wife-also-wants-respect

wife-also-wants-respectਪਤਨੀ ਵੀ ਚਾਹੁੰਦੀ ਹੈ ਸਨਮਾਨ

ਅਜਿਹੇ ਪਤੀਆਂ ਦੀ ਗਿਣਤੀ ਅੰਤਹੀਣ ਹੈ ਜੋ ਪਤਨੀ ‘ਤੇ ਹਰ ਸਮੇਂ ਰੌਬ੍ਹ ਝਾੜਨਾ, ਉਨ੍ਹਾਂ ਨੂੰ ਨੌਕਰ ਵਾਂਗ ਟਰੀਟ ਕਰਨਾ ਅਤੇ ਘਰ ਦੇ ਬਾਹਰ ਦੇ ਲੋਕਾਂ ਦੇ ਸਾਹਮਣੇ ਸੰਵੇਦਨਸ਼ੀਲਤਾ ਨਾਲ ਉਨ੍ਹਾਂ ਦੀ ਬੇਇੱਜ਼ਤੀ ਕਰਦੇ ਹੋਏ ਉਨ੍ਹਾਂ ਦੇ ਸਵਾਭੀਮਾਨ ਨੂੰ ਠੇਸ ਪਹੁੰਚਾਉਣਾ ਆਪਣਾ ਅਧਿਕਾਰ ਸਮਝਦੇ ਹਨ ਪਹਿਲਾਂ ਜਦੋਂ ਔਰਤਾਂ ਕਮਾਉਂਦੀਆਂ ਨਹੀਂ ਸਨ ਤਾਂ ਉਹ ਕਮਾ ਕੇ ਖੁਵਾਉਣ ਦੇ ਘੁਮੰਡ ‘ਚ ਆ ਕੇ ਅਜਿਹਾ ਕਰਦੇ ਸਨ ਪਰ ਫਿਰ ਜਿਵੇਂ ਇਹੀ ਪਰੰਪਰਾ ਬਣ ਗਈ

ਇਸ ਨੂੰ ਉਹ ਆਪਣਾ ਅਧਿਕਾਰ ਸਮਝ ਕੇ ਕਰਨ ਲੱਗੇ ਕਈ ਵਾਰ ਪਤੀ ਜਾਣਦੇ ਬੁਝਦੇ ਹੋਏ ਪਤਨੀ ਪ੍ਰਤੀ ਇਸ ਤਰ੍ਹਾਂ ਹੀ ਹਰਕਤ ਨਹੀਂ ਕਰਦੇ ਇਹ ਇਸ ਗੱਲ ਤੋਂ ਬਿਲਕੁਲ ਅਣਜਾਣ ਰਹਿੰਦੇ ਹਨ ਕਿ ਉਹ ਪਤਨੀ ਦੇ ਮਨ ਨੂੰ ਇਸ ਤਰ੍ਹਾਂ ਇਹ ਠੇਸ ਪਹੁੰਚਾ ਰਹੇ ਹਨ ਕਈ ਵਾਰ ਉਹ ਸਿਰਫ਼ ਮਜ਼ਾਕ ਦੇ ਰੂਪ ‘ਚ ਹੀ ਅਜਿਹਾ ਕੁਝ ਕਹਿ ਦਿੰਦੇ ਹਨ ਜੋ ਸਰਾਸਰ ਪਤਨੀ ਦੇ ਸਨਮਾਨ ਨੂੰ ਠੇਸ ਪਹੁੰਚਾ ਜਾਂਦਾ ਹੈ ਉਨ੍ਹਾਂ ਦੀ ਪਰਸਨੈਲਿਟੀ ਨੂੰ ਚੈਲੰਜ ਕਰਕੇ ਉਨ੍ਹਾਂ ‘ਚ ਹੀਣ ਭਾਵਨਾ ਪੈਦਾ ਹੁੰਦੀ ਹੈ

ਜੇਕਰ ਅਜਿਹੇ ਪਤੀਆਂ ਨੂੰ ਇਸ ਗੱਲ ਦਾ ਅਹਿਸਾਸ ਦਿਵਾਇਆ ਜਾਵੇ ਤਾਂ ਉਹ ਆਪਣੀ ਗਲਤੀ ਸੁਧਾਰ ਲੈਂਦੇ ਹਨ ਕਿਉਂਕਿ ਉਹ ਇਹ ਸਭ ਅਨਜਾਣੇ ‘ਚ ਹਲਕੇ ਰੂਪ ‘ਚ, ਮਾਹੌਲ ‘ਚ ਕੁਝ ਸਰਗਰਮੀ ਲਿਆਉਣ ਦੇ ਇਰਾਦੇ ਨਾਲ ਹੀ ਕਰ ਰਹੇ ਸਨ ਥੋੜ੍ਹੀ ਬਹੁਤ ਚੁਟਕੀ ਲੈਣ ‘ਚ ਦੇਖਿਆ ਜਾਵੇ ਤਾਂ ਕੋਈ ਹਰਜ਼ ਵੀ ਨਹੀਂ ਪਤੀ-ਪਤਨੀ ਦੀਆਂ ਕੁਝ ਕਮਜ਼ੋਰੀਆਂ ਨੂੰ ਲੈ ਕੇ ਜਾਂ ਪਤੀ-ਪਤਨੀ ਦੀਆਂ ਕੁਝ ਛੋਟੀਆਂ ਮੋਟੀਆਂ ਲਾਪਰਵਾਹੀਆਂ ਨੂੰ ਲੈ ਕੇ ਮਜ਼ਾਕ ਨਾ ਕੀਤਾ ਜਾਵੇ

ਤਾਂ ਸ਼ਾਦੀਸ਼ੁਦਾ ਜੀਵਨ ਬੋਰ ਹੋਣ ਲੱਗੇਗਾ ਪਰ ਜਿਵੇਂ ਭੋਜਨ ਸਹੀ ਮਾਤਰਾ ‘ਚ ਮਸਾਲੇ ਪਾਏ ਜਾਣ ਨਾਲ ਹੀ ਸਵਾਦਿਸ਼ਟ ਹੁੰਦਾ ਹੈ ਅਤੇ ਜ਼ਿਆਦਾ ਮਾਤਰਾ ਹੋਣ ‘ਤੇ ਸੁਆਦ ਗੜਬੜਾ ਜਾਂਦਾ ਹੈ, ਠੀਕ ਉਸੇ ਤਰ੍ਹਾਂ ਪਤੀ-ਪਤਨੀ ਦੇ ਰਿਸ਼ਤੇ ‘ਚ ਇਸ ਤਰ੍ਹਾਂ ਦੇ ਚੁਟੀਲੇਪਣ ਦਾ ਮਹੱਤਵ ਹੈ ਪਤਨੀ ਨੂੰ ਚਾਹੀਦਾ ਹੈ ਕਿ ਪਤੀ ਦੇ ਇਸ ਤਰ੍ਹਾਂ ਹਰ ਸਮੇਂ ਉਸ ਨੂੰ ਨੀਚਾ ਦਿਖਾਉਣ ਦੇ ਪਿੱਛੇ ਆਖਰ ਉਸ ਦੀ ਕੀ ਮਾਨਸਿਕਤਾ ਹੈ ਇਹ ਜਾਣੋ ਉਸ ਦੀ ਕਿਹੜੀ ਗੱਲ ‘ਤੇ ਉਹ ਕਿਹੋ ਜਿਹੀ ਪ੍ਰਤੀਕਿਰਿਆ ਦਿੰਦੇ ਹਨ, ਕਿਤੇ ਕਮੀ ਖੁਦ ਉਸ ‘ਚ ਤਾਂ ਨਹੀਂ

ਆਪਣੀ ਸੋਚ ਤੇ ਵਿਹਾਰ ਦਾ ਵਿਸ਼ਲੇਸਣ ਕਰਦੇ ਹੋਏ ਆਤਮ-ਮੰਥਨ ਕਰੋ ਜੇਕਰ ਕਾਰਨ ਸਮਝ ‘ਚ ਆ ਜਾਵੇ ਤਾਂ ਜਿੰਨਾ ਸੰਭਵ ਹੋਵੇ, ਨਿਵਾਰਨ ਕੀਤਾ ਜਾ ਸਕਦਾ ਹੈ ਸਿੱਧਾ-ਸਿੱਧਾ ਉਨ੍ਹਾਂ ਨੂੰ ਕਦੇ ਬਲੇਮ ਨਾ ਕਰੋ ਤੋਹਮਤਾਂ ਨਾ ਲਾਓ ਉਨ੍ਹਾਂ ਦਾ ਨਜ਼ਰੀਆ ਵੀ ਜਾਣੋ ਅਤੇ ਸਮਝੋ ਨਾ ਸਮਝ ‘ਚ ਆਉਣ ‘ਤੇ ਉਨ੍ਹਾਂ ਤੋਂ ਜਾਣਨ ਦੀ ਕੋਸ਼ਿਸ਼ ਕਰੋ

ਇਹ ਇੱਕ ਤੱਥ ਹੈ ਕਿ ਮਾਂ ਬਾਪ ਦੇ ਝਗੜਿਆਂ ਦਾ ਬੱਚਿਆਂ ਦੇ ਮਨ ‘ਤੇ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ, ਅੱਗੇ ਜਾ ਕੇ ਉਹ ਸੰਤੁਲਿਤ ਪਰਸਨਲਟੀ ਵਿਕਸਤ ਨਹੀਂ ਕਰ ਪਾਉਂਦੇ ਉਨ੍ਹਾਂ ਦਾ ਬਚਪਨ ਖੋਹਣ ਲੱਗਦਾ ਹੈ ਇਸ ਲਈ ਇਹ ਜ਼ਿੰਮੇਵਾਰੀ ਮਾਂ ‘ਤੇ ਜ਼ਿਆਦਾ ਹੈ ਕਿ ਉਹ ਬੱਚਿਆਂ ਸਾਹਮਣੇ ਪਤੀ ਨਾਲ ਜ਼ੁਬਾਨਦਰਾਜੀ ਨਾ ਕਰੇ

ਅਜਿਹਾ ਨਹੀਂ ਕਿ ਤੁਸੀਂ ਪਤੀ ਦੀ ਜ਼ਿਆਦਤੀ, ਮਾਰ ਕੁਟਾਈ ਜਾਂ ਸ਼ੋਸ਼ਣ ਚੁੱਪਚਾਪ ਸਹਿ ਲਵੇ ਨਵੀਂ ਪੀੜ੍ਹੀ ‘ਚ ਹੁਣ ਪਤੀ-ਪਤਨੀ ਜ਼ਿਆਦਾਤਰ ਦੋਸਤਾਂ ਵਾਂਗ ਹੀ ਰਹਿੰਦੇ ਹਨ ਤਾਲਾਕ, ਝਗੜਾ ਤੇ ਮਨ-ਮੁਟਾਅ ਆਦਿ ਸ਼ਾਦੀ ਦੇ ਸ਼ੁਰੂਆਤੀ ਸਾਲਾਂ ‘ਚ ਹੀ ਹੁੰਦੇ ਹਨ ਇੱਕ ਵਾਰ ਜਦੋਂ ਬੱਚੇ ਆ ਜਾਂਦੇ ਹਨ ਅਤੇ ਪਤੀ-ਪਤਨੀ ‘ਚ ਪਿਆਰ ਤੇ ਅਪਣਾਪਣ ਵਧਣ ਲੱਗਦਾ ਹੈ ਤਾਂ ਬਾਕੀ ਗੱਲਾਂ ਜ਼ਿਆਦਾ ਮਹੱਤਵ ਨਹੀਂ ਰੱਖਦੀਆਂ

ਪਤੀ ਦੀ ਬੁਰਾਈ ਦੂਜਿਆਂ ਕੋਲ ਕਦੇ ਨਾ ਕਰੋ ਮਜ਼ਾ ਲੈਣ ਵਾਲੇ ਬਹੁਤ ਮਿਲਣਗੇ, ਸਹੀ ਰਾਏ ਦੇਣ ਵਾਲਾ ਕੋਈ ਨਹੀਂ ਹਾਂ ਆਪਣੀ ਮਾਂ, ਸੱਸ (ਜੇਕਰ ਉਹ ਉਦਾਰ ਹੈ, ਅੰਡਰਸਟੈਂਡਿੰਗ ਹੈ) ਜਾਂ ਵੱਡੀ ਭੈਣ ਤੋਂ ਤੁਸੀਂ ਰਾਏ-ਮਸ਼ਵਰਾ ਲੈ ਸਕਦੀ ਹੈ ਕਾਊਂਸਲਰ ਨੂੰ ਅਪ੍ਰੋਚ ਕਰ ਸਕਦੀ ਹੈ ਤੁਹਾਡੇ ਬੱਚਿਆਂ ਵਾਂਗ ਹੀ ਤੁਹਾਡੇ ਪਤੀ ਵੀ ਤੁਹਾਡੇ ਆਪਣੇ ਹਨ ਉਨ੍ਹਾਂ ਦੀਆਂ ਗਲਤੀਆਂ ਤੁਸੀਂ ਹੀ ਸੁਧਾਰਨੀਆਂ ਹਨ, ਉਨ੍ਹਾਂ ਨੂੰ ਓਵਰਲੁਕ ਕਰਨਾ ਹੈ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਾਉਣਾ ਹੈ ਤਦ ਸਮੱਸਿਆ ਦਾ ਹੱਲ ਨਿਕਲ ਸਕੇਗਾ
-ਊਸ਼ਾ ਜੈਨ ‘ਸ਼ੀਰੀਂ’

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!