ਸੂਖਮ ਦੁਸ਼ਮਣਾਂ ਤੋਂ ਬਚਾਓ ਘਰ ਨੂੰ avoid-subtle-enemies-at-home
ਤੁਸੀਂ ਬੜੀ ਮਿਹਨਤ ਨਾਲ ਆਪਣੇ ਸੁਫ਼ਨਿਆਂ ਦਾ ਆਸ਼ੀਆਨਾ ਬਣਾਉਂਦੇ ਹੋ, ਪਰ ਇਸ ਆਸ਼ੀਆਨੇ ‘ਚ ਰਹਿਣ ਦੇ ਕੁਝ ਸਮੇਂ ਬਾਅਦ ਹੀ ਘਰ ਦੀਆਂ ਚੌਖਟਾਂ ਅਤੇ ਦਾਖਲ ਹੋਣ ਵਾਲੇ ਰਸਤਿਆਂ ‘ਚ ਦੀਮਕ ਅਤੇ ਕੀੜਿਆਂ ਦਾ ਹਮਲਾ ਹੋਣ ਲੱਗਦਾ ਹੈ ਇਨ੍ਹਾਂ ਅਣਚਾਹੇ ਸੂਖਮ ਦੁਸ਼ਮਣਾਂ (ਕੀਟਾਂ) ਨਾਲ ਨਜਿੱਠਣ ਲਈ ਤੁਸੀਂ ਕੋਈ ਪਹਿਲਾਂ ਤਿਆਰੀ ਨਹੀਂ ਕੀਤੀ ਹੁੰਦੀ,
ਜਿਸ ਦਾ ਖਾਮੀਆਜ਼ਾ ਤੁਹਾਡੇ ਘਰ ਦੇ ਲੱਕੜੀ ਦੇ ਦਰਵਾਜ਼ਿਆਂ, ਖਿੜਕੀਆਂ ਅਤੇ ਚੌਖਟਾਂ ਨੂੰ ਉਠਾਉਣਾ ਪੈਂਦਾ ਹੈ ਹਾਲਾਂਕਿ ਇਨ੍ਹਾਂ ਘਰ ਦੇ ਦੁਸ਼ਮਣਾਂ ਨਾਲ ਨਜਿੱਠਣ ਲਈ ਬਜ਼ਾਰ ‘ਚ ਕਈ ਤਰ੍ਹਾਂ ਦੇ ਕੈਮੀਕਲ ਮੌਜ਼ੂਦ ਹਨ, ਨਾਲ ਹੀ ਕਈ ਕੰਪਨੀਆਂ ਅਤੇ ਪ੍ਰੋਫੈਸ਼ਨਲ ਇਨ੍ਹਾਂ ਘਰ ਦੇ ਦੁਸ਼ਮਣਾਂ ਨੂੰ ਭੱਜਾਉਣ ਦੀਆਂ ਸੇਵਾਵਾਂ ਮੁਹੱਈਆ ਕਰਾਉਂਦੇ ਹਨ, ਇਸ ਦੇ ਬਾਵਜ਼ੂਦ ਜੇਕਰ ਤੁਸੀਂ ਐਂਟੀ ਟਰਮਾਇਟ ਦਾ ਛਿੜਕਾਅ ਨਿਰਮਾਣ ਦੇ ਹਰੇਕ ਪੱਧਰ ‘ਤੇ ਕੀਤਾ ਹੁੰਦਾ ਹੈ, ਤਾਂ ਤੁਹਾਨੂੰ ਨਿਰਮਾਣ ਤੋਂ ਬਾਅਦ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ ਆਓ
Table of Contents
ਜਾਣਦੇ ਹਾਂ ਕਿਵੇਂ ਕਰਾ ਸਕਦੇ ਹਾਂ ਐਂਟੀ ਟਮਾਇਟ ਟਰੀਟਮੈਂਟ:-
ਪ੍ਰੀ ਅਤੇ ਪੋਸਟ-ਟਰੀਟਮੈਂਟ-
ਮਾਹਿਰ ਦੱਸਦੇ ਹਨ ਕਿ ਪ੍ਰੀ-ਕੰਸਟ੍ਰਕਸ਼ਨ ਸਮੇਂ ਕੀਤੇ ਜਾਣ ਵਾਲੇ ਐਂਟੀ ਟਮਾਇਟ ਟਰੀਟਮੈਂਟ ‘ਚ ਚੌਖਟ, ਦਰਵਾਜ਼ੇ, ਫਰੇਮ ਅਤੇ ਖਿੜਕੀ ਦੇ ਫੀਟਿੰਗ ਤੋਂ ਪਹਿਲਾਂ ਹੀ ਉਨ੍ਹਾਂ ‘ਚ ਕੈਮੀਕਲ ਪਾ ਦਿੱਤਾ ਜਾਂਦਾ ਹੈ, ਜੋ ਆਉਣ ਵਾਲੇ ਕਈ ਸਾਲਾਂ ਤੱਕ ਦੀਮਕ ਅਤੇ ਘੁਣ ਤੋਂ ਸੁਰੱਖਿਆ ਦਿੰਦਾ ਹੈ ਇਨ੍ਹਾਂ ਤੋਂ ਇਲਾਵਾ ਐਂਟੀ ਟਰਮਾਇਟ ਟਰੀਟਮੈਂਟ ਦੀ ਪੋਸਟ ਕੰਸਟ੍ਰਕਸ਼ਨ ਤਕਨੀਕ ਵੀ ਹੈ, ਜਿਸ ‘ਚ ਘਰ ਬਣਨ ਤੋਂ ਬਾਅਦ ਵੀ ਇਹ ਟਰੀਟਮੈਂਟ ਕਰਾਇਆ ਜਾ ਸਕਦਾ ਹੈ ਇਹ ਤਕਨੀਕ ਪ੍ਰੀ-ਕੰਸਟ੍ਰਕਸ਼ਨ ਨਾਲ ਮਿਲਦੀ-ਜੁਲਦੀ ਹੈ ਇਸ ਤਕਨੀਕ ‘ਚ ਮਸ਼ੀਨ ਨਾਲ ਗਰਾਊਂਡਿੰਗ ‘ਚ ਹੋਲ ਕੀਤਾ ਜਾਂਦਾ ਹੈ, ਫਿਰ ਕੈਮੀਕਲ ਪਾਇਆ ਜਾਂਦਾ ਹੈ ਕਿਉਂਕਿ ਦੀਮਕ ਘਰ ਦੇ ਕੋਨਿਆਂ ਤੋਂ ਹੀ ਜ਼ਿਆਦਾਤਰ ਆਪਣੀ ਸ਼ੁਰੂਆਤ ਕਰਦੇ ਹਨ ਇਸ ਲਈ ਇਮਾਰਤ ਦੇ ਹਰੇਕ ਕੋਨੇ ‘ਚ ਸਾਵਧਾਨੀਪੂਰਵਕ ਕੈਮੀਕਲ ਪਾਇਆ ਜਾਂਦਾ ਹੈ
Also Read:
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
- ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ?
- ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ ?
- ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
- ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
- ਸੰਕਰਮਿਤ ਹੋਣ ਤੋਂ ਬਚਾਓ ਘਰ
- ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
- ਘਰ ਨੂੰ ਬਣਾਓ ਕੂਲ-ਕੂਲ
- ਵਧਣ ਨਾ ਦਿਓ ਬੱਚਿਆਂ ਦੇ ਸ਼ਰਮੀਲੇਪਣ ਨੂੰ
ਸੁਰੱਖਿਆ ਦੇ ਚਾਰ ਪੜਾਅ:-
- ਐਂਟੀ ਟਰਮਾਇਟ ਚਾਰ ਪੜਾਆਂ ‘ਚ ਕੀਤਾ ਜਾਂਦਾ ਹੈ ਜੇਕਰ ਘਰ ਬਣਵਾ ਰਹੇ ਹੋ ਤਾਂ ਉਸ ਸਮੇਂ ਐਂਟੀ ਟਰਮਾਇਟ ਟਰੀਟਮੈਂਟ ਕਰਾ ਲਓ, ਤਾਂ ਜ਼ਿਆਦਾ ਵਧੀਆ ਰਹੇਗਾ ਇਸ ਦੌਰਾਨ ਕੀਤੇ ਜਾਣ ਵਾਲੇ ਟਰੀਟਮੈਂਟ ਨੂੰ ਪ੍ਰੀ-ਕੰਸਟ੍ਰਕਸ਼ਨ ਟਰੀਟਮੈਂਟ ਕਿਹਾ ਜਾਂਦਾ ਹੈ, ਜਿਸ ‘ਚ ਨਿਰਮਾਣ ਅਧੀਨ ਭਵਨ ‘ਚ ਐਂਟੀ ਟਰਮਾਇਟ ਟਰੀਟਮੈਂਟ ਦੀ ਪੂਰੀ ਪ੍ਰਕਿਰਿਆ ਖ਼ਤਮ ਕੀਤੀ ਜਾਂਦੀ ਹੈ ਇਸ ‘ਚ ਸਭ ਤੋਂ ਪਹਿਲਾਂ ਕੈਮੀਕਲ, ਫਾਊਂਡੇਸ਼ਨ ‘ਚ ਜੇਕਰ ਪੁੱਟੀ ਹੋਈ ਨੀਂਹ ‘ਚ ਕੈਮੀਕਲ ਪਾਇਆ ਜਾਂਦਾ ਹੈ ਇਸ ਦੌਰਾਨ ਸਾਇਡਵਾੱਲ ‘ਤੇ ਵੀ ਐਂਟੀ ਟਰਮਾਇਟ ਕੈਮੀਕਲ ਪਾ ਦਿੱਤਾ ਜਾਂਦਾ ਹੈ
- ਦੂਜੇ ਪੜਾਅ ‘ਚ ਸਬਲਿੰਗ ਅਤੇ ਪਲਿੰਥ ਲੇਵਲ ‘ਤੇ ਕੰਮ ਕੀਤਾ ਜਾਂਦਾ ਹੈ
- ਤੀਜੇ ਪੜਾਅ ‘ਚ ਬੇਸ ‘ਚ ਕੈਮੀਕਲ ਨੂੰ ਪਾਇਆ ਜਾਂਦਾ ਹੈ ਇਸ ‘ਚ ਫਲੋਰ ਜਾਂ ਟਾਇਲਾਂ ਦੇ ਰਸਤੇ ਦੀਮਕ ਅਤੇ ਘੁਣ ਨੂੰ ਘਰ ‘ਚ ਫੈਲਣ ਤੋਂ ਰੋਕਿਆ ਜਾਂਦਾ ਹੈ ਨਾਲ ਹੀ ਘਰਾਂ ਦੇ ਖਿੜਕੀ ਅਤੇ ਦਰਵਾਜਿਆਂ ‘ਚ ਅਜਿਹੀਆਂ ਥਾਵਾਂ ਹੁੰਦੀਆਂ ਹਨ, ਜਿੱਥੇ ਦੀਮਕ ਲੱਗਣ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਰਹਿੰਦੀ ਹੈ ਆਮ ਤੌਰ ‘ਤੇ ਇਨ੍ਹਾਂ ਥਾਵਾਂ ‘ਤੇ ਇਨ੍ਹਾਂ ਦੀ ਸ਼ੁਰੂਆਤ ਵੀ ਹੁੰਦੀ ਹੈ
- ਐਂਟੀ ਟਰਮਾਇਟ ਟਰੀਟਮੈਂਟ ਦੇ ਅੰਤਿਮ ਪੜਾਅ ‘ਚ ਇਨ੍ਹਾਂ ਨੂੰ ਕੈਮੀਕਲ ਨਾਲ ਸੁਰੱਖਿਅਤ ਕੀਤਾ ਜਾਂਦਾ ਹੈ
ਕਦੋਂ ਅਤੇ ਕਿੱਥੋਂ ਕਰਾਈਏ ਟਰੀਟਮੈਂਟ:-
ਐਂਟੀ ਟਰਮਾਇਟ ਟਰੀਟਮੈਂਟ ਕਰਾਉਣ ਦਾ ਵੈਸੇ ਤਾਂ ਕੋਈ ਸਹੀਂ ਸਮਾਂ ਨਹੀਂ ਹੈ, ਪਰ ਜਾਣਕਾਰਾਂ ਦੀ ਮੰਨੋ ਤਾਂ ਇਸ ਨੂੰ ਮੀਂਹ ਤੋਂ ਪਹਿਲਾਂ ਕਰਾਉਣਾ ਜ਼ਿਆਦਾ ਸਹੀ ਹੁੰਦਾ ਹੈ ਮੀਂਹ ਦੇ ਸਮੇਂ ਜ਼ਮੀਨ ਅਤੇ ਦੀਵਾਰਾਂ ‘ਚ ਨਮੀ ਆ ਜਾਂਦੀ ਹੈ ਅਜਿਹੇ ‘ਚ ਕੈਮੀਕਲ ਦਾ ਅਸਰ ਘੱਟ ਹੋ ਜਾਂਦਾ ਹੈ ਇਸ ਤੋਂ ਇਲਾਵਾ ਕਾਲੀ ਮਿੱਟੀ ‘ਤੇ ਬਣਾਏ ਗਏ ਘਰਾਂ ‘ਚ ਦੀਮਕ ਅਤੇ ਕੀੜਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਇਨ੍ਹਾਂ ਥਾਵਾਂ ‘ਤੇ ਐਂਟੀ ਟਰਮਾਇਟ ਟਰੀਟਮੈਂਟ ਦੀ ਜ਼ਰੂਰਤ ਪੈਂਦੀ ਹੈ ਅਜਿਹੇ ਘਰਾਂ ‘ਚ ਜਿੱਥੇ ਸੀਪੇਜ ਦੀ ਸਮੱਸਿਆ ਹੁੰਦੀ ਹੈ, ਉੱਥੇ ਸਾਲ ‘ਚ ਇੱਕ ਵਾਰ ਟਰੀਟਮੈਂਟ ਕਰਾਉਣਾ ਹੀ ਚਾਹੀਦਾ ਹੈ
ਹੁਣ ਆਉਂਦੀ ਹੈ ਖਰਚ ਦੀ ਵਾਰੀ:
ਐਂਟੀ ਟਰਮਾਇਟ ਟਰੀਟਮੈਂਟ ਕਰਾਉਂਦੇ ਸਮੇਂ ਖਰਚ ਦੀ ਗੱਲ ਕਰੀਏ, ਤਾਂ ਇਹ ਤੁਹਾਡੇ ਬਜ਼ਟ ‘ਚ ਹੀ ਹੈ ਨਿਰਮਾਣ ਅਧੀਨ ਮਕਾਨ ‘ਚ ਇਸ ਦੀ ਕੀਮਤ ਕੁਝ ਹਜ਼ਾਰ ਰੁਪਏ ਹੀ ਬੈਠਦੀ ਹੈ ਜੇਕਰ ਹਜ਼ਾਰ ਵਰਗਫੁੱਟ ‘ਚ ਆਪਣੇ ਮਕਾਨ ਦਾ ਨਿਰਮਾਣ ਕਰਾ ਰਹੇ ਹੋ ਅਤੇ ਇਸ ‘ਚ ਐਂਟੀ ਟਰਮਾਇਟ ਟਰੀਟਮੈਂਟ ਕਰਾਉਂਦੇ ਹੋ, ਤਾਂ ਇਸ ਦੀ ਲਾਗਤ ਕਰੀਬ 6000 ਰੁਪਏ ਹੀ ਰਹਿੰਦੀ ਹੈ
ਇਨ੍ਹਾਂ ਕੈਮੀਕਲਾਂ ਦੀ ਹੁੰਦੀ ਹੈ ਵਰਤੋਂ:-
ਐਂਟੀ ਟਰਮਾਇਟ ਟਰੀਟਮੈਂਟ ‘ਚ ਮੁੱਖ ਤੌਰ ‘ਤੇ ਸਿੰਥੈਟਿਕ ਪੈਰਾਸਾਇਡ, ਮੈਲਾਥਿਲਾਨ ਅਤੇ ਫਲੋਰੋਸਾਇਰੀਫਾਡ ਜਿਵੇਂ ਕੈਮੀਕਲ ਯੂਜ਼ ਕੀਤੇ ਜਾਂਦੇ ਹਨ ਨਿਰਮਾਣ ਅਧੀਨ ਮਕਾਨ ‘ਚ ਇਹ ਕੈਮੀਕਲ ਵਾਟਰਬੇਸਡ ਹੁੰਦੇ ਹਨ ਇਨ੍ਹਾਂ ਦੀ ਵਰਤੋਂ ਤੋਂ ਬਾਅਦ ਘਰ ‘ਚ ਥੋੜ੍ਹੀ ਦੁਰਗੰਧ ਜ਼ਰੂਰ ਹੋ ਸਕਦੀ ਹੈ, ਪਰ ਕੁਝ ਸਮੇਂ ਬਾਅਦ ਉਹ ਵੀ ਚਲੀ ਜਾਂਦੀ ਹੈ ਇਸ ਤਰ੍ਹਾਂ ਤੁਹਾਡਾ ਘਰ ਅਣਚਾਹੇ ਮਹਿਮਾਨ ਦੀਮਕ, ਘੁਣ ਆਦਿ ਸੂਖਮ ਕੀਟਾਂ ਤੋਂ ਸੁਰੱਖਿਅਤ ਹੋ ਜਾਵੇਗਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.