….. ਤਾਂ ਕਿ ਸਭ ਇਨਸਾਨ ਬਣਨ
ਜਾਮ-ਏ-ਇੰਸਾਂ ਗੁਰੂ ਕਾ ਦੀ 15ਵੀਂ ਵਰੇ੍ਹਗੰਢ
ਰੂਹਾਨੀ ਜਾਮ ਇਨਸਾਨੀਅਤ ਦੇ ਗੁਣਾਂ ਨਾਲ ਭਰਪੂਰ ਇੱਕ ਰੂਹਾਨੀ ਟਾੱਨਿਕ ਹੈ ਤਾਂ ਕਿ ਸਭ ਇਨਸਾਨ ਬਣਨ ਕਹਿਣ ਨੂੰ ਤਾਂ ਅਸੀਂ ਸਭ ਇਨਸਾਨ ਹਾਂ, ਨਾਂਅ ਬੇਸ਼ੱਕ ਇਨਸਾਨ ਹੈ, ਪਰ ਸੱਚੀ ਇਨਸਾਨੀਅਤ ਤਾਂ ਕਿਸੇ-ਕਿਸੇ ਇਨਸਾਨ ਵਿੱਚ ਨਜ਼ਰ ਆਉਂਦੀ ਹੈ ਕੀ ਹੈ ਇਨਸਾਨੀਅਤ, ਇਨਸਾਨੀਅਤ ਕਿਸ ਨੂੰ ਕਹਿੰਦੇ ਹਨ?
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਨਸਾਨੀਅਤ ਨੂੰ ਪਰਿਭਾਸ਼ਿਤ ਕਰਦੇ ਹੋਏ ਫਰਮਾਇਆ ਕਿ ਕਿਸੇ ਨੂੰ ਗ਼ਮ, ਦੁੱਖ-ਦਰਦ ਵਿੱਚ ਤੜਫਦਾ ਦੇਖ ਕੇ ਉਸ ਦੀ ਯਥਾ-ਸੰਭਵ ਸਹਾਇਤਾ ਕਰਨਾ, ਉਸ ਦੇ ਦੁੱਖ-ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ, ਪੀੜਤ ਦੁਖੀ ਇਨਸਾਨ ਦੀ ਮੱਦਦ ਕਰਨਾ (ਤਨ-ਮਨ-ਧਨ ਭਾਵ ਆਪਣੇ ਉਪਲੱਭਧ ਸਾਧਨਾਂ ਨਾਲ) ਹੀ ਸੱਚੀ ਇਨਸਾਨੀਅਤ, ਸੱਚੀ ਮਨੁੱਖਤਾ, ਸੱਚੀ ਆਦਮੀਅਤ ਹੈ ਅਤੇ ਇਸ ਦੇ ਉਲਟ ਕਿਸੇ ਨੂੰ ਦੁੱਖ-ਦਰਦ ਵਿੱਚ ਤੜਫਦਾ ਦੇਖ ਕੇ ਠਹਾਕੇ ਲਗਾਉਣਾ, ਉਸ ਦਾ ਮਜ਼ਾਕ ਉਡਾਉਣਾ, ਕਿਸੇ ਗਰੀਬ-ਲਚਾਰ ਨੂੰ ਸਤਾਉਣਾ, ਕਿਸੇ ਦੀ ਮਜ਼ਬੂਰੀ ਨੂੰ ਆਪਣੇ ਸਵਾਰਥ ਲਈ ਪ੍ਰਯੋਗ ਕਰਨਾ, ਇਹ ਸ਼ੈਤਾਨੀਅਤ ਹੈ, ਰਾਖਸ਼ੀਪਨ ਹੈ ਹੁਣ ਤੁਸੀਂ ਖੁਦ ਹੀ ਆਪਣੇ ਅੰਦਰ ਝਾਕ ਕੇ ਫੈਸਲਾ ਕਰੋ ਕਿ ਅਸੀਂ ਕਿੱਥੇ ਖੜ੍ਹੇ ਹਾਂ ਕੀ ਅਸੀਂ ਸੱਚੀਂ ਇਨਸਾਨ ਹਾਂ? ਕੀ ਸੱਚੀਂ ਸਾਡੇ ਅੰਦਰ ਇਨਸਾਨੀਅਤ ਦੇ ਗੁਣ ਹਨ?
Also Read :-
ਜਦੋਂ ਕਦੇ ਇਨਸਾਨ ਅਤੇ ਇਨਸਾਨੀਅਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਲੋਕ ਅਕਸਰ ਅੱਗ-ਬਬੂਲਾ ਹੋ ਜਾਂਦੇ ਹਨ ਕਿ ਅਸੀਂ ਇਨਸਾਨ ਨਹੀਂ ਹਾਂ ਤਾਂ ਹੋਰ ਕੀ ਹਾਂ? ਤਾਂ ਉਹ ਖੁਦ ਹੀ ਸੋਚਣ ਕਿ ਜੇਕਰ ਪੂਜਨੀਕ ਗੁਰੂ ਜੀ ਦੁਆਰਾ ਦਰਸਾਏ ਇਨਸਾਨੀਅਤ ਦੇ ਗੁਣ ਉਹਨਾਂ ਦੇ ਅੰਦਰ ਨਹੀਂ ਹਨ ਤਾਂ ਉਹ ਆਪਣੇ-ਆਪ ਨੂੰ ਇਨਸਾਨ ਨਹੀਂ, ਧਰਮਾਂ ਦੇ ਅਨੁਸਾਰ ਰਾਖਸ਼ਾਂ ਦੀ ਸ਼ੇ੍ਰਣੀ ਵਿੱਚ ਸ਼ਾਮਲ ਸਮਝਣ ਕੋਈ ਬੁਰਾ ਨਾ ਮੰਨੇ, ਸਗੋਂ ਉਹ ਵੀ ਇਨਸਾਨੀਅਤ ਦੇ ਗੁਣਾਂ ਨੂੰ ਧਾਰਨ ਕਰਕੇ ਸਮਾਜ ਵਿੱਚ ਆਪਣਾ ਮਾਣ-ਸਨਮਾਨ ਵਧਾਏ ਪੂਜਨੀਕ ਗੁਰੂ ਜੀ ਅਨੁਸਾਰ, ਨੀਤੀ ਅਤੇ ਨੀਅਤੀ ਭਾਵ ਨੇਕੀ, ਭਲਾਈ, ਰੂਹਾਨੀਅਤ ਦੇ ਮਾਰਗ ’ਤੇ ਸਾਫ਼ ਦਿਲ ਨਾਲ ਚੱਲਣਾ, ਚੰਗਿਆਈ, ਨੇਕ, ਨੀਅਤੀ ਨਾਲ ਸਭ ਦੇ ਪ੍ਰਤੀ ਸਦ-ਵਿਹਾਰ ਕਰਨਾ ਤੇ ਕਰਮਯੋਗੀ ਅਤੇ ਗਿਆਨਯੋਗੀ ਬਣਨਾ, ਸਹੀ ਮਾਇਨਿਆਂ ਵਿੱਚ ਭਾਵ ਪ੍ਰੈਕਟੀਕਲ ਰੂਪ ਵਿੱਚ, ਤਾਂ ਉਹ ਇਨਸਾਨ ਜੋ ਇਨਸਾਨੀਅਤ ਦੇ ਗੁਣਾਂ ਨਾਲ ਭਰਪੂਰ ਹੈ ਅਤੇ ਉਹ ਹੀ ਇੱਕ ਸੱਚਾ ਇਨਸਾਨ ਹੈ
ਜਾਮ-ਏ-ਇੰਸਾਂ ਦੀ ਸ਼ੁਰੂਆਤ
ਪੂਰੇ ਸਮਾਜ ਦਾ ਭਲਾ ਹੋਵੇ, ਪੂਰੀ ਕਾਇਨਾਤ ਅਤੇ ਇਨਸਾਨੀਅਤ ਦਾ ਭਲਾ ਹੋਵੇ, ਇਨਸਾਨੀਅਤ ਸੁਖੀ ਰਹੇ, ਲੋਕਾਂ ਵਿੱਚ ਇਨਸਾਨੀਅਤ ਦੇ ਗੁਣ ਪੈਦਾ ਹੋਣ, ਲੋਕ ਇੱਕ-ਦੂਸਰੇ ਨਾਲ ਬਿਨਾਂ ਭੇਦ-ਭਾਵ ਦੇ ਸੱਚਾ ਵਿਹਾਰ ਕਰਨ, ਆਪਸ ਵਿੱਚ ਨਿਹਸਵਾਰਥ ਭਾਵਨਾ ਨਾਲ ਪ੍ਰੇਮ-ਪਿਆਰ ਕਰਨ, ਸਮਾਜ ਵਿੱਚ ਪੇ੍ਰਮ-ਪਿਆਰ ਦੀ ਗੰਗਾ ਵਹੇ, ਕੁੱਲ ਲੁਕਾਈ ਸਾਰੀ ਖ਼ਲਕਤ ਦਾ ਭਲਾ ਹੋਵੇ ਅਤੇ ਸਿਰਫ ਤੇ ਸਿਰਫ ਇਸੇ ਉਦੇਸ਼ ਨਾਲ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਜਾਮ-ਏ-ਇੰਸਾਂ ਗੁਰੂ ਕਾ’ (ਰੂਹਾਨੀ ਜਾਮ) ਦੀ ਸ਼ੁਰੂਆਤ ਕੀਤੀ ਇੱਕ ਸੱਚਾ ਗੁਰੂ, ਸੰਤ, ਪੀਰ-ਫਕੀਰ ਹੀ ਸਮੁੱਚੇ ਸਮਾਜ ਦੇ ਹਿੱਤ ਵਿੱਚ ਲੋਕਾਂ ਦੀ ਭਲਾਈ ਬਾਰੇ ਸੋਚ ਸਕਦੇ ਹਨ,
ਭਲਾ ਕਰਦੇ ਹਨ ਕਿਉਂਕਿ ਉਹ ਗੁਰੂ, ਪੀਰ-ਫਕੀਰ ਖੁਦ ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਖੁਦਾ, ਰੱਬ ਦਾ ਅਵਤਾਰ ਹੁੰਦੇ ਹਨ ਖੁਦ ਭਗਵਾਨ ਹੀ ਉਹਨਾਂ ਲੋਕਾਂ ਨੂੰ ਆਪਸ ’ਚ ਜੋੜਨ, ਉਹਨਾਂ ਨੂੰ ਧਰਮ ਨਾਲ, ਰਾਮ, ਈਸ਼ਵਰ ਨਾਲ ਮਿਲਾਉਣ ਲਈ ਸੰਸਾਰ, ਇਸ ਮ੍ਰਿਤ-ਲੋਕ ਵਿੱਚ ਭੇਜਦਾ ਹੈ ਦੂਸਰੇ ਸ਼ਬਦਾਂ ਵਿੱਚ ਉਹ ਸੰਤ, ਗੁਰੂ, ਪੀਰ-ਫਕੀਰ ਪਰਮ ਪਿਤਾ ਪਰਮਾਤਮਾ ਦਾ ਨੁਮਾਇੰਦਾ ਹੁੰਦਾ ਹੈ ਅਤੇ ਜੀਵ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕਰਕੇ ਸੰਪੂਰਨ ਜੀਵ-ਜਗਤ ਦੀ ਵੀ ਨੁਮਾਇੰਦਗੀ ਕਰਦਾ ਹੈ ਸਭ ਨੂੰ ਨੇਕ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ ਅਤੇ ਕੇਵਲ ਉਹ ਹੀ ਸੱਚਾ ਗੁਰੂ, ਕੋਈ ਸੱਚਾ ਪੀਰ-ਫਕੀਰ ਹੀ ਸ੍ਰਿਸ਼ਟੀ ’ਤੇ ਇਹ ਪਰਉਪਕਾਰ ਕਰ ਸਕਦਾ ਹੈ
ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਪੂਜਨੀਕ ਗੁਰੂ ਜੀ ਨੇ ਅੱਜ ਦੇ ਦਿਨ 29 ਅਪਰੈਲ ਨੂੰ ਅੱਜ ਤੋਂ 15 ਸਾਲ ਪਹਿਲਾਂ
ਭਾਵ 29 ਅਪਰੈਲ 2007 ਨੂੰ ‘ਜਾਮ-ਏ-ਇੰਸਾਂ ਗੁਰੂ ਕਾ’, ਰੂਹਾਨੀ ਜਾਮ ਦੀ ਸ਼ੁਰੂਆਤ ਕੀਤੀ ਅੱਜ ਦੇ ਦਿਨ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਪੂਜਨੀਕ ਗੁਰੂ ਜੀ ਨੇ ਇਸ ਨੂੰ ‘ਜਾਮ-ਏ-ਇੰਸਾਂ ਗੁਰੂ ਕਾ’ ਦਾ ਨਾਂਅ ਦਿੱਤਾ ਅਤੇ ਇਹ ਦਿਨ ਇਸੇ ਪਵਿੱਤਰ ਨਾਂਅ ਨਾਲ ਵਿਸ਼ਵ ਪ੍ਰਸਿੱਧ ਹੈ ਇੰਸਾਂ ਦੀ ਇਹ ਰੀਤ-ਓ-ਰਸਮ ਜੋ ਪੂਜਨੀਕ ਗੁਰੂ ਜੀ ਵੱਲੋਂ 29 ਅਪਰੈਲ ਨੂੰ ਸ਼ੁਰੂ ਕੀਤੀ ਗਈ ਹੈ ਆਪਣੇ-ਆਪ ਵਿੱਚ ਬੇਮਿਸਾਲ ਹੈ ਕਿਉਂਕਿ ਜਦੋਂ ਵੀ ਕੋਈ ਧਾਰਾ ਆਪਣਾ ਰਾਹ ਬਣਾਉਂਦੀ ਹੈ ਤਾਂ ਉਸ ਦੀ ਪਹਿਚਾਣ ਵੀ ਲਾਜ਼ਮੀ ਹੋ ਜਾਂਦੀ ਹੈ
‘ਇੰਸਾਂ’ ਵੀ ਅੱਜ ਦੇ ਯੁੱਗ ਦੀ ਇੱਕ ਨਵੀਂ ਵਿਚਾਰਧਾਰਾ ਹੈ ਜੋ ਇਨਸਾਨੀਅਤ ਦੇ ਮਸੀਹਾ ਦੇ ਰੂਪ ਵਿੱਚ ਸ਼ਿਰਕਤ ਕੀਤੀ ਗਈ ਹੈ ਇਸ ਲਈ ਇਸ ਦਾ ਵੀ ਨਾਮਕਰਨ ਜ਼ਰੂਰੀ ਸੀ ਅਤੇ ਜਿਸ ਨੂੰ ‘ਇੰਸਾਂ’ ਦੇ ਨਾਂਅ ਨਾਲ ਨਵਾਜ਼ਿਆ ਗਿਆ ਖੁਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਨਾਂਅ ਦੇ ਨਾਲ ‘ਇੰਸਾਂ’ ਨੂੰ ਸਜਾ ਕੇ ਇਸ ਧਾਰਾ ਦਾ ਪ੍ਰਗਟੀਕਰਨ ਕੀਤਾ ਹੈ ਇਸ ਧਾਰਾ ਦੀ ਸ਼ੁਰੂਆਤ ਜਿਸ ਸੰਗਮ ਨਾਲ ਹੋਈ, ਉਸ ਨੂੰ ‘ਰੂਹਾਨੀ ਜਾਮ’ ਭਾਵ ‘ਜਾਮ-ਏ-ਇੰਸਾਂ ਗੁਰੂ ਕਾ’ ਕਿਹਾ ਗਿਆ ਹੈ
ਦਿਵਸ ਦੀ ਮਹੱਤਤਾ (ਸਰਵ ਸਾਂਝਾ ਤਿਉਹਾਰ)
ਦੁਨੀਆਂ ਨੂੰ ਇਨਸਾਨੀਅਤ ਦੀ ਐਸੀ ਸਰਵ ਧਰਮ ਸਾਂਝੀ ਰਾਹ ਵਿਖਾਉਣ ਵਾਲਾ 29 ਅਪਰੈਲ ਦਾ ਇਹ ਦਿਨ ਇਕੱਠਿਆਂ ਦੋ ਮਹੱਤਵਪੂਰਨ ਨਜ਼ਾਰਿਆਂ ਦਾ ਪ੍ਰਤੱਖ ਪ੍ਰਮਾਣ ਹੈ ਕਿਉਂਕਿ ਅੱਜ ਤੋਂ 74 ਸਾਲ ਪਹਿਲਾਂ ਇਸੇ ਦਿਨ ਭਾਵ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ, ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਹੈ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਸਰਸਾ ਸ਼ਹਿਰ ਤੋਂ ਦੋ ਕਿਲੋਮੀਟਰ ’ਤੇ ਇੱਕ ਸੁੰੰਨਸਾਨ, ਵਿਰਾਨ ਜਗ੍ਹਾ ਡੇਰਾ ਸੱਚਾ ਸੌਦਾ ਦਾ ਨਿਰਮਾਣ ਕਰਕੇ ਜੰਗਲ ਵਿੱਚ ਮੰਗਲ ਕਰ ਦਿੱਤਾ ਜਿੱਥੇ 29 ਅਪਰੈਲ 1948 ਦਾ ਦਿਨ ਡੇਰਾ ਸੱਚਾ ਸੌਦਾ ਦੀ ਹੋਂਦ ਦਾ ਦਿਨ ਹੈ,
ਉੱਥੇ ਹੀ ਅੱਜ ਤੋਂ 15 ਸਾਲ ਪਹਿਲਾਂ 29 ਅਪਰੈਲ 2007 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੂਹਾਨੀ ਜਾਮ ਦੀ ਸ਼ੁਰੂਆਤ ਕਰਕੇ ਸਮਾਜ ਵਿੱਚ ਇਨਸਾਨੀਅਤ ਦੀ ਮਸ਼ਾਲ ਜਗਾਈ ਤਾਂ ਇਸ ਪਵਿੱਤਰ ਨਾਂਅ ਦਾ ਡੰਕਾ ਦੁਨੀਆਂਭਰ ਵਿੱਚ ਗੂੰਜ ਉੱਠਿਆ ਇਸ ਲਈ 29 ਅਪਰੈਲ ਦਾ ਇਹ ਦਿਨ ਡੇਰਾ ਸੱਚਾ ਸੌਦਾ ਵਿੱਚ ‘ਰੂਹਾਨੀ ਸਥਾਪਨਾ ਦਿਵਸ ’ਤੇ ‘ਜਾਮ-ਏ-ਇੰਸਾਂ ਗੁਰੂ ਕਾ’ ਦਿਵਸ ਨੂੰ ਸਾਂਝੇ ਤੌਰ ’ਤੇ ਪਵਿੱਤਰ ਭੰਡਾਰੇ ਵਾਂਗ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਪਾਕ-ਪਵਿੱਤਰ ਦਿਵਸ ਦਾ ਨਜ਼ਾਰਾ ਦੇਖਦੇ ਹੀ ਬਣਦਾ ਹੈ ਸਭ ਧਰਮਾਂ ਦੇ ਤਿਉਹਾਰ ਇਸ ਦਿਨ ਇਕੱਠਿਆਂ ਮਨਾਏ ਜਾਂਦੇ ਹਨ,
ਜਿਸ ਨੂੰ ਦੇਖ ਕੇ ਹਰ ਕਿਸੇ ਦੀ ਆਤਮਾ ਖੁਸ਼ੀ ’ਚ ਝੂਮ ਉੱਠਦੀ ਹੈ ਚਾਰੇ ਪਾਸੇ ਸਰਵ-ਧਰਮ ਸੰਗਮ ਦਾ ਦ੍ਰਿਸ਼ ਹਰ ਦਿਲ ਨੂੰ ਲੁਭਾਉਂਦਾ ਹੈ ਦੇਸ਼-ਵਿਦੇਸ਼ ਤੋਂ ਲੱਖਾਂ ਡੇਰਾ ਸ਼ਰਧਾਲੂ ਇਸ ਦਿਨ ਪੂਜਨੀਕ ਸਤਿਗੁਰੂ ਜੀ ਦੇ ਰਹਿਮੋ-ਕਰਮ, ਮਾਲਕ, ਪਰਮ ਪਿਤਾ ਪਰਮਾਤਮਾ ਦੀਆਂ ਖੁਸ਼ੀਆਂ ਨੂੰ ਬਟੋਰਨ, ਰੂਹਾਨੀ ਨਜ਼ਾਰਿਆਂ ਨੂੰ ਲੁੱਟਣ ਲਈ ਪੂਰੇ ਉਤਸ਼ਾਹ ਨਾਲ ਆਸ਼ਰਮ ਵਿੱਚ ਪਹੁੰਚਦੇ ਹਨ ਇਸ ਭੰਡਾਰੇ ਦੀਆਂ ਖੁਸ਼ੀਆਂ, ਰੰਗਤਾਂ, ਮੌਜਾਂ, ਲਹਿਰਾਂ, ਸੌਗਾਤਾਂ ਤਨ-ਮਨ ਤੇ ਰੂਹ ਨੂੰ ਮੋਹ ਲੈਂਦੀਆਂ ਹਨ ਇਹਨਾਂ ਪਾਵਨ ਨਜ਼ਾਰਿਆਂ ਦੇ ਰੂਹਾਨੀ-ਨਸ਼ੇ ਵਿੱਚ ਰੂਹ ਖਿੜ ਉੱਠਦੀ ਹੈ ਆਓ, ਇਸ ਰੂਹਾਨੀ ਮਦ-ਮਸਤੀ ਦੇ ਦੌਰ ਵਿੱਚ ਜੰਮ ਕੇ ਭਿੱਜ ਜਾਈਏ ਜਿਸ ਵਿੱਚ ਤਰ-ਬ-ਤਰ ਹੋਇਆ ਰੋਮ-ਰੋਮ ਨੱਚ ਉੱਠਦਾ ਹੈ, ਵਾਹ, ਮੇਰੇ ਮੌਲਾ! ਵਾਹ, ਮੇਰੇ ਮੌਲਾ!
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਦਿਨ (29 ਅਪਰੈਲ 2007 ਨੂੰ) ਰੂਹਾਨੀ ਜਾਮ ਦੀ ਸ਼ੁਰੂਆਤ ਕਰਕੇ ਮਰ ਰਹੀ ਮਾਨਵਤਾ ਨੂੰ ਆਪਣਾ ਸਹਾਰਾ ਦਿੱਤਾ ਅਤੇ ਉਸ ਨੂੰ ਮੁੜ-ਸੁਰਜੀਤ ਕਰਕੇ ਇਨਸਾਨ ਦਾ ਸਨਮਾਨ ਵਧਾਇਆ ਜਿਸ ਤਰ੍ਹਾਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਡੇਰਾ ਸੱਚਾ ਸੌਦਾ ਸਰਵ-ਧਰਮ-ਸੰਗਮ ਹੈ, ਇਸ ਲਈ ਸਭ ਧਰਮਾਂ ਦੇ ਤਿਉਹਾਰ ਵੀ ਇਸੇ ਦਿਨ ਸਾਧ-ਸੰਗਤ ਆਸ਼ਰਮ ਵਿੱਚ ਰੂਹਾਨੀ ਸਥਾਪਨਾ ਦਿਵਸ ਦੇ ਰੂਪ ਵਿੱਚ ਮਿਲ ਕੇ ਮਨਾਉਂਦੀ ਹੈ
ਇਸ ਦਿਨ ਦੀ ਮਹੱਤਤਾ ’ਤੇ ਭੰਡਾਰੇ ਦੀਆਂ ਰੰਗੀਨੀਆਂ ਤੇ ਚਹਿਲ-ਪਹਿਲ ਹਰ ਮਨ ਨੂੰ ਮੋਹ ਲੈਂਦੀਆਂ ਹਨ ਲੱੱਖਾਂ ਦੀ ਸੰਖਿਆ ਵਿੱਚ ਲੋਕ (ਹਿੰਦੂ, ਮੁਸਲਿਮ, ਸਿੱਖ, ਈਸਾਈ ਆਦਿ ਸਭ ਧਰਮਾਂ, ਜਾਤਾਂ ਦੇ ਲੋਕ) ਦੇਸ਼-ਵਿਦੇਸ਼ ਤੋਂ ਇਸ ਦਿਨ ਦੇ ਪਵਿੱਤਰ ਸਮਾਗਮ ਵਿੱਚ ਸ਼ਿਰਕਤ ਕਰਕੇ ਆਪਣੇ ਮੁਰਸ਼ਿਦ-ਏ-ਕਾਮਿਲ ਦਾ ਪਾਵਨ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਇਸ ਪ੍ਰਕਾਰ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਕ-ਪਵਿੱਤਰ ਪ੍ਰੇਰਨਾ ਅਨੁਸਾਰ ਚਾਰੇ ਪਾਸੇ ਪ੍ਰੇਮ-ਪਿਆਰ, ਹਮਦਰਦੀ ਤੇ ਰੂਹਾਨੀਅਤ ਦੀਆਂ ਵਰਸਦੀਆਂ ਫੁਹਾਰਾਂ ਵਿੱਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ
ਆਓ ਅਸੀਂ ਸਾਰੇ ਵੀ ਆਪਸ ’ਚ ਮਿਲ ਕੇ ਜਾਤ-ਧਰਮ ਤੇ ਊਂਚ-ਨੀਚ ਦੇ ਭੇਦਭਾਵ ਨੂੰ ਮਿਟਾ ਕੇ ਇਸ ਪਵਿੱਤਰ ਮਹਾਂਸੰਗਮ ਵਿੱਚ ਰਚ ਜਾਈਏ ਸੱਚ ਵਿੱਚ, ‘ਮਸਤੀ ਭਰੀ ਹੈ ਸਾਕੀਆ ਤੇਰੇ ਇਸ ਮਹਿਖਾਨੇ ਦੇ ਵਿਚ-’ ਸਤਿਗੁਰੂ ਦੇ ਪਿਆਰ ਤੇ ਮਸਤੀ ਭਰੇ ਰੰਗ ਵਿੱਚ ਰੰਗਿਆ ਹਰ ਸ਼ਖਸ ਰੂਹਾਨੀ ਪ੍ਰੇਮ-ਪਿਆਰ ਦੀ ਮਸਤੀ ਵਿੱਚ ਝੂਮ ਉੱਠਦਾ ਹੈ, ਗਾ ਉੱਠਦਾ ਹੈ, ਕਹਿ ਉੱਠਦਾ ਹੈ, ਧੰਨ ਹੈ ਮੇਰਾ ਮੌਲਾ, ਧੰਨ ਹੈ ਮੇਰਾ ਰਹਿਬਰ
ਇਸ ਪਵਿੱਤਰ ਦਿਨ 29 ਅਪਰੈਲ ਦੀ ਇਸ 74ਵੇਂ ਰੂਹਾਨੀ ਸਥਾਪਨਾ ਦਿਵਸ ’ਤੇ ਜਾਮ-ਏ-ਇੰਸਾਂ ਗੁਰੂ ਕਾ ਦੀ 15ਵੀਂ ਵਰੇ੍ਹਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ
ਇਨਸਾਨੀਅਤ ਲਈ ਕਸਮ
‘ਇੰਸਾਂ’ ਬਣਨ ਲਈ ਰੂਹਾਨੀ ਜਾਮ ਗ੍ਰਹਿਣ ਕਰਨ ਵਾਲਾ ਸ਼ਖ਼ਸ ਇਹ ਕਸਮ (ਪ੍ਰਣ) ਲੈਂਦਾ ਹੈ ਕਿ ਉਹ ਇਨਸਾਨੀਅਤ ਦੀ ਰੱਖਿਆ ਲਈ ਕਦੇ ਪਿੱਛੇ ਨਹੀਂ ਹਟੇਗਾ ਪੂਜਨੀਕ ਗੁਰੂ ਜੀ ਜਾਮ-ਏ-ਇੰਸਾਂ, ਰੂਹਾਨੀ ਜਾਮ ਪਿਲਾਉਣ ਤੋਂ ਪਹਿਲਾਂ ਉਸ ਤੋਂ ਇਹ ਪ੍ਰਣ ਕਰਵਾਉਂਦੇ ਹਨ
ਉਹ ਆਪਣੇ ਅੰਦਰ ਦੀ ਇਨਸਾਨੀਅਤ, ਮਾਨਵਤਾ ਨੂੰ ਕਦੇ ਮਰਨ ਨਹੀਂ ਦੇਵੇਗਾ ਅਤੇ ਇਸ ਦੇ ਲਈ ਜੋ ਸੰਤਾਲੀ ਨਿਯਮ (ਸਮਾਜ ਭਲਾਈ ਲਈ) ਬਣਾਏ ਗਏ ਹਨ, ਉਹਨਾਂ ’ਤੇ ਦ੍ਰਿੜ੍ਹਤਾ ਨਾਲ ਚੱਲੇਗਾ ਪੂਜਨੀਕ ਗੁਰੂ ਜੀ ਦੀ ਹਜ਼ੂਰੀ ਵਿੱਚ ਅਜਿਹਾ ਪਾਕ-ਪਵਿੱਤਰ ਪ੍ਰਣ ਕਰਕੇ ਕਰੋੜਾਂ ਲੋਕ ਇਨਸਾਨੀਅਤ ਦੇ ਰੱਖਿਆ-ਸੂਤਰ ਵਿੱਚ ਬੱਝੇ ਹੋਏ ਹਨ