ਫੇਲ੍ਹ ਹੋਣ ਦੇ ਬਾਵਜੂਦ ਬੱਚਿਆਂ ਦਾ ਆਤਮ-ਵਿਸ਼ਵਾਸ ਵਧਾਓ
ਭਾਰਤੀ ਸਮਾਜ ’ਚ ਬੱਚਿਆਂ ਦੀ ਕਾਬਲੀਅਤ ਉਨ੍ਹਾਂ ਦੇ ਐਗਜ਼ਾਮ ’ਚ ਆਉਣ ਵਾਲੇ ਨੰਬਰਾਂ ਤੋਂ ਮਾਪੀ ਜਾਂਦੀ ਹੈ ਵਰਿ੍ਹਆਂ ਤੋਂ ਚੱਲੀ ਆ ਰਹੀ ਇਸ ਪ੍ਰਥਾ ਨੂੰ ਅੱਜ ਵੀ ਓਨੀ ਹੀ ਸ਼ਿੱਦਤ ਨਾਲ ਮੰਨਿਆ ਜਾਂਦਾ ਹੈ ਗੁਆਂਢੀ ਦੇ ਬੱਚੇ ਦੇ ਐਨੇ ਨੰਬਰ ਆਏ, ਤੂੂੰ ਪਿੱਛੇ ਕਿਵੇਂ ਰਹਿ ਗਿਆ?, ਤੂੰ ਅਜਿਹਾ ਕਿਵੇਂ ਕਰ ਸਕਦਾ ਹੈਂ?
ਇਹ ਤਮਾਮ ਸਵਾਲ ਅਕਸਰ ਬੱਚਿਆਂ ਤੋਂ ਐਗਜ਼ਾਮ ’ਚ ਫੇਲ੍ਹ ਹੋਣ ’ਤੇ ਜਾਂ ਫਿਰ ਘੱਟ ਨੰਬਰ ਲਿਆਉਣ ’ਤੇ ਪੁੱਛੇ ਜਾਂਦੇ ਹਨ ਇਨ੍ਹਾਂ ਸਭ ਸਵਾਲਾਂ ਦਰਮਿਆਨ ਤੁਹਾਨੂੰ ਇਸ ਗੱਲ ’ਤੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ ਕਿ ਹਰੇਕ ਬੱਚੇ ਦੀ ਆਪਣੀ ਕਾਬਲੀਅਤ ਹੈ ਅਤੇ ਉਹ ਉਸ ਹਿਸਾਬ ਨਾਲ ਹੀ ਆਪਣੇ ਜੀਵਨ ’ਚ ਅੱਗੇ ਵਧਦਾ ਹੈ ਜੇਕਰ ਤੁਹਾਡਾ ਬੱਚਾ ਕਿਸੇ ਕਾਰਨ ਪ੍ਰੀਖਿਆ ’ਚ ਫੇਲ੍ਹ ਵੀ ਹੋ ਜਾਂਦਾ ਹੈ ਤਾਂ ਤੁਸੀਂ ਇਹ ਗੱਲਾਂ ਉਸ ਨੂੰ ਬਿਲਕੁਲ ਕਹੋ ਆਓ!
Table of Contents
ਜਾਣਦੇ ਹਾਂ ਅਜਿਹੀਆਂ ਪੰਜ ਗੱਲਾਂ ਬਾਰੇ ਜਿਨ੍ਹਾਂ ਨੂੰ ਹਰ ਮਾਪਿਆਂ ਨੂੰ ਆਪਣੇ ਬੱਚੇ ਤੋਂ ਪੁੱਛਣਾ ਚਾਹੀਦੈ।
ਕੀ ਮੁਸ਼ਕਿਲ ਸੀ?
ਜੇਕਰ ਤੁਹਾਡਾ ਬੱਚਾ ਐਗਜ਼ਾਮ ’ਚ ਫੇਲ੍ਹ ਹੋ ਗਿਆ ਤਾਂ ਤੁਹਾਨੂੰ ਉਸ ਨੂੰ ਡਾਂਟਣ ਦੀ ਬਜਾਏ ਉਸ ਤੋਂ ਇਹ ਪੁੱਛਣ ਦੀ ਲੋੜ ਹੈ ਕਿ ਅਜਿਹਾ ਐਗਜ਼ਾਮ ਵਿੱਚ ਕੀ ਸੀ, ਜੋ ਉਸਨੂੰ ਮੁਸ਼ਕਿਲ ਲੱਗਾ? ਇਹ ਤਰੀਕਾ ਤੁਹਾਨੂੰ ਆਪਣੇ ਬੱਚੇ ਦੇ ਮਨ ’ਚ ਬੈਠੇ ਡਰ ਨੂੰ ਬਾਹਰ ਕੱਢਣ ’ਚ ਮੱਦਦ ਕਰੇਗਾ ਅਤੇ ਅਗਲੀ ਵਾਰ ਤੁਹਾਡਾ ਬੱਚਾ ਪੂਰੀ ਮਿਹਨਤ ਨਾਲ ਉਸ ਡਰ ਨੂੰ ਪਾਰ ਕਰਨ ’ਚ ਸਫਲ ਸਾਬਤ ਹੋਵੇਗਾ।
ਕੀ ਸੁਧਾਰਨਾ ਹੈ?
ਜੇਕਰ ਤੁਹਾਡਾ ਬੱਚਾ ਪ੍ਰੀਖਿਆ ’ਚ ਕਿਸੇ ਕਾਰਨ ਫੇਲ੍ਹ ਹੋਇਆ ਹੈ ਜਾਂ ਫਿਰ ਚੰਗੇ ਨੰਬਰ ਨਹੀਂ ਲੈ ਸਕਿਆ ਹੈ ਤਾਂ ਤੁਸੀਂ ਉਸ ਤੋਂ ਪੁੱਛੋ ਕਿ ਇਸ ਚੀਜ਼ ਨੂੰ ਬਿਹਤਰ ਬਣਾਉਣ ਲਈ ਤੁਸੀਂ ਕੀ ਕਰ ਸਕਦੇ ਹੋ? ਇਹ ਗੱਲ ਪੁੱਛਣ ਨਾਲ ਤੁਹਾਡੇ ਬੱਚੇ ਨੂੰ ਆਪਣੇ ਅਧੂਰੇ ਵਿਸ਼ਵਾਸ ਨੂੰ ਜਗਾਉਣ ’ਚ ਮੱਦਦ ਮਿਲੇਗੀ ਅਤੇ ਉਹ ਪਹਿਲਾਂ ਤੋਂ ਬਿਹਤਰ ਤਰੀਕੇ ਨਾਲ ਉਸ ਨਾਲ ਨਜਿੱਠ ਸਕੇਗਾ।
ਸਫ਼ਰ ਜਾਰੀ ਹੈ
ਬੱਚੇ ਦੇ ਪ੍ਰੀਖਿਆ ’ਚ ਫੇਲ੍ਹ ਹੋਣ ਨਾਲ ਉਸਦੇ ਆਤਮ-ਵਿਸ਼ਵਾਸ ਨੂੰ ਵੀ ਸੱਟ ਵੱਜਦੀ ਹੈ, ਜਿਸ ਤੋਂ ਉੱਭਰ ਸਕਣਾ ਹਰ ਬੱਚੇ ਲਈ ਸੌਖਾ ਨਹੀਂ ਹੁੰਦਾ ਹੈ ਇਸ ਲਈ ਪ੍ਰੀਖਿਆ ’ਚ ਫੇਲ੍ਹ ਹੋਏ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਜਗਾਉਣ ਲਈ ਤੁਸੀਂ ਉਸ ਨੂੰ ਕਹੋ ਕਿ ਇਹ ਸਫ਼ਰ ਖਤਮ ਨਹੀਂ ਹੋਇਆ ਹੈ ਸਗੋਂ ਆਪਣਾ ਬੈਸਟ ਸ਼ਾੱਟ ਦੇਣ ਦਾ ਸਮਾਂ ਆ ਗਿਆ ਹੈ।
ਫੇਲ੍ਹ ਹੋਣਾ ਸਭ ਕੁਝ ਨਹੀਂ
ਜੇਕਰ ਤੁਹਾਡਾ ਬੱਚਾ ਕਿਸੇ ਐਗਜ਼ਾਮ ’ਚ ਫੇਲ੍ਹ ਹੋ ਗਿਆ ਹੈ ਤਾਂ ਉਸਨੂੰ ਇਸ ਗੱਲ ਨੂੰ ਲੈ ਕੇ ਨਾ ਬੈਠਣ ਦੀ ਸਲਾਹ ਦਿਓ ਕਿਉਂਕਿ ਕਦੇ ਵੀ ਫੇਲਿਓਰ ਤੁਹਾਡੇ ਭਵਿੱਖ ਲਈ ਰਸਤਾ ਨਹੀਂ ਤਿਆਰ ਕਰਦੀ ਹੈ ਠੋ੍ਹਕਰ ਖਾ ਕੇ ਹੀ ਲੋਕਾਂ ਨੂੰ ਅਕਲ ਆਉਂਦੀ ਹੈ ਅਤੇ ਸਫਲਤਾ ਦਾ ਸਵਾਦ ਉਹੀ ਜਾਣਦਾ ਹੈ, ਜਿਸ ਨੇ ਆਪਣੇ ਜੀਵਨ ’ਚ ਬਹੁਤ ਅਸਫ਼ਲਤਾਵਾਂ ਦੇਖੀਆਂ ਹੋਣ।
ਨਾਖੁਸ਼ ਨਾ ਹੋਵੋ
ਜੇਕਰ ਤੁਹਾਡਾ ਬੱਚਾ ਐਗਜ਼ਾਮ ’ਚ ਫੇਲ੍ਹ ਹੋ ਗਿਆ ਹੈ ਜਾਂ ਫਿਰ ਉਸਦੇ ਨੰਬਰ ਘੱਟ ਆਏ ਹਨ ਤਾਂ ਇਸ ਗੱਲ ’ਤੇ ਨਾਖੁਸ਼ੀ ਜਤਾਉਣ ਦੀ ਬਜਾਏ ਉਸ ਨੂੰ ਇਹ ਕਹੋ ਕਿ ਤੁਸੀਂ ਉਸ ਤੋਂ ਨਾਖੁਸ਼ ਨਹੀਂ ਹੋ ਅਤੇ ਨਾ ਹੀ ਕਦੇ ਹੋ ਸਕਦੇ ਹੋ ਇਹ ਗੱਲ ਬੱਚਿਆਂ ’ਚ ਵਿਸ਼ਵਾਸ ਨੂੰ ਫਿਰ ਤੋਂ ਜਗਾਉਣ ’ਚ ਮੱਦਦ ਕਰੇਗੀ ਅਤੇ ਉਨ੍ਹਾਂ ’ਚ ਇੱਕ ਨਵੀਂ ਤਾਕਤ ਪੈਦਾ ਕਰੇਗੀ।