ਜਿਉਣ ਲਈ ਜਿੰਨਾ ਜ਼ਰੂਰੀ ਹਵਾ ਅਤੇ ਪਾਣੀ ਹੈ, ਓਨਾ ਹੀ ਜ਼ਰੂਰੀ ਹੈ ਭੋਜਨ ਭੋਜਨ ਬਿਨਾਂ ਤਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ ਲੋਕ ਜਿਉਣ ਲਈ ਅਤੇ ਚੰਗੀ ਸਿਹਤ ਲਈ ਤਾਂ ਖਾਂਦੇ ਹੀ ਹਨ ਪਰ ਅਜਿਹਾ ਵੀ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਸਿਰਫ ਖਾਣ ਲਈ ਹੀ ਜਿਉਂਦੇ ਹਨ ਅਜਿਹੇ ਲੋਕ ਨਾ ਤਾਂ ਆਪਣੀ ਸਿਹਤ ਦਾ ਹੀ ਕੁਝ ਧਿਆਨ ਰੱਖਦੇ ਹਨ ਅਤੇ ਨਾ ਸਹੀ-ਗਲਤ, ਸ਼ਿਸ਼ਟਤਾ ਅਤੇ ਸੱਭਿਅਤਾ ਦਾ ਅਜਿਹੇ ਲੋਕ ਆਪਣਾ ਤਾਂ ਨੁਕਸਾਨ ਕਰਦੇ ਹੀ ਹਨ, ਨਾਲ ਹੀ ਦੂਜਿਆਂ ਦੀਆਂ ਭਾਵਨਾਵਾਂ ਦਾ ਵੀ ਮਜ਼ਾਕ ਉਡਾਉਂਦੇ ਹਨ ਜੋ ਨੈਤਿਕ ਦ੍ਰਿਸ਼ਟੀ ਨਾਲ ਸਹੀ ਨਹੀਂ ਕਿਹਾ ਜਾ ਸਕਦਾ।
ਆਮ ਹੀ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਖਾਂਦੇ ਅਤੇ ਖੁਆਉਂਦੇ ਤਾਂ ਹਨ ਪਰ ਖਾਣ ਅਤੇ ਖੁਆਉਣ ਦੇ ਤੌਰ-ਤਰੀਕਿਆਂ ’ਤੇ ਕੋਈ ਧਿਆਨ ਨਹੀਂ ਦਿੰਦੇ ਅਜਿਹੇ ਲੋਕ ਖੁਦ ਤਾਂ ਜਿਵੇਂ-ਤਿਵੇਂ ਖਾਂਦੇ ਹੀ ਹਨ, ਨਾਲ ਹੀ ਮਹਿਮਾਨਾਂ ਨੂੰ ਵੀ ਗਲਤ ਢੰਗ ਨਾਲ ਜਾਂ ਅਸੱਭਿਅਤਾ ਨਾਲ ਖੁਆਉਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦੀ ਅਣਦੇਖੀ ਕਰ ਦਿੰਦੇ ਹਨ ਜੋ ਹਾਸੋਹੀਣਾ ਤਾਂ ਹੈ ਹੀ, ਨਾਲ ਹੀ ਘੋਰ ਅਸ਼ਿਸ਼ਟਤਾ ਵੀ ਹੈ ਅਜਿਹਾ ਕਰਕੇ ਉਹ ਮਹਿਮਾਨਾਂ ਦੀ ਨਜ਼ਰ ’ਚ ਤਾਂ ਡਿੱਗ ਹੀ ਜਾਂਦੇ ਹਨ, ਨਾਲ ਹੀ ਪਰਿਵਾਰ ਦੇ ਛੋਟੇ-ਵੱਡੇ ਮੈਂਬਰਾਂ ਵੱਲੋਂ ਵੀ ਨਜ਼ਰਅੰਦਾਜ਼ ਹੋ ਜਾਂਦੇ ਹਨ ਜੋ ਸੁਭਾਵਿਕ ਹੈ।
ਇੱਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਆਦਮੀ ਹੋਵੇ ਜਾਂ ਜਾਨਵਰ, ਭੁੱਖ ਤਾਂ ਸਾਰਿਆਂ ਨੂੰ ਲੱਗਦੀ ਹੈ ਅਤੇ ਖਾਂਦੇ ਵੀ ਸਾਰੇ ਹਨ ਪਰ ਜਾਨਵਰ ਜਿਵੇਂ-ਤਿਵੇਂ ਆਪਣਾ ਢਿੱਡ ਭਰ ਲੈਂਦਾ ਹੈ ਉਹ ਇੱਕ ਜਾਨਵਰ ਹੈ ਜਦੋਂਕਿ ਮਨੁੱਖ ਇੱਕ ਵਿਵੇਕਸ਼ੀਲ ਪ੍ਰਾਣੀ ਹੈ ਉਸ ਨੇ ਕੀ ਕਰਨਾ ਹੈ? ਕਿਵੇਂ ਕਰਨਾ ਹੈ? ਇਹ ਸਭ ਸੋਚਣ ਅਤੇ ਸਮਝਣ ਦੀ ਸ਼ਕਤੀ ਉਸ ਵਿੱਚ ਹੁੰਦੀ ਹੈ ਇਸ ਦੇ ਬਾਵਜ਼ੂਦ ਜੇਕਰ ਉਹ ਕੋਈ ਬੇਢੰਗਾ ਕੰਮ ਕਰਦਾ ਹੈ ਜਾਂ ਅਸੱਭਿਅਤਾ ਦਿਖਾਉਂਦਾ ਹੈ, ਤਾਂ ਇਸ ਨਾਲ ਉਹ ਆਪਣੀ ਵਿਵੇਕਸ਼ੀਲਤਾ ਦਾ ਕਤਲ ਹੀ ਤਾਂ ਕਰਦਾ ਹੈ।
ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਅੱਜ ਤੋਂ ਅਜਿਹਾ ਕਰਨਾ ਛੱਡ ਦਿਓ ਖਾਣ-ਪੀਣ ਦਾ ਜਿੱਥੋਂ ਤੱਕ ਸਵਾਲ ਹੈ, ਇਸ ਸਬੰਧ ਵਿਚ ਤਾਂ ਖਾਸ ਸਫਾਈ ਅਤੇ ਸੱਭਿਅਤਾ ਵਰਤਣੀ ਚਾਹੀਦੀ ਹੈ ਜੇਕਰ ਤੁਸੀਂ ਖੁਦ ਜਿਵੇਂ-ਤਿਵੇਂ ਖਾਂਦੇ ਹੋ ਤਾਂ ਘੱਟੋ-ਘੱਟ ਦੂਜਿਆਂ ਦੀਆਂ ਭਾਵਨਾਵਾਂ, ਪੱਧਰ ਅਤੇ ਇੱਜਤ ਦਾ ਖਿਆਲ ਜ਼ਰੂਰ ਕਰੋ ਅਜਿਹਾ ਕਰਕੇ ਤੁਸੀਂ ਦੂਜਿਆਂ ਦੀ ਨਜ਼ਰ ’ਚ ਤਾਂ ਉੱਪਰ ਉੱਠੋਗੇ ਹੀ, ਨਾਲ ਹੀ ਤੁਹਾਡਾ ਵੀ ਜੀਵਨ-ਪੱਧਰ ਉੱਚਾ ਉੱਠੇਗਾ ਅਤੇ ਤੁਸੀਂ ਸੱਭਿਆ ਵੀ ਕਹਾਓਗੇ।
ਇਸ ਲਈ ਜ਼ਰੂਰਤ ਹੈ ਖਾਣ ਅਤੇ ਖੁਆਉਣ ਦੇ ਪੱਧਰ ਨੂੰ ਬਣਾਈ ਰੱਖਣ ਦੀ, ਪਰ ਕਿਵੇਂ? ਇਹੀ ਸਵਾਲ ਸ਼ਾਇਦ ਤੁਸੀਂ ਪੁੱਛ ਰਹੇ ਹੋਵੋਗੇ ਤਾਂ ਆਓ! ਅਸੀਂ ਦੱਸੀਏ ਖਾਣ ਅਤੇ ਖੁਆਉਣ ਦੇ ਕੁਝ ਤੌਰ-ਤਰੀਕੇ:-
- ਤੁਸੀਂ ਖਾਣਾ ਪਰਿਵਾਰ ਦੇ ਮੈਂਬਰਾਂ ਨੂੰ ਖੁਆਓ ਜਾਂ ਮਹਿਮਾਨਾਂ ਨੂੰ, ਖੁਆਓ ਤਾਂ ਸਲੀਕੇ ਨਾਲ ਹੀ, ਨਹੀਂ ਤਾਂ ਜਿਵੇਂ-ਤਿਵੇਂ ਖੁਆ ਕੇ ਤੁਸੀਂ ਆਪਣੀ ਅਸੱਭਿਅਤਾ ਹੀ ਪ੍ਰਦਰਸ਼ਿਤ ਕਰੋਗੇ ਤੁਸੀਂ ਖਾਣਾ ਜ਼ਮੀਨ ’ਤੇ ਖੁਆਓ ਜਾਂ ਟੇਬਲ ’ਤੇ ਪਰ ਭੋਜਨ ਪਰੋਸਣ ਤੋਂ ਪਹਿਲਾਂ ਉਸ ਥਾਂ ਦੀ ਸਫਾਈ ਜ਼ਰੂਰ ਕਰ ਲਓ ਅਜਿਹਾ ਨਾ ਕਰਨ ’ਤੇ ਖਾਣਾ ਕਿੰਨਾ ਵੀ ਵਧੀਆ ਕਿਉਂ ਨਾ ਬਣਿਆ ਹੋਇਆ ਹੋਵੇ, ਉਸ ਦਾ ਮਜ਼ਾ ਤਾਂ ਬਿਲਕੁਲ ਹੀ ਨਹੀਂ ਆਵੇਗਾ ਕਿਉਂਕਿ ਸਫਾਈ ’ਚ ਅਤੇ ਗੰਦਗੀ ’ਚ ਖਾਣ ਦਾ ਅਸਰ ਦਿਮਾਗ ’ਤੇ ਅਲੱਗ-ਅਲੱਗ ਪੈਂਦਾ ਹੈ ਜੇਕਰ ਸਫਾਈ ਪਸੰਦ ਲੋਕ ਗੰਦਗੀ ’ਚ ਖਾਣਾ ਖਾਣਗੇ ਤਾਂ ਉਹ ਭੁੱਖ ਲੱਗਣ ’ਤੇ ਵੀ ਖਾਣਾ ਤਾਂ ਘੱਟ ਖਾਣਗੇ ਹੀ, ਨਾਲ ਹੀ ਇਸ ਦਾ ਸਿਹਤ ’ਤੇ ਵੀ ਉਲਟ ਅਸਰ ਪਵੇਗਾ ਇਸ ਲਈ ਖਾਣਾ ਪਰੋਸਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ।
- ਆਮ ਦੇਖਣ ’ਚ ਆਉਂਦਾ ਹੈ ਕਿ ਖਾਣਾ ਤਾਂ ਲੋਕ ਟੇਬਲ ’ਤੇ ਪਰੋਸ ਦਿੰਦੇ ਹਨ ਪਰ ਪਾਣੀ ਦੇਣਾ ਭੁੱਲ ਜਾਂਦੇ ਹਨ ਕੁਝ ਲੋਕ ਤਾਂ ਅਜਿਹਾ ਜਾਣ-ਬੁੱਝ ਕੇ ਕਰਦੇ ਹਨ ਬੱਚਿਆਂ ਨਾਲ ਤਾਂ ਅਜਿਹੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ ਵੱਡੇ ਲੋਕਾਂ ਨਾਲ ਵੀ ਅਜਿਹੀਆਂ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ ਜੋ ਸਹੀ ਨਹੀਂ ਕਿਹਾ ਜਾ ਸਕਦਾ, ਇਸ ਲਈ ਖਾਣਾ ਖੁਆਉਣ ਲੱਗਿਆਂ ਪਾਣੀ ਦੇਣਾ ਨਾ ਭੁੱਲੋ ਹੋ ਸਕੇ ਤਾਂ ਪਾਣੀ ਗਲਾਸ ਦੇ ਨਾਲ ਜੱਗ ਵਿਚ ਵੀ ਰੱਖ ਦਿਓ ਤਾਂ ਕਿ ਤੁਹਾਨੂੰ ਵਾਰ-ਵਾਰ ਭੱਜਣਾ ਨਾ ਪਵੇ।
- ਖਾਣਾ ਖੁਆਉਂਦੇ ਸਮੇਂ ਸੰਕੋਚ ਨਾ ਵਰਤੋ ਮਹਿਮਾਨਾਂ ਨੂੰ ਤਾਂ ਖਾਣਾ ਠੀਕ ਤਰ੍ਹਾਂ ਖੁਆਓ ਹੀ ਪਰ ਜ਼ਬਰਦਸਤੀ ਨਾ ਕਰੋ ਕਦੇ-ਕਦੇ ਤਾਂ ਅਜਿਹਾ ਦੇਖਿਆ ਜਾਂਦਾ ਹੈ ਕੁਝ ਲੋਕ ਖਾਣਾ ਤਾਂ ਪਰੋਸ ਦਿੰਦੇ ਹਨ ਅਤੇ ਖੁਦ ਕਿਤੇ ਗਾਇਬ ਹੋ ਜਾਂਦੇ ਹਨ ਅਜਿਹੇ ’ਚ ਖਾਣ ਵਾਲੇ ਠੀਕ ਤਰ੍ਹਾਂ ਖਾ ਨਹੀਂ ਸਕਦੇ ਅਜਿਹਾ ਕਰਨਾ ਤੁਹਾਡੀ ਕੋਝੀ ਹਰਕਤ ਮੰਨੀ ਜਾਵੇਗੀ, ਇਸ ਲਈ ਅਜਿਹਾ ਕਦੇ ਨਾ ਕਰੋ।
- ਕੁਝ ਲੋਕਾਂ ਨੂੰ ਦੇਖਿਆ ਜਾਂਦਾ ਹੈ ਕਿ ਖਾਣਾ ਇੱਕ ਹੀ ਥਾਲੀ ’ਚ ਪਰੋਸ ਦਿੰਦੇ ਹਨ ਭਾਵੇਂ ਉਹ ਪਰਿਵਾਰ ਦਾ ਮੈਂਬਰ ਹੋਵੇ ਜਾਂ ਮਹਿਮਾਨ ਅਜਿਹਾ ਭਾਂਡਿਆਂ ਦੀ ਕਮੀ ਕਾਰਨ ਤਾਂ ਕੀਤਾ ਜਾ ਸਕਦਾ ਹੈ ਪਰ ਭਾਂਡਿਆਂ ਦੇ ਹੁੰਦੇ ਹੋਏ ਵੀ ਜੇਕਰ ਇਸ ਢੰਗ ਨਾਲ ਕੋਈ ਖਾਣਾ ਖੁਆਏ ਤਾਂ ਇਸ ਨੂੰ ਨਾਦਾਨੀ ਹੀ ਮੰਨਿਆ ਜਾਵੇਗਾ ਖਾਣਾ ਪਰੋਸੋ ਤਾਂ ਥਾਲੀ ਅਤੇ ਪਲੇਟ ’ਚ ਸਜਾ ਕੇ ਨਹੀਂ ਤਾਂ ਦੇਖਣ ’ਚ ਵੀ ਬੁਰਾ ਲੱਗੇਗਾ।
- ਕਦੇ-ਕਦੇ ਅਜਿਹਾ ਵੀ ਦੇਖਿਆ ਜਾਂਦਾ ਹੈ ਕਿ ਮਹਿਮਾਨਾਂ ਦੇ ਆਉਣ ’ਤੇ ਪਰਿਵਾਰ ਦੇ ਹੀ ਕੁਝ ਮੈਂਬਰ ਜਦੋਂ ਨਾਲ ਖਾਣ ਬੈਠਦੇ ਹਨ ਤਾਂ ਉਨ੍ਹਾਂ ਨੂੰ ਕੁਝ ਨਾ ਦੇ ਕੇ ਕਹਿ ਦਿੰਦੇ ਹਨ ਜੋ ਕੁਝ ਲੈਣਾ ਹੈ, ਆ ਕੇ ਲੈ ਜਾਓ ਅਜਿਹਾ ਕਰਕੇ ਮਹਿਮਾਨਾਂ ਸਾਹਮਣੇ ਉਸ ਵਿਅਕਤੀ ਦੀ ਬੇਇੱਜਤੀ ਤਾਂ ਹੁੰਦੀ ਹੀ ਹੈ, ਨਾਲ ਹੀ ਉਹ ਵੀ ਮਹਿਮਾਨਾਂ ਦੀਆਂ ਨਜ਼ਰਾਂ ’ਚ ਅਸੱਭਿਆ ਪ੍ਰਤੀਤ ਹੁੰਦੇ ਹਨ ਜੇਕਰ ਇਹੀ ਵਿਹਾਰ ਤੁਹਾਡੇ ਨਾਲ ਕੀਤਾ ਜਾਵੇ ਤਾਂ ਕਿਵੇਂ ਲੱਗੇਗਾ?
- ਕੁਝ ਲੋਕਾਂ ਨੂੰ ਦੇਖਿਆ ਜਾਂਦਾ ਹੈ ਕਿ ਉਹ ਖਾਣਾ ਤਾਂ ਟੇਬਲ ’ਤੇ ਪਰੋਸ ਦਿੰਦੇ ਹਨ ਪਰ ਖਾਣੇ ਤੋਂ ਬਾਅਦ ਭਾਂਡੇ ਲਿਜਾਣਾ ਭੁੱਲ ਜਾਂਦੇ ਹਨ ਇਸ ਲਈ ਭੁਲੱਕੜ ਬਣਨ ਦੀ ਕੋਸ਼ਿਸ਼ ਨਾ ਕਰੋ।
- ਕਈ ਲੋਕਾਂ ਨੂੰ ਦੇਖਿਆ ਜਾਂਦਾ ਹੈ ਕਿ ਆਪਣੇ ਘਰ ’ਚ ਖਾਣੇ ਤੋਂ ਬਾਅਦ ਥਾਲੀ ’ਚ ਹੀ ਹੱਥ ਧੋ ਕੇ ਪਾਣੀ ਡੋਲ੍ਹ ਦਿੰਦੇ ਹਨ ਅਤੇ ਥਾਲੀ ਨੂੰ ਪਾਣੀ ਨਾਲ ਭਰ ਦਿੰਦੇ ਹਨ ਅਜਿਹਾ ਕਰਨ ਨਾਲ ਨਫ਼ਰਤ ਤਾਂ ਵਧ ਹੀ ਜਾਂਦੀ ਹੈ, ਨਾਲ ਹੀ ਥਾਲੀ ਚੁੱਕ ਕੇ ਲਿਜਾਂਦੇੇ ਸਮੇਂ ਪਾਣੀ ਜ਼ਮੀਨ ’ਤੇ ਵੀ ਡੁੱਲ੍ਹ ਜਾਂਦਾ ਹੈ ਇਸ ਲਈ ਜੇਕਰ ਮਹਿਮਾਨਾਂ ਦਾ ਭੋਜਨ ਹੋਵੇ ਤਾਂ ਖਾਣੇ ਤੋਂ ਬਾਅਦ ਹੱਥ ਬੇਸਿਨ ’ਚ ਹੀ ਧੋਵੋ ਤਾਂ ਵਧੀਆ ਰਹੇਗਾ ਇਹ ਸੱਭਿਅਤਾ ਦੀ ਨਿਸ਼ਾਨੀ ਹੈ।
- ਆਖ਼ਰ ’ਚ, ਇੱਕ ਗੱਲ ਦਾ ਧਿਆਨ ਜ਼ਰੂਰ ਰੱਖੋ ਮਹਿਮਾਨ ਜੇਕਰ ਖਾ ਰਹੇ ਹੋਣ ਤਾਂ ਖਾਣੇ ਤੋਂ ਬਾਅਦ ਹੱਥ ਪੂੰਝਣ ਲਈ ਤੌਲੀਆ ਜ਼ਰੂਰ ਰੱਖੋ ਤਾਂ ਕਿ ਉਨ੍ਹਾਂ ਨੂੰ ਰੁਮਾਲ ਨਾ ਕੱਢਣਾ ਪਵੇ ਹੋ ਸਕੇ ਤਾਂ ਨੈਪਕਿਨ ਹੋਲਡਰ ’ਚ ਨੈਪਕਿਨ ਰੱਖੋ।
- ਇਨ੍ਹਾਂ ਸਭ ਗੱਲਾਂ ਨੂੰ ਧਿਆਨ ’ਚ ਰੱਖਣ ਤੋਂ ਬਾਅਦ ਤੁਸੀਂ ਇਸ ਸਬੰਧ ਵਿਚ ਆਪਣੇ-ਆਪ ਨੂੰ ਸਹੀ ਮਹਿਸੂਸ ਕਰੋਗੇ ਜੋ ਤੁਹਾਡੇ ਲਈ ਮਾਣ ਵਾਲੀ ਗੱਲ ਹੋਵੇਗੀ ਅਤੇ ਖਾਣ ਵਾਲਿਆਂ ਨੂੰ ਵੀ ਖੁਸ਼ੀ ਹੋਵੇਗੀ।
ਸੁਧੀਰ ਕੁਮਾਰ ਸਿੰਨ੍ਹਾ ‘ਮੁਰਲੀ’