learn-great-photography-tips-from-home-while-on-the-phone

ਘਰ ਬੈਠੇ-ਬੈਠੇ ਫੋਨ ‘ਤੇ ਸਿੱਖੋ ਸ਼ਾਨਦਾਰ ਫੋਟੋਗ੍ਰਾਫੀ ਦੇ ਟਿਪਸ

ਜੇਕਰ ਤੁਸੀਂ ਘਰ ਬੋਰ ਹੋ ਰਹੇ ਹੋ ਅਤੇ ਕਰਨ ਨੂੰ ਕੁਝ ਸੁੱਝ ਨਹੀਂ ਰਿਹਾ ਹੈ ਤਾਂ ਆਪਣੇ ਮੋਬਾਇਲ ਦਾ ਇਸਤੇਮਾਲ ਕਰਦੇ ਹੋਏ ਫੋਟੋਗ੍ਰਾਫੀ ਲਈ ਜ਼ਰੂਰੀ ਨਹੀਂ ਹੈ ਕਿ ਜ਼ਿਆਦਾ ਮੈਗਾਪਿਕਸਲ ਵਾਲੇ ਫੋਨ ਹੀ ਉਸ ‘ਚ ਮੱਦਦਗਾਰ ਸਾਬਤ ਹੁੰਦੇ ਹਨ ਸਗੋਂ ਕੁਝ ਬੇਸਿਕ ਰੂਲਜ਼ ਦੀ ਮੱਦਦ ਨਾਲ ਵੀ ਤੁਸੀਂ ਆਪਣੀ ਫੋਟੋ ਨੂੰ ਸ਼ਾਨਦਾਰ ਬਣਾ ਸਕਦੇ ਹੋ

Also Read :-

ਫਲੈਸ਼ ਦਾ ਇਸਤੇਮਾਲ ਨਾ ਕਰੋ

ਅਕਸਰ ਲੋਕ ਫੋਟੋ ਕਲਿੱਕ ਕਰਨ ਦੌਰਾਨ ਫਲੈਸ਼ ਨੂੰ ਆੱਨ ਰੱਖਦੇ ਹਨ ਅਤੇ ਫਲੈਸ਼ ਦੀ ਮੱਦਦ ਨਾਲ ਸ਼ਾਨਦਾਰ ਫੋਟੋ ਕਲਿੱਕ ਨਹੀਂ ਕੀਤੀ ਜਾ ਸਕਦੀ ਹੈ ਕਈ ਵਾਰ ਨੈਚੂਰਲ ਲਾਇਟ ‘ਚ ਖਿੱਚੀ ਗਈ ਫੋਟੋ ਵੀ ਚੰਗੀ ਆਉਂਦੀ ਹੈ ਘੱਟ ਰੌਸ਼ਨੀ ‘ਚ ਫੋਟੋ ਕਲਿੱਕ ਕਰਨਾ ਹੈ ਤਾਂ ਉਸ ਦੇ ਲਈ ਤੁਸੀਂ ਕੈਮਰਾ ਸੈਟਿੰਗ ‘ਚ ਜਾ ਕੇ ਐਕਸਪੋਜ਼ਰ ਜਾਂ ਆਈਐੱਸਓ ਨੂੰ ਵਧਾ ਸਕਦੇ ਹੋ ਪਰ ਇਸ ਨੂੰ ਵਧਾਉਣ ਦੀ ਵੀ ਇੱਕ ਸੀਮਾ ਹੈ ਜ਼ਿਆਦਾ ਵਧਾਉਣ ਨਾਲ ਵੀ ਫੋਟੋ ਖਰਾਬ ਹੋ ਜਾਂਦੀ ਹੈ

ਰੂਲ ਆੱਫ਼ ਥਰਡ ਅਪਣਾਓ

ਸਮਾਰਟਫੋਨ ਕੋਈ ਵੀ ਹੋਵੇ ਹਰ ਕਿਸੇ ‘ਚ ਗਰਿੱਡ ਦਾ ਬਦਲ ਦਿੱਤਾ ਜਾਂਦਾ ਹੈ ਅਤੇ ਅਜਿਹੇ ‘ਚ ਤੁਸੀਂ ਰੂਲ ਆੱਫ਼ ਥਰਡ ਨੂੰ ਅਪਣਾਓ ਅਜਿਹੇ ‘ਚ ਤੁਸੀਂ ਫੋਟੋ ਕਲਿੱਕ ਕਰਨ ਦੌਰਾਨ ਆਬਜੈਕਟ ਨੂੰ ਵਿੱਚ ਵਾਲੇ ਬਾਕਸ ‘ਚ ਰੱਖੋ ਗਰਿੱਡ ਦਾ ਇਸਤੇਮਾਲ ਕਰਨ ‘ਤੇ ਸਕਰੀਨ ਦੇ ਉੱਪਰ ਤਿੰਨ ਲਾਇਨਾਂ ਬਣ ਜਾਂਦੀਆਂ ਹਨ ਇਨ੍ਹਾਂ ਲਾਇਨਾਂ ਦੀ ਮੱਦਦ ਨਾਲ ਆਬਜੈਕਟ ਨੂੰ ਫੋਟੋ ‘ਚ ਅਸਾਨੀ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ ਗਰਿੱਡਲਾਇਨਜ਼ ਨੂੰ ਖੋਲ੍ਹਣ ਲਈ ਫੋਨ ਦੀ ਸੈਟਿੰਗ ‘ਚ ਜਾਣਾ ਹੋਵੇਗਾ, ਉਸ ਤੋਂ ਬਾਅਦ ਉੱਥੋਂ ਗਰਿੱਡ ਨੂੰ ਆੱਨ ਕਰ ਸਕਦੇ ਹੋ

ਜੂਮ ਦਾ ਕਰੋ ਘੱਟ ਇਸਤੇਮਾਲ

ਵਰਤਮਾਨ ਸਮੇਂ ‘ਚ ਫੋਨ ਦੇ ਅੰਦਰ ਚਾਰ-ਚਾਰ ਲੈਨਜ਼ ਦਿੱਤੇ ਜਾ ਰਹੇ ਹਨ, ਜਿਨ੍ਹਾਂ ‘ਚ ਵਾਇਡ ਐਂਗਲ ਅਤੇ ਮਾਇਕਰੋ ਲੈਨਜ਼ ਦੇ ਬਦਲ ਦਿੱਤੇ ਜਾਂਦੇ ਹਨ ਇਸ ਨਾਲ ਅਸੀਂ ਬਿਨਾਂ ਜੂਮ ਆਊਟ ਅਤੇ ਜੂਮ ਇੰਨ ਦੇ ਵੀ ਫੋਟੋ ਕਲਿੱਕ ਕਰ ਸਕਦੇ ਹਾਂ ਇਸ ਤੋਂ ਇਲਾਵਾ ਜੇਕਰ ਤੁਸੀਂ ਜੂਮ ਇੰਨ ਕਰਦੇ ਹੋ ਤਾਂ ਤੁਹਾਡੀ ਫੋਟੋ ਖਰਾਬ ਹੋ ਸਕਦੀ ਹੈ ਇਸ ਤੋਂ ਬਚਣ ਲਈ ਜੂਮ ਇੰਨ ਕਰਨ ਦੀ ਬਜਾਇ ਤੁਸੀਂ ਆਬਜੈਕਟ ਦੇ ਕਰੀਬ ਜਾ ਸਕਦੇ ਹੋ

ਫੋਕਸ ਦਾ ਰੱਖੋ ਧਿਆਨ

ਸਮਾਰਟਫੋਨ ਨਾਲ ਇੱਕ ਵਧੀਆ ਫੋਟੋ ਕਲਿੱਕ ਕਰਨ ਲਈ ਸਭ ਤੋਂ ਪਹਿਲੀ ਗੱਲ ਹੈ ਫੋਕਸ ਦਾ ਧਿਆਨ ਰੱਖਣਾ ਫੋਟੋ ਕਲਿੱਕ ਕਰਦੇ ਸਮੇਂ ਫੋਕਸ ‘ਤੇ ਧਿਆਨ ਜ਼ਰੂਰ ਰੱਖੋ ਇਸ ਦੇ ਬਗੈਰ ਤੁਹਾਡੀ ਫੋਟੋ ਖਰਾਬ ਹੋ ਸਕਦੀ ਹੈ ਵਿਅਕਤੀ ਦੀ ਫੋਟੋ ਖਿੱਚਦੇ ਸਮੇਂ ਫੋਕਸ ਫੇਸ ਨੂੰ ਡਿਟੈਕਟ ਕਰ ਲੈਂਦਾ ਹੈ ਪਰ ਹੁਣ ਵਸਤੂਆਂ ਦੀ ਫੋਟੋ ਕਲਿੱਕ ਕਰਨ ਲਈ ਜ਼ਿਆਦਾਤਰ ਫੋਨ ‘ਚ ਸੀਨ ਡਿਟੈਕਸ਼ਨ ਆਉਂਦਾ ਹੈ ਪਰ ਜੇਕਰ ਫੋਨ ਖ਼ਪਤਕਾਰ ਚਾਹੇ ਤਾਂ ਮੈਨਿਊਅਲੀ ਵੀ ਫੋਕਸ ਨੂੰ ਸੈੱਟ ਕਰ ਸਕਦਾ ਹੈ ਇਸ ਦੇ ਲਈ ਸਿਰਫ਼ ਸਕਰੀਨ ‘ਤੇ ਕਲਿੱਕ ਕਰਨਾ ਹੋਵੇਗਾ

ਰੌਸ਼ਨੀ ਦਾ ਰੱਖੋ ਧਿਆਨ

ਸਮਾਰਟਫੋਨ ਨਾਲ ਖਿੱਚੀਆਂ ਜਾਣ ਵਾਲੀਆਂ ਫੋਟੋਆਂ ਨੂੰ ਸ਼ਾਨਦਾਰ ਬਣਾਉਣ ਲਈ ਸਭ ਤੋਂ ਜ਼ਿਆਦਾ ਧਿਆਨ ਰੱਖਣ ਵਾਲੀ ਵਸਤੂ ਰੌਸ਼ਨੀ ਹੈ ਬਿਨ੍ਹਾਂ ਚੰਗੀ ਰੌਸ਼ਨੀ ਦੇ ਇੱਕ ਸ਼ਾਨਦਾਰ ਫੋਟੋ ਕਲਿੱਕ ਕਰਨਾ ਕਾਫ਼ੀ ਮੁਸ਼ਕਿਲ ਹੈ ਕੈਮਰੇ ਅੰਦਰ ਜਿੰਨੀ ਜ਼ਿਆਦਾ ਲਾਇਟ ਜਾਵੇਗੀ, ਫੋਟੋ ਦੇ ਰੰਗ ਓਨੇ ਹੀ ਜ਼ਿਆਦਾ ਨਿੱਖਰ ਕੇ ਆਉਣਗੇ ਚੰਗੀ ਫੋਟੋ ਕਲਿੱਕ ਕਰਨ ਦਾ ਇੱਕ ਅਸਾਨ ਤਰੀਕਾ ਇਹ ਹੈ ਕਿ ਜਿਸ ਦਿਸ਼ਾ ਤੋਂ ਰੌਸ਼ਨੀ ਆ ਰਹੀ ਹੈ, ਉਸ ਦਿਸ਼ਾ ‘ਚ ਤੁਹਾਡੀ ਪਿੱਠ ਹੋਣੀ ਚਾਹੀਦੀ ਅਤੇ ਰੌਸ਼ਨੀ ਸਬਜੈਕਟ ਦੇ ਉੱਪਰ ਪੈਣੀ ਚਾਹੀਦੀ ਜ਼ਿਆਦਾਤਰ ਲੋਕ ਇਸ ਨਿਯਮ ਨੂੰ ਸਮਝ ਨਹੀਂ ਪਾਉਂਦੇ ਅਤੇ ਆਪਣੀ ਫੋਟੋ ਬਰਬਾਦ ਕਰ ਦਿੰਦੇ ਹਨ

ਕੈਮਰਾ ਸਥਿਰ ਰੱਖਣਾ ਜ਼ਰੂਰੀ

ਚੰਗੀ ਫੋਟੋ ਕਲਿੱਕ ਕਰਨ ਲਈ ਇੱਕ ਹੋਰ ਜ਼ਰੂਰੀ ਸਲਾਹ ਹੈ ਕਿ ਕੈਮਰੇ ਨੂੰ ਸਥਿਰ ਰੱਖੋ ਇਸ ਦੇ ਲਈ ਤੁਸੀਂ ਸਟੈਂਡ ਜਾਂ ਕਿਸੇ ਵਸਤੂ ਦਾ ਇਸਤੇਮਾਲ ਕਰ ਸਕਦੇ ਹੋ ਧਿਆਨ ਰੱਖੋ ਕਿ ਜਦ ਵੀ ਫੋਟੋ ਖਿੱਚਣ ਲਈ ਕਲਿੱਕ ਕਰੋ, ਤਾਂ ਉਸ ਦੌਰਾਨ ਆਪਣਾ ਕੈਮਰਾ ਸਥਿਰ ਰੱਖੋ ਹੱਥਾਂ ਨੂੰ ਸਥਿਰ ਰੱਖਣ ਲਈ ਕੂਹਣੀ ਨੂੰ ਸਰੀਰ ਨਾਲ ਚਿਪਕਾ ਕੇ ਰੱਖੋ ਅਜਿਹਾ ਕਰਨ ਨਾਲ ਹੱਥ ਕੰਬਣਗੇ ਨਹੀਂ ਅਤੇ ਫੋਨ ਹਿੱਲੇਗਾ ਨਹੀਂ, ਜਿਸ ਦਾ ਨਤੀਜਾ ਇੱਕ ਚੰਗੀ ਫੋਟੋ ਦੇ ਰੂਪ ‘ਚ ਪ੍ਰਾਪਤ ਹੋਵੇਗਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!