੂੰ ਲਓ, ਜੋ ਤੁਹਾਡੀ ਬਾੱਡੀ ਲਈ ਕੰਮ ਕਰੇ ਅਤੇ ਉਸ ਸ਼ਡਿਊਲ ’ਤੇ ਬਣੇ ਰਹੋ ਨਾਲ ਹੀ ਇਹ ਵੀ ਤੈਅ ਕਰੋ ਕਿ ਬਹੁਤ ਘੱਟ ਸਮੇਂ ’ਚ ਤੁਸੀਂ ਬਹੁਤ ਜ਼ਿਆਦਾ ਨਹੀਂ ਕਰਨਾ ਹੈ ਖੁਦ ਨੂੰ ਓਵਰ ਟਰੇਨ ਕਰਨ ਨਾਲ ਤੁਹਾਡਾ ਸਟਰੈਸ ਹਾਰਮੋਨ ਕਾਰਟੀਸਾੱਲ ਵਧ ਜਾਂਦਾ ਹੈ, ਜਿਸ ਨਾਲ ਸੱਟ ਲੱਗਣ ਅਤੇ ਬਰਨ ਆਊਟ ਦਾ ਡਰ ਰਹਿੰਦਾ ਹੈ

ਏਐੱਸਆਰਏਪੀ:

ਇਹ ਜਿੰਨੀ ਵਾਰ ਸੰਭਵ ਹੋਵੇ, ਓਨੀ ਵਾਰ ਦੁਹਰਾਅ ਲਈ ਇਸ ਟਰਮ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਦਾਹਰਨ ਲਈ 10 ਮਿੰਟ ਦਾ ਏਐੱਮਆਰਏਪੀ ਰਾਊਂਡ ’ਚ 500 ਮੀਟਰ ਦੀ ਦੌੜ, 50 ਸਕਵਾਟ, 20 ਬਰਪੀ ਨੂੰ ਤੁਸੀਂ 15 ਮਿੰਟਾਂ ’ਚ ਜਿੰਨੀ ਵਾਰ ਸੰਭਵ ਹੋੋਵੇ, ਦੁਹਰਾ ਸਕਦੇ ਹੋ ਇਹ ਵੱਖ-ਵੱਖ ਮਸਲ ਗਰੁੱਪ ਨੂੰ ਹਿੱਟ ਕਰਦਾ ਹੈ ਅਤੇ ਘੱਟ ਸਮੇਂ ’ਚ ਜ਼ਿਆਦਾ ਕੈਲੋਰੀ ਬਰਨ ਕਰਦਾ ਹੈ

ਸੱਤ ਮਿੰਟ ਵਰਕ ਆਊਟ:

ਇਸ ’ਚ 12 ਵੱਖ-ਵੱਖ ਐਕਸਰਾਈਜ਼ਾਂ ਸ਼ਾਮਲ ਹਨ, ਜੋ ਤੁਹਾਡੀ ਅਪਰ ਅਤੇ ਲੋਅਰ ਬਾੱਡੀ ਅਤੇ ਕੋਰ ’ਤੇ ਕੰਮ ਕਰਦਾ ਹੈ ਤੁਸੀਂ ਹਰ ਐਕਸਰਸਾਈਜ਼ ਨੂੰ 30 ਸੈਕਿੰਡਾਂ ਲਈ ਕਰ ਸਕਦੇ ਹੋ ਅਤੇ ਵਿੱਚ-ਵਿੱਚ ਦੀ 10 ਸੈਕਿੰਡ ਦਾ ਬਰੇਕ ਲੈ ਸਕਦੇ ਹੋ

ਉਹ ਗਲਤੀਆਂ ਜੋ ਤੁਹਾਡੇ ਮਾਈਕ੍ਰੋ ਵਰਕ ਆਊਟ ਸੈਸ਼ਨ ਨੂੰ ਵਿਗਾੜ ਸਕਦੀਆਂ ਹਨ:

  • ਐਕਸਰਸਾਈਜ਼ ਜ਼ਿਆਦਾ ਕਰਨਾ
  • ਫਾਰਮ ਅਤੇ ਤਕਨੀਕ ’ਤੇ ਧਿਆਨ ਨਾ ਦੇਣਾ
  • ਸਟਰੈਂਥ ਅਤੇ ਕਾਰਡੀਓ ਦੇ ਚੰਗੇ ਸੰਤੁਲਨ ਨੂੰ ਮਿਸ ਕਰਨਾ
  • ਸਿਰਫ ਲੋਅਰ ਜਾਂ ਅਪਰ ਬਾੱਡੀ ਕਰਨਾ
  • ਵਰਕ ਆਊਟ ਤੋਂ ਬਾਅਦ ਅਣਹੈਲਦੀ ਖਾਣਾ
  • ਹਾਈਡ੍ਰੇਟਿਡ ਨਹੀਂ ਰਹਿਣਾ
  • ਮਾਈਕ੍ਰੋ ਵਰਕ ਆਊਟ ਦੇ ਨਾਲ ਜ਼ਰੂਰੀ ਹੈ ਸਹੀ ਨਿਊਟ੍ਰੀਸ਼ਨ

    ਸਿਰਫ ਮਾਈਕ੍ਰੋ ਵਰਕ ਆਊਟ ਤੁਹਾਡੇ ਫਿੱਟ ਰਹਿਣ ਦਾ ਰਸਤਾ ਨਹੀਂ ਹੈ, ਇਸ ਦੇ ਲਈ ਤੁਹਾਨੂੰ ਆਪਣੀ ਡਾਈਟ ਅਤੇ ਕੈਲੋਰੀ ਇਨਟੇਕ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ ਪ੍ਰੋਟੀਨ ਜ਼ਰੂਰੀ ਹੈ ਅਤੇ ਇਸ ਦੇ ਲਈ ਤੁਸੀਂ ਪ੍ਰੋਟੀਨਯੁਕਤ ਵਸਤੂਆਂ ਆਪਣੇ ਭੋਜਨ ’ਚ ਸ਼ਾਮਲ ਕਰ ਸਕਦੇ ਹੋ ਇਸ ’ਚ ਤੁਹਾਡੀ ਸੋਇਆਬੀਨ ਅਤੇ ਪਨੀਰ ਪ੍ਰੋਟੀਨ ਦੇ ਹਾਈ ਸਰੋਤ ਹਨ ਸਿੰਪਲ ਕਾਰਬੋਹਾਈਡੇ੍ਰਟ ਤੋਂ ਪਰਹੇਜ਼ ਕਰੋ ਅਤੇ ਕੰਪਲੈਕਸ ਕਾਰਬੋਹਾਈਡ੍ਰੇਟ ਨੂੰ ਐਡ ਕਰੋ ਕਿਉਂਕਿ ਇਹ ਨਿਊਟ੍ਰੀਸ਼ਨ ਡੈਨਸ ਹੋਣ ਦੇ ਨਾਲ ਤੁਹਾਡੀ ਸਿਹਤ ਲਈ ਵਧੀਆ ਹੁੰਦੇ ਹਨ ਨਟਸ, ਬਾਦਾਮ, ਅਖਰੋਟ, ਆੱਲਿਵ ਆੱਇਲ ਵਰਗੇ ਹੈਲਦੀ ਫੈਟ ਵੀ ਸਹੀ ਹੁੰਦੇ ਹਨ ਆਪਣੀ ਇਮਿਊਨਿਟੀ ਨੂੰ ਬਣਾਏ ਰੱਖਣ ਲਈ ਵਿਟਾਮਿਨ ਦੇ ਪੱਧਰ ਦਾ ਹਾਈ ਰਹਿਣਾ ਚਾਹੀਦਾ ਹੈ, ਇਸਦੇ ਲਈ ਤੁਸੀਂ ਮਲਟੀ ਵਿਟਾਮਿਨ ਲੈ ਸਕਦੇ ਹੋ ਸਭ ਤੋਂ ਜ਼ਰੂਰੀ ਗੱਲ, ਰੋਜ਼ਾਨਾ ਭਰਪੂਰ ਪਾਣੀ ਪੀਓ

ਐਕਸਰਸਾਈਜ਼ ਨਹੀਂ ਤਾਂ ਯੋਗ ਕਰੋ

ਇਹ ਤਾਂ ਸਭ ਜਾਣਦੇ ਹਨ ਕਿ ਤੁਹਾਡੀ ਸਿਹਤ ਲਈ ਯੋਗ ਕਿੰਨਾ ਲਾਭਦਾਇਕ ਹੈ ਅਤੇ ਹੋ ਸਕਦਾ ਹੈ ਕਿ ਤੁਸੀਂ ਵੀ ਯੋਗ ਕਰਨਾ ਚਾਹੁੰਦੇ ਹੋ ਪਰ ਕਈ ਲੋਕ ਟਾਈਮ ਦੀ ਕਮੀ ਦੀ ਵਜ੍ਹਾ ਨਾਲ ਜਾਂ ਫਿਰ ਯੋਗ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਦੀ ਵਜ੍ਹਾ ਨਾਲ ਲਗਾਤਾਰ ਯੋਗ ਨਹੀਂ ਕਰ ਪਾਉਂਦੇ ਹਨ ਅਜਿਹਾ ਵੀ ਹੁੰਦਾ ਹੈ ਕਿ ਕਈ ਲੋਕ ਐਕਸਰਸਾਈਜ਼ ਨੂੰ ਪਸੰਦ ਨਹੀਂ ਕਰਦੇ, ਉਹ ਸਿਰਫ ਯੋਗ ਨੂੰ ਹੀ ਪਹਿਲ ਦਿੰਦੇ ਹਨ ਅੱਜ ਤੁਹਾਨੂੰ ਦੱਸਦੇ ਹਾਂ ਕਿ ਸਿਰਫ 10 ਮਿੰਟ ’ਚ ਕੀ ਕਰ ਸਕਦੇ ਹਾਂ ਹਰ ਰੋਜ਼ ਰੈਗੂਲਰ ਤੌਰ ’ਤੇ 10 ਮਿੰਟ ਯੋਗ ਕਰਨਾ ਵੀ ਤੁਹਾਡੀ ਸਿਹਤ ਲਈ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ ਭਾਰਤ ਦੇ ਆਯੂਸ਼ ਮੰਤਰਾਲੇ ਵੱਲੋਂ ਸ਼ੇਅਰ ਕੀਤੀ ਗਈ ਜਾਣਕਾਰੀ ਅਨੁਸਾਰ 10 ਮਿੰਟ, 20 ਮਿੰਟ ਅਤੇ 45 ਮਿੰਟ ਦੇ ਸੈਸ਼ਨ ’ਚ ਯੋਗ ਕਰ ਸਕਦੇ ਹਾਂ

ਅਜਿਹੇ ’ਚ ਅੱਜ ਅਸੀਂ ਤੁਹਾਨੂੰ 10 ਮਿੰਟਾਂ ਦੇ ਸੈਸ਼ਨ ਬਾਰੇ ਦੱਸ ਰਹੇ ਹਾਂ ਕਿ ਤੁਹਾਨੂੰ ਹਰ ਰੋਜ਼ 10 ਮਿੰਟ ਯੋਗ ਕਰਨਾ ਚਾਹੀਦਾ ਹੈ, ਨਾਲ ਹੀ ਦੱਸ ਰਹੇ ਹਾਂ ਕਿ ਤੁਹਾਨੂੰ 10 ਮਿੰਟਾਂ ਦੇ ਇਸ ਸੈਸ਼ਨ ’ਚ ਕਿਹੜੇ-ਕਿਹੜੇ ਯੋਗ ਕਰਨੇ ਚਾਹੀਦੇ ਹਨ ਅਤੇ ਕਿੰਨੇ ਮਿੰਟ ਕਿਹੜਾ ਆਸਨ ਕਰਨਾ ਚਾਹੀਦਾ ਹੈ ਤਾਂ ਤੁਸੀਂ ਵੀ 10 ਮਿੰਟਾਂ ਦੇ ਇਸ ਸ਼ਡਿਊਲ ਦੇ ਹਿਸਾਬ ਨਾਲ ਯੋਗ ਕਰ ਸਕਦੇ ਹੋ, ਜੋ ਤੁਹਾਡੀ ਸਿਹਤ ਲਈ ਕਾਫੀ ਲਾਭਦਾਇਕ ਹੈ

ਜਾਣਦੇ ਹਾਂ ਕਿ ਹਨ ਇਹ 10 ਮਿੰਟਾਂ ਦੇ ਸ਼ਡਿਊਲ

  • 30 ਸੈਕਿੰਡ ਤੱਕ ਪ੍ਰਾਰਥਨਾ ਕਰੋ
  • 2 ਮਿੰਟਾਂ ਤੱਕ ਥੋੜ੍ਹੀ ਕਸਰਤ ਕਰੋ, ਜਿਸ ’ਚ ਨੈੱਕ ਬੈਂਡਿੰਗ (ਗਰਦਨ ਘੁਮਾਉਣਾ) ਸ਼ਾੱਲਡਰ ਮੂਵਮੈਂਟ, ਟਰੰਕ ਮੂਵਮੈਂਟ ਆਦਿ ਸ਼ਾਮਲ ਹਨ
  • 2 ਮਿੰਟਾਂ ਤੱਕ ਖੜ੍ਹੇ ਹੋ ਕੇ ਆਸਨ ਕਰੋ, ਜਿਸ ’ਚ ਇੱਕ ਮਿੰਟ ਤੱਕ ਤਾੜ ਆਸਨ ਅਤੇ ਇੱਕ ਮਿੰਟ ਤੱਕ ਅਰਦਰ ਚੱਕਰ ਆਸਨ ਕਰੋ
  • ਇੱਕ ਮਿੰਟ ਤੱਕ ਬੈਠ ਕੇ ਆਸਨ ਕਰੋ, ਜਿਸ ’ਚ ਸਸਕਾਸਣ (ਖਰਗੋਸ਼ ਮੁਦਰਾ) ਸ਼ਾਮਲ ਹੈ
  • ਇੱਕ ਮਿੰਟ ਤੱਕ ਪੇਟ ਦੇ ਬਲ ਆਸਨ ਕਰੋ, ਜਿਸ ਵਿੱਚ ਭੁਜੰਗ ਆਸਨ ਸ਼ਾਮਲ ਹੈ
  • ਇੱਕ ਮਿੰਟ ਤੱਕ ਲੇਟ ਕੇ ਆਸਨ ਕਰੋ, ਜਿਸ ’ਚ ਪਵਨ ਮੁਕਤ ਆਸਨ ਸ਼ਾਮਲ ਹੈ
  • ਇੱਕ ਮਿੰਟ ਤੱਕ ਕਸਰਤ ਕਰੋ, ਜਿਸ ’ਚ ਅਲੋਮ-ਵਿਲੋਮ, ਨਦੀਸ਼ੋਧਨ ਕਸਰਤ ਸ਼ਾਮਲ ਹਨ
  • ਇੱਕ ਮਿੰਟ ਤੱਕ ਧਿਆਨ ਕਰੋ, ਜਿਸ ’ਚ ਤੁਸੀਂ ਕੋਈ ਵੀ ਆਸਨ ਨਹੀਂ ਕਰਨਾ ਹੈ
  • ਫਿਰ ਬਚੇ ਹੋਏ 30 ਸੈਕਿੰਡਾਂ ’ਚ ਸੰਕਲਪ ਜਾਂ ਸ਼ਾਂਤੀ ਪਾਠ ਕਰੋ

    ਇਸ ਤਰ੍ਹਾਂ ਤੁਸੀਂ ਹਰ ਰੋਜ਼ ਆਪਣੇ ਰੂਟੀਨ ’ਚੋਂ ਸਿਰਫ ਦਸ ਮਿੰਟ ਦੇ ਕੇ ਆਪਣੀ ਸਿਹਤ ਦਾ ਖਾਸ ਖਿਆਲ ਰੱਖ ਸਕਦੇ ਹੋ ਅਤੇ ਕਈ ਬਿਮਾਰੀਆਂ ਨੂੰ ਦੂਰ ਕਰ ਸਕਦੇ ਹੋ ਇਸ ਤੋਂ ਇਲਾਵਾ ਇਸੇ ਤਰ੍ਹਾਂ ਆਯੂਸ਼ ਮੰਤਰਾਲੇ ਦੀ ਵੈਬਸਾਈਟ ’ਤੇ 20 ਮਿੰਟ ਅਤੇ 45 ਮਿੰਟ ਦਾ ਸੈਸ਼ਨ ਵੀ ਦੇਖ ਸਕਦੇ ਹੋ, ਦੱਸ ਦਈਏ ਕਿ ਕੋਈ ਯੋਗ ਆਸਨ ਪਹਿਲਾਂ ਕਿਸੇ ਐਕਸਪਰਟ ਦੀ ਨਿਗਰਾਨੀ ’ਚ ਹੀ ਕਰੋ ਅਤੇ ਜੇਕਰ ਤੁਹਾਨੂੰ ਕੋਈ ਵੀ ਦਿੱਕਤ ਹੈ ਤਾਂ ਪਹਿਲਾਂ ਡਾਕਟਰ ਤੋਂ ਇਸ ਬਾਰੇ ਸਲਾਹ ਲੈ ਲਓ

ਆਖਰੀ, ਪਰ ਜ਼ਰੂਰੀ ਗੱਲ:

ਮਹਾਂਮਾਰੀ ਦੇ ਇਸ ਦੌਰ ’ਚ ਸਾਨੂੰ ਮਾਨਸਿਕ ਤੌਰ ’ਤੇ ਸਿਹਤਮੰਦ ਰਹਿਣਾ ਚਾਹੀਦਾ ਹੈ ਸਾਨੂੰ ਉਹ ਸਭ ਕਰਨਾ ਚਾਹੀਦਾ ਹੈ, ਜੋ ਸਾਡੀ ਮਾਨਸਿਕ ਸਿਹਤ ਲਈ ਜ਼ਰੂਰੀ ਹੈ ਕਿਉਂਕਿ ਜੋ ਸਾਡਾ ਦਿਮਾਗ ਮੰਨਦਾ ਹੈ, ਬਾੱਡੀ ਉਸੇ ਨੂੰ ਪ੍ਰਾਪਤ ਕਰ ਪਾਉਂਦੀ ਹੈ ਜੇਕਰ ਸੰਭਵ ਹੋਵੇ ਤਾਂ ਮਾਈਕ੍ਰੋ ਵਰਕ ਆਊਟ ਦੇ ਨਾਲ ਕੁਝ ਦੇਰ ਲਈ ਮੈਡੀਟੇਸ਼ਨ ਵੀ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!