career-in-law

ਕਰੀਅਰ ਇੰਨ law
ਬਾਰਵ੍ਹੀਂ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਸਾਹਮਣੇ ਲਾੱਅ ‘ਚ ਵੀ ਕਰੀਅਰ ਬਣਾਉਣ ਦਾ ਵਿਕਲਪ ਹੁੰਦਾ ਹੈ ਕਾਨੂੰਨੀ ਪੇਸ਼ਾ ਨੌਜਵਾਨਾਂ ‘ਚ ਬੀਤੇ ਕੁਝ ਸਾਲਾਂ ‘ਚ ਕਾਫੀ ਪ੍ਰਸਿੱਧ ਹੋਇਆ ਹੈ

ਚੁਣੌਤੀਆਂ ਨਾਲ ਭਰਿਆ ਹੋਣ ਦੇ ਬਾਵਜ਼ੂਦ ਇਹ ਪੇਸ਼ਾ ਕਰੀਅਰ ਦੀ ਦ੍ਰਿਸ਼ਟੀ ਨਾਲ ਇੱਕ ਆਕਰਸ਼ਕ ਬਦਲ ਹੈ ਕਾਨੂੰਨ ਨਾਲ ਜੁੜੀਆਂ ਪੇਚੀਦਗੀਆਂ ਤੇ ਫੈਲਦੇ ਸਮਾਜ ‘ਚ ਵਕੀਲਾਂ ਦੀਆਂ ਭੂਮਿਕਾ ਬੇਹੱਦ ਅਹਿਮ ਹੋ ਗਈ ਹੈ ਉਨ੍ਹਾਂ ਦਾ ਮਹੱਤਵ ਤਦ ਹੋਰ ਵੀ ਵਧ ਜਾਂਦਾ ਹੈ, ਜਦ ਸਮਾਜ ‘ਚ ਤੇਜ਼ੀ ਨਾਲ ਕਾਨੂੰਨੀ ਪ੍ਰਕਿਰਿਆਵਾਂ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਆ ਰਹੀ ਹੋਵੇ ਲਗਭਗ ਹਰ ਦਿਨ ਕੋਈ ਨਾ ਕੋਈ ਨਵੀਂ ਖੋਜ ਜਾਂ ਤਕਨੀਕੀ ਵਿਕਾਸ ਹੁੰਦਾ ਹੈ,

ਇਸ ਕਾਰਨ ਸਮੇਂ-ਸਮੇਂ ‘ਤੇ ਸਰਕਾਰ ਨੂੰ ਨਵੇਂ ਕਾਨੂੰਨ ਬਣਾਉੁਣ ਜਾਂ ਪੁਰਾਣੇ ਪ੍ਰਚੱਲਿਤ ਕਾਨੂੰਨਾਂ ‘ਚ ਸੋਧ ਕਰਨ ਦੀ ਜ਼ਰੂਰਤ ਪੈਂਦੀ ਹੈ ਨਤੀਜੇ ਵਜੋਂ ਨਵੇਂ ਕਾਨੂੰਨਾਂ ਦੀ ਜਦ ‘ਚ ਆਉਣ ਵਾਲਿਆਂ ਲਈ ਪੇਸ਼ੇਵਰ ਕਾਨੂੰਨੀ ਸਲਾਹ ਲੈਣਾ ਜ਼ਰੂਰੀ ਹੋ ਜਾਂਦਾ ਹੈ ਇਸ ਵਜ੍ਹਾ ਨਾਲ ਵੀ ਵਕੀਲਾਂ ਦੀ ਮੰਗ ‘ਚ ਕਈ ਗੁਣਾ ਵਾਧਾ ਹੋਇਆ ਹੈ

Also Read :-

ਕੌਣ ਹੈ ਲਾਇਰ

ਉੱਤਮ ਸ਼ਬਦਕੋਸ਼ਾਂ ਮੁਤਾਬਕ ਲਾਇਰ ਉਹ ਵਿਅਕਤੀ ਹੈ, ਜੋ ਕਾਨੂੰਨੀ ਦਾਅਪੇਚਾਂ ਨੂੰ ਜਾਣਨ ਅਤੇ ਸਮਝਣ ‘ਚ ਕੁਸ਼ਲ ਹੋਵੇ ਇੱਕ ਹੋਰ ਪਰਿਭਾਸ਼ਾ ‘ਤੇ ਗੌਰ ਕਰੀਏ, ਤਾਂ ਲਾਇਰ ਕਿਸੇ ਸਰਕਾਰ ਜਾਂ ਉਸ ਦੀ ਏਜੰਸੀ ਰਾਹੀਂ ਰਜਿਸਟਰਡ ਵਿਅਕਤੀ ਹੁੰਦਾ ਹੈ, ਜੋ ਲਾੱਅ ਦੀ ਪ੍ਰੈਕਟਿਸ ਕਰਨ ਤੋਂ ਇਲਾਵਾ ਆਪਣੇ ਕਲਾਇੰਟਾਂ ਨੂੰ ਕਾਨੂੰਨੀ ਮੁੱਦਿਆਂ ‘ਤੇ ਸਲਾਹ ਦੇਣ ਦਾ ਕੰਮ ਕਰਦਾ ਹੈ ਕਿਸੇ ਆਮ ਵਿਅਕਤੀ ਦੀ ਦ੍ਰਿਸ਼ਟੀ ਨਾਲ ਦੇਖੀਏ, ਤਾਂ ਲਾਇਰ ਉਹ ਵਿਅਕਤੀ ਹੈ, ਜੋ ਕਿਸੇ ਵਿਵਸਥਾ (ਖਾਸ ਕਰਕੇ ਕਾਨੂੰਨੀ) ਦੀਆਂ ਖਾਮੀਆਂ ਨੂੰ ਤਲਾਸ਼ਣ ‘ਚ ਮਾਹਿਰ ਹੁੰਦਾ ਹੈ

ਲਾਇਰ ਦਾ ਕੰਮ

ਕਾਨੂੰਨ ਦੇ ਇਹ ਪੇਸ਼ੇਵਰ ਆਪਣੇ ਕਲਾਇੰਟ ਲਈ ਵਕੀਲ ਅਤੇ ਸਲਾਹਕਾਰ (ਐਡਵਾਇਜ਼ਰ) ਦੀ ਭੂਮਿਕਾ ਨਿਭਾਉਂਦੇ ਹਨ ਦੀਵਾਨੀ (ਸਿਵਲ) ਜਾਂ ਫੌਜਦਾਰੀ (ਕਰਿਮੀਨਲ) ਮਾਮਲਿਆਂ ‘ਚ ਇਹ ਪੱਖ (ਕੰਪਲੇਨੈਂਟ) ਜਾਂ ਵਿਰੋਧੀ (ਡਿਫੇਂਡੈਂਟ) ਦਾ ਸਬੰਧਿਤ ਅਦਾਲਤਾਂ ‘ਚ ਪੱਖ ਰੱਖਦੇ ਹਨ ਉਹ ਅਦਾਲਤ ‘ਚ ਆਪਣੇ ਕਲਾਇੰਟ ਰਾਹੀਂ ਮੁਕੱਦਮਾ ਦਾਇਰ ਕਰਦੇ ਹਨ ਅਤੇ ਉਸ ਦੇ ਪੱਖ ਨੂੰ ਲੈ ਕੇ ਬਹਿਸ ਵੀ ਕਰਦੇ ਹਨ ਉਹ ਕਿਸੇ ਮਾਮਲੇ ਵਿਸ਼ੇਸ਼ ਲਈ ਕਾਨੂੰਨੀ ਸਥਿਤੀਆਂ ਨੂੰ ਸਪੱਸ਼ਟ ਵੀ ਕਰਦੇ ਹਨ ਐਡਵਾਇਜ਼ਰ ਜਾਂ ਸਾੱਲਿਸਿਟਰ ਦੇ ਰੂਪ ‘ਚ ਉਹ ਆਪਣੇ ਕਲਾਇੰਟ ਨੂੰ ਸਲਾਹ ਦਿੰਦੇ ਹਨ ਕਿ ਉਨ੍ਹਾਂ ਦੇ (ਕਲਾਇੰਟ ਦੇ) ਮਾਮਲੇ ਨਾਲ ਸਬੰਧਿਤ ਤੱਥਾਂ ‘ਤੇ ਕਿਹੜਾ ਕਾਨੂੰਨ ਕਿਸ ਤਰ੍ਹਾਂ ਲਾਗੂ ਹੋਵੇਗਾ ਅਦਾਲਤ ‘ਚ ਮਾਮਲਾ ਪਹੁੰਚਣ ‘ਤੇ ਸਾੱਲਿਸਿਟਰ ਸਬੰਧਿਤ ਮਾਮਲੇ ਦੀ ਪੈਰਵ੍ਹੀ ਕਰਨ ਵਾਲੇ ਵਕੀਲ ਨੂੰ ਜ਼ਰੂਰੀ ਸਲਾਹ ਵੀ ਦਿੰਦੇ ਹਨ

ਕਿਵੇਂ ਬਣੋ ਵਕੀਲ career law

ਲਾੱਅ ਦੀ ਪੜ੍ਹਾਈ ਤੋਂ ਬਾਅਦ ਸ਼ੁਰੂਆਤੀ ਦੌਰ ‘ਚ ਕਿਸੇ ਵਕੀਲ ਦੇ ਨਾਲ ਜੂਨੀਅਰ ਅਸਿਸਟੈਂਟ ਦੇ ਰੂਪ ‘ਚ ਕੰਮ ਕਰਨਾ ਹੁੰਦਾ ਹੈ ਇਸ ਦੌਰਾਨ ਫਾਈਲਿੰਗ, ਰਿਸਰਚ, ਅਦਾਲਤਾਂ ਤੋਂ ਤਾਰੀਖ ਲੈਣਾ, ਵਕੀਲ ਨਾਲ ਅਦਾਲਤ ਦੀ ਕਾਰਵਾਈ ‘ਚ ਹਿੱਸਾ ਲੈਣਾ ਅਤੇ ਕੇਸ ਡਰਾਫਟ ਕਰਨਾ (ਮੁਕੱਦਮੇ ਦੇ ਕਾਗਜ਼ਾਤ ਤਿਆਰ ਕਰਨਾ) ਆਦਿ ਕੰਮ ਕਰਨੇ ਪੈਂਦੇ ਹਨ ਵਕਾਲਤ ਨਾਲ ਜੁੜੀਆਂ ਇਨ੍ਹਾਂ ਬੁਨਿਆਦੀ ਚੀਜ਼ਾਂ ਨੂੰ ਸਮਝਣ ਤੋਂ ਬਾਅਦ ਸਵਤੰਤਰ ਰੂਪ ਨਾਲ ਵਕੀਲ ਦੇ ਰੂਪ ‘ਚ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ

ਕਿਵੇਂ ਬਣੋ ਸਾੱਲਿਸਿਟਰ

ਇਸ ਦੇ ਲਈ ਆਰਟੀਕਲਸ਼ਿਪ ਜਾਂ ਪੜ੍ਹਾਈ ਦੌਰਾਨ ਕਿਸੇ ਸਾੱਲਿਸਿਟਰ ਫਰਮ ‘ਚ ਜੂਨੀਅਰ ਦੇ ਰੂਪ ‘ਚ ਕੰਮ ਕੀਤਾ ਜਾ ਸਕਦਾ ਹੈ ਇੱਥੇ ਵੀ ਜੂਨੀਅਰ ਨੂੰ ਵਕਾਲਤੀ ਪੇਸ਼ੇ ਨਾਲ ਜੁੜੇ ਰੋਜ਼ਾਨਾ ਦੇ ਕੰਮ (ਮਸਲਨ ਕੇਸ ਨੂੰ ਪੜ੍ਹਨਾ, ਸੂਟ ਫਾਇਲ ਕਰਨਾ ਅਤੇ ਨੋਟਿਸ ਤਿਆਰ ਕਰਨਾ ਆਦਿ) ਕਰਨੇ ਹੁੰਦੇ ਹਨ ਇਸ ਦੌਰਾਨ ਜੂਨੀਅਰ ਨੂੰ ਆਪਣੇ ਸੀਨੀਅਰਾਂ ਦੇ ਮਾਰਗਦਰਸ਼ਨ ‘ਚ ਤਰ੍ਹਾਂ-ਤਰ੍ਹਾਂ ਦੇ ਕਾਨੂੰਨਾਂ (ਲੇਬਰ, ਟੈਕਸੇਸ਼ਨ ਅਤੇ ਇੰਡਸਟੀਰਅਲ ਲਾੱਅ ਆਦਿ) ਨਾਲ ਸਬੰਧਿਤ ਮਾਮਲਿਆਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ

ਕੁਝ ਸਾਲਾਂ ਦੇ ਅਨੁਭਵ ਤੋਂ ਬਾਅਦ ਜੂਨੀਅਰ ਆਪਣੇ ਸੀਨੀਅਰਾਂ ਵਾਂਗੂੰ ਹੀ ਮਾਹਿਰ ਹੋ ਜਾਂਦੇ ਹਨ ਇਸ ਤੋਂ ਬਾਅਦ ਉਹ ਕਿਸੇ ਵੀ ਸਾੱਲਿਸਿਟਰ ਫਰਮ ‘ਚ ਸਾੱਲਿਸਿਟਰ ਬਣ ਸਕਦੇ ਹਨ ਮੌਜ਼ੂਦਾ ਵਕਤ ‘ਚ ਲਾੱਅ ਗ੍ਰੇਜੂਏਟ ਲਈ ਭਰਪੂਰ ਸੰਭਾਵਨਾਵਾਂ ਹਨ ਉਹ ਐਡਵੋਕੇਟ ਦੇ ਰੂਪ ‘ਚ ਕਿਸੇ ਅਦਾਲਤ ‘ਚ ਪ੍ਰੈਕਟਿਸ ਕਰਨ ਤੋਂ ਇਲਾਵਾ ਕਿਸੇ ਕਾਰਪੋਰੇਟ ਫਰਮ ਲਈ ਵੀ ਕੰਮ ਕਰ ਸਕਦੇ ਹਨ ਇਸੇ ਤਰ੍ਹਾਂ ਸੂਬਿਆਂ ਦੇ ਲੋਕ ਸੇਵਾ ਆਯੋਗ ਰਾਹੀਂ ਕਰਵਾਏ ਜਾਣ ਵਾਲੀ ਨਿਆਇਕ ਸੇਵਾ ਪ੍ਰੀਖਿਆ ਨੂੰ ਪਾਸ ਕਰਕੇ ਜੱਜ ਵੀ ਬਣ ਸਕਦਾ ਹੈ

ਵਕਾਲਤ ਦਾ ਲੰਮਾ ਤਜ਼ਰਬਾ ਹੋਣ ‘ਤੇ ਸਾੱਲਿਸਿਟਰ ਜਨਰਲ ਜਾਂ ਪਬਲਿਕ ਪ੍ਰੋਸਿਕਿਊਟਰ ਬਣਨ ਦਾ ਵੀ ਮੌਕਾ ਹੁੰਦਾ ਹੈ ਇਸੇ ਅਨੁਭਵ ਦੀ ਬਦੌਲਤ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ‘ਚ ਵੀ ਕੰਮ ਹਾਸਲ ਕਰਨਾ ਸੰਭਵ ਹੁੰਦਾ ਹੈ ਏਨਾ ਹੀ ਨਹੀਂ ਲਾਇਰ ਬਣ ਕੇ ਕਿਸੇ ਫਰਮ ਜਾਂ ਆਰਗੇਨਾਈਜੇਸ਼ਨ ‘ਚ ਲੀਗਲ ਐਡਵਾਇਜ਼ਰ ਜਾਂ ਲੀਗਲ ਕਾਊਂਸਲ ਦੇ ਰੂਪ ‘ਚ ਵੀ ਕੰਮ ਕੀਤਾ ਜਾ ਸਕਦਾ ਹੈ

ਇਸ ਤੋਂ ਇਲਾਵਾ ਉਨ੍ਹਾਂ ਦੇ ਪਾਸ ਟੈਕਸ, ਐਕਸਾਇਜ਼, ਪੇਟੈਂਟ, ਲੇਬਰ ਅਤੇ ਇੰਵਾਇਰਨਮੈਂਟਲ ਲਾੱਅ ਆਦਿ ਨਾਲ ਸਬੰਧਿਤ ਲੀਗਲ ਕੰਸਲਟੈਂਸੀ ਫਰਮਾਂ ‘ਚ ਕੰਮ ਕਰਨ ਦਾ ਵੀ ਬਦਲ ਹੁੰਦਾ ਹੈ ਇਹ ਵੱਖ-ਵੱਖ ਟਰੱਸਟਾਂ ਲਈ ਟਰਸੱਟੀ ਦੇ ਰੂਪ ‘ਚ ਅਤੇ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਸੰਗਠਨਾਂ ‘ਚ ਲੀਗਲ ਰਿਪੋਰਟਰ ਦੇ ਰੂਪ ‘ਚ ਵੀ ਕੰਮ ਕਰ ਸਕਦੇ ਹਨ ਲਾਅ ਪੇਸ਼ੇਵਰਾਂ ਕੋਲ ਲਾਇਰ ਬਣਨ ਲਈ ਵੀ ਕਰੀਅਰ ਦੇ ਲਿਹਾਜ਼ ਨਾਲ ਕਈ ਬਦਲ ਹੁੰਦੇ ਹਨ

ਯੋਗਤਾ

ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ ਲਾਅ ਦੇ ਤਿੰਨ ਸਾਲ ਜਾਂ ਪੰਜ ਸਾਲ ਬੈਚੂਲਰ ਡਿਗਰੀ ਕੋਰਸ ‘ਚੋਂ ਕਿਸੇ ਇੱਕ ਨੂੰ ਅਧਿਐਨ ਲਈ ਚੁਣ ਸਕਦੇ ਹਨ ਤਿੰਨ ਸਾਲ ਦੇ ਕੋਰਸ ਲਈ ਦਾਖਲਾ ਗ੍ਰੇਜੂਏਸ਼ਨ ਤੋਂ ਬਾਅਦ ਮਿਲਦਾ ਹੈ, ਜਦਕਿ ਪੰਜ ਸਾਲ ਦੇ ਕੋਰਸ ‘ਚ ਦਾਖਲਾ ਬਾਰ੍ਹਵੀਂ ਤੋਂ ਬਾਅਦ ਹੁੰਦਾ ਹੈ ਦੇਸ਼ ਦੇ ਜਿਨ੍ਹਾਂ ਯੂਨੀਵਰਸਿਟੀਆਂ ‘ਚ ਲਾੱਅ ਦਾ ਤਿੰਨ ਸਾਲ ਕੋਰਸ ਉਪਲੱਬਧ ਹੈ,

ਉੱਥੇ ਸਬੰਧਿਤ ਸੰਸਥਾਨਾਂ ਰਾਹੀਂ ਕਰਵਾਏ ਪ੍ਰਵੇਸ਼ ਪ੍ਰੀਖਿਆ ਜ਼ਰੀਏ ਦਾਖਲੇ ਹੁੰਦੇ ਹਨ ਪੰਜ ਸਾਲ ਦੇ ਕੋਰਸ ਦੀ ਦਾਖਲਾ ਪ੍ਰਕਿਰਿਆ ਨੂੰ ਦੇਖੋ, ਤਾਂ ਦੇਸ਼ ਦੀਆਂ 14 ਨੈਸ਼ਨਲ ਯੂਨੀਵਰਸਿਟੀਆਂ ਇਸ ਦੇ ਲਈ ਕਲੈਟ (ਕਾੱਮਨ ਲਾੱਅ ਐਡਮੀਸ਼ਨ ਟੈਸਟ) ਨਾਂਅ ਨਾਲ ਪ੍ਰਵੇਸ਼ ਪ੍ਰੀਖਿਆ ਲੈਂਦੀਆਂ ਹਨ ਇਸ ਪ੍ਰੀਖਿਆ ‘ਚ 50 ਫੀਸਦੀ ਅੰਕਾਂ ਦੇ ਨਾਲ ਬਾਰ੍ਹਵੀਂ ਪਾਸ ਹੋਏ ਵਿਦਿਆਰਥੀ ਬਿਨੈ ਕਰ ਸਕਦੇ ਹਨ ਪ੍ਰੀਖਿਆ ‘ਚ ਇੰਗਲਿਸ਼, ਜਨਰਲ ਨਾਲੇਜ਼, ਮੈਥੇਮੈਟੀਕਲ ਐਬਿਲਟੀ, ਲੀਗਲ ਐਪਟੀਚਿਊਡ ਅਤੇ ਲਾੱਜ਼ੀਕਲ ਰੀਜਨਿੰਗ ਤੋਂ ਪ੍ਰਸ਼ਨ ਪੁੱਛੇ ਜਾਂਦੇ ਹਨ

ਦੇਸ਼ ਦੀਆਂ ਕਈ ਹੋਰ ਯੂਨੀਵਰਸਿਟੀਆਂ ‘ਚ ਵੀ ਲਾੱਅ ‘ਚ ਪੰਜ ਸਾਲ ਦੇ ਕੋਰਸ ਉਪਲੱਬਧ ਹਨ ਦਾਖਲੇ ਲਈ ਇਹ ਸਾਰੇ ਸੰਸਥਾਨ ਆਪਣੇ ਪੱੱਧਰ ‘ਤੇ ਪ੍ਰਵੇਸ਼ ਪ੍ਰੀਖਿਆਵਾਂ ਕਰਵਾਉਂਦੇ ਹਨ ਲਾੱਅ ‘ਚ ਬੈਚੂਲਰ ਡਿਗਰੀ ਪਾਉਣ ਤੋਂ ਬਾਅਦ ਐੱਲਐੱਲਐੱਮ ਅਤੇ ਪੀਅੱੈਚਡੀ ਵੀ ਕੀਤਾ ਜਾ ਸਕਦਾ ਹੈ ਇਸ ਦੇ ਸਿੱਖਿਆ ਦੇ ਖੇਤਰ ‘ਚ ਜਾਣ ‘ਚ ਮੱਦਦ ਮਿਲੇਗੀ ਜੇਕਰ ਤੁਸੀਂ ਕਿਸੇ ਕਾਨੂੰਨ ਵਿਸ਼ੇਸ਼ ‘ਚ ਸਪੈਸ਼ਲਾਈਜੇਸ਼ਨ ਕਰਨਾ ਚਾਹੁੰਦੇ ਹੋ ਤਾਂ ਪੀਜੀ ਡਿਗਰੀ ਅਤੇ ਪੀਜੀ ਡਿਪਲੋਮਾ ਪੱਧਰ ‘ਤੇ ਸਪੈਸ਼ੇਲਾਈਜੇਸ਼ਨ ਲਈ ਕਈ ਬਦਲ ਉਪਲੱਬਧ ਹਨ

ਸਿਲੇਸਬਾਂ ਦਾ ਬਿਓਰਾ

ਦੇਸ਼ ‘ਚ ਅੱੈਲਐਲਬੀ ਸਿਲੇਬਸਾਂ ਦਾ ਬਿਓਰਾ ਬਾਰ ਕਾਊਂਸਿਲ ਆਫ ਇੰਡਿਆ (ਬੀਸੀਆਈ) ਕਰਦਾ ਹੈ ਇਸ ਤੋਂ ਇਲਾਵਾ ਦੇਸ਼ ‘ਚ ਵਕਾਲਤ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਤੈਅ ਕਰਨ ਦਾ ਕੰਮ ਵੀ ਬੀਸੀਆਈ ਕਰਦਾ ਹੈ

ਵਕੀਲ ਜਾਂ ਲਾਇਰ ਬਣਨ ਲਈ ਜ਼ਰੂਰੀ ਸਕਿੱਲਸ ਜਾਂ ਕੌਸ਼ਲ

ਓਰਲ ਕੰਮਿਊਨੀਕੇਸ਼ਨ:

ਇਹ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਲੋਕਾਂ ਸਾਹਮਣੇ ਬੋਲਣਾ ਆਉਣਾ ਚਾਹੀਦਾ ਅਤੇ ਬੋਲਣ ਦਾ ਮਤਲਬ ਇੱਥੇ ਇਹ ਹੈ ਕਿ ਤੁਸੀਂ ਆਪਣੇ ਜੋ ਪੁਆਇੰਟ ਸਾਬਤ ਕਰਨਾ ਚਾਹੁੰਦੇ ਹੋ (ਚਾਹੇ ਲੋਕਾਂ ਸਾਹਮਣੇ ਹੋਵੇ ਜਾਂ ਜੱਜ ਸਾਹਮਣੇ) ਤੁਸੀਂ ਚੰਗੀ ਤਰ੍ਹਾਂ ਬੋਲ ਸਕੋਂ

ਲੀਗਲ ਰਿਸਰਚ:

ਰਿਸਰਚ ਦਾ ਮਤਲਬ ਇੱਥੇ ਇਹ ਹੈ ਕਿ ਤੁਹਾਡੇ ਅੰਦਰ ਉਹ ਸਕਿੱਲ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਵੀ ਟਾੱਪਿਕ ਦੇ ਡਿਟੇਲ ‘ਚ ਜਾ ਸਕਦੇ ਹੋ ਅਤੇ ਆਪਣੇ ਰਿਸਰਚ ਦਾ ਪੈਟਰਨ ਅਜਿਹਾ ਰੱਖੋ ਕਿ ਉਹ ਤੁਹਾਡੇ ਸਾਰੇ ਜ਼ਰੂਰੀ ਪੁਆਇੰਟ ਅਤੇ ਇਨਫਾਰਮੇਸ਼ਨ ਨੂੰ ਕਵਰ ਕਰੇ

ਕਲਾਇੰਟ ਸਰਵਿਸ:

ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਕਲਾਇੰਟ ਨੂੰ ਚੰਗੀ ਤਰ੍ਹਾਂ ਹੈਂਡਲ ਕਰ ਸਕਂੋ ਅਤੇ ਇਹ ਤੁਹਾਡੀ ਜਾੱਬ ਦਾ ਇੱਕ ਬਹੁਤ ਹੀ ਵੱਡਾ ਅਤੇ ਮਹੱਤਵਪੂਰਨ ਪਾਰਟ ਹੋਵੇਗਾ

ਟੀਮਵਰਕ:

ਜ਼ਰੂਰੀ ਹੈ ਕਿ ਤੁਸੀਂ ਇੱਕ ਟੀਮ ‘ਚ ਅਰਾਮ ਨਾਲ ਕੰਮ ਕਰ ਸਕੋਂ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ ਟੀਮ ਮੈਂਬਰਾਂ ਨੂੰ ਸੁਣੋ ਅਤੇ ਆਪਣੀ ਕੋਈ ਵੀ ਗੱਲ ਉਨ੍ਹਾਂ ਸਾਹਮਣੇ ਰੱਖ ਸਕੋਂ ਕਿਸੇ ਹੈਜ਼ੀਟੇਸ਼ਨ ਦੇ ਅਤੇ ਬਿਨ੍ਹਾਂ ਡੋਮੀਨੇਟਿੰਗ ਹੁੰਦੇ ਹੋਏ

ਟਾਇਮ ਮੈਨੇਜ਼ਮੈਂਟ:

ਸਭ ਤੋਂ ਮਹੱਤਵਪੂਰਨ ਸਕਿੱਲ ਇਹ ਹੈ ਕਿ ਸਿਰਫ਼ ਇਸ ਪ੍ਰੋਮੋਸ਼ਨ ਲਈ ਨਹੀਂ ਸਗੋਂ ਸਾਰੇ ਜਾੱਬਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਮੈਨੇਜ ਕਰ ਸਕੋਂ ਅਤੇ ਆਪਣਾ ਸਾਰਾ ਕੰਮ ਡੈੱਡਲਾਇਨ ਤੋਂ ਪਹਿਲਾਂ ਹੀ ਖ਼ਤਮ ਕਰ ਲਓ ਕਿ ਤੁਸੀਂ ਘੱਟ ਤੋਂ ਘੱਟ ਸਮੇਂ ‘ਚ ਜ਼ਿਆਦਾਤਰ ਨਤੀਜੇ ਹਾਸਲ ਕਰਂੋ

ਸਬੰਧਿਤ ਸੰਸਥਾਨ:

 • ਨੈਸ਼ਨਲ ਲਾੱਅ ਸਕੂਲ ਆਫ ਇੰਡੀਆ ਯੂਨੀਵਰਸਿਟੀ, ਬੰਗਲੁਰੂ
 • ਗੁਜਰਾਤ ਨੈਸ਼ਨਲ ਲਾੱਅ ਯੂਨੀਵਰਸਿਟੀ
 • ਸਿੰਬਾਯੋਸਿਸ ਸੁਸਾਇਟੀਜ਼ ਲਾੱਅ ਕਾਲਜ, ਪੂਨੇ
 • ਨੈਸ਼ਨਲ ਲਾੱਅ ਯੂਨੀਵਰਸਿਟੀ, ਜੋਧਪੁਰ
 • ਨੈਸ਼ਨਲ ਯੂਨੀਵਰਸਿਟੀ ਆਫ਼ ਲਾੱਅ, ਹੈਦਰਾਬਾਦ
 • ਨੈਸ਼ਨਲ ਲਾੱਅ ਇੰਸਟੀਚਿਊਟ ਯੂਨੀਵਰਸਿਟੀ, ਭੋਪਾਲ
 • ਫੈਕਲਟੀ ਆੱਫ ਲਾਅ, ਯੂਨੀਵਰਸਿਟੀ ਆਫ਼ ਦਿੱਲੀ
 • ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ
 • ਨੈਸ਼ਨਲ ਯੂਨੀਵਰਸਿਟੀ ਆਫ਼ ਜ਼ਿਊਰੀਡੀਕਲ ਸਾਇੰਸਜ਼, ਕੋਲਕਾਤਾ
 • ਅਲੀਗੜ੍ਹ ਮੁਸਲਿਮ ਯੂਨੀਵਰਸਿਟੀ
 • ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ, ਦਿੱਲੀ

ਲਾੱਅ ਦੇ ਮੁੱਖ ਕਾਰਜਖੇਤਰ

 1. ਸਿਵਲ ਲਾੱਅ: ਇਸ ਕਾਨੂੰਨ ਅਧੀਨ ਰੋਜ਼ਾਨਾ ਘਟਿਤ ਹੋਣ ਵਾਲੇ ਮਾਮਲੇ ਤੇ ਵਪਾਰਕ ਕਾਨੂੰਨ ਆਉਂਦੇ ਹਨ ਇਨ੍ਹਾਂ ਦਾ ਮੁੱਖ ਕੰਮ ਪੀੜਤ ਪੱਖ, ਸੰਗਠਨ ਅਤੇ ਪਰਿਵਾਰ ਅਤੇ ਵਿਅਕਤੀ ਵਿਸ਼ੇਸ਼ ਨੂੰ ਨਿਆਂ ਦਿਵਾਉਣਾ ਹੁੰਦਾ ਹੈ
 2. ਕਰਿਮੀਨਲ ਲਾੱਅ: ਇਹ ਕਾਫੀ ਮਹੱਤਵਪੂਰਨ ਸ਼ਾਖਾ ਹੈ ਪ੍ਰਮੁੱਖ ਅਪਰਾਧਿਕ ਘਟਨਾਵਾਂ ਅਤੇ ਉਸ ਦੀਆਂ ਤਜਵੀਜ਼ਾਂ ਦੀ ਜਾਣਕਾਰੀ ਕਰਿਮੀਨਲ ਲਾੱਅ ਅਧੀਨ ਹੀ ਜਾਂਦੀ ਹੈ ਇਨ੍ਹਾਂ ਸਭ ਦਾ ਅਧਿਐਨ ਸਭ ਲਈ ਜ਼ਰੂਰੀ ਹੁੰਦਾ ਹੈ
 3. ਕਾਰਪੋਰੇਟ ਲਾੱਅ: ਕਾਰਪੋਰੇਟ ਕੰਪਨੀਆਂ ਨੂੰ ਕੰਮ ਦੌਰਾਨ ਕਈ ਕਾਨੂੰਨੀ ਪਚੜਿਆਂ ਨਾਲ ਨਜਿੱਠਣਾ ਪੈਂਦਾ ਹੈ ਕਾਰਪੋਰੇਟ ਲਾੱਅ ਅਧੀਨ ਕੰਪਨੀਆਂ ਦੇ ਅਧਿਕਾਰਾਂ ਤੇ ਉਨ੍ਹਾਂ ਲਈ ਬਣਾਏ ਗਏ ਕਾਨੂੰਨਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ
 4. ਸਾਈਬਰ ਲਾੱਅ: ਬਦਲਦੇ ਸਮੇਂ ਦੇ ਨਾਲ ਘਟਨਾਵਾਂ ਦੀ ਪ੍ਰਵਿਰਤੀ ਵੀ ਬਦਲ ਗਈ ਹੈ ਆੱਨ-ਲਾਇਨ ਠੱਗੀ, ਸਾਈਬਰ ਕਰਾਇਮ ਵਰਗੇ ਕਈ ਅਪਰਾਧ ਹੁਣ ਆਮ ਹੋ ਗਏ ਹਨ ਸਾਈਬਰ ਲਾੱਅ ਐਕਸਪਰਟ ਦੀ ਮੱਦਦ ਨਾਲ ਇਨ੍ਹਾਂ ਅਪਰਾਧਾਂ ਖਿਲਾਫ਼ ਕਾਰਵਾਈ ‘ਚ ਮੱਦਦ ਲਈ ਜਾ ਸਕਦੀ ਹੈ
 5. ਟੈਕਸ ਲਾੱਅ: ਇਸ ਦੇ ਅਧੀਨ ਇਨਕਮ ਟੈਕਸ, ਜੀਐੱਸਟੀ ਆਦਿ ਸਾਰੇ ਪ੍ਰਕਾਰ ਦੇ ਟੈਕਸ ਨਾਲ ਜੁੜੇ ਮਾਮਲਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਇਨ੍ਹਾਂ ਮਾਮਲਿਆਂ ਦੇ ਨਿਪਟਾਰੇ ਲਈ ਵਕੀਲਾਂ ਦੀ ਸ਼ਰਨ ‘ਚ ਜਾਣਾ ਪੈਂਦਾ ਹੈ
 6. ਫੈਮਿਲੀ ਲਾੱਅ: ਇਸ ਸ਼ਾਖਾ ਅਧੀਨ ਪਰਸਨਲ ਲਾੱਅ, ਸ਼ਾਦੀ, ਤਲਾਕ, ਗਾਰਜੀਅਨਸ਼ਿਪ, ਦਹੇਜ਼ ਮਾਮਲੇ ਆਦਿ ਕਈ ਮਾਮਲਿਆਂ ਨੂੰ ਗਹਿਰਾਈ ਨਾਲ ਸਮਝਿਆ-ਪਰਖਿਆ ਜਾਂਦਾ ਹੈ ਹਰ ਜ਼ਿਲ੍ਹੇ ‘ਚ ਫੈਮਿਲੀ ਕੋਰਟ ਦੀ ਸਥਾਪਨਾ ਕੀਤੀ ਗਈ ਹੈ
 7. ਬੈਕਿੰਗ ਲਾੱਅ: ਬੈਂਕਾਂ ਨਾਲ ਜੁੜੇ ਕਈ ਅਜਿਹੇ ਕੰਮ ਹੁੰਦੇ ਹਨ, ਜੋ ਕਾਨੂੰਨ ਦੇ ਦਾਇਰੇ ‘ਚ ਆਉਂਦੇ ਹਨ ਲੋਨ, ਲੋਨ ਰਿਕਵਰੀ, ਬਂੈਕਿੰਗ, ਫਰਾਡ, ਖ਼ਪਤਕਾਰਾਂ ਨਾਲ ਜੁੜੇ ਝਗੜੇ ਨੂੰ ਸਮਝਣ ਅਤੇ ਉਸ ਦੇ ਨਿਪਟਾਰੇ ਲਈ ਉਸ ਨੂੰ ਸਮਝਣਾ ਜ਼ਰੂਰੀ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!