ਹੱਦ ਤੋਂ ਜ਼ਿਆਦਾ ਡਾਈਟਿੰਗ ਹੈ ਖ਼ਤਰਨਾਕ
ਹੈਲਦੀ ਅਤੇ ਫਿੱਟ ਰਹਿਣ ਲਈ ਹੈਲਦੀ ਆਦਤਾਂ ਦਾ ਹੋਣਾ ਚੰਗੀ ਗੱਲ ਹੈ,
ਪਰ ਜਦੋਂ ਇਹ ਚੰਗੀਆਂ ਆਦਤਾਂ ਹੱਦ ਤੋਂ ਜ਼ਿਆਦਾ ਵਧ ਕੇ ਸਨਕ ਬਣ ਜਾਂਦੀਆਂ ਹਨ
ਤਾਂ ਤੁਹਾਨੂੰ ਫਿੱਟ ਰੱਖਣ ਦੀ ਬਜਾਇ ਨੁਕਸਾਨ ਹੀ ਜ਼ਿਆਦਾ ਪਹੁੰਚਾਉਂਦੀਆਂ ਹਨ
Also Read :-
Table of Contents
ਅਜਿਹੇ ’ਚ ਬਿਹਤਰ ਹੋਵੇਗਾ ਕਿ ਕੁਝ ਚੀਜ਼ਾਂ ਦੇ ਓਵਰਡੋਜ਼ ਤੋਂ ਬਚਿਆ ਜਾਵੇ
ਬਹੁਤ ਜ਼ਿਆਦਾ ਡਾਈਟਿੰਗ ਕਰਨਾ:
ਆਪਣੇ ਵਧਦੇ ਵਜ਼ਨ ’ਤੇ ਨਜ਼ਰ ਰੱਖਣਾ ਅਤੇ ਉਸ ਨੂੰ ਕੰਟਰੋਲ ’ਚ ਰੱਖਣ ਲਈ ਡਾਈਟਿੰਗ ਕਰਨਾ ਚੰਗੀ ਗੱਲ ਹੈ, ਪਰ ਜਦੋਂ ਇਹ ਡਾਈਟਿੰਗ ਹੱਦ ਤੋਂ ਜ਼ਿਆਦਾ ਵਧ ਜਾਂਦੀ ਹੈ ਤਾਂ ਉਹ ਤੁਹਾਨੂੰ ਫਿੱਟ ਅਤੇ ਸਲਿੱਮ ਰੱਖਣ ਦੀ ਬਜਾਇ ਕਮਜ਼ੋਰ ਬਣਾ ਦਿੰਦੀ ਹੈ ਕੁਝ ਲੋਕ ਪਤਲੇ ਬਣੇ ਰਹਿਣ ਦੇ ਚੱਕਰ ’ਚ ਖਾਣਾ-ਪੀਣਾ ਹੀ ਬੰਦ ਕਰ ਦਿੰਦੇ ਹਨ, ਜਦਕਿ ਡਾਈਟਿੰਗ ਦਾ ਮਤਲਬ ਖਾਣਾ ਬੰਦ ਕਰਨਾ ਨਹੀਂ ਹੁੰਦਾ, ਸਗੋਂ ਅਣਹੈਲਦੀ ਖਾਣੇ ਨੂੰ ਹੈਲਦੀ ਖਾਣੇ ਨਾਲ ਰਿਪਲੇਸ ਕਰਨਾ ਹੁੰਦਾ ਹੈ ਪਰ ਜਦੋਂ ਤੁਸੀਂ ਖਾਣਾ ਇੱਕਦਮ ਹੀ ਛੱਡ ਦਿੰਦੇ ਹੋ, ਅਜਿਹੇ ’ਚ ਸਰੀਰ ’ਚ ਪੋਸ਼ਣ ਦੀ ਕਮੀ ਹੋਣ ਲਗਦੀ ਹੈ ਅਤੇ ਤੁਸੀਂ ਕਮਜ਼ੋਰ ਹੋ ਕੇ ਕਈ ਸਿਹਤ ਸਬੰਧੀ ਸਮੱਸਿਆਵਾਂ ਨਾਲ ਘਿਰ ਜਾਂਦੇ ਹੋ
ਬਹੁਤ ਜ਼ਿਆਦਾ ਐਕਸਰਸਾਈਜ਼ ਕਰਨਾ:
ਫਿੱਟ ਰਹਿਣ ਲਈ ਐਕਸਰਸਾਈਜ਼ ਕਰਨਾ ਬਹੁਤ ਹੀ ਚੰਗੀ ਆਦਤ ਹੈ, ਪਰ ਸਮਰੱਥਾ ਤੋਂ ਜ਼ਿਆਦਾ ਐਕਸਰਸਾਈਜ਼ ਨਾਲ ਤੁਹਾਨੂੰ ਲਾਭ ਘੱਟ ਅਤੇ ਨੁਕਸਾਨ ਜ਼ਿਆਦਾ ਹੋਵੇਗਾ ਇਹ ਨਾ ਸਿਰਫ਼ ਤੁਹਾਨੂੰ ਥਕਾ ਦੇਵੇਗੀ, ਸਗੋਂ ਇਸ ਨਾਲ ਤੁਹਾਡੇ ਮਸਲ ਜਾਂ ਬਾੱਡੀ ਡੈਮੇਜ਼ ਤੱਕ ਹੋ ਸਕਦੀ ਹੈ ਹੈਵੀ ਵਰਕਆਊਟ ਤੋਂ ਬਾਅਦ ਬਾੱਡੀ ਨੂੰ ਰੈਸਟ ਦੀ ਵੀ ਜ਼ਰੂਰਤ ਹੁੰਦੀ ਹੈ, ਨਹੀਂ ਤਾਂ ਸਰੀਰ ਥੱਕ ਜਾਏਗਾ ਅਤੇ ਤੁਸੀਂ ਊਰਜਾ ਮਹਿਸੂਸ ਨਹੀਂ ਕਰੋਗੇ
ਬਹੁਤ ਜ਼ਿਆਦਾ ਸਪਲੀਮੈਂਟਸ ਖਾਣਾ:
ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਆਪਣੀ ਹੈਲਥ ਨੂੰ ਲੈ ਕੇ ਜ਼ਿਆਦਾ ਹੀ ਸੋਚਦੇ ਹਨ ਅਤੇ ਜ਼ਿਆਦਾ ਸਜਗ ਰਹਿਣ ਦੀ ਵਜ੍ਹਾ ਨਾਲ ਖੁਦ ਨੂੰ ਫਾਇਦੇ ਦੀ ਬਜਾਇ ਨੁਕਸਾਨ ਪਹੁੰਚਾ ਲੈਂਦੇ ਹਨ ਬਿਨਾਂ ਕਿਸੇ ਸਲਾਹ ਦੇ ਸਿਰਫ਼ ਇੱਥੋਂ-ਉੱਥੋਂ ਪੜ੍ਹ ਕੇ ਜਾਂ ਕਿਸੇ ਦੀ ਸਲਾਹ ’ਤੇ ਸਪਲੀਮੈਂਟਸ ਖਾਣਾ ਤੁਹਾਨੂੰ ਗੰਭੀਰ ਰੋਗਾਂ ਦੇ ਖਤਰੇ ਤੱਕ ਪਹੁੰਚਾ ਸਕਦਾ ਹੈ ਜੇਕਰ ਤੁਸੀਂ ਫਿੱਟ ਹੋ ਅਤੇ ਹੈਲਦੀ ਖਾਣਾ ਖਾਂਦੇ ਹੋ ਤਾਂ ਸਪਲੀਮੈਂਟ ਦੀ ਜ਼ਰੂਰਤ ਹੀ ਨਹੀਂ ਇਸੇ ਤਰ੍ਹਾਂ ਜੋ ਲੋਕ ਬਹੁਤ ਜ਼ਿਆਦਾ ਮਲਟੀ-ਵਿਟਾਮਿਨ ਦਾ ਸੇਵਨ ਕਰਦੇ ਹਨ,
ਉਨ੍ਹਾਂ ਨੂੰ ਕੈਂਸਰ ਦਾ ਖ਼ਤਰਾ ਹੋਰ ਲੋਕਾਂ ਦੀ ਤੁਲਨਾ ’ਚ ਜ਼ਿਆਦਾ ਹੁੰਦਾ ਹੈ, ਕਿਉਂਕਿ ਇਨ੍ਹਾਂ ਦੇ ਜ਼ਿਆਦਾ ਸੇਵਨ ਨਾਲ ਕੋਸ਼ਿਕਾਵਾਂ ਦਾ ਸਮਾਨ ਨਿਰਮਾਣਕ੍ਰਮ ਪ੍ਰਭਾਵਿਤ ਹੋ ਕੇ ਰੁਕ ਜਾਂਦਾ ਹੈ ਜੇਕਰ ਤੁਸੀਂ ਵਿਟਾਮਿਨ-ਸੀ ਜ਼ਿਆਦਾ ਮਾਤਰਾ ’ਚ ਲੈਂਦੇ ਹੋ, ਤਾਂ ਡਾਈਰਿਆ ਦਾ ਖ਼ਤਰਾ ਵਧ ਜਾਂਦਾ ਹੈ, ਇਸੇ ਤਰ੍ਹਾਂ ਬਹੁਤ ਜ਼ਿਆਦਾ ਵਿਟਾਮਿਨ ਬੀ6 ਨਰਵ ਨੂੰ ਡੈਮੇਜ਼ ਕਰ ਸਕਦਾ ਹੈ ਜੇਕਰ ਗਰਭ ਅਵਸਥਾ ’ਚ ਵਿਟਾਮਿਨ-ਏ ਦੀ ਮਾਤਰਾ ਵੱਧ ਹੋ ਜਾਏ ਤਾਂ ਉਸ ਨਾਲ ਬੱਚੇ ’ਚ ਕੁਝ ਬਰਥ ਡਿਫੈਕਟਸ ਹੋ ਸਕਦੇ ਹਨ ਬਿਹਤਰ ਹੋਵੇਗਾ ਜੋ ਵੀ ਖਾਓ ਸੀਮਤ ਅਤੇ ਸੰਤੁਲਿਤ ਮਾਤਰਾ ’ਚ ਹੀ ਖਾਓ
ਪਾਣੀ ਬਹੁਤ ਜ਼ਿਆਦਾ ਪੀਣਾ:
ਪਾਣੀ ਸਭ ਤੋਂ ਹੈਲਦੀ ਅਤੇ ਸੇਫ ਮੰਨਿਆ ਜਾਂਦਾ ਹੈ, ਪਰ ਅਤਿ ਕਿਸੇ ਵੀ ਚੀਜ਼ ਦੀ ਚੰਗੀ ਨਹੀਂ ਹੁੰਦੀ ਬਹੁਤ ਜ਼ਿਆਦਾ ਪਾਣੀ ਪੀਣ ਨਾਲ ਖੂਨ ਦੇ ਪ੍ਰਵਾਹ ’ਚ ਸੋਡੀਅਮ ਨੂੰ ਪਤਲਾ ਕਰ ਦਿੰਦਾ ਹੈ, ਜਿਸ ਨਾਲ ਦਿਮਾਗ ਦੀ ਕਾਰਜ ਪ੍ਰਣਾਲੀ ਵਿਗੜ ਸਕਦੀ ਹੈ ਅਤੇ ਇੱਥੋਂ ਤੱਕ ਕਿ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਇਸ ਅਵਸਥਾ ਨੂੰ ਹਾਈਪੋਰਿਟ੍ਰੇਮੀਆ ਕਹਿੰਦੇ ਹਨ ਜੋ ਉਨ੍ਹਾਂ ਲੋਕਾਂ ’ਚ ਜਿਆਦਾ ਪਾਈ ਜਾਂਦੀ ਹੈ, ਜੋ ਖੁਦ ਨੂੰ ਬਹੁਤ ਹਾਈਡ੍ਰੇਟ ਕਰਦੇ ਹਨ, ਜਿਵੇਂ-ਐਥਲੀਟਸ ਇਸੇ ਤਰ੍ਹਾਂ ਜਿਹੜੇ ਲੋਕਾਂ ਨੂੰ ਕੁਝ ਮੈਡੀਕਲ ਕੰਡੀਸ਼ਨਾਂ ਹੁੰਦੀਆਂ ਹਨ
ਉਨ੍ਹਾਂ ਨੂੰ ਵੀ ਜ਼ਿਆਦਾ ਪਾਣੀ ਮਨ੍ਹਾ ਹੈ, ਜਿਵੇਂ-ਕੋਰਾੱਨਰੀ ਹਾਰਟ ਡੀਸੀਜ਼ ਵਾਲਿਆਂ ਨੂੰ ਜ਼ਿਆਦਾ ਪਾਣੀ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਦਰਅਸਲ ਤੁਹਾਡੇ ਸਰੀਰ ਨੂੰ ਜਦੋਂ ਵੀ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਖੁਦ ਹੀ ਤੁਹਾਨੂੰ ਸਿਗਨਲ ਦੇ ਦਿੰਦਾ ਹੈ, ਇਸ ਲਈ ਜਦੋਂ ਸਰੀਰ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ, ਤਾਂ ਤੁਹਾਨੂੰ ਪਿਆਸ ਲਗਦੀ ਹੈ, ਪਰ ਕੁਝ ਲੋਕਾਂ ਦੀ ਆਦਤ ਹੀ ਹੁੰਦੀ ਹੈ ਕਿ ਉਹ ਬਿਨ੍ਹਾਂ ਸੋਚੇ-ਸਮਝੇ ਗਿਣ-ਗਿਣ ਕੇ ਨਾਪ-ਤੋਲ ਕੇ ਜਬਰਦਸਤੀ ਪਾਣੀ ਪੀਂਦੇ ਰਹਿੰਦੇ ਹਨ ਇਹ ਸੋਚ ਕੇ ਕਿ ਇਸ ਨਾਲ ਉਨ੍ਹਾਂ ਦਾ ਪਾਚਣ ਚੰਗਾ ਹੋਵੇਗਾ ਅਤੇ ਸਕਿੱਨ ਵੀ ਗਲੋਅ ਕਰੇਗੀ
ਆਰਟੀਫੀਸ਼ੀਅਲ ਸਵੀਟਨਰ ਦੀ ਜ਼ਿਆਦਾ ਵਰਤੋਂ:
ਮੰਨਿਆ ਸ਼ੂਗਰ ਘੱਟ ਕਰਨਾ ਚੰਗੀ ਆਦਤ ਹੈ, ਪਰ ਇਸ ਦੀ ਜਗ੍ਹਾ ਆਰਟੀਫੀਸ਼ੀਅਲ ਸਵੀਟਨਰ ਦਾ ਹੀ ਇਸਤੇਮਾਲ ਕਰਨਾ ਵਜ਼ਨ ਘੱਟ ਕਰਨ ਦੀ ਬਜਾਇ ਵਧਾਉਂਦਾ ਹੈ ਇਸ ਤੋਂ ਇਲਾਵਾ ਸ਼ੂਗਰ ਦੀ ਅਚਾਨਕ ਹੀ ਵਰਤੋਂ ਬੰਦ ਕਰਨ ਨਾਲ ਤੁਹਾਡਾ ਸ਼ੂਗਰ ਲੇਵਲ ਘੱਟ ਹੋ ਕੇ ਕਮਜ਼ੋਰੀ ਦਾ ਅਹਿਸਾਸ ਕਰਾਏਗਾ ਊਰਜਾ ਲਈ ਸ਼ੂਗਰ ਵੀ ਜ਼ਰੂਰੀ ਹੈ
ਦੇਰ ਤੱਕ ਬੁਰੱਸ਼ ਕਰਨਾ:
ਕਈ ਲੋਕਾਂ ਦੀ ਇਹ ਮਾਨਤਾ ਹੈ ਕਿ ਦੰਦਾਂ ਨੂੰ ਜਿੰਨਾ ਘਿਸੋਗੇ, ਉਹ ਓਨੇ ਹੀ ਚਮਕਣਗੇ ਪਰ ਬਹੁਤ ਜ਼ਿਆਦਾ ਦੇਰ ਤੱਕ ਬੁਰੱਸ਼ ਕਰਨ ਨਾਲ ਤੁਸੀਂ ਦੰਦਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਨਾਲ ਹੀ ਮਸੂੜੇ ਵੀ ਡੈਮੇਜ਼ ਹੁੰਦੇ ਹਨ ਇਸ ਤੋਂ ਬਿਹਤਰ ਹੋਵੇਗਾ ਸਾੱਫਟ ਬ੍ਰਿਸਲਸ ਵਾਲਾ ਟੂਥ ਬੁਰੱਸ਼ ਯੂਜ਼ ਕਰੋ ਅਤੇ ਬਹੁਤ ਜ਼ੋਰ ਲਗਾ ਕੇ ਬੁਰੱਸ਼ ਨਾ ਕਰੋ
ਹੈਲਦੀ ਫਲ ਅਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ:
ਚਾਹੇ ਫਲ ਹੋਣ ਜਾਂ ਸਬਜ਼ੀਆਂ ਜਾਂ ਕੋਈ ਵੀ ਹੈਲਦੀ ਫੂਡ ਉਨ੍ਹਾਂ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ ਵੀ ਖ਼ਤਰਨਾਕ ਹੋ ਸਕਦਾ ਹੈ ਹਰੀਆਂ ਸਬਜ਼ੀਆਂ ਜਿੱਥੇ ਤੁਹਾਨੂੰ ਅਪਸੈੱਟ ਕਰ ਸਕਦੀਆਂ ਹਨ, ਉੱਥੇ ਗਾਜਰ ਨਾਲ ਤੁਹਾਨੂੰ ਆੱਰੇਂਜ ਸਕਿੱਨ ਦੀ ਸਮੱਸਿਆ ਹੋ ਸਕਦੀ ਹੈ ਇਸੇ ਤਰ੍ਹਾਂ ਇਨ੍ਹਾਂ ਦਿਨੀਂ ਆੱਲਿਵ ਆੱਇਲ ਵੀ ਬਹੁਤ ਪਾੱਪੂਲਰ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਨਾਲ ਤੁਸੀਂ ਸਿਰਫ਼ ਜ਼ਿਆਦਾ ਕੈਲਰੀਜ਼ ਅਤੇ ਫੈਟਸ ਹੀ ਵਧਾਓਗੇ
ਸੈਨੇਟਾਈਜਰ ਦਾ ਜ਼ਿਆਦਾ ਇਸਤੇਮਾਲ:
ਮੰਨਿਆ ਅੱਜ-ਕੱਲ੍ਹ ਕੋਰੋਨਾ ਦੇ ਚੱਲਦਿਆਂ ਸੈਨੇਟਾਈਜਰ ਬੇਹੱਦ ਜ਼ਰੂਰੀ ਅਤੇ ਪ੍ਰੋਡਕਟ ਬਣ ਚੁੱਕਿਆ ਹੈ, ਪਰ ਜੇਕਰ ਤੁਸੀਂ ਘਰ ’ਚ ਹੋ ਅਤੇ ਸਾਬਣ ਨਾਲ ਹੱਥ ਧੋਣ ਦਾ ਆੱਪਸ਼ਨ ਹੈ ਤੁਸੀਂ ਘਰ ’ਚ ਸਾਬਣ-ਪਾਣੀ ਦੀ ਵਰਤੋਂ ਕਰੋ, ਕਿਉਂਕਿ ਸੈਨੇਟਾਈਜ਼ਰ ਦੇ ਜ਼ਿਆਦਾ ਇਸਤੇਮਾਲ ਨਾਲ ਕੀਟਾਣੂੰ, ਵਾਇਰਸ ਅਤੇ ਬੈਕਟੀਰੀਆ ਆਪਣੀ ਪ੍ਰਤੀਰੋਧਕ ਸ਼ਕਤੀ ਉਸ ਦੇ ਖਿਲਾਫ਼ ਵਧਾ ਲੈਂਦੇ ਹਨ ਅਤੇ ਫਿਰ ਇੱਕ ਸਮੇਂ ਤੋਂ ਬਾਅਦ ਸੈਨੇਟਾਈਜ਼ਰ ਉਨ੍ਹਾਂ ਖਿਲਾਫ਼ ਆਪਣਾ ਅਸਰ ਖੋਹ ਦਿੰਦਾ ਹੈ
ਬਹੁਤ ਜ਼ਿਆਦਾ ਸੌਣਾ:
ਇਹ ਸੱਚ ਹੈ ਕਿ ਚੰਗੀ ਅਤੇ ਗਹਿਰੀ ਨੀਂਦ ਬਿਹਤਰ ਸਿਹਤ ਲਈ ਬੇਹੱਦ ਜ਼ਰੂਰੀ ਹੈ ਨਾਲ ਹੀ ਹੈਲਦੀ ਸਕਿੱਨ ਲਈ ਵੀ ਤੁਹਾਡੀ ਬਿਊਟੀ ਸਲੀਪ ਵਰਦਾਨ ਹੈ, ਪਰ ਜੇਕਰ ਤੁਸੀਂ ਇਹ ਸੋਚ ਕੇ ਜ਼ਰੂਰਤ ਤੋਂ ਜ਼ਿਆਦਾ ਹੀ ਸੌਂਦੇ ਹੋ ਤਾਂ ਤੁਸੀਂ ਸਿਰਫ਼ ਮੋਟਾਪੇ ਅਤੇ ਹੈਲਥ ਸਮੱਸਿਆਵਾਂ ਨੂੰ ਸੱਦਾ ਦੇਵੋਗੇ ਸੋਧ ਦੱਸਦੇ ਹਨ ਕਿ ਜ਼ਿਆਦਾ ਸੋਣ ਨਾਲ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ
ਸੋਇਆ ਦਾ ਜ਼ਿਆਦਾ ਸੇਵਨ:
ਮੰਨਿਆ ਸੋਇਆ ਪ੍ਰੋਟੀਨ ਦਾ ਬਿਹਤਰੀਨ ਸਰੋਤ ਹੈ ਅਤੇ ਕਾਫੀ ਹੈਲਦੀ ਮੰਨਿਆ ਜਾਂਦਾ ਹੈ, ਪਰ ਸਟੱਡੀਜ਼ ਦੱਸਦੀ ਹੈ ਕਿ ਇਸ ਦੇ ਜ਼ਿਆਦਾ ਇਸਤੇਮਾਲ ਨਾਲ ਰਿਪ੍ਰੋਡਕਟਿਵ ਸਿਸਟਮ ’ਤੇ ਕਰਕੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ
ਘਿਓ-ਤੇਲ ਬੰਦ ਕਰ ਦੇਣਾ:
ਮੰਨਿਆ ਕਿ ਘਿਓ-ਤੇਲ ’ਚ ਫੈਟਸ ਹੁੰਦੀ ਹੈ ਅਤੇ ਇਨ੍ਹਾਂ ਦਾ ਬਹੁਤ ਜ਼ਿਆਦਾ ਸੇਵਨ ਨੁਕਸਾਨ ਕਰਦਾ ਹੈ, ਪਰ ਦੇਸੀ ਘਿਓ ਸਿਹਤ ਲਈ ਅਤੇ ਸਰੀਰ ’ਚ ਨਮੀ ਬਣਾਏ ਰੱਖਣ ਲਈ ਜ਼ਰੂਰੀ ਹੈ ਸੀਮਤ ਮਾਤਰਾ ’ਚ ਇਨ੍ਹਾਂ ਦੀ ਵਰਤੋਂ ਜ਼ਰੂਰ ਕਰੋ, ਨਹੀਂ ਤਾਂ ਸਰੀਰ ਅੰਦਰੋਂ ਤਾਂ ਡਰਾਈ ਹੋਵੇਗਾ ਹੀ, ਤੁਹਾਡੀ ਸਕਿੱਨ ਅਤੇ ਵਾਲ ਵੀ ਡਰਾਈ ਹੋ ਜਾਣਗੇ ਬਿਹਤਰ ਹੋਵੇਗਾ, ਵਧੀਆ ਘਿਓ ਅਤੇ ਤੇਲ ਦਾ ਇਸਤੇਮਾਲ ਸੰਤੁਲਿਤ ਮਾਤਰਾ ’ਚ ਕਰੋ ਅਤੇ ਵੈਸੇ ਵੀ ਗੁੜ ਫੈਟਸ ਤਾਂ ਹੈਲਦੀ ਰਹਿਣ ਲਈ ਬਹੁਤ ਜ਼ਰੂਰੀ ਹੈ, ਇਨ੍ਹਾਂ ਨਾਲ ਵਜ਼ਨ ਨੂੰ ਕੰਟਰੋਲ ’ਚ ਰੱਖਣ ਲਈ ਮੱਦਦ ਮਿਲਦੀ ਹੈ