ਸਾਵਧਾਨ ਰਹੋ ਸਵੇਰ ਦੀਆਂ ਗਲਤੀਆਂ ਤੋਂ
ਜੇਕਰ ਦਿਨ ਦੀ ਸ਼ੁਰੂਆਤ ਵਧੀਆ ਹੋਵੇ ਤਾਂ ਸਾਰਾ ਦਿਨ ਵਧੀਆ ਲੰਘਦਾ ਹੈ ਪਰ ਸਵੇਰੇ ਹੀ ਥੱਕਾਣ ਅਤੇ ਮਨ ਉਦਾਸ ਹੋਵੇ ਤਾਂ ਸਾਰਾ ਦਿਨ ਨਾ ਤਾਂ ਕੰਮ ’ਚ ਦਿਲ ਲੱਗਦਾ ਹੈ ਅਤੇ ਨਾ ਹੀ ਕੰਮ ਖ਼ਤਮ ਹੁੰਦਾ ਹੈ ਮਨ ਬੁਝਿਆ-ਬੁਝਿਆ ਜਿਹਾ ਰਹਿੰਦਾ ਹੈ
ਅਕਸਰ ਅਸੀਂ ਕੁਝ ਅਜਿਹੀਆਂ ਗਲਤੀਆਂ ਉੱਠਦੇ ਹੀ ਕਰਦੇ ਹਾਂ ਜੋ ਜਾਣਬੁੱਝ ਕੇ ਨਹੀਂ, ਅਨਜਾਣੇ ’ਚ ਹੋ ਜਾਂਦੀਆਂ ਹਨ ਉਨ੍ਹਾਂ ਦਾ ਪ੍ਰਭਾਵ ਸਾਡੀ ਸਿਹਤ ’ਤੇ ਕੁਝ ਸਮੇਂ ਬਾਅਦ ਦਿੱਖਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਅਸੀਂ ਉਨ੍ਹਾਂ ਗਲਤੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਦੇ ਰਹਾਂਗੇ ਤਾਂ ਨਤੀਜਾ ਬੁਰਾ ਹੋ ਸਕਦਾ ਹੈ
Also Read :-
Table of Contents
ਆਓ ਵੇਖੀਏ ਕੀ ਗਲਤੀਆਂ ਅਸੀਂ ਕਰਦੇ ਹਾਂ
ਦੇਰੀ ਨਾਲ ਝਟਕੇ ਨਾਲ ਉੱਠਣਾ ਅਤੇ ਕੰਮ ’ਚ ਲੱਗਣਾ:-
ਅਕਸਰ ਅਸੀਂ ਸਵੇਰੇ ਸਮੇਂ ’ਤੇ ਨਹੀਂ ਉੱਠ ਪਾਉਂਦੇ ਅਲਾਰਮ ਵੱਜਣ ਦੇ ਵੀ ਪੰਦਰ੍ਹਾਂ ਤੋਂ ਤੀਹ ਮਿੰਟਾਂ ਬਾਅਦ ਉੱਠਦੇ ਹਾਂ ਸਮਾਂ ਦੇਖਦੇ ਹਾਂ ਅਤੇ ਕਾਹਲੀ ਨਾਲ ਉੱਠ ਕੇ ਇੱਕਦਮ ਕੰਮ ’ਚ ਲੱਗ ਜਾਂਦੇ ਹਾਂ ਕਾਹਲੀ ’ਚ ਕੰਮ ਠੀਕ ਨਹੀਂ ਹੁੰਦਾ ਅਤੇ ਸਮਝ ਨਹੀਂ ਆਉਂਦੀ ਕਿ ਪਹਿਲਾਂ ਕੀ ਕਰੀਏ ਅਤੇ ਤਣਾਅ ਵੀ ਬਣਿਆ ਰਹਿੰਦਾ ਹੈ ਜਿਸਦਾ ਸਿੱਧਾ ਪ੍ਰਭਾਵ ਸਾਡੀ ਸਿਹਤ ’ਤੇ ਪੈਂਦਾ ਹੈ
ਦਿਨ ਦੀ ਸ਼ੁਰੂਆਤ ਜੇਕਰ ਸ਼ਾਂਤ ਸੁਭਾਅ ਨਾਲ ਕਰੀਏ ਤਾਂ ਸਾਰਾ ਕੰਮ ਆਰਾਮ ਨਾਲ ਬਿਨਾਂ ਤਣਾਅ ਅਤੇ ਬਿਨਾਂ ਕਾਹਲੀ ਦੇ ਹੁੰਦਾ ਚਲਿਆ ਜਾਂਦਾ ਹੈ ਇਸਦੇ ਲਈ ਸਵੇਰੇ ਦੋ ਜਾਂ ਤਿੰਨ ਅਲਾਰਮ ਕੁਝ ਗੈਪ ’ਚ ਲਗਾਓ ਅਤੇ ਲਾਸਟ ਅਲਾਰਮ ’ਤੇ ਸੱਜੀ ਕਰਵਟ ਲੈ ਕੇ ਉੱਠੋ, ਬਿਸਤਰ ’ਤੇ ਦੋ ਚਾਰ ਪੰਜ ਮਿੰਟ ਬੈਠੋ, ਥੋੜ੍ਹਾ ਪਾਣੀ ਪੀਓ ਚਿਹਰੇ ’ਤੇ ਮੁਸਕਾਨ ਲਿਆਓ ਅਤੇ ਭਗਵਾਨ ਦਾ ਧੰਨਵਾਦ ਕਰੋ ਜਿਨ੍ਹਾਂ ਦੀ ਬਦੌਲਤ ਤੁਸੀਂ ਨਵੀਂ ਸਵੇਰ ਦਾ ਮੂੰਹ ਦੇਖ ਰਹੇ ਹੋ ਫਿਰ ਬਿਸਤਰ ਤੋਂ ਉੱਠਕੇ ਪਖਾਨਾ ਆਦਿ ਜਾਓ
ਸਵੇਰੇ ਉੱਠਦੇ ਹੀ ਥੋੜ੍ਹੀ ਜਿਹੀ ਸਟੇਓਚਿੰਗ ਕਰੋ:-
ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ ਤਾਂ ਸਰੀਰ ਸਿਥਿਲ ਅਵਸਥਾ ’ਚ ਹੁੰਦਾ ਹੈ ਅਤੇ ਸਾਰੀਆਂ ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ ਜੇਕਰ ਅਸੀਂ ਉੱਠਦੇ ਹੀ ਕੰਮਾਂ ’ਚ ਲੱਗ ਜਾਈਏ ਤਾਂ ਸਰੀਰ ਆਪਣੀ ਸਹੀ ਅਵਸਥਾ ’ਚ ਆਏ ਬਿਨਾਂ ਓਨਾ ਚੁਸਤ ਨਹੀਂ ਹੁੰਦਾ ਪਰ ਅਸੀਂ ਚਾਰ ਪੰਜ ਵਾਰ ਬਾਹਾਂ ਨੂੰ ਸਟਰੈਚ ਕਰ ਲਈਏ ਅਤੇ ਕਮਰ ਵੀ ਸਿੱਧੀ ਕਰ ਲਈਏ ਤਾਂ ਸਰੀਰ ’ਚ ਚੁਸਤੀ ਦਾ ਸੰਚਾਰ ਹੋ ਜਾਵੇਗਾ ਅਤੇ ਦਿਨਭਰ ਅਸੀਂ ਤਰੋਤਾਜ਼ਾ ਬਣੇ ਰਹਾਂਗੇ
ਬਹੁਤ ਸਾਰੇ ਲੋਕਾਂ ਨੂੰ ਸਵੇਰੇ ਉੱਠਦੇ ਹੀ ਬੈੱਡ ਟੀ ਪੀਣ ਦੀ ਆਦਤ ਹੁੰਦੀ ਹੈ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਖਾਲੀ ਪੇਟ ਚਾਹ ਕਦੇ ਨਾ ਪੀਓ ਸਵੇਰ ਦੀ ਸ਼ੁਰੂਆਤ ਇੱਕ ਗਿਲਾਸ ਨਿੰਬੂ ਪਾਣੀ ਨਾਲ ਕਰੋ ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ ਅਤੇ ਸਾਡੀ ਰੋਗ ਰੋਕੂ ਸਮੱਰਥਾ ’ਚ ਵੀ ਵਾਧਾ ਹੁੰਦਾ ਹੈ ਜੇਕਰ ਚਾਹ ਪੀਣੀ ਹੈ ਤਾਂ ਨਿੰਬੂ ਪਾਣੀ ਪੀਣ ਦੇ ਇੱਕ ਘੰਟੇ ਬਾਅਦ ਗਰੀਨ ਟੀ ਪੀਓ
ਉੱਠਦੇ ਹੀ ਮੋਬਾਇਲ ਦੀ ਵਰਤੋਂ ਕਰਨਾ:-
ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਉੱਠਦੇ ਹੀ ਫੋਨ ਚੁੱਕਦੇ ਹਨ ਅਤੇ ਆਪਣੀ ਈਮੇਲ, ਮੈਸਜ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਹਨ ਜੋ ਤੁਹਾਨੂੰ ਤਣਾਅ ਦੇ ਸਕਦੇ ਹਨ ਸਵੇਰ ਦੇ ਤਣਾਅ ਦਾ ਮਤਲਬ ਹੈ ਦਿਨਭਰ ਦਾ ਤਣਾਅ ਇਸ ਲਈ ਉੱਠਦੇ ਹੀ ਮੋਬਾਇਲ ’ਤੇ ਇਨ੍ਹਾਂ ਨੂੰ ਚੈੱਕ ਨਾ ਕਰੋ
ਨਾਸ਼ਤਾ ਜ਼ਰੂਰ ਕਰੋ:-
ਮਾਹਿਰਾਂ ਅਨੁਸਾਰ ਸਵੇਰ ਦਾ ਨਾਸ਼ਤਾ ਨਾ ਕਰਨਾ ਸਾਡੇ ਸਰੀਰ ’ਚ ਤਣਾਅ ਨੂੰ ਵਧਾਉਂਦਾ ਹੈ, ਜਿਸ ਨਾਲ ਮੋਟਾਪਾ, ਸ਼ੂਗਰ ਵਰਗੇ ਰੋਗ ਪੈਦਾ ਹੁੰਦੇ ਹਨ ਅਤੇ ਸਰੀਰ ਦੀ ਰੋਗ ਰੋਕੂ ਸਮੱਰਥਾ ’ਚ ਕਮੀ ਆਉਂਦੀ ਹੈ ਇਸਦਾ ਕਾਰਨ ਹੈ ਰਾਤ ਦੇ ਭੋਜਨ ਤੋਂ ਬਾਅਦ ਜੇਕਰ ਸਵੇਰ ਦਾ ਨਾਸ਼ਤਾ ਨਾ ਕੀਤਾ ਜਾਵੇ ਤਾਂ ਦੁਪਹਿਰ ਤੱਕ ਸਮੇਂ ਦਾ ਕਾਫ਼ੀ ਵਕਫਾ ਹੋਣ ਕਾਰਨ ਬਲੱਡ ਪ੍ਰੈਸ਼ਰ ਦਾ ਪੱਧਰ ਘੱਟ ਹੋ ਜਾਂਦਾ ਹੈ ਜੋ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ ਉੱਠਣ ਦੇ ਇੱਕ ਘੰਟੇ ਦੇ ਅੰਦਰ ਕੁਝ ਨਾ ਕੁਝ ਜ਼ਰੂਰ ਲਓ ਤਾਂ ਕਿ ਸਰੀਰ ’ਚ ਊਰਜਾ ਦਾ ਸੰਚਾਰ ਬਣਿਆ ਰਹੇ ਭਿੱਜੇ ਬਾਦਾਮ, ਚਾਹ, ਬਿਸਕੁਟ, ਫਲ, ਬਰੈੱਡ, ਚਾਹ ਲੈ ਸਕਦੇ ਹਾਂ
ਕਰੋ ਕਸਰਤ ਲਗਾਤਾਰ:-
ਖੁਦ ਨੂੰ ਫਿੱਟ ਰੱਖਣ ਲਈ ਕਸਰਤ ਚਾਰ ਮੁੱਖ ਥੰਮਾਂ ’ਚੋਂ ਇੱਕ ਹੈ ਚਾਰ ਥੰਮ ਹਨ ਪੌਸ਼ਟਿਕ ਖਾਣਾ, ਸਕਾਰਾਤਮਕ ਸੋਚ, ਕਸਰਤ ਅਤੇ ਆਰਾਮ ਇੱਕ ਵੀ ਥੰਮ ਨੂੰ ਅਸੀਂ ਨਜ਼ਰਅੰਦਾਜ਼ ਕਰਾਂਗੇ ਤਾਂ ਸਾਡੀ ਸਿਹਤ ’ਤੇ ਗਲਤ ਪ੍ਰਭਾਵ ਪਵੇਗਾ ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਏਗਾ ਸੈਰ, ਜਾਗਿੰਗ, ਯੋਗ, ਪ੍ਰਾਣਾਯਾਮ ਜਾਂ ਕੋਈ ਹੋਰ ਕਸਰਤ ਅੱਧੇ ਘੰਟੇ ਲਈ ਹਰ ਰੋਜ਼ ਜ਼ਰੂਰ ਕਰੋ ਇਨ੍ਹਾਂ ਨੂੰ ਵੀ ਆਪਣੀ ਰੋਜ਼ਮਰਰਾ ਜ਼ਿੰਦਗੀ ’ਚ ਸਥਾਨ ਦਿਓ
ਮੁਸਕਰਾਉਂਦੇ ਹੋਏ ਉੱਠੋ:-
ਮੁਸਕਰਾਉਣ ’ਚ ਕਦੇ ਵੀ ਕੰਜੂਸੀ ਨਾ ਕਰੋ, ਵਿਸ਼ੇਸ਼ ਕਰਕੇ ਸਵੇਰ ਦੇ ਸਮੇਂ ਮੁਸਕਾਨ ਆਪਣੇ ਬੁਲ੍ਹਾਂ ’ਤੇ ਲਿਆਓ ਤਾਂ ਕਿ ਦਿਨ ਭਰ ਤੁਸੀਂ ਮੁਸਕਰਾਉਂਦੇ ਰਹੋ ਬਹੁਤ ਸਾਰੇ ਲੋਕ ਲਾਫਟਰ ਕਲੱਬ (ਹਾਸਾ ਕਲੱਬ) ਦੇ ਮੈਂਬਰ ਹੁੰਦੇ ਹਨ ਜਿੱਥੇ ਉਹ ਖੁੱਲ੍ਹਕੇ ਹੱਸਦੇ ਹਨ ਹੱਸਣ ਨਾਲ ਸਾਡੇ ਤਣਾਅ ਦੂਰ ਹੁੰਦੇ ਹਨ, ਹਾਰਟ ਬੀਟ ਆਮ ਬਣੀ ਰਹਿੰਦੀ ਹੈ, ਬੀਪੀ ’ਤੇ ਕੰਟਰੋਲ ਰਹਿੰਦਾ ਹੈ, ਸਾਡੀ ਰੋਗ ਰੋਕੂ ਸਮੱਰਥਾ ਵਧਦੀ ਹੈ ਐਨਾ ਕੁਝ ਪਾਉਣ ਲਈ ਥੋੜ੍ਹੀ ਜਿਹੀ ਮੁਸਕਰਾਹਟ ਦੀ ਜ਼ਰੂਰਤ ਹੁੰਦੀ ਹੈ
ਅਗਲੇ ਦਿਨ ਦੀ ਯੋਜਨਾ ਬਣਾਓ:-
ਸਵੇਰੇ ਉੱਠਕੇ ਕੀ ਬਣਾਉਣਾ ਹੈ, ਟਿਫਨ ’ਚ ਕੀ ਲੈ ਕੇ ਜਾਣਾ ਹੈ, ਪਹਿਲਾਂ ਕਿਹੜੇ ਕੰਮਾਂ ਨੂੰ ਨਿਪਟਾਉਣਾ ਹੈ, ਇਸਦੀ ਯੋਜਨਾ ਇੱਕ ਦਿਨ ਪਹਿਲਾਂ ਬਣਾ ਲਓ ਤਾਂ ਕਿ ਸਵੇਰ ਦੇ ਸਮੇਂ ਯੋਜਨਾ ਅਨੁਸਾਰ ਆਪਣੇ ਕੰਮ ਨਿਪਟਾ ਸਕੋ ਹੋ ਸਕੇ ਤਾਂ ਸਬਜ਼ੀ ਕੱਟਕੇ ਅਤੇ ਮਸਾਲੇ ਦੀ ਤਿਆਰੀ ਰਾਤ ਨੂੰ ਕਰ ਲਓ ਤਾਂ ਜਲਦੀ ਕੰਮ ਹੋਵੇਗਾ ਅੱਜਕੱਲ੍ਹ ਭੱਜਦੌੜ ਦੀ ਜਿੰਦਗੀ ’ਚ ਸਮਾਂ ਬਹੁਤ ਨਪਿਆਂ ਤੁਲਿਆਂ ਹੁੰਦਾ ਹੈ ਜੇਕਰ ਅਸੀਂ ਉਸਦੀ ਸਹੀ ਵਰਤੋਂ ਯੋਜਨਾਬੱਧ ਤਰੀਕੇ ਨਾਲ ਕਰੀਏ ਤਾਂ ਸਵੇਰ ਦੀ ਝੁੰਜਲਾਹਟ ਤੋਂ ਬਚਿਆ ਜਾ ਸਕਦਾ ਹੈ ਝੁੰਜਲਾਹਟ ਨਾਲ ਦਿਲ ’ਤੇ ਅਸਰ ਪੈਂਦਾ ਹੈ ਕਿਉਂਕਿ ਦਬਾਅ ਦਿਲ ਅਤੇ ਦਿਮਾਗ ’ਤੇ ਪੈਂਦਾ ਹੈ ਰਾਤ ਨੂੰ ਹੀ ਸਵੇਰੇ ਕੀ ਪਹਿਨਣਾ ਹੈ, ਕੱਢਕੇ ਰੱਖ ਦਿਓ ਤਾਂ ਤੁਸੀਂ ਸ਼ਾਂਤ ਸੁਭਾਅ ਨਾਲ ਸਾਰੇ ਕੰਮ ਬਿਨਾਂ ਕਿਸੇ ਤਨਾਅ ਦੇ ਨਿਪਟਾ ਸਕਦੇ ਹੋ
ਕੁਝ ਹੋਰ ਵੀ ਅਜ਼ਮਾਓ:-
- ਸਵੇਰੇ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ ਨਵੀਂ ਸਵੇਰ ਦਾ ਸਵਾਗਤ ਮੁਸਕਰਾਉਂਦੇ ਹੋਏ ਕਰੋ ਤਾਂ ਕਿ ਮੁਸਕਾਨ ਦਿਨਭਰ ਤੁਹਾਡੇ ਨਾਲ ਰਹੇ
- ਭਗਵਾਨ ਦਾ ਧੰਨਵਾਦ ਕਰਨਾ ਨਾ ਭੁੱਲੋ ਕਿ ਉਨ੍ਹਾਂ ਨੇ ਤੁਹਾਨੂੰ ਅੱਜ ਦਾ ਦਿਨ ਹੋਰ ਦੇਖਣ ਦਾ ਮੌਕਾ ਦਿੱਤਾ
- ਅਗਲੇ ਦਿਨ ਸਮੇਂ ਦੇ ਅਨੁਸਾਰ ਤੁਹਾਡਾ ਕੰਮ ਨਹੀਂ ਨਿਪਟ ਰਿਹਾ ਤਾਂ ਤਣਾਅਗ੍ਰਸਤ ’ਚ ਨਾ ਆਓ ਤਣਾਅ ਹੋਰ ਕੰਮਾਂ ਨੂੰ ਵੀ ਵਿਗਾੜੇਗਾ ਆਪਣੀ ਮਿਹਨਤ ਅਤੇ ਦਿਲ ਨਾਲ ਕੰਮ ਨਿਪਟਾਉਂਦੇ ਜਾਓ ਸੰਯਮ ਅਤੇ ਸ਼ਾਂਤੀ, ਇਨ੍ਹਾਂ ਦੋ ਹਥਿਆਰਾਂ ’ਤੇ ਕੰਟਰੋਲ ਰੱਖੋ ਤਾਂ ਕਿ ਕੰਮ ’ਤੇ ਆਪਣਾ ਪੂਰਾ ਧਿਆਨ ਦੇ ਸਕੋ
ਨੀਤੂ ਗੁਪਤਾ